Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਪ੍ਰਭੂ ਦਾ ਦੀਪਕ

ਪ੍ਰਭੂ ਦਾ ਦੀਪਕ ਮਨੁਖ ਦੇ ਆਤਮਾ ਨੂੰ ਜਾਂਚਦਾ ਹੈ  ਇਹ ਉਸਦੇ ਭੀਤਰੀ ਮਨੁਖ ਨੂੰ ਜਾਂਚਦਾ ਹੈ (ਕਹਾ ੨੦:੨੭ ਨਵਾਂ ਸੰਸਕਰਣ)

ਜਦ ਮੈਂ ਮਸੀਹ ਨੂੰ ਜਾਣਿਆ ਤਾਂ ਉਸ ਨੇ ਉਸੇ ਵੇਲੇ ਮੈਨੂੰ ਬਹੁਤ ਸਾਰੀਆਂ ਚੀਜਾਂ ਤੋਂ ਅਜਾਦ ਕਰ ਦਿੱਤਾ। ਜਿਵੇਂ ਕਿ ਗੰਦੀਆਂ ਗੱਲਾਂ ਕਰਨ ਵਾਲੇ ਮੂੰਹ ਤੋਂ, ਤੇ ਗਲਤ ਅਨੈਤਿਕ ਸਬੰਧਾ ਤੋਂ। ਉਸਨੇ ਮੈਨੂੰ ਇੱਕ ਨਵਾਂ ਦਿਲ ਦੇ ਦਿੱਤਾ, ਅਤੇ ਮੇਰੇ ਅੰਦਰ ਇੱਕ ਚਾਹਤ ਪਾ ਦਿੱਤੀ ਕਿ ਮੈਂ ਉਸ ਨੂੰ ਪਿਆਰ ਕਰ ਸਕਾਂ ਅਤੇ ਉਸਦੇ ਹੁਕਮਾਂ ਦੀ ਪਾਲਣਾ ਕਰਾਂ ਇਹ ਮੇਰੇ ਵਾਸਤੇ ਸੋਚਣਾ ਸੌਖਾ ਸੀ ਕਿ ਮਸੀਹ ਦਾ ਸ਼ੁਰੂ ਵਾਲਾ ਕੰਮ ਪ੍ਰਮੇਸ਼ਰ ਦੀ ਸੰਪੂਰਨਤਾ ਸੀ। ਕਿਉਂਕਿ ਉਸ ਨੇ ਬਹੁਤ ਕੁਝ ਕੀਤਾ ਸੀ। ਪਰ ਹਾਲੇ ਵੀ ਬਹੁਤ ਕੁਝ ਸੀ ਜੋ ਮੇਰੇ ਲਈ ਕਰਨਾ ਅਜੇ ਬਾਕੀ ਸੀ। ਅਤੇ ਹਾਲੇ ਬਹੁਤ ਕੁਝ ਮੇਰੇ ਦਿਲ ਵਿਚ ਕਰਨਾ ਬਾਕੀ ਸੀ। ਸਚ ਇਹ ਹੈ ਕਿ ਪ੍ਰਮੇਸ਼ਰ ਨੇ ਹਾਲੇ ਸਾਡੇ ਸਭ ਦੇ ਅੰਦਰ ਬਹੁਤ ਕੁਝ ਕਰਨਾ ਹੈ।

ਜਦ ਮਸੀਹ ਨੇ ਮੇਰੇ ਅੰਦਰ ਆਪਣਾ ਵਾਸ ਕੀਤਾ, ਤਾਂ ਮੇਰੀ ਇਹ ਲਾਲਸਾ ਸੀ ਕਿ ਮੈਂ ਸਿਰਫ ਇਹੋ ਜਿਹੇ ਪ੍ਰਚਾਰ ਸੁਣਨਾ ਚਾਹੁੰਦਾ ਸੀ ਜੋ ਕਿ ਸ਼ਰਾਬ ਪੀਣ ਤੋਂ ਮਨਾਹੀ ਦੇ ਬਾਰੇ ਵਿਚ ਸਨ, ਸਿਗਰਟ ਪੀਣ ਦੇ ਵਿਰੋਧ ਵਿਚ ਸਨ, ਅਤੇ ਜਾਂ ਫਿਰ ਵਿਭਚਾਰ ਨਾ ਕਰਨ ਦੇ ਬਾਰੇ ਵਿਚ ਸਨ। ਕਿਉਂਕਿ ਮਸੀਹ ਨੇ ਸਾਨੂੰ ਇਨ੍ਹਾਂ ਸਭ ਗੱਲਾਂ ਤੋਂ ਸਾਨੂੰ ਅਜਾਦ ਕੀਤਾ ਸੀ। ਮੇਰੇ ਲਈ ਇਹ ਬਹੁਤ ਹੀ ਅਸਾਨ ਸੀ ਜਦ ਮੈਂ ਇਨ੍ਹਾਂ ਗੱਲਾਂ ਦੇ ਬਾਰੇ ਪ੍ਰਚਾਰ ਕਰਦਾ ਸੀ। ਕਿਉਂਕਿ ਮੈਂ ਇਨ੍ਹਾਂ ਗੱਲਾਂ ਤੇ ਜਿੱਤ ਪਾਈ ਸੀ। ਪਰ ਹੋਰ ਕਯੀ ਚੀਜਾਂ ਸਨ ਜਿਨ੍ਹਾਂ ਨੇ ਮੇਰੇ ਜੀਵਨ ਨੂੰ ਬੀਮਾਰ ਕੀਤਾ ਹੋਇਆ ਸੀ। ਉਨ੍ਹਾਂ ਵਿਚੋਂ ਬਹੁਤ ਸਾਰੇ ਮੇਰੇ ਦਿਲ ਅਤੇ ਜੀਵਨ  ਦੀ ਗਹਿਰਾਈ ਵਿਚ ਛਿਪੇ ਹੋਏ ਸਨ। ਉਹ “ਪੁਰਾਣੇ ਸੁਭਾਅ” ਦੇ ਲੁਕੇ ਹੋਏ ਮੰਤਵ ਅਤੇ ਚਾਹਤਾਂ ਸਨ।

ਇੱਕ ਨਾਮ ਹੈ ਜੋ ਕਿ ਪਵਿੱਤਰ ਆਤਮਾ ਨੂੰ ਦਿੱਤਾ ਗਿਆ ਹੈ ਅਤੇ ਉਹ ਹੈ ਪ੍ਰਮੇਸ਼ਰ ਦਾ ਦੀਪਕ। ਸਾਡਾ ਗਿਰਿਆ ਹੋਇਆ ਸੁਭਾਅ ਇਨ੍ਹਾਂ ਦੁਸਟ ਹੈ ਕਿ ਇਹ ਸਾਡੇ ਜੀਵਨ ਦੀ ਗਹਿਰਾਈ ਤੱਕ ਜਾਂਦਾ ਹੈ। ਪਰ ਪ੍ਰਮੇਸ਼ਰ  ਨੇ ਪਹਿਲਾਂ ਤੋਂ ਸਾਡੇ ਲਈ ਯੋਜਨਾ ਬਣਾਈ ਸੀ ਕਿ ਉਸਨੇ ਸਾਨੂੰ ਮਸੀਹ ਦੇ ਸਰੂਪ ਤੇ ਬਣਨ ਲਈ ਬੁਲਾਇਆ ਹੈ। (ਰੋਮ ੮:੨੯) ਉਸਦੀ ਚਾਹਤ ਅਤੇ ਖਵਾਹਿਸ ਇਹ ਹੈ ਕਿ ਅਸੀਂ ਹਰ ਰੋਜ ਯਿਸ਼ੂ ਵਰਗੇ ਬਣਦੇ ਜਾਈਏ

