ਰੋਜਾਨਾਂ ਦਾ ਭਗਤੀ ਦਾ ਵੀਡੀਓ
ਵਿਸ਼ਵਾਸ ਦੀ ਪ੍ਰਾਥਨਾ
“ਸ਼੍ਰੀਮਾਨ ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਸਾਡਾ ਸ਼ਹਿਰ ਸ਼ਰਾਪ ਦੇ ਅਧੀਨ ਹੈ?” ਇਹ ਸਵਾਲ ਸੀ ਜੋ ਕਿ ਮੈਨੂੰ ਇੱਕ ਪੱਤਰਕਾਰ ਦੇ ਦੁਆਰਾ ਪੁੱਛਿਆ ਗਿਆ ਸੀ। ਉਸਦਾ ਸਾਈਬੇਰੀਆ ਦਾ ਸ਼ਹਿਰ ਸ਼ਟਾਲਿਨ ਦੇ ਰਾਜ ਦੇ ਦੋਰਾਨ ਗੁਲਾਮਾਂ ਦੀ ਮਿਹਨਤ ਦੇ ਦੁਆਰਾ ਬਣਾਇਆ ਗਿਆ ਸੀ। ਜਿੰਨਾਂ ਘਰਾਂ ਦੇ ਵਿੱਚ ਉਹ ਸੌਂਦੇ ਅਤੇ ਖਾਂਦੇ ਸਨ ਉਹ ਗੁਲਾਮਾਂ ਦੀ ਮਿਹਨਤ ਦੇ ਦੁਆਰਾ ਬਣੇ ਸਨ। ਲੋਕਾਂ ਨੂੰ ਉਨ੍ਹਾਂ ਦੇ ਵਿਸ਼ਵਾਸ ਦੇ ਕਾਰਣ ਕੈਦ ਵਿੱਚ ਭੇਜਿਆ ਗਿਆ ਸੀ ਅਤੇ ਉਨ੍ਹਾਂ ਵਿਚੋਂ ਬਹੁਤ ਸਾਰੇ ਨੋਰੀਲਿਸਕ ਦਾ ਸਾਈਬੇਰੀਆ ਦਾ ਸ਼ਹਿਰ ਬਣਾਉਂਦੇ ਮਰ ਗਏ ਸਨ।
ਜਦ ਮੈਂ ਉਸ ਸ਼ਹਿਰ ਦੇ ਸਟੇਡੀਅਮ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਗਿਆ, ਉੱਥੇ ਮੁੱਠੀ ਭਰ ਮਸੀਹੀ ਲੋਕ ਸਨ ਜੋ ਕਿ ਉਸ ਸ਼ਹਿਰ ਦੇ ਵਿੱਚ ਰਹਿੰਦੇ ਸਨ। ਇਸ ਲਈ ਅਸੀਂ ਉਰੇਡੀਆ ਰੋਮਾਨੀਆ ਤੋਂ ਬਾਈਬਲ ਸਕੂਲ ਦੇ ਵਿਦਆਰਥੀਆਂ ਨੂੰ ਭੇਜਿਆ ਕਿ ਉਹ ਖੁਸ਼ਖਬਰੀ ਦੀਆਂ ਸਭਾਵਾਂ ਦੇ ਲਈ ਤਿਆਰੀ ਕਰ ਸਕਣ ਅਤੇ ਕਰੂਸੇਡ ਤੋਂ ਬਾਅਦ ਉਹ ਨਵੇਂ ਮਸੀਹੀ ਲੋਕਾਂ ਦੇ ਨਾਮ ਕੰਮ ਕਰ ਸਕਣ।
ਮੇਰੇ ਆਗਮਨ ਤੋਂ ਇੱਕ ਦਿਨ ਪਹਿਲਾਂ, ਵਿਦਆਰਥੀ ਸ਼ਹਿਰ ਦੇ ਹਰ ਇੱਕ ਘਰ ਦੇ ਵਿੱਚ ਗਏ ਕਿ ਉਹ ਉਨ੍ਹਾਂ ਨੂੰ ਕਰੂਸੇਡ ਦੇ ਵਿੱਚ ਆਉਣ ਦਾ ਸੱਦਾ ਦੇਣ ਅਤੇ ਹਰ ਇੱਕ ਦੇ ਕੋਲ ਇੱਕ ਖੁਸ਼ਖਬਰੀ ਦਾ ਪਰਚਾ ਦੇਣ। ਸਿੱਟੇ ਵਜੋਂ ਸਾਡੀਆਂ ਖੁਸ਼ਖਬਰੀ ਦੀਆਂ ਸਭਾਵਾਂ ਦੇ ਵਿੱਚ ਉਸ ਸਟੇਡੀਅਮ ਦੇ ਵਿਚ ਹੋਈਆਂ ਸਭਾਵਾਂ ਦੇ ਇਤਹਾਸ ਦੀ ਸਭ ਤੋਂ ਵੱਡੀ ਹਾਜਰੀ ਸੀ। ਮੈਂ ਨਹੀ ਸੋਚਦਾ ਕਿ ਮੈਂ ਕਦੇ ਵੀ ਇਹੋ ਜਿਹਾ ਕੁਝ ਵੀ ਅਨੁਭਵ ਕੀਤਾ ਹੈ ਜੋ ਮੈਂ ਉੱਥੇ ਵੇਖਿਆ। ਜਦ ਮੈਂ ਲੋਕਾਂ ਨੂੰ ਮਸੀਹ ਤੇ ਵਿਸ਼ਵਾਸ ਕਰਨ ਦਾ ਸੱਦਾ ਦਿੱਤਾ ਅਤੇ ਉਸਦੇ ਪਿੱਛੇ ਚੱਲਣ ਲਈ ਕਿਹਾ, ਤਾਂ ਸਟੇਡੀਅਮ ਦੇ ੯੫% ਲੋਕਾਂ ਨੇ ਪ੍ਰਤੀਉੱਤਰ ਦਿੱਤਾ। ਇਹ ਹੈਰਾਨ ਕਰ ਦੇਣ ਵਾਲਾ ਸੀ।
ਇਹ ਸਭਾ ਦੀ ਸਮਾਪਤੀ ਦਾ ਸਮਾਂ ਦੀ ਜਦ ਉਹ ਪੱਤਰਕਾਰ ਨੇ ਮੇਰੇ ਤੋਂ ਇਹ ਪ੍ਰਸ਼ਨ ਪੁੱਛਿਆ। ਮੈਂ ਉਸ ਨੂੰ ਉੱਤਰ ਦਿੱਤਾ, “ਨਹੀਂ ਮੈਂ ਨਹੀ ਵਿਸ਼ਵਾਸ ਕਰਦਾ ਕਿ ਤੁਹਾਡਾ ਸ਼ਹਿਰ ਸ਼ਰਾਪ ਦੇ ਅਧੀਨ ਹੈ, ਮੈਂ ਵਿਸ਼ਵਾਸ ਕਰਦਾ ਹਾਂ ਕਿ ਇਹ ਬਰਕਤ ਦੇ ਅਧੀਨ ਹੈ। ਮੈਂ ਕਾਇਲ ਹਾਂ ਕਿ ਬਹੁਤ ਸਾਰੇ ਲੋਕ ਜੋ ਉਨ੍ਹਾਂ ਮਜਦੂਰਾਂ ਦੇ ਕੈਂਪ ਦੇ ਵਿੱਚ ਉਸ ਸ਼ਹਿਰ ਦੇ ਵਿਚ ਕੰਮ ਕਰਦੇ ਹੋਏ ਮਰ ਗਏ ਉਹ ਮਸੀਹੀ ਸਨ, ਅਤੇ ਉਨ੍ਹਾਂ ਨੇ ਇਸ ਦਿਨ ਲਈ ਪ੍ਰਾਥਨਾ ਕੀਤੀ। ਮੈਂ ਵਿਸ਼ਵਾਸ ਕਰਦਾ ਹਾਂ ਕਿ ਉਨ੍ਹਾਂ ਨੇ ਪ੍ਰਾਥਨਾ ਕੀਤੀ ਕਿ ਇੱਕ ਦਿਨ ਉਹ ਲੋਕ ਜੋ ਇੱਕ ਦਿਨ ਇੰਨਾਂ ਘਰਾਂ ਦੇ ਵਿੱਚ ਸੌਣਗੇ ਅਤੇ ਇੰਨਾਂ ਸੜਕਾਂ ਤੇ ਚੱਲਣਗੇ ਇੱਕ ਦਿਨ ਉਹ ਖੁਸ਼ਖਬਰੀ ਨੂੰ ਸੁਣਨਗੇ ਅਤੇ ਗ੍ਰਹਿਣ ਕਰਨਗੇ। ਅੱਜ ਦਾ ਦਿਨ ਉਹ ਦਿਨ ਹੈ। ਇਸ ਲਈ ਇਸ ਸ਼ਹਿਰ ਨੇ ਬਰਕਤ ਪਾਈ ਹੈ”
