ਰੋਜਾਨਾਂ ਦਾ ਭਗਤੀ ਦਾ ਵੀਡੀਓ
ਸਲਾਹ ਤੇ ਸਮਰਥ ਦਾ ਆਤਮਾ
ਪ੍ਰਮੇਸ਼ਰ ਦਾ ਆਤਮਾ ਉਸ ਤੇ ਹੋਵੇਗਾ, ਬੁਧ ਅਤੇ ਸਮਝ ਦਾ ਆਤਮਾ ਅਤੇ ਸਲਾਹ ਅਤੇ ਤਾਕਤ ਦਾ ਆਤਮਾ। ਗਿਆਨ ਅਤੇ ਪ੍ਰਮੇਸ਼ਰ ਦੇ ਡਰ ਦਾ ਆਤਮਾ— (ਯਾਸਯਾਹ ੧੧:੨)
ਮੇਰੀ ਸ਼ਾਦੀਸ਼ੁਦਾ ਜਿੰਦਗੀ ਦੀ ਸ਼ੁਰੁਆਤ ਵਿਚ ਮੈਂ ਅਤੇ ਮੇਰੀ ਪਤਨੀ ਦਖਣੀ ਲੁਜਿਆਨਾ ਦੇ ਇੱਕ ਪੇਂਡੂ ਇਲਾਕੇ ਦੇ ਵਿਚ ਸੇਵਕਾਈ ਕਰਦੇ ਸੀ। ਮੈਂ ਇਸ ਕਲੀਸਿਯਾ ਦਾ ਪਾਸਟਰ ਬਣ ਗਿਆ ਅਤੇ ਇਥੇ ਮੈ ਕਯੀ ਅਨੋਖੇ ਮਸੀਹੀ ਲੋਕਾਂ ਨੂੰ ਮਿਲਿਆ। ਇੱਕ ਕਲੀਸਿਯਾ ਵਿਚ ਪਰਿਵਾਰ ਸੀ ਜਿਸਨੇ ਮੇਰੇ ਦਿਲ ਨੂੰ ਸਚਮੁਚ ਹੀ ਛੂਹ ਲਿਆ। ਉਹ ਤਿਆਗੇ ਹੋਏ ਬਚਿਆ ਨੂੰ ਆਪਣੇ ਘਰ ਵਿਚ ਲੈ ਕੇ ਉਨਾਂ ਦੀ ਦੇਖਭਾਲ ਕਰਦੇ ਸਨ।
ਜੈਰੀ ਉਨ੍ਹਾਂ ਬਚਿਆਂ ਵਿਚੋਂ ਇੱਕ ਸੀ। ਉਹ ਜਦ ੧੦ ਸਾਲ ਦਾ ਸੀ ਤਦ ਉਸਦੇ ਮਾਤਾ ਪਿਤਾ ਨੇ ਉਸ ਨੂੰ ਤਿਆਗ ਦਿੱਤਾ ਸੀ। ਕਲੀਸਿਯਾ ਦੇ ਪਰਿਵਾਰ ਨੇ ਉਸ ਬਚੇ ਨੂੰ ਆਪਣੇ ਘਰ ਅਤੇ ਆਪਣੇ ਦਿਲਾਂ ਵਿਚ ਸਵੀਕਾਰ ਕਰ ਲਿਆ। ਉਹ ਉਸ ਨੂੰ ਯਿਸ਼ੂ ਦੇ ਪਿਆਰ ਦੇ ਨਾਲ ਪਿਆਰ ਕਰਦੇ ਸਨ। ਉਹ ਉਸ ਨੂੰ ਇਵੇਂ ਸਮਝਦੇ ਸਨ ਜਿਵੇਂ ਉਹ ਉਨ੍ਹਾਂ ਦਾ ਹੀ ਇੱਕ ਬਚਾ ਹੈ। ਇਹ ਸ਼ਾਇਦ ਪਹੀਲੀ ਵਾਰ ਸੀ ਕਿ ਜੈਰੀ ਨੇ ਮਾਤਾ ਪਿਤਾ ਦਾ ਪਿਆਰ ਪਾਇਆ ਸੀ।
