ਰੋਜਾਨਾਂ ਦਾ ਭਗਤੀ ਦਾ ਵੀਡੀਓ
ਆਮੀਨ (ਪ੍ਰਕਾਸ਼ ਦੀ ਪੋਥੀ ੩:੧੪)
“ਲਾਦੁਕੀਆਂ ਦੀ ਕਲੀਸਿਯਾ ਨੂੰ ਲਿਖ, ਇਹ ਆਮੀਨ ਦੇ ਵਚਨ ਹਨ, ਜੋ ਕਿ ਵਫਾਦਾਰ ਅਤੇ ਸਚਾ ਗਵਾਹ ਹੈ ਅਤੇ ਪ੍ਰਮੇਸ਼ਰ ਦੀ ਸ੍ਰਿਸ਼ਟੀ ਦਾ ਸ਼ਾਸ਼ਕ ਹੈ।“ (ਪ੍ਰਕਾਸ਼ ਦੀ ਪੋਥੀ ੩;੧੪ ਨਵਾਂ ਸੰਸਕਰਨ)
ਕਯੀ ਸਾਲ ਪਹਿਲਾਂ, ਮੈਂ ਪ੍ਰਮੇਸ਼ਰ ਦੇ ਸਿਘਾਸਣ ਦੇ ਅੱਗੇ ਇੱਕ ਪ੍ਰਾਥਨਾ ਕੀਤੀ ਜੋ ਕਿ ਬਹੁਤ ਹੀ ਮਹਤਵਪੂਰਣ ਪ੍ਰਾਥਨਾ ਸੀ। “ਹੇ ਪ੍ਰਮੇਸ਼ਰ” ਮੈਂ ਪੁਕਾਰਿਆ, “ਮੈਨੂੰ ਇਹੋ ਜਿਹੇ ਹਾਲਾਤਾਂ ਵਿਚ ਰਖਦੇ ਜਿਥੇ ਸਿਰਫ ਤੂੰ ਹੀ ਆਸ ਹੋਵੇਂ। ਮੇਰੀ ਮਦਦ ਕਰ ਕੇ ਮੈਂ ਕਦੀ ਵੀ ਆਪਣੀ ਤਾਕਤ ਅਤੇ ਯੋਗਤਾ ਤੇ ਭਰੋਸਾ ਨਾ ਕਰ ਸਕਾਂ। ਅਤੇ ਨਾ ਹੀ ਆਪਣੀ ਕਲਾ ਤੇ ਭਰੋਸਾ ਕਰ ਸਕਾਂ, ਜੜ ਮੈਂ ਤੇਰਾ ਕੰਮ ਪੂਰਾ ਕਰਦਾ ਹਾਂ।”
ਪ੍ਰਮੇਸ਼ਰ ਨੇ ਨਾ ਸਿਰਫ ਮੇਰੀ ਪ੍ਰਾਥਨਾ ਨੂੰ ਸੁਣਿਆ ਬਲਿਕ ਉਹ ਬਹੁਤ ਹੀ ਵਫਾਦਾਰ ਰਿਹਾ ਹੈ ਕਿ ਉਸ ਨੇ ਹਰ ਸਾਲ ਮੇਰੀ ਇਸ ਪ੍ਰਾਥਨਾ ਦਾ ਉਤ੍ਤਰ ਦਿੱਤਾ ਹੈ। ਇੱਕ ਕੰਮ ਜੋ ਉਸਨੇ ਮੇਰੀ ਸੇਵਕਈ ਵਿਚ ਕੀਤਾ ਹੈ ਅਤੇ ਉਹ ਹੈ ਕਿ ਉਸ ਨੇ ਮੈਨੂੰ “ਨਿਰਭਰਤਾ ਦੀ ਖਾਈ” ਵਿਚ ਰਖਿਆ ਹੈ। ਉਸ ਨੇ ਮੈਨੂੰ ਇਹੋ ਜਿਹੇ ਹਾਲਾਤਾਂ ਵਿਚ ਰਖਿਆ ਹੈ ਜਿਥੇ ਉਸਦੀ ਮਰਜੀ ਨੂੰ ਪੂਰਾ ਕਰਨਾ ਅਨਹੋਣਾ ਸੀ। ਮਸੀਹ ਦੇ ਉੱਪਰ ਭਰੋਸਾ ਕਰਨਾ ਕਿ ਉਹ ਆਪਣੇ ਵਾਦਿਆ ਨੂੰ ਪੂਰਾ ਕਰੇਗਾ, ਇਸ ਤੋਂ ਵੱਡੀ ਖੁਸ਼ੀ ਦੀ ਗੱਲ ਕੋਈ ਹੋਰ ਨਹੀ ਹੈ। ਜੜ ਵਸਤੂਆਂ ਸਹੀ ਨਹੀ ਹੁੰਦੀਆਂ ਹਨ। ਤਾਂ ਉਸ ਸਮੇਂ ਇਹ ਸੋਚਣਾ ਬਹੁਤ ਹੀ ਅਸਾਨ ਹੁੰਦਾ ਹੈ ਕਿ ਅਸੀਂ ਹਾਰ ਦੀ ਖਾਈ ਵਿਚ ਹਾਂ, ਇਸ ਦੀ ਬਜਾਇ ਕਿ ਅਸੀਂ ਇਹ ਸੋਚੀਏ ਕਿ ਅਸੀਂ ਨਿਰਭਰਤਾ ਦੀ ਖਾਈ ਵਿਚ ਹਾਂ। ਪਰ ਇਹ ਹਨ੍ਹੇਰੀਆਂ ਖਾਈਆਂ ਹੀ ਹਨ ਜੋ ਕਿ ਸਾਨੂੰ ਮਸੀਹ ਤੇ ਭਰੋਸਾ ਕਰਨ ਲਈ ਮਜਬੂਰ ਕਰਦੀਆਂ ਹਨ।
੧੯੮੦ ਦਾ ਦਹਾਕਾ ਇਨ੍ਹਾਂ ਖਾਈਆਂ ਦੇ ਦੁਆਰਾ ਪ੍ਰਮੇਸ਼ਰ ਦੇ ਉੱਪਰ ਭਰੋਸਾ ਕਰਨ ਦਾ ਸੀ। ਮੈਂ ਪੂਰੇ ਪੂਰਬੀ ਯੂਰੋਪ ਦੇ ਵਿਚ ਯਾਤਰਾ ਕੀਤੀ, ਜੜ ਕਾਮਰੇਡਾਂ ਦੇ ਔਖੇ ਦਿਨਾਂ ਦਾ ਹਨ੍ਹੇਰਾ ਛਾਇਆ ਹੋਇਆ ਸੀ। ਰੋਮਾਨਿਆ ਦੇ ਪਾਸਟਰ ਮੈਨੂੰ ਅਕਸਰ ਕਿਹਾ ਕਰਦੇ ਸਨ ਕਿ ਉਥੋਂ ਦੀ ਗੁਪਤ ਪੁਲਸ ਮੈਨੂੰ ਕਦੇ ਵੀ ਉਸ ਦੇਸ਼ ਵਿਚ ਆਉਣ ਦੀ ਆਗਿਆ ਨਹੀ ਦੇਵੇਗੀ। ਪਰ ਪ੍ਰਮੇਸ਼ਰ ਵਫਾਦਾਰ ਸੀ। ਹਰ ਸਾਲ ਪ੍ਰਮੇਸ਼ਰ ਨੇ ਮੇਰੇ ਲਈ ਉਸ ਦੇਸ਼ ਵਿਚ ਦਰਵਾਜੇ ਖੋਲੇ ਅਤੇ ਮੈਂ ਉਸ ਦੇਸ਼ ਵਿਚ ਸਫਰ ਕਰ ਕੇ ਪ੍ਰਮੇਸ਼ਰ ਦੇ ਵਚਨ ਦੀ ਸੇਵਕਾਈ ਕਰ ਸਕਿਆ।
ਮੈਂ ੧੯੮੮ ਵਿਚ ਰੇਲ ਦੁਆਰਾ ਰੋਮਾਨੀਆ ਦੇ ਅੰਦਰ ਜਾ ਰਿਹਾ ਸੀ, ਜਦ ਸਿਪਾਹੀ ਮੇਰੇ ਡਿਬੇ ਵਿਚ ਆ ਗਏ ਜਿਥੇ ਮੈਂ ਬੈਠਿਆ ਹੋਇਆ ਸੀ। ਉਹ ਮੇਰੇ ਕੈਬਿਨ ਦੇ ਵਿਚ ਆਏ ਅਤੇ ਕਹਿਣ ਲੱਗੇ, “ਸਾਡੇ ਨਾਲ ਆਉ” ਮੈਨੂੰ ਪਤਾ ਸੀ ਕਿ ਇਸਦਾ ਕੀ ਅਰਥ ਸੀ। ਉਨ੍ਹਾਂ ਮੈਨੂੰ ਰੇਲ ਤੋਂ ਉਤਾਰਿਆ ਅਤੇ ਮੇਰਾ ਪਾਸਪੋਰਟ ਲੈ ਲਿਆ। ਉਨ੍ਹਾਂ ਮੇਰੇ ਚਾਰਾਂ ਪਾਸਿਆ ਤੋਂ ਮੈਨੂੰ ਘੇਰ ਲਿਆ ਅਤੇ ਮੈਨੂੰ ਹਿਰਾਸਤ ਵਿਚ ਲੈ ਲਿਆ। ਮੇਰਾ ਦਿਲ ਟੁੱਟ ਗਿਆ ਅਤੇ ਮੈਂ ਜਾਣਦਾ ਸੀ ਕਿ ਸ਼ਾਇਦ ਮੈਂ ਆਪਣੇ ਰੋਮਾਨੀਆਂ ਦੇ ਮਿੱਤਰਾਂ ਨੂੰ ਕਦੇ ਨਹੀ ਮਿਲ ਪਾਵਾਂਗਾ।
ਮੈਂ ਤੁਹਾਡੇ ਨਾਲ ਇਮਾਨਦਾਰ ਰਹਿਣਾ ਚਾਹੁੰਦਾ ਹਾਂ। ਮੇਰੀ ਹਾਲਤ ਉਸ ਵੇਲੇ ਬਹੁਤ ਹੀ ਤਰਸ ਵਾਲੀ ਸੀ। ਮੈਂ ਆਪਣੇ ਆਪ ਵਿਚ ਦੁਖੀ ਹੋ ਰਿਹਾ ਸੀ। ਮੈਂ ਆਪਣੀ ਬੇਇੱਜਤੀ ਤੇ ਰੋ ਰਿਹਾ ਸੀ ਅਤੇ ਜੋ ਸ਼ਾਜਿਸ਼ ਰਚੀ ਜਾ ਰਹੀ ਸੀ ਉਸ ਤੇ ਮੈਂ ਰੋ ਰਿਹਾ ਸੀ। ਪਰ ਉਨ੍ਹਾਂ ਸਮਿਆਂ ਵਿਚ ਅਤੇ ਉਨ੍ਹਾਂ ਘੰਟਿਆਂ ਵਿਚ ਮੇਰੇ ਦਿਲ ਵਿਚ ਕੁਝ ਹੋ ਗਿਆ। ਪ੍ਰਮੇਸ਼ਰ ਨੇ ਮੈਨੂੰ ਉਹ ਪ੍ਰਾਥਨਾ ਯਾਦ ਕਰਵਾਈ ਜੋ ਕਿ ਮੈਂ ਕਯੀ ਸਾਲ ਪਹਿਲਾ ਕੀਤੀ ਸੀ। “ਮੈਨੂੰ ਉਨ੍ਹਾਂ ਹਾਲਾਤਾਂ ਵਿਚ ਪਾ ਜਿਥੇ ਮੈਂ ਤੇਰਾ ਕੰਮ ਕਰਨ ਵਾਸਤੇ ਆਪਣੀ ਯੋਗਤਾ ਅਤੇ ਕਾਬਲੀਅਤ ਤੇ ਭਰੋਸਾ ਨਾ ਕਰ ਸਕਾਂ”
ਫਿਰ ਉਸ ਮਹਾਨ ਗੀਤ ਦੇ ਸ਼ਬਦ ਮੇਰੇ ਦਿਲ ਵਿਚ ਆ ਗਏ। “ਤੇਰੀ ਵਫਾਦਾਰੀ ਮਹਾਨ ਹੈ, ਹੇ ਪ੍ਰਮੇਸ਼ਰ ਮੇਰੇ ਲਈ। ਹਰ ਸਵੇਰ ਮੈਂ ਨਵੀਂ ਦਯਾ ਨੂੰ ਵੇਖਦਾ ਹਾਂ। ਜੋ ਵੀ ਮੈਂ ਚਾਹੁੰਦਾ ਹਾਂ, ਤੇਰੇ ਹਥਾਂ ਨੇ ਮੈਨੂੰ ਦੇ ਦਿੱਤਾ ਹੈ। ਤੇਰੀ ਵਫਾਦਾਰੀ ਮਹਾਨ ਹੈ।” ਮੈਂ ਉਸਦੀ ਅਰਾਧਨਾ ਅਤੇ ਉਸਦੀ ਪ੍ਰਸੰਸਾ ਕਰਨ ਲੱਗ ਪਿਆ। ਮੈਂ ਆਪਣੀਆਂ ਅਖਾਂ ਆਪਣੇ ਹਾਲਾਤਾਂ ਤੋਂ ਹਟਾ ਕੇ ਉਸਦੀ ਵਫਾਦਾਰੀ ਤੇ ਲਾ ਦਿੱਤੀਆ।
