Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਸਚਾਈ ਦਾ ਆਤਮਾ

ਅਤੇ ਮੈਂ ਪਿਤਾ ਨੂੰ ਕਹਾਂਗਾ ਅਤੇ ਉਹ ਤਹਾਨੂੰ ਦੂਸਰਾ ਸਹਾਇਕ ਦੇਵੇਗਾ ਜੋ ਕਿ ਸਚਾਈ ਦਾ ਆਤਮਾ ਹੈ। ਸੰਸਾਰ ਉਸ ਨੂੰ ਗ੍ਰਹਿਣ ਨਹੀ ਕਰਦਾ, ਕਿਉਂਕਿ ਉਹ ਨਾ ਤਾਂ ਉਸ ਨੂੰ ਵੇਖ ਸਕਦਾ ਹੈ ਅਤੇ ਨਾ ਹੀ ਉਸ ਨੂੰ ਜਾਣ ਸਕਦਾ ਹੈ। ਪਰ ਤੁਸੀਂ ਉਸ ਨੂੰ ਜਾਣ ਜਾਣਦੇ ਹੋ ਕਿਉਂਕਿ ਉਹ ਤੁਹਾਡੇ ਅੰਦਰ ਰਹਿੰਦਾ ਹੈ ਅਤੇ ਉਹ ਤੁਹਾਡੇ ਅੰਦਰ ਰਹੇਗਾ। (ਯੂਹੰਨਾ ੧੪:੧੬,੧੭ ਨਵਾਂ ਸੰਸਕਰਣ )

ਮੈਂ ਕਯੀ ਵਾਰ ਆਪਣੇ ਆਪ ਨੂੰ ਸਲਾਹ ਕਰਨ ਵਾਲੀਆਂ ਸਥਿਤੀਆਂ ਵਿਚ ਪਾਉਂਦਾ ਹਾਂ ਜਦੋਂ ਇਹ ਬਹੁਤ ਹੀ ਮੁਸ਼ਕਲ ਹੁੰਦਾ ਹੈ ਕਿ ਇਸ ਗੱਲ ਨੂੰ ਜਾਣਿਆ ਜਾਵੇ ਕਿ ਸਚ ਕੌਣ ਬੋਲ ਰਿਹਾ ਹੈ।  ਦੋ ਜਣੇ ਇੱਕ ਹੀ ਸਥਿਤੀ ਬਾਰੇ ਦਸਦੇ ਹਨ, ਪਰ ਫਿਰ ਵੀ ਇਹ ਦੋ ਬਹੁਤ ਹੀ ਅਲਗ ਕਹਾਣੀਆਂ ਹੁੰਦੀਆਂ ਹਨ। ਅਤੇ ਇਸਦੇ ਦੇ ਦੁਆਰਾ ਜੋੜਿਆ ਨੂੰ ਸਲਾਹ ਦੇਣਾ ਬਹੁਤ ਹੀ ਔਖਾ ਹੁੰਦਾ ਹੈ ਕਿਉਂਕਿ ਹਰ ਚੰਗੀ ਸਲਾਹ ਦੇਣੀ ਅਸੰਭਵ ਹੋ ਜਾਂਦੀ ਹੈ। ਕਿਉਂਕਿ ਹਰ ਚੰਗੀ ਸਲਾਹ ਸਚਾਈ ਦੀ ਜੜ ਤੇ ਅਧਾਰਿਤ ਹੋਣੀ ਚਾਹੀਦੀ ਹੈ।  ਸਚਾਈ ਹਿਰਦੇ ਦੀ ਚੰਗਾਈ ਵਾਸਤੇ ਬਹੁਤ ਹੀ ਮਹਤਵਪੂਰਣ ਹੈ।

ਯਿਸ਼ੂ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਉਹ ਉਨ੍ਹਾਂ ਲਈ ਇੱਕ ਸਲਾਹਕਾਰ ਭੇਜੇਗਾ। ਉਸਨੇ ਉਸ ਨੂੰ “ਦੂਸਰਾ  ਸਲਾਹਕਾਰ” ਕਿਹਾ। ਇਹ ਦੂਸਰਾ ਸ਼ਬਦ,  ਯੂਨਾਨੀ ਭਾਸ਼ਾ ਦੇ ਦੋ ਸ਼ਬਦਾਂ ਤੋਂ ਬਣਿਆ ਹੈ   ਉਹ ਇਹ ਹਨ, ਇੱਕ ਹੈ ‘ ਅੱਲੋਸ’ ਅਤੇ ਦੂਸਰਾ ‘ਹੇਤ੍ਰੋਸ’। ਇਨ੍ਹਾਂ ਦੋਹਾਂ ਦੇ ਅਲਗ ਅਲਗ ਅਰਥ ਹਨ। ਹੇਤ੍ਰੋਸ ਦਾ ਅਰਥ ਹੈ “ ਹੋਰ ਪਾਰਕਰ ਡਾ ਦੂਸਰਾ”। ਅਤੇ ‘ਅੱਲੋਸ’ ਦਾ ਅਰਥ ਹੈ ਇਸੇ ਪ੍ਰਕਾਰ ਦਾ ਦੂਸਰਾ। ਯਿਸ਼ੂ ਨੇ ਜਦ ਇਹ ਗੱਲ ਕਟਿਤ ਕਿ ਪਿਤਾ ਦੂਸਰਾ ਭੇਜੇਗਾ ਤਾਂ ਉਸ ਨੇ ਉਥੇ ਅੱਲੋਸ ਸ਼ਬਦ ਦਾ ਇਸਤੇਮਾਲ ਕੀਤਾ ਅਤੇ ਉਹ ਗੱਲ ਕਰ ਰਿਹਾ ਸੀ ਕਿ ਉਸਦਾ ਵੀ ਸੁਭਾਅ ਅਤੇ ਚਰਿਤਰ ਮੇਰੇ ਵਾਂਗ ਹੋਵੇਗਾ। ਉਹ ਪਵਿੱਤਰ ਆਤਮਾ ਦੀ ਗੱਲ ਕਰ ਰਿਹਾ ਸੀ।

ਉਸ ਨੇ ਪਵਿੱਤਰ ਆਤਮਾ ਨੂੰ ਦੋ ਨਾਮ ਦਿੱਤੇ। “ਸਲਾਹਕਾਰ” ਅਤੇ “ਸਚਾਈ ਦਾ ਆਤਮਾ”। ਇਹ ਦੋਵੇਂ ਇੱਕ ਦੂਸਰੇ ਨਾਲ ਪੂਰੀ ਤਰਾਂ ਜੁੜੇ ਹੋਏ ਹਨ। ਇਨ੍ਹਾਂ ਨੂੰ ਅਲਗ ਨਹੀ ਕੀਤਾ ਜਾ ਸਕਦਾ। ਪਵਿੱਤਰ ਆਤਮਾ ਹੈ ਹੈ ਕੋ ਕਿ ਸਾਡੇ ਦਿਲ ਦੀ ਗਹਿਰਾਈ ਨੂੰ ਖੋਜ ਸਕਦਾ ਹੈ ਅਤੇ ਪੂਰਨ ਸਚਾਈ ਨੂੰ ਸਾਹਮਣੇ ਲਿਆ ਸਕਦਾ ਹੈ। ਇਸੇ ਲਈ ਉਸ ਨੂੰ ਸਚਾਈ ਦਾ ਆਤਮਾ ਕਿਹਾ ਜਾਂਦਾ ਹੈ। ਅੱਜ ਪਵਿੱਤਰ ਆਤਮਾ ਦੇ ਨਾਲ ਬਹੁਤ ਸਾਰੀਆਂ ਗੱਲਾ ਜੋੜੀਆਂ ਜਾਂਦੀਆਂ ਹਨ, ਪਰ ਅਸੀਂ ਜਾਣ ਸਕਦੇ ਹਾਂ ਕਿ ਪਵਿੱਤਰ ਆਤਮਾ ਹਾਜਿਰ ਹੈ ਅਤੇ ਅਸੀਂ ਉਹ ਜਾਣ ਸਕਦੇ ਹਾਂ, ਸਚਾਈ ਦੇ ਹਾਜਿਰ ਹੋਣ ਦੇ ਦੁਆਰਾ। ਉਹ ਹਮੇਸ਼ਾਂ ਸਚ ਬੋਲਦਾ ਹੈ ਅਤੇ ਸਚਾਈ ਪ੍ਰਗਟ ਕਰਦਾ ਹੈ।

