Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਸਲੀਬ ਤੇ ਚੜਿਆ ਹੋਇਆ ਜੀਵਨ

ਮੇਰੇ ਮਸੀਹੀ ਜੀਵਨ ਦੇ ਪਹਿਲੇ ਤਿਨ ਸਾਲ ਮੇਰਾ ਦਿਲ ਮਸੀਹ ਦੇ ਪਿਆਰ ਦੇ ਨਾਲ ਜਲ ਰਿਹਾ ਸੀ/ ਮੈਂ ਹਰ ਇੱਕ ਨੂੰ ਉਸਦੇ ਪਿਆਰ ਬਾਰੇ ਦਸਣਾ ਚਾਹੁੰਦਾ ਸੀ/ ਮੈਂ ਬਾਈਬਲ ਦੇ ਅਧਿਅਨ ਅਤੇ ਪ੍ਰਾਥਨਾ ਦੁਆਰਾ ਉਸਦੀ ਹਜੂਰੀ ਵਿਚ ਜਾਣ ਡਾ ਇੰਤਜਾਰ ਕਰਦਾ ਰਹੰਦਾ ਸੀ/ ਉਹ ਇਹੋ ਜਿਹੇ ਅਨੋਖੇ ਦਿਨ ਸਨ ਜਿਨ੍ਹਾਂ ਨੂੰ ਮੈਂ ਕਦੇ ਵੀ ਨਹੀ ਭੁਲ ਸਕਦਾ / ਖਾਸ ਥਾਵਾਂ ਹੁੰਦੀਆਂ ਸਨ ਜਿਥੇ ਮੈਂ ਉਸ ਨੂੰ ਹਰ ਸਵੇਰ ਨੂੰ ਮਿਲਿਆ ਕਰਦਾ ਸੀ/ ਅੱਜ ੩੩ ਸਾਲ ਬਾਅਦ ਵੀ ਉਹ ਯਾਦਾਂ ਮੇਰੇ ਨਾਲ ਹਨ/

੩ ਸਾਲਾਂ ਬਾਅਦ ਮੇਰੇ ਮਸੀਹੀ ਜੀਵਨ ਦੇ ਤਜਰਬੇ ਵਿਚ ਕੁਝ ਹੋਇਆ/ ਉਹ ਪਰ੍ਮੇਸ਼ੇਰ ਦੇ ਪ੍ਰੇਮ ਦੀ ਅੱਗ ਦੀ ਲਾਟ  ਮੇਰੇ ਅੰਦਰੋਂ ਬੁਝਣ ਲੱਗ ਪਈ/ ਮੈਂ ਨਹੀ ਸੀ ਜਾਣਦਾ ਕਿ ਮੈਂ ਕੀ ਕਰਾ? ਮੈਂ ਜਾਣਦਾ ਸੀ ਕਿ ਮੈਂ ਇੱਕ ਮਸੀਹੀ ਹਾਂ, ਪਰ ਮੈਂ ਹੁਣ ਉਸ ਜਿੱਤ ਦਾ ਅਨੁਭਵ ਨਹੀ ਸੀ ਕਰ ਰਿਹਾ, ਜਿਸ ਨੂੰ ਮੈਂ ਕਦੇ ਜਾਣਦਾ ਸੀ/ ਮੈਂ ਨਹੀ ਸੀ  ਜਾਣਦਾ ਕਿ ਮੈਂ ਉਸ ਅੱਗ ਦੀ ਲਾਟ ਨੂੰ ਮੁੜ ਕਿਵੇਂ ਆਪਣੇ ਅੰਦਰ ਸੁਰਜੀਤ ਕਰਾ ਜੋ ਕਦੇ ਮੇਰੇ ਅੰਦਰ ਬਲਦੀ ਹੁੰਦੀ ਸੀ/

