Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਕੋਸ਼ਿਸ਼ ਕਰਨਾ ਛੱਡ ਕੇ ਭਰੋਸਾ ਕਰਨਾ ਸ਼ੁਰੂ ਕਰਨਾ ।

ਜਦ ਮੈਂ ਯਿਸੂ ਨੂੰ ੩੦ ਸਾਲ ਪਹਿਲਾਂ ਜਾਣਿਆ ਤਾਂ ਮੇਰੀ ਜਿੰਦਗੀ ਜਬਰਦਸਤ ਤਰੀਕੇ ਨਾਲ ਬਦਲ ਗਈ ਪਰਮੇਸ਼ਰ ਨੇ ਮੈਂਨੂੰ ਅਨੈਤਿਕਤਾ ਅਤੇ ਸੁਆਰਥ ਤੋਂ ਆਜ਼ਾਦ ਕਰ ਦਿੱਤਾ, ਜਿਸ ਨੇ ਮੈਂਨੂੰ ਕਈ ਸਾਲ ਤੋਂ ਗੁਲਾਮ ਬਣਾ ਕੇ ਰੱਖਿਆ ਹੋਇਆ ਸੀ । ਮੈਂ ਬਹੁਤ ਹੀ ਉਤੇਜਿਤ ਸੀ ਕਿ ਪਰਮੇਸ਼ਰ ਨੇ ਮੇਰੇ ਜੀਵਨ ਵਿੱਚ ਕੀ ਕੀਤਾ ਸੀ । ਬਹੁਤ ਸਾਰੀਆਂ ਇਹੋ ਜਿਹੀਆਂ ਆਦਤਾਂ ਸੀ ਜਿਨਾਂ ਤੇ ਮੈਂ ਜਿੱਤ ਪਾਉਂਣੀ ਚਾਹੁੰਦਾ ਸੀ ਪਰ ਮੇਰੇ ਕੋਲ ਉਨਾਂ ਉੱਪਰ ਕੋਈ ਤਾਕਤ ਨਹੀਂ ਸੀ । ਪਰ ਜਦੋਂ ਯਿਸੂ ਮੇਰੇ ਜੀਵਨ ਵਿੱਚ ਆ ਗਿਆ ਤਾਂ ਮੈਂ ਸੱਚ ਮੁੱਚ ਆਜ਼ਦ ਹੋ ਗਿਆ ।

ਪਰ ਕਾਫ਼ੀ ਸਮਾਂ ਯਿਸੂ ਦੇ ਪਿੱਛੇ ਚੱਲਣ ਦੇ ਬਾਅਦ ਕਿ ਇੱਕ ਆਦਤ ਸੀ ਜੇਸ ਤੋਂ ਮੈਂ ਆਜ਼ਾਦ ਨਹੀਂ ਸੀ ਹੋ ਪਾ ਰਿਹਾ । ਮੈਂ ਬਹੁਤ ਜ਼ਿਆਦਾ ਈਰਖਾ ਨਾਲ ਭਰਿਆ ਹੋਇਆ ਸੀ । ਮੈਂ ਇਨਾਂ ਈਰਖਾ ਨਾਲ ਭਰਿਆ ਹੋਇਆ ਸੀ ਜਦੋਂ ਵੀ ਕੋਈ ਲੜਕਾ ਮੇਰੀ ਮੰਗੇਤਰ ਨਾਲ ਗੱਲ ਕਰਦਾ ਸੀ ਤਾਂ ਮੈਂ ਮੈਂਨੂੰ ਬਹੁਤ ਹੀ ਈਰਖਾ ਹੁੰਦੀ ਸੀ । ਮੈਂਨੂੰ ਇਨਾਂ ਕ੍ਰੋਧ ਆਉਂਦਾ ਸੀ ਕਿ ਮੈਂਨੂੰ ਇਵੇਂ ਲੱਗਦਾ ਸੀ ਕਿ ਮੈਂ ਜਾ ਉਸ ਲੜਕੇ ਨੂੰ ਜਾ ਕੇ ਥੱਪੜ ਮਾਰਾਂ । ਪਰ ਮੈਂ ਜਾਣਦਾ ਸੀ ਕਿ ਇਹ ਗਲਤ ਹੈ , ਅਤੇ ਮੇਰੀਆਂ ਭਾਵਨਾਵਾਂ ਪਰਮੇਸ਼ਰ ਨੂੰ ਖੁਸ਼ ਨਹੀਂ ਸੀ ਕਰਦੀਆਂ । ਇਸ ਲਈ ਫੈਂਸਲਾ ਕੀਤਾ ਕਿ ਮੈਂ ਹੁਣ ਈਰਖਾ ਨਹੀਂ ਕਰਾਂਗਾ । ਮੈਂਨੂੰ ਨਹੀ ਪਤਾ ਕਿ ਤੁਸੀਂ ਕਦੇ ਇਹ ਕੋਸ਼ਿਸ਼ ਕੀਤੀ ਹੈ ਕਿ ਤੁਸੀਂ ਈਰਖਾ ਨਾ ਕਰੋ, ਪਰ ਆਓ ਮੈਂ ਤੁਹਾਨੂੰ ਇੱਕ ਮਿੱਤਰਤਾ ਵਾਲਾ ਸੁਝਾਅ ਦਿੰਦਾ ਹਾਂ । ਕੋਸ਼ਿਸ਼ ਨਾ ਕਰੋ ਇਹ ਅੰਸਭਵ ਹੈ ।

