ਰੋਜਾਨਾਂ ਦਾ ਭਗਤੀ ਦਾ ਵੀਡੀਓ
ਪਰਮੇਸ਼ੁਰ ਦੀ ਖੋਜ
ਜਦੋਂ ਮੈਂ ਉਸ ਐਤਵਾਰ ਕਲੀਸੀਆ ਦੇ ਵਿੱਚ ਗਿਆ, ਤਾਂ ਮੈਂ ਪਰਮੇਸ਼ੁਰ ਦੀ ਖੋਜ ਨਹੀ ਕਰ ਰਿਹਾ ਸਾਂ, ਪਰ ਉਸਦੀ ਆਤਮਾ ਮੈਂਨੂੰ ਜਰੂਰ ਖੋਜ ਰਹੀ ਸੀ। ਉਸ ਰਾਤ ਕਲੀਸੀਆ ਦੇ ਵਿੱਚ ਦਾ ਮੇਰਾ ਇੱਕੋ ਇੱਕ ਉਦੇਸ਼ ਸੀ ਕਿ ਮੈਂ ਆਪਣੀ ਇਸਤਰੀ ਮਿੱਤਰ ਦੇ ਨਾਲ ਮੁਲਾਕਾਤ ਕਰ ਸਕਾਂ। ਉਸਦੇ ਪਿਤਾ ਨੇ ਕਿਹਾ ਸੀ ਕਿ ਜੇ ਮੈਂ ਕਲੀਸੀਆ ਵਿੱਚ ਨਹੀ ਜਾਵਾਗਾਂ, ਤਾਂ ਮੈਂ ਉਸਦੀ ਲੜਕੀ ਦੇ ਨਾਲ ਫਿਰ ਮੁਲਾਕਾਤ ਨਹੀ ਕਰ ਸਕਾਗਾਂ। ਮੈਂ ਉਸ ਦਿਨ ਹੈਰਾਨ ਰਹਿ ਗਿਆ ਜਦੋਂ ਮੇਰੇ ਦਿਲ ਵਿੱਚ ਕੁਝ ਹਲਚਲ ਹੋਣ ਲੱਗੀ। ਮੈਂ ਆਪਣੇ ਪਾਪ ਦੇ ਦੋਸ਼ ਨਾਲ ਅਤੇ ਪਵਿਤ੍ਰ ਪਰਮੇਸ਼ੁਰ ਦੇ ਅੱਗੇ ਸ਼ਰਮ ਦੇ ਨਾਲ ਭਰ ਗਿਆ, ਅਤੇ ਮੈਂ ਬੜੇ ਅਚਰਜ ਭਰੇ ਢੰਗ ਦੇ ਨਾਲ ਯਿਸੂ ਤੋਂ ਮੁਆਫੀ ਮੰਗੀ।
ਮਸੀਹ ਦੇ ਕੋਲ ਆਉਣ ਅਤੇ ਉਸਦੀ ਕਿਰਪਾ ਨੂੰ ਆਪਣੇ ਦਿਲ ਦੇ ਉੱਤੇ ਲਗਾ ਲੈਣ ਦੇ ਅਨੁਭਵ ਕਰ ਲੈਣ ਤੋਂ ਬਆਦ, ਮੈਂ ਉਸਨੂੰ ਹੋਰ ਵੱਧ ਜਾਨਣ ਦੇ ਲਈ ਦੀ ਅੱਗ ਦੇ ਨਾਲ ਭਰ ਗਿਆ। ਮੈਂ ਮਸੀਹ ਦੀ ਭਾਲ ਕਰਨ ਲੱਗਾ। ਮੈਂ ਉਸਨੂੰ ਹੋਰ ਵੱਧ ਜਾਣਨਾ ਚਾਹੁੰਦਾ ਸੀ ਉਹ ਉਸਦੇ ਮੈਂਨੂੰ ਅਰੰਭ ਵਿੱਚ ਖੋਜਣ ਦੇ ਨਤੀਜਾ ਸੀ। ਇੱਥੇ, ਵਿਸ਼ਵਾਸੀਆਂ ਦੇ ਲਈ ਇੱਕ ਮਹਾਨ ਸਚਿਆਈ ਮਿਲਦੀ ਹੈ – ਸਾਡਾ ਉਸਨੂੰ ਖੋਜਣਾ ਆਮ ਤੌਰ ਦੇ ਉਸਦੇ ਸਾਨੂੰ ਖੋਜਣ ਦਾ ਹੀ ਨਤੀਜਾ ਹੈ। ਸਾਨੂੰ ਇਹ ਕਦੀ ਨਹੀ ਭੁੱਲਣਾ ਚਾਹੀਦਾ ਹੈ ਕਿ ਕੇਵਲ ਇੱਕੋ ਇੱਕ ਕਾਰਨ ਇਹ ਹੈ ਕਿ ਸਾਡਾ ਉਸਨੂੰ ਜਾਨਣ ਦੀ ਇੱਛਿਆ ਕਰਨਾ ਇਸ ਲਈ ਹੈ ਕਿਉਂਕਿ ਉਸਨੇ ਸਾਨੂੰ ਪਹਿਲਾਂ ਪ੍ਰੇਮ ਕੀਤਾ ਅਤੇ ਆਪਣੇ ਆਪ ਨੂੰ ਸਾਨੂੰ ਦੇ ਦਿੱਤਾ। ਅਸੀ ਉਸਨੂੰ ਭਾਲਦੇ ਹਾਂ ਕਿਉਂਕਿ ਉਸਨੇ ਸਾਨੂੰ ਪਹਿਲਾ ਲੱਭਿਆ।
ਸਾਡੀ ਜਿੱਤ ਉਸਦੀ ਸਾਡੇ ਦਿੱਲਾਂ ਦੇ ਉੱਤੇ ਜਿੱਤ ਦਾ ਵਿਸਥਾਰ ਹੈ। ਇਸ ਜਿੱਤ ਦੇ ਵਿੱਚ ਚਲਨ ਦੇ ਲਈ ਅਤੇ ਇਸ ਜਿੱਤ ਨੂੰ ਬਣਾਈ ਰੱਖਣ ਦੇ ਲਈ, ਸਾਨੂੰ ਪਰਮੇਸ਼ੁਰ ਦੀ ਖੋਜ ਜਰੂਰ ਕਰਨੀ ਚਾਹੀਦੀ ਹੈ। ਯਿਸੂ ਨੇ ਕਿਹਾ, “ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ। ਢੂੰਢੋ ਤਾਂ ਤੁਹਾਨੂੰ ਲੱਭੇਗਾ। ਖੜਕਾਉ ਤਾਂ ਤੁਹਾਡੇ ਲਈ ਖੋਲ੍ਹਿਆ ਜਾਵੇਗਾ” (ਮੱਤੀ 7:7)। ਇਸ ਵਾਕ ਦੇ ਵਿੱਚ ਕ੍ਰਿਯਾ ਦੇ ਭਾਵ ਯੂਨਾਨੀ ਭਾਸ਼ਾ ਦੇ ਵਿੱਚ ਉਸਤੋਂ ਲਗਾਤਾਰ ਲੱਭਦੇ ਰਹਿਣ ਅਤੇ ਉਸਨੂੰ ਲਗਾਤਰਾ ਭਾਲਦੇ ਰਹਿਣ ਦੀ ਸੂਚਨਾ ਦਿੰਦੇ ਹਨ। ਦੂਜੇ ਸ਼ਬਦਾਂ ਦੇ ਵਿੱਚ, ਸਾਨੂੰ ਪਰਮੇਸ਼ੁਰ ਨੂੰ ਖੋਜਣਾ ਹੈ। ਉਸਨੂੰ ਨੇੜਤਾ ਦੇ ਨਾਲ ਜਾਣਨ ਦੇ ਲਈ ਬੜੀ ਤੇਜ ਇਛਿਆ ਹੋਣੀ ਚਾਹੀਦੀ ਹੈ।
