ਰੋਜਾਨਾਂ ਦਾ ਭਗਤੀ ਦਾ ਵੀਡੀਓ
ਵਿਧੀਆਂ ਦੇ ਲੇਖਾਂ ਦੇ ਉੱਤੇ ਜਿੱਤ
ਕਈ ਸਾਲਾਂ ਪਹਿਲਾਂ ਮਸੀਹੀ ਆਗੂਆਂ ਦੇ ਇੱਕ ਸਮੂਹ ਦੇ ਨਾਲ ਗੱਲਾਂ ਕਰਨ ਤੋਂ ਬਆਦ, ਇੱਕ ਵਿਅਕਤੀ ਨੇ ਮੈਨੂੰ ਕਿਹਾ, “ਮੈਂ ਅਸਲ ਵਿੱਚ ਤੁਹਾਡੇ ਤੋਂ ਅਸਹਿਮਤ ਹੁੰਦਾ ਹਾਂ। ਮੈਂ ਨਹੀ ਸੋਚਦਾ ਕਿ ਪਰਮੇਸ਼ੁਰ ਦੀ ਵਿਵਸਥਾ ਭਲੀ ਹੈ। ਇਹੋ ਸਾਡੇ ਜੀਵਨਾਂ ਦੇ ਉੱਤੇ ਦੋਸ਼ ਨੂੰ ਲਿਆਉਂਦੀ ਹੈ।”
ਮੈਂ ਛੇਤੀ ਹੀ ਇਸ ਗੱਲ ਨੂੰ ਜਾਣ ਲਿਆ ਕਿ ਉਸ ਵਿਅਕਤੀ ਦੀ ਪਰਮੇਸ਼ੁਰ ਦੀ ਵਿਵਸਥਾ ਦੇ ਬਾਰੇ ਵਿੱਚ ਗਲਤ ਸਮਝ ਸੀ। ਹਰੇਕ ਚੀਜ ਜਿਹਡ਼ੀ ਪਰਮੇਸ਼ੁਰ ਮਨੁੱਖ ਨੂੰ ਦਿੰਦਾ ਹੈ ਉਹ ਭਲੀ ਹੈ ਕਿਉਂਕਿ ਪਰਮੇਸ਼ੁਰ ਭਲਾ ਹੈ। ਇਹ ਉਸਦੇ ਸੂਭਾ ਦਾ ਇੱਕ ਹਿੱਸਾ ਹੈ। ਉਹ ਸਾਡੀ ਭਲਿਆਈ ਦੇ ਲਈ ਆਪਣੇ ਨੇਮ੍ਹਾਂ ਨੂੰ ਦਿੰਦਾ ਹੈ। ਉਸਨੇ ਸਾਡੀ ਸਿਰਜਨਾ ਕੀਤੀ ਹੈ। ਇਸ ਲਈ, ਉਹ ਜਾਣਦਾ ਹੈ ਕਿ ਸਾਨੂੰ ਕਿਵੇਂ ਰਹਿਣਾ ਚਾਹੀਦਾ ਹੈ। ਉਹ ਸਾਡੇ ਢਾਚੇ ਨੂੰ, ਬਣਤਰ ਨੂੰ ਜਾਣਦਾ ਹੈ। ਜਦੋਂ ਉਸਨੇ ਆਪਣੀ ਵਿਵਸਥਾ ਨੂੰ ਦਿੱਤਾ, ਇਹ ਸਾਨੂੰ ਇਹ ਤੰਦਰੂਸਤੀ ਭਰੀ, ਖੁਸ਼ਹਾਲ ਜੀਵਨ ਨੂੰ ਜੀਣ ਲਈ ਨਿਰਦੇਸ਼ ਸੀ। ਉਦਾਰਹਣ ਵਜੋਂ, ਜਦੋਂ ਉਸਨੇ ਯਹੂਦੀਆਂ ਨੂੰ ਕਿਹਾ ਕਿ ਸੂਰ ਦੇ ਮੀਟ ਨੂੰ ਨਹੀ ਖਾਣਾ, ਇਹ ਇਸ ਲਈ ਨਹੀ ਸੀ ਕਿਉਂਕਿ ਉਹ ਕੋਈ ਕਾਰਨ ਲਿਖ ਰਿਹਾ ਸੀ ਜਿਸ ਨਾਲ ਉਹ ਉਨ੍ਹਾਂ ਦੇ ਸਿਰ ਦੇ ਉੱਤੇ ਮਾਰਦਾ ਕਿਉਂਕਿ ਉਨ੍ਹਾਂ ਨੇ ਉਸਦੇ ਹੁਕਮ ਨੂੰ ਨਹੀ ਮੰਨਿਆ ਸੀ। ਉਸਨੇ ਉਨ੍ਹਾਂ ਨਿਰਦੇਸ਼ਾਂ ਨੂੰ ਇਸ ਲਈ ਦਿੱਤਾ ਕਿਉਂਕਿ ਉਸਨੇ ਹਰੇਕ ਚੀਜ ਜਿਹਡ਼ੀ ਹੋਂਦ ਵਿੱਚ ਹੈ ਦੀ ਸਿਰਜਨਾ ਕੀਤੀ ਸੀ। ਉਸ ਜਾਣਦਾ ਸੀ ਕਿ ਕਿਹਡ਼ੀ ਚੀਜ ਬਿਮਾਰੀ ਅਤੇ ਮੌਤ ਨੂੰ ਪੈਦਾ ਕਰੇਗੀ ਅਤੇ ਕਿਹਡ਼ੀ ਜੀਵਨ ਅਤੇ ਤੰਦਰੂਸਤੀ ਨੂੰ ਪੈਦਾ ਕਰੇਗੀ। ਪਰਮੇਸ਼ੁਰ ਦੀ ਵਿਵਸਥਾ ਭਲੀ ਹੈ ਅਤੇ ਜੀਵਨਾਂ ਨੂੰ ਖੁਸ਼ਹਾਲ ਬਣਾਉਂਦੀ ਹੈ।
ਫਿਰ ਵੀ, ਪਵਿਚ੍ਰ ਸ਼ਾਸ਼ਤ੍ਰ ਇਹ ਸਿਖਾਲਦਾ ਹੈ ਕਿ ਸਾਨੂੰ ਵਿਵਸਥਾ ਦੇ ਨੇਮ੍ਹਾਂ ਦੇ ਅਧੀਨ ਬਜਾਏ ਪਵਿਤ੍ਰ ਆਤਮਾ ਦੇ ਸਾਸਨ ਦੇ ਅਧੀਨ ਆਪਣੇ ਜੀਵਨ ਨੂੰ ਬਤੀਤ ਕਰਨਾ ਹੈ । ਯਿਸੂ ਦੇ ਸਮੇਂ ਦੇ ਵਿੱਚ ਕਈ ਧਾਰਮਿਕ ਆਗੂ ਇਸ ਗੱਲ ਨੂੰ ਨਹੀ ਸਮਝ ਸਕੇ ਹਨ। ਇਹ ਗੱਲ ਅੱਜ ਵੀ ਸੱਚ ਹੈ। ਧਾਰਮਿਕ ਆਗੂ ਉਸਨੂੰ ਪੱਥਰਵਾਹ ਕਰਨਾ ਚਾਹੁੰਦੇ ਹਨ ਕਿਉਂਕਿ ਉਸਨੇ ਸ਼ਬਤ ਦੇ ਦਿਨ ਲੋਕਾਂ ਨੂੰ ਚੰਗਿਆ ਕੀਤਾ ਸੀ। ਯਿਸੂ ਨੇ ਉਨ੍ਹਾਂ ਨੂ ਕਿਹਾ ਕਿ ਸ਼ਬਤ ਮਨੁੱਖਾ ਦੇ ਲਈ ਬਣਾਇਆ ਗਿਆ ਸੀ, ਨਾ ਕਿ ਮਨੁੱਖ ਸ਼ਬਤ ਦੇ ਲਈ ਬਣਾਇਆ ਗਿਆ ਸੀ। ਉਹ ਵਿਵਸਥਾ ਦੇ ਉਦੇਸ਼ ਅਤੇ ਟੀਚੇ ਨੂੰ ਸਮਝ ਗਿਆ ਸੀ। ਧਾਰਮਿਕ ਆਗੂ ਤਾਂ ਕੇਵਲ ਵਿਵਸਥਾ ਦੇ ਸ਼ਬਦਾਂ ਨੂੰ ਹੀ ਜਾਣਦੇ ਹਨ। ਉਹ ਜਿਹਡ਼ੇ ਵਿਵਸਥਾ ਦੇ ਸ਼ਬਦਾਂ ਦੀ ਪਾਲਨਾ ਕਰਦੇ ਹਨ ਅਤੇ ਜਿੰਨ੍ਹਾਂ ਨੇ ਵਿਵਸਥਾ ਦੀ ਆਤਮਾ ਦਾ ਇਨਕਾਰ ਕਰ ਦਿੱਤਾ ਉਹ ਵਿਧੀਆਂ ਦੇ ਲੇਖਾਂ ਦੇ ਫੰਦੇ ਦੇ ਵਿੱਚ ਫਸ ਗਏ ਸਨ। ਵਿਧੀਆਂ ਦੇ ਲੇਖਾਂ ਅਖੀਰ ਵਿੱਚ ਹਾਰ ਨੂੰ ਹੀ ਪੈਦਾ ਕਰਦਾ ਹੈ।
ਯੂਨਾਈਟਿਡ ਸਟੇਟ ਦੇ ਸਾਬਕਾ ਰਾਸ਼ਟਰਪਤੀ, ਬਿਲ ਕਿਲਿੰਟਨ, ਨੇ ਇਸ ਗੱਲ ਨੂੰ ਸਵੀਕਾਰ ਕੀਤਾ ਕਿ ਉਸਦੇ ਗਲਤ ਸਰੀਰਕ ਸਬੰਧ ਸਨ, ਪਰ ਉਸੇ ਵੇਲੇ, ਉਸਨੇ ਆਪਣੇ ਵਕੀਲ ਨੂੰ ਨਿਰਦੇਸ਼ ਦਿੱਤਾ ਕਿ ਉਹ “ਸਰੀਰਕ ਸਬੰਧਾਂ” ਦੀ ਕਾਨੂਨੀ ਪਰਿਭਾਸ਼ਾ ਨੂੰ ਤੋਂ ਤੋਡ਼ ਦੇਵੇ। ਇਸ ਤਰ੍ਹਾਂ ਦੇ ਵਿਧੀਆਂ ਦੇ ਲੇਖ ਨੇ ਉਸਦੀ ਆਪਣੀ ਪਾਰਟੀ ਦੇ ਲੋਕਾਂ ਦੇ ਵੱਲੋ ਉਸਦੇ ਉੱਤੇ ਦੋਸ਼ ਲੈ ਆਉਂਦਾ ਅਤੇ ਅਖੀਰ ਵਿੱਚ ਆਮ ਜਨਤਾ ਦੇ ਮੁੰਹ ਦੇ ਵਿੱਚ ਇੱਕ ਬੁਰਾ ਸੁਆਦ ਦੇ ਦਿੱਤਾ। ਉਹ ਵਿਵਸਥਾ ਦੇ ਸ਼ਬਦਾ ਦੇ ਉੱਤੇ ਬਹਿਸ ਕਰ ਰਿਹਾ ਸੀ, ਪਰ ਵਿਵਸਥਾ ਦੀ ਆਤਮਾ ਤੋਂ ਅਗਿਆਨ ਬਣ ਰਿਹਾ ਸੀ।