ਐਤਵਾਰ ਦੀ ਸਭਾ ਦੀ ਸਮਾਪਤੀ ਤੇ ਇੱਕ ਦਿਨ, ਮੈਂ ਲੋਕਾਂ ਨੂੰ ਕਿਹਾ ਕਿ ਉਹ ਆਪਣੇ ਦਿਲ ਪ੍ਰਭੂ ਯਿਸ਼ੂ ਨੂੰ ਦੇਣ। ਜੈਰੀ ਨੇ ਉਸੇ ਵੇਲੇ ਪ੍ਰਤਿਉਤਰ ਦਿੱਤਾ। ਉਸ ਨੇ ਮੇਰੇ ਨਾਲ ਪ੍ਰਾਥਨਾ ਕੀਤੀ। ਅਤੇ ਯਿਸ਼ੂ ਨੂੰ ਪ੍ਰਭੁ ਅਤੇ ਮੁਕਤੀਦਾਤਾ ਦੇ ਤੌਰ ਤੇ ਗ੍ਰਹੀਣ ਕੀਤਾ। ਜੈਰੀ ਦੀ ਜਿੰਦਗੀ ਬਹੁਤ ਹੀ ਜਬਰਦਸਤ ਤਰੀਕੇ ਨਾਲ ਬਦਲ ਗਈ। ਉਸ ਨੇ ਪਿਤਾ ਦਾ ਪਿਆਰ ਖੋਜ ਲਿਆ। ਉਹ ਪਵਿੱਤਰ ਆਤਮਾ ਨਾਲ ਇਨ੍ਹਾਂ ਭਰਿਆ ਹੋਇਆ ਸੀ ਕਿ ਉਹ ਹਰ ਇੱਕ ਨੂੰ ਆਪਣੇ ਮੁਕਤੀਦਾਤਾ ਬਾਰੇ ਦਸਦਾ ਸੀ।
ਉਸ ਨੇ ਸਕੂਲ ਵਿਚ ਆਪਣੇ ਮਿੱਤਰਾਂ ਨੂੰ ਦਸਿਆ। ਆਪਣੇ ਗੁਆਂਢੀਆਂ ਨੂੰ ਦਸਿਆ ਜੋ ਵੀ ਉਸ ਕੋਲੋ ਸੁਣਨਾ ਚਾਹੁੰਦਾ ਸੀ। ਇਹ ਇਸ ਤਰਾਂ ਲਗਦਾ ਸੀ ਕਿ ਪ੍ਰਮੇਸ਼ਰ ਜੈਰੀ ਨੂੰ ਗਿਰਜਾ ਵਿਚ ਇਸਤੇਮਾਲ ਕਰ ਰਿਹਾ ਸੀ। ਹਰ ਹਫਤੇ ਕੋਈ ਨਾ ਕੋਈ ਜੈਰੀ ਦੀ ਗਾਵਾਹੀ ਦੀ ਵਜ੍ਹਾ ਨਾਲ ਮਸੀਹ ਵਿਚ ਆ ਰਿਹਾ ਸੀ। ਹਫਤੇ ਹਰ ਹਫਤੇ, ਉਹ ਆਪਣੇ ਮਿੱਤਰਾਂ ਨੂੰ ਮੇਰੇ ਕੋਲ ਲੈ ਕੇ ਆਉਂਦੇ ਸਨ, ਅਤੇ ਉਹ ਮੈਨੂੰ ਦਸਦੇ ਸਨ ਕਿ ਉਹ ਯਿਸ਼ੂ ਨੂੰ ਜਾਨਣਾ ਚਾਹੁੰਦੇ ਹਨ।
ਜੈਰੀ ਇੱਕ ਬਹੁਤ ਵੱਡੀ ਪ੍ਰੇਰਨਾ ਸੀ। ਉਸ ਦੇ ਕੋਲ ਇਹੋ ਜਿਹੀ ਤਾਕਤ ਕਿਥੋਂ ਆਯੀ? ਉਹ ਜਾਵਾਂ ਸੀ। ਉਸ ਨੂੰ ਤਾਂ ਆਪਣੇ ਆਪ ਬਾਰੇ ਹੀਨ ਸਮਝਨਾ ਚਾਹੀਦਾ ਸੀ। ਪਰ ਉਸਦਾ ਦਿਲ ਤਾਂ ਮਸੀਹ ਦੇ ਪਿਆਰ ਦੇ ਨਾਲ ਜਲ ਰਿਹਾ ਸੀ, ਇਹੋ ਜਿਹੀ ਤਾਕਤ ਦਾ ਵਿਵਰਣ ਸਿਰਫ ਪਵਿੱਤਰ ਆਤਮਾ ਦੇ ਗਹੀਰੇ ਕੰਮ ਨਾਲ ਹੋ ਸਕਦਾ ਸੀ। ਅਸਲ ਵਿਚ ਵਚਨ ਦਸਦਾ ਹੈ, “ਪਰ ਜਦ ਪਵਿੱਤਰ ਆਤਮਾ ਤੁਹਾਡੇ ਤੇ ਆਵੇਗਾ ਤਾਂ ਤੁਸੀਂ ਤਾਕਤ ਪਾਵੋਗੇ ਅਤੇ ਤੁਸੀਂ ਯਰੁਸ਼ਲਮ, ਅਤੇ ਸਾਰੇ ਯਹੂਦਾ ਵਿਚ ਅਤੇ ਸਾਰੇ ਸਾਮਰੀਆ ਵਿਚ ਅਤੇ ਧਰਤੀ ਦੇ ਕੋਨੇ ਕੋਨੇ ਤੇ ਮੇਰੇ ਗਵਾਹ ਹੋਣਗੇ।” (ਰਸੂਲਾਂ ਦੇ ਕਰਤਵ ੧:੮) ਜੈਰੀ ਦਿਲੇਰ ਸੀ, ਕਿਉਂਕਿ ਉਹ ਪ੍ਰਮੇਸ਼ਰ ਨੂੰ ਜਾਨਣਾ ਚਾਹੁੰਦਾ ਸੀ, ਅਤੇ ਪਵਿੱਤਰ ਆਤਮਾ ਅਤੇ ਪ੍ਰਮੇਸ਼ਰ ਨੂੰ ਜਾਨਣਾ ਚਾਹੁੰਦਾ ਸੀ।
ਪਵਿੱਤਰ ਆਤਮਾ ਦੇ ਫਲਾਂ ਨੂੰ ਵਿਵਰਣ ਦੇਣ ਲਗਿਆਂ, ਬਾਈਬਲ ਦਸਦੀ ਹੈ ਕਿ “ਪਿਆਰ” ਸਭ ਤੋਂ ਪਹੀਲਾ ਸਬੂਤ ਹੈ ਕਿ ਇੱਕ ਵਿਅਕਤੀ ਪਵਿੱਤਰ ਆਤਮਾ ਦੇ ਅਧੀਨ ਹੈ। ਜਦ ਪਵਿੱਤਰ ਆਤਮਾ ਸਾਨੂੰ ਭਰਦਾ ਹੈ ਤਾਂ ਅਸੀਂ ਪ੍ਰਮੇਸ਼ਰ ਦੇ ਪਿਆਰ ਦੇ ਨਾਲ ਭਰ ਜਾਂਦੇ ਹਾਂ। ਉਹ ਪਿਆਰ ਹੀ ਸਲਾਹ ਦਾ ਸੋਮਾ ਹੁੰਦਾ ਹੈ। ਅਤੇ ਇਹ ਸਾਨੂੰ ਸ਼ਕਤੀ ਦਿੰਦਾ ਹੈ ਕਿ ਅਸੀਂ ਲੋਕਾਂ ਦੇ ਨਾਲ ਯਿਸ਼ੂ ਦੇ ਬਾਰੇ ਗੱਲ ਕਰੀਏ। ਛੋਟੇ ਜੈਰੀ ਦੇ ਕੋਲ ਤਾਕਤ ਸੀ ਕਿਉਂਕਿ ਉਸ ਨੇ ਸਚੇ ਪੈਰ ਦਾ ਅਨੁਭਵ ਜਿੰਦਗੀ ਵਿਚ ਪਹੀਲੀ ਵਾਰ ਕੀਤਾ ਸੀ। ਤੁਹਾਨੂੰ ਜੈਰੀ ਨੂੰ ਸਿਖਾਉਣ ਦੀ ਲੋੜ ਨਹੀ ਸੀ, ਨਾ ਹੀ ਉਸ ਨੂੰ ਪ੍ਰੇਰਨਾ ਦੇਣ ਦੀ ਲੋੜ ਸੀ ਅਤੇ ਨਾ ਹੀ ਉਸ ਦੀ ਬਾਂਹ ਨੂੰ ਨੂੰ ਜਿਲਾ ਕੇ ਦਸਣ ਦੀ ਲੋੜ ਸੀ ਕਿ ਉਹ ਆਪਣਾ ਵਿਸ਼ਵਾਸ ਦੂਸਰਿਆਂ ਨਾਲ ਵੰਡੇ। ਉਸ ਨੇ ਪ੍ਰਮੇਸ਼ਰ ਦੇ ਪਿਆਰ ਦਾ ਅਨੁਭਵ ਕੀਤਾ ਸੀ। ਉਸ ਨੇ ਪ੍ਰਮੇਸ਼ਰ ਦੀ ਨਿਮ੍ਹੀ ਆਵਾਜ ਨੂੰ ਸੁਣਿਆ ਸੀ। ਅਤੇ ਉਸ ਨੇ ਉਹੀ ਆਵਾਜ ਦੇ ਬਾਰੇ ਹਰ ਇੱਕ ਨੂੰ ਦਸਿਆ ਜਿਸ ਨੂੰ ਉਹ ਮਿਲਿਆ ਸੀ। ਉਸ ਦੇ ਜੀਵਨ ਵਿਚ ਇਹ ਅਨੋਖੀ ਤਾਕਤ ਸੀ।
