Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਯੁਹੋਸ਼ੁ- ਹਾਰ ਤੋਂ ਸਬਕ

ਇਹ ਇਮਰਾ ਤਜਰਬਾ ਰਿਹਾ ਹੈ ਕਿ ਜਿੰਦਗੀ ਦੀਆਂ ਵੱਡੀਆਂ ਪ੍ਰੀਖਿਆਵਾਂ ਹਮੇਸ਼ਾਂ ਮਹਾਨ ਜਿੱਤਾਂ ਤੋਂ ਬਾਅਦ ਆਉਂਦੀਆਂ ਹਨ. ਜਾਂ ਫਿਰ ਇਹ ਜਿੱਤਾਂ ਤੋਂ ਪਹਿਲਾਂ ਆਉਂਦੀਆਂ ਹਨ. ਚਾਰਲਸ ਸਪਰਜਨ ਕਿਹਾ ਕਰਦਾ ਸੀ, ਕਿ ਉਸਦੇ ਸਭ ਤੋਂ ਜਿਆਦਾ ਉਦਾਸੀ ਵਾਲੇ ਪਲ ਅਕਸਰ ਹੀ ਉਸ ਵੇਲੇ ਆਉਂਦੇ ਸਨ, ਜਦ ਉਹ ਪ੍ਰਚਾਰ ਕਰਕੇ ਹਟਦਾ ਸੀ. ਵਚਨ ਦਸਦਾ ਹੈ, “ਇਸ ਲਈ ਜੇਕਰ ਤੁਸੀਂ ਸੋਚਦੇ ਹੋ ਕਿ ਤੁਸੀਂ ਮਜਬੂਤੀ ਦੇ ਨਾਲ ਖੜੇ ਹੋ ਤਾਂ ਧਿਆਨ ਰਖੋ ਕਿ ਕਿਤੇ ਤੁਸੀ ਗਿਰ ਨਾ ਜਾਵੋ!” ( ੧ ਕੁਰਿ ੧੦:੧੨) ਬਹੁਤ ਸਾਰੇ ਪ੍ਰਮੇਸ਼ਰ ਦੇ ਦਾਸ ਡਿਗ ਪਏ ਕਿਉਂਕਿ ਉਹ ਇਸ ਗੱਲ ਨੂੰ ਨਾ ਸਮਝੇ ਕਿ ਉਨ੍ਹਾਂ ਦੇ ਜੀਵਨ ਦੇ ਸਭ ਤੋਂ ਸੰਵੇਦਨਸ਼ੀਲ ਹਿੱਸੇ ਉਹ ਸਨ ਜਦ ਉਹ ਉਚੀਆਂ ਹਾਂ ਵੱਡੀਆਂ ਜਿੱਤਾਂ ਪ੍ਰਾਪਤ ਕਰ ਰਹੇ ਸਨ.

