ਰੋਜਾਨਾਂ ਦਾ ਭਗਤੀ ਦਾ ਵੀਡੀਓ
ਆਤਮਾ ਦੇ ਵਿੱਚ ਕੰਮ ਕਰਨਾ
ਮੂਸਾ ਅਜਿਹਾ ਵਿਅਕਤੀ ਸੀ ਜਿਸਨੂੰ ਪਰਮੇਸ਼ੁਰ ਨੇ ਬਡ਼ੀ ਸਾਮਰਥ ਦੇ ਨਾਲ ਇਸਤੇਮਾਲ ਕੀਤਾ। ਪਰ ਉਸਨੂੰ ਵੀ ਇੱਕ ਵੱਡਾ ਸਬਕ ਸਿੱਖਣਾ ਪਿਆ ਇਸਤੋਂ ਪਹਿਲਾਂ ਕਿ ਪਰਮੇਸ਼ੁਰ ਉਸਦੇ ਜੀਵਨ ਨੂੰ ਆਪਣੇ ਹੱਥਾਂ ਦੇ ਵਿੱਚ ਇੱਕ ਔਜਾਰ ਬਣਾ ਦੇਵੇ। ਉਸਨੂੰ ਇਹ ਜਾਣਨ ਦੀ ਲੋਡ਼ ਸੀ ਕਿ ਪਰਮੇਸ਼ੁਰ ਦੇ ਕੰਮ ਨੂੰ ਪਰਮੇਸ਼ੁਰ ਦੀ ਸਾਮਰਥ ਦੇ ਨਾਲ ਹੀ ਕੀਤਾ ਜਾਂਦਾ ਹੈ। ਮੂਸਾ ਨੂੰ ਮਿਦਯਾਨੀ ਦੇ ਉਜਾਡ਼ ਦੇ ਸਕੂਲ ਦੇ ਵਿੱਚ ਜਾ ਕੇ ਇਸ ਸਬਕ ਨੂੰ ਸਿੱਖਣਾ ਪਿਆ ਸੀ – ਪਰਮੇਸ਼ੁਰ ਦਾ ਕੰਮ ਪਰਮੇਸ਼ੁਰ ਦੀ ਆਤਮਾ ਦੇ ਨਾਲ ਹੁੰਦਾ ਹੈ ਅਤੇ ਮਨੁੱਖ ਦੀ ਸਰੀਰਕ ਸਾਮਰਥ ਤੋਂ ਨਹੀ।
ਜਦੋਂ ਮੂਸਾ ਆਪਣੇ ਜੀਵਨ ਦੇ ਪਹਿਲੇ ਚਾਲ੍ਹੀ ਵਰਿਆਂ ਦੇ ਵਿੱਚ ਮਿਸਰ ਦੇ ਵਿੱਚ ਸੀ, ਉਹ ਜਵਾਨ ਅਤ ਸਾਮਰਥੀ ਸੀ। ਉਹ ਫ਼ਿਰਾਊਨ ਦੀ ਧੀ ਦੇ ਮੁੰਡੇ ਦੇ ਰੂਪ ਵਿੱਚ ਵੱਡਾ ਹੋਇਆ। ਉਸਨੇ ਆਪਣੇ ਇਬਰਾਨੀਆਂ ਭਾਈਆਂ ਦੀ ਮਦਦ ਕਰਨ ਦੀ ਸਹੀ ਕੋਸ਼ਿਸ ਕੀਤੀ ਪਰ ਬੁਰੀ ਤਰ੍ਹਾਂ ਫੇਲ ਹੋ ਗਿਆ। ਜਦੋਂ ਉਸਨੇ ਵਿਖਿਆ ਕਿ ਇਹ ਮਿਸਰੀ ਉਸਦੇ ਇਬਰਾਨੀ ਸੰਬਧੀ ਦੇ ਨਾਲ ਗਲਤ ਵਿਵਹਾਰ ਕਰ ਰਿਹਾ ਸੀ, ਤਾਂ ਉਸਨੇ ਉਸਨੂੰ ਮਾਰ ਦਿੱਤਾ ਅਤੇ ਉਸਨੂੰ ਰੇਤ ਦੇ ਵਿੱਚ ਲੂਕਾ ਦਿੱਤਾ। ਪਰ ਕੁਝ ਵੀ ਹੋਵੇ, ਉਸਦਾ ਇਹ ਕੰਮ ਉਸਦੇ ਲੋਕਾਂ ਦੇ ਉੱਤੇ ਹੋਰ ਵੱਧ ਦੁੱਖਾ ਨੂੰ ਲੈ ਆਇਆ। ਉਹ ਮਿਦਯਾਨ ਦੇ ਉਜਾਡ਼ ਵੱਲ ਦੌਡ਼ ਗਿਆ। ਉੱਥੇ ਉਸਨੇ ਪਰਮੇਸ਼ੁਰ ਦੀ ਆਤਮਾ ਵਿੱਚ ਕੰਮ ਕਰਨ ਨੂੰ ਸਿੱਖਿਆ।
ਪਹਾਡ਼ ਦੇ ਉੱਤੇ ਉਸਦੀ ਪਰਮੇਸ਼ੁਰ ਦੇ ਨਾਲ ਮੁਲਾਕਾਤ ਨੇ, ਉਸਨੂੰ ਹਮੇਸ਼ਾ ਲਈ ਬਦਲ ਦਿੱਤਾ। ਉਹ ਮਿਸਰ ਵਾਪਸ ਪਰਤ ਗਿਆ ਅਤੇ ਹੁਣ ਉਹ ਉਸਦੇ ਲੋਕਾਂ ਨੂੰ ਆਜਾਦੀ ਦੇਣ ਦੇ ਲਈ ਪਰਮੇਸ਼ੁਰ ਦਾ ਇੱਕ ਹਥਿਆਰ ਸੀ। ਪ੍ਰੰਤੂ ਉਹ ਆਪਣੀ ਸਾਮਰਥ ਦੇ ਵਿੱਚ ਵਾਪਸ ਨਹੀ ਪਰਤਿਆ ਸੀ। ਉਹ ਮਿਸਰ ਦੇ ਵਿੱਚ ਪਰਮੇਸ਼ੁਰ ਦੀ ਆਤਮਾ ਦੀ ਸ਼ਕਤੀ ਅਤੇ ਉਸਦੇ ਅਧਿਕਾਰ ਦੇ ਵਿੱਚ ਆਇਆ ਸੀ। ਕੇਵਲ ਉਦੋਂ ਹੀ ਉਹ ਸਾਮਰਥੀ ਪਰਮੇਸ਼ੁਰ ਦੇ ਹੱਥਾਂ ਦੇ ਵਿੱਚ ਇੱਕ ਇਸਤੇਮਾਲ ਕੀਤੇ ਜਾਣ ਵਾਲਾ ਹਥਿਆਰ ਬਣ ਗਿਆ ਸੀ। ਕੇਵਲ ਉਦੋਂ ਹੀ ਉਸਨੇ ਪਰਮੇਸ਼ੁਰ ਦੀ ਸਾਮਰਥ ਦੀ ਆਤਮਾ ਦੇ ਵਿੱਚ ਕੰਮ ਕਰਨ ਨੂੰ ਸਿੱਖ ਲਿਆ ਸੀ, ਇਹ ਕੀ ਉਹ ਸਭ ਕੁਝ ਕਰਨ ਦੇ ਯੋਗ ਸੀ ਜਿਹਡ਼ਾ ਪਰਮੇਸ਼ੁਰ ਉਸਤੋਂ ਚਾਹੁੰਦਾ ਸੀ।
ਜਦੋਂ ਮੈਂ ਪਹਿਲਾ ਪਹਿਲਾਂ ਵਿਸ਼ਵਾਸ ਵਿੱਚ ਆਇਆ ਮੈਂਨੂੰ ਡਾ. ਬਿਲੀ ਗ੍ਰਾਹਮ ਨੂੰ ਸੁਨਣ ਦਾ ਮੌਕਾ ਮਿਲਿਆ। ਮੈ ਇਹ ਸਿੱਖਿਆ ਕਿ ਪਰਮੇਸ਼ੁਰ ਨੇ ਉਸਨੂੰ ਪਰਮੇਸ਼ੁਰ ਦੇ ਇੱਕ ਜਨ ਦੇ ਰੂਪ ਵਿੱਚ ਇਸ ਪੀਡ਼ੀ ਦੇ ਲੇਕਾਂ ਦੇ ਵਿੱਚ ਇਸਤੇਮਾਲ ਕੀਤਾ ਸੀ। ਮੈਂ ਹਾਸਟਨ, ਟੈਕਸਸ ਦੇ ਵਿੱਚ ਡਾ. ਬਿਲੀ ਗ੍ਰਾਹਮ ਨੂੰ ਸੁਨਣ ਦੇ ਲਈ ਯਾਤਰਾ ਕੀਤੀ ਜਿਹਡ਼ੇ ਉੱਥੇ ਇੱਕ ਵੱਡੇ ਇੰਨਡੋਰ ਸਟੇਡਿਯਮ ‘ਆਸਤਰੋਡੋਮ’ ਦੇ ਵਿੱਚ ਪ੍ਰਚਾਰ ਕਰ ਰਹੇ ਸਨ। ਜਦੋਂ ਮੈਂ ਉਨ੍ਹਾਂ ਨੂੰ ਬੋਲਦੇ ਹੋਇਆ ਸੁਣਿਆ, ਮੈਂਨੂੰ ਇਹ ਸਵੀਕਾਰ ਕਰਨਾ ਚਾਹੀਦਾ ਹੈ ਕਿ, “ਉਸ ਵਿਅਕਤੀ ਦੇ ਵਿੱਚ ਅਜਿਹੀ ਖਾਸ ਕੀ ਸੀ? ਉਹ ਇੱਕ ਚੰਗਾ ਬੋਲਣ ਵਾਲਾ ਸੀ, ਪਰ ਉਹ ਉਨ੍ਹਾਂ ਚੰਗਾ ਨਹੀ ਸੀ।” ਮੈਨੂੰ ਜਨਤਾ ਵਿੱਚ ਭਾਸ਼ਣ ਦੇਣ ਲਈ ਖਾਸ ਸਿੱਖਿਆ ਦਿੱਤੀ ਗਈ ਸੀ, ਅਤੇ ਮੈਂ ਡਾ. ਬਿਲੀ ਗ੍ਰਾਹਮ ਦੇ ਵਿੱਚ ਅਜਿਹੀ ਕੁਝ ਖਾਸ ਨਹੀ ਵੇਖਿਆ ਸੀ।
ਜਦੋਂ ਉਸਨੇ ਲੋਕਾਂ ਨੂੰ ਮਸੀਹ ਨੂੰ ਸਵੀਕਾਰ ਕਰਨ ਦੇ ਲਈ ਸੱਦਾ ਦਿੱਤਾ, ਤਾਂ ਮੈਂਨੂੰ ਯਾਦ ਹੈ ਕਿ ਮੈਂ ਇਹ ਪ੍ਰਾਰਥਨਾ ਕਰ ਰਿਹਾ ਸਾਂ, “ਔਹ, ਪਰਮੇਸ਼ੁਰ, ਉਸਦੀ ਮਦਦ ਕਰ ਤਾਂ ਜੋ ਉਹ ਬੁਰਾ ਮਹਿਸੂਸ ਨਾ ਕਰੇ ਜੇ ਕੋਈ ਵੀ ਮਸੀਹ ਨੂੰ ਸਵੀਕਾਰ ਕਰਨ ਦਾ ਲਈ ਅੱਗੇ ਨਹੀ ਆਉਂਦਾ।” ਕਿ ਮੈਂ ਕਦੀ ਹੈਰਾਨ ਹੋ ਸਕਦਾ ਸਾਂ! ਡਾ. ਬਿਲੀ ਗ੍ਰਾਹਮ ਦੇ ਨਾਲ ਪ੍ਰਾਰਥਨਾ ਕਰਨ ਦੇ ਲਈ ਹਜਾਰਾਂ ਦੀ ਗਿਣਤੀ ਦੇ ਵਿੱਚ ਲੋਕ ਅੱਗੇ ਚਲੇ ਆਏ। ਮੈਂਨੂੰ ਇਹ ਗੱਲ ਸਵੀਕਾਰ ਕਰਦੇ ਹੋਏ ਸ਼ਰਮੀਦਗੀ ਆ ਰਹੀ ਹੈ ਕਿ ਜੋ ਕੁਝ ਮੈਂ ਅੱਗੇ ਸੋਚਿਆ। ਮੈਂ ਸੋਚਿਆ ਕਿ ਜੇ ਹਜਾਰਾਂ ਦੀ ਗਿਣਤੀ ਦੀ ਵਿੱਚ ਲੋਕ ਇੱਕ ਆਮ ਜਿਹੇ ਪ੍ਰਚਾਰਕ ਤੋਂ ਥੋਡ਼ੇ ਵੱਧਿਆ ਪ੍ਰਚਾਰਕ ਦੇ ਕਾਰਨ ਮਸੀਹ ਦੇ ਕੋਲ ਆ ਰਹੇ ਹਨ, ਤਾਂ ਪੂਰਾ ਸੰਸਾਰ ਮਸੀਹ ਵੱਲ ਆ ਜਾਵੇਗਾ ਜਦੋਂ ਉਹ ਮੈਂਨੂੰ ਬੋਲਦੇ ਹੋਏ ਸੁਨਣਗੇ!
ਮੈਂ ਇੱਕ ਸੈਕਿੰਡ ਦੇ ਵਿੱਚ ਹੀ ਹੈਰਾਨ ਹੋ ਗਿਆ ਸੀ! ਕੁਝ ਸਮਾਂ ਬਾਅਦ ਦੇ ਵਿੱਚ ਹੀ ਮੈਂਨੂੰ ਇੱਕ ਸੁਸਮਾਚਾਰ ਪ੍ਰਚਾਰ ਸਭਾ ਦੇ ਵਿੱਚ ਪ੍ਰਚਾਰ ਕਰਨ ਦਾ ਮੌਕਾ ਮਿਲ ਗਿਆ ਸੀ। ਮੈਂ ਭਾਸ਼ਣ ਦੀ ਸਾਰੀ ਕਲਾ ਦੀ ਵਰਤੋਂ ਕੀਤੀ ਜਿਹਡ਼ੀ ਮੈਂ ਕਰ ਸਕਦਾ ਸੀ। ਮੈਂ ਇੱਕ ਉਤੇਜਨਾ ਭਰਿਆ ਹੋਇਆ ਭੂਮਿਕਾ ਦਿੱਤੀ, ਵਿਚਾਰਾਂ ਦਾ ਇੱਕ ਠੋਸ ਸਰੀਰ ਅਤੇ ਇੱਕ ਬਡ਼ਾ ਹੀ ਨਟਕੀਏ ਸਿੱਟਾ ਦਿੱਤਾ। ਮੈਂ ਆਵਾਜ ਦੇ ਸਾਰੇ ਦੇ ਸਾਰੇ ਉਤਾਰ ਚਢਾਵਾਂ ਦੀ ਵਰਤੋਂ ਕੀਤੀ ਅਤੇ ਸਹੀ ਸਮੇਂ ਦੇ ਉੱਤੇ ਸਹੀ ਇਸ਼ਾਰੇ ਕੀਤੇ ਹਨ। ਜਦੋਂ ਮੈਂ ਸੱਦਾ ਦਿੱਤਾ, ਤਾਂ ਤੁਸੀ ਜਾਣਦੇ ਹੋ ਕਿ ਕੀ ਹੋਇਆ? ਕੁਝ ਵੀ ਨਹੀ!
