Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਆਤਮਾ ਦੇ ਨਾਲ ਭਰ ਹੋਣਾ

ਇੱਕ ਜੇਤੂ ਜਾਂ ਵਿਜਈ ਮਸੀਹ ਜੀਵਨ ਇੱਕ ਖ਼ਾਸ ਤਰ੍ਹਾਂ ਦਾ ਮਸੀਹ ਜੀਵਨ ਦੀ ਤੁਲਨਾ ਦੇ ਵਿੱਚ ਇੱਕ ਪਾਸੇ ਖਡ਼ਾ ਹੁੰਦਾ ਹੈ। ਇਹ ਪਰਮੇਸ਼ੁਰ ਦੇ ਉੱਤੇ ਨਿਰਭਰਤਾ ਦਾ ਜੀਵਨ ਹੈ ਇਸਦੀ ਬਜਾਏ ਕਿ ਉਸਤੋਂ ਵੱਖ ਆਪਣੇ ਉੱਤੇ ਨਿਰਭਰ ਹੋਈਏ। ਇਹ ਉਸਦੇ ਉੱਤੇ ਭਰੋਸਾ ਕਰਨ ਵਾਲਾ ਜੀਵਨ ਹੈ ਇਸਦੀ ਬਜਾਏ ਕਿ ਆਪਣੀ ਤਾਕਤ ਦੇ ਵਿੱਚ ਕੋਸ਼ਿਸ਼ ਕਰਨਾ। ਇਹ ਆਪਣੇ ਆਪੇ ਨੂੰ ਖਾਲੀ ਕਰ ਦੇਣਾ ਹੈ ਅਤੇ ਪਰਮੇਸ਼ੁਰ ਦੀ ਆਤਮਾ ਦੇ ਨਾਲ ਭਰੇ ਹੋਣਾ ਹੈ। ਅਸੀ ਹੁਣ ਆਪਣੇ ਜੀਵਨ ਨੂੰ ਆਪਣੇ ਕਾਬੂ ਵਿੱਚ ਨਹੀ ਰੱਖਦੇ, ਪਰ ਮਸੀਹ ਨੇ ਸਾਡੇ ਦਿਲਾਂ ਦੀ ਲਗਾਮਾਂ ਨੂੰ ਫਡ਼ਿਆ ਹੋਇਆ ਹੈ।

ਪਰਮੇਸ਼ੁਰ ਆਪਣੇ ਬਚਿਆਂ ਨੂੰ ਹੁਕਮ ਦਿੰਦਾ ਹੈ ਕਿ ਉਹ ਆਤਮਾ ਦੇ ਨਾਲ ਭਰੇ ਹੋਏ ਹੋਣ (ਅਫਸੀਆਂ 5:18)। ਤਾਂ ਵੀ, ਕੁਝ ਹੀ ਇਸ ਗੱਲ ਨੂੰ ਜਾਣਦੇ ਹਨ ਕਿ ਉਸਦੀ ਆਤਮਾ ਦੀ ਭਰਪੂਰੀ ਦੇ ਵਿੱਚ ਜੀਵਨ ਬਤੀਤ ਕਰਨ ਦਾ ਕੀ ਅਰਥ ਹੁੰਦਾ ਹੈ। ਪਵਿੱਤ੍ਰ ਆਤਮਾ ਦੇ ਨਾਲ ਭਰੇ ਹੋਏ ਹੋਣ ਦੇ ਉੱਤੇ ਕਾਫੀ ਕੁਝ ਕਿਹਾ ਜਾ ਰਿਹਾ ਹੈ ਪਰ ਬਹੁਤ ਥੋਡ਼ੇ ਹੀ ਹਨ ਜਿਹਡ਼ੇ ਆਤਮਾ ਦੀ ਸਾਮਰਥ ਦੇ ਵਿੱਚ ਚਲਦੇ ਹਨ। ਆਤਮਾ ਦੇ ਨਾਲ ਭਰਿਆ ਹੋਇਆ ਜੀਵਨ ਆਪਣੇ ਆਪ ਨੂੰ ਪੂਰਨ ਪਰਮੇਸ਼ੁਰ ਉੱਤੇ ਛੱਡ ਦਿੰਦਾ ਹੈ।