ਅਕਸਰ ਹੀ ਅਸੀਂ ਗੱਲ ਕਰਦੇ ਹਾਂ ਕਿ ਸਾਡੇ ਜੀਵਨ ਵਿਚ ਕੋਈ ਹਨ੍ਹੇਰੀ ਜਗ੍ਹਾ ਹੈ। ਅਸੀਂ ਇਨ੍ਹਾਂ ਨੂੰ “ਕਾਲੇ ਧੱਬੇ ਵੀ ਕਹੀ ਸਕਦੇ ਹਾਂ- ਇਹ ਸਾਡੇ ਜੀਵਨ ਦੇ ਕਿਸੇ ਕੋਨੇ ਵਿਚ ਲੁਕ ਕੇ ਬੈਠੇ ਹੋਏ ਹਨ। ਅਕਸਰ ਹੀ ਇਹ ਉਹ ਜਗ੍ਹਾ ਹੁੰਦੀ ਹੈ ਜੋ ਕਿ ਛੁਹੀ ਨਹੀ ਜਾ ਸਕਦੀ ਹੈ, ਇਹੋ ਜਿਹੀ ਜਗ੍ਹਾ ਜਿਥੇ ਸਾਡਾ ਸੁਭਾਅ ਅਤੇ ਸਾਡੇ ਮੰਤਵ ਵਾਸ ਕਰਦੇ ਹਨ। ਪ੍ਰਮੇਸ਼ਰ ਸਾਡੇ ਪ੍ਰਤੀ ਇਨ੍ਹਾਂ ਵਫਾਦਾਰ ਹੈ ਕਿ ਉਸਨੇ ਸਾਨੂੰ ਆਪਣਾ ਆਤਮਾ ਇੱਕ ਦੀਪਕ ਦੀ ਤਰਾਂ ਦਿੱਤਾ ਹੈ ਜੋ ਕਿ ਸਾਡੇ ਦਿਲ ਦੇ ਗਹਿਰੇ ਥਾਵਾਂ ਵਿਚ ਵੀ ਰੋਸ਼ਨੀ ਕਰਦਾ ਹੈ। ਉਹ ਸਾਡੇ ਮਨ ਅਤੇ ਦਿਲ ਦੇ ਗਹਿਰੇ ਵਿਚਾਰਾਂ ਨੂੰ ਖੋਜਦਾ ਹੈ। ਉਹ ਸਾਡੀਆਂ ਅਖਾਂ ਨੂੰ ਰੋਸ਼ਨੀ ਦਿੰਦਾ ਹੈ ਕਿ ਅਸੀਂ ਜਲਾਲੀ ਸਚਾਈ ਨੂੰ ਵੇਖ ਸਕੀਏ, ਅਤੇ ਹਰ ਗਲਤ ਵਿਚਾਰ ਨੂੰ ਅ ਰੇ ਹਰ ਇੱਕ ਸੋਚ ਨੂੰ ਸਾਹਮਣੇ ਲੈ ਆਵੇ। ਉਹ ਸਾਨੂੰ ਉਹ ਗੱਲਾਂ ਵਿਖਾਉਂਦਾ ਹੈ ਜੋ ਕਿ ਆਮ ਅਖਾਂ ਦੇ ਦੁਆਰਾ ਵੇਖੀਆਂ ਨਹੀ ਜਾ ਸਕਦੀਆਂ ਹਨ। ਅਤੇ ਮੈਂ ਇਹ ਵੀ ਕਹੀ ਸਕਦਾ ਹਾਂ ਕਿ ਉਹ ਗੱਲਾਂ ਸਾਡੀ ਸਿਆਣਪ ਤੋਂ ਵੀ ਲੁਕੀਆਂ ਹੋਈਆ ਹਨ।

ਜ੍ਬੁਰ ਲਿਖਣ ਵਾਲੇ ਨੇ ਪ੍ਰਾਥਨਾ ਕੀਤੀ। “ਮੈਨੂੰ ਖੋਜ ਹੇ ਪ੍ਰਮੇਸ਼ਰ ਅਤੇ ਮੇਰੇ ਦਿਲ ਨੂੰ ਜਾਣ ਲੈ, ਮੈਨੂੰ ਪਰਖ ਅਤੇ ਮੇਰੇ ਚਿੰਤਾ ਵਾਲੇ ਵਿਚਾਰਾਂ ਨੂੰ ਜਾਂ ਵੇਖ ਕੀਤੇ ਮੇਰੇ ਵਿਚ ਕੋਈ ਇਹੋ ਜਿਹੀ ਗੱਲ ਤਾਂ ਨਹੀ ਹੈ ਜੋ ਠੋਕਰ ਦਾ ਕਾਰਣ ਹੋਵੇ ਅਤੇ ਮੇਰੀ ਅਗੁਵਾਈ ਸਦੀਪਕ ਰਾਹ ਤੇ ਕਰ।”  (ਜਬੂਰ ੧੩੯:੨੩,੨੪ ਨਵਾਂ ਸੰਸਕਰਣ) ਕਿਉਂਕਿ ਪ੍ਰਮੇਸ਼ਰ  ਸਾਡੇ ਪ੍ਰਾਣ ਦਾ ਸੋਮਾ ਹੈ, ਉਹ ਇੱਕ ਬਹੁਤ ਹੀ ਵਧੀਆ ਢੰਗ ਨਾਲ ਸਾਡੇ ਦਿਲ ਨੂੰ ਖੋਜਦਾ ਹੈ। ਅਗਰ ਅਸੀਂ ਉਸ ਨਾਲ ਸਹਿਮਤ ਹੋਈਏ, ਤਾਂ ਅਸੀਂ ਵੇਖਾਂਗੇ ਕਿ ਅਸੀਂ ਹੋਰ ਵੀ ਮਸੀਹ ਵਰਗੇ ਬਣ ਜਾਵਾਂਗੇ।

