ਰੋਜਾਨਾਂ ਦਾ ਭਗਤੀ ਦਾ ਵੀਡੀਓ
ਯਹੋਵਾਹ ਸ਼ਲੋਮ (ਪ੍ਰਮੇਸ਼ਰ , ਸਾਡੀ ਸ਼ਾਂਤੀ)
ਇਸ ਲਈ ਗਿਦੋਨ ਨੇ ਯਹੋਵਾਹ ਲਈ ਇੱਕ ਵੇਦੀ ਬਣਾਈ ਅਤੇ ਇਸਦਾ ਨਾਮ ਰਖਿਆ, ਯਹੋਵਾਹ ਸ਼ਾਂਤੀ ਹੈ। (ਨਿਆ ੬:੨੪ ਪਹਿਲਾ ਹਿੱਸਾ)
ਮੈਂ ਬ੍ਰਾਜੀਲ ਦੀ ਉਸ ਇੱਕਲੀ ਰਾਤ ਵਿਚ ਸਮੁੰਦਰ ਦੇ ਕਿਨਾਰੇ ਹੈਰਾਨ ਸੀ। ਮੈਂ ਮਾਰ੍ਕਾਨਾ ਵਿਚ ਆਉਣ ਵਾਲੇ ਹਫਤੇ ਦੇ ਦੋਰਾਨ ਦੁਨੀਆਂ ਦੇ ਸਭ ਤੋਂ ਵੱਡੇ ਸਟੇਡੀਅਮ ਵਿਚ ਪ੍ਰਚਾਰ ਕਰਨਾ ਸੀ। ੬੦੦ ਤੋਂ ਵਧ ਆਗੂ ਅਤੇ ਪਾਸਟਰ ਜੋ ਕਿ ਅਮਰੀਕਾ ਅਤੇ ਦਖਣੀ ਅਮਰੀਕਾ ਤੋਂ ਪਾਸਟਰ ਅਤੇ ਆਗੂ ਅਤੇ ਕਲੀਸਿਯਾ ਦੇ ਕੰਮ ਕਰਨ ਵਾਲੇ ਉਸ ਵੇਲੇ ੧੦੦ ਤੋਂ ਵੀ ਵਧ ਕਲੀਸਿਯਾਵਾਂ ਵਿਚ ਉਸ ਸ਼ਹਿਰ ਵਿਚ ਕੰਮ ਕਰੇ ਸਨ। ਉਹ ਪ੍ਰਚਾਰ ਕਰ ਰਹੇ ਸੀ, ਗਾਵਾਹੀ ਦੇ ਰਹੇ ਸਨ, ਗਾ ਰਹੇ ਸਨ, ਅਤੇ ਯਿਸ਼ੂ ਦੇ ਨਾਮ ਦਾ ਪ੍ਰਚਾਰ ਕਰ ਰਹੇ ਸਨ। ਇਹ ਸਭ ਉਸ ਸਮੇਂ ਦੀ ਤਿਆਰੀ ਸੀ ਜਦ ਲਖਾਂ ਲੋਕ ਅਤੇ ਗਵਰਨਰ ਅਤੇ ਉਪ ਗਵਰਨਰ ਅਤੇ ਰੋਏ ਡੇ ਜਨੇਰੀਓ ਦੇ ਮੇਯਰ ਉਸ ਸਟੇਡਿਯਮ ਵਿਚ ਇਕਠੇ ਹੋ ਕੇ ਖੁਸ਼ਖਬਰੀ ਦਾ ਪ੍ਰਚਾਰ ਸੁਣਨ ਜਾ ਰਹੇ ਸਨ।
ਮੇਰੀ ਪਤਨੀ ਟੈਕਸ ਅਤੇ ਮੈਂ ਅਸੀਂ ਇਸ ਇਕੱਲੇ ਸਮੁੰਦਰ ਦੇ ਤਟ ਤੇ ਆਏ ਸੀ ਕਿ ਅਸੀਂ ਇਨ੍ਹਾਂ ਸਭਾਵਾਂ ਤੋਂ ਕੁਝ ਸਮਾਂ ਪਹਿਲਾਂ ਪ੍ਰਮੇਸ਼ਰ ਦੇ ਨਾਲ ਸਮਾਂ ਬਿਤਾਈਏ। ਇਹ ਸਭਾ ਸ਼ਨੀਵਾਰ ਨੂੰ ਹੋਣ ਜਾ ਰਹੀ ਸੀ। ਮੇਰਾ ਦਿਲ ਬਹੁਤ ਹੀਪ੍ਰੇਸ਼ਾਨ ਸੀ। ਮੈਂ ਆਪਣੇ ਆਪ ਨੂੰ ਬਹੁਤ ਹੀਨੀਵਾਂ ਸਮਝ ਰਿਹਾ ਸੀ। ਮੈਂ ਤਾਂ ਟੈਕ੍ਸਸ ਸੈਨ ਐਂਟਨੀਉ ਦਾ ਆਮ ਜਿਹਾ ਪ੍ਰਚਾਰਕ ਸੀ। ਮੇਰੀ ਕੋਈ ਵੱਡੀ ਸੰਸਥਾ ਨਹੀ ਸੀ ਅਤੇ ਨਾ ਹੀਮੇਰੇ ਕੋਲ ਇਨ੍ਹਾਂ ਪੈਸਾ ਸੀ। ਮੈਂ ਕੋਈ ਟੈਲੀਵਿਜਨ ਤੇ ਕੋਈ ਮਸ਼ਹੂਰ ਹਸਤੀ ਵੀ ਨਹੀ ਸੀ। ਸਵਾਲਾਂ ਨੇ ਮੇਰੇ ਦਿਲ ਨੂੰ ਭਰ ਦਿੱਤਾ। ਕੀ ਹੋਵੇਗਾ ਜੇਕਰ ਕੋਈ ਵੀ ਸਟੇਡੀਅਮ ਵਿਚ ਨਾ ਆਇਆ? ਕੀ ਹੋਵੇਗਾ ਜੇਕਰ ਹਜਾਰਾਂ ਲੋਕ ਸਟੇਡੀਅਮ ਵਿਚ ਆਏ ਅਤੇ ਕਿਸੇ ਨੇ ਵੀ ਖੁਸ਼ਖਬਰੀ ਦਾ ਪ੍ਰਤਿਉਤ੍ਤਰ ਨਾ ਦਿੱਤਾ। ਕੀ ਹੋਵੇਗਾ, ਜੇ ਬਾਰਿਸ਼ ਆ ਗਈ। ਇਹੋ ਜਿਹੇ ਕਯੀ ਹੋਰ ਸਵਾਲ ਸੀ ਜੋ ਮੈਨੂੰ ਨੀਵਾਂ ਦਿਖਾ ਰਹੇ ਸਨ।
ਉਸ ਸ਼ਾਮ ਮੈਂ ਪ੍ਰਮੇਸ਼ਰ ਨੂੰ ਪੁਕਾਰਿਆ। “ਮੈਂ ਇਹ ਨਹੀ ਕਰ ਸਕਦਾ ਹਾਂ ਪ੍ਰਮੇਸ਼ਰ, ਮੈਂ ਇਸ ਯੋਗ ਨਹੀ ਹਾਂ, ਹੇ ਪ੍ਰਮੇਸ਼ਰ ਮੈਨੂੰ ਤੇਰੀ ਲੋੜ ਹੈ!”