ਡਾ. ਬਿਲ ਬ੍ਰਾਇਟ, ਕੈਂਪਸ ਕਰੂਸੇਡ ਫਾਰ ਕ੍ਰਾਇਸਟ ਦੇ ਸੰਸਥਾਪਕ ਅਤੇ ਸਭਾਪਤੀ, ਪਵਿੱਤ੍ਰ ਆਤਮਾ ਦੇ ਨਾਲ ਭਰੇ ਹੋਏ ਹੋਣ ਦੀ ਵਿਖਾਇਆ ਆਤਮਿਕ ਸਾਹ ਲੈਂਣ ਦੇ ਨਾਲ ਕਰਦੇ ਹਨ। “ਜਦੋਂ ਅਸੀ ਆਪਣੇ ਪਾਪ ਨੂੰ ਮੰਨਦੇ ਹਾਂ,” ਉਹ ਕਹਿੰਦੇ ਹਨ, “ਅਸੀ ਸਾਹ ਛੱਡ ਰਹੇ ਹੁੰਦੇ ਹਾਂ।” ਪਰਮੇਸ਼ੁਰ ਸਾਨੂੰ ਸਾਡੇ ਪਾਪਾਂ ਤੋਂ ਸਾਫ ਕਰ ਰਿਹਾ ਹੁੰਦਾ ਹੈ ਅਤੇ ਅਸੀ ਆਪਣੇ ਆਪੇ ਤੋਂ ਮਰੇ ਹੋਏ ਹੋਣ ਦੀ ਸਥਿਤੀ ਵਿੱਚ ਆ ਜਾਂਦੇ ਹਾਂ। ਪਰ ਫਿਰ ਡਾ. ਬਿਲ ਬ੍ਰਾਇਟ ਕਹਿੰਦੇ ਹਨ ਕਿ ਹਰੇਕ ਵਿਸ਼ਵਾਸੀ “ਸਾਹ ਅੰਦਰ ਲੈਂਦਾ ਹੈ”। ਸਾਨੂੰ ਵਿਸ਼ਵਾਸ ਦਾ ਨਾਲ ਆਤਮਾ ਦੀ ਭਰਪੂਰੀ ਨੂੰ ਲੈ ਲੈਂਣਾ ਚਾਹੀਦਾ ਹੈ।

ਸਾਡੇ ਜੀਵਨਾਂ ਦੇ ਵਿੱਚ ਪਵਿਤ੍ਰ ਆਤਮਾ ਦੀ ਭਰਪੂਰੀ ਨੂੰ ਬਣਾਈ ਰੱਖਣ ਦੇ ਲਈ ਉਸਨੂੰ ਕਾਬੂ ਵਿੱਚ ਰਰਿਣਾ ਇੱਕ ਚਾਬੀ ਹੈ।  ਇਸਦਾ ਅਰਥ ਇਹ ਹੈ ਕਿ ਜਦੋਂ ਅਸੀ ਆਤਮਾ ਦੇ ਨਾਲ ਭਰੇ ਹੋਏ ਹੁੰਦੇ ਹਾਂ ਤਾਂ ਮਸੀਹ ਸਾਡੇ ਜੀਵਨ ਨੂੰ ਆਪਣੀ ਅਧੀਨਤਾ ਦੇ ਵਿੱਚ ਰੱਖਦਾ ਹੈ। ਉਹ ਸਾਡੀ ਹਾਹਾਂ ਨੂੰ ਨਿਰਦੇਸ਼ ਦਿੰਦਾ ਹੈ ਅਤੇ ਜੋ ਕੁਝ ਪਰਮੇਸ਼ੁਰ ਸਾਥੋ ਚਾਹੁੰਦਾ ਹੈ ਉਸਨੂੰ ਕਰਨ ਦੇ ਲਈ ਸਾਮਰਥ ਦੇ ਨਾਲ ਭਰਦਾ ਹੈ। ਇਸ ਲਈ ਜੇਤੂ ਮਸੀਹ ਜੀਵਨ ਆਤਮਾ ਦੀ ਅਧੀਨਤਾ ਦੇ ਵਿੱਚ ਰਹਿਣ ਵਾਲਾ ਜੀਵਨ ਹੈ। ਅਜਿਹਾ ਜੀਵਨ ਜਿਹਡ਼ਾ ਆਤਮਾ ਦੀ ਅਧੀਨਤਾ ਦੇ ਵਿੱਚ ਰਹਿੰਦਾ ਹੈ ਉਹ ਸਦਾ ਪਰਮੇਸ਼ੁਰ ਨੂੰ ਪ੍ਰਸੰਨ ਕਰਨ ਵਾਲੇ ਫਲ ਨੂੰ ਪੈਦਾ ਕਰੇਗਾ।

