ਰੋਜਾਨਾਂ ਦਾ ਭਗਤੀ ਦਾ ਵੀਡੀਓ
ਦਾਉਦ – ਪਾਪ ਦਾ ਵਧਣਾ
ਸਭ ਤੋਂ ਪਹਿਲਾਂ ਸਿਰਫ ਵੇਖਿਆ ਸੀ. ਫਿਰ ਚਾਹਤ ਆਯੀ. ਅਤੇ ਅਖੀਰ ਦੇ ਵਿਚ ਵਿਭਚਾਰ. ਪਾਪ ਨੇ ਦਿਲ ਵਿਚ ਜਨਮ ਲਿਆ ਅਤੇ ਉਸ ਮਨੁਖ ਦੇ ਜੀਵਨ ਦੇ ਵਿਚ ਸ਼ਰਮਿੰਦਗੀ ਲੈ ਕੇ ਆਇਆ ਜੋ ਕਿ ਪ੍ਰਮੇਸ਼ਰ ਦੇ ਦਿਲ ਦੇ ਅਨੁਸਾਰ ਵਿਅਕਤੀ ਸੀ. ਪਰ ਪਾਪ ਧੋਖੇ ਦੇ ਨਾਲ ਅਰ ਵਫਾਦਾਰੀ ਦੀ ਕਮੀ ਨਾਲ ਹੀ ਨਹੀ ਰੁਕਿਆ. ਪਾਪ ਕਦੇ ਵੀ ਇਕੱਲਾ ਨਹੀ ਛਡਿਆ ਜਾ ਸਕਦਾ. ਇਸ ਦੇ ਲਈ ਅੰਗੀਕਾਰ ਹੋਣਾ ਚਾਹੀਦਾ ਹੈ, ਤੌਬਾ ਹੋਣੀ ਚਾਹੀਦੀ ਹੈ, ਨਹੀਂ ਤਾਂ ਪਾਪ ਲਗਾਤਾਰ ਵਧਦਾ ਜਾਵੇਗਾ ਅਰ ਅਤੇ ਇਹ ਸਾਡੇ ਅੰਦਰ ਵਧਦਾ ਜਾਵੇਗਾ ਜਦ ਤੱਕ ਹਰ ਵਸਤੁ ਜੋ ਸਾਡੇ ਅੰਦਰ ਚੰਗੀ ਪਾਈ ਜਾਂਦੀ ਹੈ ਉਸਦਾ ਨਾਸ਼ ਨਾ ਕਰ ਦੇਵੇ.
ਇਸੇ ਤਰ੍ਹਾਂ ਦਾਉਦ ਦੇ ਨਾਲ ਵੀ ਹੋਇਆ. ਵਿਭਚਾਰ, ਜਿਨ੍ਹਾਂ ਇਹ ਭਿਆਨਕ ਸੀ, ਇਥੇ ਹੀ ਨਹੀ ਰੁਕਿਆ ਸਗੋਂ ਦਾਉਦ ਦੇ ਜੀਵਨ ਵਿਚ ਹਾਲਤ ਹੋਰ ਵੀ ਬਦਤਰ ਹੋਣ ਜਾ ਰਹੇ ਸਨ. ਪ੍ਰਮੇਸ਼ਰ ਦੇ ਜਨ ਵਿਚ ਪ੍ਰਮੇਸ਼ਰ ਦੀ ਭੁਖ ਦੀ ਥਾਂ ਤੇ ਬੁਰਿਆਈ ਦੀ ਪਿਆਸ ਦੇ ਨਾਲ ਭਰ ਗਈ. ਵਿਭਚਾਰ ਗਲਤ ਵਿਉਂਤਾ ਤੱਕ ਪਹੁੰਚ ਗਿਆ. ਅਤੇ ਬੁਰੀਆਂ ਵਿਉਂਤਾ ਖੂਨ ਵਰਗੀ ਖਤਰਨਾਕ ਗੱਲ ਤੱਕ ਪਹੁੰਚ ਗਈਆਂ. ਪ੍ਰਮੇਸ਼ਰ ਦੇ ਚੁਣੇ ਹੋਏ ਲੋਕਾਂ ਦੇ ਨਾਲ ਇਹ ਕਿਵੇਂ ਹੋ ਸਕਦਾ ਹੈ? ਇਸ ਸਵਾਲ ਦਾ ਉੱਤਰ ਸਾਨੂੰ ਇਨ੍ਹਾਂ ਦੀਨ ਬਨਾ ਦੇਵੇ ਕਿ ਪ੍ਰਮੇਸ਼ਰ ਦੀ ਨਿਰ੍ਭ੍ਰਤਾ ਦੇ ਵਿਚ ਹਰ ਰੋਜ ਚੱਲ ਸਕੀਏ.