ਸਭ ਤੋਂ ਵੱਡਾ ਖਤਰਾ ਜੋ ਮਸੀਹੀ ਜੀਵਨ ਵਿਚ ਹੈ, ਉਹ ਹੈ ਕਿ ਅਸੀਂ ਆਪਣੀ ਵਰਤਮਾਨ ਆਤਮਿਕ ਦਸ਼ਾ ਵਿਚ ਬਹੁਤ ਹੀ ਸੰਤੁਸਟ ਹੋ ਜਾਂਦੇ ਹਾਂ। ਇਹ ਉਹ ਸਮਾਂ ਹੁੰਦਾ ਹੈ ਕਿ ਅਸੀਂ ਮਸੀਹ ਦੇ ਸਰੂਪ ਤੇ  ਬਣਨ ਤੋਂ ਰੁਕ ਜਾਂਦੇ ਹਾਂ। ਇਹ ਉਹ ਸਮਾਂ ਹੁੰਦਾ ਹੈ ਕਿ ਅਸੀਂ ਆਮ ਮਸੀਹੀਅਤ ਵਿਚ ਫਸ ਜਾਂਦੇ ਹਾਂ। ਮਸੀਹੀ ਜੀਵਨ ਇੱਕ ਬਹੁਤ ਵੱਡਾ ਜੋਖਿਮ ਹੈ। ਇਹ ਇੱਕ ਇਹੋ ਜੀਵਨ ਹੈ ਜਿਸ ਵਿਚ ਇੱਕ ਵਿਅਕਤੀ ਕਦੇ ਵੀ ਵਧਣ ਤੋਂ ਰੁਕਦਾ ਨਹੀ ਹੈ। ਇਹ ਉਹ ਜੀਵਨ ਹੈ ਜਿਸ ਵਿਚ ਪ੍ਰਮੇਸ਼ਰ ਸਾਡਾ ਦੀਪਕ ਹੈ। ਅੱਜ ਕਿਉਂ ਨਹੀ ਤੁਸੀਂ ਉਸ ਦੀਪਕ ਨੂੰ ਅਨੁਮਤੀ ਦਿੰਦੇ ਕਿ ਉਹ ਤੁਹਾਨੂੰ ਤੁਹਾਡੇ ਜੀਵਨ ਦੇ ਕੁਝ ਹਨ੍ਹੇਰੇ ਹਿੱਸੇ ਦਿਖਾਵੇ? ਜੋ ਉਹ ਦਿਖਾਵੇਗਾ ਉਹ ਵੇਖ ਕੇ ਸ਼ਾਇਦ ਤੁਸੀਂ ਹੈਰਾਨ ਹੋ ਜਾਵੋਗੇ।

ਕਹਾਉਤਾਂ20:24-27

24 ਯਹੋਵਾਹ ਆਦਮੀ ਦੇ ਕਦਮਾਂ ਦਾ ਨਿਸ਼ਚੈ ਕਰਦਾ ਹੈ, ਤਾਂ ਫ਼ਿਰ ਇੱਕ ਆਦਮੀ ਆਪਣੇ ਜੀਵਨ ਨੂੰ ਕਿਵੇਂ ਸਮਝ ਸੱਕਦਾ ਹੈ?

25 ਤੁਸੀਂ ਆਪਣੇਆਪ ਨੂੰ ਫ਼ਸਾ ਲਵੋਂਗੇ ਜੇਕਰ ਤੁਸੀਂ ਜਲਦੀ ਵਿੱਚ ਪਰਮੇਸ਼ੁਰ ਨਾਲ ਕਿਸੇ ਗੱਲ ਦਾ ਇਕਰਾਰ ਕਰ ਲਵੋਂ ਅਤੇ ਮਗਰੋਂ ਆਪਣਾ ਮਨ ਬਦਲ ਲਵੋਂ।26 ਇੱਕ ਸਿਆਣਾ ਰਾਜਾ ਦੁਸ਼ਟਾਂ ਨੂੰ ਪਰ੍ਹਾਂ ਫ਼ਟਕਾਰ ਦਿੰਦਾ ਹੈ, ਉਹ ਉਨ੍ਹਾਂ ਉੱਪਰ ਆਪਣਾ ਗਾਹੁਣ ਵਾਲਾ ਪਹੀਆ ਚੜ੍ਹਾ ਦਿੰਦਾ ਹੈ।27 ਕਿਸੇ ਬੰਦੇ ਦਾ ਆਤਮਾ ਯਹੋਵਾਹ ਲਈ ਇੱਕ ਦੀਵੇ ਵਰਗਾ ਹੁੰਦਾ ਹੈ। ਯਹੋਵਾਹ ਬੰਦੇ ਦੀਆਂ ਅੰਦਰਲੀਆਂ ਗੱਲਾਂ ਜਾਨਣ ਦੇ ਯੋਗ ਹੁੰਦਾ ਹੈ।

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