Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਭੋਤਿਕਤਾਵਾਦ ਦੇ ਉੱਤੇ ਜਿੱਤ

ਅਜੌਕੇ ਸਮੇਂ ਦੇ ਵਿੱਚ ਸੰਸਾਰ ਦੇ ਵਿੱਚ ਇੱਕ ਸਭਨਾਂ ਤੋਂ ਰੋਚਕ ਗੱਲ ਇਹ ਹੈ ਕਿ ਵਿਕਾਸਸ਼ੀਲ ਦੇਸ਼ਾਂ ਦੇ ਵਿੱਚ ਕਲੀਸੀਆ ਬਡ਼ੀ ਤੇਜੀ ਦੇ ਨਾਲ ਵਿਕਾਸ ਕਰ ਰਹੀ ਹੈ ਅਤੇ ਅਮੀਰ ਦੇਸ਼ਾਂ ਦੇ ਵਿੱਚ ਕਲੀਸੀਆ ਵਿਕਾਸ ਨਹੀ ਕਰ ਰਹੀ ਹੈ। ਕੋਈ ਇਹ ਆਖ ਸਕਦਾ ਹੈ ਕਿ ਪੱਛਮ ਦੇ ਦੇਸ਼ਾਂ ਦੀ ਖੁਸ਼ਹਾਲੀ ਦਾ ਅਤੇ ਉੱਥੇ ਅਸਲ ਵਿੱਚ ਕਲੀਸੀਆ ਦੇ ਨਾ ਵੱਧਣ ਦਾ ਆਪਸ ਵਿੱਚ ਕੋਈ ਸਬੰਧ ਤਾਂ ਨਹੀ ਹੈ। ਜੇ ਪੱਛਮ ਦੀ ਕਲੀਸੀਆ ਦੇ ਕੋਲ ਸਾਰੇ ਦੇ ਸਾਰੇ ਸਾਧਨ ਲੋਕਾਂ ਤੱਕ ਮਸੀਹ ਦੀ ਖੁਸ਼ਖਬਰੀ ਲੈ ਕੇ ਪਹੁੰਚਣ ਦੇ ਲਈ ਸਨ, ਤਾਂ ਫਿਰ ਕੋਈ ਅਚਰਜ ਦੇ ਵਿੱਚ ਪੈ ਜਾਵੇਗਾ ਕਿ ਫਿਰ ਅਜਿਹੀ ਕਿਹਡ਼ੀ ਗੱਲ ਹੈ ਜਿਹਡ਼ੀ ਉਸਨੂੰ ਇਸ ਕੰਮ ਨੂੰ ਪੂਰਿਆਂ ਕਰਨ ਤੋਂ ਰੋਕ ਰਹੀ ਹੈ।

ਅਮੀਰੀ ਇਸ ਗੱਲ ਦਾ ਨਿਸ਼ਚਾ ਨਹੀ ਕਰਾਉਂਦੀ ਹੈ ਕਿ ਪਰਮੇਸ਼ੁਰ ਦਾ ਰਾਜ ਇੱਕ ਖਾਸ ਸਮਾਜ, ਕਲੀਸੀਆ ਜਾਂ ਦੇਸ਼ ਦੇ ਉੱਤੇ ਆ ਗਿਆ ਹੈ। ਪਰਮੇਸ਼ੁਰ ਦਾ ਰਾਜ ਸੰਸਾਰਿਕ ਮਾਲ-ਸੰਪਤੀ ਦੀ ਨੀਂਹ ਦੇ ਉੱਤੇ ਨਹੀ ਉਸਾਰਿਆ ਗਿਆ ਹੈ। ਪਰਮੇਸ਼ੁਰ ਦਾ ਰਾਜ ਧਾਰਮਿਕਤਾ ਦੇ ਉੱਤੇ ਉਸਾਰਿਆ ਗਿਆ ਹੈ। ਇਸੇ ਲਈ ਯਿਸੂ ਨੇ ਕਿਹਾ, “ਪਹਿਲਾਂ ਉਹ ਦੇ ਰਾਜ ਅਤੇ ਉਹ ਦੇ ਧਰਮ ਨੂੰ ਭਾਲੋ ਤਾਂ ਤੁਹਾਨੂੰ ਏਹ ਸਾਰਿਆਂ ਵਸਤਾਂ ਵੀ ਦਿੱਤੀਆਂ ਜਾਣਗੀਆਂ” (ਮੱਤੀ 6:33)। ਜਦੋਂ ਮੈਂ ਸੰਸਾਰ ਦੇ ਵਿੱਚ ਵਿਕਸਿਤ ਹੋਰ ਰਹੇ ਦੇਸ਼ਾਂ ਦੇ ਵਿੱਚ ਯਾਤਰਾ ਕਰਦਾ ਹਾਂ, ਮੈਂ ਇਹ ਵੇਖਿਆ ਹੈ ਕਿ ਕਲੀਸੀਆ ਪਹਿਲਾਂ ਪਰਮੇਸ਼ੁਰ ਦੇ ਰਾਜ ਦੀ ਭਾਲ ਕਰ ਰਹੀ ਹੈ। ਉਨ੍ਹਾਂ ਦੇ ਕੋਲ ਚੰਗੀ ਇਮਾਰਤ ਅਰਥਾਤ ਗਿਰਜੇ ਨਹੀ ਹਨ ਜਾਂ ਕਢਾਈ ਕੀਤੇ ਹੋਏ ਸੁੰਦਰ ਸ਼ੀਸ਼ੇ ਦੀਆਂ ਖਿਡ਼ਕੀਆਂ। ਪਰ ਉਨ੍ਹਾਂ ਦੇ ਕੋਲ ਸ਼ਾਂਤੀ, ਅਤੇ ਪਰਮੇਸ਼ੁਰ ਦੀ ਆਤਮਾ ਦੇ ਵਿੱਚ ਪ੍ਰੇਮ ਹੈ, ਜਿਹਡ਼ਾ ਸੰਸਾਰਿਕ ਵਸਤਾਂ ਤੋਂ ਵੱਧ ਕੇ ਜਿਆਦਾ ਮੁੱਲਵਾਨ ਹੈ ਜਿਸਨੂੰ ਕੋਈ ਸ਼ਾਇਦ ਹੀ ਪ੍ਰਾਪਤ ਕਰ ਸਕਦਾ ਹੋਵੇ।

ਮੈਂਨੂੰ ਹੋਰ ਥੋਡ਼ਾ ਜਿਹੀ ਸਫਾਈ ਨਾਲ ਦੱਸਣ ਦੇਵੋ – ਅਮੀਰ ਹੋਣ ਦਾ ਅਰਥ ਪਾਪੀ ਹੋਣਾ ਨਹੀ ਹੈ। ਪੈਸਾ “ਸਾਰੀਆਂ ਬੁਰਆਈਆਂ ਦੀ ਜਡ਼੍ਹ” ਨਹੀ ਹੈ। ਮੈਂ ਕੁਝ ਗਰੀਬ ਲੌਕਾਂ ਨੂੰ ਮਿਲਿਆਂ ਹਾਂ ਜਿਹਡ਼ੇ ਬਹੁਤ ਹੀ ਜਿਆਦਾ ਭੋਤਿਕਵਾਦੀ ਹਨ। ਇਹ ਜਿਆਦਾ ਮਾਤਰਾ ਦੇ ਵਿੱਚ ਅਮੀਰੀ ਨਹੀ ਹੈ ਜਿਹਡ਼ੀ ਕਿਸੇ ਨੂੰ ਭੌਤਿਕਵਾਦੀ ਬਣਾਉਂਦੀ ਹੈ। ਇਹ ਇੱਕ ਵਿਅਕਤੀ ਦੇ ਦਿਲ ਦਾ ਵਿਵਹਾਰ ਸੰਸਾਰਿਕ ਵਸਤੂਆਂ ਦੇ ਪ੍ਰਤੀ ਹੈ ਜਿਹਡ਼ਾ ਇਸ ਗੱਲ ਨੂੰ ਨਿਰਧਾਰਤ ਕਰਦਾ ਹੈ ਕਿ ਉਹ ਭੌਤਿਕਵਾਦੀ ਹੈ ਜਾਂ ਨਹੀ। ਭੌਤਿਕਤਾਵਾਦ ਇੱਕ ਬਡ਼ੀ ਹੀ ਚਤੁਰਾਈ ਭਰੀ ਇੱਕ ਪਰੀਖਿਆ ਹੈ ਜਿਹਡ਼ਾ ਕੋਈ ਵੀ ਵਿਸ਼ਵਾਸੀ ਕਦੀ ਹੀ ਸਾਹਮਣਾ ਕਰਦਾ ਹੋਵੇ।