ਇਹੀ ਸਭ ਯੁਹੋਸ਼ੁ ਦੇ ਨਾਲ ਹੋਇਆ. ਪ੍ਰਮੇਸ਼ਰ ਨੇ ਉਸ ਨੂੰ ਬਹੁਤ ਵੱਡੀ ਜਿੱਤ ਦਿੱਤੀ ਸੀ. ਉਸਦੀ ਕਾਮਯਾਬੀ ਦੀ ਸਿਰਫ ਇੱਕ ਹੀ ਵਿਆਖਿਆ ਸੀ ਅਤੇ ਉਹ ਸੀ- ਪ੍ਰਮੇਸ਼ਰ ਨੇ ਉਸ ਲਈ ਕੰਮ ਕੀਤਾ. ਪ੍ਰਮੇਸ਼ਰ ਨੇ ਇਨ੍ਹੇਂ ਜਬਰਦਸਤ ਤਰੀਕੇ ਦੇ ਨਾਲ ਕੰਮ ਕੀਤਾ ਕਿ ਯੁਹੋਸ਼ੁ ਇੱਕ ਬਹੁਤ ਹੀ ਪ੍ਰਸਿੱਧ ਵਿਅਕਤੀ ਬਣ ਗਿਆ.  ਬਾਈਬਲ ਦਸਦੀ ਹੈ, “ਇਸ ਲਈ ਯਹੋਵਾਹ ਯੁਹੋਸ਼ੁ ਦੇ ਨਾਲ ਸੀ, ਅਤੇ ਉਸਦੀ ਪ੍ਰਸਿਧੀ ਪੂਰੇ ਇਲਾਕੇ ਵਿਚ ਫੈਲ ਗਈ.” (ਯੁਹੋਸ਼ੁ ੬:੨੭) ਪ੍ਰਮੇਸ਼ਰ ਨੇ ਉਸ ਨੂੰ ਇਸਤੇਮਾਲ ਕੀਤਾ ਅਤੇ ਉਸ ਨੇ ਆਪਣੇ ਆਪ ਨੂੰ ਇਸਰਾਇਲ ਦੇ ਲੋਕਾਂ ਦੇ ਉੱਪਰ ਤਾਕਤਵਰ ਪ੍ਰਗਟ ਕੀਤਾ. ਪਰ ਅਗਲੀ ਆਇਤ ਬਹੁਤ ਹੈ ਕਿ ਮਸੀਹ ਦਾ ਚੇਲਾ ਇਸ ਚੇਤਾਵਨੀ ਦੇ ਉੱਪਰ ਧਿਆਨ ਦੇਵੇ ਜੋ ਕਿ ਪ੍ਰਭੁ ਦੇ ਰਿਹਾ ਹੈ. ਇਥੇ ਲਿਖਿਆ ਹੈ, “ਪਰ ਇਸਰਾਇਲੀ ਲੋਕਾਂ ਨੇ ਕੁਝ ਸਮਰਪਿਤ ਚੀਜਾਂ ਦੇ ਪ੍ਰਤੀ ਵਫਾਦਾਰੀ ਨਾ ਵਿਖਾਈ. ਏਕਨ ਜੋ ਕਿ ਕਰਮੀ, ਜਿਮ੍ਰੀ ਦਾ ਪੁੱਤਰ ਸੀ, ਜੋ ਕਿ ਯਹੂਦਾ ਦੀ ਗੋਤ ਦਾ ਸੀ, ਉਸ ਨੇ ਉਨ੍ਹਾਂ ਵਿਚੋਂ ਕੁਝ ਲੈ ਲਈਆਂ. ਅਤੇ ਪ੍ਰਮੇਸ਼ਰ ਦਾ ਕ੍ਰੋਧ ਇਸਰਾਇਲੀ ਲੋਕਾਂ ਦੇ ਉੱਪਰ ਭੜਕਿਆ.” (ਯੁਹੋਸ਼ੁ ੭:੧)

ਹੈਰਾਨ ਕਰਨ ਵਾਲੀ ਗੱਲ ਹੈ! ਉਨ੍ਹਾਂ ਨੇ ਹੁਣੇ ਹੀ  ਪ੍ਰਮੇਸ਼ਰ ਦੀ ਮਹਿਮਾ ਨੂੰ ਵੇਖਿਆ ਸੀ. ਹੁਣ ਉਹ ਪ੍ਰਮੇਸ਼ਰ  ਦੇ ਨਿਆਂ ਦੇ ਕੋਲ ਆ ਗਏ ਸਨ. ਇਨ੍ਹੇ ਥੋੜੇ ਜਿਹੇ ਸਮੇਂ ਵਿਚ ਹੀ! ਪਾਪ ਹਮੇਸ਼ਾਂ ਨਿਆਂ ਨੂੰ ਲੈ ਕੇ ਆਉਂਦਾ ਹੈ. ਅਤੇ ਇਹ ਸਾਨੂੰ ਆਤਮਿਕ ਪਰਖ ਤੋਂ ਲੁੱਟ ਲੈਂਦਾ ਹੈ. ਯੁਹੋਸ਼ੁ ਨੇ ਜਸੂਸਾਂ ਨੂੰ ਭੇਜਿਆ ਕਿ ਉਹ ਆਈ ਨਗਰ ਦੀ ਖਬਰ ਲੈ ਕੇ ਆਉਣ. ਉਹ ਇੱਕ ਚੰਗੀ ਖਬਰ ਲੈ ਕੇ ਏ. “ਕੋਈ ਸਮਸਿਆ ਨਹੀ” ਉਨ੍ਹਾਂ ਨੇ ਕਿਹਾ, “ਆਈ ਤਾਂ ਕੇਕ ਦਾ ਟੁਕੜਾ ਹੈ, ਅਸਲ ਵਿਚ, “ਉਨ੍ਹਾਂ ਨੇ ਸੋਚਿਆ, “ਸਾਨੂੰ ਤਾਂ ਸਿਰਫ ੨੦੦੦ ਤੋਂ ੩੦੦੦ ਲੋਕਾਂ ਦੀ ਹੈ ਲੋੜ ਹੈ ਸ਼ਹਿਰ ਨੂੰ ਜਿੱਤਣ ਵਾਸਤੇ.” (੭:੩)