ਇੱਕ ਦਿਨ ਮੈਂ ਵਿਅਕਤੀ ਨੂੰ ਮਿਲਿਆ ਜਿਸਦਾ ਨਾਮ ਲਿਓ ਹਮ ਫ਼ਰੀ ਸੀ/ ਉਹ ਅੱਗ ਡਾ ਗੋਲਾ ਸੀ/ ਉਹ ਜਿਸਨੂੰ ਵੀ ਮਿਲਦਾ ਉਸ ਨੂੰ ਆਪਣੀ ਗਾਵਾਹੀ ਦਿੰਦਾ ਸੀ/ ਜਦ ਮੈਂ ਉਸ ਅੰਦਰ ਪਰ੍ਮੇਸ਼ੇਰ ਦੇ ਪ੍ਰੇਮ ਦੀ ਅੱਗ ਨੂੰ ਵੇਖਿਆ ਤਾਂ ਮੈਂ ਏਹਸਾਸ ਕੀਤਾ ਕਿ ਮੈਂ ਕਿਨ੍ਹਾ ਜਿਆਦਾ ਹਾਰਿਆ ਹੋਇਆ ਹਾਂ/ ਇੱਕ ਦਿਨ ਮੈਂ ਲਿਓ ਨਾਲ ਸਮੁੰਦਰ ਦੇ ਕੰਢੇ ਮੈਕ੍ਸਿਕੋ ਦੀ ਖਾੜੀ ਦੇ ਨੇੜੇ ਸੇਵਕੀ ਕਰ ਰਿਹਾ ਸੀ/ ਮੈਂ ਲਿਓ ਅੱਗੇ ਇਕਰਾਰ ਕੀਤਾ, “ਮੈਂ ਹਾਰਿਆ ਹੋਇਆ ਹਾਂ, ਮੈਨੂੰ ਨਹੀ ਪਤਾ ਕਿ ਮੈਂ ਕਿ ਕਰਾ? ਮੈਂ ਪਰ੍ਮੇਸ਼ੇਰ ਨਾਲ ਚਲਣ ਵਿਚ ਸੰਗਰਸ਼ ਕਰ ਰਿਹਾ ਹਾਂ/”

ਉਸ ਰਾਤ ਮੈਂ ਅਤੇ  ਲਿਓ ਨੇ ਇਕਠੇ ਪ੍ਰਾਥਨਾ  ਕੀਤੀ/ ਮੈਂ ਸੋਚਿਆ ਕਿ ਅਸੀਂ ਕੋਈ ਅਧੇ ਘੰਟੇ ਤੱਕ ਪ੍ਰਾਥਨਾ ਕਰੜੇ ਰਹੇਂ ਹਾਂ/ ਪਰ ਮੈਂ ਅਗਲੀ ਸਵੇਰ ਸੂਰਜ ਚੜਨ ਤੇ ਇਹ ਪਾਇਆ ਕਿ ਅਸੀਂ ਸਾਰੀ ਰਾਤ ਪ੍ਰਾਥਨਾ ਕਰਦੇ ਰਹੇ/ ਉਹ ਰਾਤ ਮੇਰੇ ਜੀਵਨ ਵਿਚ ਬਦਲਾਵ ਲਿਆਉਣ ਵਾਲੀ ਰਾਤ ਸੀ/ ਜਿਸਨੇ ਮੇਰੀ  ਪਰ੍ਮੇਸ਼ੇਰ ਨਾਲ ਚਾਲ ਨੂੰ  ਬਦਲ ਦਿੱਤਾ/

ਉਸ ਰਾਤ ਮੈਂ ਆਪਣੀ ਪਤਨੀ ਨੂੰ ਲਿਆ ਅਤੇ ਤਾਬੂਤ ਵਿਚ ਰਖ ਦਿੱਤਾ, ਮੈਂ ਆਪਣੇ ਫ੍ਰ੍ਨੀਚੇਰ ਨੂੰ ਲਿਆ ਅਤੇ ਉਸ ਨੂੰ ਤਾਬੂਤ ਵਿਚ ਰਖ ਦਿੱਤਾ/ ਮੈਂ ਆਪਣੀ ਗੱਡੀ, ਮੇਰੇ ਕਪੜਿਆ ਨੂੰ ਅਤੇ ਮੇਰੀਆਂ ਸਭ ਵਸਤਾਂ ਨੂੰ ਤਾਬੂਤ ਵਿਚ ਰਖ ਦਿੱਤਾ/ ਮੈਂ ਉਸ ਰਾਤ ਵੱਡਾ ਪ੍ਰਚਾਰਕ ਬਣਨ ਦੇ ਉਦੇਸ਼ਾਂ ਨੂੰ ਲਿਆ ਅਤੇ ਉਨ੍ਹਾਂ ਨੂੰ ਵੀ ਤਾਬੂਤ ਵਿਚ ਰਖ ਦਿੱਤਾ/ ਮੈਂ ਆਪਣੇ ਭਵਿਖ ਦੇ ਸੁਫਨਿਆ ਨੂੰ ਲਿਆ ਅਤੇ ਉਨ੍ਹਾਂ ਨੂੰ ਵੀ ਤਾਬੂਤ ਵਿਚ ਰਖ ਦਿੱਤਾ/ ਫਿਰ ਮੈਂ ਵੀ ਉਸ ਤਾਬੂਤ ਵਿਚ ਰੇੰਗਦਾ ਹੋਇਆ ਚਲਿਆ ਗਿਆ ਅਤੇ ਮਰ ਗਿਆ/

