Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਪਰਮੇਸ਼ਰ ਦੇ ਨਾਲ ਸੰਸਾਰ ਤੱਕ ਪਹੁੰਚਣ ਦੇ ਦੁਆਰਾ ਜੁੜਨਾ

ਅਕਸਰ ਹੀ ਮੈਨੂੰ ਬੇਦਾਰੀ ਅਤੇ ਖੁਸ਼ਖਬਰੀ ਦੇ ਬਾਰੇ ਵਿੱਚ ਪੁੱਛਿਆ ਜਾਂਦਾ ਹੈ। ਕੀ ਪਹਿਲਾਂ ਬੇਦਾਰੀ ਆਉਂਦੀ ਹੈ ਅਤੇ ਫਿਰ ਅਸੀਂ ਮਸੀਹ ਲਈ ਪ੍ਰਭਾਵਸ਼ਾਲੀ ਗਵਾਹ ਬਣਦੇ ਹਾਂ? ਜਾਂ ਪਹਿਲਾਂ ਅਸੀਂ ਮਸੀਹ ਦੇ ਵਿਚ ਸਾਡੇ ਵਿਸ਼ਵਾਸ ਦੇ ਬਾਰੇ ਦੱਸਣਾ ਸ਼ੁਰੂ ਕਰਦੇ ਹਾਂ ਅਤੇ ਇਸਦੇ ਨਤੀਜੇ ਦੇ ਰੂਪ ਦੇ ਵਿੱਚ ਸਾਡੇ ਜੀਵਨ ਵਿੱਚ ਬੇਦਾਰੀ ਆਉਂਦੀ ਹੈ? ਇੰਨਾਂ ਪ੍ਰਸ਼ਨਾਂ ਦਾ ਉੱਤਰ “ਨਹੀਂ” ਅਤੇ “ਹਾਂ” ਹੈ॥ ਇਸ ਤੋਂ ਪਹਿਲਾਂ ਕਿ ਤੁਸੀਂ ਪਰੇਸ਼ਾਨ ਹੋਵੋ ਮੈਂ ਤੁਹਾਨੂੰ ਦੱਸਦਾ ਹਾਂ।

ਅਕਸਰ ਹੀ ਸਾਡੇ ਵਿਸ਼ਵਾਸ ਦਾ ਨਵੀਨੀਕਰਨ ਸਾਡੀ ਇਸ ਸਮਝ ਤੋਂ ਪ੍ਰਗਟ ਹੁੰਦਾ ਹੈ ਕਿ ਅਸੀਂ ਪਰਮੇਸ਼ਰ ਦੇ ਨਾਲ ਸਾਡੇ ਸਬੰਧ ਦੇ ਵਿੱਚ ਸੁਸਤ ਹੋ ਗਏ ਹਾਂ। ਜਾਂ ਫਿਰ ਅਸੀਂ ਉਸ ਤਰੀਕੇ ਦੇ ਨਾਲ ਨਹੀ ਜਿਉਂਦੇ ਰਹੇ ਹਾਂ ਜਿਸ ਤਰੀਕੇ ਨਾਲ ਸਾਨੂੰ ਜਿਉਣਾ ਚਾਹੀਦਾ ਸੀ। ਇਹ ਬੇਦਾਰੀ ਦੇ ਵੱਲ ਪਹਿਲਾ ਕਦਮ ਹੈ। ਅਸੀਂ ਕਦੇ ਵੀ ਦੂਸਰਿਆਂ ਦੇ ਨਾਲ ਆਪਣੇ ਵਿਸ਼ਵਾਸ ਨੂੰ ਵੰਡ ਨਹੀ ਪਾਵਾਂਗੇ ਜਦ ਤੱਕ ਅਸੀਂ ਇਮਾਨਦਾਰ ਨਹੀ ਹੁੰਦੇ ਹਾਂ। ਪਰਮੇਸ਼ਰ ਪਵਿੱਤਰ ਪਰਮੇਸ਼ਰ ਹੈ ਅਤੇ ਅਸੀਂ ਆਪਣੇ ਰਿਸ਼ਤੇ ਵਿੱਚ ਕਦੇ ਵੀ ਨਜਦੀਕ ਨਹੀ ਜਾ ਸਕਦੇ ਹਾਂ ਜੇਕਰ ਸਾਡੇ ਜੀਵਨ ਵਿੱਚ ਇਹੋ ਜਿਹੀਆਂ ਗੱਲਾਂ ਹਨ ਜੋ ਕਿ ਉਸ ਨੂੰ ਖੁਸ਼ ਨਹੀ ਕਰਦੀਆਂ ਹਨ। 