ਉਨ੍ਹਾਂ ਦੇ ਕੋਲ ਵਿਸ਼ਵਾਸ ਸੀ, ਪਰ ਗਲਤ ਕਿਸਮ ਦਾ ਸੀ. ਉਨ੍ਹਾਂ ਦਾ ਵਿਸ਼ਵਾਸ ਉਨ੍ਹਾਂ ਦੇ ਅੰਦਰ ਸੀ. – ਪ੍ਰਮੇਸ਼ਰ ਦੇ ਉੱਪਰ ਨਹੀ ਸੀ. ਯੁਹੋਸ਼ੁ ਨੇ ਆਪਣੇ ਆਦਮੀ ਭੇਜੇ ਪਰ ਮਿਲਿਆ ਕੀ ਉਹ ਹੈਰਾਨ ਰਹਿ ਗਏ, ਇਹ ਆਦਮੀ ਜਿੰਨਾ ਨੇ ਪ੍ਰਮੇਸ਼ਰ ਨੂੰ ਵੇਖਿਆ ਸੀ ਕਿ ਕਿਵੇਂ ਉਹ ਕੰਮ ਕਰਦਾ ਹੈ ਅਤੇ ਚਿੰਨਾਂ, ਚਮਤਕਾਰਾਂ ਦੇ ਨਾਲ ਉਸ ਨੇ ਛੁਟਕਾਰਾ ਦਿਲਾਇਆ. ਉਨ੍ਹਾਂ ਨੂੰ ਹਾਰ ਮਿਲੀ.

ਫਿਰ ਵੀ, ਯੁਹੋਸ਼ੁ ਨੇ ਆਪਣੀ ਹਾਰ ਦਾ ਪ੍ਰਤਿਉਤ੍ਤਰ ਇਸ ਤਰੀਕੇ ਦੇ ਨਾਲ ਦਿੱਤਾ ਕਿ ਹਰ ਇੱਕ ਆਗੂ ਇਸ ਤੋਂ ਇੱਕ ਸਬਕ ਸਿਖ ਸਕਦਾ ਹੈ. ਜੋ ਪ੍ਰਮੇਸ਼ਰ ਦੇ ਰਾਜ ਦੇ ਆਗੂ ਹਨ. ਪਹਿਲੀ ਗੱਲ, ਯੁਹੋਸ਼ੁ ਨੇ ਆਪਣੇ ਲੋਕਾਂ ਦੇ ਵਿਚ ਪਾਪ ਦੀ ਜਿਮੇਵਾਰੀ ਲਈ. ਉਸ ਨੇ ਵਿਅਕਤੀਗਤ ਤੌਰ ਤੇ ਪਾਪ ਨਹੀ ਸੀ ਕੀਤਾ. ਉਸ ਨੇ ਪ੍ਰਮੇਸ਼ਰ ਦੇ ਅੱਗੇ ਆਪਣੀ ਹਾਰ ਦੇ ਕਾਰਨਾ ਦੇ ਵਾਸਤੇ ਦੁਹਾਈ ਦਿੱਤੀ. ਪ੍ਰਮੇਸ਼ਰ ਯੁਹੋਸ਼ੁ ਦੇ ਨਾਲ ਬਹੁਤ ਹੀ  ਸਪਸ਼ਟ ਸੀ. ਉਸ ਨੇ ਕਿਹਾ, “ਇਸਰਾਇਲ ਨੇ ਪਾਪ ਕੀਤਾ ਹੈ ਅਤੇ ਮੇਰੀ ਵਾਚਾ ਦੀ ਉਲੰਘਣਾ ਕੀਤੀ ਹੈ. ਜੋ ਮੈਂ ਉਨ੍ਹਾਂ ਨੂੰ ਹੁਕਮ ਦਿੱਤਾ ਸੀ ਕਿ ਇਸ ਨੂੰ ਫੜ ਕੇ ਰਖਣ. ਉਨ੍ਹਾਂ ਨੇ ਕੁਝ ਸਮਰਪਿਤ ਵਸਤਾਂ  ਚੁੱਕ ਲਈਆਂ. ਉਨ੍ਹਾਂ ਨੇ ਚੋਰੀ ਕੀਤੀ ਹੈ. ਉਨ੍ਹਾਂ ਨੇ ਝੂਠ ਬੋਲਿਆ ਹੈ. ਅਤੇ ਉਨ੍ਹਾਂ ਨੇ ਇਨ੍ਹਾਂ ਵਸਤਾਂ ਨੂੰ ਆਪਣੇ ਸਮਾਨ ਦੇ ਨਾਲ ਰਖ ਦਿੱਤਾ ਹੈ. ਇਸੇ ਲਈ ਇਸਰਾਇਲੀ ਲੋਕ ਦੁਸ਼ਮਨ ਦੇ ਸਾਹਮਣੇ ਖਲੋ ਨਹੀ ਪਾਏ. ਉਹ ਆਪਣੀ ਪਿਠ ਦਿਖਾ ਕੇ ਭੱਜ ਨਿਕਲੇ. ਕਿਉਂਕਿ ਉਨ੍ਹਾਂ ਦੀ ਤਬਾਹੀ ਹੋਣੀ ਜਰੂਰੀ ਸੀ. ਮੈਂ ਹੁਣ ਤੇਰੇ ਨਾਲ ਨਹੀ ਹੋਵਾਂਗਾ ਜਦ ਤੱਕ ਤੂੰ ਉਸ ਨੂੰ ਨਾਸ਼ ਨਹੀ ਕਰ ਦਿੰਦਾ ਜੋ ਕਿ ਨਾਸ਼ ਦੇ ਯੋਗ ਹੈ. (ਯੁਹੋਸ਼ੁ ੭:੧੧,੧੨)