ਕਾਫੀ ਸਾਰੇ ਵਿਸ਼ਵਾਸੀ ਇਸ ਤਰ੍ਹਾਂ ਦੀ ਗੱਲ ਕਰਦੇ ਹਨ। ਵਿਧੀਆਂ ਦਾ ਲੇਖ ਹਮੇਸ਼ਾ ਹਾਰ ਦੇ ਵੱਲ ਲੈ ਕੇ ਚੱਲਦਾ ਹੈ। ਇਸੇ ਲਈ ਬਾਈਬਲ ਸਾਨੂੰ ਇਹ ਨਿਰਦੇਸ਼ ਦਿੰਦੀ ਹੈ ਕਿ ਅਸੀ ਪਵਿਤ੍ਰ ਆਤਮਾ ਦੀ ਤਾਕਤ ਦੇ ਵਿੱਚ ਜੀਵਨ ਬਤੀਤ ਕਰਿਏ। ਜਦੋਂ ਅਸੀ ਆਤਮਾ ਦੇ ਨਾਲ ਚਲਦੇ ਹਾਂ, ਅਸੀ ਵਿਵਸਥਾ ਦੇ ਸਾਸਨ ਦੇ ਅਧੀਨ ਨਹੀ ਹਾਂ। ਉਸਦਾ ਅਰਥ ਇਹ ਨਹੀ ਹੈ ਕਿ ਅਸੀ ਵਿਵਸਥਾ ਦੋਂ ਅਣਜਾਣ ਹੋ ਜਾਈਏ ਜਾਂ ਵਿਵਸਥਾ ਦਾ ਪਾਲਨ ਨਾ ਕਰੀਏ। ਇਸ ਦਾ ਸਧਾਰਨ ਅਰਥ ਇਹੋ ਹੈ ਕਿ ਅਸੀ ਵਿਵਸਥਾ ਦੇ ਗਹਿਰੇ ਉਦੇਸ਼ਾਂ ਨੂੰ ਪੂਰਿਆ ਕਰ ਰਹੇ ਹਾਂ। ਦੂਜੇ ਸ਼ਬਦਾਂ ਦੇ ਵਿੱਚ ਆਪਣੇ ਦਿਲ ਦੀ ਗਹਰਾਈ ਤੋਂ ਪਰਮੇਸ਼ੁਰ ਦੀ ਇੱਛਿਆ ਨੂੰ ਪੂਰਿਆ ਕਰਨਾ।
ਇੱਕ ਵਿਅਕਤੀ ਜਿਹਡ਼ੀ ਪਵਿਤ੍ਰ ਆਤਮਾ ਦੇ ਸਾਸਨ ਦੇ ਵਿੱਚ ਆਪਣੇ ਜੀਵਨ ਨੂੰ ਬਤੀਤ ਕਰਦਾ ਹੈ ਉਹ ਅਸਲ ਵਿੱਚ ਇੱਕ ਆਜਾਦ ਵਿਅਕਤੀ ਹੈ। ਇਹ ਵਿਅਕਤੀ ਨਾ ਕੇਵਲ ਆਪਣੇ ਜੀਵਨ ਸਾਥੀ ਦੇ ਪ੍ਰਤੀ ਵਿਸ਼ਵਾਸਯੋਗ ਹੈ, ਸਗੋ ਉਹ ਸਰੀਰਕ ਵਾਸਨਾ ਤੋਂ ਵੀ ਆਜਾਦ ਹੈ ਜਿਹਡ਼ੀ ਉਸਨੂੰ ਅਨੈਤਿਕਤਾ ਦੇ ਵਿੱਚ ਖਿੱਚ ਕੇ ਲੈ ਜਾਂਦੀ ਹੈ। ਇਹੋ ਅਸਲ ਜਿੱਤ ਹੈ – ਉਹ ਜਿਹਡ਼ਾ ਦਿਲ ਅਤੇ ਜਿਹਡ਼ਾ ਸਾਡੇ ਹਰ ਰੋਜ ਦੇ ਜੀਵਨਾਂ ਦੇ ਵਿੱਚ ਕੰਮ ਕਰਦਾ ਹੈ। ਪਰ ਜਦੋਂ ਕੋਈ ਵਿਵਸਥਾ ਦੇ ਸ਼ਬਦਾਂ ਦੇ ਅਨੁਸਾਰ ਜੀਵਨ ਨੂੰ ਬਤੀਤ ਕਰਨ ਦੀ ਕੋਸ਼ਿਸ ਕਰਦਾ ਹੈ, ਤਾਂ ਹਾਰ ਦੀ ਤਰਫ ਜਾਣ ਵਾਲੀ ਸਡ਼ਕ ਦੇ ਉੱਤੇ ਹੈ ।