ਉਦਹਾਰਣ ਦੇ ਤੋਰ ਤੇ ਜਬੂਰ ੫੧, ਦੇ ਵਿੱਚ ਦਾਉਦ ਆਪਣੇ ਪਾਪਾਂ ਦਾ ਇਕਰਾਰ ਕਰਦਾ ਹੈ। ਜਦ ਉਹ ਪਰਮੇਸ਼ਰ ਦੇ ਪ੍ਰਤੀ ਪੂਰੀ ਤਰ੍ਹਾਂ ਇਮਾਨਦਾਰ ਹੋ ਗਿਆ ਤਾਂ ਉਸ ਨੇ ਪਰਮੇਸ਼ਰ ਨੂੰ ਕਿਹਾ ਕਿ ਉਹ ਉਸ ਨੂੰ ਸਾਫ ਕਰੇ ਅਤੇ ਪਰਮੇਸ਼ਰ ਦੇ ਨਾਲ ਉਸਦੀ ਚਾਲ ਨੂੰ ਨਵਾਂ ਕਰ ਦੇਵੇ। ਇਸ ਵੇਲੇ ਹੀ ਉਹ ਕਹਿ ਪਾਇਆ, “ਫਿਰ ਮੈਂ ਬੁਰਆਿਰਾਂ ਨੂੰ ਤੇਰਾ ਰਾਹ ਵਿਖਾਵਾਂਗਾ ਅਤੇ ਪਾਪੀ ਤੇਰੀ ਵੱਲ ਮੁੜਨਗੇ” (ਜਬੂਰ ੫੧:੧੩) ਦਾਊਦ ਨੂੰ ਇੱਕ ਵਿਅਕਤੀਗਤ ਬੇਦਾਰੀ ਦੀ ਲੋੜ ਸੀ ਜੋ ਕਿ ਉਸ ਨੂੰ ਦੂਸਰਿਆਂ ਤੱਕ ਪਰਮੇਸ਼ਰ ਦੇ ਪਿਆਰ ਦੇ ਨਾਲ ਪਹੁੰਚਣ ਯੋਗ ਬਣਾ ਸਕੇ। ਉਸ ਨੇ ਸਮਝਿਆ ਕਿ ਉਹ ਆਪਣੇ ਦੂਸਰਿਆਂ ਤੱਕ ਪਹੁੰਚਣ ਵਿੱਚ ਕਦੇ ਵੀ ਪ੍ਰਭਾਵਸ਼ਾਲੀ ਨਹੀ ਹੋ ਸਕਦਾ ਜਦ ਤੱਕ ਉਸਦੀ ਪਰਮੇਸ਼ਰ ਨਾਲ ਸੰਗਤੀ ਸਹੀ ਨਹੀ ਹੈ। ਦਾਊਦ ਦੀ ਤਰ੍ਹਾ ਸਾਨੂੰ ਵੀ ਸਭ ਤੋਂ ਪਹਿਲਾਂ ਆਪਣੇ ਪਾਪਾਂ ਦਾ ਇਕਰਾਰ ਕਰਨਾ ਚਾਹੀਦਾ ਹੈ ਅਤੇ ਫਿਰ ਅਸੀਂ ਦੂਸਿਰਆਂ ਤੱਕ ਮਸੀਹ ਦੇ ਸੰਦੇਸ ਨਾਲ ਪਹੁੰਚ ਸਕਾਂਗੇ। 

ਫਿਰ ਵੀ ਸਾਡੇ ਪਾਪ ਦਾ ਇੱਕ ਹਿੱਸਾ ਹੈ ਕਿ ਅਸੀਂ ਦੂਸਰਿਆਂ ਨੂੰ ਆਪਣੀ ਗਵਾਹੀ ਦੇਣ ਲਈ ਇੱਛੁਕ ਨਹੀ ਹੁੰਦੇ ਹਾਂ। ਸਾਨੂੰ ਇਹ ਵੀ ਸਮਝਣਾ ਚਾਹੀਦਾ ਹੈ ਕਿ ਅਸੀਂ ਆਪਣੀਆਂ “ਪਵਿੱਤਰ ਕੁਰਸੀਆਂ” ਤੇ ਬੈਠ ਕੇ ਨਹੀ ਰਹਿ ਸਕਦੇ ਹਾਂ ਅਤੇ ਆਸ ਕਰੀਏ ਕਿ ਪਰਮੇਸ਼ਰ ਬੇਦਾਰੀ ਭੇਜ ਦੇਵੇਗਾ।ਕਿਸੇ ਹੱਦ ਤੱਕ, ਬੇਦਾਰੀ ਸਾਡੀ ਉਸਦੇ ਪੁੱਤਰ ਦੇ ਮਹਾਨ ਅਦੇਸ਼ ਦੀ ਪੂਰਤੀ ਕਰਨ ਤੇ ਨਿਰਭਰ ਹੈ। ਉਸ ਨੇ ਸਾਨੂੰ ਕਿਹਾ ਕਿ ਅਸੀਂ ਜਾਈਏ ਅਤੇ ਜਾ ਕੇ ਖੁਸ਼ਖਬਰੀ ਦਾ ਪਰਚਾਰ ਕਰੀਏ ਜੋ ਕਿ ਪਾਪੀਆਂ ਦੇ ਪ੍ਰਤੀ ਪਿਆਰ ਦੀ ਖਬਰ ਹੈ। ਅਸੀਂ ਉਸ ਨਾਲ ਨਜਦੀਕੀ ਵਿੱਚ ਕਿਵੇਂ ਚੱਲ ਸਕਦੇ ਹਾਂ ਅਤੇ ਫਿਰ ਵੀ ਉਸਦੀ ਅਣਆਗਿਆਕਾਰੀ ਕਰੀਏ। ਇਹ ਅਸੰਭਵ ਹੈ। ਅਕਸਰ ਹੀ ਬੇਦਾਰੀ ਸਾਡੇ ਅੰਦਰ ਸ਼ੁਰੂ ਹੁੰਦੀ ਹੈ ਜਦ ਅਸੀਂ ਬਾਹਰ ਜਾ ਕੇ ਆਪਣੇ ਵਿਸ਼ਵਾਸ ਨੂੰ ਦੂਸਿਰਆਂ ਨਾਲ ਵੰਡਣਾ ਸ਼ੁਰੂ ਕਰਦੇ ਹਾਂ। 

ਬੇਦਾਰੀ ਜਿਆਦਾਤਰ ਸਾਡੇ ਪਾਪਾਂ ਦੇ ਟੁੱਟੇਪਨ ਦੇ ਖੰਭਾਂ ਦੇ ਉੱਪਰ ਸਵਾਰ ਹੋ ਕੇ ਆਉਂਦੀ ਹੈ, ਜਦ ਅਸੀਂ ਆਪਣੇ ਆਲੇ ਦੁਆਲੇ ਦੇ ਸੰਸਾਰ ਦੇ ਪ੍ਰਤੀ ਟੁੱਟ ਜਾਂਦੇ ਹਾਂ। ਇਹ ਉਸ ਸਵਾਲ ਦਾ ਜਵਾਬ ਨਹੀ ਹੈ ਕਿ ਬੇਦਾਰੀ ਸਾਡੇ ਅੰਦਰ ਕਦ ਆਉਂਦੀ ਹੈ। ਦਾਊਦ ਨੇ ਵੀ ਜਬੂਰਾਂ ਦੇ ਵਿੱਚ ਕਿਹਾ, “ਪਰਮੇਸ਼ਰ ਦਾ ਬਲੀਦਾਨ ਟੁੱਟਾ ਦਿਲ ਅਤੇ ਨੀਂਵਾਂ ਆਤਮਾ ਹੈ. ਅਤੇ ਇਸ ਨੂੰ ਪਰਮੇਸ਼ਰ ਤੂੰ ਕਦੇ ਵੀ ਤੁੱਛ ਨਹੀ ਸਮਝੇਂਗਾ” (ਜਬੂਰ ੫੧:੧੭) ਬੇਦਾਰੀ ਆਉਂਦੀ ਹੈ ਜਦ ਅਸੀਂ ਪਰਮੇਸ਼ਰ ਦੇ ਸਾਹਮਣੇ ਟੁੱਟ ਜਾਂਦੇ ਹਾਂ। ਇਸ ਦੀ ਪਰਵਾਹ ਨਹੀ ਕਿ ਸਾਡੇ ਦਿਲ ਸਾਡੇ ਪਾਪਾਂ ਦੇ ਨਾਲ ਟੁੱਟਦੇ ਹਨ ਜਾਂ ਸਾਡੇ ਆਲੇ ਦੁਆਲੇ ਦੇ ਸੰਸਾਰ ਦੇ ਪਾਪਾਂ ਦੀ ਵਜ੍ਹਾ ਦੇ ਨਾਲ। ਪਰਮੇਸ਼ਰ ਦਾ ਦਿਲ ਟੁੱਟੇ ਹੋਏ ਦਿਲ ਦੇ ਨਾਲ ਛੂਹਿਆ ਜਾਂਦਾ ਹੈ। aੁਹ ਟੁੱਟੇ ਦਿਲਾਂ ਨੂੰ ਜੋੜਦਾ ਅਤੇ ਬੇਦਾਰ ਕਰਦਾ ਹੈ। ਮੇਰੇ ਪ੍ਰਸ਼ਨ ਦਾ ਉੱਤਰ ਇਹੀ ਹੈ। ਸਾਨੂੰ ਆਪਣੇ ਜੀਵਨਾਂ ਦੇ ਪਾਪਾਂ ਦਾ ਸਾਹਮਣਾ ਕਰਨਾ ਚਾਹੀਦਾ ਹੈ ਅਤੇ ਉਸੇ ਸਮੇਂ ਸਾਡੇ ਅੰਦਰ ਇੱਕ ਜਜਬਾ ਹੋਣਾ ਚਾਹੀਦਾ ਹੈ ਕਿ ਅਸੀਂ ਸੰਸਾਰ ਤੱਕ ਖੁਸ਼ਖਬਰੀ ਦੇ ਸੰਦੇਸ ਦੇ ਨਾਲ ਪਹੁੰਚੀਏ। ਦੂਸਰਿਆਂ ਤੱਕ ਪਹੁੰਚਣਾ ਸਾਡੇ ਜੀਵਨ ਦੀ ਬੇਦਾਰੀ ਦਾ ਪਰਿਣਾਮ ਹੈ। ਇਹ ਹੀ ਬੇਦਾਰੀ ਦਾ ਵੀ ਕਾਰਣ ਹੈ। ਜੇਕਰ ਅਸੀਂ ਮਸੀਹ ਨਾਲ ਨਜਦੀਕੀ ਵਿੱਚ ਚੱਲਣਾ ਚਾਹੁੰਦੇ ਹਾਂ ਤਾਂ ਸਾਨੂੰ ਦੂਸਰਿਆਂ ਤੱਕ ਪਰਮੇਸ਼ਰ ਦੇ ਪਾਪੀਆਂ ਦੇ ਪ੍ਰਤੀ ਪਿਆਰ ਦੇ ਸੰਦੇਸ ਨੂੰ ਲੈ ਕੇ ਜਾਣਾ ਹੋਵੇਗਾ।   