ਅਸੀ ਕਿਸ ਤਰਾਂ ਇਸ ਜਟਿਲਤਾ ਦੇ ਉੱਤੇ ਜਿੱਤ ਹਾਸਿਲ ਕਰਦੇ ਹਾਂ? ਸਭ ਤੋਂ ਪਹਿਲਾਂ, ਅਸੀ ਆਪਣਾ ਧਿਆਨ ਯਿਸੂ ਦੇ ਉੱਤੇ ਲੱਗਾਇਏ। ਮਸੀਹ ਨੂੰ ਸਭ ਤੋਂ ਪਹਿਲਾਂ ਲਭਿਏ। ਧਨ-ਸੰਪਤੀ ਦੇ ਪ੍ਰਤੀ ਸਾਡਾ ਵਿਵਹਾਰ ਅਜਿਹਾ ਹੋਣਾ ਚਾਹੀਦਾ ਹੈ ਜਿਹਡ਼ਾ ਇਹ ਕਹਿੰਦਾ ਹੋਵੇ, “ਮੈਂ ਆਪਣੇ ਜੀਵਨ ਵਿੱਚ ਕਿਸੇ ਵੀ ਹੋਰ ਚੀਜ ਤੋਂ ਵੱਧ ਕੇ ਪਰਮੇਸ਼ੁਰ ਨੂੰ ਵੱਧ ਚਾਹੁੰਦਾ ਹਾਂ। ਮੈਂ ਉਸਨੂੰ ਜਾਨਣਾ ਚਾਹੁੰਦਾ ਹਾਂ ਅਤੇ ਮਸੀਹ ਦੀ ਮਿੱਠੀ ਸਗੰਤੀ ਦੇ ਵਿੱਚ ਚਲਨਾ ਚਾਹੁੰਦਾ ਹਾਂ।” ਵਿਵਹਾਰ ਦੀ ਸਹ ਜਾਂਚ ਇਸ ਗੱਲ ਦੇ ਵਿੱਚ ਹੈ ਕਿ ਅਸੀ ਕਿਸੇ ਚੀਜ ਦੇ ਸਮੇਤ ਸੰਤੁਸ਼ਟ ਹਾਂ ਜਾਂ ਬਗੈਰ ਕਿਸੇ ਚੀਜ ਦੇ ਸੰਤੁਸ਼ਟ ਹਾਂ।  ਪੌਲੁਸ ਰਸੂਲ ਇਸੇ ਤਰਾਂ ਦੀ ਸੰਤੁਸ਼ਟੀ ਨੂੰ ਜਾਣ ਗਿਆ ਸੀ ਕਿਉਂਕਿ ਉਸਦੀ ਸੰਤੁਸ਼ਟੀ ਕੇਵਲ ਮਸੀਹ ਦੇ ਵਿੱਚ ਹੀ ਸੀ। ਇਹ ਕੋਈ ਮਾਇਨੇ ਨਹੀ ਰੱਖਦਾ ਸੀ ਕਿ ਉਸਦੇ ਕੋਲ ਵੱਧ ਸੀ ਜਾਂ ਘੱਟ। ਉਹ ਸੰਤੁਸ਼ਟੀ ਦੇ ਬਾਰੇ ਵਿੱਚ ਜਾਣਦਾ ਸੀ ਜਿਹਡ਼ੀ ਪਰਮੇਸ਼ੁਰ ਦੇ ਨਾਲ ਨੇਡ਼ਤਾ ਦੇ ਗਿਆਨ ਦੇ ਨਾਲ ਆਉਂਦੀ ਹੈ।

