ਰੋਜਾਨਾਂ ਦਾ ਭਗਤੀ ਦਾ ਵੀਡੀਓ
ਧੋਖੇ ਦੇ ਉੱਤੇ ਜਿੱਤ
ਕੁਝ ਸਾਲਾਂ ਪਹਿਲਾਂ, ਯੂਨਾਈਟਿਡ ਸਟੇਟ ਦੇ ਰਾਸ਼ਟਰਪਤੀ ਨੇ ਇਸ ਗੱਲ ਨੂੰ ਸਵੀਕਾਰ ਕੀਤੀ ਸੀ ਉਸਦੇ ” ਗਲਤ ਸਬੰਧ” ਮੌਨੀਕਾ ਲਿੰਵੀਨਸਕੀ ਦੇ ਨਾਲ ਸਨ, ਜਿਹਡ਼ੀ ਵਾਈਟ ਹਾਉਸ ਦੇ ਵਿੱਚ ਕੰਮ ਕਰਦੀ ਸੀ, ਅਤੇ ਉਸਨੇ ਇਸਦੇ ਵਿਸ਼ੇ ਵਿੱਚ “ਲੋਕਾਂ ਨੂੰ ਬਹਕਾਈਆ” ਸੀ। ਯੂਨਾਇੱਡ ਸਟੇਟ ਦੇ ਨਿਵਾਸੀ ਇਕ ਦਮ ਇਸ ਗੱਲ ਦੇ ਉੱਤੇ ਬਹਿਸ ਕਰਨ ਲਗੇ ਕਿ ਰਾਸ਼ਟਰਪਤੀ ਕਿਲਿੰਟਨ ਨੂੰ ਦੇਸ਼ ਦੇ ਸਭਨਾਂ ਤੋਂ ਉੱਚੇ ਔਹਦੇ ਦੇ ਉੱਤੇ ਰਹਿਣਾ ਚਾਹੀਦਾ ਹੈ ਜਾਂ ਨਹੀ। ਕੁਝ ਲੋਕਾਂ ਨੇ ਕਿਹਾ ਕਿ ਉਸਨੂੰ ਇਸ ਔਹਦੇ ਤੋਂ ਹਟਾ ਦਿੱਤਾ ਜਾਣਾ ਚਾਹੀਦਾ ਹੈ ਜਦ ਕਿ ਦੂਜਿਆਂ ਨੇ ਕਿਹਾ ਕਿ ਉਸਨੂੰ ਤਿਆਗ ਪੱਤਰ ਦੇ ਦੇਣਾ ਚਾਹੀਦਾ ਹੈ। ਖੈਰ ਕੁਝ ਵੀ ਹੋਵੇ, ਇੱਕ ਗੱਲ ਤਾਂ ਹਰੇਕ ਨੂੰ ਸਾਫ ਹੋ ਗਈ ਸੀ – ਕਿ ਅਮੇਰੀਕਾ ਦੀ ਇਹ ਪੀਡ਼ੀ ਜਿਹਡ਼ੀ ਸੰਸਾਰ ਦੀ ਦੂਜੀ ਜੰਗ ਤੋਂ ਬਾਅਦ ਵਿੱਚ ਪੈਦਾ ਹੋਈ ਹੈ, ਉਹ ਜੀਵਨ ਦੇ ਆਮ ਹਿੱਸਿਆਂ ਦੇ ਵਿੱਚ ਧੋਖੇ ਦੇ ਪ੍ਰਤੀ ਆਦੀ ਹੋ ਗਈ ਸੀ।
ਧੋਖਾ ਕੀ ਹੁੰਦਾ ਹੈ, ਅਤੇ ਇਹ ਗਲਤ ਕਿਉਂ ਹੈ? ਕਿਵੇਂ ਇੱਕ ਵਿਅਕਤੀ ਧੋਖੇ ਦੇ ਉੱਤੇ ਜਿੱਤ ਨੂੰ ਪ੍ਰਾਪਤ ਕਰ ਸਕਦਾ ਹੈ ਜੇ ਇਹ ਉਸਦੇ ਚਰਿਤੱਰ ਦੀ ਇੱਕ ਹਿੱਸੀ ਬਣ ਗਿਆ ਹੋਵੇ? ਸਭ ਤੋਂ ਪਹਿਲਾਂ, ਸਾਨੂੰ ਇਹ ਸਮਝਣ ਦੀ ਲੋਡ਼ ਹੈ ਕਿ ਸਚਿਆਈ ਅਤੇ ਧੋਖਾ ਆਪਸ ਵਿੱਚ ਇੱਕ ਦੂਏ ਦੇ ਵਿਰੋਧ ਹਨ। ਉਹ ਦੋਵੇਂ ਇੱਕੋ ਘਰ ਦੇ ਵਿੱਚ ਨਹੀ ਰਹਿ ਸਕਦੇ ਹਨ। ਅਸਲ ਵਿੱਚ, ਧੋਖਾ ਹਮੇਸ਼ਾ ਸਚਿਆਈ ਨੂੰ ਰੋਕ ਲੈਣਾ ਹੁੰਦਾ ਹੈ। ਇਹ ਅੱਧੀ ਸਚਿਆਈ ਨੂੰ ਦੱਸਣਾ ਹੁੰਦਾ ਹੈ ਪਰ “ਸਚਿਆਈ, ਪੂਰੀ ਸਚਿਆਈ ਨੂੰ, ਅਰਥਾਤ ਕੇਵਲ ਸਚਇਆਈ ਨੂੰ ਦੱਸਣਾ ਨਹੀ ਹੈ।” ਧੋਖਾ ਕੁਝ ਹੱਦਾਂ ਤੱਕ ਝੂੱਠ ਤੋਂ ਫਰਕ ਹੈ ਝੂੱਠ ਤਾਂ ਸਚਿਆਈ ਦਾ ਸਿੱਧਾ ਇਨਕਾਰ ਕਰਨਾ ਹੈ। ਧੋਖਾ ਤਾਂ ਉਸ ਤੋਂ ਵੀ ਵੱਧ ਜਟਿਲ ਹੈ। ਇਹ ਸਾਧਰਨ ਤੌਰ ਤੇ ਸਚਿਆਈ ਦਾ ਪੂਰਾ ਪ੍ਰਕਾਸ਼ ਨਹੀ ਦਿੰਦਾ ਹੈ ਅਤੇ ਇਸ ਦੀ ਜਡ਼੍ਹਾਂ ਅਕਸਰ ਸੁਆਰਥੀ ਅਭਿਲਾਸ਼ਾਵਾਂ ਦੇ ਵਿੱਚ ਹੁੰਦੀ ਹੈ।
ਨਿਆਂ ਸਚਿਆਈ ਦੇ ਉੱਤੇ ਉਸਾਰੀਆਂ ਜਾਂਦਾ ਹੈ, ਅਤੇ ਬਗੈਰ ਇਸਦੇ, ਨਿਆਂ ਹੋ ਹੀ ਨਹੀ ਸਕਦਾ ਹੈ। ਜਦੋਂ ਇੱਕ ਵਾਲੀ ਸਚਿਆਈ ਦੇ ਨਾਲ ਸਮਝੌਤਾ ਕਰ ਲਿਆ ਜਾਵੇ, ਤਾਂ ਫਿਰ ਨਿਆਂ ਹੋਂਦ ਵਿੱਚ ਹੀ ਨਹੀ ਰਹਿੰਦਾ ਹੈ। ਇਸੇ ਲਈ ਰਾਸ਼ਟਰਪਤੀ ਕਿਲਿੰਟਨ ਦਾ ਇਹ ਕੰਮ ਬਡ਼ਾ ਹੀ ਸੰਗੀਨ ਸੀ। ਜੇ ਸਚਿਆਈ ਆਪਣੇ ਆਪ ਵਿੱਚ ਬਣੀ ਨਹੀ ਰਹੀ ਸਕੇਗੀ, ਤਾਂ ਫਿਰ ਨਿਆਂ ਦਾ ਅਮਰੀਕਾ ਦੀ ਪੂਰੀ ਦੀ ਪੂਰੀ ਪ੍ਰਣਾਲੀ ਹੀ ਹੇਠਾਂ ਡਿਗ ਜਾਵੇਗੀ। ਜੇ ਅਜਿਹਾ ਹੋਇਆ, ਤਾਂ ਇਹ ਕੁਝ ਸਮਾਂ ਵੀ ਨਹੀ ਲਗਣਾ ਕਿ ਅਮਰੀਕਾ ਇੱਕ ਦੇਸ਼ ਦੇ ਰੂਪ ਵਿੱਚ ਹੋਂਦ ਵਿੱਚ ਹੋਵੇ ਜਿਹਡ਼ ਹੁਣ ਸੰਸਾਰ ਦੇ ਮਾਮਲੀਆਂ ਦੇ ਵਿੱਚ ਅਗੁਵਾਈ ਦਿੰਦਾ ਹੈ।
ਪਰ ਮਸੀਹੀਆਂ ਦੇ ਲਈ ਹੋਰ ਵੀ ਵੱਧ ਪੇਚੀਦਾ ਮਸਲੇ ਹਨ। ਇੱਕ ਵਿਸ਼ਵਾਸੀ ਦੇ ਜੀਵਨ ਦਾ ਉਦੇਸ਼ ਮਸੀਹ ਦੇ ਵਾਂਙੂ ਬਣ ਜਾਣਾ ਹੁੰਦਾ ਹੈ। ਯਿਸੂ ਦੇ ਬਾਬਤ ਬਾਈਬਲ ਦਾ ਇੱਕ ਖਾਸ ਚਿਤਰਣ ਮੈਂਨੂੰ ਹਮੇਸ਼ਾ ਹੀ ਅਚਰਜ ਵਿੱਚ ਪਾ ਦਿੰਦਾ ਹੈ। ਯੂਹੰਨਾ ਪਵਿਤ੍ਰ ਆਤਮਾ ਦੀ ਪ੍ਰਰੇਨਾ ਪਾ ਕੇ ਯਿਸੂ ਦੇ ਬਾਰੇ ਵਿੱਚ ਇਸ ਤਰ੍ਹਾਂ ਕਹਿੰਦੇ ਹੋਇਆ ਚਿਤਰਨ ਕਰਦਾ ਹੈ ਕਿ ਉਹ “ਪੂਰਨ ਕਿਰਪਾ ਅਤੇ ਸਚਿਆਈ” (ਯੂਹੰਨਾ 1:14) ਦੇ ਨਾਲ ਭਰਿਆ ਹੋਇਆ ਸੀ। ਯੂਨਾਈਟਿਡ ਸਟੇਟ ਦੇ ਰਾਸ਼ਟਰਪਤੀ ਦੇ ਉੱਤੇ ਕੀਤੀ ਗਈ ਬਹਿਸ ਦੇ ਵਿੱਚ ਅਸੀ ਦੋ ਖਾਸ ਆਵਾਜਾਂ ਨੂੰ ਆਉਂਦੇ ਹੋਇਆ ਸੁਣਦੇ ਹਾਂ। ਇੱਕ ਅਵਾਜ ਸਚਿਆਈ ਦੀ ਮੰਗ ਕਰ ਰਹੀ ਹੈ। ਅਤੇ ਦੂਜੀ ਆਵਾਜ ਕਿਰਪਾ ਲਈ ਚਿੱਲਾ ਰਹੀ ਹੈ। ਇਹ ਕਹਿੰਦੀ ਹੈ ਨਿਆਂ ਦਾ ਮਸਲਾ ਹੈ। ਦੂਜੀ ਮੁਆਫੀ ਦਾ ਦਾਵਾ ਕਰਦੀ ਹੈ ਕਿ ਉਹ ਹੈ ਜਿਸਦੀ ਲੋਡ਼ ਹੈ।