ਵੇਖੋ ਦਾਉਦ ਦਾ ਪਾਪ ਕਿਵੇਂ ਵਧਦਾ ਗਿਆ. ਪਹਿਲਾਂ ਉਸ ਨੇ ਬੇਥਸ੍ਬਾ ਨੂੰ ਵੇਖਿਆ. ਫਿਰ ਉਸ ਨੇ ਉਸਦੀ ਅਭਿਲਾਸ਼ਾ ਕੀਤੀ. ਅਖੀਰ ਵਿਚ ਉਹ ਆਪਣੀ ਅਭਿਲਾਸ਼ਾ ਦੇ ਅਨੁਸਾਰ ਚੱਲਿਆ. ਕਿਸੇ ਵੀ ਥਾਂ ਦੇ ਉੱਪਰ ਦਾਉਦ ਰੁਕ ਸਕਦਾ ਸੀ ਅਤੇ ਤੌਬਾ ਕਰ ਸਕਦਾ ਸੀ ਅਤੇ ਆਪਣੇ ਪਾਪਾਂ ਦਾ ਇਕਰਾਰ ਕਰ ਸਕਦਾ ਸੀ. ਉਹ ਉਸੇ ਵੇਲੇ ਮੁੜ ਸਕਦਾ ਸੀ ਜਦ ਉਸ ਨੇ ਉਸ ਨੂੰ ਨਹਾਉਂਦੀ ਨੂੰ ਵੇਖ ਲਿਆ ਸੀ. ਪਰ ਉਹ ਨਹੀ ਰੁਕਿਆ, ਉਹ ਆਪਣੇ ਵਿਚਾਰਾਂ ਨੂੰ ਪ੍ਰਮੇਸ਼ਰ ਨੂੰ ਦੇ ਸਕਦਾ ਸੀ ਅਤੇ ਛੁਟਕਾਰਾ ਮੰਗ ਸਕਦਾ ਸੀ. ਪਰ ਉਸ ਨੇ ਨਹੀ ਕੀਤਾ. ਇਸ ਦੀ ਬਜਾਇ ਉਸ ਦੇ ਗਲਤ ਵਿਚਾਰ ਅਭਿਲਾਸ਼ਾ ਬਣ ਗਏ ਅਤੇ ਅਭਿਲਾਸ਼ਾ ਨੇ ਵਿਭਚਾਰ ਨੂੰ ਜਨਮ ਦਿੱਤਾ.
ਦਾਉਦ ਪ੍ਰਮੇਸ਼ਰ ਦੇ ਨਾਲ ਅਤੇ ਆਪਣੇ ਆਪ ਦੇ ਨਾਲ ਕਿਸੇ ਇੱਕ ਥਾਂ ਦੇ ਉੱਪਰ ਇਮਾਨਦਾਰ ਹੋ ਸਕਦਾ ਸੀ. ਉਸਨੇ ਜੋ ਕੀਤਾ ਸੀ ਉਸ ਤੋਂ ਤੌਬਾ ਕਰ ਸਕਦਾ ਸੀ ਅਤੇ ਆਪਣੇ ਪਾਪ ਦਾ ਇਕਰਾਰ ਕਰ ਸਕਦਾ ਸੀ. ਉਸ ਨੇ ਉਰਿਯਾਹ ਨੂੰ ਬੁਲਾਇਆ ਅਤੇ ਉਸ ਨੂੰ ਉਸਦੀ ਪਤਨੀ ਕੋਲ ਜਾਣ ਲਈ ਕਿਹਾ. “ ਫਿਰ ਦਾਉਦ ਨੇ ਉਰਿਯਾਹ ਨੂੰ ਕਿਹਾ, ‘ਜਾ ਆਪਣੇ ਘਰ ਜਾਹ ਅਤੇ ਆਪਣੇ ਪੈਰ ਧੋ.’ ਇਸ ਲਈ ਉਰਿਯਾਹ ਨੇ ਮਹਿਲ ਛੱਡਿਆ ਅਤੇ ਰਾਜੇ ਦਾ ਇੱਕ ਤੋਹਫਾ ਉਸਦੇ ਪਿਛੇ ਭੇਜਿਆ ਗਿਆ.” ( ੨ ਸੈਮ ੧੧:੮) ਦਾਉਦ ਚਾਹੁੰਦਾ ਸੀ ਕਿ ਉਰਿਯਾਹ ਆਪਣੀ ਪਤਨੀ ਦੇ ਨਾਲ ਸੰਗ ਕਰੇ ਤਾਂ ਕਿ ਕਿਸੇ ਨੂੰ ਕੁਝ ਪਤਾ ਨਾ ਲੱਗੇ ਕਿ ਉਸ ਨੇ ਕੀ ਕੀਤਾ ਹੈ. ਜੇਕਰ ਬੇਥਸ੍ਬਾ ਗਰਭਵਤੀ ਹੋ ਗਈ, ਤਾਂ ਉਰਿਯਾਹ ਇਹ ਸੋਚੇਗਾ ਕਿ ਇਹ ਉਸਦਾ ਬਚਾ ਹੈ.
ਪਰ ਉਰਿਯਾਹ ਘਰ ਨਹੀ ਗਿਆ. ਉਹ ਮਹਿਲ ਦੇ ਦਰਵਾਜੇ ਦੇ ਕੋਲ ਸੋਂ ਗਿਆ. ਉਥੇ ਦਾਉਦ ਦੇ ਕੋਲ ਫਿਰ ਮੌਕਾ ਸੀ ਕਿ ਉਹ ਆਪਣੇ ਪਾਪ ਨੂੰ ਇਕਰਾਰ ਕਰੇ ਅਤੇ ਤੌਬਾ ਕਰੇ. ਪਰ ਉਸ ਨੇ ਨਹੀ ਕੀਤਾ. ਇਸ ਦੀ ਬਜਾਇ ਉਸ ਦੇ ਦਿਲ ਵਿਚ ਇੱਕ ਬੁਰੀ ਵਿਉਂਤ ਨੇ ਜਨਮ ਲੈ ਲਿਆ. ਉਹ ਉਰਿਯਾਹ ਨੂੰ ਲੜਾਈ ਦੇ ਮੈਦਾਨ ਵਿਚ ਮਰਵਾ ਦੇਣਾ ਚਾਹੁੰਦਾ ਸੀ. ਦਾਉਦ ਨੇ ਯੋਆਬ ਨੂੰ ਲਿਖਿਆ, “ਉਰਿਯਾਹ ਨੂੰ ਅੱਗੇ ਰਖ ਜਿਥੇ ਖੂਬ ਲੜਾਈ ਹੋ ਰਹੀ ਹੋਵੇ. ਅਤੇ ਜਦੋਂ ਲੜਾਈ ਜੋਰ ਫੜੇ ਤਾਂ ਤੂੰ ਪਿਛੇ ਹੱਟ ਜਾਵੀਂ. ਤਾਂ ਜੋ ਉਰਿਯਾਹ ਉਥੇ ਹੀ ਮਾਰਿਆ ਜਾਵੇ.” (ਆਇਤ ੧੫) ਇੱਕ ਮਾਸੂਮ ਵੇਖਣਾ ਇੱਕ ਜਾਲਿਮ ਖੂਨ ਦੇ ਵਿਚ ਬਦਲ ਗਿਆ. ਕੁਝ ਹੀ ਹਫਤੇ ਪਹਿਲਾਂ, ਦਾਉਦ ਨੇ ਸ਼ਾਇਦ ਕਦੇ ਸੁਫਨਾ ਵੀ ਨਹੀ ਸੀ ਲਿਆ ਕਿ ਉਹ ਇਹੋ ਜਿਹਾ ਕੰਮ ਕਰੇਗਾ. ਪਰ ਇਸ ਤੋਂ ਬਾਅਦ ਉਸਦੀ ਸੇਵਾ ਅਤੇ ਜੀਵਨ ਇਹੋ ਜਿਹਾ ਨਹੀ ਸੀ ਰਹਿਣ ਵਾਲਾ.