ਮੈਂਨੂੰ ਪਵਿਤ੍ਰ ਆਤਮਾ ਦੇ ਨਾਲ ਭਰੇ ਹੋਏ ਹੋਣ ਦੇ ਇਸ ਸਿਧਾਂਤ ਦੇ ਬਾਰੇ ਵਿੱਚ ਉਦੋਂ ਪਤਾ ਚਲਿਆ ਜਦੋਂ ਮੈਂ ਇੱਕ ਨਵਾਂ ਵਿਸ਼ਵਾਸੀ ਹੀ ਸਾਂ। ਮਸੀਹ ਨੂੰ ਜਾਣ ਲੈਣ ਤੋਂ ਮੈਂ ਕੈਂਪਸ ਕਰੂਸੇਡ ਫਾਰ ਕ੍ਰਾਇਸਟ ਦੇ ਵਿੱਚ ਦੋ ਹਫਤਿਆਂ ਦੇ ਅਧਿਐਨ ਕੀਤਾ। ਮੈਂ ਇਹ ਸੁਣਿਆ ਕਿ ਡਾ. ਬਿਲ ਬ੍ਰਾਇਟ ਇਸ ਆਤਮਿਕ ਸਾਹ ਲੈਣ ਦੀ ਮਹਾਨ ਸਚਆਈ ਦੇ ਉੱਤੇ ਸਿੱਖਿਆ ਦਿੰਦੇ ਹਨ। ਉਨ੍ਹਾਂ ਨੇ ਸਾਨੂੰ ਚੁਨੌਤੀ ਦਿੰਤੀ ਕਿ ਅਸੀ ਇੱਕਲੇ ਹੋ ਜਾਈਏ ਅਤੇ ਕਾਗਜ ਦਾ ਇੱਕ ਟੁਕਡ਼ਾ ਲੈ ਲਈਏ ਅਤੇ ਉਸਦੇ ਉੱਤੇ ਆਪਣੀ ਜਾਣਕਾਰੀ ਦੇ ਵਿੱਚ ਕੀਤੇ ਗਏ ਪਾਪਾਂ ਨੂੰ ਲਿਖ ਲਈਏ। ਉਨ੍ਹਾਂ ਨੇ ਫਿਰ ਕਿਹਾ ਕਿ, “ਜਦੋਂ ਤੁਸੀ ਉਨ੍ਹਾਂ ਸਾਰਿਆਂ ਨੂੰ ਕਾਗਜ ਦੇ ਉੱਤੇ ਲਿਖ ਲਿਆ ਹੈ, ਤਾਂ ਇਹ ਪ੍ਰਰਾਥਨਾ ਕਰੋ, ‘ਪ੍ਰਭੂ, ਮੇਰੇ ਦਿਲ ਦੀ ਖੋਜ ਕਰ ਅਤੇ ਮੈਨੂੰ ਵਿਖਾਲ ਜੇ ਅਜਿਹੀ ਕੋਈ ਗੱਲ ਹੈ ਜਿਹਡ਼ੀ ਤੈਨੂੰ ਅਪ੍ਰਸੰਨ ਕਰਦੀ ਹੈ।’ ਜੇ ਉਹ ਤੁਹਾਨੂੰ ਕੁਝ ਹੋਰ ਵਿਖਾਲਦਾ ਹੈ, ਤਾਂ ਉਸਨੂੰ ਵੀ ਲਿਖ ਲਵੋ। ਪਰਮੇਸ਼ੁਰ ਦੇ ਨਾਲ ਸਹਿਮਤ ਹੋ ਜਾਉ ਇਹ ਗਲਤ ਹੈ ਅਤੇ ਇਸਨੂੰ ਛੱਡ ਦੇਵੋ। ਉਹ ਤੁਹਾਨੂੰ ਮੁਆਫ ਕਰ ਦੇਵੇਗਾ ਅਤੇ ਤੁਹਾਨੂੰ ਸਾਫ ਕਰ ਦੇਵੇਗਾ। ਫਿਰ ਪਰਮੇਸ਼ੁਰ ਨੂੰ ਕਹੋ ਕਿ ਉਹ ਤੁਹਾਨੂੰ ਪਵਿੱਤ੍ਰ ਆਤਮਾ ਦੇ ਨਾਲ ਭਰ ਦੇਵੇ।”

ਮੈਂ ਡਾ. ਬਿਲ ਬ੍ਰਾਇਟ ਦੀ ਇਸ ਚੁਨੌਤੀ ਨੂੰ ਲੈ ਲਿਆ। ਜਦੋਂ ਮੈਨੂੰ ਇੱਕ ਸ਼ਾਤ ਥਾਂ ਮਿਲ ਗਈ ਜਿੱਥੇ ਮੈਂ ਪਰਮੇਸ਼ੁਰ ਦੇ ਨਾਲ ਇੱਕਲਾ ਹੋ ਸਕਦਾ ਸਾਂ, ਤਾਂ  ਮੈਂ ਆਪਣੀ ਜਾਣਕਾਰੀ ਵਿੱਚ ਕੀਤੇ ਗਏ ਸਾਰੇ ਪਾਪਾਂ ਨੂੰ ਲਿਖ ਲਿਆ। ਫਿਰ ਮੈਂ ਪ੍ਰਰਾਥਨਾ ਕੀਤੀ ਅਤੇ ਪਰਮੇਸ਼ੁਰ ਨੂੰ ਕਿਹਾ ਕਿ ਉਹ ਮੈਂਨੂੰ ਕੁਝ ਵੀ ਅਜਿਹਾ ਵਿਖਾਲੇ ਜਿਹਡ਼ਾ ਉਸਨੂੰ ਅਪ੍ਰਸੰਨ ਕਰਦਾ ਸੀ। ਕੀ ਤੁਸੀ ਜਾਣਦੇ ਹੋ ਕਿ ਕੀ ਹੋਇਆ? ਮੈਂਨੂੰ ਇੱਕ ਹੋਰ ਕਾਗਜ ਦੀ ਲੋਡ਼ ਪੈ ਗਈ। ਪਰਮੇਸ਼ੁਰ ਨੇ ਮੈਂਨੂੰ ਇਨ੍ਹਾਂ ਕੁਝ ਵਿਖਾਲ ਦਿੱਤਾ ਕਿ ਮੈਂ ਜਿੰਨ੍ਹਾਂ ਨੂੰ “ਕਮਜੋਰੀਆ” ਜਾਂ “ਸੱਮਸਿਆਵਾਂ” ਕਹਿ ਕੇ ਸੱਦਿਆ ਸੀ ਪਰਮੇਸ਼ੁਰ ਨੇ ਮੈਂਨੂੰ ਵਿਖਾਲਿਆ ਕਿ ਉਹ ਪਾਪ ਸਨ। ਜਦੋਂ ਮੈਂ ਉਨ੍ਵਾਂ ਗੱਲਾਂ ਦਾ ਇਕਰਾਰ ਕੀਤਾ ਅਤੇ ਉਨ੍ਹਾਂ ਨੂੰ ਛੱਡ ਦਿੱਤਾ, ਤਾਂ ਉਸਨੂੰ ਮੈਨੂੰ ਸਾਫ ਕਰ ਦਿਤਾ।

