ਰੋਜਾਨਾਂ ਦਾ ਭਗਤੀ ਦਾ ਵੀਡੀਓ
ਮੂਸਾ – ਪ੍ਰਮੇਸ਼ਰ ਦਾ ਨਜਦੀਕੀ ਦਾ ਗਿਆਨ
ਮੈਂ ਕਦੇ ਵੀ ਉਹ ਰਾਤ ਨਹੀ ਭੁਲ ਸਕਦਾ ਜਿਸ ਰਾਤ ਮੈਂ ਪ੍ਰਭੁ ਦੇ ਵਿਚ ਆਇਆ। ਮੈਂ ਸੋਚਿਆ, “ਇਸ ਤੋਂ ਵਧ ਕੇ ਤਾਂ ਕੁਝ ਵੀ ਨਹੀ ਹੋ ਸਕਦਾ ਹੈ।” ਮੈਂ ਉਸ ਪ੍ਰਮੇਸ਼ਰ ਨੂੰ ਜਾਣ ਲਿਆ ਸੀ ਜਿਸਨੇ ਪੂਰੇ ਬ੍ਰਹਿਮੰਡ ਨੂੰ ਬਣਾਇਆ ਸੀ। ਮੇਰਾ ਦਿਲ ਉਸਦੇ ਪਿਆਰ ਦਾ ਪਹਿਲਾ ਤਜਰਬਾ ਕਰਨ ਅਤੇ ਉਸਦੀ ਤਾਕਤ ਨੂੰ ਆਪਣੀ ਜਿੰਦਗੀ ਵਿਚ ਵੇਖਣ ਲਈ ਬਹੁਤ ਉਤੇਜਿਤ ਸੀ। ਮੈਂ ਉਸ ਨਾਲ ਬਹੁਤ ਹੀਆਨੰਦਿਤ ਸੀ। ਜਿੰਦਗੀ ਨੇ ਇੱਕ ਨਵਾਂ ਅਰਥ ਲੈ ਲਿਆ। ਮੈਂ ਨਵੀਆਂ ਅੱਖਾਂ ਨਾਲ ਵੇਖਣਾ ਸ਼ੁਰੂ ਕਰ ਦਿੱਤਾ। ਪਰ ਇਹ ਤਾਂ ਇੱਕ ਸ਼ੁਰੁਆਤ ਸੀ ਜੋ ਕਿ ਮੈਨੂੰ ਇੱਕ ਅੰਦੋਲਨ ਦੇ ਵਿਚ, ਮਨੁਖੀ ਘਟ ਦੀ ਕੋਸਿਸ਼ ਦੇ ਬਾਅਦ ਇੱਕ ਦੇਸ਼ ਦੇ ਵਿਚ ਅਤੇ ਲੜਾਈ ਦੇ ਨਾਲ ਨਾਸ਼ ਹੋਏ ਦੇਸ਼ਾਂ ਦੇ ਵਿਚ ਪਿਆਰ, ਮਾਫੀ ਅਤੇ ਕਿਰਪਾ ਦਾ ਸੰਦੇਸ ਲੈ ਕੇ ਜਾਂ ਵਾਸਤੇ ਇੱਕ ਅਦੁਭਤ ਸਫਰ ਸੀ। ਇਹ ਇੱਕ ਪ੍ਰਮੇਸ਼ਰ ਦੀ ਨਜਦੀਕੀ ਦੇ ਵਿਚ ਜਾਂ ਦੀ ਇੱਕ ਨਵੀਂ ਸ਼ੁਰੁਆਤ ਸੀ।
ਇੱਕ ਪ੍ਰਮੇਸ਼ਰ ਦਾ ਆਦਮੀ ਜਾਂ ਔਰਤ ਇੱਕ ਪਲ ਵਿਚ ਜਨਮ ਲੈ ਲੇੰਦੇ ਹਨ। ਪਰ ਪ੍ਰਮੇਸ਼ਰ ਨੂੰ ਜਾਨਣ ਵਾਸਤੇ ਉਨ੍ਹਾਂ ਨੂੰ ਸਾਰੀ ਜਿੰਦਗੀ ਲੱਗ ਜਾਂਦੀ ਹੈ। ਕਿ ਉਹ ਆਪਣੇ ਜੀਵਨ ਦੇ ਕਿਸੇ ਖੇਤਰ ਦੇ ਵਿਚ ਵਰਤਣਯੋਗ ਬਣ ਸਕਣ। ਬਹੁਤ ਸਾਰੇ ਮਸੀਹੀ ਲੋਕਾਂ ਦਾ ਇਹ ਵਿਚਾਰ ਹੈ ਕਿ ਇੱਕ ਵਾਰ ਜਦ ਕੋਈ ਵਿਅਕਤੀ ਨਵਾਂ ਜਨਮ ਪਾ ਲੈਂਦਾ ਹੈ ਤਾਂ ਉਹ ਉਹ ਸੋਚਦੇ ਹਨ ਕਿ ਉਹ “ਪਹੁੰਚ ਗਿਆ” ਹੈ, ਜਿਥੇ ਉਸ ਨੂੰ ਪਹੁੰਚਣਾ ਚਾਹੀਦਾ ਸੀ। ਸਚਾਈ ਇਹ ਹੈ ਕਿ ਸਫਰ ਤਾਂ ਹਾਲੇ ਸ਼ੁਰੂ ਹੀਹੋਇਆ ਹੈ। ਮੁਕਤੀ ਅਖੀਰਲੀ ਲਕੀਰ ਨਹੀ ਹੈ। ਇਹ ਤਾਂ ਸ਼ੁਰੁਆਤ ਦਾ ਬਿੰਦੁ ਹੈ। ਅਸੀਂ ਪ੍ਰਮੇਸ਼ਰ ਨੂੰ ਮੁਕਤੀ ਦੇ ਵੇਲੇ ਜਾਨਣਾ ਸ਼ੁਰੂ ਕਰਦੇ ਹਾਂ, ਪਰ ਅਸੀਂ ਪਵਿਤ੍ਰੀਕਰਣ ਦੇ ਵਿਚ ਵਧੀਏ ਇਹ ਸਾਡੇ ਲਈ ਬਹੁਤ ਜਰੂਰੀ ਹੈ। ਅਗਰ ਅਸੀਂ ਪ੍ਰਮੇਸ਼ਰ ਦੇ ਉਹ ਆਦਮਿਆ ਤੇ ਔਰਤਾਂ ਬਣਨਾ ਚਾਹੁੰਦੇ ਹਾਂ ਜੋ ਉਹ ਸਾਨੂੰ ਬਣਾਉਣਾ ਚਾਹੁੰਦਾ ਹੈ।
ਮੂਸਾ ਪ੍ਰਮੇਸ਼ਰ ਨੂੰ ਮਿਦਾਨੀ ਰੇਗਿਸਤਾਨ ਦੇ ਪਹਾੜ ਦੇ ਉੱਪਰ ਮਿਲਿਆ। ਪ੍ਰਮੇਸ਼ਰ ਨੇ ਆਪਣੇ ਆਪ ਨੂੰ ਮੂਸਾ ਦੇ ਉੱਪਰ ਪ੍ਰਗਟ ਕੀਤਾ। ਪਰ ਇਹ ਤਾਂ ਸਿਰਫ ਸ਼ੁਰੁਆਤ ਸੀ ਉਸ ਰਿਸ਼ਤੇ ਦੀ ਜੋ ਕਿ ਉਸਦਾ ਪ੍ਰਮੇਸ਼ਰ ਨਾਲ ਸ਼ੁਰੂ ਹੋਇਆ ਸੀ। ਉਹ ਪ੍ਰਮੇਸ਼ਰ ਨੂੰ ਨਜਦੀਕੀ ਨਾਲ ਜਾਨਣ ਵਾਲਾ ਸੀ। ਜਿਸ ਭਾਗਾਂ ਵਾਲੇ ਦਿਨ ਮੂਸਾ ਨੇ ਪ੍ਰਮੇਸ਼ਰ ਦੇ ਨਾਲ ਮਿਲਣੀ ਕੀਤੀ, ਤਾਂ ਉਸਦੇ ਕੋਲ ਕੁਝ ਤਰਕਸ਼ੀਲ ਸਵਾਲ ਸਨ ਜੋ ਕਿਕੀ ਉਸਦੇ ਨਵੇਂ ਰਿਸ਼ਤੇ ਦੇ ਪ੍ਰਤੀ ਸਨ। ਤਿੰਨ ਤਰੀਕੇ ਸਨ ਜਿਸ ਦੇ ਦੁਆਰਾ ਮੂਸਾ ਨੇ ਪ੍ਰਮੇਸ਼ਰ ਨੂੰ ਗਹਿਰਾਈ ਦੇ ਨਾਲ ਜਾਣਿਆ।
ਸਭ ਤੋਂ ਪਹਿਲਾਂ ਉਸਨੇ ਜਾਣਿਆ ਕਿ ਪ੍ਰਮੇਸ਼ਰ ਸਰਬ ਵਿਆਪੀ ਹੈ। ਪ੍ਰਮੇਸ਼ਰ ਨੇ ਮੂਸਾ ਨੂੰ ਕਿਹਾ, ” ਮੈਂ ਤੇਰੇ ਨਾਲ ਹੋਵਾਂਗਾ” (ਕੁਚ ੩:੧੨) ਮੂਸਾ ਨੂੰ ਇਹ ਜਾਨਣ ਦੀ ਲੋੜ ਸੀ ਕਿ ਭਾਵੇਂ ਉਹ ਕੀਤੇ ਵੀ ਜਾਵੇ, ਪ੍ਰਮੇਸ਼ਰ ਉਸਦੇ ਨਾਲ ਜਾਵੇ। ਪ੍ਰਮੇਸ਼ਰ ਉਸਦੇ ਨਾਲ ਹੋਵੇ, ਜਦ ਉਹ ਫਿਰੋਨ ਦੇ ਸਾਹਮਣੇ ਖੜਾ ਹੋਵੇ, ਜਾਂ ਫਿਰ ਉਹ ਲਾਲ ਸਮੁੰਦਰ ਦੇ ਸਾਹਮਣੇ ਖੜਾ ਹੋਵੇ। ਉਹ ਸ਼ਹਿਰ ਅਤੇ ਉਜਾੜ ਦੇ ਵਿਚ ਉਸਦੇ ਨਾਲ ਹੋਵੇਗਾ। ਉਹ ਪਹਾੜ ਦੇ ਉੱਪਰ ਉਸਦੇ ਨਾਲ ਹੋਵੇਗਾ, ਅਤੇ ਜਦ ਉਹ ਖਾਈ ਦੇ ਵਿਚ ਜਾਵੇ ਉਸ ਸਮੇਂ ਵੀ ਉਹ ਸੁਦੇ ਨਾਲ ਹੋਵੇਗਾ।
ਜਦ ਰੋਮਾਨੀਆ ਦੇ ਵਿਚ ਅੰਦੋਲਨ ਸ਼ੁਰੂ ਹੋਇਆ ਤਾਂ ਲੋਕਾਂ ਦੇ ਆਂਰਡ ਇੱਕ ਅਨੋਖੀ ਪੁਕਾਰ ਸੀ, ਜੋ ਲੋਕਾਂ ਦੇ ਦਿਲਾਂ ਤੋਂ ਨਿਕਲੀ। ਉਨ੍ਹਾਂ ਦੇ ਪੂਰੇ ਜੀਵਨ ਉਹ ਨਾਸਤਕ ਵਾਦ ਦੀ ਸਿਖਿਆ ਦੇ ਦੁਆਰਾ ਉਨ੍ਹਾਂ ਦੇ ਦਿਮਾਗ ਸਾਫ਼ ਕੀਤੇ ਹੋਏ ਸਨ। ਪਰ ਇੱਕ ਪਲ ਦੇ ਵਿਚ, ਪ੍ਰਮੇਸ਼ਰ ਆਇਆ ਅਤੇ ਉਸਨੇ ਆਪਣੇ ਆਪ ਨੂੰ ਲੋਕਾਂ ਦੇ ਉੱਪਰ ਪ੍ਰਗਟ ਕੀਤਾ, ਅਤੇ ੨੦੦੦੦੦ ਲੋਕ ਦੇਸ਼ ਦੇ ਦੂਸਰੇ ਸਭ ਤੋਂ ਵੱਡੇ ਸ਼ਹਿਰ ਦੇ ਵਿਚ ਪੁਕਾਰਨ ਲੱਗੇ, “ਦ੍ਮਿਨ੍ਜੁ ਇਸਤੀ ਕੁ ਨੋਇ” ਜਿਸਦਾ ਅਰਥ ਇਹ ਹੈ, “ਪ੍ਰਮੇਸ਼ਰ ਸਾਡੇ ਨਾਲ ਹੈ।”
ਜਦ ਯੀਸ਼ੁ ਇਸ ਸੰਸਾਰਡ ਏ ਵਿਚ ਆਇਆ, ਉਸ ਨੂੰ ਇੱਕ ਨਾਮ ਦਿੱਤਾ ਗਿਆ, ਅਤੇ ਉਹ ਨਾਮ ਸੀ, “ਇਮੈਨੁਏਲ” ਜਿਸਦਾ ਅਰਥ ਇਹ ਹੈ, “ਪ੍ਰਮੇਸ਼ਰ ਸਾਡੇ ਨਾਲ ਹੈ।” ਜਦ ਪ੍ਰਮੇਸ਼ਰ ਆਪਣੇ ਆਪ ਨੂੰ ਆਪਣੇ ਲੋਕਾਂ ਦੇ ਉੱਪਰ ਪ੍ਰਗਟ ਕਰਦਾ ਹੈ ਤਾਂ ਉਹ ਹਮੇਸ਼ਾਂ ਚਾਹੁੰਦਾ ਹੈ ਕਿ ਉਹ ਜਾਨਣ ਕਿ ਉਹ ਉਨ੍ਹਾਂ ਦੇ ਨਾਲ ਹੈ ਭਾਵੇਂ ਉਹ ਕੀਤੇ ਵੀ ਹੋਣ, ਜਾਂ ਕੀਤੇ ਵੀ ਜਾਂ।
ਪਰ ਪ੍ਰਮੇਸ਼ਰ ਨੇ ਮੂਸਾ ਦੇ ਉੱਪਰ ਆਪਣੇ ਆਪ ਨੂੰ ਸਦੀਪਕ ਪ੍ਰਮੇਸ਼ਰ ਦੇ ਤੌਰ ਤੇ ਵੀ ਪ੍ਰਗਟ ਕੀਤਾ। ਪ੍ਰਮੇਸ਼ਰ ਹਰ ਵੇਲੇ ਹਰ ਥਾਂ ਦੇ ਉੱਪਰ ਹੈ। ਮੂਸਾ ਨੇ ਪ੍ਰਮੇਸ਼ਰ ਨੂੰ ਇਕ ਤਰਕ ਵਾਲਾ ਸਵਾਲ ਪੁਛਿਆ, “ਤੇਰਾ ਨਾਮ ਕੀ ਹੈ?” ਜੇਕਰ ਉਹ ਇਸਰਾਇਲੀ ਲੋਕਾਂ ਦੇ ਕੋਲ ਵਾਪਸ ਜਾ ਰਿਹਾ ਸੀ ਤਾਂ ਉਸ ਨੂੰ ਇਹ ਪਤਾ ਹੋਣਾ ਚਾਹੀਦਾ ਸੀ ਕਿ ਜੋ ਉਸ ਨੂੰ ਭੇਜ ਰਿਹਾ ਹੈ, ਉਸਦਾ ਨਾਮ ਕੀ ਹੈ। ਪ੍ਰਮੇਸ਼ਰ ਦਾ ਉਸ ਸਵਾਲ ਦਾ ਜਵਾਬ ਉਸਦੇ ਸੁਭਾਅ ਦੇ ਅਨੁਰੂਪ ਸੀ। ਉਸਨੇ ਕਿਹਾ, “ਮੈਂ ਹਾਂ, ਸੋ ਹਾਂ!” (ਕੂਚ ੩:੧੪) ਵੇਖੋ ਉਸ ਨੇ ਇਹ ਨਹੀ ਕਿਹਾ, “ਮੈਂ ਸੀ ਜੋ ਸੀ, ਜਾਂ ਮੈਂ ਹੋਵਾਂਗਾ ਜੋ ਹੋਵਾਂਗਾ।” ਉਸ ਵੇਲੇ ਮੂਸਾ ਦੇ ਨਾਲ ਪ੍ਰਮੇਸ਼ਰ ਸੀ, “ਮੈਂ ਹਾਂ ਸੋ ਹਾਂ।” ਅੱਜ ਵੀ ਉਹ “ਮੈਂ ਹਾਂ” ਹੈ। ਅਤੇ ਕੱਲ ਵੀ ਉਹ “ਮੈਂ ਹਾਂ” ਹੀ ਹੋਵੇਗਾ। ਉਹ ਕਦੇ ਬਜੁਰਗ ਨਹੀ ਹੁੰਦਾ ਹੈ। ਉਹ ਅੱਜ, ਕੱਲ ਅਤੇ ਯੁਗੋ ਯੁਗ ਇੱਕੋ ਜਿਹਾ ਹੈ।