ਉਸ ਇੱਕਲੇ ਸਮੁੰਦਰੀ ਤਟ ਤੇ ਪ੍ਰਮੇਸ਼ਰ ਨੇ ਆਪਣੇ ਆਪ ਨੂੰ ਮੇਰੇ ਤੇ ਯਹੋਵਾਹ ਸ਼ਲੋਮ ਦੇ ਤੌਰ ਤੇ ਪ੍ਰਗਟ ਕੀਤਾ। ਜਿਸਦਾ ਅਰਥ ਹੈ, ਪ੍ਰਮੇਸ਼ਰ ਮੇਰੀ ਸ਼ਾਂਤੀ ਹੈ। ਮੈਨੂੰ ਕੋਈ ਦਰਸ਼ਨ ਨਹੀ ਹੋਇਆ, ਣਾ ਹੀਕੋਈ ਹੋਰ ਇਹੋ ਜਿਹਾ ਤਜਰਬਾ ਹੋਇਆ, ਪਰ ਮੇਰੇ ਅੰਦਰ ਇੱਕ ਸਧਾਰਨ ਸ਼ਾਂਤੀ ਆ ਗਈ। ਇੱਕ ਸ਼ਾਂਤੀ ਨੇ ਮੇਰਾ ਦਿਲ ਭਰ ਦਿੱਤਾ। ਮੈਂ ਜਾਣਦਾ ਸੀ ਕਿ ਯਹੋਵਾਹ ਮੇਰੇ ਨਾਲ ਹੈ। ਮੈਂ ਜਾਣਦਾ ਸੀ ਕਿ ਜਿੱਤ ਉਸਦੇ ਹਥਾਂ ਵਿਚ ਹੈ। ਮੈਨੂੰ ਚਿੰਤਾ ਦੀ ਲੋੜ ਨਹੀ ਸੀ। ਮੈਨੂੰ ਇਸ ਗੱਲ ਦੀ ਪ੍ਰਵਾਹ ਕਰਨ ਦੀ ਲੋੜ ਨਹੀ ਸੀ ਕਿ ਜੋ ਕੰਮ ਮੈਨੂੰ ਦਿੱਤਾ ਗਿਆ ਹੈ ਉਹ ਬਹੁਤ ਹੀਵੱਡਾ ਹੈ। ਸਭ ਤੋਂ ਮੁਖ ਗੱਲ ਜਿਸਦੀ ਕੀਮਤ ਸੀ ਉਹ ਇਹ ਸੀ ਕਿ ਪ੍ਰਮੇਸ਼ਰ ਮੇਰੇ ਨਾਲ ਹੈ।
ਜਦ ਮੈਂ ਸ਼ਨੀਵਾਰ ਨੂੰ ਮਾਰ੍ਕਾਨਾ ਵਿਚ ਖੜਾ ਹੋਇਆ, ਮੈਂ ਦਿਲੇਰੀ ਨਾਲ ਪ੍ਰਚਾਰ ਕਰ ਪਾਇਆ ਕਿ ਪ੍ਰਮੇਸ਼ਰ ਦੀ ਮਰਜੀ ਪੂਰੀ ਹੋਵੇ। ਹਜਾਰਾਂ ਨੇ ਸੁਣਿਆ, ਅਤੇ ਹਜਾਰਾਂ ਨੇ ਪ੍ਰਤਿਉਤ੍ਤਰ ਦਿੱਤਾ। ਇਹ ਵਚਿੱਤਰ ਸੀ ਕਿ ਮੈਂ ਵੇਖਿਆ ਕਿ ਹਜਾਰਾਂ ਲੋਕਾਂ ਨੇ ਪ੍ਰਾਥਨਾ ਕੀਤੀ ਅਤੇ ਆਪਣੇ ਜੀਵਨ ਮਸੀਹ ਨੂੰ ਸੋਂਪ ਦਿੱਤੇ। ਉਨ੍ਹਾਂ ਦੀ ਆਵਾਜ ਦੇ ਨਾਲ ਸਟੇਡੀਅਮ ਗੂੰਜ ਉਠਿਆ। ਉਹ ਪ੍ਰਮੇਸ਼ਰ ਨੂੰ ਮਿਲੇ। ਅਤੇ ਮੈਂ ਵੀ ਮਿਲਿਆ। ਉਹ ਉਸ ਨੂੰ ਪ੍ਰਭੂ ਦੇ ਤੌਰ ਤੇ ਮਿਲੇ ਅਤੇ ਮੁਕਤੀਦਾਤਾ ਅਤੇ ਜੇਤੂ ਦੇ ਤੌਰ ਤੇ ਮਿਲੇ। ਮੈਂ ਉਸ ਨੂੰ ਯਹੋਵਾਹ ਸ਼ਲੋਮ ਦੇ ਤੌਰ ਤੇ ਮਿਲਿਆ। ।
