ਰੋਜਾਨਾਂ ਦਾ ਭਗਤੀ ਦਾ ਵੀਡੀਓ
ਸਮਰਪਿਤ ਜੀਵਨ
“ਮੇਰੇ ਇੱਕ ਮਿੱਤਰ ਨੇ ਰੋਮਾਨੀਆ ਦੇ ਇੱਕ ਮਸੀਹੀ ਆਗੂ ਨੇ ਇੱਕ ਪ੍ਰਸ਼ਨ ਪੁੱਛਿਆ ਕੀ ਪੱਛਮ ਦੀ ਕਲੀਸਿਯਾ ਨੇ ਪਰਮੇਸ਼ਰ ਅਤੇ ਮਨੁੱਖਾਂ ਦੀ ਤਾਕਤ ਨੂੰ ਕਿਵੇਂ ਗਵਾ ਦਿੱਤਾ ? ਰੋਮਾਨੀਆ ਦੇ ਮਸੀਹੀ ਆਗੂ ਦੇ ਜਵਾਬ ਵਿੱਚ ਮੈਂ ਸੋਚਦਾ ਹਾਂ ਕਿ ਕਲੀਸਿਯਾ ਦੀ ਇੱਕ ਵੱਡੀ ਸੱਮਸਿਆ ਛਿਪੀ ਹੋਈ ਹੈ । ਉਸਨੇ ਮਜਬੂਤੀ ਨਾਲ ਕਿਹਾ, ਕਲੀਸਿਯਾ ਨੇ ਸਮਰਪਣ ਦੀ ਥਾਂ ਪ੍ਰਤਿੱਗਿਆ ਨੂੰ ਲੈ ਆਂਦਾ ਹੈ ।ਉਹੀ ਸਹੀ ਸੀ । ਅੱਜ ਬਹੁਤ ਸਾਰੇ ਮਸੀਹੀ ਹਨ ਜੋ ਕਿ ਵਾਅਦਿਆਂ ਦੇ ਪੱਕੇ ਹਨ ਪਰ ਬਹੁਤ ਘੱਟ ਸਮਰਪਿਤ ਮਸੀਹੀ ਹਨ
ਪ੍ਰਤਿੱਗਿਆ ਵਾਲੇ ਜੀਵਨ ਅਤੇ ਸਮਰਪਿਤ ਜੀਵਨ ਵਿੱਚ ਬਹੁਤ ਫ਼ਤਕ ਹੈ । ਪ੍ਰਤਿਗਿਆ ਵਾਲਾ ਜੀਵਨ ਇਸ ਗੱਲ ਤੇ ਪ੍ਰਭਾਵ ਪਾਂਉਦਾ ਹੈ ਕਿ ਅਸੀਂ ਮਸੀਹ ਵਾਸਤੇ ਕਰ ਸਕਦੇ ਹਾਂ । ਸਮਰਪਿਤ ਜੀਵਨ ਕਹਿੰਦਾ ਹੈ ਅਸੀਂ ਕੁਝ ਵੀ ਨਹੀਂ ਕਰ ਸਕਦੇ । ਪ੍ਰਤਿਗਿਆ ਵਾਲਾ ਜੀਵਨ ਮੇਰੀਆਂ ਉਪਲੱਦੀਆਂ ਨੂੰ ਦੱਸਦਾ ਹੈ , ਪਰ ਸਮਰਪਿਤ ਜੀਵਨ ਪਰਮੇਸ਼ਰ ਦੀ ਤਾਕਤ ਨੂੰ ਦਿਖਾਂਉਦਾ ਹੈ । ਪ੍ਰਤਿਗਿਆ ਵਾਲਾ ਜੀਵਨ ਇੱਕ ਸਖਤ ਮਿਹਨਤ ਕਰਨ ਵਾਲੇ ਦਾ ਜੀਵਨ ਹੈ । ਪਰ ਸਮਰਪਿਤ ਜੀਵਨ ਇੱਕ ਗੁਲਾਮ ਦਾ ਜੀਵਨ ਹੈ ।ਸਮਰਪਿਤ ਜੀਵਨ ਦਾ ਅਰਥ ਹੈ ਕਿ ਅਸੀਂ ਆਪਣੀ ਮਰਜੀ ਨੂੰ ਉਸਦੀ ਮਰਜੀ ਵਾਸਤੇ ਗੁਆ ਦਿੱਤਾ ਹੈ । ਸਾਡੇ ਕੋਈ ਹੱਕ ਨਹੀਂ ਹਨ । ਅਸੀਂ ਆਪਣਾ ਜੀਵਨ ਉਸਨੂੰ ਦਿੱਤਾ ਹੈ । ਅਸੀਂ ਉੱਥੇ ਜਾਵਾਂਗੇ ਜਿੱਥੇ ਉਹ ਸਾਨੂੰ ਲੈ ਕੇ ਜਾਣਾ ਚਾਹੁੰਦਾ ਹੈ , ਅਸੀਂ ਉਹ ਕਰਾਂਗੇ ਜੋ ਉਹ ਕਰਾਉਣਾ ਚਾਹੁੰਦਾ ਹੈ । ਅਸੀਂ ਉਹ ਬੋਲਾਂਗੇ ਜੋ ਉਹ ਚਾਹੁੰਦਾ ਹੈ ਕਿ ਅਸੀਂ ਬੋਲੀਏ । ਅਤੇ ਅਸੀਂ ਉਹ ਬਣਾਂਗੇ ਜੋ ਉਹ ਸਾਨੂੰ ਬਣਾਉਣਾ ਚਾਹੁੰਦਾ ਹੈ । ਸਮਰਪਿਤ ਇਸ ਗੱਲ ਦਾ ਇਕਰਾਰ ਕਰਦਾ ਹੈ ਕਿ ਮਸੀਹ ਨੇ ਸਾਡੀ ਮਰਜ਼ੀ ਤੇ ਜਿੱਤ ਪਾ ਲਈ ਹੈ । ਇਸਦਾ ਅਰਥ ਇਹ ਹੈ ਕਿ ਅਸੀਂ ਉਸਨੂੰ ਅਨੁਮਤੀ ਅਨੁਮਤੀ ਦੇਈਏ ਕਿ ਸਾਡੇ ਦੁਆਰਾ ਆਪਣੇ ਕੰਮ ਨੂੰ ਪੂਰਾ ਕਰੇ । ਇਹ ਇਹੋ ਜਿਹੀ ਪ੍ਰਾਥਨਾ ਕਰਨਾ ਹੈ ਜੋ ਯਿਸੂ ਨੇ ਕੀਤੀ, “ਮੇਰੀ ਨਹੀਂ ਪਰ ਤੇਰੀ ਮਰਜ਼ੀ ਪੂਰੀ ਹੋਵੇ”(ਲੂਕਾ ੨੨:੪੨)
ਇੱਕ ਵਾਰ ਮੈਂ ਪੂਰਬੀ ਜਰਮਨੀ ਵਿੱਚ ਕੁਝ ਜਵਾਨਾ ਨਾਲ ਗੱਲ ਕਰ ਰਿਹਾ ਸੀ । ਉਸ ਸਮੇਂ ਦੇ ਇਤਿਹਾਸ ਵਿੱਚ ਮੇਨੂੰ ਮਿਲਣਾ ਉਨਾਂ ਵਾਸਤੇ ਬਹੁਤ ਹੀ ਖ਼ਤਰਨਾਕ ਸੀ ।ਸਭਾ ਦੀ ਸਮਾਪਤੀ ਦੇ ਸਮੇਂ ਉਨਾਂ ਵਿੱਚੋਂ ਇੱਕ ਜਵਾਨ ਲੜਕੀ ਮੇਰੇ ਕੋਲ ਆਈ ਅਤੇ ਕਹਿਣ ਲੱਗੀ, “ਮੈਂ ਕੁਝ ਸਮਾ ਪਹਿਲਾਂ ਮਸੀਹ ਨੂੰ ਜਾਣਿਆ । ਫਿਰ ਮੈਂ ਮਸੀਹ ਅਨੰਦ ਨੂੰ ਗੂਆ ਦਿੱਤਾ ਹੈ , ਜੋ ਕਿ ਉਸ ਨੇ ਮੇਰੇ ਜੀਵਨ ਵਿੱਚ ਕੀਤਾ ਹੈ” ਅਸੀਂ ਇੱਕਠੇ ਪ੍ਰਾਥਨਾ ਕੀਤੀ ਅਤੇ ਮੈਂ ਕਦੇ ਵੀ ਉਸ ਜਵਾਨ ਲੜਕੀ ਦੇ ਸ਼ਬਦਾ ਨੂੰ ਨਹੀਂ ਭੁਲਾਂਗਾ।