ਨਾ ਕੇਵਲ ਮਸੀਹ ਸਾਡੇ ਜੀਵਨਾਂ ਦੇ ਵਿੱਚ ਪਹਿਲੀ ਥਾਂ ਦੇ ਉੱਤ ਹੋਣਾ ਚਾਹੀਦਾ ਹੈ, ਪਰ ਸਾਡਾ ਦਿਲ ਨੂੰ ਵੀ ਉਸਦੇ ਰਾਜ ਦੀ ਭਾਲ ਕਰਨੀ ਚਾਹੀਦੀ ਹੈ। ਪਰਮੇਸ਼ੁਰ ਇਜਰਾਏਲ ਦੀ ਸੰਤਾਨ ਦੇ ਕੋਲ ਦਸਵੰਧ ਲੈਣ ਦੀ ਇਛਿਆ ਰੱਖਦਾ ਹੈ ਉਸਦਾ ਇੱਕ ਕਾਰਨ ਹੈ ਕਿ ਉਨ੍ਹਾਂ ਨੂੰ ਇਸ ਗੱਲ ਦੇ ਬਾਰੇ ਵਿੱਚ ਯਾਦ ਦਿਵਾਏ ਕਿ ਇਹ ਕੌਣ ਸੀ ਜਿਹਡ਼ਾ ਉਨ੍ਹਾਂ ਨੂੰ ਦੇ ਲਈ ਪ੍ਰਬੰਧ ਕਰ ਰਿਹਾ ਸੀ। ਪਰਮੇਸ਼ੁਰ ਨੇ ਉਨ੍ਹਾਂ ਨੂੰ ਹਰੇਕ ਵਸਤੂ ਦਿੱਤੀ ਜਿਹਡ਼ੀ ਉਨ੍ਹਾਂ ਦੇ ਕੋਲ ਸੀ। ਉਸਨੇ ਉਨ੍ਹਾਂ ਦੀ ਹਰੇਕ ਲੋਡ਼ ਨੂੰ ਪੂਰੀਆਂ ਕੀਤਾ। ਪਰ ਉਨ੍ਹਾਂ ਨੂੰ ਉਸਦੇ ਰਾਜ ਨੂੰ ਹਮੇਸ਼ਾ ਪਹਿਲੀ ਥਾਂ ਦੇਣੀ ਸੀ। ਉਨ੍ਹਾਂ ਨੂੰ ਪਹਿਲਾਂ ਉਨ੍ਹਾਂ ਗੱਲਾਂ ਦੇ ਚਿੰਤਾ ਕਰਨੀ ਸੀ ਜਿਹਡ਼ੀਆਂ ਉਸਦੇ ਰਾਜ ਤੋਂ ਸਬੰਧਿਤ ਹਨ। ਜਦੋਂ ਤੱਕ ਉਨ੍ਹਾਂ ਨੇ ਅਜਿਹਾ ਕੀਤਾ, ਪਰਮੇਸ਼ੁਰ ਨੇ ਉਨ੍ਹਾਂ ਨੂੰ ਬਰਕਤ ਦਿੱਤੀ ਅਤੇ ਉਨ੍ਹਾਂ ਦੇ ਲਈ ਪ੍ਰਬੰਧ ਕੀਤਾ।

ਅਕਸਰ ਇਸ ਗਲ ਤੀ ਸੁਆਦ ਇਸ ਦੇ ਵਿੱਚ ਹੈ ਕਿ ਅਸੀ ਭੋਤਿਕਤਾਵਾਦ ਦੇ ਫੰਦੇ ਦੇ ਵਿਚ ਫਸ ਤਾਂ ਨਹੀ ਗਏ ਇਸ ਨਜਰਿਏ ਦੇ ਵਿੱਚ ਹੈ ਕਿ ਕਿਵੇਂ ਅਸੀ ਪਰਮੇਸ਼ੁਰ ਦੇ ਰਾਜ ਵਿੱਚ ਦੇਣ ਨੂੰ ਵੇਖਦੇ ਹਾਂ। ਜੇ ਅਸੀ ਸਧਾਰਨ ਤੌਰ ਤੇ ਆਪਣੀ ਟੋਪੀ ਨੂੰ ਉਤਾਂਹ ਨੂੰ ਉਛਾਲਾਂਗੇ ਅਤੇ ਆਪਣੀ ਧਨ-ਸੰਪਤੀ ਦੇ ਵਿੱਚੋ ਬਚਿਆਂ – ਖੁਚਿਆ ਹੋਇਆ ਹੀ ਦੇਵਾਂਗੇ, ਤਾਂ ਸ਼ਾਇਦ ਅਸੀ ਭੋਤਿਕਵਾਦ ਦੇ ਜਾਲ ਦੇ ਵਿੱਚ ਫਸ ਚੁੱਕੇ ਹਾਂ। ਪਰ ਜੇ ਅਸੀ ਆਪਣੀ ਪ੍ਰਾਥਮਿਕਤਾਵਾਂ ਨੂੰ ਬਿਲਕੁਲ ਸਿੱਧਾ ਹੀ ਰੱਖਿਆ ਹੈ, ਉਸਨੂੰ ਆਪਣੀ ਚਾਹਤਾਂ ਅਤੇ ਇਛਿਆਂਵਾਂ ਦੇ ਅੱਗੇ ਰੱਖਿਆ ਹੈ, ਤਾਂ ਉਹ ਸਾਡੀ ਹਰੇਕ ਲੋਡ਼ਾਂ ਨੂੰ ਪੂਰਿਆਂ ਕਰੇਗਾ ਅਤੇ ਸਾਨੂੰ ਭੋਤਿਕਵਾਦ ਦੀ ਆਤਮਾ ਤੋਂ ਦੂਰ ਰੱਖੇਗਾ।

ਭੋਤਿਰਵਾਦ ਦੀ ਆਤਮਾ ਦੇ ਵਿਰੋਧ ਵਿੱਚ ਬਚਾਉਣ ਵਾਲੀ ਇੱਕ ਅਖੀਰਲੀ ਗੱਲ ਪਰਮੇਸ਼ੁਰ ਦੀ ਧਾਰਮਿਕਤਾ ਦੀ ਭਾਲ ਕਰਨੀ ਹੈ। ਅਜਿਹੀ ਕਿਹਡ਼ੀਆਂ ਗੱਲਾਂ ਹਨ ਜਿਨ੍ਹਾਂ ਦੇ ਕਰਕੇ ਤੁਸੀ ਪਰਮੇਸ਼ੁਰ ਦੇ ਹੁਕਮਾਂ ਦੇ ਨਾਲ ਸਮਝੌਤਾ ਕਰ ਲੈਂਦੇ ਹੋ? ਇੱਕ “ਛੋਟਾ ਸਫੇਦ ਝੂਠ” ਬੋਲਣ ਦੇ ਲਈ ਤੁਸੀ ਕਿੰਨਾ ਪੈਸਾ ਲਵੋਗੇ। ਹੋਰ ਵੱਧ ਚੀਜਾਂ ਨੂੰ ਇੱਕਠੀਆਂ ਕਰਨ ਦੇ ਲਈ ਬਾਈਬਲ ਦੇ ਕਿਹਡ਼ੇ ਸਿਧਾਤਾਂ ਨੂੰ ਤੁਸੀ ਇੱਕ ਕਿਨਾਰੇ ਕਰ ਦੇਵੋਗੇ? ਅਸੀ ਭੋਤਿਕਵਾਦ ਦੇ ਉੱਤੇ ਕੇਵਲ ਉਂਦੋਂ ਹੀ ਜਿੱਤ ਹਾਸਿਲ ਕਰਦੇ ਹਾਂ ਜਦੋਂ ਸਾਡੇ ਕੋਲ ਮਸੀਹ ਦੀ ਧਾਰਮਿਕਤਾ ਦੇ ਲਈ ਚਟਟਾਨ ਵਰਗਾ ਠੋਸ ਸਮਰਪਣ ਹੁੰਦਾ ਹੈ। ਸਾਨੂੰ ਸ਼ਭਨਾਂ ਤੋਂ ਪਹਿਲਾਂ ਮਸੀਹ ਦੀ ਅਤੇ ਉਸਦੇ ਰਾਜ ਦੀ ਭਾਲ ਕਰਨੀ ਹੈ, ਅਤੇ ਸਾਨੂੰ ਇੱਕ ਨਾ ਹਿੱਲਣ ਵਾਲੇ ਸਮਰਪਣ ਜਿਹਡ਼ਾ ਧਾਰਮਿਕਤਾ ਅਤੇ ਮਸੀਹ ਦੇ ਜੀਵਨ ਵਰਗਾ ਹੁੰਦਾ ਹੈ ਨੂੰ ਬਣਾਈ ਰੱਖਣਾ ਹੈ। ਕੇਵਲ ਉਂਦੋਂ ਹੀ ਅਸੀ ਭੋਤਿਕਤਾਵਾਦ ਦੇ ਉੱਤੇ ਜਿੱਤ ਨੂੰ ਜਾਣ ਸਕਾਂਗੇ।