ਬਹੁਤ ਸਾਰੀਆਂ ਗੱਲਾਂ ਹਨ ਜੋ ਕਿਆ ਸੀ ਸਚਾਈ ਦੇ ਬਾਰੇ ਜਾਣ ਸਕਦੇ ਹਾਂ। ਸਭ ਤੋਂ ਪਹਿਲਾਂ, ਬਾਈਬਲ ਸਚਾਈ ਹੈ। ਸਾਨੂੰ ਕਦੇ ਨਹੀ ਭੁਲਣਾ ਚਾਹੀਦਾ ਕਿ ਬਾਈਬਲ ਉਨ੍ਹਾਂ ਲੋਕਾਂ ਦੁਆਰਾ ਲਿਖੀ ਗਈ ਜੋ ਪ੍ਰਮੇਸ਼ਰ ਦੇ ਆਤਮਾ ਤੋਂ ਪ੍ਰੇਰਿਤ ਸਨ। ਉਹ ਸਚਾਈ ਦਾ ਆਤਮਾ ਸੀ ਜਿਸ ਨੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਇਸ ਮਹਾਨ ਪੁਸਤਕ ਵਿਚ ਸ਼ਬਦਾਂ ਨੂੰ ਲਿਖਣ। ਦੂਸਰਾ, “ਜੇਕਰ ਅਸੀਂ ਇਹ ਕਹਿੰਦੇ ਹਾਂ ਕਿ ਅਸੀਂ ਪਾਪ ਤੋਂ ਰਹਿਤ ਹਾਂ ਤਾਂ ਅਸੀਂ ਝੂਠ ਬੋਲਦੇ ਹਾਂ, ਅਤੇ ਸਚਾਈ ਸਾਡੇ ਅੰਦਰ ਨਹੀ ਹੈ।” (੧ ਯੂਹੰਨਾ ੧:੮ ਨਵਾਂ ਸੰਸਕਰਣ) ਜਦ ਪਵਿੱਤਰ ਆਤਮਾ ਸਾਡੇ ਦਿਲ ਵਿਚ ਗਹਿਰਾਈ ਨਾਲ ਕੰਮ ਕਰਦਾ ਹੈ ਤਾਂ ਉਹ ਸਾਡੇ ਤੇ ਉਹ ਗੱਲਾਂ ਪ੍ਰਗਟ ਕਰਦਾ ਹੈ ਜੋ ਕਿ ਪ੍ਰਮੇਸ਼ਰ ਨੂੰ ਖੁਸ਼ ਨਹੀ ਕਰਦੀਆਂ ਹਨ। ਇਸ ਦੇ ਦੁਆਰਾ ਅਸੀਂ ਪ੍ਰਮੇਸ਼ਰ ਦੇ ਨਾਲ ਇਮਾਨਦਾਰ ਹੋ ਜਾਂਦੇ ਹਾਂ ਅਤੇ ਆਪਣੇ ਨਾਲ ਵੀ ਇਮਾਨਦਾਰ ਹੋ ਜਾਂਦੇ ਹਾਂ।