ਪ੍ਰਮੇਸ਼ਰ ਆਪਣੇ ਆਪ ਨੂੰ ਯਹੋਵਾਹ ਸ਼ਲੋਮ ਦੇ ਤੌਰ ਤੇ ਆਪਣੇ ਆਪ ਨੂੰ ਉਸ ਵੇਲੇ ਪ੍ਰਗਟ ਕਰਦਾ ਹੈ ਜਦ ਅਸੀਂ ਆਪਣੇ ਘਮੰਡ ਨੂੰ ਲਾਹ ਕੇ ਸੁੱਟ ਦਿੰਦੇ ਹਾਂ। ਜਦ ਅਸੀਂ ਇਹ ਮੰਨ ਜਾਂਦੇ ਹਾਂ ਕਿ ਜੋ ਕੰਮ ਸਾਨੂੰ ਦਿੱਤਾ ਗਿਆ ਹੈ ਉਹ ਸਾਡੇ ਸਹਿਣ ਤੋਂ ਜਿਆਦਾ ਹੈ। ਪਹਿਲੀ ਵਾਰ ਜਦ ਪ੍ਰਮੇਸ਼ਰ ਨੇ ਆਪਣੇ ਆਪ ਨੂੰ ਯਹੋਵਾਹ ਸ਼ਲੋਮ ਦੇ ਆਤੁਰ ਤੇ ਆਪਣੇ ਆਪ ਨੂੰ ਪ੍ਰਗਟ ਕੀਤਾ ਉਹ ਉਸ ਵੇਲੇ ਸੀ ਜਦ ਪ੍ਰਮੇਸ਼ਰ ਦਾ ਦੂਤ ਗਿਦੋਨ ਦੇ ਕੋਲ ਆਇਆ। (ਨਿਆ ੬:੨੪) ਗਿਦੋਨ ਦੇ ਕੋਲ ਬਹੁਤ ਸਾਰੇ ਕਾਰਨ ਸਨ ਕਿ ਉਸ ਦੇ ਕੋਲ ਸ਼ਾਂਤੀ ਨਾ ਹੋਵੇ, ਪਹਿਲਾ ਇਸਰਾਇਲ ਹਾਰ ਗਿਆ ਸੀ। ਦੂਸਰਾ ਗਿਦੋਨ ਇੱਕ ਛੋਟੇ ਜਿਹੇ ਪਰਿਵਾਰ ਦੇ ਵਿਚੋਂ ਸੀ, ਅਤੇ ਉਹ ਪਰਿਵਾਰ ਵਿਚ ਸਭ ਤੋਂ ਛੋਟਾ ਸੀ। ਫਿਰ ਵੀ ਪ੍ਰਮੇਸ਼ਰ ਆਪਣੇ ਲੋਕਾਂ ਵਿਚ ਵੱਡੇ ਪਧਰ ਤੇ ਕੰਮ ਕਰਨਾ ਚਾਹੁੰਦਾ ਸੀ। ਉਹ ਉਨ੍ਹਾਂ ਨੂੰ ਜਿੱਤ ਵਿਚ ਲੈ ਕੇ ਆਉਣਾ ਚਾਹੁੰਦਾ ਸੀ। ਅਤੇ ਗਿਦੋਨ ਪ੍ਰਮੇਸ਼ਰ ਦਾ ਚੁਣਿਆ ਹੋਇਆ ਬਰਤਨ ਸੀ। ਗਿਦੋਨ ਬਹੁਤ ਹੀਅਸਿਹਾਏ ਮਹਿਸੂਸ ਕਰ ਰਿਹਾ ਸੀ।