ਯੂਹੰਨਾ11:32-36

32 ਮਰਿਯਮ ਉੱਥੇ ਆਈ ਜਿੱਥੇ ਯਿਸੂ ਸੀ। ਜਦੋਂ ਮਰਿਯਮ ਨੇ ਯਿਸੂ ਨੂੰ ਵੇਖਿਆ ਉਹ ਉਸ ਦੇ ਚਰਨਾਂ ਤੇ ਡਿੱਗ ਪਈ ਅਤੇ ਆਖਿਆ, “ਪ੍ਰਭੂ, ਜੇਕਰ ਤੁਸੀਂ ਇੱਥੇ ਹੁੰਦੇ, ਮੇਰਾ ਭਰਾ ਨਾ ਮਰਿਆ ਹੁੰਦਾ।”33 ਜਦੋਂ ਯਿਸੂ ਨੇ ਮਰਿਯਮ ਅਤੇ ਉਸ ਦੇ ਨਾਲ ਆਏ ਯਹੂਦੀਆਂ ਨੂੰ ਰੋਂਦੇ ਵੇਖਿਆ ਤਾਂ ਯਿਸੂ ਨੇ ਆਪਣੇ ਦਿਲ ਵਿੱਚ ਬੜਾ ਦਰਦ ਅਤੇ ਦੁੱਖ ਮਹਿਸੂਸ ਕੀਤਾ। 34 ਉਸ ਨੇ ਪੁੱਛਿਆ, “ਲਾਜ਼ਰ ਨੂੰ ਤੁਸੀਂ ਕਿੱਥੇ ਰੱਖਿਆ ਹੈ।”ਉਨ੍ਹਾਂ ਆਖਿਆ, “ਪ੍ਰਭੂ ਆਓ ਅਤੇ ਵੇਖੋ।”35 ਯਿਸੂ ਰੋਇਆ।36 ਫਿਰ ਯਹੂਦੀਆਂ ਨੇ ਆਖਿਆ, “ਵੇਖੋ, ਉਸ ਨੇ ਉਸ ਨਾਲ ਕਿੰਨਾ ਪਿਆਰ ਕੀਤਾ ਹੈ।”

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