ਜਿਨੀਂ ਜ਼ਿਆਦਾ ਮੈਂ ਕੋਸ਼ਿਸ਼ ਕੀਤੀ ਕਿ ਮੈਂ ਈਰਖਾ ਨਹੀਂ ਕਰਾਂਗਾ , ਉਨਾਂ ਹੀ ਮੈਂ ਈਰਖਾ ਕੀਤੀ । ਮੈਂ ਆਪਣੇ ਦੰਦਾ ਨੂੰ ਕਰੀਚ ਕੇ ਕੋਸ਼ਿਸ਼ ਕਰਦਾ ਸੀ ਜਦ ਮੈਂਨੂੰ ਗੁੱਸਾ ਆਉਂਦਾ ਪਰ ਮੈਂ ਹੋਰ ਈਰਖਾ ਕਰਦਾ । ਮੈਂ ਨਹੀਂ ਸੀ ਪਤਾ ਕਿ ਮੈਂ ਕੀ ਕਰਾਂ । ਮੈਂ ਹੋਰ ਵੀ ਕੋਸ਼ਿਸ਼ ਕੀਤੀ ਪਰ  ਮੈਂ ਫਿਰ ਵਾਰ ਵਾਰ ਹਾਰਿਆ । ਜਿਨੀਂ ਜ਼ਿਆਦਾ ਮੈਂ ਕੋਸ਼ਿਸ਼ ਕੀਤੀ ਕਿ ਮੈਂ ਇਸ ਪਾਪ ਤੇ ਜਿੱਤ ਪਾਵਾਂ ਉਨਾਂ ਹੀ ਜ਼ਿਆਦਾ ਮੈਂਨੂੰ ਇਹ ਲੱਗਾ ਕਿ ਮੈਂ ਹੋਰ ਵੀ ਉਸ ਪਾਪ ਦਾ ਗੁਲਾਮ ਹੋ ਬਣ ਗਿਆ ।

ਇੱਕ ਦਿਨ ਮੈਂ ਜੇਤੂ ਮਸੀਹੀ ਜੀਵਨ ਦਾ ਭੇਤ ਸਿੱਖਿਆ । ਇਹ ਕੋਸ਼ਿਸ਼ ਕਰਨ ਵਿੱਚ ਨਹੀਂ ਹੈ ਪਰ ਭਰੋਸਾ ਕਰਨ ਵਿੱਚ ਹੈ । ਇਹ ਮੈਂ ਕੀ ਕਰ ਸਕਦਾ ਹਾਂ ਉਸ ਵਿੱਚ ਨਹੀਂ ਹੈ, ਪਰ ਇਹ ਕਿ ਮਸੀਹ ਨੇ ਜਿੱਤ ਵਾਸਤੇ ਕੀ ਕੀਤਾ ਹੈ । ਮੈਂਨੂੰ ਇੱਕ ਕੰਮ ਕਰਨ ਦੀ ਲੋੜ ਸੀ ਅਤੇ ਉਹ ਸੀ ਉਸ ਤੇ ਭਰੋਸਾ ਕਰਨਾ । ਉਹ ਹਰ ਪ੍ਰਕਾਰ ਪਰਤਾਇਆ ਗਿਆ ਜਿਸ ਤਰਾਂ ਮੈਂ ਜਾਂ ਕੋਈ ਹੋਰ ਪਰਤਾਇਆ ਜਾਂਦਾ ਹੈ । ਪਰ ਫ਼ਿਰ ਵੀ ਉਹ ਪਾਪ ਰਹਿਤ ਸੀ ।  ਦੂਸਰੇ ਸ਼ਬਦਾਂ ਵਿੱਚ ਉਸਨੇ ਈਰਖ ਤੇ ਜਿੱਤ ਪਾਈ ਸੀ । ਮੈਂ ਸਿਰਫ਼ ਉਸਤੇ ਭਰੋਸਾ ਕਰਨ ਦੀ ਲੋੜ ਸੀ । ਉਹ ਮੇਰੇ ਅੰਦਰ ਜੀ ਰਿਹਾ ਸੀ । ਅਤੇ ਉਹ ਉਹੀ ਕੰਮ ਕਰੇਗਾ ਜੋ ਉਸਨੇ ੨੦੦੦ ਸਾਲ ਪਹਿਲਾਂ ਕੀਤੇ ਸਨ।

ਮੈਂਨੂੰ ਤਾਂ ਸਿਰਫ਼ ਕੋਸ਼ਿਸ਼ ਛੱਡ ਕੇ ਭਰੋਸਾ ਕਰਨ ਦੀ ਲੋੜ ਸੀ । ਮੈਂ ਯਿਸੂ ਤੇ ਭਰੋਸਾ ਕਰਾਂ ਕਿ ਉਹ ਮੇਰੀ ਈਰਖਾ ਤੇ ਜਿੱਤ ਬਣ ਜਾਵੇ । ਉਹੀ ਯਿਸੂ ਜਿਸਨੇ ਮੈਂਨੂੰ ਬਚਾਇਆ ਅਤੇ ਮੇਰੇ ਪਾਪਾਂ ਨੂੰ ਮਾਫ਼ ਕੀਤਾ ਉਸ ਵਿੱਚ ਇਨੀਂ ਤਾਕਤ ਹੈ ਕਿ ਉਹ ਮੇਰੇ ਪਾਪਾਂ ਦੇ ਉੱਪਰ ਮੈਂਨੂੰ  ਜਿੱਤ ਦੇ ਸਕਦਾ ਹੈ ।

ਅਗਲੀ ਵਾਰ ਜਦੋਂ ਮੈਂ ਈਰਖਾ ਅਤੇ ਗੁੱਸੇ ਨੂੰ ਆਪਣੇ ਅੰਦਰ ਆਉਂਦੇ ਦੇਖਿਆ ਤਾਂ ਮੈਂ ਇੱਕ ਦੁਆ ਕਰਨੀ ਸ਼ੁਰੂ ਕਰ ਦਿੱਤੀ, “ਹੇ ਪਰਮੇਸ਼ਰ, ਜਿਵੇਂ ਮੈਂ ਤੇਰੇ ਉੱਪਰ ਭਰੋਸਾ ਕੀਤਾ ਕਿ ਤੂੰ ਮੈਂ ਬਚਾ ਲਵੇਂ ਇਸੇ ਹੀ ਤਰਾਂ ਮੈਂ ਤੇਰੇ ਤੇ ਭਰੋਸਾ ਕਰ ਰਿਹਾ ਹਾਂ ਕਿ ਤੂੰ ਮੈਂਨੂੰ ਮੇਰੀ ਈਰਖਾ ਤੇ ਕ੍ਰੋਧ ਤੇ ਜਿੱਤ ਦੇ” ਸਭ ਤੋਂ ਹੈਰਾਨ ਕਰ ਦੇਣ ਵਾਲੀ ਘਟਣਾ ਹੋਈ, ਉਹ ਅਸੁਰੱਖਿਆ ਅਤੇ ਗੁੱਸ ਨੂੰ ਮੈਂ ਛੱਡ ਕੇ ਨਿਕਲ ਗਿਆ ।ਪਰ ਕੁਝ ਸਮੇਂ ਬਾਅਦ ਫਰ ਮੈਂ ਈਰਖਾ ਦਾ ਸ਼ਿਕਾਰ ਹੋ ਗਿਆ ਅਤੇ ਮੈਂ ਫਿਰ ਯਿਸੂ ਵੱਲ ਮੁੜਿਆ ਅਤੇ ਕਿਹਾ, “ਪ੍ਰਭੁ ਮੈਂ ਫਿਰ ਤੋਂ ਤੇਰੇ ਤੇ ਭਰੋਸਾ ਕਰ ਰਿਹਾ ਹਾਂ ਕਿ ਤੂੰ ਮੈਂਨੂ ਜਿੱਤ ਦੇਵੇਂ” ਅਤੇ ਜਿੱਤ ਆਈ ।

