ਰੋਜਾਨਾਂ ਦਾ ਭਗਤੀ ਦਾ ਵੀਡੀਓ
ਮੂਸਾ ਦਾ ਵਿਸ਼ਵਾਸ – ਕਿਨਾਰੇ ਤੇ ਜੀਵਨ
ਬਾਈਬਲ ਦਸਦੀ ਹੈ ਕਿ ਵਿਸ਼ਵਾਸ ਤੋਂ ਬਿਨਾਂ “ਪ੍ਰਮੇਸ਼ਰ ਨੂੰ ਖੁਸ਼ ਕਰਨਾ ਅਸੰਭਵ ਹੈ।” ਵਿਸ਼ਵਾਸ ਪ੍ਰਮੇਸ਼ਰ ਦੇ ਦਾਸ ਅਤੇ ਦਾਸੀ ਦੇ ਭਵਿਖ ਨੂੰ ਨਿਰਧਾਰਿਤ ਕਰਦਾ ਹੈ। ਇਹ ਉਨ੍ਹਾਂ ਦੇ ਜੀਵਨ ਦੇ ਵਿਚ ਪਹਿਚਾਨ ਅਤੇ ਮੁੱਲ ਨੂੰ ਨਿਰਧਾਰਿਤ ਕਰਦਾ ਹੈ। ਹਰ ਇੱਕ ਬਰਕਤ ਵਿਸ਼ਵਾਸ ਦੇ ਦੁਆਰਾ ਪਾਈ ਜਾਂਦੀ ਹੈ ਅਤੇ ਹਰ ਇੱਕ ਰੁਕਾਵਟ ਤੋਂ ਜਿੱਤ ਵੀ ਵਿਸ਼ਵਾਸ ਦੇ ਦੁਆਰਾ ਆਉਂਦੀ ਹੈ। ਪੂਰਾ ਮਸੀਹੀ ਜੀਵਨ ਜੋ ਕਿ ਜੇਤੂ ਜੀਵਨ ਹੈ ਇਹ ਪੂਰੀ ਤਰਾਂ ਵਿਸ਼ਵਾਸ ਦੇ ਦੁਆਰਾ ਜੀਆ ਜਾਂਦਾ ਹੈ।
ਮੂਸਾ ਪ੍ਰਮੇਸ਼ਰ ਦਾ ਜਨ ਵਿਸ਼ਵਾਸ ਦੇ ਦੁਆਰਾ ਬਣਿਆ। ਹਰ ਇੱਕ ਕੰਮ ਜੋ ਕਿ ਮੂਸਾ ਨੇ ਕੀਤਾ ਉਹ ਵਿਸ਼ਵਾਸ ਦਾ ਕੰਮ ਸੀ। ਹਰ ਇੱਕ ਚਮਤਕਾਰ ਜਿਸਦਾ ਅਨੁਭਵ ਮੂਸਾ ਨੇ ਕੀਤਾ ਉਹ ਵਿਸ਼ਵਾਸ ਦੇ ਦੁਆਰਾ ਆਇਆ। ਵਿਸ਼ਵਾਸ ਉਹ ਆਮ ਕੜੀ ਹੈ ਜੋ ਕਿ ਹਰ ਇੱਕ ਜੇਤੂ ਮਸੀਹੀ ਆਦਮੀ ਅਤੇ ਔਰਤ ਦੇ ਵਿਚ ਪਾਈ ਜਾਂਦੀ ਹੈ।
ਬਾਈਬਲ ਸਾਨੂੰ ਤਿੰਨ ਕਹ੍ਸ ਚੋਣ ਬਾਰੇ ਦਸਦੀ ਹੈ ਜੋ ਕਿ ਮੂਸਾ ਨੇ ਵਿਸ਼ਵਾਸ ਦੇ ਦੁਆਰਾ ਕੀਤੀਆਂ। ਪਹਿਲਾਂ ਉਸਨੇ ਨਵੀਂ ਪਹਿਚਾਨ ਨੂੰ ਚੁਣਿਆ। ਬਾਈਬਲ ਦਸਦੀ ਹੈ, “ਵਿਸ਼ਵਾਸ ਦੇ ਦੁਆਰਾ ਜਦ ਮੂਸਾ ਵੱਡਾ ਹੋਇਆ, ਉਸਨੇ ਫਿਰੋਨ ਦੀ ਧੀ ਦਾ ਪੁੱਤਰ ਕਹਿਲਾਉਣ ਤੋਂ ਇਨਕਾਰ ਕੀਤਾ।” (ਇਬ ੧੧:੨੪ ਨਵਾਂ ਸੰਸਕਰਨ) ਮੂਸਾ ਨੇ ਪਹਿਚਾਨ ਦੀ ਸਮਸਿਆ ਦਾ ਸਾਹਮਣਾ ਕੀਤਾ। ਉਹ ਕਿਸ ਤਰਾਂ ਜਾਣਿਆ ਜਾਵੇ – ਫਿਰੋਨ ਦੀ ਧੀ ਦਾ ਪੁੱਤਰ, ਜਾਂ ਫਿਰ ਇੱਕ ਇਬ੍ਰਾਨੀ ਗੁਲਾਮ? ਅਖੀਰ ਵਿਚ ਮੂਸਾ ਨੇ ਸਹੀ ਚੋਣ ਕੀਤੀ। ਉਸਨੇ ਪ੍ਰਮੇਸ਼ਰ ਦੇ ਲੋਕਾਂ ਦੇ ਨਾਲ ਆਪਣੀ ਪਹਿਚਾਨ ਨੂੰ ਚੁਣਿਆ।
ਬਹੁਤ ਸਾਰੇ ਵਿਸ਼ਵਾਸੀ ਅੱਜ ਹਾਰ ਦੇ ਵਿਚ ਰਹਿੰਦੇ ਹਨ ਕਿਉਂਕਿ ਉਨ੍ਹਾਂ ਨੇ ਆਪਣੀ ਪਹਿਚਾਨ ਦੇ ਨਾਲ ਗਲਤ ਚੋਣ ਕੀਤੀ ਹੈ। ਉਹ ਮਸੀਹ ਅਤੇ ਉਸਦੇ ਲੋਕਾਂ ਦੇ ਨਾਲ ਕਹਿਲਾਏ ਜਾਂ ਤੋਂ ਸ਼ਰਮਾਉਂਦੇ ਹਨ। ਸਿੱਟੇ ਵਜੋਂ ਉਹ ਹਮੇਸ਼ਾਂ ਹਾਰ ਦੇ ਵਿਚ ਰਹਿੰਦੇ ਹਨ। ਅਗਰ ਅਸੀਂ ਜਿੱਤ ਵਿਚ ਚਲਨਾ ਚਾਹੁੰਦੇ ਹਾਂ, ਤਾਨਾ ਸੀ ਮੁਕਤੀਦਾਤਾ ਅਤੇ ਉਸਦੇ ਲੋਕਾਂ ਤੋਂ ਸ਼ਰਮਾ ਕੇ ਨਹੀ ਰਹੀ ਸਕਦੇ ਹਾਂ।
ਮੂਸਾ ਨੇ ਇਹ ਵੀ ਚੋਣ ਕੀਤੀ ਕਿ ਉਸਦੇ ਜੀਵਨ ਵਿਚ ਸਭ ਤੋਂ ਜਰੂਰੀ ਕੀ ਹੈ। ਉਸਦਾ ਵਿਸ਼ਵਾਸ ਉਸ ਨੂੰ ਕਦਰਾਂ ਕੀਮਤਾਂ ਦੇ ਇੱਕ ਉਚੇ ਢਾਂਚੇ ਵਿਚ ਲੈ ਗਿਆ। ਕਦਰਾਂ ਕੀਮਤਾਂ ਉਹ ਵਸਤਾਂ ਹਨ ਜੋ ਕਿ ਸਾਡੇ ਜੀਵਨ ਵਿਚ ਸਾਡੇ ਲਈ ਬਹੁਤ ਹੀ ਮਹਤਵਪੂਰਣ ਹਨ। ਜਦ ਤੱਕ ਉਹ ਮਿਸਰ ਦੇ ਵਿਚ ਰਿਹਾ, ਉਸਦੇ ਕੋਲ ਗਲਤ ਕਦਰਾਂ ਕੀਮਤਾਂ ਸਨ। ਪ੍ਰਮੇਸ਼ਰ ਉਸਨੂੰ ਉਸਦੇ ਜੀਵਨ ਵਿਚ ਉਸ ਜਗ੍ਹਾ ਤੇ ਲੈ ਕੇ ਆਇਆ ਜਿਥੇ ਉਸ ਨੂੰ ਚੁਣਨਾ ਪੈਣਾ ਸੀ – ਪ੍ਰਸਿਧੀ ਅਤੇ ਭਵਿਖ ਜਾਂ ਸਤਾਅ ਅਤੇ ਬੇਇੱਜਤੀ। ਮੂਸਾ ਨੇ ਬਾਅਦ ਵਾਲੀ ਗੱਲ ਨੂੰ ਚੁਣਿਆ। ਅਤੇ ਅਖੀਰ ਵਿਚ ਉਹ ਮਨੁਖੀ ਇਤਹਾਸ ਦਾ ਸਭ ਤੋਂ ਪ੍ਰਸਿਧ ਵਿਅਕਤੀ ਬਣ ਗਿਆ। ਪ੍ਰਸਿਧੀ ਅਤੇ ਭਵਿਖ ਹਮੇਸ਼ਾਂ ਬਾਹਰੋਂ ਬਹੁਤ ਹੀ ਵਧਿਆ ਲਗਦੇ ਹਨ, ਪਰ ਉਹ ਅੰਦਰੋਂ ਸਦੇ ਹੋਏ ਹੁੰਦ ਇਹਨਾ ਤੇ ਅਖੀਰ ਵਿਚ ਉਹ ਇਨਸਾਨ ਨੂੰ ਹਾਰ ਵੱਲ ਖਿਚ ਕੇ ਲੈ ਜਾਂਦੇ ਹਨ। ਦੂਸਰੇ ਪਾਸੇ, ਪ੍ਰਮੇਸ਼ਰ ਦੇ ਪ੍ਰਤੀ ਆਗਿਆਕਾਰੀ ਵੇਖਣ ਵਿਚ ਔਖੀ ਲਗਦੀ ਹੈ ਅਤੇ ਅਕਸਰ ਹੀ ਉਹ ਖਤਰਨਾਕ ਹੁੰਦੀ ਹੈ, ਪਰ ਉਹ ਜੀਵਨਾ ਤੇ ਜਿੱਤ ਵੱਲ ਲੈ ਕੇ ਜਾਂਦੀ ਹੈ ਅਤੇ ਉਹ ਸਾਡੀ ਜਿੰਦਗੀ ਵਿਚ ਕਦੇ ਕਦੇ ਉਹ ਪ੍ਰਸਿਧੀ ਵੀ ਲੈ ਆਉਂਦੀ ਹੈ ਜੋ ਅਸੀਂ ਲੈਣ ਤੋਂ ਮਨ੍ਹਾਂ ਕਰਦੇ ਹਾਂ। ਬਾਈਬਲ ਦਸਦੀ ਹੈ ਕਿ ਮੂਸਾ ਨੇ “ਪ੍ਰਮੇਸ਼ਰ ਦੇ ਲੋਕਾਂ ਦੇ ਨਾਲ ਅਪਮਾਨ ਝਲਣ ਨੂੰ ਪਾਪ ਦੇ ਥੋੜੇ ਜਿਹੇ ਸਮੇਂ ਦੇ ਅਨੰਦੁ ਨਾਲੋਂ ਵਧੀਕ ਚੰਗਾ ਸਮਝਿਆ। ਉਸਨੇ ਮਿਸਰ ਦੇ ਖਜਾਨਿਆਂ ਨਾਲੋ ਮਸੀਹ ਦੇ ਲਈ ਅਪਮਾਨ ਨੂੰ ਜਾਈਦਾ ਕੀਮਤੀ ਜਾਣਿਆ, ਕਿਉਂਕਿ ਉਹ ਇਨਾਮ ਦੀ ਵੱਲ ਵੇਖ ਰਿਹਾ ਸੀ।” (ਇਬ ੧੧:੨੫,੨੬ ਨਵਾਂ ਸੰਸਕਰਨ)
ਅਖੀਰ ਵਿਚ ਮੂਸਾ ਨੇ ਵਿਸ਼ਵਾਸ ਨੂੰ ਡਰ ਤੋਂ ਉੱਪਰ ਚੁਣਿਆ। ਉਸ ਨੇ ਉਸ ਤੇ ਭਰੋਸਾ ਕਰਨਾ ਚੁਣਿਆ ਜਿਸ ਨੂੰ ਉਹ ਵੇਖ ਨਹੀ ਸੀ ਸਕਦਾ, ਇਸ ਦੀ ਬਜਾਇ ਕਿ ਉਹ ਉਸ ਤੋਂ ਡਰਦਾ ਜਿਸ ਨੂੰ ਉਹ ਹਰ ਰੋਜ ਵੇਖਦਾ ਸੀ। ਸੈਤਾਨ ਨੇ ਮੂਸਾ ਦਾ ਧਿਆਨ ਰਾਜਾ ਦੇ ਉੱਪਰ ਲਾਉਣ ਦੀ ਕੋਸਿਸ ਕੀਤੀ ਹੋਵੇਗੀ। ਪਰ ਇਸਦੀ ਬਜਾਇ ਉਸ ਨੇ ਆਪਣੀਆਂ ਅਖਾਂ ਰਾਜਿਆਂ ਦੇ ਰਾਜੇ ਵੱਲ ਲਾ ਕੇ ਰਖੀਆਂ। “ਵਿਸ਼ਵਾਸ ਦੇ ਨਾਲ ਉਸ ਨੇ ਮਿਸਰ ਨੂੰ ਛਡ ਦਿੱਤਾ, ਅਤੇ ਉਹ ਰਾਜੇ ਤੋਂ ਨਹੀ ਦਰਿਆ, ਉਹ ਬਣਿਆ ਰਿਹਾ ਕਿਉਂਕਿ ਉਸ ਨੇ ਉਸ ਨੂੰ ਵੇਖਿਆ ਜੋ ਜੋ ਕਿ ਅਦਿਖ ਹੈ।” (ਇਬ ੧੧:੨੭ ਨਵਾਂ ਸੰਸਕਰਨ)