“ਮੇਰੇ ਜੀਵਨ ਦੇ ਕੰਟਰੋਲ ਨੂੰ ਆਪਮੇ ਹੱਥਾਂ ਵਿੱਚ ਲੈ ਲਵੋ, ਪਿਆਰੇ ਪਰਮੇਸ਼ਰ”ਉਸਨੇ ਪ੍ਰਾਥਨਾ ਕੀਤੀ, “ਭਾਵੇਂ ਕਿ ਇਸਦੀ ਕੋਈ ਕੀਮਤ ਕਿਉਂ ਨਾ ਹੋਵੇ” ਉਸ ਜਵਾਨ ਲੜਕੀ ਨਾਲ ਪ੍ਰਾਥਨਾ ਕਰਨ ਤੋਂ ਬਾਅਦ ਮੈਂ ਆਲੇ ਦੁਆਲੇ ਵੇਖਿਆ ਅਤੇ ਸਾਰੇ ਜਵਾਨ ਲੋਕ ਆਪਮੇ ਗੋਡਿਆਂ ਤੇ ਹੋ ਕੇ ਪ੍ਰਾਥਨਾ ਕਰ ਰਹੇ ਸਨ। ਮੈਂ ਉਨਾਂ ਵਿੱਚੋਂ ਹਰ ਇੱਕ ਪ੍ਰਾਥਨਾ ਦੇ ਅੰਤ ਵਿੱਚ ਉਹੀ ਸ਼ਬਦ ਬੋਲੇ । ਇੱਕ ਨੇ ਪ੍ਰਾਥਨਾ ਕੀਤੀ, “ਮੈਂ ਆਪਣੇ ਆਪ ਨੂੰ ਤੇਰੇ ਹੱਥਾਂ ਵਿੱਚ ਸੋਂਪਦਾ ਹਾਂ ਪਰਮੇਸ਼ਰ ਭਾਵੇਂ ਇਸਦੀ ਕੀਮਤ ਕਿਉਂ ਨਾ ਹੋਵੇ” ਉਨਾਂ ਵਿੱਚੋਂ ਹਰ ਇੱਕ ਨੇ ਕੀਮਤ ਨੂੰ ਆਂਕਿਆ ਅਤੇ ਪਰਮੇਸ਼ਰ ਨੂੰ ਪੂਰੀ ਤਰਾਂ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ। ਇਹ ਇਮਿਕ ਬਹੁਤ ਹੀ ਜਜਬਾਤੀ ਪਲ ਸੀ । ਮੈਂ ਕਈ ਵਾਰ ਮਸੀਹੀ ਨੂੰ ਪ੍ਰਾਥਨਾ ਵਿੱਚ ਪ੍ਰਤਿੱਗਿਆਵਾਂ ਕਰਦੇ ਹੋਏ ਸੁਣਿਆ ਹੈ । ਪਰ ਜੋ ਮੈਂ ਪੂਰਬੀ ਜਰਮਨੀ ਦੇ ਜਵਾਨਾਂ ਤੋਂ ਸੁਣਿਆ ਇਹ ਪ੍ਰਤਿਗਿਆਵਾਂ ਤੋਂ ਵੱਧ ਕੇ ਸੀ । ਇਹ ਪਰਮੇਸ਼ਰ ਦੀ ਮਰਜੀ ਅੱਗੇ ਸੰਪੂਰਣ ਸਮਰਪਣ ਸੀ । ਉਹ ਇਛੁੱਕ ਸਨ ਕਿ ਪਰਮੇਸ਼ਰ ਉਨਾਂ ਦੇ ਜੀਵਨ ਦਾ ਕੰਟਰੋਲ ਲੈ ਲਵੇ ਭਾਂਵੇ ਇਸ ਵਾਸਤੇ ਉਨਾਂ ਕੋਈ ਵੀ ਕੀਮਤ ਕਿਉਂ ਨਾ ਚੁਕਾਉਣੀ ਪਵੇ । ਇਸਦੀ ਉਨਾਂ ਨੂੰ ਕੀਮਤ ਵੀ ਚੁਕਾਉਣੀ ਪਈ।
ਇਸ ਵਾਸਤੇ ਉਨਾਂ ਨੂੰ ਪੜਾਈ ਦੇ ਮੋਕਿਆਂ ਦੀ ਕੀਮਤ ਚੁਕਾਉਣੀ ਪਈ ਜੋ ਕਿ ਉਨਾਂ ਦਾ ਭਵਿੱਖ ਸੀ । ਪਰ ਯਿਸੂ ਦੇ ਗੁਲਾਮ ਬਣ ਗਏ ਸਨ ਰੋਚਿਕ ਗੱਲ ਇਹ ਹੈ ਕਿ ਉਨਾਂ ਦੀ ਗੁਲਾਮੀ ਉਨਾਂ ਲਈ ਜਿੱਤ ਨੂੰ ਲੈ ਕੇ ਆਈ ।