ਦੋ ਰਾਸਤੇ ਹਨ ਜਿਸ ਵਿੱਚ ਸਾਨੂੰ ਪਰਮੇਸ਼ੁਰ ਨੂੰ ਖੋਜਣਾ ਚਾਹੀਦਾ ਹੈ। ਪਹਿਲਾ, ਸਾਨੂੰ ਉਸਨੂੰ ਪ੍ਰਾਰਥਨਾ ਦੇ ਵਿੱਚ ਖੋਜਣਾ ਚਾਹੀਦਾ ਹੈ। ਪਰਮੇਸ਼ੁਰ ਦੇ ਨਾਲ ਸ਼ਾਂਤੀ ਦੇ ਵਿੱਚ ਬਤੀਤ ਕੀਤੇ ਗਏ ਇੱਕਲੇ ਪੱਲਾਂ ਦੇ ਵਿੱਚ ਸਾਨੂੰ “ਮੰਗਣਾ, ਖੜਕਾਉਣਾ ਅਤੇ ਢੂੰਢਣਾ” ਚਾਹੀਦਾ ਹੈ। ਮੱਤੀ 7 ਦਾ ਅਧਿਆਏ ਪ੍ਰਾਰਥਨਾ ਦੇ ਉੱਤੇ ਦਿੱਤਾ ਗਿਆ ਇੱਕ ਅਧਿਆਏ ਹੈ। ਅਸੀ ਮੰਗਦੇ, ਖੜਕਾਉਦੇ ਅਤੇ ਢੂੰਢਦੇ ਹੋਏ ਉਸਦੀ ਹਜੂਰੀ ਦੇ ਵਿੱਚ ਪ੍ਰਾਰਥਨਾ ਦੇ ਵਿੱਚ ਆਉਂਦੇ ਹਾਂ। ਕਈ ਵਿਸ਼ਵਾਸੀ ਕੇਵਲ ਸੰਸਾਰਿਕ ਗੱਲਾਂ ਨੂੰ ਲੱਭਦੇ ਹਨ ਜਦੋਂ ਅਸੀ ਪ੍ਰਾਰਥਨਾ ਕਰਦੇ ਹਾਂ। ਉਹ ਪਰਮੇਸ਼ੁਰ ਦੇ ਚਿਹਰੇ ਨੂੰ ਵੇਖਣਾ ਨਹੀ ਲੱਭਦੇ ਹਾਂ। ਉਹ ਤਾਂ ਉਸਦੇ ਹੱਥ ਨੂੰ ਕੰਮ ਕਰਦੇ ਹੋਇਆ ਵੇਖਣਾ ਚਾਹੁੰਦੇ ਹਨ। ਪਰਮੇਸ਼ੁਰ ਦਾ ਹੱਥ ਅਦਭੁਤ ਹੈ। ਪਰ ਕੋਈ ਵੀ ਪਰਮੇਸ਼ੁਰ ਦੇ ਚਿਹਰੇ ਦੀ ਤੁਲਨਾ ਉਸਦੇ ਨਾਲ ਨਹੀ ਕਰ ਸਕਦਾ ਹੈ।
ਜਦੋਂ ਅਸੀ ਪਰਮੇਸ਼ੁਰ ਦੇ ਹੱਥ ਨੂੰ ਭਾਲਦੇ ਹਾਂ, ਤਾਂ ਅਸੀ ਇਹ ਚਾਹੁੰਦੇ ਹਾਂ ਕਿ ਉਹ ਸਾਡੇ ਲਈ ਕੁਝ ਕੰਮ ਕਰੇ। ਜਦੋਂ ਅਸੀ ਉਸਦੇ ਚਿਹਰੇ ਨੂੰ ਭਾਲਦੇ ਹਾਂ, ਤਾਂ ਉਸਨੂੰ ਜਾਣਨ ਦੀ ਇੱਛਿਆ ਕਰਦੇ ਹਾਂ। ਇਹ ਉਸਨੂੰ ਨੇੜਤਾਂ ਦੇ ਨਾਲ ਜਾਣਨ ਦੀ ਇੱਛਿਆ ਹੈ ਜਿਹੜੀ ਪਰਮੇਸ਼ੁਰ ਦੀ ਖੋਜ ਕਰਨੀ ਹੈ। ਸਾਡੀ ਦਿਲ ਦੀ ਇੱਛਿਆ ਅਤੇ ਪ੍ਰਾਰਥਨਾ ਦੇ ਵਿੱਚ ਸਭ ਤੋਂ ਪਹਿਲੀ ਪ੍ਰਾਥਮਿਕਤਾ ਪਰਮੇਸ਼ੁਰ ਦੇ ਨਾਲ ਸੰਗਤੀ ਕਰਨਾ ਹੋਣਾ ਚਾਹੀਦੀ ਹੈ। ਦੁੱਖ ਦੀ ਗੱਲ ਹੈ ਕਿ, ਕੁਝ ਹੀ ਵਿਸ਼ਵਾਸੀ ਪ੍ਰਾਰਥਨਾ ਦੇ ਵਿੱਚ ਉਸਦੇ ਕੋਲ ਇਸ ਦੇ ਕੋਲ ਆਉਂਦੇ ਹਨ।
ਮੱਤੀ7:7-11
7 “ਜੇਕਰ ਤੁਸੀਂ ਮੰਗਦੇ ਰਹੋਂਗੇ ਤਾਂ, ਤੁਸੀਂ ਪ੍ਰਾਪਤ ਕਰ ਲਵੋਂਗੇ। ਲੱਭੋ, ਤਾਂ ਲੱਭੇਗਾ। ਖੜਕਾਓ, ਤਾਂ ਤੁਹਾਡੇ ਲਈ ਦਰਵਾਜ਼ਾ ਖੋਲ੍ਹਿਆ ਜਵੇਗਾ। 8 ਕਿਉਂਕਿ ਹਰੇਕ ਮੰਗਣ ਵਾਲਾ ਪਾ ਲੈਂਦਾ ਹੈ ਅਤੇ ਢੂੰਢਣ ਵਾਲੇ ਨੂੰ ਲੱਭਦਾ ਹੈ ਅਤੇ ਖੜਕਾਉਣ ਵਾਲੇ ਲਈ ਦਰਵਾਜ਼ਾ ਖੋਲ੍ਹਿਆ ਜਾਂਦਾ ਹੈ।9 “ਤੁਹਾਡੇ ਵਿੱਚੋਂ ਕਿਹੜਾ ਐਸਾ ਹੈ, ਕਿ ਜਦੋਂ ਉਸਦਾ ਪੁੱਤਰ ਉਸ ਤੋਂ ਰੋਟੀ ਮੰਗੇ ਤਾਂ ਉਹ ਉਸ ਨੂੰ ਪੱਥਰ ਦੇਵੇਗਾ? 10 ਜੇਕਰ ਉਹ ਇੱਕ ਮੱਛੀ ਮੰਗੇ, ਤਾਂ ਕੀ ਤੁਸੀਂ ਉਸ ਨੂੰ ਸੱਪ ਦੇਵੋਂਗੇ? 11 ਜੇਕਰ ਤੁਸੀਂ ਇੰਨੇ ਦੁਸ਼ਟ ਹੋਕੇ ਵੀ, ਆਪਣੇ ਬੱਚਿਆਂ ਨੂੰ ਚੰਗੀਆਂ ਦਾਤਾਂ ਦੇਣੀਆਂ ਜਾਣਦੇ ਹੋ ਤਾਂ ਤੁਹਾਡਾ ਸੁਰਗੀ ਪਿਤਾ, ਮੰਗਣ ਵਾਲਿਆਂ ਨੂੰ, ਕਿੰਨੀਆਂ ਵੱਧ ਚੰਗੀਆਂ ਦਾਤਾਂ ਦੇਵੇਗਾ?
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