ਸ਼ੈਤਾਨ ਲਗਾਤਾਰ ਆ ਕੇ ਮੈਂਨੂੰ ਪਰਤਾਂਉਂਦਾ ਰਿਹਾ, ਪਰ ਮੈਂ ਲਗਾਤਾਰ ਭਰੋਸਾ ਕਰਦਾ ਰਿਹਾ ਅਤੇ ਯਿਸੂ ਵੱਲ ਤੱਕਦਾ ਰਿਹਾ। ਕੁੱਝ ਮਹੀਨਿਆਂ ਬਾਅਦ ਮੈਂ ਵੇਖਿਆ ਕਿ ਸ਼ੈਤਾਨ ਮੈਂਨੂੰ ਹੁਣ ਉਸ ਤਰੀਕੇ ਨਾਲ ਨਹੀਂ ਸੀ ਪਰਤਾ ਰਿਹਾ । ਉਹ ਇਸ ਗੱਲ ਤੋਂ ਥੱਕ ਗਿਆ ਹੋਵੇਗਾ ਕਿ ਕਿ ਹਰ ਵਾਰ ਜਦ ਉਹ ਮੇਰਾ ਸਾਹਮਣਾ ਕਰਨ ਲਈ ਆਇਆ ਉਦੋਂ ਹੀ ਉਸਦਾ ਸਾਹਮਣਾ ਯਿਸੂ ਨਾਲ ਹੋ ਗਿਆ । ਯਿਸੂ ਨੇ ਸ਼ੈਤਾਨ ਨੂੰ ਸਾਡੇ ਜੀਵਨ ਵਿੱਚੋਂ ਹਰਾ ਦਿੱਤਾ ਹੈ । ਜਿਹੜੀ ਜਿੱਤ ਅਸੀਂ ਪਾਪ , ਪਰਤਾਵਿਆਂ ਅਤੇ ਸ਼ੈਤਾਨ ਦੇ ਉੱਤੇ ਪਾਉਂਦੇ ਹਾਂ ਉਹ ਅਸੀਂ ਆਪਣੇ ਸਰੀਰ ਦੇ ਦੁਆਰਾ ਨਹੀਂ ਪਾਉਂਦੇ । ਸ਼ੈਤਾਨ ਸਾਡੇ ਸਰੀਰ ਦੀਆਂ ਕਮਜ਼ੋਰੀਆਂ ਨੂੰ ਜਾਣਦਾ ਹੈ ਉਹ ਸਾਡੀਆਂ ਸਾਰੀਆਂ ਦੁਰਬਲਤਾਈਆਂ ਨੂੰ ਜਾਣਦਾ ਹੈ ।ਉਹ ਜਾਣਦਾ ਹੈ ਕਿ ਅਸੀਂ ਕਿੱਥੇ ਕਮਜ਼ੋਰ ਹਾਂ ।ਇਸ ਲਈ ਇਹ ਜਰੂਰੀ ਹੈ ਕਿ ਆਪਣਾ ਪੂਰਾ ਭਰੋਸਾ ਯਿਸੂ ਤੇ ਰੱਖੀਏ ਨਾ ਕਿ ਆਪਣੇ ਆਪ ਤੇ ।

ਜਿੱਤ ਸਾਡੇ ਲਈ ਯਿਸੂ ਦੇ ਦੁਆਰਾ ਰੱਖ ਦਿੱਤੀ ਹੈ ਜਿਸਨੂੰ ਉਸ ਨੇ ੨੦੦੦ ਸਾਲ ਪਹਿਲਾਂ ਪਾਪ ਰਹਿਤ ਜਿੰਦਗੀ ਜੀ ਲੈ ਕੇ ਲਿਆ ਸੀ । ਜਦ ਉਹ ਸਲੀਬ ਤੇ ਮਰਿਆ, ਉਸਨੇ ਕਿਹਾ, “ਪੂਰਾ ਹੋਇਆ” ਉਸਨੇ ਕੰਮ ਪੂਰਾ ਕਰ ਦਿੱਤਾ । ਉਹ ਮੌਤ ਤੱਕ ਆਗਿਆਕਾਰ ਰਿਹਾ, ਉਸਨੇ ਬੁਰਾਈ ਦੀਆਂ ਸਭ ਤਾਕਤਾਂ ਦਾ ਖੁੱਲਮਖੁੱਲਾ ਤਮਾਸ਼ਾ ਬਣਾਇਆ । ਤਿੰਨ ਦਿਨ ਬਾਅਦ ਉਹ ਕਬ਼ਰ ਵਿੱਚੋਂ ਬਾਹਰ ਆ ਗਿਆ ।ਉਸਨੇ ਹਰ ਵੈਰੀ ਤੇ ਜਿੱਤ ਪਾਈ, ਜਿਸਦਾ ਅਸੀਂ ਕਦੇ ਵੀ ਸਾਹਮਣਾ ਕੀਤਾ ਹੈ ।ਉਸਨੇ ਪਾਪ ਤੇ ਜਿੱਤ ਪਾਈ, ਮੌਤ ਤੇ ਜਿੱਤ ਪਾਈ, ਅਤੇ ਸ਼ੈਤਾਨ ਅਤੇ ਭੂਤਾਂ ਤੇ ਜਿੱਤ ਪਾਈ ।ਜਿੱਤ ਉਸਦਾ ਜੈਕਾਰਾ ਸੀ ਅਸੀਂ ਉਸ ਜਿੱਤ ਵਿੱਚ ਉਸ ਸਮੇਂ ਸ਼ਰੀਕ ਹੋ ਗਏ ਹਾਂ ਜਦ ਅਸੀਂ ਉਸ ਤੇ ਭਰੋਸਾ ਕਰਦੇ ਹਾਂ ।

ਸਭ ਤੋਂ ਵੱਡਾ ਸਬਕ ਇੱਕ ਵਿਸ਼ਵਾਸੀ ਜੇਤੂ ਮਸੀਹੀ ਜੀਵਨ ਦੇ ਬਾਰੇ ਵਿੱਚ ਉਸ ਸਮੇਂ ਨਹੀਂ ਸਿੱਖਦੇ ਹਾਂ ਜਦ ਅਸੀਂ ਕੋਸ਼ਿਸ਼ ਕਰਦੇ ਹਾਂ, ਪਰ ਜਦ ਅਸੀਂ ਉਸਤੇ ਭਰੋਸਾ ਕਰਦੇ ਹਾਂ ਤਾਂ ਅਸੀਂ ਕਾਮਯਾਬੀ ਦਾ ਸਵਾਦ ਚੱਖਿਆ ।