ਮੈਂ ਇੱਕ ਵਾਰ ਡਾਕਟਰ ਬਿੱਲ ਬਰਾਈਟ, ਜੋ ਕੇ ਕੈਂਪਸ ਕਰੂਸੇਡ ਫਾਰ ਕਰਾਈਸਟ ਦੇ ਸਰਪ੍ਰਸਤ ਹਨ, ਨੂੰ ਪੁੱਛਿਆ, ਕਿ ਕੀ ਉਨਾਂ ਦੇ ਜੀਵਨ ਵਿੱਚ ਕੋਈ ਇਹੋ ਜਿਹਾ ਸਮਾਂ ਆਇਆ ਜਿਸ ਦੁਆਰਾ ਉਹ ਪਰਮੇਸ਼ਰ ਦੀ ਸੇਵਾ ਵਿੱਚ ਧਕੇਲੇ ਗਏ ? ਉਸਨੇ ਮੈਨੂੰ ਦੱਸਿਆ, “ਕਈ ਸਾਲ ਪਹਿਲਾਂ,ਮੈਂ ਅਤੇ ਵੋਮੇਟ (ਉਨਾਂ ਦੀ ਪੱਤਨੀ) ਨੇ ਉਨਾਂ ਨੇ ਮਸੀਹ ਦੇ ਗੁਲਾਮ ਬਣਨ ਦਾ ਫੈਂਸਲਾ ਕੀਤਾ । ਇਹੀ ਫੈਂਸਲ ਮੇਰੇ ਮਸੀਹੀ ਜੀਵਨ ਅਤੇ ਸੇਵਕਾਈ ਦਾ ਅਧਾਰ ਬਣ ਗਿਆ ।”
ਜਦ ਅਸੀਂ ਮਸੀਹ ਦੇ ਗੁਲਾਮ ਜਾਂਦੇ ਹਾਂ ਤਾਂ ਅਸੀਂ ਜਿੱਤ ਦਾ ਅਨੁਭਵ ਕਰਦੇ ਹਾਂ । ਅਸੀਂ ਉਸ ਸਮੇ ਹੀ ਆਪਣੇ ਜੀਵਨ ਵਿੱਚ ਆਨੰਦ ਨੂੰ ਪਾਂਉਦੇ ਹਾਂ ਜਦ ਅਸੀ ਆਪਣੀ ਮਰਜ਼ੀ ਨੂੰ ਉਸਦੀ ਮਰਜ਼ੀ ਨਾਲ ਵਟਾ ਦਿੰਦੇ ਹਾਂ । ਜਦ ਅਸੀਂ ਆਪਣੀ ਯੋਗਤਾ ਵਾਸਤੇ ਮਰ ਜਾਂਦੇ ਹਾਂ ਤਦ ਹੀ ਅਸੀਂ ਉਸਦੀ ਅਲੌਕਿਕ ਯੋਗਤਾ ਨਾਲ ਚੱਲ ਪਾਂਉਦੇ ਹਾਂ । ਜਦ ਅਸੀਂ ਆਪਣੇ ਆਪ ਨੂੰ ਉਸਦੇ ਸਮਰਪਿਤ ਕਰ ਦਿੰਦੇ ਹਾਂ ਤਾਂ ਅਸੀਂ ਉਸਦੀ ਅਲੌਕਿਕ ਯੋਗਤਾ ਨੂੰ ਜਾਣ ਪਾਂਉਦੇ ਹਾਂ । ਇਹੀ ਬਜ਼ੁਰਗ ਭਜਨ ਲਿਖਣ ਵਾਲੇ ਨੇ ਕਿਹਾ, “ਯਿਸੂ ਦੇ ਹੱਥ ਮੈਂ ਸਭ ਕੁਝ ਸੋਂ ਦਿੰਦਾ ਹਾਂ, ਸਭ ਕੁਝ ਉਸਨੂੰ ਮੁਫ਼ਤ ਦੇ ਦਿੰਦਾ ਹਾਂ” ਇਸੇ ਹੀ ਸਮੇਂ ਜਿੱਤ ਸ਼ੁਰੂ ਹੁੰਦੀ ਹੈ।
ਲੂਕਾ 22:39-46