ਦਾਉਦ ਦੇ ਪਾਪ ਦੀ ਘਟਨਾ ਬਹੁਤ ਸਾਰੇ ਹਿੱਸਿਆਂ ਦੇ ਵਿਚ ਸੀ, ਇਹੋ ਜਿਹੇ ਹਿੱਸੇ ਜਿਥੇ ਦਾਉਦ ਤੌਬਾ ਕਰ ਸਕਦਾ ਸੀ. ਵਾਰ ਵਾਰ ਦਾਉਦ ਨੂੰ ਮੌਕਾ ਦਿੱਤਾ ਗਿਆ. ਪਰ, ਉਸ ਨੇ ਪਾਪ ਨੂੰ ਆਪਣੇ ਦਿਲ ਵਿਚ ਲੁਕਾ ਕੇ ਰਖਿਆ ਅਤੇ ਉਸਦੇ ਪਾਪ ਦੇ ਹਨ੍ਹੇਰੇ ਨੇ ਉਸਦੇ ਦਿਲ ਨੂੰ ਢੱਕ ਲਿਆ, ਜਿਸ ਦੇ ਨਾਲ ਉਸ ਨੇ ਪ੍ਰਮੇਸ਼ਰ ਨੂੰ ਖੋਜਿਆ ਸੀ. ਜਦ ਇੱਕ ਆਗੂ ਜਾਣ ਇੱਕ ਮਸੀਹੀ ਪਾਪ ਦੇ ਜਾਲ ਦੇ ਪ੍ਰਤੀ ਖੁੱਲ ਜਾਂਦਾ ਹੈ, ਇਹ ਅਕਸਰ ਹੀ ਇੱਕ ਵਾਰ ਦੀ ਸਮੱਸਿਆ ਨਹੀ ਹੁੰਦੀ ਹੈ. ਅਸਲ ਵਿਚ ਹੋਰ ਵੀ ਬਹੁਤ ਸਾਰੀਆਂ ਗੱਲਾਂ ਲੰਬੇ ਸਮੇਂ ਤੋਂ ਹੋ ਰਹੀਆਂ ਹੁੰਦੀਆਂ ਹਨ.
ਇੱਕ ਮਹਾਨ ਸਬਕ ਹੈ ਜੋ ਕਿ ਮਸੀਹ ਦੇ ਹਰ ਇੱਕ ਚੇਲੇ ਨੂੰ ਸਿਖਣਾ ਚਾਹੀਦਾ ਹੈ. ਪਾਪ ਨੂੰ ਕਦੇ ਵੀ ਦਿਲ ਵਿਚ ਨਹੀ ਰਖਣਾ ਚਾਹੀਦਾ. ਅਸੀਂ ਸਾਰੇ ਪਾਪ ਕਰਾਂਗੇ- ਅਸੀਂ ਡਿਗਦੇ ਹਾਂ. ਪਰ ਸਾਨੂੰ ਉਸੇ ਵੇਲੇ ਤੌਬਾ ਕਰਨੀ ਚਾਹੀਦੀ ਹੈ, ਅਤੇ ਪ੍ਰਮੇਸ਼ਰ ਦੇ ਨਾਲ ਵਸਤੂਆਂ ਨੂੰ ਸਹੀ ਕਰਨਾ ਚਾਹੀਦਾ ਹੈ ਅਤੇ ਆਪਣੇ ਨਾਲ ਦੇ ਮਨੁਖਾਂ ਨਾਲ ਵੀ. ਪਾਪ ਨੂੰ ਜੇਕਰ ਇਵੇਂ ਹੀ ਛੱਡ ਦਿੱਤਾ ਜਾਵੇ ਤਾਂ ਇਹ ਸਾਡੇ ਅੰਦਰ ਦੇ ਪੂਰੀ ਆਤਮਿਕਤਾ ਨੂੰ ਖਾ ਜਾਵੇਗਾ. ਕਿਰਪਾ ਅਤੇ ਦਯਾ ਇਮਾਨਦਾਰ, ਤਿੱਤੇ ਅਤੇ ਤੌਬਾ ਕਰਨ ਵਾਲੇ ਦਿਲ ਦੀ ਉਡੀਕ ਕਰ ਰਹੀਆਂ ਹਨ. ਪਰ ਮੌਤ ਅਤੇ ਵਿਨਾਸ਼ ਨਾ ਅੰਗੀਕਾਰ ਕਿਤੇ ਪਾਪਾਂ ਦੇ ਹਨ੍ਹੇਰੇ ਕੋਨਿਆਂ ਵਿਚ ਛਿਪਿਆ ਬੈਠਾ ਹੈ.