ਬਹੁਤ ਸਾਰੇ ਮਸੀਹੀ ਲੋਕ ਪ੍ਰਮੇਸ਼ਰ ਦੇ ਨਾਲ ਆਪਣੇ ਸਫਰ ਨੂੰ ਬਡੇ ਚੰਗੇ ਢੰਗ ਨਾਲ ਸ਼ੁਰੂ ਕਰਦੇ ਹਨ, ਪਰ ਉਹ ਬਹੁਤ ਹੀ ਬੁਰੇ ਤਰੀਕੇ ਦੇ ਨਾਲ ਖਤਮ ਕਰਦੇ ਹਨ। ਡਰ ਉਨ੍ਹਾਂ ਨੂੰ ਅਧਰੰਗੀ ਬਣਾ ਦਿੰਦਾ ਹੈ। ਸ਼ਹਿਣਸ਼ੀਲਤਾ ਵਿਸ਼ਵਾਸ ਦੇ ਦੁਆਰਾ ਪੈਦਾ ਹੁੰਦੀ ਹੈ। ਡਰ ਅਤੇ ਵਿਸ਼ਵਾਸ ਇੱਕ ਘਰ ਵਿਚ ਨਹੀ ਰਹੀ ਸਕਦੇ। ਵਿਸ਼ਵਾਸ ਪੂਰੇ ਜੀਵਨ ਦੇ ਵਾਸਤੇ ਜਿੱਤ ਦਿੰਦਾ ਹੈ। ਇਹ ਸਭ ਚੋਣ ਤੇ ਨਿਰਭਰ ਕਰਦਾ ਹੈ। ਮੂਸਾ ਨੇ ਚੁਣਿਆ ਕਿ ਉਹ ਪ੍ਰਮੇਸ਼ਰ
ਇਬਰਾਨੀਆਂ ਨੂੰ11:23-29
23 ਅਤੇ ਮੂਸਾ ਦੇ ਮਾਪਿਆਂ ਨੇ ਮੂਸਾ ਦੇ ਜਨਮ ਤੋਂ ਬਾਦ ਉਸ ਨੂੰ ਤਿੰਨ ਮਹੀਨੇ ਤੱਕ ਛੁਪਾਈ ਰੱਖਿਆ। ਉਨ੍ਹਾਂ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਹ ਨਿਹਚਾਵਾਨ ਸਨ। ਕਿਉਂ ਜੋ ਉਨ੍ਹਾਂ ਨੇ ਦੇਖਿਆ ਕਿ ਮੂਸਾ ਇੱਕ ਖੂਬਸੂਰਤ ਬੱਚਾ ਸੀ, ਅਤੇ ਉਹ ਫ਼ਿਰਊਨ ਨੇ ਆਦੇਸ਼ ਦੀ ਅਵੱਗਿਆ ਕਰਨ ਤੋਂ ਵੀ ਨਾ ਡਰੇ। 24 ਜਦੋਂ ਮੂਸਾ ਵੱਡਾ ਹੋਇਆ, ਉਸ ਨੇ ਫ਼ਿਰਊਨ ਦੀ ਧੀ ਦਾ ਪੁੱਤਰ ਅਖਵਾਉਂਣਾ ਪਸੰਦ ਨਾ ਕੀਤਾ। ਕਿਉਂਕਿ ਉਸ ਨੂੰ ਵਿਸ਼ਵਾਸ ਸੀ, ਉਸ ਨੇ ਅਜਿਹਾ ਕੀਤਾ। 25 ਮੂਸਾ ਨੇ ਪਾਪ ਦੇ ਭੋਗ ਬਿਲਾਸ ਨਾ ਮਾਨਣ ਦੀ ਚੋਣ ਕੀਤੀ। ਇਹ ਭੋਗ ਬਿਲਾਸ ਛੇਤੀ ਮੁੱਕ ਜਾਣ ਵਾਲੇ ਸਨ। ਇਸਦੀ ਬਜਾਏ ਮੂਸਾ ਨੇ ਪਰਮੇਸ਼ੁਰ ਦੇ ਲੋਕਾਂ ਸੰਗ ਕਸ਼ਟ ਝੱਲਣ ਦੀ ਚੋਣ ਕੀਤੀ। ਮੂਸਾ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਸ ਨੂੰ ਨਿਹਚਾ ਸੀ। 