ਯਿਸੂ ਯਰੂਸ਼ਲਮ ਸ਼ਹਿਰ ਛੱਡ ਕੇ ਜੈਤੂਨ ਦੇ ਪਹਾੜ ਨੂੰ ਗਿਆ। ਉਹ ਅਕਸਰ ਉੱਥੇ ਜਾਇਆ ਕਰਦਾ ਸੀ। ਉਸ ਦੇ ਚੇਲੇ ਉਸ ਦੇ ਨਾਲ ਗਏ। ਜਦੋਂ ਉਹ ਉਸ ਜਗ੍ਹਾ ਪਹੁੰਚੇ, ਉਸ ਨੇ ਚੇਲਿਆਂ ਨੂੰ ਆਖਿਆ, “ਪ੍ਰਾਰਥਨਾ ਕਰੋ ਕਿ ਤੁਹਾਨੂੰ ਪਰਤਾਇਆ ਨਾ ਜਾਵੇ।” 41 ਫਿਰ ਯਿਸੂ ਉਨ੍ਹਾਂ ਤੋਂ ਪੰਜਾਹ ਕੁ ਕਦਮ ਦੂਰ ਗਿਆ। ਉਹ ਗੋਡਿਆਂ ਭਾਰ ਝੁੱਕਿਆ ਅਤੇ ਪ੍ਰਾਰਥਨਾ ਕੀਤੀ, 42 “ਹੇ ਪਿਤਾ! ਜੇਕਰ ਤੂੰ ਚਾਹੇਂ, ਤਾਂ ਦੁੱਖਾਂ ਦਾ ਇਹ ਪਿਆਲਾ ਮੇਰੇ ਤੋਂ ਹਟਾ ਲੈ, ਪਰ ਤੁਹਾਡੀ ਇੱਛਾ ਹੀ ਹੋਵੇ, ਨਾ ਕਿ ਮੇਰੀ।” 43 ਫਿਰ ਸੁਰਗ ਤੋਂ ਇੱਕ ਦੂਤ ਪ੍ਰਗਟਿਆ ਅਤੇ ਉਸ ਨੂੰ ਸ਼ਕਤੀ ਦਿੱਤੀ। 44 ਯਿਸੂ ਵੱਡੀ ਮਾਨਸਿਕ ਪੀੜਾ ਵਿੱਚ ਸੀ, ਤਾਂ ਉਹ ਹੋਰ ਵੀ ਗੰਭੀਰਤਾ ਪੂਰਵਕ ਪ੍ਰਾਰਥਨਾ ਕਰਨ ਲੱਗਾ। ਉਸਦਾ ਮੁੜਕਾ ਲਹੂ ਦੀਆਂ ਬੂਦਾਂ ਵਾਂਗ ਧਰਤੀ ਉੱਤੇ ਡਿੱਗ ਰਿਹਾ ਸੀ। [b] 45 ਉਹ ਪ੍ਰਾਰਥਨਾ ਕਰਨ ਤੋਂ ਬਾਦ, ਉੱਠਿਆ ਅਤੇ ਆਪਣੇ ਚੇਲਿਆਂ ਕੋਲ ਗਿਆ। ਉਸ ਨੇ ਉਨ੍ਹਾਂ ਨੂੰ ਸੁੱਤਿਆਂ ਹੋਇਆਂ ਵੇਖਿਆ। ਉਨ੍ਹਾਂ ਦੀ ਉਦਾਸੀ ਨੇ ਉਨ੍ਹਾਂ ਨੂੰ ਬੜਾ ਥਕਾ ਦਿੱਤਾ ਸੀ। 46 ਯਿਸੂ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਸੁੱਤੇ ਕਿਉਂ ਪਏ ਹੋ? ਉੱਠੋ ਅਤੇ ਉੱਠ ਕੇ ਪ੍ਰਾਰਥਨਾ ਕਰੋ ਕਿ ਤੁਸੀਂ ਪਰਤਾਵੇ ਵਿੱਚ ਨਾ ਪਵੋਂ।”
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