ਇੱਕ ਜੇਤੂ ਵਿਸ਼ਵਾਸੀ ਉਹ ਹੈ ਜਿਸਨੇ ਪਵਿਤ੍ਰ ਆਤਮਾ ਦੇ ਸਾਸਨ ਦੇ ਅਧੀਨ ਆਪਣੇ ਜੀਵਨ ਨੂੰ ਜੀਣਾ ਸਿੱਖ ਲਿਆ ਹੈ। ਉਹ ਹੁਣ ਵਿਧੀਆਂ ਦੀ ਪਰਿਭਾਸ਼ਾਵਾਂ ਦੇ ਬੰਧਨ ਦੇ ਵਿੱਚ ਨਹੀ ਹੈ। ਉਹ ਉਨ੍ਹਾਂ ਸਭਨਾਂ ਗੱਲਾਂ ਤੋਂ ਆਜਾਦ ਹੈ ਜਿਹਡ਼ੀਆਂ ਪਰਮੇਸ਼ੁਰ ਨੂੰ ਉਸਦੇ ਲਈ ਚਾਹੁੰਦਾ ਹੈ । ਉਹ ਵਿਵਸਥਾ ਦੇ ਸ਼ਬਦਾਂ ਤੋਂ ਵੱਧ ਕੇ ਪੂਰੀਆਂ ਕਰਦਾ ਹੈ। ਇੱਕ ਜੇਤੂ ਵਿਸ਼ਵਾਸੀ ਵਿਵਸਥਾ ਦੀ ਆਤਮਾ ਅਤੇ ਇੱਛਿਆ ਨੂੰ ਪੂਰੀਆਂ ਕਰਦਾ ਹੈ ਕਿਉਂਕਿ ਉਸਦਾ ਆਗਿਆ ਮਨੰਣਾ ਪਵਿਤ੍ਰ ਆਤਮਾ ਦੀ ਉਸਦੇ ਵਿੱਚ ਮੌਜੂਦਗੀ ਦਾ ਬਹਾਵ ਹੈ। ਜਦੋਂ ਅਸੀ ਪਵਿਤ੍ਰ ਆਤਮਾ ਦੀ ਤਾਕਤ ਦੇ ਵਿੱਚ ਜੀਵਨ ਬਤੀਤ ਕਰਦੇ ਹਾਂ, ਤਾਂ ਵਿਵਸਥਾ ਸਾਡੇ ਜੀਵਨਾਂ ਦੇ ਵਿੱਚ ਕੋਈ ਮਸਲਾ ਨਹੀ ਰਹਿ ਜਾਂਦਾ ਹੈ ਕਿਉਂਕਿ ਅਸੀ ਪਰਮੇਸ਼ੁਰ ਦਾ ਅਖੀਰਲਾ ਉਦੇਸ਼ ਆਪਣੇ ਜੀਵਨ ਦੇ ਵਿੱਚ ਪੂਰਿਆਂ ਕਰਾਂਗੇ। ਵਿਧੀਆਂ ਦੇ ਲੇਖਾਂ ਦੇ ਉੱਤੇ ਜਿੱਤ ਪਵਿਤ੍ਰ ਆਤਮਾ ਦੀ ਅਗੁਆਈ ਦੇ ਪਿੱਛੇ ਚੱਲਣ ਦੇ ਨਾਲ ਵਗਦੀ ਹੈ।
ਗਲਾਤੀਆਂ ਨੂੰ3:1-9
3 ਹੇ ਗਲਾਤੀਓ। ਅਸੀਂ ਤੁਹਾਡੀਆਂ ਅੱਖਾਂ ਸਾਹਮਣੇ ਵਿਆਖਿਆ ਕੀਤੀ ਕਿ ਕਿਵੇਂ ਯਿਸੂ ਮਸੀਹ ਨੂੰ ਸਲੀਬ ਦਿੱਤੀ ਗਈ ਸੀ। ਪਰ ਤੁਸੀਂ ਬਹੁਤ ਮੂਰਖ ਸੀ। ਤੁਸੀਂ ਕੁਝ ਲੋਕਾਂ ਦੀ ਚਲਾਕੀ ਦੇ ਸ਼ਿਕਾਰ ਬਣ ਗਏ। 