Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਹਰ ਰੋਜ ਮਰਨਾ

“ਮੈਂ ਹਰ ਰੋਜ ਮਰਦਾ ਹਾਂ!” ਇਤਹਾਸ ਦੇ ਮਹਾਨ ਗਿਆਤਾ ਇਨ੍ਹਾਂ ਸ਼ਬਦਾਂ ਨੂੰ ਸ਼ਾਇਦ ਨਾ ਸਮਝ ਸਕਨ, ਪਰ ਇਨ੍ਹਾਂ  ਨੂੰ ਹਰੇਕ ਜੇਤੂ ਜਾਂ ਵਿਜਈ ਵਿਸ਼ਵਾਸੀ ਸਾਫ ਸਾਫ ਸਮਝ ਸਕਦਾ ਹੈ। ਜੇਤੂ ਮਸੀਹੀ ਵਿਸ਼ਵਾਸੀ ਜੀਵਨ ਦਾ ਭੇਦ ਰਸੂਲ ਪੌਲੂਸ ਦੇ ਉਨ੍ਹਾਂ ਸ਼ਬਦਾਂ ਦੇ ਵਿੱਚ ਮਿਲਦਾ ਹੈ ਜਿਹਡ਼ੇ ਉਸਨੇ ਲਗਭਗ ਦੋ ਹਜਾਰ ਸਾਲ ਪਹਿਲਾਂ ਲਿਖੇ ਸਨ। ਉਸਨੂੰ ਨਾ ਕੇਵਲ ਇਸ ਮੌਤ ਦੇ ਬਾਰੇ ਵਿੱਚ ਕੁਰਿੰਥੀਆਂ ਦੇ ਵਿਸ਼ਵਾਸੀਆਂ ਨੂੰ ਲਿਖਿਆ ਪਰ ਨਾਲ ਹੀ ਨਾਲ ਗਲਾਤਿਆ ਅਤੇ ਰੋਮੀਆਂ ਦੇ ਵਿੱਚ ਮਸੀਹ ਦੇ ਪਿਛੇ ਚਲਦੇ ਹੋਏ ਵਿਸ਼ਵਾਸੀਆਂ ਨੂੰ ਵੀ ਲਿਖਿਆ। ਪੋਲੂਸ ਇਹ ਸਮਝ ਗਿਆ ਸੀ ਕਿ ਜੇਤੂ ਜੀਵਨ ਸਲੀਬ ਦਿੱਤੇ ਗਏ ਜੀਵਨ ਦੇ ਫਲ ਵਜ਼ੋ ਹੁੰਦਾ ਹੈ।

ਪਰ ਅਸਲ ਵਿੱਚ ਜਦੋਂ ਉਸਨੂੰ 1 ਕੁਰਿੰਥੀਆਂ 15:31 ਨੂੰ ਲਿਖਿਆ ਤਾਂ ਉਸਦਾ ਕੀ ਅਰਥ ਸੀ, “ਮੈਂ ਹਰ ਰੋਜ ਮਰਦਾ ਹਾਂ।” ਪੌਲੂਸ ਇੱਕ ਆਤਮਿਕ ਵਾਸਤਵਿਕਤਾ ਦੇ ਬਾਰੇ ਵਿੱਚ ਬੋਲ ਰਿਹਾ ਸੀ ਜਿਸਨੂੰ ਕਈ ਵਿਸ਼ਵਾਸੀ ਨਹੀ ਸਮਝ ਸਕੇ ਹਨ। ਇਹ ਸਚਆਈ ਅਜਿਹੀ ਚਾਬੀ ਹੈ ਜਿਹਡ਼ੀ ਜੇਤੂ ਵਿਸ਼ਵਾਸੀ ਜੀਵਨ ਨੂੰ ਜੀਉਂਣ ਦੇ ਦਰਵਾਜੇ ਨੂੰ ਖੋਲ ਦਿੰਦੀ ਹੈ। ਇਹੋ ਅਜਿਹੀ ਨੀਂਹ ਹੈ ਜਿਸਦੇ ਉੱਤੇ ਸਾਡੇ ਜੀਵਨਾਂ ਦੀ ਜਿੱਤ ਉਸਾਰੀ ਗਈ ਹੈ। ਇਹ ਅਜਿਹਾ ਤੱਤ ਹੈ, ਜਿਹਡ਼ ਹਰੇਕ ਵਿਸ਼ਵਾਸੀ ਨੂੰ ਉਨ੍ਹਾਂ ਦੇ ਜੀਵਨ ਦੇ ਉਨ੍ਹਾਂ ਸਥਾਨਾਂ ਦੇ ਉੱਤੇ ਜਿੱਤ ਦਿੰਦਾ ਹੈ ਜਿੱਥੇ ਸਾਨੂੰ ਇੰਝ ਜਾਪਦਾ ਹੈ ਕਿ ਅਸੀ ਨਾ ਮੁਕਣ ਵਾਲੀ ਉਲਝਨ ਦੇ ਵਿੱਚ ਪਏ ਹੋਏ ਹਾਂ। ਮਸੀਹ ਦੀ ਮੌਤ ਤੋਂ ਮਾਨਵ ਜਾਤੀ ਦੇ ਲਈ ਇੱਕ ਮਹਾਨ ਜਿੱਤ ਸਾਹਮਣੇ ਆਈ ਜਿਸਨੂੰ ਅਸੀ – ਮਸੀਹ ਦੇ ਜੀ ਉੱਠਣ ਤੋਂ ਜਾਣਦੇ ਹਾਂ।

ਜਦੋਂ ਅਸੀ ਮਸੀਹ ਦੇ ਬਾਰੇ ਵਿੱਚ ਜਾਣ ਜਾਂਦੇ ਹਾਂ, ਤਾਂ ਇੱਥੇ ਕੁਝ ਅਜਿਹੀ ਗਹਰੀ ਆਤਮਿਕਤਾ ਦੀ ਗੱਲ ਹੈ ਜਿਹਡ਼ੀ ਸਾਡੇ ਜੀਵਨਾਂ ਨੂੰ ਤਬਦੀਲ ਕਰ ਦਿੰਦੀ ਹੈ। ਸਾਡਾ ਪੁਰਾਣਾ ਜੀਵਨ ਮਰ ਜਾਂਦਾ ਹੈ, ਅਤੇ ਅਸੀ ਇੱਕ ਨਵੇਂ ਜੀਵਨ ਨੂੰ ਹਾਸਲ ਕਰਦੇ ਹਾਂ। ਇਸੇ ਲਈ ਪੌਲੁਸ ਨੇ ਲਿਖਿਆ ਕਿ, “ਸੋ ਜੋ ਕੋਈ ਮਸੀਹ ਵਿੱਚ ਹੌ ਤਾਂ ਉਹ ਨਵੀਂ ਸਰਿਸ਼ਟੀ ਹੈ; ਪੁਰਾਣੀਆਂ ਗੱਲਾਂ ਬੀਤ ਗਈਆਂ, ਵੇਖੋ, ਉਹ ਨਵੀਆਂ ਹੋ ਗਈਆਂ ਹਨ” (2 ਕੁਰਿੰਥੀਆਂ 5:17)। ਸਾਡਾ ਜੀਵਨ ਸਦੀਪਕ ਕਾਲ ਲਈ ਅਤੇ ਵਿਵਹਾਰਿਕ ਰੂਪ ਵਿੱਚ ਉਸੇ ਪੱਲਾਂ ਦੇ ਵਿੱਚ ਤਬਦੀਲ ਹੋ ਗਈਆ ਜਦੋਂ ਅਸੀ ਮਸੀਹ ਉੱਤੇ ਪ੍ਰਭੂ ਅਤੇ ਮੁਕਤੀਦਾਤਾ ਦੇ ਰੂਪ ਵਿੱਚ ਭਰੋਸਾ ਕੀਤਾ।

ਮੈਂ ਇਕ ਵਾਰੀ ਫਿਲੀਪੀਨ ਤੋਂ ਆਏ ਨੌਜਵਾਨਾਂ ਦੇ ਇੱਕ ਸਮੂਹ ਨਾਲ ਮੁਲਾਕਾਤ ਕੀਤੀ ਜਿਹਡ਼ੇ ਯਿਸੂ ਦੇ ਬਾਰੇ ਵਿੱਚ ਜਾਣ ਗਏ ਸਨ। ਉਹ ਸਾਰੇ ਯੁਰੋਪ ਦੇ ਵਿੱਚ ਗੀਤ ਗਾਉਂਦੇ ਅਤੇ ਉਸਦੇ ਸੇਵਕਾਈ ਕਰਦੇ ਹੋਰ ਚੱਕਰ ਲਗਾ ਰਹੇ ਸਨ। ਉਨ੍ਹਾਂ ਦੇ ਇੱਕ ਗੀਤ ਨੇ ਮੇਰੇ ਦਿਲ ਨੂੰ ਛੂਹ ਲਿਆ, ਕਿਉਂਕਿ ਇਹ ਬਡ਼ੇ ਸਾਧਾਰਨ ਤਰੀਕੇ ਦੇ ਨਾਲ ਮੇਰੇ ਗਵਾਹੀ ਨੂੰ ਬਿਆਨ ਕਰਦਾ ਸੀ ਅਤੇ ਨਾਲ ਹੀ ਨਾਲ ਮਸੀਹ ਦੇ ਪਿੱਛੇ ਚੱਲਣ ਵਾਲੇ ਹਰੇਕ ਵਿਸ਼ਵਾਸੀ ਦੀ ਗਵਾਹੀ ਦਿੰਦਾ ਸੀ। “ਮੈਂ ਫਿਰ ਕਦੀ ਪਹਿਲਾਂ ਵਾਂਗ ਨਹੀ ਰਿਹਾਂਗਾ, ਕਦੀ ਵੀ ਨਹੀ। ਮੈਂ ਫਿਰ ਕਦੀ ਪਹਿਲਾਂ ਵਾਂਗ ਨਹੀ ਰਿਹਾਂਗਾ, ਕਦੀ ਵੀ ਨਹੀ। ਕਿਉਂਕਿ ਮੇਰੀ ਮੁਲਾਕਾਤ ਪ੍ਰਭੂ ਦੇ ਨਾਲ ਹੋ ਗਈ ਹੈ, ਮੈਂ ਉਹੋ ਜਿਹਾ ਨਹੀ ਹਾਂ ਅਤੇ ਮੈਂ ਫਿਰ ਕਦੀ ਵੀ ਪਹਿਲਾਂ ਵਾਂਗ ਨਹੀ ਰਿਹਾਂਗਾ।” ਜਦੋ ਮਸੀਹ ਸਾਡੇ ਜੀਵਨ ਦੇ ਵਿੱਚ ਆ ਜਾਂਦਾ ਹੈ, ਅਸੀ ਫਿਰ ਕਦੀ ਵੀ ਪਹਿਲਾਂ ਵਾਂਗ ਨਹੀ ਰਹਿੰਦੇ ਕਿਉਂਕਿ ਸਾਡਾ ਪੁਰਾਣਾ ਜੀਵਨ ਮਰ ਜਾਂਦਾ ਹੈ ਅਤੇ ਹੁਣ ਸਾਡੇ ਵਿੱਚ ਨਵਾਂ ਜੀਵਨ ਗਹਰਾਈ ਦੇ ਨਾਲ ਵਾਸ ਕਰ ਰਿਹਾ ਹੈ – ਮਸੀਹ ਦਾ ਜੀਵਨ ਪਵਿਤ੍ਰ ਆਤਮਾ ਦੇ ਰਾਹੀਂ ।