ਮੈਂ ਤਾਂ ਫਿਰ ਪਰਮੇਸ਼ੁਰ ਨੂੰ ਕਿਹਾ ਕਿ ਉਹ ਮੇਨੂੰ ਆਪਣੇ ਆਤਮਾ ਦੇ ਨਾਲ ਭਰ ਦੇਵੇ। ਮੈਂਨੂੰ ਧਰਤਾ ਨੂੰ ਟੋਟੋ-ਟੋਟੋ ਕਰ ਦੇਣ ਵਾਲਾ ਕੋਈ ਅਨੁਭਵ ਨਹੀ ਹੋਇਆ ਸੀ। ਮੈਂ ਕਿਸੇ ਦਰਸ਼ਨ ਨੂੰ ਪ੍ਰਾਪਤ ਨਹੀ ਕੀਤਾ ਸੀ ਜਾਂ ਪਰਾਈਆਂ ਭਾਖਿਆਂ ਦੇ ਵਿੱਚ ਨਹੀ ਬੋਲਿਆ ਸੀ। ਮੈਂ ਤਾਂ ਉਸਨੂੰ ਵਿਸ਼ਵਾਸ ਦੇ ਨਾਲ ਪਰਵਾਨਗੀ ਦਿੱਤੀ ਕਿ ਉਹ ਮੇਰੇ ਜੀਵਨ ਦੇ ਹਰੇਕ ਖੇਤਰ ਨੂੰ ਆਪਣੀ ਅਧੀਨਤਾ ਦੇ ਵਿੱਚ ਲੈ ਲਵੇ। ਮੈਂਨੂੰ ਇਸਨੂੰ ਪ੍ਰਮਾਣਿਤ ਕਰਨ ਦੇ ਲਈ ਕੋਈ ਵੱਡੀ ਸੰਵੇਦਨਾਂ ਵੀ ਨਹੀ ਹੋਈ ਸੀ ਕਿ ਮੈਂ ਪਵਿਤ੍ਰ ਆਤਮਾ ਦੇ ਨਾਲ ਭਰ ਗਿਆ ਸਾਂ। ਪਰ ਜਦ ਕਿ ਹੁਣ ਮੈਂ ਇਹ ਰੋਜਾਨਾ ਕਰਨਾ ਸਿੱਖ ਗਿਆ ਹਾਂ, ਮੇਰੇ ਜੀਵਨ ਵਿੱਚ ਇਸਦੇ ਪ੍ਰਮਾਣ ਨਜਰ ਆ ਰਹੇ ਹਨ। ਜਦ ਮੈਂ ਪਵਿਤ੍ਰ ਆਤਮਾ ਨੂੰ ਆਪਣੇ ਜੀਵਨ ਦੇ ਉੱਤੇ ਅਧੀਕਾਰ ਕਰਨ ਦੀ ਪ੍ਰਵਾਨਗੀ ਦੇ ਦਿੱਤਾ, ਉਹ ਮੇਰੇ ਵਿੱਚ ਆਪਣੀ ਧਾਰਮਿਕਤਾ ਦੇ ਫਲ ਨੂੰ ਪੈਦਾ ਕਰ ਰਿਹਾ ਹੈ। ਇਹ ਮੇਰੇ ਦਿਲ ਦੇ ਵਿੱਚ ਆ ਰਹੇ ਹਨ ਅਤੇ ਇਹ ਪ੍ਰੇਮ, ਅਨੰਦ, ਸ਼ਾਤੀ, ਧੀਰਜ, ਦਿਆਲਗੀ, ਭਲਿਆਈ, ਵਫ਼ਾਦਾਰੀ, ਨਰਮਾਈ ਅਤੇ ਸੰਜਮ ਜੇ ਰੂਪ ਵਿੱਚ ਪ੍ਰਗਟ ਹੋ ਰਹੇ ਹਨ। ਦੂਜੇ ਸ਼ਬਦਾਂ ਦੇ ਵਿੱਚ ਆਤਮਾ ਦੇ ਨਾਲ ਭਰਿਆ ਹੋਇਆ ਜੀਵਨ ਉਹ ਜੀਵਨ ਹੈ ਜਿਹਡ਼ਾ ਆਪਣੇ ਆਪ ਦੀ ਅਧੀਨਤਾ ਦੇ ਵਿੱਚ ਰਹਿਣ ਦੀ ਬਜਾਏ ਹਰ ਰੋਜ ਆਪਣੇ ਆਪ ਨੂੰ ਪਵਿਤ੍ਰ ਆਤਮਾ ਦੀ ਅਧੀਨਤਾ ਦੇ ਵਿੱਚ ਦੇਣ ਦੀ ਚੌਣ ਕਰਨਾ ਹੈ।