2 ਮੈਨੂੰ ਇੱਕ ਗੱਲ ਦੱਸੋਂ ਕਿ ਤੁਸੀਂ ਪਵਿੱਤਰ ਆਤਮਾ ਨੂੰ ਕਿਵੇਂ ਪ੍ਰਾਪਤ ਕੀਤਾ? ਕੀ ਤੁਸੀਂ ਨੇਮ ਦਾ ਅਨੁਸਰਣ ਕਰਕੇ ਪਵਿੱਤਰ ਆਤਮਾ ਨੂੰ ਪ੍ਰਾਪਤ ਕੀਤਾ? ਨਹੀਂ! ਤੁਸੀਂ ਆਤਮਾ ਇਸ ਲਈ ਪ੍ਰਾਪਤ ਕੀਤਾ ਸੀ ਕਿਉਂਕਿ ਤੁਸਾਂ ਖੁਸ਼ਖਬਰੀ ਸੁਣੀ ਉਸ ਵਿੱਚ ਵਿਸ਼ਵਾਸ ਵੀ ਕੀਤਾ। 3 ਤੁਸੀਂ ਮਸੀਹ ਵਿੱਚ ਆਪਣਾ ਜੀਵਨ ਆਤਮਾ ਨਾਲ ਸ਼ੁਰੂ ਕੀਤਾ। ਕੀ ਹੁਣ ਤੁਸੀਂ ਇਸ ਨੂੰ ਆਪਣੀ ਤਾਕਤ ਨਾਲ ਜਾਰੀ ਰੱਖਣ ਦੀ ਕੋਸ਼ਿਸ਼ ਕਰ ਰਹੇ ਹੋ? ਇਹ ਮੂਰੱਖਤਾ ਹੈ। 4 ਤੁਸੀਂ ਬਹੁਤ ਗੱਲਾਂ ਅਨੁਭਵ ਕੀਤੀਆਂ ਹਨ। ਕੀ ਇਹ ਸਾਰੇ ਅਨੁਭਵ ਜਾਇਆ ਹੋ ਗਏ? ਮੈਨੂੰ ਉਮੀਦ ਹੈ ਕਿ ਉਹ ਅਨੁਭਵ ਬੇਕਾਰ ਨਹੀਂ ਹੋਏ। 5 ਕੀ ਪਰਮੇਸ਼ੁਰ ਤੁਹਾਨੂੰ ਇਸ ਲਈ ਪਵਿੱਤਰ ਆਤਮਾ ਪ੍ਰਦਾਨ ਕਰਦਾ ਹੈ ਕਿ ਤੁਸੀਂ ਨੇਮ ਉੱਤੇ ਚੱਲਦੇ ਹੋ? ਨਹੀਂ! ਕੀ ਪਰਮੇਸ਼ੁਰ ਤੁਹਾਨੂੰ ਕਰਿਸ਼ਮੇ ਇਸ ਲਈ ਦਿਖਾਉਂਦਾ ਹੈ ਕਿ ਤੁਸੀਂ ਨੇਮ ਉੱਤੇ ਚੱਲਦੇ ਹੋ? ਨਹੀਂ! ਪਰਮੇਸ਼ੁਰ ਤੁਹਾਨੂੰ ਆਪਣਾ ਆਤਮਾ ਇਸ ਲਈ ਪ੍ਰਦਾਨ ਕਰਦਾ ਹੈ ਅਤੇ ਕਰਿਸ਼ਮੇ ਕਰਦਾ ਹੈ ਕਿਉਂਕਿ ਤੁਸੀਂ ਖੁਸ਼ਖਬਰੀ ਨੂੰ ਸੁਣਿਆ ਹੈ ਅਤੇ ਉਸ ਉੱਤੇ ਯਕੀਨ ਕੀਤਾ ਹੈ। 