ਪਰ ਜਦੋਂ ਅਸੀ ਮੁਕਤੀਦਾਤਾ ਦੀ ਵੱਲ ਵੇਖਿਏ, ਤਾਂ ਅਸੀ ਪੂਰਨ ਸਚਿਆਈ ਅਤੇ ਸਿੱਧ ਕਿਰਪਾ ਨੂੰ ਪਾਉਂਦੇ ਹਾਂ। ਉਹ ਇੱਕ ਹੱਥ ਵਿੱਚ ਨਿਆਂ ਲੈ ਕੇ ਚੱਲ ਰਿਹਾ ਹੈ ਅਤੇ ਦੂਜੇ ਹੱਥ ਦੇ ਵਿੱਚ ਮੁਆਫੀ ਲੈ ਕੇ। ਉੱਥੇ ਕੋਈ ਅੱਧੀ ਸਚਿਆਈ ਨਹੀ ਹੈ ਅਤੇ ਨਾ ਕੋਈ ਅਧੂਰੀ ਮੁਆਫੀ ਉਸਦੇ ਵਿੱਚ ਹੈ। ਇੱਕ ਵਿਸ਼ਵਾਸੀ ਦੇ ਲਈ ਮਸੀਹੀ ਜੀਵਨ ਦੇ ਪੱਧਰ ਅਮਰੀਕਾ ਦੀ ਨਿਆਂ ਪ੍ਰਣਾਲੀ (ਜਾਂ ਹੋਰ ਕੋਈ ਰਾਜਨੈਤਿਕ ਪ੍ਰਣਾਲੀ) ਨਹੀ ਹੈ। ਇਹ ਅੱਜ ਕਲ ਦੀ ਆਪਣੀ ਵਿਚਾਰਧਾਰਾ ਵੱਲੋ ਵੋਟ ਪਾਉਂਣਾ ਨਹੀ ਹੈ। ਪੱਧਰ ਬਿਲਕੁਲ ਸ਼ੁੱਧਤਾ ਅਤੇ ਸਿੱਧਤਾ ਦਾ ਹੈ। ਇਹ ਪੂਰਨ ਮੁਆਫੀ ਹੈ। ਇਹ ਬਸ ਸਧਾਰਨ ਯਿਸੂ ਹੈ। ਉਸਦੇ ਵਿੱਚ ਕੋਈ ਧੋਖਾ ਨਹੀ ਹੈ। ਉਹ ਪੂਰਨ ਅਤੇ ਸਚਿਆਈ ਹੈ। ਜੇ ਅਸੀ ਉਸਦੀ ਮੁਆਫੀ ਨੂੰ ਜਾਣਨਾਂ ਚਾਹੁੰਦੇ ਹਾਂ, ਤਾਂ, ਸਾਨੂੰ ਆਪਣੇ ਜੀਵਨ ਦੀ ਗੰਦਗੀ ਤੋਂ ਬਿਲਕੁਲ ਸਾਫ ਹੋਣ ਦੀ ਲੋਡ਼ ਹੈ। ਇੱਥੇ ਅੱਧੀ ਸਚਿਆਈ ਨੂੰ ਕੋਈ ਸ਼ਹ ਨਹੀ ਦਿੱਤਾ ਜਾਂਦਾ ਹੈ। ਉਹ ਤਾਂ ਕੇਵਲ ਪੂਰਨ ਧੋਖੇ ਵੱਲ ਅਗੁਆਈ ਕਰਦੇ ਹਨ।
ਜੇ ਅਸੀ ਧੋਖੇ ਦੇ ਉੱਤੇ ਜਿੱਤ ਦੇ ਅਨੁਭਵ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ, ਤਾਂ ਸਾਨੂੰ ਦਰਦ ਦੇ ਨਾਲ ਇਮਾਨਦਾਰ ਬਨਣਾ ਜਰੂਰੀ ਹੈ। ਯੂਹੰਨਾ ਨੇ ਆਪਣੇ ਪਹਿਲੇ ਪੱਤਰ ਦੇ ਵਿੱਚ ਲਿਖਿਆ,”ਜੇ ਆਖੀਏ ਭਈ ਅਸੀ ਪਾਪੀ ਨਹੀ ਹਾਂ ਤਾਂ ਆਪਣੇ ਆਪ ਨੂੰ ਧੋਖਾ ਦਿੰਦੇ ਹਾਂ ਅਤੇ ਸਚਿਆਈ ਸਾਡੇ ਵਿੱਚ ਨਹੀ ਹੈ, ਜੇ ਅਸੀ ਆਪਣਿਆਂ ਪਾਪਾਂ ਦਾ ਇਕਰਾਰ ਕਰੀਏ ਤਾਂ ਉਹ ਵਫ਼ਾਦਾਰ ਅਤੇ ਧਰਮੀ ਹੈ ਭਈ ਸਾਡੇ ਪਾਪਾਂ ਨੂੰ ਮਾਫ ਕਰੇ ਅਤੇ ਸਾਨੂੰ ਕੁਧਰਮ ਤੋਂ ਸ਼ੁਧ ਕਰੇ” (1ਯੂਹੰਨਾ 1:8,9)। ਧਿਆਨ ਦੇਵੋ ਉਸਨੇ ਕਿੰਝ ਸਚਿਆਈ, ਨਿਆਂ ਅਤੇ ਮੁਆਫੀ ਨੂੰ ਇਸ ਹਿੱਸੇ ਦੇ ਵਿੱਚ ਆਪਸ ਵਿੱਚ ਸਬੰਧਿਤ ਕੀਤਾ ਹੈ ਅਤੇ ਇਸ ਗੱਲ ਨੂੰ ਵੇਖੇ ਕਿ ਕਿਵੇਂ ਇਨਕਾਰ ਕਰਨਾ ਅਤੇ ਧੋਖਾ ਦੇਣਾ ਸੰਬਧਿਤ ਹਨ। ਇੱਕ ਜੇਤੂ ਮਸੀਹੀ ਜੀਵਨ ਸਚਿਆਈ ਦੀ ਰੋਸ਼ਨੀ ਦੇ ਵਿੱਚ ਜੀਆ ਜਾਂਦਾ ਹੈ। ਜਿੱਤ ਕੇਵਲ ਸਚਿਆਈ ਦੇ ਪ੍ਰਕਾਸ਼ ਦੇ ਵਿੱਚ ਹੀ ਵੇਖੀ ਜਾ ਸਕਦੀ ਹੈ।
ਇਬਰਾਨੀਆਂ ਨੂੰ 3:7-15
7 ਇਹ ਪਵਿੱਤਰ ਆਤਮਾ ਦੇ ਕਥਨ ਵਾਂਗ ਹੈ: “ਜੇ ਤੁਸੀਂ ਅੱਜ ਪਰਮੇਸ਼ੁਰ ਦੀ ਅਵਾਜ਼ ਸੁਣਦੇ ਹੋ,8 ਤਾਂ ਬੀਤੇ ਸਮੇਂ ਦੀ ਤਰ੍ਹਾਂ ਜ਼ਿੱਦੀ ਨਾ ਬਣੋ, ਜਦੋਂ ਕਿ ਤੁਸੀਂ ਪਰਮੇਸ਼ੁਰ ਦੇ ਵਿਰੁੱਧ ਸੀ। ਉਹੀ ਸਮਾਂ ਸੀ ਜਦੋਂ ਤੁਸੀਂ ਪਰਮੇਸ਼ੁਰ ਨੂੰ ਉਜਾੜ ਵਿੱਚ ਪਰੱਖਿਆ। 9 ਚਾਲੀ ਸਾਲਾਂ ਤੱਕ ਮਾਰੂਥਲ ਵਿੱਚ ਤੁਹਾਡੇ ਲੋਕਾਂ ਨੇ ਉਹ ਗੱਲਾਂ ਦੇਖੀਆਂ ਜੋ ਮੈਂ ਕੀਤੀਆਂ ਸਨ। ਪਰ ਉਨ੍ਹਾਂ ਨੇ ਮੇਰੀ ਪਰੀਖਿਆ ਲਈ ਅਤੇ ਮੇਰੇ ਸਬਰ ਦਾ ਇਮਤਿਹਾਨ ਲਿਆ। 10 ਇਸ ਲਈ ਮੈਂ ਉਨ੍ਹਾਂ ਲੋਕਾਂ ਨਾਲ ਗੁੱਸੇ ਸਾਂ ਮੈਂ ਆਖਿਆ, ‘ਉਨ੍ਹਾਂ ਦੀਆਂ ਸੋਚਾਂ ਹਮੇਸ਼ਾਂ ਗਲਤ ਹਨ। ਉਨ੍ਹਾਂ ਲੋਕਾਂ ਨੇ ਕਦੇ ਵੀ ਮੇਰੇ ਰਾਹਾਂ ਨੂੰ ਨਹੀਂ ਸਮਝਿਆ।’ 