ਰੋਜਾਨਾਂ ਦਾ ਭਗਤੀ ਦਾ ਵੀਡੀਓ
ਬੁਰੀਆਂ ਆਦਤਾਂ ਦੇ ਉੱਤੇ ਜਿੱਤ
ਹਰੇਕ ਆਪਣੇ ਜੀਵਨ ਦੇ ਵਿੱਚ ਬੁਰੀ ਜਾਂ ਚੰਗੀ ਆਦਤਾਂ ਦਾ ਵਿਕਾਸ ਕਰਦਾ ਹੈ। ਪਰ, ਇਹ ਵਾਕ, “ਉਹ ਤਾਂ ਬਸ ਇੱਕ ਬੁਰੀ ਆਦਤ ਹੈ,” ਪਾਪ ਦੇ ਲੰਮੇ ਸਮੇਂ ਦੇ ਵਿਵਹਾਰ ਨੂੰ ਅਕਸਰ ਢੱਕਣ ਦਾ ਇੱਕ ਵਸੀਲਾ ਹੁੰਦੀ ਹੈ। ਅਸਲ ਵਿੱਚ, “ਬੁਰੀ ਆਦਤ” ਅਕਸਰ ਸਾਡੇ ਜੀਵਨ ਵਿੱਚ ਅਜਿਹਾ ਗੜ੍ਹ ਹੈ ਜਿਸ ਨਾਲ ਸ਼ੈਤਾਨ ਸਾਡੇ ਜੀਵਨ ਉੱਤੇ ਅਧਿਕਾਰ ਰੱਖਦਾ ਹੈ। ਨਤੀਜੇ ਵਜੋਂ, ਉਹ ਸਾਨੂੰ ਉਸ ਜਿੱਤ ਤੋਂ ਦੂਰ ਰੱਖਣ ਦੇ ਯੋਗ ਹੈ ਜਿਹਡ਼ਾ ਯਿਸੂ ਲਗਭਗ 2000 ਸਾਲਾਂ ਪਹਿਲਾਂ ਲੈ ਕੇ ਆਇਆ। ਇੱਕ ਬੁਰੀ ਆਦਤ ਅਜਿਹਾ ਸਰੀਰਕ ਵਿਵਹਾਰ ਹੈ ਜਿਹਡ਼ਾ ਸਾਡੇ ਲਈ ਹਾਨੀਕਾਰਕ ਹੁੰਦਾ ਹੋ ਸਕਦਾ ਹੈ ਅਤੇ ਪਰਮੇਸ਼ੁਰ ਅਪ੍ਰਸੰਨ ਕਰ ਦੇਵੇ। ਅਕਸਰ, ਇਹ ਅਜਿਹਾ ਗੱਲ ਹੈ ਜਿਹਡ਼ੀ ਸਾਡੇ ਪਿੱਛੇ ਸਾਡੇ ਬਚਪਨੇ ਤੋਂ ਚਲੀ ਆ ਰਹੀ ਹੁੰਦੀ ਹੈ। ਕਿਵੇਂ ਇਹ ਆਦਤਾਂ ਸਾਡੇ ਜੀਵਨਾਂ ਦੇ ਵਿੱਚ ਆ ਜਾਂਦਿਆ ਹਨ, ਅਤੇ ਕਿਵੇਂ ਅਸੀ ਇਨ੍ਹਾਂ ਤੋਂ ਆਜਾਦ ਹੋਣ ਦੇ ਬਾਰੇ ਵਿੱਚ ਜਾਣ ਸਕਦੇ ਹਾਂ?
ਸਭ ਤੋਂ ਪਹਿਲਾਂ, ਸਾਨੂੰ ਇਹ ਗੱਲ ਸਮਝਣ ਦੀ ਲੋਡ਼ ਹੈ ਕਿ ਸਾਰੀਆਂ ਆਦਤਾਂ ਬੁਰੀਆਂ ਨਹੀ ਹੁੰਦੀਆਂ। ਸਾਡੇ ਕੋਲ ਅਕਸਰ ਚੰਗੀਆਂ ਆਦਤਾਂ ਹੁੰਦੀਆਂ ਹਨ ਜਿਹਡ਼ੀ ਉਸ ਤਰੀਕੇ ਦੇ ਵਿੱਚ ਕੰਮ ਕਰਨ ਲਈ ਜਰੂਰੀ ਹਨ ਜਿਹ ਵਿੱਚ ਸਾਡੀ ਸਿਰਜਨਾ ਕੀਤੀ ਗਈ ਹੈ। ਜੇ ਅਸੀ ਲਗਾਤਾਰ ਖਾਂਦੇ ਰਹਾਂਗੇ ਅਤੇ ਨਤੀਜੇ ਵਜੋਂ, ਫਿਰ ਇਹ ਇੱਕ ਚੰਗੀ ਆਦਤ ਹੈ ਅਤੇ ਸਾਡੇ ਕੂਦਰਤੀ ਸੂਭਾ ਦੀ ਬਣਤਰ ਦਾ ਇੱਕ ਹਿੱਸਾ ਹੈ। ਪਰ ਤਾਂ ਵੀ, ਜੇ ਅਸੀ ਬੇਹਿਸਾਬਾਂ ਖਾਈ ਜਾਇਏ, ਫਿਰ ਖਾਣ ਇੱਕ ਬੁਰੀ ਆਦਤ ਬਣ ਜਾਂਦਾ ਹੈ ਅਤੇ ਇਸਦਾ ਅੰਤ ਵੀ ਨਾਸ਼ਕਾਰੀ ਹੁੰਦਾ ਹੈ। ਇੱਕ ਬੁਰੀ ਆਦਤ ਕਿਸੇ ਵੀ ਆਮ ਤੰਦਰੂਸਤੀ ਭਰੀ ਗੱਲ ਦੀ ਚਰਮ ਸੀਮਾ ਦਾ ਕੰਮ ਹੋ ਸਕਦੀ ਹੈ।
ਕੁਝ ਲੋਕ ਸੋਚਦੇ ਹਨ ਕਿ ਜੇ ਸਾਡੇ ਕੋਲ ਖੁਦ ਦੀ ਇਛਿਆ ਸ਼ਕਤੀਸ਼ਾਲੀ ਹੈ, ਤਾਂ ਅਸੀ ਆਪਣੀ ਬੁਰੀ ਆਦਤਾਂ ਦੇ ਉੱਤੇ ਜਿੱਤ ਹਾਸਿਲ ਕਰ ਸਕਦੇ ਹਾਂ। ਇਹ ਗੱਲ ਸੱਚੀ ਹੈ ਕੁਝ ਲੋਕਾਂ ਦੇ ਕੋਲ ਕਾਫੀ ਜਿਆਦਾ ਮਾਤਰਾਂ ਦੇ ਵਿੱਚ ਖੁਦ ਦੀ ਸ਼ਕਤੀਸ਼ਾਲੀ ਇਛਿਆ ਹੁੰਦੀ ਹੈ। ਪਰ ਤਾਂ ਵੀ, ਮੈਂ ਅੱਜੇ ਤੱਕ ਕਿਸੇ ਅਜਿਹੇ ਵਿਅਕਤੀ ਦੇ ਨਾਲ ਨਹੀ ਮਿਲਿਆ ਜਿਸਦੇ ਕੋਲ ਉਸਦੇ ਸਾਰੇ ਬੁਰੇ ਵਿਵਹਾਰਾਂ ਦੀ ਸ਼ੈਲੀ ਦੇ ਉੱਤੇ ਜਿੱਤ ਹਾਸਿਲ ਕਰਨ ਦੀ ਯੋਗਤਾ ਹੋਵੇ। ਕੇਵਲ ਇੱਕੇ ਵਿਅਕਤੀ ਇਸ ਤਰ੍ਹਾਂ ਦੀ ਯੋਗਤਾ ਦੇ ਨਾਲ ਇਸ ਧਰਤੀ ਨੂੰ ਆਪਣੀ ਕਿਰਪਾ ਦੇ ਨਾਲ ਭਰ ਕੇ ਗਿਆ ਉਹ ਯਿਸ਼ੂ ਸੀ। ਉਹ ਹੀ ਕੇਵਲ ਜੀਵਨ ਦੀ ਹਰ ਬੁਰੀ ਆਦਤ ਦੇ ਉੱਤੇ ਜਿੱਤ ਹਾਸਿਲ ਕਰਨ ਦੀ ਚਾਬੀ ਨੂੰ ਰੱਖਦਾ ਹੈ। ਕੇਵਲ ਉਹ ਹੀ ਸਾਨੂੰ ਸਾਡੀਆਂ ਬੁਰੀਆਂ ਆਦਤਾਂ ਤੋਂ ਆਜਾਦ ਕਰ ਸਕਦਾ ਹੈ ਜਿਹਡ਼ੀਆਂ ਸਾਡਾ ਸ਼ਿਕਾਰ ਕਰਦਿਆਂ ਹਨ।