26 ਮੂਸਾ ਨੇ ਸੋਚਿਆ ਕਿ ਮਿਸਰ ਦੇ ਸਾਰੇ ਖਜਾਨਿਆਂ ਦਾ ਮਾਲਕ ਹੋਣ ਨਾਲੋਂ ਮਸੀਹਾ ਲਈ ਦੁੱਖ ਝੱਲਣਾ ਬਿਹਤਰ ਸੀ। ਮੂਸਾ ਉਸ ਇਨਾਮ ਦੀ ਉਡੀਕ ਕਰ ਰਿਹਾ ਸੀ ਜੋ ਪਰਮੇਸ਼ੁਰ ਉਸ ਨੂੰ ਦੇਣ ਵਾਲਾ ਸੀ। 27 ਮੂਸਾ ਨੇ ਮਿਸਰ ਛੱਡ ਦਿੱਤਾ। ਉਸ ਨੇ ਮਿਸਰ ਇਸ ਲਈ ਛੱਡਿਆ ਕਿਉਂਕਿ ਉਸ ਨੂੰ ਨਿਹਚਾ ਸੀ। ਮੂਸਾ ਰਾਜੇ ਦੇ ਕਹਿਰ ਤੋਂ ਨਹੀਂ ਡਰਦਾ ਸੀ। ਮੂਸਾ ਨੇ ਇਉਂ ਦ੍ਰਿੜ੍ਹ ਰਹਿਣਾ ਜਾਰੀ ਰੱਖਿਆ ਜਿਵੇਂ ਕਿ ਉਹ ਪਰਮੇਸ਼ੁਰ ਨੇ ਵੇਖ ਸੱਕੇ ਜਿਸ ਨੂੰ ਕੋਈ ਵੀ ਨਾ ਵੇਖ ਸੱਕਿਆ। 28 ਮੂਸਾ ਨੇ ਪਸਾਹ ਦਾ ਤਿਉਹਾਰ ਮਨਾਇਆ ਅਤੇ ਲਹੂ ਨੂੰ ਦਰਵਾਜ਼ਿਆ ਉੱਤੇ ਛਿੜਕਿਆ। ਇਹ ਲਹੂ ਦਰਵਾਜ਼ਿਆਂ ਤੇ ਇਸ ਲਈ ਛਿੜਕਿਆ ਗਿਆ ਸੀ ਤਾਂ ਜੋ ਮੌਤ ਦਾ ਦੂਤ ਯਹੂਦੀ ਲੋਕਾਂ ਦੇ ਪਹਿਲੇ ਜਨਮੇ ਪੁੱਤਰਾਂ ਨੂੰ ਮਾਰ ਨਾ ਸੱਕੇ। ਮੂਸਾ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਸ ਨੂੰ ਨਿਹਚਾ ਸੀ। 29 ਅਤੇ ਉਹ ਲੋਕ ਜਿਨ੍ਹਾਂ ਦੀ ਮੂਸਾ ਨੇ ਅਗਵਾਈ ਕੀਤੀ ਸੀ ਸਾਰੇ ਲਾਲ ਸਮੁੰਦਰ ਵਿੱਚੋਂ ਸੁੱਕੀ ਧਰਤੀ ਉਤੋਂ ਲੰਘ ਗਏ। ਉਹ ਅਜਿਹਾ ਕਰਨ ਦੇ ਯੋਗ ਇਸ ਲਈ ਹੋ ਸੱਕੇ ਕਿਉਂਕਿ ਉਨ੍ਹਾਂ ਨੂੰ ਨਿਹਚਾ ਸੀ। ਮਿਸਰੀਆਂ ਨੇ ਵੀ ਸਮੁੰਦਰ ਵਿੱਚੋਂ ਗੁਜ਼ਰਨਾ ਚਾਹਿਆ ਪਰ ਉਹ ਸਾਰੇ ਡੁੱਬ ਮਰੇ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