ਜੋ ਮੈਂ ਨਹੀ ਜਾਣਦਾ ਸੀ ਉਹ ਸੀ ਕਿ ਇੰਨਾਂ ਬਾਈਬਲ ਕਾਲਜ ਦੇ ਵਿਦਆਰਥੀਆਂ ਦੇ ਦਾਦੇ ਦਾਦੀਆਂ ਅਤੇ ਨਾਨੇ ਨਾਨੀਆਂ ਇੰਨਾਂ ਸਾਈਬੇਰੀਆਂ ਦੇ ਕੈਦ ਖਾਨਿਆਂ ਦੇ ਵਿੱਚ ਮਰ ਗਏ ਸਨ। ਉਨ੍ਹਾਂ ਨੇ ਕਦੇ ਬਰਕਤ ਨੂੰ ਨਹੀ ਵੇਖਿਆ ਸੀ, ਉਨ੍ਹਾਂ ਦੀਆਂ ਪ੍ਰਾਥਨਾਵਾਂ ਦੇ ਉੱਤਰਾਂ ਨੂੰ, ਪਰ ਉਨ੍ਹਾਂ ਦੇ ਪੋਤੇ ਪੋਤਰੀਆਂ ਅਤੇ ਦੋਹਤੇ ਦੋਹਤਰੀਆਂ ਸਨ ਜੋ ਕਿ ਮਸੀਹ ਦੇ ਸੰਦੇਸ ਨੂੰ ਸਾਈਬੇਰੀਆ ਦੇ ਸ਼ਹਿਰ ਦੇ ਵਿੱਚ ਲੈ ਕੇ ਗਏ ਸਨ। ਸ਼ਾਇਦ ਤੁਸੀਂ ਪ੍ਰਾਥਨਾ ਕੀਤੀ ਹੈ ਅਤੇ ਇਹ ਲੱਗਾ ਹੈ ਕਿ ਸਵਰਗ ਤੁਹਾਡੀਆਂ ਪ੍ਰਾਥਨਾਵਾਂ ਦੇ ਉੱਪਰ ਬੰਦ ਰਿਹਾ ਹੈ। ਯਾਦ ਰੱਖੋ ਬਾਈਬਲ ਕਹਿੰਦੀ ਹੈ, “ਨਿਹਚਾ ਦਾ ਅਰਥ ਉਨ੍ਹਾਂ ਚੀਜ਼ਾਂ ਬਾਰੇ ਨਿਸ਼ਚਿਤ ਹੋਣਾ ਹੈ ਜਿਨ੍ਹਾਂ ਦੀ ਅਸੀਂ ਉਮੀਦ ਰੱਖਦੇ ਹਾਂ ਅਤੇ ਉਨ੍ਹਾਂ ਗੱਲਾਂ ਤੇ ਨਿਹਚਾ ਕਰਨੀ ਹੈ ਜਿਹੜੀਆਂ ਅਸੀਂ ਨਹੀਂ ਵੇਖ ਸਕਦੇ ਕਿ ਉਹ ਸੱਚ ਹਨ।” ਸ਼ਾਇਦ ਤੁਸੀਂ ਹੁਣੇ ਹੀ ਆਪਣੀਆਂ ਪ੍ਰਾਥਨਾਵਾਂ ਦਾ ਉੱਤਰ ਨਹੀ ਵੇਖੋਗੇ। ਪਰ ਤੁਸੀਂ ਯਕੀਨ ਰੱਖੋ ਕਿ ਉਹ ਆਪਣੀ ਮਰਜੀ ਨੂੰ ਪੂਰਾ ਕਰੇਗਾ।
ਮੱਤੀ 14:22-33
22 ਉਸਤੋਂ ਬਾਦ, ਯਿਸੂ ਨੇ ਚੇਲਿਆਂ ਨੂੰ ਬੇੜੀ ਵਿੱਚ ਬੈਠਣ ਲਈ ਕਿਹਾ ਅਤੇ ਆਖਿਆ ਕਿ ਉਹ ਝੀਲ ਪਾਰ ਲੰਘ ਜਾਣ ਅਤੇ ਉੱਥੇ ਉਸਦਾ ਇੰਤਜ਼ਾਰ ਕਰਨ। 23 ਭੀੜ ਨੂੰ ਦੂਰ ਭੇਜਣ ਤੋਂ ਬਾਦ, ਪ੍ਰਾਰਥਨਾ ਕਰਨ ਲਈ ਉਹ ਬਿਲਕੁਲ ਇੱਕਲਾ ਪਹਾੜ ਉੱਤੇ ਚੜ੍ਹ੍ਹ ਗਿਆ। ਜਦੋਂ ਸ਼ਾਮ ਹੋਈ, ਉਹ ਉੱਥੇ ਇੱਕਲਾ ਹੀ ਸੀ। 24 ਬੇੜੀ ਪਹਿਲਾਂ ਹੀ ਕੰਢੇ ਤੋਂ ਬਹੁਤ ਦੂਰ ਸੀ। ਲਹਿਰਾਂ ਦੇ ਕਾਰਣ ਬੇੜੀ ਮੁਸੀਬਤ ਵਿੱਚ ਸੀ। ਹਵਾ ਉਲਟੀ ਦਿਸ਼ਾ ਤੋਂ ਵਗ ਰਹੀ ਸੀ।25 ਸਵੇਰ ਦੇ ਤਿੰਨ ਅਤੇ ਛੇ ਦੇ ਵਿੱਚਕਾਰ ਯਿਸੂ ਝੀਲ ਦੇ ਉੱਤੇ ਤੁਰਦਾ ਹੋਇਆ ਆਪਣੇ ਚੇਲਿਆਂ ਕੋਲ ਆਇਆ। 26 ਜਦੋਂ ਉਸ ਦੇ ਚੇਲਿਆਂ ਨੇ ਉਸ ਨੂੰ ਝੀਲ ਦੇ ਉੱਪਰ ਤੁਰਦਿਆਂ ਵੇਖਿਆ ਘਬਰਾ ਕੇ ਆਖਣ ਲੱਗੇ, “ਇਹ ਕੋਈ ਭੂਤ ਹੈ।” ਉਹ ਡਰ ਨਾਲ ਚੀਕ ਉੱਠੇ।27 ਪਰ ਯਿਸੂ ਨੇ ਝੱਟ ਉਨ੍ਹਾਂ ਨੂੰ ਆਖਿਆ, “ਘਬਰਾਓ ਨਾ! ਇਹ ਮੈਂ ਹਾਂ, ਡਰੋ ਨਾ।”28 ਤਦ ਪਤਰਸ ਨੇ ਜਵਾਬ ਦਿੱਤਾ, “ਪ੍ਰਭੂ ਜੀ, ਜੇਕਰ ਇਹ ਸੱਚਮੁੱਚ ਤੁਸੀਂ ਹੋ, ਤਾਂ ਮੈਨੂੰ ਪਾਣੀ ਉੱਤੇ ਤੁਰਕੇ ਆਪਣੇ ਕੋਲ ਆਉਣ ਦਾ ਆਦੇਸ਼ ਦੇਵੋ।”29 ਯਿਸੂ ਨੇ ਕਿਹਾ, “ਪਤਰਸ, ਆ ਜਾ!”ਤਦ ਬੇੜੀਉਂ ਉਤਰਨ ਤੋਂ ਬਾਦ ਪਤਰਸ ਪਾਣੀ ਉੱਤੇ ਯਿਸੂ ਵੱਲ ਨੂੰ ਤੁਰਿਆ। 30 ਪਰ ਜਦੋਂ ਪਤਰਸ ਪਾਣੀ ਤੇ ਤੁਰਿਆ ਤਾਂ, ਉਸ ਨੇ ਭਾਰੀ ਹਵਾ ਦਾ ਬੁੱਲਾ ਵੇਖਿਆ ਅਤੇ ਡਰ ਗਿਆ ਅਤੇ ਪਾਣੀ ਵਿੱਚ ਡੁੱਬਣ ਲੱਗਾ। ਪਤਰਸ ਚੀਕਿਆ, “ਪ੍ਰਭੂ ਜੀ, ਮੈਨੂੰ ਬਚਾਓ!”31 ਯਿਸੂ ਨੇ ਉਸ ਨੂੰ ਆਪਣੇ ਹੱਥ ਨਾਲ ਚੁੱਕਿਆ ਅਤੇ ਆਖਿਆ, “ਤੈਨੂੰ ਘੱਟ ਵਿਸ਼ਵਾਸ ਹੈ। ਤੂੰ ਸ਼ੱਕ ਕਿਉਂ ਕੀਤਾ?”32 ਜਦੋਂ ਉਹ ਬੇੜੀ ਤੇ ਚੜ੍ਹ੍ਹ ਗਏ ਤਾਂ ਪੌਣ ਥੰਮ ਗਈ। 33 ਫ਼ੇਰ, ਉਹ ਜਿਹੜੇ ਬੇੜੀ ਵਿੱਚ ਸਨ, ਉਨ੍ਹਾਂ ਨੇ ਉਸਦੀ ਉਪਾਸਨਾ ਕੀਤੀ ਅਤੇ ਆਖਿਆ, “ਸੱਚਮੁੱਚ ਤੂੰ ਪਰਮੇਸ਼ੁਰ ਦਾ ਪੁੱਤਰ ਹੈਂ।”
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