ਪਵਿੱਤਰ ਆਤਮਾ ਦਾ ਇੱਕ ਨਾਮ ਹੈ , “ਸਲਾਹ ਦਾ ਆਤਮਾ ਅਤੇ ਤਾਕਤ ਦਾ ਆਤਮਾ” ਜਦ ਅਸੀਂ ਪ੍ਰਮੇਸ਼ਰ ਨੂੰ ਨਜਦੀਕੀ ਨਾਲ ਜਾਣ ਲੈਂਦੇ ਹਾਂ, ਤਾਨਾ ਸੀ ਉਸ ਨੂੰ ਸਲਾਹ ਦੇ ਆਤਮਾ ਅਤੇ ਤਾਕਤ ਦੇ ਆਤਮਾ ਦੇ ਤੌਰ ਤੇ ਜਾਨਾਂਗੇ। ਉਹ ਸਾਨੂੰ ਸਲਾਹ ਦਿੰਦਾ ਹੈ ਅਤੇ ਸਾਨੂੰ ਆਪਣੀ ਤਾਕਤ ਨਾਲ ਭਰਦਾ ਹੈ। ਡਰ ਸਾਡੇ ਜੀਵਨ ਵਿਚੋਂ ਨਿਕਲ ਜਾਂਦਾ ਹੈ ਕਿਉਂਕਿ ਸਿਧ ਪ੍ਰੇਮ ਹਰ ਪ੍ਰਕਾਰ ਦੇ ਡਰ ਨੂੰ ਬਾਹਰ ਕਢ ਦਿੰਦਾ ਹੈ। ਅਸੀਂ ਮਸੀਹ ਵਾਸਤੇ ਦਿਲੇਰ ਹੋ ਜਾਂਦੇ ਹਾਂ। ਕਿਉਂਕਿ ਅਸੀਂ ਸਲਾਹ ਦੇਣ ਦੇ ਸਚੇ ਸੋਮੇ ਨੂੰ ਜਾਣ ਲੈਂਦੇ ਹਾਂ। ਅਤੇ ਸਾਡੇ ਕੋਲ ਪ੍ਰਮੇਸ਼ਰ ਦੀ ਇਛਾਂ ਨੂੰ ਪੂਰੇ ਕਰਨ ਦੀ ਤਾਕਤ ਹੁੰਦੀ ਹੈ। ਜਦ ਪਵਿੱਤਰ ਆਤਮਾ ਸਾਡੇ ਦਿਲ ਵਿਚ ਆਉਂਦਾ ਹੈ, ਉਹ ਚਾਹੁੰਦਾ ਹੈ ਕਿ ਉਹ ਆਪਣੇ ਆਪ ਨੂੰ ਸਾਡੇ ਉੱਪਰ “ਸਲਾਹ ਦੇ ਆਤਮਾ ਅਤੇ ਤਾਕਤ ਦੇ ਆਤਮਾ” ਦੇ ਤੌਰ ਤੇ ਪ੍ਰਗਟ ਕਰੇ।
ਰੋਮੀਆਂ ਨੂੰ 11:29-36
29 ਪਰਮੇਸ਼ੁਰ ਉਨ੍ਹਾਂ ਲੋਕਾਂ ਬਾਰੇ ਆਪਣਾ ਮਨ ਕਦੀ ਨਹੀਂ ਬਦਲੇਗਾ ਜਿਨ੍ਹਾਂ ਨੂੰ ਉਹ ਸੱਦਦਾ ਹੈ ਤੇ ਜੋ ਦਾਤਾਂ ਉਹ ਉਨ੍ਹਾਂ ਨੂੰ ਦਿੰਦਾ ਹੈ। 30 ਇੱਕ ਸਮੇਂ ਤੁਸੀਂ ਪਰਮੇਸ਼ੁਰ ਨੂੰ ਮੰਨਣ ਤੋਂ ਇਨਕਾਰ ਕੀਤਾ, ਪਰ ਹੁਣ ਤੁਹਾਨੂੰ ਮਿਹਰ ਪ੍ਰਾਪਤ ਹੋਈ ਹੈ, ਕਿਉਂਕਿ ਉਨ੍ਹਾਂ ਲੋਕਾਂ ਨੇ ਆਗਿਆ ਮੰਨਣ ਤੋਂ ਇਨਕਾਰ ਕਰ ਦਿੱਤਾ। 