ਇਸ ਲਈ ਜੇਕਰ ਇੱਕ ਵਿਚਾਰ ਜਾਂ ਬੁਰੀ ਚਾਹਤ ਤੁਹਾਡੇ ਦਿਲ ਵਿਚ ਆ ਜਾਂਦੀ ਹੈ, ਤਾਂ ਉਸੇ ਵੇਲੇ ਟੁੱਟੇ ਪਨ ਦੇ ਆਤਮਾ ਦੇ ਨਾਲ ਦੋੜ ਕੇ ਸਲੀਬ ਦੇ ਕੋਲ ਜਾਉ. ਕਿਉਂਕਿ ਤੂੰ ਟੁਟੇ ਅਤੇ ਦੀਨ ਦਿਲ ਵੱਲੋਂ ਮੁੰਹ ਨਹੀ ਮੋੜਦਾ ਹੈ.” (ਜਬੂਰ ੫੧:੧੭)
2 ਸਮੂਏਲ 11:1-15
11 ਬਸੰਤ ਦੀ ਰੁੱਤੇ ਜਦੋਂ ਰਾਜੇ ਲੋਕ ਲੜਾਈ ਨੂੰ ਚੜ੍ਹਦੇ ਹਨ, ਦਾਊਦ ਨੇ ਯੋਆਬ ਅਤੇ ਉਸ ਦੇ ਨਾਲ, ਅਫ਼ਸਰ ਅਤੇ ਸਾਰੇ ਇਸਰਾਏਲੀਆਂ ਨੂੰ ਭੇਜਿਆ ਅਤੇ ਉਨ੍ਹਾਂ ਨੇ ਅੰਮੋਨੀਆਂ ਨੂੰ ਨਸ਼ਟ ਕਰ ਸੁੱਟਿਆ ਅਤੇ ਰੱਬਾਹ ਨੂੰ ਘੇਰਾ ਪਾ ਲਿਆ, ਪਰ ਦਾਊਦ ਯਰੂਸ਼ਲਮ ਵਿੱਚ ਹੀ ਰਿਹਾ। 2 ਸ਼ਾਮ ਨੂੰ ਦਾਊਦ ਆਪਣੇ ਬਿਸਤਰ ਤੋਂ ਉੱਠਿਆ ਅਤੇ ਸ਼ਾਹੀ ਮਹਿਲ ਦੀ ਛੱਤ ਉੱਪਰ ਫ਼ਿਰਨ ਲੱਗਾ ਅਤੇ ਉੱਥੋਂ ਉਸ ਨੇ ਇੱਕ ਔਰਤ ਨੂੰ ਇਸਨਾਨ ਕਰਦਿਆਂ ਵੇਖਿਆ। ਉਹ ਔਰਤ ਬਹੁਤ ਹੀ ਖੂਬਸੂਰਤ ਸੀ। 3 ਤਾਂ ਦਾਊਦ ਨੇ ਆਪਣੇ ਸੇਵਕਾਂ ਨੂੰ ਭੇਜਿਆ ਕਿ ਜਾਕੇ ਪਤਾ ਕਰੋ ਕਿ ਉਹ ਔਰਤ ਕੌਣ ਹੈ? ਇੱਕ ਅਫ਼ਸਰ ਨੇ ਜਵਾਬ ਦਿੱਤਾ, “ਉਸ ਔਰਤ ਦਾ ਨਾਉਂ ਬਥ-ਸ਼ਬਾ ਹੈ ਜੋ ਕਿ ਅਲੀਆਮ ਦੀ ਧੀ ਹੈ ਅਤੇ ਹਿੱਤੀ ਦੇ ਊਰਿੱਯਾਹ ਦੀ ਪਤਨੀ ਹੈ।” 