ਭਾਵੇਂ ਕਿ ਮੈਂ ਉਸ ਦੇਸ਼ ਵਿਚ ਬੈਨ ਕਰ ਦਿੱਤਾ ਗਿਆ। ਪ੍ਰਮੇਸ਼ਰ ਆਪਣੇ ਵਾਦਿਆ ਦੇ ਪ੍ਰਤੀ ਵਫਾਦਾਰ ਸੀ। ਮੇਰੇ ਉਸ ਦੇਸ਼ ਵਿਚ ਬੈਨ ਕਰਨ ਤੋਂ ਇੱਕ ਸਾਲ ਤੋਂ ਵੀ ਘੱਟ ਸਮੇਂ ਦੇ ਵਿਚ ਉਸ ਦੇਸ਼ ਵਿਚ ਅੰਦੋਲਨ ਛਿੜ ਪਿਆ। ਮੈਂ ਰੋਮਾਨੀਆ ਵਿਚ ਵਾਪਸ ਗਿਆ ਅਤੇ ਮੈਂ ਪੂਰੇ ਦੇਸ਼ ਦੇ ਸਟੇਡੀਅਮਾਂ ਵਿਚ ਪ੍ਰਚਾਰ ਕੀਤਾ। ਮੈਂ ਪਰਮੇਸਰ ਦੀ ਭਲਿਆਈ ਅਤੇ ਉਸਦੀ ਵਫਾਦਾਰੀ ਤੇ ਹੈਰਾਨ ਸੀ।
ਇੱਕ ਨਾਮ ਹੈ ਜੋ ਕਿ ਵਚਨ ਦੇ ਵਿਚ ਪ੍ਰਮੇਸ਼ਰ ਦੇ ਬਾਰੇ ਕਿਹਾ ਗਿਆ ਹੈ ਅਤੇ ਉਹ ਹੈ, “ਆਮੀਨ”। ਇਹ ਨਾਮ ਯੀਸ਼ੁ ਦੇ ਬਾਰੇ ਦਿੱਤਾ ਗਿਆ ਹੈ ਜੋ ਕਿ ਉਸਦੀ ਕਦੇ ਨਾ ਬਦਲਣ ਵਾਲੀ ਵਫਾਦਾਰੀ ਨੂੰ ਵਿਖਾਉਂਦਾ ਹੈ। ਇਸਦਾ ਅਰਥ ਅਹਿ ਕਿ ਉਹ੍ਸ “ਸਚਾ, ਯਕੀਨੀ, ਅਤੇ ਵਫਾਦਾਰ” ਹੈ। ਜਦ ਉਹ ਕਹਿੰਦਾ ਹੈ ਕਿ ਉਹ ਕੁਝ ਕਰੇਗਾ ਤਾਂ ਇਹ “ਆਮੀਨ” ਹੈ। ਜਿਸਦਾ ਅਰਥ ਹੈ “ਇਵੇਂ ਹੀ ਹੋਵੇ” ਇਹ ਪੂਰਾ ਹੋਵੇਗਾ, ਇਹ ਯਕੀਨੀ ਹੈ। ਇਹ ਪੂਰਾ ਹੈ। ਉਸਦੇ ਵਾਇਦੇ ਵਿਚ ਕੋਈ ਸ਼ੱਕ ਨਹੀ ਹੈ। ਉਸ ਵਿਚ ਸਿਰਫ ਯਕੀਨ ਹੀ ਹੈ। ਪੋਲੁਸ ਨੇ ਕਿਹਾ, “ਜਿਸਨੇ ਤੁਹਾਨੂੰ ਬੁਲਾਇਆ ਹੈ ਉਹ ਵਫਾਦਾਰ ਹੈ ਅਤੇ ਉਹ ਕਰੇਗਾ।” (੧ ਥਿਸ ੫:੨੪ ਨਵਾਂ ਸੰਸਕਰਨ)
ਜਦ ਤੁਸੀਂ ਜਾਣਦੇ ਹੋ ਕਿ ਪ੍ਰਮੇਸ਼ਰ ਨੇ ਤੁਹਾਨੂੰ ਬੁਲਾਇਆ ਹੈ ਅਤੇ ਜਦ ਤੁਹਾਡੇ ਹਾਲਾਤ ਅਸੰਭ ਲਗਦੇ ਹਨ, ਤਾਂ ਯਾਦ ਰਖੋ, ਉਸਦਾ ਨਾਮ “ਆਮੀਨ” ਹੈ।
2 ਕੁਰਿੰਥੀਆਂ ਨੂੰ1:17-22
17 ਕੀ ਤੁਸੀਂ ਸੋਚਦੇ ਹੋ ਕਿ ਮੈਂ ਇਹ ਯੋਜਨਾਵਾਂ ਬਿਨਾ ਚੰਗੀ ਤਰ੍ਹਾਂ ਸੋਚਿਆਂ ਬਣਾਈਆਂ ਸਨ? ਜਾਂ ਸ਼ਾਇਦ ਤੁਸੀਂ ਇਹ ਸੋਚ ਰਹੇ ਹੋਵੋਂ ਕਿ ਉਵੇਂ ਵਿਉਂਤਿਆ ਜਿਵੇਂ ਹੋਰ ਦੁਨੀਆਂ ਕਰਦੀ ਹੈ ਅਤੇ ਆਖਦੀ ਹੈ, “ਹਾਂ, ਹਾਂ” ਅਤੇ ਉਸੇ ਸਮੇਂ, “ਨਾ, ਨਾ”।18 ਜੇ ਤੁਸੀਂ ਪਰਮੇਸ਼ੁਰ ਵਿੱਚ ਵਿਸ਼ਵਾਸ ਕਰੋ ਤਾਂ ਤੁਸੀਂ ਵਿਸ਼ਵਾਸ ਕਰ ਸੱਕਦੇ ਹੋ ਕਿ ਅਸੀਂ ਕਦੇ ਵੀ ਇੱਕੋ ਵੇਲੇ ਹਾਂ ਅਤੇ ਨਾਂਹ ਨਹੀਂ ਕਹਿੰਦੇ। 19 ਪਰਮੇਸ਼ੁਰ ਦਾ ਪੁੱਤਰ, ਯਿਸੂ ਮਸੀਹ, ਜਿਸਦਾ ਮੈਂ, ਸਿਲਵਾਨੁਸ ਅਤੇ ਤਿਮੋਥਿਉਸ ਨੇ ਪ੍ਰਚਾਰ ਕੀਤਾ, ਇੱਕੋ ਵੇਲੇ “ਹਾਂ” ਅਤੇ “ਨਾ” ਨਹੀਂ ਸੀ। ਮਸੀਹ ਵਿੱਚ ਇਹ ਹਮੇਸ਼ਾ ਹੀ “ਹਾਂ” ਰਿਹਾ ਹੈ। 20 ਪਰਮੇਸ਼ੁਰ ਦੇ ਸਾਰੇ ਇਕਰਾਰਾਂ ਬਾਰੇ “ਹਾਂ” ਮਸੀਹ ਵਿੱਚ ਹੀ ਹੈ। ਅਤੇ ਇਸੇ ਲਈ ਮਸੀਹ ਦੇ ਰਾਹੀਂ ਪਰਮੇਸ਼ੁਰ ਦੀ ਮਹਿਮਾ ਨੂੰ “ਆਮੀਨ” ਆਖਦੇ ਹਾਂ। 21 ਪਰਮੇਸ਼ੁਰ ਹੀ ਹੈ ਜਿਹੜਾ ਸਾਨੂੰ ਅਤੇ ਤੁਹਾਨੂੰ ਮਸੀਹ ਵਿੱਚ ਮਜ਼ਬੂਤ ਬਣਾਉਂਦਾ ਹੈ! ਪਰਮੇਸ਼ੁਰ ਨੇ ਸਾਨੂੰ ਉਸਦੀ ਖਾਸ ਅਸੀਸ ਦਿੱਤੀ ਸੀ। 22 ਉਸ ਨੇ ਸਾਡੇ ਉੱਤੇ ਆਪਣਾ ਨਿਸ਼ਾਨ ਲਗਾਇਆ ਹੈ ਇਹ ਦਰਸ਼ਾਉਣ ਲਈ ਕਿ ਅਸੀਂ ਉਸ ਦੇ ਲੋਕ ਹਾਂ। ਅਤੇ ਉਸ ਨੇ ਜ਼ਮਾਨਤ ਦੇ ਤੌਰ ਤੇ ਸਾਡੇ ਦਿਲਾਂ ਵਿੱਚ ਆਪਣਾ ਆਤਮਾ ਰੱਖ ਦਿੱਤਾ ਹੈ ਉਹ ਸਾਨੂੰ ਉਹੋ ਸਭ ਕੁਝ ਦੇਵੇਗਾ ਜਿਸਦਾ ਉਸ ਨੇ ਵਾਦਾ ਕੀਤਾ ਸੀ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