ਪਾਪ ਤੇ ਆਪਣੀ ਤਾਕਤ ਨਾਲ ਜਿੱਤ ਪਾਉਂਮਾ ਇਸ ਤਰਾਂ ਹੈ ਕਿ ਘੋਰਨੇ ਵਿੱਚ ਸ਼ੇਰ ਦਾਨੀਏਲ ਦਾ ਸਾਹਮਣਾ ਕਰਦੇ ਹਨ , ਜਾਂ ਗੋਲੀਆਥ ਸੈਂਕੜੇ ਵਿਸ਼ਵਾਸ ਨਾਲ ਭਰੇ ਹੋਏ ਦਾਊਦਾਂ ਦਾ ਸਾਹਮਣਾ ਕਰਦੇ ਹਨ ।ਇਹ ਇੱਕ ਵੱਡੀ ਹਾਰ ਹੋਵੇਗੀ । ਪਰ ਛੋਟੇ ਦਾਊਦ ਵਿਸ਼ਵਾਸ ਸਾਡੇ ਵਿੱਚੋਂ ਦੈਂਤਾ ਨੂੰ ਹਰਾ ਦਿੰਦਾ ਹੈ । ਦਾਨੀਏਲ ਨੇ ਪਰਮੇਸ਼ਰ ਤੇ ਭਰੋਸਾ ਕੀਤਾ ਅਤੇ ਸ਼ੇਰ ਕੁਝ ਵੀ ਨਹੀਂ ਕਰ ਪਾਏ । ਦਾਊਦ ਸਿਰਫ਼ ਉਸ ਸਮੇਂ ਹਾਰਿਆ ਜਦ ਉਸਨੇ ਆਪਣੇ ਸਰੀਰ ਦੀ ਤਾਕਤ ਨਾਲ ਲੜਨ ਦੀ ਕੋਸ਼ਿਸ਼ ਕੀਤੀ । ਸਮਸੂਨ ਉਸ ਸਮੇਂ ਆਪਣੀ ਤਾਕਤ ਗੁਆ ਬੈਠਾ ਜਦ ਉਹ ਪਰਤਾਵਿਆਂ ਨਾਲ ਖੇਡਣ ਲੱਗ ਪਿਆ । ਉਸਦੀ ਜਿੱਤ ਅਤੇ ਤਾਕਤ ਉਸ ਥਾਂ ਤੇ ਸੀ ਜਿੱਥੇ ਤੁਹਾਡੀ ਅਤੇ ਮੇਰੀ ਹੈ । ਜਦ ਉਨਾਂ ਨੇ ਪਰਮੇਸ਼ਰ ਤੇ ਭਰੋਸਾ ਕੀਤਾ, ਤਾਂ ਉਹ ਮਸੀਹ ਦੇ ਦੁਆਰਾ ਜਿਸਨੇ ਉਨਾਂ ਨੂੰ ਪਿਆਰ ਕੀਤਾ ਜੇਤੂਆਂ ਤੋਂ ਵੱਧ ਗਏ । ਕੋਸ਼ਿਸ਼ ਛੱਡੋ ਅਤੇ ਭਰੋਸਾ ਕਰਨਾ ਸ਼ੁਰੂ ਕਰ ਦਿਉ।

 