ਹੁਣ ਤੱਕ ਤੁਸੀ ਹੈਰਾਨ ਹੋ ਰਹੇ ਹੋਵੋਗੇ ਕਿ ਇਸ ਦੁਨੀਆਂ ਵਿਚ ਕਿਹੋ ਜਿਹੀਆ ਪਾਗਲਪਨ ਵਾਲਿਆਂ ਗਾਲਾਂ ਕਰ ਰਿਹਾ ਹਾਂ/ ਨਹੀ ਮੈਂ ਸਰੀਰਕ ਤੌਰ ਤੇ ਇਸ ਤਰਾ ਨਹੀ ਕੀਤਾ/ ਪਰ ਮੈਂ ਆਤਮਿਕ ਤੌਰ ਤੇ ਇਹ ਕਿਈਤਾ/ ਸੈਮੀ ਟਿਪਤ ਮਰ ਗਿਆ/ ਮੈਂ ਆਪਣੇ ਸਵਾਰਥੀ ਜੀਵਨ ਲੈ ਮਰ ਗਿਆ/ ਮੈਂ ਘਮੰਡ, ਹਉਮੇ, ਖੁਦ ਦੀ ਯੋਗਤਾ ਲਈ ਮਰ ਗਿਆ ਅਤੇ ਸਵਾਰਥ ਲਈ ਮਰ ਗਿਆ/ ਰਸੂਲ ਪੋਲੁਸ ਨੇ ਕਿਹਾ “ਮੈਂ ਮਸੀਹ ਨਾਲ ਸਲੀਬ ਤੇ ਚੜਾ ਦਿੱਤਾ ਗਿਆ ਹਾਂ, ਭਾਵੇਂਕਿ ਮੈਂ ਜੇਓੰਦਾ ਹਾਂ, ਪਰ ਮੈਂ ਨਹੀ, ਪਰ ਮੇਰੇ ਅੰਦਰ ਮਸੀਹ ਵਸਦਾ ਹੈ/ ਅਤੇ ਹੁਣ ਜਿਹੜਾ ਜੀਵਨ ਮੈਂ ਸਰੀਰ ਵਿਚ ਜੇਓੰਦਾ ਹਾਂ, ਉਹ ਮੈਂ ਪਰ੍ਮੇਸ਼ੇਰ ਦੇ ਪੁਤ੍ਟਰ ਉੱਪਰ ਵਿਸ਼ਵਾਸ ਦੇ ਕਾਰਨ ਜੇਓੰਦਾ ਹਾਂ” (ਗਲਾਤੀਆ ੨:੨੦)

ਪੋਲੁਸ ਸਲੀਬ ਉਪਰ ਮਸੀਹ ਦੇ ਨਾਲ ਸਰੀਰਕ ਤੌਰ ਤੇ ਨਹੀ ਸੀ ਚੜਾਇਆ ਗਿਆ/ ਪਰ ਉਹ ਆਪਣੇ ਸਵੈ  ਜੀਵਨ ਵਾਸਤੇ ਮਰ ਗਿਆ ਸੀ/ ਉਸਦੀ ਜਿੰਦਗੀ ਦਾ  ਵਿਵਰਣ ਇਸ ਗੱਲ ਨਾਲ ਹੁੰਦਾ ਸੀ “ਮਸੀਹ ਜੋ ਉਸ ਅੰਦਰ ਵਸਦਾ ਸੀ”