ਪਰ ਇੱਕ ਬਹੁਤ ਹੀ ਮਹਾਨ ਗੱਲ ਹੈ ਜੋ ਕਿ ਅਸੀਂ ਸਚਾਈ ਦੇ ਬਾਰੇ ਜਾਣਦੇ ਹਾਂ। ਯਿਸ਼ੂ “ਰਾਹ, ਸਚਾਈ, ਅਤੇ ਜੀਵਨ ਹੈ” (ਯੂਹੰਨਾ ੧੪:੬) ਪਵਿੱਤਰ ਆਤਮਾ ਨੂੰ ਇਸ ਲਈ ਨਹੀ ਭੇਜਿਆ ਗਿਆ ਕਿ ਉਹ ਆਪਣੀ ਪ੍ਰਸੰਸਾ ਕਰੇ, ਪਰ ਉਸ ਨੂੰ ਭੇਜਿਆ ਗਿਆ ਕਿ ਉਹ ਯਿਸ਼ੂ ਨੂੰ ਉਚਾ ਕਰੇ। ਜਦ ਅਸੀਂ ਆਪਣੇ ਬਾਰੇ ਸਚਾਈ ਦੇ ਦੁਆਰਾ ਸਾਹਮਣਾ ਕਰਦੇ ਹਾਂ, ਤਾਂ ਅਸੀਂ ਸਚਾਈ ਦੇ ਆਤਮਾ ਦੇ ਦੁਆਰਾ ਆਸ਼ਾ ਰਹਿਤ ਅਤੇ ਮਦਦ ਰਹਿਤ ਨਹੀ ਛਡ ਦਿੱਤੇ ਜਾਂਦੇ ਹਾਂ। ਉਹ ਸਾਨੂੰ ਉਸੇ ਵੇਲੇ ਯਿਸ਼ੂ ਦੇ ਵੱਲ ਲੈ ਕੇ ਜਾਂਦਾ ਹੈ। ਜੋ ਕਿ “ਸਚਿਆ ਤੇ ਕਿਰਪਾ ਦੇ ਦੁਆਰਾ” ਭਰਿਆ ਹੋਇਆ ਹੈ। ਅਸੀਂ ਯਿਸ਼ੂ ਦੇ ਚਰਨਾਂ ਵਿਚ ਕਿਰਪਾ, ਦਯਾ ਅਤੇ ਮਾਫੀ ਨੂੰ ਵੇਖਦੇ ਹਾਂ। ਕਿੱਡਾ ਵੱਡਾ ਸੁਭਾਗ ਹੈ ਉਸ ਅੱਗੇ ਝੁਕਣ ਦਾ!

ਬਹੁਤ ਸਾਰੇ ਲੋਕ ਸਚਾਈ ਤੋਂ ਡਰਦੇ ਹਨ। ਉਹ ਡਰਦੇ ਹਨ ਕਿ ਉਹਨਾ ਬਾਰੇ ਸਭ ਕੁਝ ਪਤਾ ਲੱਗ ਜਾਵੇਗਾ। ਸਿੱਟੇ ਵਜੋਂ ਉਹ ਆਪਣੇ ਜੀਵਨ ਵਿਚ ਬਹੁਤ ਹੀ ਘੱਟ ਪਵਿੱਤਰ ਆਤਮਾ ਦੀ ਤਾਕਤ ਦਾ ਅਹਿਸਾਸ ਕਰ ਪਾਉਂਦੇ ਹਨ। ਇਹ ਅਕਸਰ ਹੀ ਬਹੁਤ ਦਰਦਨਾਕ ਹੁੰਦਾ ਹੈ ਜਦ ਪਵਿੱਤਰ ਆਤਮਾ ਸਾਡਾ ਸਚਾਈ ਦੇ ਨਾਲ ਸਾਹਮਣਾ ਕਰਵਾਉਂਦਾ ਹੈ। ਪਰ ਇਹ ਬਹੁਤ ਹੀ ਅਨੋਖਾ ਹੈ। ਸਚਾਈ ਦਾ ਰਾਹ ਹਮੇਸ਼ਾਂ ਸਾਨੂੰ ਯਿਸ਼ੂ ਦੇ ਚਰਨਾਂ ਵੱਲ ਲੈ ਜਾਂਦਾ ਹੈ। ਇਹ ਉਹ ਜਗ੍ਹਾ ਹੈ ਜਿਥੇ ਅਸੀਂ ਪਾਪਾਂ ਤੋਂ ਸਫਾਈ ਅਤੇ ਜਿੱਤ ਨੂੰ ਪਾਉਂਦੇ ਹਾਂ। ਤੁਸੀਂ ਕਿਉਂ ਨਹੀ ਅੱਜ ਸਚਾਈ ਦੇ ਆਤਮਾ ਦਾ ਸਵਾਗਤ ਕਰਦੇ ਕਿ ਉਹ ਤੁਹਾਡੇ ਦਿਲ ਨੂੰ ਖੋਜੇ! ਉਹ ਤੁਹਾਨੂੰ ਜਿੱਤ ਵੱਲ ਲੈ ਕੇ ਜਾਵੇਗਾ। ਉਹ ਤੁਹਾਨੂੰ ਯਿਸ਼ੂ ਦੇ ਕੋਲ ਲੈ ਕੇ ਜਾਵੇਗਾ।