ਦਾਨੀਏਲ 6:10-23

10 ਦਾਨੀਏਲ ਹਰ ਰੋਜ਼ ਤਿੰਨ ਵਾਰੀ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰਦਾ ਸੀ। ਹਰ ਰੋਜ਼ ਤਿੰਨ ਵਾਰੀ ਦਾਨੀਏਲ ਆਪਣੇ ਗੋਡਿਆਂ ਤੇ ਝੁਕਦਾ ਸੀ ਪ੍ਰਾਰਥਨਾ ਕਰਦਾ ਸੀ ਅਤੇ ਪਰਮੇਸ਼ੁਰ ਦੀ ਉਸਤਤ ਕਰਦਾ ਸੀ। ਜਦੋਂ ਦਾਨੀਏਲ ਨੇ ਇਸ ਨਵੇਂ ਕਨੂੰਨ ਬਾਰੇ ਸੁਣਿਆ ਤਾਂ ਉਹ ਆਪਣੇ ਘਰ ਚੱਲਿਆ ਗਿਆ। ਦਾਨੀਏਲ ਆਪਣੇ ਘਰ ਦੀ ਛੱਤ ਉਤ੍ਤਲੇ ਕਮਰੇ ਵਿੱਚ ਚੱਲਾ ਗਿਆ। ਦਾਨੀਏਲ ਉਨ੍ਹਾਂ ਖਿੜਕੀਆਂ ਕੋਲ ਗਿਆ ਜਿਹੜੀਆਂ ਯਰੂਸ਼ਲਮ ਵੱਲ ਖੁਲ੍ਹਦੀਆਂ ਸਨ। ਫ਼ੇਰ ਦਾਨੀਏਲ ਗੋਡਿਆਂ ਪਰਨੇ ਝੁਕਿਆ ਅਤੇ ਪ੍ਰਾਰਥਨਾ ਕੀਤੀ ਜਿਹਾ ਕਿ ਉਹ ਹਰ ਰੋਜ਼ ਕਰਦਾ ਸੀ।11 ਤਾਂ ਉਹ ਬੰਦੇ ਇਕੱਠੇ ਹੋਕੇ ਦਾਨੀਏਲ ਨੂੰ ਲੱਭਣ ਗਏ। ਉਨ੍ਹਾਂ ਨੇ ਦਾਨੀਏਲ ਨੂੰ ਪ੍ਰਾਰਥਨਾ ਕਰਦਿਆਂ ਅਤੇ ਪਰਮੇਸ਼ੁਰ ਪਾਸੋਂ ਸਹਾਇਤਾ ਮੰਗਦਿਆਂ ਦੇਖਿਆ। 12 ਇਸ ਲਈ ਉਹ ਰਾਜੇ ਕੋਲ ਗਏ। ਉਨ੍ਹਾਂ ਨੇ ਉਸ ਕਨੂੰਨ ਬਾਰੇ ਗੱਲ ਕੀਤੀ ਜਿਹੜਾ ਉਸ ਨੇ ਬਣਾਇਆ ਸੀ। ਉਨ੍ਹਾਂ ਨੇ ਆਖਿਆ, “ਰਾਜਾ ਦਾਰਾ ਮਾਦੀ, ਤੂੰ ਇੱਕ ਕਨੂੰਨ ਉੱਤੇ ਦਸਤਖਤ ਕੀਤੇ ਸਨ ਜਿਹੜਾ ਇਹ ਆਖਦਾ ਹੈ ਕਿ ਅਗਲੇ ਤੀਹਾਂ ਦਿਨਾਂ ਤੱਕ ਜਿਹੜਾ ਕੋਈ ਤੁਹਾਡੇ, ਰਾਜੇ, ਤੋਂ ਇਲਾਵਾ ਕਿਸੇ ਹੋਰ ਦੇਵਤੇ ਜਾਂ ਬੰਦੇ ਅੱਗੇ ਪ੍ਰਾਰਥਨਾ ਕਰਦਾ ਹੈ, ਉਸ ਨੂੰ ਸ਼ੇਰਾਂ ਦੀ ਗੁਫ਼ਾ ਵਿੱਚ ਸੁੱਟਿਆ ਜਾਵੇਗਾ। ਤੂੰ ਇਸ ਕਨੂੰਨ ਉੱਤੇ ਦਸਤਖਤ ਕੀਤੇ ਸਨ, ਕੀ ਨਹੀਂ?”ਰਾਜੇ ਨੇ ਜਵਾਬ ਦਿੱਤਾ, “ਹਾਂ, ਮੈਂ ਕਨੂੰਨ ਉੱਤੇ ਦਸਤਖਤ ਕੀਤੇ ਸਨ। ਅਤੇ ਮਾਦੀਆਂ ਅਤੇ ਫਾਰਸੀਆਂ ਦੇ ਕਨੂੰਨ ਰੱਦ ਕੀਤੇ ਜਾਂ ਬਦਲੇ ਨਹੀਂ ਜਾ ਸੱਕਦੇ।”

13 ਤਾਂ ਉਨ੍ਹਾਂ ਬੰਦਿਆਂ ਨੇ ਪਾਤਸ਼ਾਹ ਨੂੰ ਆਖਿਆ, “ਦਾਨੀਏਲ ਨਾਮ ਦਾ ਉਹ ਬੰਦਾ ਤੇਰੇ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਦਾਨੀਏਲ ਯਹੂਦਾਹ ਦੇ ਗੁਲਾਮਾਂ ਵਿੱਚੋਂ ਇੱਕ ਹੈ। ਅਤੇ ਦਾਨੀਏਲ ਉਸ ਕਨੂੰਨ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਜਿਸ ਉੱਤੇ ਤੂੰ ਦਸਤਖਤ ਕੀਤੇ ਸਨ। ਦਾਨੀਏਲ ਹਾਲੇ ਵੀ ਹਰ ਰੋਜ਼ ਤਿੰਨ ਵਾਰੀ ਆਪਣੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰਦਾ ਹੈ।”