ਇਹ ਉਹ ਸਮਾਂ ਸੀ ਕਿ ਪ੍ਰਮੇਸ਼ਰ ਨੇ ਗਿਦੋਨ ਦੇ ਨਾਲ ਗੱਲ ਕੀਤੀ। “ਪਰ ਯਹੋਵਾਹ ਨੇ ਉਸ ਨੂੰ ਕਿਹਾ, ਸ਼ਾਂਤੀ, ਣਾ ਡਰ। ਤੂੰ ਮਰੇਂਗਾ ਨਹੀ।” (ਨਿਆ ੬:੨੩) ਅਤੇ ਆਇ਼ਤ ਦਸਦੀ ਹੈ ਕਿ ਗਿਦੋਨ ਨੇ ਇੱਕ ਵੇਦੀ ਬਣਾਈ ਅਤੇ ਇਸਦਾ ਨਾਮ “ਯਹੋਵਾਹ ਸ਼ਾਂਤੀ ਹੈ” ਰਖਿਆ। ਬਾਕੀ ਇਤਹਾਸ ਹੈ। ਪ੍ਰਮੇਸ਼ਰ ਨੇ ਆਉਣ ਵਾਲੇ ਦਿਨਾਂ ਵਿਚ ਗਿਦੋਨ ਨੂੰ ਵੱਡੇ ਪਧਰ ਤੇ ਇਸਤੇਮਾਲ ਕੀਤਾ।
ਤੁਸੀਂ ਵੀ ਗਿਦੋੰ ਦੀ ਤਰਾਂ ਬਹੁਤ ਹੀਚਿੰਤਤ ਹੋ ਸਕਦੇ ਹੋ। ਕਿਉਂਕਿ ਇੱਕ ਬਹੁਤ ਹੀਅਸੰਭਵ ਪਹਾੜ ਹੈ ਜਿਸ ਦੇ ਉੱਪਰ ਚੜਨ ਲਈ ਤੁਸੀਂ ਬੁਲਾਏ ਗਏ ਹੋ। ਤੁਸੀਂ ਨਿਰਾਸ਼ ਹੋ ਸਕਦੇ ਹੋ, ਕਿਉਂਕਿ ਤੁਸੀਂ ਇੱਕ ਨਾ ਸਹਿਣ ਕਰ ਸਕਣ ਵਾਲੀ ਸਥਿਤੀ ਦੇ ਵਿਚ ਹੋ। ਤੁਸੀਂ ਛੋਟੇ ਅਤੇ ਕਮਜੋਰ ਮਹਿਸੂਸ ਕਰ ਸਕਦੇ ਹੋ। ਤੁਸੀਂ ਸੋਚ ਸਕਦੇ ਹੋ, “ਮੈਂ ਇਹ ਨਹੀ ਕਰ ਸਕਦਾ” ਤੁਹਾਡਾ ਦਿਲ ਹੋ ਸਕਦਾ ਹੈ ਕਿ ਡਰ ਨਾਲ ਭਰਿਆ ਹੋਵੇ। ਮੈਂ ਤੁਹਾਨੂੰ ਉਤਸਾਹਿਤ ਕਰਨਾ ਚਾਹੁੰਦਾ ਹਾਂ ਕਿ ਥਮ ਜਾਉ ਅਤੇ ਜਾਣ ਲਵੋ ਕਿ ਉਹ ਹੀਪ੍ਰਮੇਸ਼ਰ ਹੈ। ਉਹ ਯਹੋਵਾਹ ਸ਼ਲੋਮ ਹੈ। ਅਤੇ ਜਦੋਂ ਤੁਸੀਂ ਉਸ ਨੂੰ ਆਪਣੀ ਸ਼ਾਂਤੀ ਦੇ ਪ੍ਰਮੇਸ਼ਰ ਦੇ ਤੌਰ ਤੇ ਜਾਣ ਲਵੋਗੇ ਤਾਂ ਜਿੱਤ ਆਵੇਗੀ। ਤੁਸੀਂ ਉਸ ਪਹਾੜ ਤੇ ਛਡ ਸਕੋਗੇ ਅਤੇ ਉਨ੍ਹਾਂ ਕਠਿਨਾਈਆਂ ਨੂੰ ਪਾਰ ਕਰ ਸਕੋਗੇ। ਯਿਸ਼ੂ ਨੇ ਕਿਹਾ, “ਸ਼ਾਂਤੀ! ਥਮ ਜਾ” ਉਹ ਅੱਜ ਵੀ ਇਹੀ ਕਹਿੰਦਾ ਹੈ।
ਨਿਆਂਈਆਂ ਦੀ ਪੋਥੀ 6:11-24