ਜਦੋਂ ਮੈਂ ਇੱਕਲਾ ਯੂਨੀਵਰਸ਼ਟੀ ਦੇ ਵਿੱਚ ਪੜ੍ਹਦਾ ਹੋਇਆ ਵਿਦਿਆਰਥੀ ਸਾਂ, ਮੇਰੀ ਮੁਲਾਕਾਤ ਇੱਤ ਸੁੰਦਰ ਲਡ਼ਕੀ ਦੇ ਨਾਲ ਹੋਈ ਜਿਹਡ਼ੀ ਨਵੇਂ ਆਏ ਵਿਦਿਆਰਥੀਆਂ ਦੀ ਕਲਾਸ ਦੀ ਸਕੱਤਰ ਬਣਨ ਦੀ ਕੋਸ਼ਿਸ ਕਰ ਰਹੀ ਸੀ। ਉਸ ਅਸਲ ਵਿੱਚ ਟੈਕਸਸ ਸੂਬੇ ਦੀ ਰਹਿਣ ਵਾਲੀ ਸੀ। ਇਸ ਲਈ, ਉਹ ਦਾ ਇੱਕ ਘਰੇਲੂ ਨਾਂ ਵੀ ਸੀ, “ਟੈਕਸ” ਜਿਵੇਂ ਉਹ ਬਾਹਰੋ ਸੁੰਦਰ ਦਿੱਖਦੀ ਸੀ ਉਸੇ ਤਰ੍ਹਾਂ ਉਸਦੀ ਅੰਦਰਲਾ ਵਿਅਕਤਿਤਵ ਵੀ ਸੁੰਦਰ ਸੀ। ਪਰ ਉਸਦੀ ਇੱਕ ਗਭੀਰ ਬੁਰੀ ਆਦਤ ਸੀ – ਉਸ ਲਗਾਤਾਰ ਸਿਗਰੇਟ ਪੀਂਦੀ ਰਹਿੰਦੀ ਸੀ। ਸਿਗਰੇਟ ਪੀਉਂਣਾ ਉਸਦੇ ਜੀਵਨ ਦਾ ਉਦੋਂ ਤੋਂ ਹਿੱਸਾ ਰਿਹਾ ਸੀ ਜਦੋਂ ਤੋਂ ਹਾਈ ਸਕੂਲ ਦੇ ਵਿਚ ਸੀ ਅਤੇ ਉਹ ਇਹ ਜਾਣਦੀ ਸੀ ਕਿ ਇਹ ਅਖੀਰ ਦੇ ਵਿੱਚ ਉਸਦੇ ਸਰੀਰ ਨੂੰ ਨਾਸ਼ ਕਰ ਦੇਵੇਗਾ।
ਇੱਕ ਰਾਤ, ਪਰਮੇਸ਼ੁਰ ਦੇ ਉਸਦੇ ਦਿਲ ਦੇ ਵਿੱਚ ਗੱਲਬਾਤ ਕਰ ਲੈਣ ਤੋਂ ਬਾਅਦ, ਉਹ ਆਪਣੇ ਕਮਰੇ ਦੇ ਵਿੱਚ ਚਲੀ ਗਈ ਅਤੇ ਪਰਮੇਸ਼ੁਰ ਦੇ ਅੱਗੇ ਰੋ ਪਈ, “ਹੇ ਪਰਮੇਸ਼ੁਰ, ਮੈਂਨੂੰ ਤੇਰੀ ਲੋਡ਼ ਹੈ। ਮੈਂ ਆਪਣੇ ਵਿਸ਼ਵਾਸ ਨੂੰ ਤੁਹਾਡੇ ਪੁੱਤਰ, ਯਿਸੂ ਦੇ ਵਿੱਚ ਰੱਖਦੀ ਹਾਂ। ਆਉ ਅਤੇ ਮੇਰੇ ਦਿਲ ਦੇ ਵਿੱਚ ਵਾਸ ਕਰੋ।” ਉਸੇ ਪਲ, ਇੱਕ ਅਚਰਜ ਦਾ ਕੰਮ ਹੋਇਆ। ਨਹੀ, ਉਸਨੇ ਕਿਸੇ ਚਮਕੀਲੀ ਰੋਸ਼ਨੀ ਨੂੰ ਨਹੀ ਵੇਖਿਆ ਜਾਂ ਦੀਵਾਰ ਦੇ ਉੱਤੇ ਕੋਈ ਲਿਖਾਵਟ ਨੂੰ ਨਹੀ ਵੇਖਿਆ। ਪਰ ਰਾਜਿਆਂ ਦੇ ਰਾਜਾਂ ਨੇ ਉਸਦੇ ਜੀਵਨ ਦੇ ਵਿੱਚ ਆਪਣੇ ਘਰ ਨੂੰ ਬਣਾ ਲਿਆ ਸੀ। ਉਹ ਉਸਦੇ ਸਿਗਰੇਟ ਪੀਣ ਦੇ ਉੱਤੇ ਜਿੱਤ ਦਾ ਸਾਧਨ ਬਣ ਗਿਆ ਸੀ। ਜੋ ਕੁਝ ਉਹ ਮਨੁੱਖ ਦੀ ਸ਼ਕਤੀਸ਼ਾਲੀ ਇੱਛਿਆ ਦੇ ਨਾਲ ਕਰਨ ਦੇ ਯੋਗ ਨਹੀ ਹੋ ਸਕੀ ਸੀ, ਉਹ ਹੁਣ ਪਰਮੇਸ਼ੁਰ ਦੀ ਸਾਮਰਥ ਦੇ ਨਾਲ ਕਰ ਪਾ ਰਹੀ ਸੀ। ਉਸਨੇ ਜਿੱਤ ਦੇ ਅਨੁਭਵ ਨੂੰ ਪ੍ਰਾਪਤ ਕਰਨ ਅਰੰਭ ਕੀਤਾ। ਭਾਵੇਂ ਸ਼ੈਤਾਨ ਦਾ ਉਸਦੇ ਸਿਗਰੇਟ ਪੀਣ ਦੀ ਆਦਤ ਦੇ ਉੱਤੇ ਸ਼ਕਤੀਸ਼ਾਲੀ ਗਡ਼੍ਹ ਸੀ, ਪਰ ਉਹ ਵੀ ਪਰਮੇਸ਼ੁਰ ਦੇ ਨਾਲ ਮੇਲ ਨਹੀ ਖਾ ਸਕਿਆ ਸੀ।
ਮੈਂ ਦਾਰੂ ਪੀਣ ਵਾਲਿਆਂ ਨੂ ਮਸੀਹ ਦੇ ਰਾਹੀਂ ਉਨ੍ਹਾਂ ਦੀ ਆਦਤ ਤੋਂ ਛੁਟਕਾਰਾ ਪਾਉਂਦੇ ਹੋਇਆ ਵੇਖਿਆ ਹੈ। ਮੈਂ ਉਨ੍ਹਾਂ ਸਭਨਾਂ ਤੋਂ ਕਠੋਰ ਨਸ਼ੇਡ਼ੀਆਂ ਨੂੰ ਯਿਸੂ ਦੀ ਸਾਮਰਥ ਦੇ ਵਿੱਚ ਨਸ਼ੇ ਦੀ ਆਦਤ ਦੇ ਉੱਤੇ ਜਿੱਤ ਨੂੰ ਹਾਸਿਲ ਕਰਦੇ ਹੋਇਆ ਵੇਖਿਆ ਹੈ। ਉਹ ਗੱਲ ਕੋਈ ਮਾਇਨੇ ਨਹੀ ਰੱਖਦੀ ਕਿ ਇੱਕ ਵਿਅਕਤੀ ਦੀ ਆਦਤ ਕਿਹੋ ਜਿਹੀ ਹੈ, ਯਿਸੂ ਹਰੇਕ ਬੁਰੀ ਆਦਤ ਦੇ ਉੱਤੇ ਜਿੱਤ ਨੂੰ ਦਿੰਦਾ ਹੈ – ਭਾਵੇਂ ਇਹ ਕਿੰਨੀ ਵੀ ਵੱਡੀ ਕਿਉਂ ਨਾ ਹੋਵੇ ਜਾਂ ਕਿੰਨੀ ਵੀ ਛੋਟੀ ਕਿਉਂ ਨਾ ਹੋਵੇ। ਇਹ ਗੱਲ ਕੋਈ ਮਾਇਨੇ ਨਹੀ ਰੱਖਦੀ ਕਿ ਇਹ ਆਦਤ ਉੱਤੇ ਜਿੱਤ ਪਾਉਣ ਕਿੰਨੀ ਵੀ ਅਸੰਭਵ ਕਿਉਂ ਨਾ ਹੋਵੇ, ਇਹ ਪਰਮੇਸ਼ੁਰ ਦੇ ਲਈ ਕੋਈ ਵੱਡੀ ਗੱਲ ਨਹੀ ਹੈ। ਉਹ ਤਾਂ ਅਸੰਭਵ ਨੂੰ ਸੰਭਵ ਕਰਨ ਵਿੱਚ ਹੁਨਰਮੰਦ ਹੈ। ਯਿਸੂ ਨੇ ਕਿਹਾ, “ਇਹ ਮਨੁੱਖ ਤੋਂ ਅਣਹੋਣਾ ਹੈ ਪਰ ਪਰਮੇਸ਼ੁਰ ਤੋਂ ਸਭੋਂ ਕੁਝ ਹੋ ਸੱਕਦਾ ਹੈ” (ਮੱਤੀ 19:26)। ਉਹ ਕਿਹਡ਼ੀ ਆਦਤ ਹੈ ਜਿਹਡ਼ੀ ਤੁਹਾਨੂੰ ਲਗਾਤਾਰ ਹਾਰ ਦੀ ਵੱਲ ਲੈ ਕੇ ਚੱਲ ਰਹੀ ਹੈ? ਯਿਸੂ ਵੱਲ ਵੇਖੋ। ਉਹ ਤੁਹਾਨੂੰ ਤੁਹਾਡੀ ਬੁਰੀ ਆਦਤ ਉੱਤੇਂ ਜਿੱਤ ਦੇਣ ਲਈ ਉੱਠਾਵੇਗਾ।
ਯੂਹੰਨਾ 8:31-36
31 ਤਾਂ ਯਿਸੂ ਨੇ ਉਨ੍ਹਾਂ ਯਹੂਦੀਆਂ ਨੂੰ ਆਖਿਆ ਜੋ ਉਸ ਵਿੱਚ ਨਿਹਚਾ ਰੱਖਦੇ ਸਨ, “ਜੇਕਰ ਤੁਸੀਂ ਮੇਰੇ ਉਪਦੇਸ਼ ਨੂੰ ਮੰਨੋਂਗੇ ਤਾਂ ਤੁਸੀਂ ਮੇਰੇ ਅਸਲੀ ਚੇਲੇ ਹੋ। 32 ਤਦ ਤੁਸੀਂ ਸੱਚ ਨੂੰ ਜਾਣ ਜਾਵੋਂਗੇ ਅਤੇ ਉਹੀ ਸੱਚ ਤੁਹਾਨੂੰ ਮੁਕਤ ਕਰ ਦੇਵੇਗਾ।”33 ਯਹੂਦੀਆਂ ਨੇ ਜਵਾਬ ਦਿੱਤਾ, “ਅਸੀਂ ਅਬਰਾਹਾਮ ਦੀ ਅੰਸ਼ ਹਾਂ। ਅਸੀਂ ਕਦੇ ਵੀ ਕਿਸੇ ਦੇ ਸੇਵਕ ਨਹੀਂ ਰਹੇ ਫਿਰ ਤੂੰ ਕਿਉਂ ਕਹਿੰਨਾ ਕਿ ਅਸੀਂ ਮੁਕਤ ਹੋ ਜਾਵਾਂਗੇ?”34 ਯਿਸੂ ਨੇ ਆਖਿਆ, “ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਹਰੇਕ ਉਹ, ਜਿਹੜਾ ਪਾਪ ਕਰਦਾ ਰਹਿੰਦਾ, ਉਹ ਪਾਪ ਦਾ ਗੁਲਾਮ ਹੈ। 35 ਇੱਕ ਗੁਲਾਮ ਹਮੇਸ਼ਾ ਵਾਸਤੇ ਪਰਿਵਾਰ ਨਾਲ ਨਹੀਂ ਰਹਿੰਦਾ ਪਰ ਇੱਕ ਪੁੱਤਰ ਹਮੇਸ਼ਾ ਪਰਿਵਾਰ ਨਾਲ ਰਹਿੰਦਾ ਹੈ। 36 ਇਸ ਲਈ ਜੇਕਰ ਤੁਹਾਨੂੰ ਪੁੱਤਰ ਆਜ਼ਾਦ ਕਰ ਦਿੰਦਾ ਹੈ ਤਾਂ ਤੁਸੀਂ ਸੱਚ-ਮੁੱਚ ਆਜ਼ਾਦ ਹੋ ਜਾਵੋਂਗੇ
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