31 ਅਤੇ ਹੁਣ, ਯਹੂਦੀ ਆਗਿਆ ਮੰਨਣ ਤੋਂ ਇਨਕਾਰ ਕਰਦੇ ਹਨ ਕਿਉਂਕਿ ਪਰਮੇਸ਼ੁਰ ਨੇ ਤੁਹਾਡੇ ਤੇ ਮਿਹਰ ਦਰਸਾਈ, ਪਰ ਇਹ ਇਸ ਲਈ ਵਾਪਰਿਆ ਤਾਂ ਕਿ ਉਹ ਵੀ ਪਰਮੇਸ਼ੁਰ ਪਾਸੋਂ ਮਿਹਰ ਪ੍ਰਾਪਤ ਕਰ ਸੱਕਣ। 32 ਪਰਮੇਸ਼ੁਰ ਨੇ ਉਨ੍ਹਾਂ ਸਭਨਾਂ ਲੋਕਾਂ ਨੂੰ ਇਕੱਠਿਆਂ ਕਰ ਲਿਆ ਹੈ, ਜਿਨ੍ਹਾਂ ਨੇ ਉਸਦੀ ਆਗਿਆ ਮੰਨਣ ਤੋਂ ਇਨਕਾਰ ਕੀਤਾ, ਤਾਂ ਕਿ ਪਰਮੇਸ਼ੁਰ ਉਨ੍ਹਾਂ ਸਭਨਾਂ ਲੋਕਾਂ ਉੱਤੇ ਆਪਣੀ ਮਿਹਰ ਦਰਸਾ ਸੱਕੇ।ਪਰਮੇਸ਼ੁਰ ਦੀ ਉਸਤਤਿ ਕਰੋ33 ਹਾਂ, ਪਰਮੇਸ਼ੁਰ ਦੀਆਂ ਦਾਤਾਂ ਕਿੰਨੀਆਂ ਮਹਾਨ ਹਨ। ਉਸਦੀ ਬੁਧਤਾ ਅਤੇ ਗਿਆਨ ਦਾ ਕੋਈ ਅੰਤ ਨਹੀਂ। ਕੋਈ ਵੀ ਵਿਅਕਤੀ ਉਸ ਦੇ ਨਿਆਂ ਦੀ ਵਿਆਖਿਆ ਨਹੀਂ ਕਰ ਸੱਕਦਾ ਨਾ ਹੀ ਕੋਈ ਉਸ ਦਾ ਢੰਗ ਸਮਝ ਸੱਕਦਾ ਹੈ। 34 ਜਿਵੇਂ ਕਿ ਪੋਥੀਆਂ ਵਿੱਚ ਆਖਿਆ ਗਿਆ ਹੈ,“ਪ੍ਰਭੂ ਦੇ ਮਨ ਨੂੰ ਕੌਣ ਜਾਣਦਾ ਹੈ? ਕੌਣ ਹੈ ਜੋ ਉਸਦਾ ਸਲਾਹੀ ਬਣੇ?”35 “ਕਿਸਨੇ ਪਰਮੇਸ਼ੁਰ ਨੂੰ ਕੁਝ ਦਿੱਤਾ?ਜਿਹ ਦਾ ਉਸ ਨੂੰ ਮੁੜ ਵਾਪਸ ਦਿੱਤਾ ਜਾਵੇ।”
36 ਹਾਂ, ਪਰਮੇਸ਼ੁਰ ਹੀ ਸਭ ਦਾ ਸਿਰਜਣਹਾਰਾ ਹੈ। ਉਸ ਦੇ ਰਾਹੀਂ ਸਭ ਕੁਝ ਥਾਂ ਟਿਕਾਣੇ ਤੇ ਹੈ ਅਤੇ ਉਸ ਵਾਸਤੇ ਸਭ ਕੁਝ ਹੈ। ਪਰਮੇਸ਼ੁਰ ਨੂੰ ਸਦਾ ਲਈ ਮਹਿਮਾ। ਆਮੀਨ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