11 ਉਸ ਸਮੇਂ, ਗਿਦਾਊਨ ਨਾਮ ਦੇ ਇੱਕ ਬੰਦੇ ਕੋਲ ਯਹੋਵਾਹ ਦਾ ਦੂਤ ਆਇਆ। ਯਹੋਵਾਹ ਦਾ ਦੂਤ ਆਕੇ ਆਫ਼ਰਾਹ ਵਿੱਚ ਬੋਹੜ ਦੇ ਰੁੱਖ ਹੇਠਾਂ ਬੈਠ ਗਿਆ। ਇਹ ਰੁੱਖ ਅਬੀਅਜਰੀ ਘਰਾਣੇ ਤੋਂ ਯੋਆਸ਼ ਨਾਮ ਦੇ ਇੱਕ ਆਦਮੀ ਦਾ ਸੀ। ਯੋਆਸ਼ ਗਿਦਾਊਨ ਦਾ ਪਿਤਾਸੀ। ਗਿਦਾਊਨ ਮਿਦਯਾਨੀਆਂ ਤੋਂ ਲਕੋਣ ਲਈ ਵਾਈਨ ਪ੍ਰੈਸ ਵਿੱਚ ਕਣਕ ਪੀਹ ਰਿਹਾ ਸੀ। 12 ਯਹੋਵਾਹ ਦਾ ਦੂਤ ਗਿਦਾਊਨ ਦੇ ਸਾਹਮਣੇ ਪ੍ਰਗਟ ਹੋ ਗਿਆ ਅਤੇ ਉਸ ਨੂੰ ਆਖਿਆ, “ਮਹਾਨ ਸਿਪਾਹੀ, ਯਹੋਵਾਹ ਤੇਰੇ ਅੰਗ-ਸੰਗ ਹੋਵੇ!”13 ਫ਼ੇਰ ਗਿਦਾਊਨ ਨੇ ਆਖਿਆ, “ਸ਼੍ਰੀ ਮਾਨ ਜੀ, ਮੈਂ ਸੌਂਹ [a] ਖਾਂਦਾ ਹਾਂ ਕਿ ਜੇ ਯਹੋਵਾਹ ਸਾਡੇ ਨਾਲ ਹੈ, ਤਾਂ ਅਸੀਂ ਇੰਨੀਆਂ ਮੁਸੀਬਤਾਂ ਵਿੱਚ ਕਿਉਂ ਪਏ ਹੋਏ ਹਾਂ? ਅਸੀਂ ਸੁਣਿਆ ਕਿ ਉਸ ਨੇ ਸਾਡੇ ਪੁਰਖਿਆਂ ਵਾਸਤੇ ਅਦਭੁਤ ਕਰਿਸ਼ਮੇ ਕੀਤੇ ਸਨ। ਸਾਡੇ ਪੁਰਖਿਆਂ ਨੇ ਸਾਨੂੰ ਦੱਸਿਆ ਕਿ ਯਹੋਵਾਹ ਉਨ੍ਹਾਂ ਨੂੰ ਮਿਸਰ ਤੋਂ ਬਾਹਰ ਲੈ ਆਇਆ ਸੀ। ਪਰ ਯਹੋਵਾਹ ਸਾਨੂੰ ਛੱਡ ਗਿਆ। ਉਸ ਨੇ ਮਿਦਯਾਨੀਆਂ ਨੂੰ ਸਾਨੂੰ ਹਰਾਉਣ ਦੀ ਇਜਾਜ਼ਤ ਦੇ ਦਿੱਤੀ ਹੈ।”14 ਯਹੋਵਾਹ ਗਿਦਾਊਨ ਵੱਲ ਮੁੜਿਆ ਅਤੇ ਆਖਿਆ, “ਆਪਣੀ ਤਾਕਤ ਦੀ ਵਰਤੋਂ ਕਰੋ। ਜਾਓ ਇਸਰਾਏਲ ਦੇ ਲੋਕਾਂ ਨੂੰ ਮਿਦਯਾਨ ਦੇ ਲੋਕਾਂ ਤੋਂ ਬਚਾਓ। ਮੈਂ ਤੁਹਾਨੂੰ ਉਨ੍ਹਾਂ ਨੂੰ ਬਚਾਉਣ ਲਈ ਭੇਜ ਰਿਹਾ ਹਾਂ!”15 ਪਰ ਗਿਦਾਊਨ ਨੇ ਜਵਾਬ ਦਿੱਤਾ ਅਤੇ ਆਖਿਆ, “ਮੈਨੂੰ ਮਾਫ਼ ਕਰਨਾ ਸ਼੍ਰੀ ਮਾਨ ਜੀ, ਮੈਂ ਇਸਰਾਏਲ ਨੂੰ ਕਿਵੇਂ ਬਚਾ ਸੱਕਦਾ ਹਾਂ? ਮੇਰਾ ਪਰਿਵਾਰ ਤਾਂ ਮਨੱਸ਼ਹ ਦੇ ਪਰਿਵਾਰ-ਸਮੂਹ ਵਿੱਚੋਂ ਸਭ ਤੋਂ ਕਮਜ਼ੋਰ ਹੈ। ਅਤੇ ਮੈਂ ਆਪਣੇ ਪਰਿਵਾਰ ਵਿੱਚੋਂ ਸਭ ਤੋਂ ਛੋਟਾ ਹਾਂ।”