ਜਦ ਮੈਂ ਇਸ ਮਹਾਂ ਸਚਾਈ ਨੂੰ ਜਾਣਿਆ, ਤਾਂ ਪਰ੍ਮੇਸ਼ੇਰ ਦੇ ਪ੍ਰੇਮ ਦੀ ਅੱਗ ਮੇਰੇ ਆਤਮਾ ਦੇ ਅੰਦਰ ਹੋਰ ਵੀ ਗਹਿਰਾਈ ਨਾਲ ਫਿਰ ਤੋਂ ਬਲਣ ਲੱਗ ਪਈ,  ਅਸਲ ਵ੍ਕਿਹ ਮੈਂ ਆਪਣੇ ਆਪ ਵਾਸਤੇ ਜਦ ਮੈਂ ਮਸੀਹੀ  ਬਣਿਆ ਸੀ, ਮਰ ਗਿਆ ਸੀ/ “ਪੁਰਾਣਾ ਮਨੁਖ” ਮਰ ਗਿਆ ਸੀ/ ਅਤੇ ਮੈ ਮਸੀਹ ਵਿਚ ਨਵਾਂ ਜੀਵਨ ਵਾਸਤੇ ਜੀ ਉਠਿਆ ਸੀ/ ਇਸੇ ਲਈ ਮੈਂ ਮਸੀਹੀ ਜੀਵਨ ਦੇ ਸ਼ੁਰੁਆਤੀ ਦਿਨਾਂ ਵਿਚ ਬਹੁਤ ਜਿਆਦਾ ਜਿੱਤ ਨੂੰ ਵੇਖਿਆ/ ਪਰ ਕੀਤੇ ਨਾ ਕੀਤੇ ਮੈਂ ਰਾਹ ਵਿਚ ਇਹ ਸੋਚਣਾ ਸ਼ੁਰੂ ਕੀਤਾ ਕਿ ਮੈਂ ਆਪਣਾ ਮਸੀਹੀ ਜੀਵਨ ਖੁਦ ਜੀ ਸਕਦਾ ਹਾਂ/ ਮੈਂ ਕੋਸਿਸ਼ ਕੀਤੀ ਪਰ ਮੈਂ ਬੁਰੀ ਤਰਾ ਹਾਰ ਗਿਆ/

ਜੇਤੂ ਮਸੀਹੀ ਜੀਵਨ ਸਲੀਬ ਤੇ ਚੜਾਇਆ ਹੋਇਆ ਜੀਵਨ ਹੈ/ ਇਹ ਉਹ ਜੀਵਨ ਹੈ ਜੋ ਆਪਣੇ ਵਾਸਤੇ ਮਰ ਗਿਆ ਹੈ ਅਤੇ ਮਸੀਹ ਦੀ ਹਜੂਰੀ ਵਿਚ ਜੀ ਉਠਿਆ ਹੈ/ ਇਹ ਉਹ ਜੀਵਨ ਹੈ ਜੋ ਸਮਝਦਾ ਹੈ “ਹੁਣ ਮੈਂ ਨਹੀ ਪਰ ਮੇਰੇ ਅੰਦਰ ਮਸੀਹ ਜੇਓੰਦਾ ਹੈ” ਇਹ ਆਪਣੇ ਆਪ ਵਾਸਤੇ ਮਰ ਗਿਆ ਹੈ ਅਤੇ ਮਸੀਹ ਵਿਚ ਜੇਓੰਦਾ ਹੈ/