4 ਦਾਊਦ ਨੇ ਆਪਣੇ ਮਨੁੱਖਾਂ ਨੂੰ ਉਸ ਔਰਤ ਨੂੰ ਲਿਆਉਣ ਲਈ ਭੇਜਿਆ। ਜਦੋਂ ਉਹ ਦਾਊਦ ਕੋਲ ਆਈ ਤਾਂ ਦਾਊਦ ਨੇ ਉਸ ਔਰਤ ਨਾਲ ਸੰਭੋਗ ਕੀਤਾ। ਫ਼ਿਰ ਉਸ ਨੇ ਆਪਣੀ ਅਸ਼ੁੱਧਤਾ ਨੂੰ ਧੋਤਾ ਅਤੇ ਆਪਣੇ ਘਰ ਵਾਪਸ ਚਲੀ ਗਈ। [a] 5 ਪਰ ਬਥ-ਸ਼ਬਾ ਨੂੰ ਦਾਊਦ ਤੋਂ ਬੱਚਾ ਠਹਿਰ ਗਿਆ ਤਾਂ ਉਸ ਨੇ ਦਾਊਦ ਨੂੰ ਇਹ ਖਬਰ ਭੇਜੀ ਕਿ ਉਹ ਗਰਭਵਤੀ ਹੋ ਗਈ ਹੈ। 6 ਦਾਊਦ ਨੇ ਯੋਆਬ ਨੂੰ ਸੁਨੇਹਾ ਭੇਜਿਆ, “ਹਿੱਤੀ ਊਰਿੱਯਾਹ ਨੂੰ ਮੇਰੇ ਕੋਲ ਭੇਜ।” ਤਾਂ ਯੋਆਬ ਨੇ ਊਰਿੱਯਾਹ ਨੂੰ ਦਾਊਦ ਕੋਲ ਭੇਜਿਆ। 7 ਊਰਿੱਯਾਹ ਦਾਊਦ ਕੋਲ ਆਇਆ ਤਾਂ ਦਾਊਦ ਨੇ ਉਸ ਨਾਲ ਗੱਲ ਬਾਤ ਕੀਤੀ ਅਤੇ ਉਸ ਕੋਲੋਂ ਯੋਆਬ, ਸਿਪਾਹੀਆਂ ਬਾਰੇ ਅਤੇ ਲੜਾਈ ਬਾਰੇ ਪੁੱਛਿਆ। 8 ਫ਼ਿਰ ਦਾਊਦ ਨੇ ਊਰਿੱਯਾਹ ਨੂੰ ਘਰ ਵਾਪਸ ਜਾਕੇ ਆਰਾਮ ਕਰਨ ਲਈ ਕਿਹਾ। ਊਰਿੱਯਾਹ ਨੇ, ਰਾਜੇ ਵੱਲੋਂ ਊਰਿੱਯਾਹ ਲਈ ਸੁਗਾਤ ਚੁੱਕੀ ਹੋਏ ਆਦਮੀਆਂ ਦੇ ਸਮੇਤ ਮਹਿਲ ਛੱਡ ਦਿੱਤਾ। 9 ਪਰ ਊਰਿੱਯਾਹ ਘਰ ਨਾ ਗਿਆ ਉਹ ਪਾਤਸ਼ਾਹ ਦੇ ਘਰ ਦੇ ਦਰਵਾਜ਼ੇ ਬਾਹਰ ਹੀ ਸੌਂ ਗਿਆ। ਉਹ ਪਾਤਸ਼ਾਹ ਦੇ ਬਾਕੀ ਸੇਵਕਾਂ ਵਾਂਗ ਹੀ ਉੱਥੇ ਸੌਂ ਗਿਆ। 10 ਸੇਵਕਾਂ ਨੇ ਦਾਊਦ ਨੂੰ ਦੱਸਿਆ ਕਿ, “ਊਰਿੱਯਾਹ ਰਾਤ ਘਰ ਨਹੀਂ ਗਿਆ।” ਤਦ ਦਾਊਦ ਨੇ ਊਰਿੱਯਾਹ ਨੂੰ ਕਿਹਾ, “ਤੂੰ ਇੰਨੇ ਲੰਬੇ ਸਫ਼ਰ ਤੋਂ ਮੁੜਿਆ ਹੈਂ ਤਾਂ ਤੂੰ ਘਰ ਕਿਉਂ ਨਹੀਂ ਗਿਆ?” 11 ਊਰਿੱਯਾਹ ਨੇ ਦਾਊਦ ਨੂੰ ਕਿਹਾ, “ਪਵਿੱਤਰ ਸੰਦੂਕ ਅਤੇ ਇਸਰਾਏਲ ਅਤੇ ਯਹੂਦਾਹ ਦੇ ਸੈਨਿਕ ਤੰਬੂਆਂ ਵਿੱਚ ਰਹਿੰਦੇ ਹਨ ਅਤੇ ਮੇਰਾ ਮਹਾਰਾਜ ਯੋਆਬ ਅਤੇ ਮੇਰੇ ਮਹਾਰਾਜ (ਪਾਤਸ਼ਾਹ ਦਾਊਦ) ਦੇ ਸੇਵਕ ਖੁੱਲੇ ਮੈਦਾਨ ਵਿੱਚ ਪਏ ਹੋਏ ਹਨ ਤਾਂ ਫ਼ਿਰ ਮੈਂ ਆਪਣੇ ਘਰ ਜਾਕੇ ਕਿਵੇਂ ਖਾ ਪੀ ਸੱਕਦਾ ਹਾਂ ਅਤੇ ਆਪਣੀ ਬੀਵੀ ਨਾਲ ਕਿਵੇਂ ਸੌਂ ਸੱਕਦਾ ਹਾਂ?” 12 ਤਾਂ ਦਾਊਦ ਨੇ ਊਰਿੱਯਾਹ ਨੂੰ ਕਿਹਾ, “ਅੱਜ ਫ਼ਿਰ ਤੂੰ ਇੱਥੇ ਹੀ ਰਹਿ ਅਤੇ ਕੱਲ ਫ਼ਿਰ ਮੈਂ ਤੈਨੂੰ ਲੜਾਈ ਲਈ ਵਿਦਿਆ ਕਰਾਂਗਾ।” ਊਰਿੱਯਾਹ ਉਸ ਦਿਨ ਯਰੂਸ਼ਲਮ ਵਿੱਚ ਹੀ ਰਿਹਾ। ਉਹ ਅਗਲੀ ਸਵੇਰ ਤੀਕ ਉੱਥੇ ਹੀ ਰਿਹਾ ਤਦ 13 ਦਾਊਦ ਨੇ ਉਸ ਨੂੰ ਆਕੇ ਮਿਲਣ ਲਈ ਆਖਿਆ। ਤਦ ਊਰਿੱਯਾਹ ਨੇ ਦਾਊਦ ਨਾਲ ਉਸ ਦਿਨ ਖਾਧਾ-ਪੀਤਾ। ਦਾਊਦ ਨੇ ਊਰਿੱਯਾਹ ਨੂੰ ਸ਼ਰਾਬ ਨਾਲ ਬੇਹੋਸ਼ ਕਰ ਦਿੱਤਾ ਪਰ ਉਹ ਤਦ ਵੀ ਘਰ ਨੂੰ ਨਾ ਗਿਆ ਉਸ ਰਾਤ ਵੀ ਊਰਿੱਯਾਹ ਪਾਤਸ਼ਾਹ ਦੇ ਸੇਵਕਾਂ ਨਾਲ ਹੀ ਸੁੱਤਾ ਪਾਤਸ਼ਾਹ ਦੇ ਦਰਵਾਜ਼ੇ ਦੇ ਬਾਹਰ। 14 ਅਗਲੀ ਸਵੇਰ, ਦਾਊਦ ਨੇ ਯੋਆਬ ਨੂੰ ਇੱਕ ਖਤ ਲਿਖਿਆ। ਦਾਊਦ ਨੇ ਉਹ ਖਤ ਊਰਿੱਯਾਹ ਨੂੰ ਲੈਜਾਣ ਲਈ ਆਖਿਆ। 15 ਖਤ ਵਿੱਚ ਦਾਊਦ ਨੇ ਲਿਖਿਆ, “ਊਰਿੱਯਾਹ ਨੂੰ ਸਖਤ ਲੜਾਈ ਵੇਲੇ ਸਭ ਤੋਂ ਅੱਗੇ ਕਰਕੇ ਉਸ ਨੂੰ ਇੱਕਲਾ ਛੱਡ ਕੇ ਉਸ ਕੋਲੋਂ ਮੁੜ ਆਵੋ ਤਾਂ ਜੋ ਉਹ ਵੱਢਿਆ ਜਾਵੇ ਅਤੇ ਮਰ ਜਾਵੇ।”
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