ਇਹ ਚੋਣ ਤੁਹਾਡੀ ਆਪਣੀ ਹੈ। ਇਹ ਜਾਂ ਤਾ ਜਿੱਤ ਹੈ ਜਾਂ ਫਿਰ ਹਾਰ; ਉਸਦੀ ਸਾਮਰਥ ਜਾਂ ਤੁਹਾਡੀ ਕਮਜੋਰੀ; ਆਤਮਾ ਦਾ ਫਲ ਜਾਂ ਸਰੀਰ ਦੇ ਕੰਮ; ਮਸੀਹ ਦੀ ਅਧੀਨਤਾ ਜਾਂ ਦਿਲ ਦੇ ਉੱਤੇ ਆਪਣੇ ਆਪ ਦਾ ਅਧੀਕਾਰ। ਇਹ ਚੋਣ ਤੁਹਾਨੂੰ ਕਰਨੀ ਹੈ। ਰਸੂਲ ਨੇ ਸਾਲਾਂ ਪਹਿਲਾਂ ਇਨ੍ਹਾਂ ਸ਼ਬਦਾਂ ਨੂੰ ਪਵਿਤ੍ਰ ਆਤਮਾ ਦੀ ਅਗੁਵਾਈ ਦੇ ਵਿੱਚ ਲਿਖ ਦਿੱਤਾ, ” ਆਤਮਾ ਦੇ ਨਾਲ ਭਰਪੂਰ ਹੋ ਜਾਉ” (ਅਫਸੀਆਂ 5:18)। ਜੇ ਤੁਸੀ ਆਪਣੇ ਪਾਪਾਂ ਅਤੇ ਆਪਣੇ ਆਪੇ ਤੋਂ ਖਾਲੀ ਹੋ ਗਏ ਹੋ, ਤਾਂ ਤੁਸੀ ਪਵਿਤ੍ਰ ਆਤਮਾ ਦੇ ਨਾਲ ਭਰੇ ਜਾਣ ਦੀ ਹਾਲਤ ਦੇ ਵਿੱਚ ਹੋ। ਤੁਸੀ ਪਰਮੇਸ਼ੁਰ ਨੂੰ ਇਸਨੂੰ ਇਸ ਵੇਲੇ ਤੁਹਾਡੇ ਜੀਵਨ ਵਿੱਚ ਭਰਨ ਦੇ ਲਈ ਕਿਉਂ ਨਹੀ ਕਹਿੰਦੇ।

ਅਫ਼ਸੀਆਂ ਨੂੰ 5:15-20

15 ਇਸ ਲਈ ਇਸ ਗੱਲੋਂ ਬਹੁਤ ਸਾਵੱਧਾਨ ਰਹੋ ਕਿ ਤੁਸੀਂ ਕਿਵੇਂ ਜਿਉਂਦੇ ਹੋ। ਗਿਆਨਹੀਣ ਬੰਦਿਆਂ ਦੇ ਢੰਗ ਵਾਂਗ ਨਾ ਜੀਓ। ਸਗੋਂ ਗਿਆਨਵਾਨ ਬਣਕੇ ਜੀਓ। 16 ਮੇਰਾ ਭਾਵ ਇਹ ਹੈ ਕਿ ਤੁਹਾਨੂੰ ਆਪਣੇ ਹਰ ਮੌਕੇ ਨੂੰ ਚੰਗੇ ਕੰਮ ਲਈ ਵਰਤਣਾ ਚਾਹੀਦਾ ਹੈ ਕਿਉਂਕਿ ਇਹ ਸਮੇਂ ਭ੍ਰਿਸ਼ਟ ਹਨ। 17 ਇਸ ਲਈ ਮੂਰੱਖਤਾ ਦਾ ਜੀਵਨ ਨਾ ਜੀਵੋ। ਪਰ ਉਹ ਗੱਲਾਂ ਸਿੱਖੋ ਜਿਹੜੀਆਂ ਪ੍ਰਭੂ ਤੁਹਾਡੇ ਪਾਸੋਂ ਕਰਵਾਉਣੀਆਂ ਚਾਹੁੰਦਾ ਹੈ। 18 ਮੈਅ ਨਾਲ ਸ਼ਰਾਬੀ ਨਾ ਹੋਵੋ। ਇਹ ਆਤਮਕ ਤੌਰ ਤੇ ਤੁਹਾਨੂੰ ਤਬਾਹ ਕਰ ਦੇਵੇਗੀ, ਪਰ ਇਸਦੀ ਜਗ਼੍ਹਾ ਆਤਮਾ ਨਾਲ ਭਰਪੂਰ ਹੋਵੇ। 19 ਇੱਕ ਦੂਸਰੇ ਨਾਲ ਭਜਨਾਂ, ਸ਼ਬਦਾਂ ਅਤੇ ਆਤਮਕ ਗੀਤਾਂ ਨਾਲ ਬੋਲੋ। ਆਪਣੇ ਦਿਲਾਂ ਵਿੱਚ ਪ੍ਰਭੂ ਲਈ ਗਾਓ ਅਤੇ ਸੰਗੀਤ ਛੇੜੋ। 20 ਹਰ ਚੀਜ਼ ਲਈ ਪਿਤਾ ਪਰਮੇਸ਼ੁਰ ਦਾ ਧੰਨਵਾਦ ਕਰੋ, ਉਸਦਾ ਸਾਡੇ ਪ੍ਰਭੂ ਯਿਸੂ ਮਸੀਹ ਦੇ ਨਾਮ ਤੇ ਧੰਨਵਾਦ ਕਰੋ।

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