ਤੁਸੀ ਵੇਖਦੇ ਹੋ, ਅਜਿਹਾ ਕੁਝ ਸੀ ਜਿਹਡ਼ਾ ਮੈਂ ਨਹੀ ਜਾਣਦਾ ਸਾਂ ਪਰ ਜਿਹਡ਼ਾ ਡਾ. ਬਿਲੀ ਗ੍ਰਾਹਮ ਜਾਣਦੇ ਸਨ। ਪਰਮੇਸ਼ੁਰ ਦਾ ਕੰਮ ਪਵਿਤ੍ਰ ਆਤਮਾ ਦੀ ਸਾਮਰਥ ਦੇ ਵਿੱਚ ਕੀਤਾ ਜਾਣਾ ਚਾਹੀਦਾ ਹੈ ਅਤੇ ਮਨੁੱਖ ਦੇ ਸਰੀਰ ਦੀ ਸਾਮਰਥ ਦੇ ਵਿੱਚ ਨਹੀ। ਸਾਡੀ ਜਿੰਮਵਾਰੀ ਇਹ ਹੈ ਕਿ ਅਸੀ ਉਸਦੇ ਲਈ ਹਾਜਰ ਰਹਿਏ। ਜੇ ਅਸੀ ਉਸਦੇ ਲਈ ਹਾਜਰ ਹਾਂ ਤਾਂ ਉਹ ਸਾਨੂੰ ਇਸਤੇਮਾਲ ਕਰੇਗਾ। ਜਿਵੇਂ ਮੂਸਾ ਨੂੰ ਸਿੱਖਣ ਦੀ ਪਿਆ ਸੀ ਕਿ ਪਰਮੇਸ਼ੁਰ ਦੇ ਕੰਮ ਨੂੰ ਪਵਿਤ੍ਰ ਆਤਮਾ ਦੀ ਸਾਮਰਥ ਦੇ ਵਿੱਚ ਕੀਤਾ ਜਾਣਾ ਚਾਹੀਦਾ ਹੈ, ਮੈਂਨੂੰ, ਵੀ, ਇਸ ਮਹਾਨ ਸਬਕ ਨੂੰ ਸਿੱਖਣ ਦੀ ਲੋਡ਼ ਪਈ।
ਸਾਡੇ ਵਿੱਚੋ ਕਈ ਪਰਮੇਸ਼ੁਰ ਦੇ ਲਈ ਕੰਮ ਕਰਨਾ ਚਾਹੁੰਦੇ ਹਨ। ਜੇ ਅਸੀ ਪਰਮੇਸ਼ੁਰ ਦੇ ਰਾਜ ਦੇ ਵਿੱਚ ਪ੍ਰਭਾਵਸ਼ਾਲੀ ਹੋਣਾ ਚਾਹੁੰਦੇ ਹਾਂ, ਤਾਂ ਸਾਨੂੰ ਪਰਮੇਸ਼ੁਰ ਦੀ ਆਤਮਾ ਦੇ ਵਿੱਚ ਕੰਮ ਨੂੰ ਕਰਨ ਸਿੱਖਣਾ ਚਾਹੀਦਾ ਹੈ। ਆਤਮਾ ਦੇ ਵਿੱਚ ਸਾਡਾ ਚਲਨਾ ਸਾਨੂੰ ਜੈਤੂ ਜੀਵਨ ਜੀਣ ਦੀ ਯੋਗਤਾ ਦਿੰਦਾ ਹੈ। ਆਤਮਾ ਦੇ ਵਿੱਚ ਸਾਡਾ ਕੰਮ ਸਾਨੂੰ ਉਸਦੀ ਮਰਜੀ ਨੂੰ ਪੂਰਾ ਕਰਨ ਵਿੱਚ ਮਦਦ ਕਰਦਾ ਹੈ। ਸਾਡੇ ਕੰਮਾਂ ਦੇ ਰਾਹੀਂ ਉਸਦੀ ਮਰਜੀ ਪੂਰੀ ਹੁੰਦੀਆਂ ਵੇਖਣਾ ਅਤੇ ਉਸਦੀ ਯੋਗਤਾ ਦਾ ਅਖੀਰਲਾ ਨਤੀਜਾ ਸਾਡੇ ਅਨੰਦ ਦੇ ਵਿੱਚ ਆਉਂਦਾ ਹੈ। ਜੋ ਕੁਝ ਪਰਮੇਸ਼ੁਰ ਨੇ ਪੁਰਾਣੇ ਸਮੇਂ ਦੇ ਨਬੀਆਂ ਨੂੰ ਕਿਹਾ ਉਹ ਅੱਜ ਵੀ ਉਨਾਂ ਹੀ ਸਚ ਹੈ – ਇਹ “ਨਾ ਤਾਂ ਸ਼ਕਤੀ ਦੇ ਨਾਲ, ਨਾ ਬਲ ਦੇ ਨਾਲ ਸਗੋਂ ਮੇਰੇ ਆਤਮਾ ਦੇ ਨਾਲ” (ਜ਼ਕਰਯਾਹ 4:6)।
ਮੱਤੀ3:13-17
13 ਫੇਰ ਯਿਸੂ ਯੂਹੰਨਾ ਤੋਂ ਯਰਦਨ ਨਦੀ ਵਿੱਚ ਬਪਤਿਸਮਾ ਲੈਣ ਲਈ ਗਲੀਲ ਤੋਂ ਆਇਆ। 14 ਪਰ ਯੂਹੰਨਾ ਨੇ ਇਹ ਕਹਿ ਕਿ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਕਿ, “ਮੈਨੂੰ ਤਾਂ ਤੇਰੇ ਕੋਲੋਂ ਬਪਤਿਸਮਾ ਲੈਣ ਦੀ ਲੋੜ ਹੈ। ਅਤੇ ਤੂੰ ਮੇਰੇ ਕੋਲ ਕਿਉਂ ਆਇਆ ਹੈਂ?” 15 ਯਿਸੂ ਨੇ ਉਸ ਨੂੰ ਜਵਾਬ ਦਿੱਤਾ, “ਹੁਣ ਤੂੰ ਇਸ ਨੂੰ ਇੰਝ ਹੀ ਹੋਣ ਦੇ। ਜਿਹੜੀਆਂ ਗੱਲਾਂ ਪਰਮੇਸ਼ੁਰ ਕਰਾਉਦਾ ਹੈ ਸਾਨੂੰ ਉਵੇਂ ਹੀ ਕਰਨੀਆਂ ਚਾਹੀਦੀਆਂ ਹਨ।” ਇਉਂ ਯੂਹੰਨਾ ਯਿਸੂ ਨੂੰ ਬਪਤਿਸਮਾ ਦੇਣ ਲਈ ਮੰਨ ਗਿਆ। 16 ਜਿਵੇਂ ਹੀ ਯਿਸੂ ਨੇ ਬਪਤਿਸਮਾ ਲਿਆ ਤਾਂ ਉਹ ਪਾਣੀ ਤੋਂ ਬਾਹਰ ਆ ਗਿਆ। ਉਸ ਲਈ ਅਕਾਸ਼ ਖੁਲ੍ਹ ਗਿਆ ਅਤੇ ਉਸ ਨੇ ਪਰਮੇਸ਼ੁਰ ਦੇ ਆਤਮਾ ਨੂੰ ਘੁੱਗੀ ਵਾਂਗ ਆਪਣੇ ਉੱਪਰ ਉੱਤਰਦਿਆਂ ਵੇਖਿਆ। 17 ਸਵਰਗ ਤੋਂ ਇੱਕ ਬਾਣੀ ਆਈ, ਤੇ ਇਹ ਆਖਿਆ, “ਇਹ ਮੇਰਾ ਪਿਆਰਾ ਪੁੱਤਰ ਹੈ। ਜਿਸਤੋਂ ਮੈਂ ਬਹੁਤ ਪ੍ਰਸੰਨ ਹਾਂ।”
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