14 ਪਾਤਸ਼ਾਹ ਨੇ ਜਦੋਂ ਇਹ ਗੱਲ ਸੁਣੀ, ਉਹ ਬਹੁਤ ਪ੍ਰੇਸ਼ਾਨ ਹੋ ਗਿਆ ਅਤੇ ਉਸ ਨੇ ਦਾਨੀਏਲ ਨੂੰ ਬਚਾਉਣ ਦਾ ਪੱਕਾ ਇਰਾਦਾ ਬਣਾ ਲਿਆ। ਉਸ ਨੇ ਸੂਰਜ ਛੁਪਣ ਤੀਕ ਦਾਨੀਏਲ ਨੂੰ ਬਚਾਉਣ ਦੇ ਤਰੀਕੇ ਬਾਰੇ ਸੋਚਣ ਦੀ ਕੋਸ਼ਿਸ਼ ਕੀਤੀ। 15 ਫ਼ੇਰ ਉਹ ਲੋਕ ਇਕੱਠੇ ਹੋਕੇ ਰਾਜੇ ਕੋਲ ਗਏ। ਉਨ੍ਹਾਂ ਨੇ ਉਸ ਨੂੰ ਆਖਿਆ, “ਯਾਦ ਕਰ, ਰਾਜਨ, ਕਿ ਮਾਦੀਆਂ ਅਤੇ ਪਾਰਸੀਆਂ ਦਾ ਕਨੂੰਨ ਆਖਦਾ ਹੈ ਕਿ ਪਾਤਸ਼ਾਹ ਦਾ ਦਸਤਖਤ ਕੀਤਾ ਹੋਇਆ ਕੋਈ ਵੀ ਕਨੂੰਨ ਜਾਂ ਆਦੇਸ਼ ਕਦੇ ਵੀ ਰਦਿਆ ਜ੍ਜਾਂ ਬਦਲਿਆ ਨਹੀਂ ਜਾ ਸੱਕਦਾ।”

16 ਇਸ ਲਈ ਰਾਜੇ ਦਾਰਾ ਮਾਦੀ ਨੇ ਹੁਕਮ ਦੇ ਦਿੱਤਾ। ਉਹ ਦਾਨੀਏਲ ਨੂੰ ਲੈ ਆਏ ਅਤੇ ਉਸ ਨੂੰ ਸ਼ੇਰਾਂ ਦੀ ਗੁਫ਼ਾ ਵਿੱਚ ਸੁੱਟ ਦਿੱਤਾ। ਰਾਜੇ ਨੇ ਦਾਨੀਏਲ ਨੂੰ ਆਖਿਆ, “ਜਿਸ ਪ੍ਰਮੇਸ਼ੁਰ ਅੱਗੇ ਤੂੰ ਵਫ਼ਾਦਾਰੀ ਨਾਲ ਸੇਵਾ ਕਰਦਾ ਹੈਂ, ਤੈਨੂੰ ਬਚਾ ਲਵੇਗਾ!” 17 ਇੱਕ ਵੱਡਾ ਪੱਥਰ ਲਿਆਂਦਾ ਗਿਆ ਅਤੇ ਸ਼ੇਰਾਂ ਦੀ ਗੁਫ਼ਾ ਦੇ ਮੂੰਹ ਅੱਗੇ ਰੱਖ ਦਿੱਤਾ ਗਿਆ। ਫ਼ੇਰ ਰਾਜੇ ਨੇ ਆਪਣੀ ਮੁੰਦਰੀ ਵਰਤੀ ਅਤੇ ਪੱਥਰ ਉੱਤੇ ਆਪਣੀ ਮੁਹਰ ਲਾ ਦਿੱਤੀ ਅਤੇ ਫ਼ੇਰ ਉਸ ਨੇ ਆਪਣੇ ਅਹਿਲਕਾਰਾਂ ਦੀਆਂ ਮੁੰਦਰੀਆਂ ਲਈਆਂ ਅਤੇ ਪੱਥਰ ਉੱਤੇ ਉਨ੍ਹਾਂ ਦੀਆਂ ਮੁਹਰਾਂ ਵੀ ਲਾ ਦਿੱਤੀਆਂ। ਇਸ ਦਾ ਅਰਬ ਇਹ ਸੀ ਕੋਈ ਵੀ ਪੱਥਰ ਨੂੰ ਹਿਲਾ ਨਹੀਂ ਸੱਕੇਗਾ। ਅਤੇ ਦਾਨੀਏਲ ਨੂੰ ਸ਼ੇਰਾਂ ਦੀ ਗੁਫ਼ਾ ਵਿੱਚੋਂ ਬਾਹਰ ਨਹੀਂ ਕੱਢ ਸੱਕੇਗਾ। 18 ਫ਼ੇਰ ਰਾਜਾ ਦਾਰਾ ਮਾਦੀ ਵਾਪਸ ਆਪਣੇ ਮਹਿਲ ਨੂੰ ਚੱਲਾ ਗਿਆ। ਉਸ ਨੇ ਵਰਤ ਰੱਖ ਕੇ ਰਾਤ ਗੁਜਾਰੀ। ਉਹ ਨਹੀਂ ਸੀ ਚਾਹੁੰਦਾ ਕਿ ਕੋਈ ਵੀ ਉਸ ਕੋਲ ਆਵੇ ਅਤੇ ਉਸਦਾ ਮਨੋਰਂਜਨ ਕਰੇ। ਰਾਜਾ ਸਾਰੀ ਰਾਤ ਸੌਂ ਨਹੀਂ ਸੱਕਿਆ।