ਫਿਰ ਅਸੀ ਹਾਰ ਦਾ ਅਨੁਭਵ ਕਿਉਂ ਕਰਦੇ ਹਾਂ? ਇਹ ਇੱਕ ਆਮ ਗੱਲ ਹੈ ਕਿਉਂਕਿ ਅਸੀ ਆਪਣੀ ਤਾਕਤ ਤੋਂ ਜੀਣ ਦੀ ਕੋਸ਼ਿਸ਼ ਕਰਦੇ ਹਾਂ। ਸਾਨੂੰ ਹਰ ਰੋਜ ਮਰਨ ਨੂੰ ਸਿੱਖਣਾ ਚਾਹੀਦਾ ਹੈ। ਜਦੋਂ ਅਸੀ ਆਪਣੇ ਆਪੇ ਦੇ ਲਈ ਮੋਏ ਹੋਏ ਵਾਂਗ ਦੀ ਸਥਿਤੀ ਉੱਤੇ ਕੰਮ ਕਰਦੇ ਹਾਂ ਤਾਂ, ਤਾਂ ਉਸ ਵੇਲੇ ਪਵਿਤ੍ਰ ਆਤਮਾ ਮਸੀਹ ਦੇ ਜੀਵਨ ਨੂੰ ਸਾਡੇ ਵਿੱਚ ਪ੍ਰਕਾਸ਼ਿਤ ਕਰਦਾ ਹੈ। ਅਸੀ ਮਸੀਹ ਦੇ ਜੀਵਨ ਦੇ ਫਲ ਨੂੰ ਪੈਦਾ ਕਰਦੇ ਹਾਂ। ਜਿਸ ਤਰ੍ਹਾਂ ਮਸੀਹ ਨੂੰ ਜੀ ਉੱਠਣ ਦੇ ਲਈ ਮਰਨਾ ਪਿਆ ਸੀ, ਉਸੇ ਹੀ ਤਰ੍ਹਾਂ ਸਾਨੂੰ ਆਪਣੇ ਆਪੇ ਦੇ ਲਈ ਹਰ ਰੋਜ ਮਰਨ ਦੀ ਲੋਡ਼ ਹੈ ਤਾਂ ਅਸੀ ਮਸੀਹ ਦੇ ਜੀ ਉੱਠੇ ਹੋਏ ਜੀਵਨ ਦਾ ਅਨੁਭਵ ਕਰ ਸਕਿਏ।

ਬਿਲਕੁਲ ਸਾਫ-ਸਾਫ ਕਹਿਣਾ, ਮੈਂਨੂੰ ਇਹ ਸਵੀਕਾਰ ਕਰਨਾ ਚਾਹੀਦਾ ਹੈ ਕਿ ਜਿਸ ਦਿਨ ਮੈਂ ਸਵੇਰੇ ਉਠ ਖਲੋਤਾ ਅਤੇ ਮਸੀਹ ਜੀਵਨ ਨੂੰ ਆਪਣੇ ਆਪ ਤੋਂ ਜੀਉਂਣ ਦੀ ਕੋਸ਼ਿਸ਼ ਕੀਤੀ, ਮੈਂ ਬਡ਼ੀ ਬੁਰੀ ਤਰ੍ਹਾਂ ਗਿਰ ਗਿਆ। ਪਰ ਜਿਨ੍ਹਾਂ ਦਿਨਾਂ ਵਿੱਚ ਮੈਂ ਉੱਠ ਕੇ ਪਰਮੇਸ਼ੁਰ ਨੂੰ ਇਹ ਕਿਹਾ ਕਿ, “ਮੈਂ ਮਸੀਹ ਜੀਵਨ ਅੱਜ ਨਹੀ ਜੀ ਸਕਦਾ। ਇਸ ਲਈ, ਮੈਂ ਅੱਜ ਮਰਦਾ ਹਾਂ। ਮੈਂ ਆਪਣੀ ਇੱਛਾਵਾਂ ਅਤੇ ਅਭਿਲਾਸ਼ਾਵਾ ਤੋਂ ਮਰਦਾ ਹਾਂ। ਮੈਂ ਆਪਣੀ ਯੋਗਤਾਵਾਂ ਅਤੇ ਕੋਸ਼ਿਸ਼ਾ ਤੋਂ ਮਰਦਾ ਹਾਂ। ਮੈਂ ਆਪਣੇ ਸੁਆਰਥ ਤੋਂ ਅੱਜ ਮਰਦਾ ਹਾਂ,” ਤਾਂ ਉਨ੍ਹਾਂ ਦਿਨਾਂ ਦੇ ਵਿੱਚ ਮੈਂ ਜਿੱਤ ਨੂੰ ਅਨੁਭਵ ਕੀਤਾ। ਮੈਂ ਉਸ ਸਚਆਈ ਦੀ ਖੋਜ ਕੀਤੀ ਜਿਹਡ਼ੀ ਪੋਲੂਸ ਨੂੰ ਲਿਖੀ ਹੈ, “ਪਰ ਹੁਣ ਤੋਂ ਮੈਂ ਤਾਂ ਨਹੀਂ ਜੀਉਂਦਾ ਸਗੋਂ ਮਸੀਹ ਮੇਰੇ ਵਿੱਚ ਜੀਉਂਦਾ ਹੈ” (ਗਲਾਤੀਆਂ ਨੂੰ 2:20 ਅ)।

ਮੇਰੇ ਇੱਕ ਮਿੱਤਰ ਨੇ ਕਾਫੀ ਸਾਲਾਂ ਪਹਿਲਾਂ ਮੈਨੂੰ ਕਿਹਾ ਸੀ ਕਿ ਉਹ ਆਤਮ ਹਤਿਆ ਕਰਨਾ ਦੇ ਲਈ ਸੋਚ ਰਿਹਾ ਸੀ। ਉਹ ਆਪਣੀ ਕਲੀਸੀਆ ਦੇ ਵਿੱਚ ਬੈਂਚਾ ਦੇ ਉੱਤੇ ਬੈਠਾ ਹੋਇਆ ਰੋਇਆ। ਉਸਦੇ ਪਾਸਟਰ ਨੇ ਉਸਨੂੰ ਵੇਖਿਆ ਅਤੇ ਉਸਨੂੰ ਪੁਛਿਆ, “ਤੁਸੀ ਕਿਉਂ ਰੋ ਰਹੇ ਹੋ?” ਮੇਰੇ ਮਿੱਤਰ ਨੇ ਉੱਤਰ ਦਿੱਤਾ, “ਮੈਂ ਹੁਣ ਹੋਰ ਜੀਉਂਣਾ ਨਹੀ ਚਾਹੁੰਦਾ। ਮੈਂ ਮਰਨਾ ਚਾਹੁੰਦਾ ਹਾਂ।” ਪਾਸਟਰ ਨੇ ਮੇਰੇ ਮਿੱਤਰ ਨੂੰ ਇਹ ਕਹਿੰਦੇ ਹੋਇਆ ਹੈਰਾਨ ਕਰ ਦਿੱਤਾ, “ਠੀਕ ਹੈ, ਜਾਉ, ਮਰ ਜਾਉ।”

ਮੇਰੇ ਮਿੱਤਰ ਨੇ ਪਾਸਟਰ ਦੀ ਵੱਲ ਵੇਖਿਆ ਅਤੇ ਕਿਹਾ, “ਕੀ, ਤੁਹਾਡਾ ਕਹਿਣ ਦਾ ਕੀ ਅਰਥ ਹੈ?” ਤਦ ਉਸ ਧਰਮੀ ਪਾਸਟਰ ਨੇ ਪਵਿਤ੍ਰ ਸ਼ਾਸ਼ਤਰ ਦੀ ਆਪਣੇ ਆਪੇ ਦੇ ਲਈ ਮਰਨ ਦੀ ਮਹਾਨ ਸਚਆਈ  ਨੂੰ ਇਸ ਨੌਜਵਾਨ ਦੇ ਲਈ ਖੋਲਿਆ ਤਾਂ ਜੋ ਮਸੀਹ ਸਾਡੇ ਵਿੱਚ ਵਾਸ ਕਰ ਸਕੇ। ਮੇਰਾ ਮਿੱਤਰ ਉਸੇ ਦਿਨ ਮਰ ਗਿਆ। ਅੱਜ ਉਹ ਮਸੀਹ ਦੀ ਖੁਸ਼ਖਬਰੀ ਦਾ ਇੱਕ ਸੇਵਕ ਹੈ। ਪਰਮੇਸ਼ੁਰ ਉਸਦੇ ਜੀਵਨ ਨੂੰ ਬਡ਼ੇ ਹੀ ਅਦਭੁਤ ਤਰੀਕੇ ਦੇ ਨਾਲ ਇਸਤੇਮਾਰ ਕਰ ਰਿਹਾ ਹੈ। ਉਸਨੇ ਜੇਤੂ ਮਸੀਹ ਜੀਵਨ ਦੇ ਭੇਦ ਨੂੰ ਸਿੱਖ ਲਿਆ ਹੈ। ਉਸਨੇ ਮਰਨ – ਹਰ ਰੋਜ ਮਰਨ ਦੇ ਬਾਰੇ ਵਿੱਚ ਸਿੱਖ ਲਿਆ ਹੈ।

ਗਲਾਤੀਆਂ ਨੂੰ 5:16-25

16 ਇਸ ਲਈ ਮੈਂ ਤੁਹਾਨੂੰ ਦੱਸਦਾ ਹਾਂ; ਆਤਮਾ ਦੀ ਅਗਵਾਈ ਵਿੱਚ ਜੀਓ। ਫ਼ੇਰ ਤੁਸੀਂ ਕੋਈ ਮੰਦਾ ਕੰਮ ਨਹੀਂ ਕਰੋਂਗੇ ਜਿਹੜੇ ਤੁਹਾਡੇ ਪਾਪੀ ਆਪੇ ਨੂੰ ਪਸੰਦ ਹਨ। 17 ਸਾਡੇ ਪਾਪੀ ਆਪੇ ਉਹੀ ਗੱਲਾਂ ਚਾਹੁੰਦੇ ਹਨ ਜੋ ਆਤਮਾ ਦੇ ਵਿਰੁੱਧ ਹਨ। ਆਤਮਾ ਉਹ ਗੱਲਾਂ ਚਾਹੁੰਦਾ ਹੈ ਜੋ ਸਾਡੇ ਪਾਪੀ ਆਪਿਆਂ ਦੇ ਵਿਰੁੱਧ ਹਨ। ਇਹ ਦੋਵੇਂ ਇੱਕ ਦੂਸਰੇ ਦੇ ਵਿਰੁੱਧ ਹਨ। ਇਸ ਲਈ ਤੁਸੀਂ ਉਹ ਕੰਮ ਨਾ ਕਰੋ ਜਿਹੜੇ ਤੁਸੀਂ ਸੱਚਮੁੱਚ ਕਰਨਾ ਚਾਹੁੰਦੇ ਹੋ। 18 ਪਰ ਜੇ ਤੁਸੀਂ ਆਤਮਾ ਦੀ ਅਗਵਾਈ ਨੂੰ ਆਗਿਆ ਦੇਵੋ ਤਾਂ ਤੁਸੀਂ ਨੇਮ ਦੇ ਅਧੀਨ ਨਹੀਂ ਹੋ।

19 ਮੰਦੇ ਕੰਮ, ਜਿਹੜੇ ਸਾਡਾ ਪਾਪੀ ਆਪਾ ਕਰਦਾ ਹੈ ਬੜੇ ਸਪੱਸ਼ਟ ਹਨ। ਜਿਨਸੀ ਗੁਨਾਹ, ਅਪਵਿੱਤਰਤਾ ਅਤੇ ਜਿਨਸੀ ਬਦੀ, 20 ਝੂਠੇ ਦੇਵੀ ਅਤੇ ਦੇਵਤਿਆਂ ਦੀ ਪੂਜਾ ਕਰਨੀ, ਜਾਦੂ ਕਰਨੇ, ਨਫ਼ਰਤ, ਝਗੜਾ, ਈਰਖਾ, ਕ੍ਰੋਧ, ਖੁਦਗਰਜ਼ੀ ਲੋਕਾਂ ਨੂੰ ਇੱਕ ਦੂਸਰੇ ਨਾਲ ਲੜਾਉਣਾ, ਵੰਡੀਆਂ ਪਾਉਣੀਆਂ, 21 ਦੋਖੀ ਹੋਣਾ, ਸ਼ਰਾਬੀ ਹੋਣਾ, ਅਨੈਤਿਕ ਦਾਅਵਤਾਂ, ਅਤੇ ਇਸੇ ਤਰ੍ਹਾਂ ਦੇ ਹੋਰ ਕੰਮ। ਮੈਂ ਇੱਕ ਵਾਰ ਫ਼ੇਰ ਤੁਹਾਨੂੰ ਉਸੇ ਤਰ੍ਹਾਂ ਚੇਤਾਵਨੀ ਦਿੰਦਾ ਹਾਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਦਿੱਤੀ ਸੀ; ਜਿਹੜੇ ਲੋਕ ਅਜਿਹੀਆਂ ਗੱਲਾਂ ਕਰਦੇ ਹਨ ਪਰਮੇਸ਼ੁਰ ਦੇ ਰਾਜ ਵਿੱਚ ਜਗ਼੍ਹਾ ਪ੍ਰਾਪਤ ਨਹੀਂ ਕਰਨਗੇ। 22 ਪਰ ਆਤਮਾ ਪ੍ਰੇਮ, ਆਨੰਦ, ਸ਼ਾਂਤੀ, ਸਬਰ, ਦਯਾ, ਚੰਗਿਆਈ, ਵਫ਼ਾਦਾਰੀ, 23 ਕੋਮਲਤਾ ਅਤੇ ਸ੍ਵੈਂ ਸੰਜਮ ਪ੍ਰਦਾਨ ਕਰਦਾ ਹੈ। ਕੋਈ ਵੀ ਨੇਮ ਅਜਿਹਾ ਨਹੀਂ ਹੈ ਜਿਹੜਾ ਇਨ੍ਹਾਂ ਚੀਜ਼ਾਂ ਨੂੰ ਗਲਤ ਆਖ ਸੱਕਦਾ ਹੈ। 24 ਜਿਹੜੇ ਲੋਕ ਮਸੀਹ ਯਿਸੂ ਨਾਲ ਸੰਬੰਧਿਤ ਹਨ, ਉਨ੍ਹਾਂ ਨੇ ਆਪਣੇ ਪਾਪੀ ਆਪਿਆਂ ਨੂੰ ਮਾਰ ਦਿੱਤਾ ਹੈ। ਉਨ੍ਹਾਂ ਨੇ ਖੁਦਗਰਜ਼ੀ ਅਤੇ ਮੰਦੀਆਂ ਗੱਲਾਂ ਛੱਡ ਦਿੱਤੀਆਂ ਹਨ ਜੋ ਉਹ ਕਰਨੀਆਂ ਚਾਹੁੰਦੇ ਸਨ। 25 ਅਸੀਂ ਆਪਣਾ ਨਵਾਂ ਜੀਵਨ ਆਤਮਾ ਤੋਂ ਪਾਉਂਦੇ ਹਾਂ। ਇਸ ਲਈ ਸਾਨੂੰ ਆਤਮਾ ਦੀ ਅਗਵਾਈ ਦੇ ਅਨੁਸਾਰ ਹੀ ਵਿਹਾਰ ਕਰਨਾ ਚਾਹੀਦਾ ਹੈ। 26 ਸਾਨੂੰ ਅਭਿਮਾਨੀ ਨਹੀਂ ਹੋਣਾ ਚਾਹੀਦਾ। ਸਾਨੂੰ ਇੱਕ ਦੂਸਰੇ ਨੂੰ ਭੜਕਾਉਣਾ ਨਹੀਂ ਚਾਹੀਦਾ। ਅਤੇ ਸਾਨੂੰ ਇੱਕ ਦੂਸਰੇ ਨਾਲ ਈਰਖਾ ਨਹੀਂ ਕਰਨੀ ਚਾਹੀਦੀ।

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