ਅਹੀਰ ਵਿਚ ਮੂਸਾ ਨੇ ਜਾਣਿਆ ਕਿ ਪ੍ਰਮੇਸ਼ਰ ਪੂਰੀ ਤਰਾਂ ਵਫਾਦਾਰ ਹੈ। ਪ੍ਰਮੇਸ਼ਰ ਨੇ ਮੂਸਾ ਨੂੰ ਕਿਹਾ, “ਇਸਰਾਲੀਆਂ ਨੂੰ ਕਹਿ, ‘ ਤੁਹਾਡੇ ਪਿਉ, ਦਾਦਿਆਂ ਦਾ ਪ੍ਰਮੇਸ਼ਰ, ਯਹੋਵਾਹ — ਅਬ੍ਰਾਹਮ ਦਾ ਪ੍ਰਮੇਸ਼ਰ, ਇਸ਼ਾਕ ਦਾ ਪ੍ਰਮੇਸ਼ਰ ਅਤੇ ਯਾਕੂਬ ਦਾ ਪ੍ਰਮੇਸ਼ਰ—- ਨੇ ਮੈਨੂੰ ਭੇਜਿਆ ਹੈ।’ ਇਹ ਮੇਰਾ ਨਾਮ ਹੈ ਜੋ ਸਦਾ ਤੱਕ ਹੈ ਅਤੇ ਇਹ ਸਦਾ ਤੱਕ ਰਹੇਗਾ। ਇਸ ਨਾਮ ਦੇ ਦੁਆਰਾ ਮੈਨੂੰ ਪੀੜੀਆਂ ਤੋਂ ਪੀੜੀਆਂ ਤੱਕ ਯਾਦ ਰਖਿਆ ਜਾਵੇਗਾ।”(ਕੂਚ ੩:੧੫) ਜੋ ਪ੍ਰਮੇਸ਼ਰ ਨੇ ਅਬ੍ਰਾਹਮ ਨੇ ਕੀਤਾ ਸੀ, ਜੋ ਉਸਨੇ ਇਸ਼ਾਕ ਦੇ ਨਾਲ ਕੀਤਾ ਸੀ ਅਤੇ ਜੋ ਉਸਨੇ ਯਾਕੂਬ ਦੇ ਨਾਲ ਕੀਤਾ ਸੀ, ਉਸ਼ੀ ਉਹ ਮੂਸਾ ਦੇ ਨਾਲ ਕਰੇਗਾ। ਪ੍ਰਮੇਸ਼ਰ ਉਨ੍ਹਾਂ ਦੇ ਬਜੁਰਗਾਂ ਦੇ ਨਾਲ ਵਫਾਦਾਰ ਰਿਹਾ ਸੀ, ਅਤੇ ਉਹ ਮੂਸਾ ਨਾਲ ਵੀ ਸਚਾ ਰਹੇਗਾ।
ਮੂਸਾ ਪ੍ਰਮੇਸ਼ਰ ਦਾ ਜਨ ਬਣ ਗਿਆ, ਇਸ ਲਈ ਨਹੀ ਕਿ ਉਹ ਬਹੁਤ ਮਹਾਨ ਆਦਮੀ ਸੀ, ਪਰ ਇਸ ਲਈ ਕਿਉਂਕਿ ਉਸ ਨੇ ਇੱਕ ਮਹਾਨ ਪ੍ਰਮੇਸ਼ਰ ਨੂੰ ਜਾਣ ਲਿਆ ਸੀ। ਉਹ ਪ੍ਰਮੇਸ਼ਰ ਜੋ ਕਿ ਹਰ ਥਾਂ ਦੇ ਉੱਪਰ ਹੈ, ਅਤੇ ਜੋ ਹਰ ਵੇਲੇ ਹੈ ਅਤੇ ਪੂਰੀ ਤਰਾਂ ਵਫਾਦਾਰ ਹੈ। ਅਤੇ ਇਹ ਅਦੁਭ੍ਤ ਵਿਚਾਰ ਕਿ ਮੂਸਾ ਦਾ ਪ੍ਰਮੇਸ਼ਰ ਹਰ ਯੀਸ਼ੁ ਦੇ ਚੇਲੇ ਦਾ ਪ੍ਰਮੇਸ਼ਰ ਹੈ। ਪ੍ਰਮੇਸ਼ਰ ਦੇ ਜਨ ਦਾ ਬਣਨਾ ਕਿਸੇ ਆਦਮੀ ਤੋਂ ਨਹੀ ਸ਼ੁਰੂ ਹੁੰਦਾ, ਪਰ ਉਸ ਪ੍ਰਮੇਸ਼ਰ ਤੋਂ ਜੋ ਉਸ ਨੂੰ ਬਨਾਉਂਦਾ ਹੈ। ਇਹ ਉਹ ਲੋਕ ਹੁੰਦੇ ਹਨ, ਜਿਨ੍ਹਾਂ ਦੇ ਦਿਲ ਉੱਪਰ ਪ੍ਰਮੇਸ਼ਰ ਦੇ ਚਰਿੱਤਰ ਦੀ ਮੋਹਰ ਲੱਗੀ ਹੁੰਦੀ ਹੈ, ਇਹ ਉਹ ਲੋਕ ਹਨ ਜੋ ਕਿ ਉਸਦੇ ਰਾਜ ਵਿਚ ਬਹੁਤ ਵੱਡੇ ਪਧਰ ਤੇ ਇਸਤੇਮਾਲ ਕੀਤੇ ਜਾਂਦੇ ਹਨ। ਮੁਕਤੀਦਾਤਾ ਦੀ ਨਜਦੀਕੀ ਵਿਚ ਰਹਿਣ ਦੇ ਦੁਆਰਾ ਇਹ ਚਿਨ੍ਹ ਉਨ੍ਹਾਂ ਦੇ ਦਿਲਾਂ ਦੇ ਉੱਪਰ ਲੱਗ ਜਾਂਦਾ ਹੈ।
ਕੂਚ3:11-21
11 ਪਰ ਮੂਸਾ ਨੇ ਪਰਮੇਸ਼ੁਰ ਨੂੰ ਆਖਿਆ, “ਮੈਂ ਕੋਈ ਵੱਡਾ ਆਦਮੀ ਨਹੀਂ ਹਾਂ। ਫ਼ਿਰਊਨ ਕੋਲ ਜਾਣ ਵਾਲਾ ਅਤੇ ਇਸਰਾਏਲ ਦੇ ਲੋਕਾਂ ਦੀ ਮਿਸਰ ਤੋਂ ਬਾਹਰ ਅਗਵਾਈ ਕਰਨ ਵਾਲਾ ਬੰਦਾ ਮੈਂ ਕਿਵੇਂ ਹੋ ਸੱਕਦਾ ਹਾਂ?” 12 ਪਰਮੇਸ਼ੁਰ ਨੇ ਆਖ਼ਿਆ, “ਤੂੰ ਅਜਿਹਾ ਕਰ ਸੱਕਦਾ ਹੈਂ ਕਿਉਂਕਿ ਮੈਂ ਤੇਰੇ ਅੰਗ-ਸੰਗ ਹੋਵਾਂਗਾ। ਇਹ ਸਬੂਤ ਹੋਵੇਗਾ ਕਿ ਮੈਂ ਤੈਨੂੰ ਭੇਜ ਰਿਹਾ ਹਾਂ; ਜਦੋਂ ਤੂੰ ਲੋਕਾਂ ਨੂੰ ਮਿਸਰ ਤੋਂ ਬਾਹਰ ਲਿਆਵੇਂਗਾ, ਤੂੰ ਆਕੇ ਇਸ ਪਰਬਤ ਤੇ ਮੇਰੀ ਉਪਾਸਨਾ ਕਰੇਂਗਾ।” 13 ਤਾਂ ਮੂਸਾ ਨੇ ਪਰਮੇਸ਼ੁਰ ਨੂੰ ਆਖਿਆ, “ਪਰ ਜੇ ਮੈਂ ਇਸਰਾਏਲ ਦੇ ਲੋਕਾਂ ਕੋਲ ਜਾਵਾਂ ਤੇ ਉਨ੍ਹਾਂ ਨੂੰ ਆਖਾਂ, ‘ਤੁਹਾਡੇ ਪੁਰਖਿਆਂ ਦੇ ਪਰਮੇਸ਼ੁਰ ਨੇ ਮੈਨੂੰ ਭੇਜਿਆ ਹੈ।’ ਤਾਂ ਲੋਕ ਪੁੱਛਣਗੇ, ‘ਉਸਦਾ ਕੀ ਨਾਮ ਹੈ?’ ਮੈਂ ਉਨ੍ਹਾਂ ਨੂੰ ਕੀ ਦੱਸਾਂ?” 14 ਤਾਂ ਪਰਮੇਸ਼ੁਰ ਨੇ ਮੂਸਾ ਨੂੰ ਆਖਿਆ, “ਉਨ੍ਹਾਂ ਨੂੰ ਦੱਸੀ ‘ਮੈਂ ਹਾ ਜੋ ਮੈਂ ਹਾਂ’ ਜਦੋਂ ਤੂੰ ਇਸਰਾਏਲ ਦੇ ਲੋਕਾਂ ਕੋਲ ਜਾਵੇ ਤਾਂ ਉਨ੍ਹਾਂ ਨੂੰ ਆਖੀਂ ‘ਮੈਂ ਹਾਂ’ ਨੇ ਮੈਨੂੰ ਤੁਹਾਡੇ ਵੱਲ ਭੇਜਿਆ ਹੈ।” 