19 ਅਗਲੀ ਸਵੇਰ, ਸਵੇਰੇ ਦੀ ਲੋਅ ਨਾਲ ਰਾਜਾ ਦਾਰਾ ਮਾਦੀ ਉੱਠ ਪਿਆ। ਉਹ ਸ਼ੇਰਾਂ ਦੀ ਗੁਫ਼ਾ ਵੱਲ ਦੌੜਿਆ। 20 ਰਾਜਾ ਬਹੁਤ ਫ਼ਿਕਰਮੰਦ ਸੀ। ਜਦੋਂ ਰਾਜਾ ਸ਼ੇਰਾਂ ਦੀ ਗੁਫ਼ਾ ਕੋਲ ਗਿਆ, ਤਾਂ ਉਸ ਨੇ ਦਾਨੀਏਲ ਨੂੰ ਆਵਾਜ਼ ਦਿੱਤੀ। ਰਾਜੇ ਨੇ ਆਖਿਆ, “ਜੀਵਤਪਰਮੇਸ਼ੁਰ ਦੇ ਸੇਵਕ, ਦਾਨੀਏਲ, ਕੀ ਤੇਰਾ ਪਰਮੇਸ਼ੁਰ ਤੈਨੂੰ ਸ਼ੇਰਾ ਕੋਲੋਂ ਬਚਾਉਣ ਦੇ ਯੋਗ ਹੋਇਆ ਹੈ? ਤੂੰ ਹਮੇਸ਼ਾ ਆਪਣੇ ਪਰਮੇਸ਼ੁਰ ਦੀ ਸੇਵਾ ਕਰਦਾ ਹੈਂ।”21 ਦਾਨੀਏਲ ਨੇ ਜਵਾਬ ਦਿੱਤਾ, “ਰਾਜਨ, ਸਦਾ ਸਲਾਮਤ ਰਹੋ! 22 ਮੇਰੇ ਪਰਮੇਸ਼ੁਰ ਨੇ ਮੈਨੂੰ ਬਚਾਉਣ ਲਈ ਆਪਣਾ ਦੂਤ ਭੇਜਿਆ। ਦੂਤ ਨੇ ਸ਼ੇਰਾਂ ਦੇ ਮੂੰਹ ਬੰਦ ਕਰ ਦਿੱਤੇ। ਸ਼ੇਰਾਂ ਨੇ ਮੈਨੂੰ ਨੁਕਸਾਨ ਨਹੀਂ ਪਹੁੰਚਾਇਆ। ਕਿਉਂ ਕਿ ਮੇਰਾ ਪਰਮੇਸ਼ੁਰ ਜਾਣਦਾ ਹੈ ਕਿ ਮੈਂ ਬੇਕਸੂਰ ਹਾਂ। ਮੈਂ ਕਦੇ ਵੀ, ਰਾਜਨ, ਤੁਹਾਡੇ ਨਾਲ ਕੋਈ ਗ਼ਲਤ ਗੱਲ ਨਹੀਂ ਕੀਤੀ।”

23 ਰਾਜਾ ਦਾਰਾ ਮਾਦੀ ਬਹੁਤ ਪ੍ਰਸੰਨ ਸੀ। ਉਸ ਨੇ ਆਪਣੇ ਸੇਵਕਾਂ ਨੂੰ ਆਖਿਆ ਕਿ ਦਾਨੀਏਲ ਨੂੰ ਸ਼ੇਰਾਂ ਦੀ ਗੁਫ਼ਾ ਵਿੱਚੋਂ ਬਾਹਰ ਕੱਢ ਲੈਣ। ਅਤੇ ਜਦੋਂ ਦਾਨੀਏਲ ਨੂੰ ਗੁਫ਼ਾ ਵਿੱਚੋਂ ਬਾਹਰ ਕੱਢਿਆ ਗਿਆ ਤਾਂ ਉਨ੍ਹਾਂ ਨੇ ਉਸ ਦੇ ਸ਼ਰੀਰ ਉੱਤੇ ਕੋਈ ਵੀ ਜ਼ਖਮ ਨਹੀਂ ਲੱਭਿਆ। ਦ੍ਦਾਨੀਏਲ ਨੂੰ ਸ਼ੇਰਾਂ ਨੇ ਕੋਈ ਨੁਕਸਾਨ ਨਹੀਂ ਸੀ ਪਹੁੰਚਾਇਆ ਕਿਉਂ ਕਿ ਉਹ ਆਪਣੇ ਪਰਮੇਸ਼ੁਰ ਵਿੱਚ ਭਰੋਸਾ ਰੱਖਦਾ ਸੀ।

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