16 ਯਹੋਵਾਹ ਨੇ ਗਿਦਾਊਨ ਨੂੰ ਜਵਾਬ ਦਿੱਤਾ ਅਤੇ ਆਖਿਆ, “ਮੈਂ ਤੇਰੇ ਨਾਲ ਹਾਂ! ਇਸ ਲਈ ਤੂੰ ਮਿਦਯਾਨ ਦੇ ਲੋਕਾਂ ਨੂੰ ਹਰਾ ਸੱਕਦਾ ਹੈਂ। ਇਉਂ ਲੱਗੇਗਾ ਜਿਵੇਂ ਤੂੰ ਸਿਰਫ਼ ਇੱਕ ਬੰਦੇ ਨਾਲ ਲੜ ਰਿਹਾ ਹੋਵੇਂ।”17 ਤਾਂ ਗਿਦਾਊਨ ਨੇ ਯਹੋਵਾਹ ਨੂੰ ਆਖਿਆ, “ਜੇ ਤੂੰ ਮੇਰੇ ਉੱਤੇ ਪ੍ਰਸੰਨ ਹੈਂ, ਤਾਂ ਇਹ ਸਾਬਤ ਕਰਨ ਲਈ ਕਿ ਮੇਰੇ ਨਾਲ ਗੱਲ ਕਰਨ ਵਾਲਾ ਇਹ ਤੂੰ ਹੀ ਹੈ ਮੈਨੂੰ ਕੋਈ ਸਬੂਤ ਦੇ। 18 ਕਿਰਪਾ ਕਰਕੇ ਇੱਥੇ ਇੰਤਜ਼ਾਰ ਕਰਨਾ। ਓਨਾ ਚਿਰ ਜਾਣਾ ਨਹੀਂ ਜਦੋਂ ਤੱਕ ਕਿ ਮੈਂ ਤੇਰੇ ਕੋਲ ਮੁੜਕੇ ਨਾ ਆ ਜਾਵਾ। ਮੈਨੂੰ ਆਪਣੀ ਭੇਟ ਲਿਆਉਣ ਦੇ ਅਤੇ ਤੇਰੇ ਅੱਗੇ ਭੇਟਾ ਕਰਨ ਦੇ।”ਅਤੇ ਯਹੋਵਾਹ ਨੇ ਆਖਿਆ, “ਮੈਂ ਤੇਰੇ ਆਉਣ ਤੱਕ ਇੰਤਜ਼ਾਰ ਕਰਾਂਗਾ।”19 ਇਸ ਲਈ ਗਿਦਾਊਨ ਅੰਦਰ ਗਿਆ ਅਤੇ ਉੱਬਲਦੇ ਪਾਣੀ ਵਿੱਚ ਇੱਕ ਬੱਕਰੀ ਤਿਆਰ ਕੀਤੀ। ਉਸ ਨੇ ਤਕਰੀਬਨ 20 ਪਾਉਂਡ ਆਟਾ ਵੀ ਲਿਆ ਅਤੇ ਇੱਕ ਬੇਖਮੀਰੀ ਰੋਟੀ ਬਣਾਈ। ਫ਼ੇਰ ਉਸ ਨੇ ਮਾਸ ਨੂੰ ਇੱਕ ਟੋਕਰੀ ਵਿੱਚ ਰੱਖਿਆ ਅਤੇ ਉੱਬਲੇ ਹੋਏ ਮਾਸ ਦੇ ਪਾਣੀ ਨੂੰ ਇੱਕ ਭਾਂਡੇ ਵਿੱਚ ਪਾਇਆ। ਉਹ ਮਾਸ, ਪਾਣੀ ਅਤੇ ਬੇਖਮੀਰੀ ਰੋਟੀ ਨੂੰ ਲਿਆਇਆ ਅਤੇ ਉਨ੍ਹਾਂ ਨੂੰ ਓਕ ਦੇ ਰੁੱਖ ਥੱਲੇ ਯਹੋਵਾਹ ਨੂੰ ਭੇਟ ਕਰ ਦਿੱਤਾ।