1 ਤਿਮੋਥਿਉਸ ਨੂੰ6:6-10

6 ਹਾਂ, ਇਹ ਸੱਚ ਹੈ ਕਿ ਪਰਮੇਸ਼ੁਰ ਦੀ ਸੇਵਾ ਕਰਨੀ ਉਸ ਨੂੰ ਅਮੀਰ ਬਣਾ ਦਿੰਦੀ ਹੈ ਜੋ ਸੇਵਾ ਕਰਦਾ ਹੈ ਜੇਕਰ ਉਹ ਉਸ ਨਾਲ ਸੰਤੁਸ਼ਟ ਹੈ ਜੋ ਉਸ ਕੋਲ ਹੈ। 7 ਜਦੋਂ ਅਸੀਂ ਇਸ ਦੁਨੀਆਂ ਵਿੱਚ ਆਏ, ਅਸੀਂ ਕੁਝ ਨਹੀਂ ਲਿਆਏ। ਜਦੋਂ ਅਸੀਂ ਮਰਾਂਗੇ, ਉਦੋਂ ਵੀ ਅਸੀਂ ਆਪਣੇ ਨਾਲ ਕੁਝ ਵੀ ਲੈ ਕੇ ਨਹੀਂ ਜਾਵਾਂਗੇ। 8 ਇਸ ਲਈ ਜੇ ਸਾਡੇ ਕੋਲ ਖਾਣ ਪਹਿਨਣ ਨੂੰ ਹੈ ਤਾਂ ਅਸੀਂ ਉਸ ਨਾਲ ਸੰਤੁਸ਼ਟ ਹੋਵਾਂਗੇ। 9 ਜੋ ਲੋਕ ਅਮੀਰ ਬਣਨਾ ਚਾਹੁੰਦੇ ਹਨ ਉਹ ਪਰਤਾਵੇ ਵਿੱਚ ਪੈ ਜਾਂਦੇ ਹਨ। ਉਹ ਫ਼ਸ ਜਾਂਦੇ ਹਨ ਅਤੇ ਨਿਕੰਮੀਆਂ ਚੀਜ਼ਾਂ ਅਤੇ ਹਾਨੀਕਾਰਕ ਚੀਜ਼ਾਂ ਲੈਣੀਆਂ ਸ਼ੁਰੂ ਕਰ ਦਿੰਦੇ ਹਨ। ਉਹ ਚੀਜ਼ਾਂ ਲੋਕਾਂ ਨੂੰ ਤਬਾਹ ਤੇ ਬਰਬਾਦ ਕਰ ਦਿੰਦੀਆਂ ਹਨ। 10 ਪੈਸੇ ਨਾਲ ਪਿਆਰ ਸਭ ਤਰ੍ਹਾਂ ਦੀਆਂ ਬੁਰਾਈਆਂ ਦਾ ਕਾਰਣ ਹੈ। ਕੁਝ ਲੋਕਾਂ ਨੇ ਅਧਿਕਤਮ ਪੈਸੇ ਕੁਮਾਉਣ ਦੇ ਚੱਕਰ ਵਿੱਚ ਸੱਚੇ ਵਿਸ਼ਵਾਸ ਨੂੰ ਛੱਡ ਦਿੱਤਾ ਹੈ। ਪਰ ਉਹ ਆਪਣੇ ਆਪ ਨੂੰ ਬਹੁਤ ਸਾਰੇ ਦਰਦਾਂ ਭਰੇ ਅਨੁਭਵਾਂ ਨਾਲ ਸੱਟ ਮਾਰ ਲੈਂਦੇ ਹਨ।

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