ਮੈਨੂੰ ਇੱਕ ਸ਼ਾਮ ਉਸ ਤਾਬੂਤ ਵਿਚ ਜਾਨਾ ਪਿਆ / ਸਿਰਫ ਉਸ ਤੋਂ ਬਾਅਦ ਹੀ ਮੈਂ ਜੇਤੂ ਮਸੀਹੀ ਜੀਵਨ ਡਾ ਅਨੁਭਵ ਕਰਨਾ ਸ਼ੁਰੂ ਕੀਤਾ/ ਸਾਡੇ ਸਭ ਦਾ ਇੱਕ ਤਾਬੂਤ ਇੰਤਜਾਰ ਕਰ ਰਿਹਾ ਹੈ/ ਜਿੰਦਗੀ ਜੋ ਮੋਤ ਤੋਂ ਆਯੀ ਹੈ/ ਅਸੀਂ ਮਸੀਹ ਦੇ ਜੀ ਉਠਣ ਦੀ ਤਾਕਤ ਨੂੰ ਕਦੀ ਵੀ ਅਨੁਭਵ ਨਹੀ ਕਰ ਪਾਵਾਂਗੇ ਜਦ ਤੱਕ ਅਸੀਂ ਉਸ ਨਾਲ ਸਲੀਬ ਤੇ ਚੜਾਏ ਜਾਣ ਵਾਲੇ ਜੀਵਨ ਦਾ ਅਨੁਭਵ ਨਹੀ ਕਰਾਂਗੇ/

 