20 ਪਰਮੇਸ਼ੁਰ ਦੇ ਦੂਤ ਨੇ ਗਿਦਾਊਨ ਨੂੰ ਆਖਿਆ, “ਮਾਸ ਨੂੰ ਅਤੇ ਪਤੀਰੀ ਰੋਟੀ ਨੂੰ ਉਸ ਚੱਟਾਨ ਉੱਤੇ ਰੱਖ ਦੇ। ਫ਼ੇਰ ਤਰੀ ਡੋਲ੍ਹ।” ਗਿਦਾਊਨ ਨੇ ਇਵੇਂ ਹੀ ਕੀਤਾ।21 ਯਹੋਵਾਹ ਦੇ ਦੂਤ ਕੋਲ ਹੱਥ ਵਿੱਚ ਤੁਰਨ ਵਾਲੀ ਇੱਕ ਸੋਟੀ ਸੀ। ਯਹੋਵਾਹ ਦੇ ਦੂਤ ਨੇ ਮਾਸ ਨੂੰ ਅਤੇ ਰੋਟੀ ਨੂੰ ਸੋਟੀ ਦੀ ਨੋਕ ਨਾਲ ਛੂਹਿਆ। ਤਾਂ ਚੱਟਾਨ ਵਿੱਚ ਅੱਗ ਦਾ ਭਬੂਕਾ ਨਿਕਲਿਆ! ਮਾਸ ਅਤੇ ਰੋਟੀ ਪੂਰੀ ਤਰ੍ਹਾਂ ਸੜ ਗਏ! ਫ਼ੇਰ ਯਹੋਵਾਹ ਦਾ ਦੂਤ ਗਾਇਬ ਹੋ ਗਿਆ।22 ਤਾਂ ਗਿਦਾਊਨ ਸਮਝ ਗਿਆ ਕਿ ਉਹ ਯਹੋਵਾਹ ਦੇ ਦੂਤ ਨਾਲ ਹੀ ਗੱਲਾਂ ਕਰ ਰਿਹਾ ਸੀ। ਇਸ ਲਈ ਉਸ ਨੇ ਪੁਕਾਰ ਕੇ ਆਖਿਆ, “ਮੇਰੇ ਉੱਤੇ ਹਾਏ, ਯਹੋਵਾਹ ਸਰਬ-ਸ਼ਕਤੀਮਾਨ! ਮੈਂ ਯਹੋਵਾਹ ਦੇ ਦੂਤ ਨੂੰ ਆਮ੍ਹਣੇ-ਸਾਹਮਣੇ ਵੇਖਿਆ ਹੈ।”23 ਪਰ ਯਹੋਵਾਹ ਨੇ ਗਿਦਾਊਨ ਨੂੰ ਆਖਿਆ, “ਸ਼ਾਂਤ ਹੋ ਜਾ! ਭੈਭੀਤ ਨਾ ਹੋ! ਤੂੰ ਮਰੇਂਗਾ ਨਹੀਂ!”24 ਇਸ ਲਈ ਗਿਦਾਊਨ ਨੇ ਉਸ ਥਾਂ ਉੱਤੇ ਯਹੋਵਾਹ ਦੀ ਉਪਾਸਨਾ ਕਰਨ ਲਈ ਇੱਕ ਜਗਵੇਦੀ ਉਸਾਰੀ। ਗਿਦਾਊਨ ਨੇ ਉਸ ਜਗਵੇਦੀ ਦਾ ਨਾਮ ਰੱਖਿਆ, “ਯਹੋਵਾਹ ਸ਼ਾਂਤੀ ਹੈ।” ਉਹ ਜਗਵੇਦੀ ਹਾਲੇ ਵੀ ਆਫ਼ਰਾਹ ਸ਼ਹਿਰ ਵਿਖੇ ਹੈ। ਆਫ਼ਰਾਹ ਉੱਥੇ ਹੈ ਜਿੱਥੇ ਅਜ਼ਰ ਦਾ ਪਰਿਵਾਰ ਰਹਿੰਦਾ ਹੈ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