6 ਪੋਥੀਆਂ ਅਬਰਾਹਾਮ ਬਾਰੇ ਵੀ ਇਹੀ ਆਖਦੀਆਂ ਹਨ। “ਅਬਰਾਹਾਮ ਨੇ ਪਰਮੇਸ਼ੁਰ ਵਿੱਚ ਵਿਸ਼ਵਾਸ ਕੀਤਾ। ਅਤੇ ਪਰਮੇਸ਼ੁਰ ਨੇ ਅਬਰਾਹਾਮ ਦੇ ਵਿਸ਼ਵਾਸ ਨੂੰ ਪ੍ਰਵਾਨ ਕੀਤਾ। ਉਸ ਨੇ ਅਬਰਾਹਾਮ ਨੂੰ ਧਰਮੀ ਬਣਾਇਆ।” [a] 7 ਇਸ ਲਈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਨ੍ਹਾਂ ਨੂੰ ਨਿਹਚਾ ਹੈ ਉਹ ਅਬਰਾਹਾਮ ਦੀ ਸੱਚੀ ਔਲਾਦ ਹਨ। 8 ਪੋਥੀਆਂ ਨੇ ਆਖਿਆ ਕਿ ਭਵਿੱਖ ਵਿੱਚ ਕੀ ਵਾਪਰੇਗਾ। ਇਨ੍ਹਾਂ ਲਿਖਤਾਂ ਨੇ ਆਖਿਆ ਕਿ ਪਰਮੇਸ਼ੁਰ ਗੈਰ ਯਹੂਦੀਆਂ ਨੂੰ ਉਨ੍ਹਾਂ ਦੇ ਵਿਸ਼ਵਾਸ ਦੁਆਰਾ ਧਰਮੀ ਬਣਾਵੇਗਾ। ਅਬਰਾਹਾਮ ਨੂੰ ਇਹ ਖੁਸ਼ਖਬਰੀ ਇਸਦੇ ਵਾਪਰਨ ਤੋਂ ਪਹਿਲਾਂ ਹੀ ਦੱਸ ਦਿੱਤੀ ਗਈ ਸੀ: ਪਰਮੇਸ਼ੁਰ ਨੇ ਅਬਰਾਹਾਮ ਨੂੰ ਕਿਹਾ, “ਮੈਂ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਤੇਰੇ ਰਾਹੀਂ ਅਸੀਸਾਂ ਦੇਵਾਂਗਾ।” [b] 9 ਅਬਰਾਹਾਮ ਨੇ ਇਸ ਉੱਪਰ ਵਿਸ਼ਵਾਸ ਕੀਤਾ। ਕਿਉਂਕਿ ਅਬਰਾਹਾਮ ਨੇ ਵਿਸ਼ਵਾਸ ਕੀਤਾ ਕਿ ਉਸ ਉੱਤੇ ਪਰਮੇਸ਼ੁਰ ਦੀ ਮਿਹਰ ਹੋਈ ਹੈ। ਅੱਜ ਵੀ ਇਹੋ ਗੱਲ ਹੈ। ਸਾਰੇ ਲੋਕ, ਜਿਨ੍ਹਾਂ ਨੂੰ ਵਿਸ਼ਵਾਸ ਹੈ, ਉਵੇਂ ਹੀ ਅਸੀਸ ਦਿੱਤੀ ਗਈ ਹੈ ਜਿਵੇਂ ਅਬਰਾਹਾਮ ਨੂੰ ਦਿੱਤੀ ਗਈ ਸੀ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