11 ਇਸ ਲਈ ਮੈਂ ਗੁੱਸੇ ਸਾਂ ਤੇ ਸੌਂਹ ਖਾਕੇ ਇਕਰਾਰ ਕੀਤਾ: ‘ਉਹ ਲੋਕ ਕਦੇ ਵੀ ਮੇਰੀ ਆਰਾਮਗਾਹ ਵਿੱਚ ਦਾਖਲ ਨਹੀਂ ਹੋਣਗੇ।’” 12 ਭਰਾਵੋ ਅਤੇ ਭੈਣੋ, ਸੁਚੇਤ ਰਹੋ ਕਿ ਤੁਹਾਡੇ ਦਰਮਿਆਨ, ਕਿਸੇ ਕੋਲ ਵੀ ਦੁਸ਼ਟ ਦਿਲ ਨਹੀਂ ਹੋਣਾ ਚਾਹੀਦਾ, ਜਿਹੜਾ ਵਿਸ਼ਵਾਸ ਨਹੀਂ ਕਰਦਾ ਅਤੇ ਤੁਹਾਨੂੰ ਜਿਉਂਦੇ ਪਰਮੇਸ਼ੁਰ ਦੇ ਅਨੁਸਰਣ ਕਰਨ ਵਿੱਚ ਵਿਘਨ ਪਾਉਂਦਾ ਹੋਵੇ। 13 ਪਰ ਹਰ ਰੋਜ਼ ਇੱਕ ਦੂਸਰੇ ਨੂੰ ਉਤਸਾਹਿਤ ਕਰੋ। ਇਸ ਨੂੰ ਉਦੋਂ ਕਰੋ ਜਦੋਂ ਕਿ “ਅੱਜ ਦਿਨ” ਹਾਲੇ ਇੱਥੇ ਹੀ ਹੈ। ਇੱਕ ਦੂਸਰੇ ਦੀ ਸਹਾਇਤਾ ਕਰੋ ਤਾਂ ਜੋ ਕੋਈ ਵੀ ਪੱਥਰ ਦਿਲ ਨਹੀਂ ਬਣੇਗਾ ਅਤੇ ਨਾ ਪਾਪ ਦੁਆਰਾ ਮੂਰਖ ਬਣਾਇਆ ਜਾਵੇਗਾ। 14 ਅਸੀਂ ਸਾਰੇ ਮਸੀਹ ਦੇ ਹਿੱਸੇਦਾਰ ਹਾਂ। ਇਹ ਸੱਚ ਹੈ ਕਿ ਜੇ ਅਸੀਂ ਉਸੇ ਨਿਹਚਾ ਤੇ ਅੰਤ ਤੀਕ ਚੱਲੀਏ ਜਿਹੜੀ ਸ਼ੁਰੂ ਤੋਂ ਸਾਡੇ ਕੋਲ ਹੈ। 15 ਇਹੀ ਹੈ ਜੋ ਪੋਥੀਆਂ ਵਿੱਚ ਲਿਖਿਆ ਗਿਆ ਹੈ: “ਜੇ ਤੁਸੀਂ ਅੱਜ ਪਰਮੇਸ਼ੁਰ ਦੀ ਅਵਾਜ਼ ਸੁਣਦੇ ਹੋ ਤਾਂ ਉਸ ਅਤੀਤ ਦੀ ਤਰ੍ਹਾਂ ਜ਼ਿਦੀ ਨਾ ਬਣੋ ਜਦੋਂ ਤੁਸੀਂ ਪਰਮੇਸ਼ੁਰ ਦੇ ਖਿਲਾਫ਼ ਸੀ।”
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