ਯੂਹੰਨਾ 14:23-27

23 ਯਿਸੂ ਨੇ ਆਖਿਆ, “ਜੇਕਰ ਕੋਈ ਵਿਅਕਤੀ ਮੈਨੂੰ ਪਿਆਰ ਕਰਦਾ ਹੈ ਤਾਂ ਉਹ ਮੇਰੇ ਉਪਦੇਸ਼ ਦਾ ਵੀ ਅਨੁਸਰਣ ਕਰੇਗਾ ਤੇ ਮੇਰਾ ਪਿਤਾ ਉਸ ਵਿਅਕਤੀ ਨੂੰ ਪਿਆਰ ਕਰੇਗਾ। ਮੈਂ ਅਤੇ ਮੇਰਾ ਪਿਤਾ ਉਸ ਕੋਲ ਆਵਾਂਗੇ ਅਤੇ ਉਸ ਦੇ ਨਾਲ ਰਹਾਂਗੇ। 24 ਪਰ ਜਿਹੜਾ ਵਿਅਕਤੀ ਮੈਨੂੰ ਪਿਆਰ ਨਹੀਂ ਕਰਦਾ ਉਹ ਮੇਰੇ ਉਪਦੇਸ਼ ਨੂੰ ਵੀ ਨਹੀਂ ਮੰਨਦਾ। ਜਿਹੜੇ ਉਪਦੇਸ਼ ਮੈਂ ਤੁਹਾਨੂੰ ਦਿੰਦਾ ਹਾਂ ਉਹ ਮੇਰੇ ਆਪਣੇ ਨਹੀਂ ਹਨ ਸਗੋਂ ਇਹ ਮੇਰੇ ਪਿਤਾ ਦੇ ਹਨ, ਜਿਸਨੇ ਮੈਨੂੰ ਭੇਜਿਆ ਹੈ।25 “ਇਹ ਸੱਭ ਗੱਲਾਂ ਮੈਂ ਤੁਹਾਨੂੰ ਉਦੋਂ ਦੱਸ ਚੁੱਕਾਂ ਹਾਂ ਜਦੋਂ ਮੈਂ ਹਾਲੇ ਤੁਹਾਡੇ ਨਾਲ ਸੀ। 26 ਪਰ ਸਹਾਇਕ ਪਵਿੱਤਰ ਆਤਮਾ ਹੈ, ਜਿਸ ਨੂੰ ਪਿਤਾ, ਮੇਰੇ ਨਾਂ ਵਿੱਚ ਭੇਜੇਗਾ। ਉਹ ਤੁਹਾਨੂੰ ਸਭ ਕੁਝ ਸਿੱਖਾਵੇਗਾ ਅਤੇ ਉਹ ਤੁਹਾਨੂੰ ਉਹ ਸਭ ਚੇਤੇ ਕਰਾਵੇਗਾ, ਜੋ ਕੁਝ ਮੈਂ ਤੁਹਾਨੂੰ ਕਿਹਾ ਹੈ।27 “ਮੈਂ ਤੂਹਾਨੂੰ ਸ਼ਾਂਤੀ ਦੇ ਜਾਂਦਾ ਹਾਂ। ਮੈਂ ਆਪਣੀ ਸ਼ਾਂਤੀ ਤੁਹਾਨੂੰ ਦਿੰਦਾ ਹਾਂ। ਮੈਂ ਤੁਹਾਨੂੰ ਸੰਸਾਰ ਤੋਂ ਵੱਖਰੀ ਕਿਸਮ ਦੀ ਸ਼ਾਂਤੀ ਦਿੰਦਾ ਹਾਂ, ਇਸ ਲਈ ਤੁਹਾਡੇ ਦਿਲ ਦੁੱਖੀ ਅਤੇ ਘਬਰਾਏ ਹੋਏ ਨਹੀਂ ਹੋਣੇ ਚਾਹੀਦੇ।

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