15 ਤਾਂ ਪਰਮੇਸ਼ੁਰ ਨੇ ਮੂਸਾ ਨੂੰ ਆਖਿਆ, “ਤੈਨੂੰ ਲੋਕਾਂ ਨੂੰ ਇਹ ਆਖਣਾ ਚਾਹੀਦਾ ਹੈ; ‘ਯਹੋਵਾਹ ਤੁਹਾਡੇ ਪੁਰਖਿਆਂ ਦਾ ਪਰਮੇਸ਼ੁਰ ਅਬਰਾਹਾਮ ਦਾ ਪਰਮੇਸ਼ੁਰ, ਇਸਹਾਕ ਦਾ ਪਰਮੇਸ਼ੁਰ ਅਤੇ ਯਾਕੂਬ ਦਾ ਪਰਮੇਸ਼ੁਰ ਹੈ। ਮੇਰਾ ਨਾਮ ਹਮੇਸ਼ਾ ਯਾਹਵੇਹ ਹੋਵੇਗਾ। ਇਸੇ ਤਰ੍ਹਾਂ ਲੋਕ ਪੀੜੀਆਂ ਦਰ ਪੀੜੀਆਂ ਤੱਕ ਮੈਨੂੰ ਜਾਨਣਗੇ।’ ਲੋਕਾਂ ਨੂੰ ਦੱਸ, ‘ਯਹੋਵਾਹ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ।’” 16 ਯਹੋਵਾਹ ਨੇ ਇਹ ਵੀ ਆਖਿਆ, “ਜਾਹ ਅਤੇ ਲੋਕਾਂ ਦੇ ਬਜ਼ੁਰਗਾਂ ਨੂੰ ਇੱਕਸਾਥ ਇਕੱਠਿਆਂ ਕਰ ਅਤੇ ਉਨ੍ਹਾਂ ਨੂੰ ਦੱਸ, ‘ਯਾਹਵੇਹ, ਤੁਹਾਡੇ ਪੁਰਖਿਆਂ ਦਾ ਪਰਮੇਸ਼ੁਰ, ਅਬਰਾਹਾਮ, ਇਸਹਾਕ ਅਤੇ ਯਾਕੂਬ ਦਾ ਪਰਮੇਸ਼ੁਰ ਮੈਨੂੰ ਪ੍ਰਗਟ ਹੋਇਆ ਅਤੇ ਉਸ ਨੇ ਆਖਿਆ; ਮੈਂ ਤੁਹਾਡੇ ਅਤੇ ਉਨ੍ਹਾਂ ਗੱਲਾਂ ਵੱਲ ਧਿਆਨ ਦਿੱਤਾ ਹੈ ਜੋ ਤੁਹਾਡੇ ਨਾਲ ਮਿਸਰ ਵਿੱਚ ਵਾਪਰ ਰਹੀਆਂ ਹਨ। 17 ਅਤੇ ਮੈਂ ਨਿਆਂ ਕੀਤਾ ਹੈ ਕਿ ਮੈਂ ਤੁਹਾਨੂੰ ਉਨ੍ਹਾਂ ਮੁਸੀਬਤਾਂ ਵਿੱਚੋਂ ਕੱਢ ਲਵਾਂ ਜਿਹੜੀਆਂ ਤੁਸੀਂ ਮਿਸਰ ਵਿੱਚ ਸਹਾਰ ਰਹੇ ਹੋ। ਮੈਂ ਤੁਹਾਨੂੰ ਉਸ ਧਰਤੀ ਤੇ ਲੈ ਜਾਵਾਂਗਾ ਜਿਹੜੀ ਹੁਣ ਬਹੁਤ ਸਾਰੇ ਲੋਕਾਂ; ਕਨਾਨੀਆਂ, ਹਿੱਤੀਆਂ, ਅਮੋਰੀਆਂ, ਫ਼ਰਿੱਜ਼ੀਆਂ, ਹਿੱਵੀਆਂ ਅਤੇ ਯਬੂਸੀਆਂ ਦੀ ਹੈ। ਮੈਂ ਤੁਹਾਨੂੰ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਨਾਲ ਭਰੀ ਹੋਈ ਧਰਤੀ ਤੇ ਲੈ ਜਾਵਾਂਗਾ।’ 18 “ਬਜ਼ੁਰਗ ਤੇਰੀ ਗੱਲ ਸੁਣਨਗੇ। ਤੂੰ ਤੇ ਬਜ਼ੁਰਗ ਵੀ ਮਿਸਰ ਦੇ ਰਾਜੇ ਕੋਲ ਜਾਵੋਂਗੇ ਅਤੇ ਉਸ ਨੂੰ ਦੱਸੋਂਗੇ, ‘ਯਹੋਵਾਹ ਇਬਰਾਨੀ ਲੋਕਾਂ ਦਾ ਪਰਮੇਸ਼ੁਰ ਸਾਡੇ ਕੋਲ ਆਇਆ ਅਤੇ ਸਾਨੂੰ ਤਿੰਨ ਦਿਨ ਮਾਰੂਥਲ ਵਿੱਚ ਸਫ਼ਰ ਕਰਨ ਲਈ ਆਖਿਆ। ਓੱਥੇ ਸਾਨੂੰ ਯਾਹਵੇਹ, ਸਾਡੇ ਪਰਮੇਸ਼ੁਰ ਨੂੰ ਬਲੀਆਂ ਜ਼ਰੂਰ ਚੜ੍ਹਾਉਣੀਆਂ ਚਾਹੀਦੀਆਂ ਹਨ।’
19 “ਪਰ ਮੈਂ ਜਾਣਦਾ ਹਾਂ ਕਿ ਮਿਸਰ ਦਾ ਰਾਜਾ ਤੁਹਾਨੂੰ ਜਾਣ ਨਹੀਂ ਦੇਵੇਗਾ। ਸਿਰਫ਼ ਕੋਈ ਮਹਾਨ ਸ਼ਕਤੀ ਹੀ ਉਸ ਨੂੰ ਮਜਬੂਰ ਕਰੇਗੀ ਤਾਂ ਕਿ ਉਹ ਤੁਹਾਨੂੰ ਜਾਣ ਦੇਵੇ। 20 ਇਸ ਲਈ ਮੈਂ ਆਪਣੀ ਮਹਾਨ ਸ਼ਕਤੀ ਮਿਸਰ ਦੇ ਖਿਲਾਫ਼ ਵਰਤਾਂਗਾ। ਮੈਂ ਉਸ ਧਰਤੀ ਉੱਤੇ ਹੈਰਾਨੀ ਭਰੀਆਂ ਗੱਲਾਂ ਕਰਾਂਗਾ। ਜਦੋਂ ਮੈਂ ਅਜਿਹਾ ਕਰਾਂਗਾ ਤਾਂ ਉਹ ਤੁਹਾਨੂੰ ਜਾਣ ਦੇਵੇਗਾ। 21 ਅਤੇ ਮੈਂ ਮਿਸਰੀ ਲੋਕਾਂ ਨੂੰ ਇਸਰਾਏਲ ਦੇ ਲੋਕਾਂ ਲਈ ਮਿਹਰਬਾਨ ਬਣਾ ਦਿਆਂਗਾ। ਜਦੋਂ ਤੁਹਾਡੇ ਲੋਕ ਮਿਸਰ ਤੋਂ ਜਾਣਗੇ ਮਿਸਰੀ ਲੋਕ ਉਨ੍ਹਾਂ ਨੂੰ ਬਹੁਤ ਸਾਰੀਆਂ ਸੁਗਾਤਾਂ ਦੇਣਗੇ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