ਕੁਲੁੱਸੀਆਂ ਨੂੰ 3:1-11

ਜੇਕਰ ਤੁਹਾਡਾ ਪੁਨਰ ਉੱਥਾਨ ਮਸੀਹ ਨਾਲ ਹੋਇਆ ਹੈ, ਤਾਂ ਸਵਰਗੀ ਚੀਜ਼ਾਂ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੋ। ਮੇਰਾ ਭਾਵ ਹੈ ਉਹ ਚੀਜ਼ਾਂ ਜਿਹੜੀਆਂ ਮਸੀਹ ਦੇ ਪਾਸ ਹਨ ਜਿੱਥੇ ਕਿ ਉਹ ਪਰਮੇਸ਼ੁਰ ਦੇ ਸੱਜੇ ਪਾਸੇ ਬੈਠਾ ਹੋਇਆ ਹੈ। 2 ਸਵਰਗ ਦੀਆਂ ਚੀਜ਼ਾਂ ਬਾਰੇ ਹੀ ਸੋਚੋ, ਧਰਤੀ ਦੀਆਂ ਚੀਜ਼ਾਂ ਬਾਰੇ ਨਹੀਂ। 3 ਕਿਉਂ ਕਿ ਤੁਹਾਡਾ ਪੁਰਾਣਾ ਪਾਪੀ ਆਪਾ ਮਰ ਗਿਆ ਅਤੇ ਤੁਹਾਡਾ ਨਵਾਂ ਜੀਵਨ ਮਸੀਹ ਨਾਲ ਪਰਮੇਸ਼ੁਰ ਵਿੱਚ ਰੱਖਿਆ ਗਿਆ ਹੈ। 4 ਮਸੀਹ ਸਾਡਾ ਜੀਵਨ ਹੈ। ਜਦੋਂ ਉਹ ਫ਼ੇਰ ਆਵੇਗਾ, ਤੁਸੀਂ ਉਸਦੀ ਮਹਿਮਾ ਵਿੱਚ ਸ਼ਾਮਿਲ ਹੋਵੋਂਗੇ। 5 ਇਸ ਲਈ ਸਾਰੀਆਂ ਮੰਦੀਆਂ ਗੱਲਾਂ ਆਪਣੇ ਜੀਵਨ ਵਿੱਚੋਂ ਕੱਢ ਦਿਓ। ਉਹ ਹਨ; ਜਿਨਸੀ ਪਾਪ, ਅਨੈਤਿਕਤਾ, ਲਾਲਸਾ, ਬੁਰੀਆਂ ਇੱਛਾਵਾਂ ਅਤੇ ਲਾਲਚ ਜੋ ਕਿ ਮੂਰਤੀ ਉਪਾਸੱਕ ਹਨ। 6 ਪਰਮੇਸ਼ੁਰ ਦਾ ਗੁੱਸਾ ਉਨ੍ਹਾਂ ਲੋਕਾਂ ਤੇ ਆਵੇਗਾ ਜੋ ਮੰਨਣ ਤੋਂ ਇਨਕਾਰ ਕਰਦੇ ਹਨ। [a] 7 ਅਤੀਤ ਵਿੱਚ, ਤੁਸੀਂ ਅਜਿਹੇ ਲੋਕਾਂ ਦਾ ਸੰਗ ਕੀਤਾ ਅਤੇ ਇਹ ਸਾਰੀਆਂ ਗੱਲਾਂ ਕੀਤੀਆਂ। 8 ਪਰ ਹੁਣ ਤੁਸੀਂ ਇਨ੍ਹਾਂ ਸਭ ਗੱਲਾਂ ਨੂੰ ਆਪਣੇ ਜੀਵਨ ਵਿੱਚੋਂ ਬਾਹਰ ਕੱਢ ਦਿਓ; ਨਰਾਜ਼ਗੀ, ਕ੍ਰੋਧ, ਦੁਰਭਾਵਨਾ, ਦੂਸਰਿਆਂ ਦੀ ਬੇਇੱਜ਼ਤੀ ਕਰਨਾ ਅਤੇ ਗੰਦੀ ਭਾਸ਼ਾ ਇਸਤੇਮਾਲ ਕਰਨੀ। 9 ਇੱਕ ਦੂਸਰੇ ਨਾਲ ਝੂਠ ਨਾ ਬੋਲੋ। ਕਿਉਂ? ਕਿਉਂਕਿ ਤੁਸੀਂ ਆਪਣਾ ਪੁਰਾਣਾ ਪਾਪੀ ਜੀਵਨ ਛੱਡ ਚੁੱਕੇ ਹੋ ਅਤੇ ਉਹ ਗੱਲਾਂ ਛੱਡ ਚੁੱਕੇ ਹੋ ਜੋ ਤੁਸੀਂ ਪਹਿਲਾਂ ਕਰਦੇ ਸੀ। 10 ਹੁਣ ਤੁਸੀਂ ਇੱਕ ਨਵਾਂ ਜੀਵਨ ਸ਼ੁਰੂ ਕੀਤਾ ਹੈ। ਆਪਣੇ ਨਵੇਂ ਜੀਵਨ ਵਿੱਚ, ਤੁਸੀਂ ਦ੍ਰਿੜ੍ਹਤਾ ਨਾਲ ਉਸ ਵਰਗੇ ਬਣਨ ਲਈ, ਜਿਸਨੇ ਤੁਹਾਨੂੰ ਸਾਜਿਆ ਹੈ, ਨਵੇਂ ਬਣਾਏ ਜਾ ਰਹੇ ਹੋ। ਤੁਹਾਡਾ ਨਵਾਂ ਜੀਵਨ ਤੁਹਾਨੂੰ ਪਰਮੇਸ਼ੁਰ ਦਾ ਸੱਚਾ ਗਿਆਨ ਦਿੰਦਾ ਹੈ। 11 ਇਸ ਨਵੇਂ ਜੀਵਨ ਵਿੱਚ ਯੂਨਾਨੀਆਂ ਅਤੇ ਯਹੂਦੀਆਂ ਵਿੱਚਕਾਰ ਕੋਈ ਅੰਤਰ ਨਹੀਂ। ਉਨ੍ਹਾਂ ਲੋਕਾਂ ਵਿੱਚਕਾਰ ਜਿਨ੍ਹਾਂ ਦੀ ਸੁੰਨਤ ਹੋਈ ਹੈ ਅਤੇ ਜਿਨ੍ਹਾਂ ਦੀ ਸੁੰਨਤ ਨਹੀਂ ਹੋਈ, ਜਾਂ ਜਿਹੜੇ ਲੋਕ ਕਿਸੇ ਬਾਹਰਲੇ ਦੇਸ਼ ਦੇ ਜਾਂ ਸੱਕੂਥੀ ਹਨ, ਕੋਈ ਅੰਤਰ ਨਹੀਂ। ਅਜ਼ਾਦ ਲੋਕਾਂ ਅਤੇ ਗੁਲਾਮਾਂ ਵਿੱਚਕਾਰ ਕੋਈ ਅੰਤਰ ਨਹੀਂ। ਪਰੰਤੂ ਮਸੀਹ ਉਨ੍ਹਾਂ ਸਮੂਹ ਸ਼ਰਧਾਲੂਆਂ ਵਿੱਚ ਹੈ। ਅਤੇ ਮਸੀਹ ਹੀ ਜਿਹੜਾ ਸਰਬ ਉੱਚ ਹੈ।

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