ਯੁਹੋਸ਼ੁ ਨੂੰ ਆਪਣੇ ਲੋਕਾਂ ਦੇ ਪਾਪ ਨੂੰ ਫੜਨਾ ਪੈਣਾ ਸੀ ਇਸ ਤੋਂ ਪਹਿਲਾ ਕਿ ਉਹ ਉਨ੍ਹਾ  ਦੀ ਅਗੁਵਾਈ ਕਰੇ ਕਿ ਉਹ ਜਿੱਤ ਦਾ ਤਜਰਬਾ ਕਰਨ. ਉਸ ਨੂੰ ਇਮਾਨਦਾਰ ਹੋ ਕੇ ਇਸ ਸਥਿਤੀ ਦਾ ਸਾਹਮਣਾ ਕਰਨਾ ਸੀ. ਬਹੁਤ ਵਾਰ ਆਗੂ ਪਾਪ ਨੂੰ ਵੇਖ ਕੇ ਚੁੱਪ ਰਹਿੰਦੇ ਹਨ. ਉਹ ਆਪਣੀ ਬੇੜੀ ਨੂੰ ਟੱਕਰ ਨਹੀ ਮਰਵਾਉਣਾ ਚਾਹੁੰਦੇ. ਫਿਰ ਵੀ, ਜੇਕਰ ਅਸੀਂ ਪ੍ਰਮੇਸ਼ਰ ਦੇ ਨਾਲ ਇਮਾਨਦਾਰ ਨਹੀ ਹਾਂ ਅਤੇ ਆਪਨੇ ਆਪ ਦੇ ਨਾਲ ਇਮਾਨਦਾਰ ਨਹੀ ਹਾਂ, ਤਾਂ ਅਸੀਂ ਵੇਖਾਂਗੇ ਕਿ ਸਾਡੀ ਬੇੜੀ ਵੀ ਡੁੱਬਣ ਲੱਗ ਜਾਵੇਗੀ. ਚੰਗਾ ਹੈ ਕਿ ਬੇੜੀ ਨੂੰ ਟੱਕਰ ਵੱਜ ਜਾਵੇ ਇਸ ਦੀ ਬਜਾਇ ਕਿ ਉਹ ਪਾਣੀ ਵਿਚ ਡੁੱਬ ਜਾਵੇ. ਯੁਹੋਸ਼ੁ ਆਪਣੀ ਬੇੜੀ ਨੂੰ ਟੱਕਰ ਮਰਵਾਉਣ ਲਈ ਤਿਆਰ ਸੀ.

ਦੂਸਰੀ ਗੱਲ, ਯੋਹੁਸ਼ੁ ਨੂੰ ਲੋਕਾਂ ਨੂੰ ਪਵਿਤ੍ਰਤਾ ਦੇ ਵਾਸਤੇ ਬੁਲਾਉਣਾ ਪਿਆ. ( ੧੩,੧੪ ਆਇਤ) ਪ੍ਰਮੇਸ਼ਰ ਉਸ ਵੇਲੇ ਹੀ ਕੰਮ ਕਰੇਗਾ ਜਦ ਪ੍ਰਮੇਸ਼ਰ ਦੇ ਲੋਕ ਪੂਰੀ ਤਰਾਂ ਉਸਦੀ ਮਰਜੀ ਦੇ ਅਧੀਨ ਆਪਣੇ ਆਪ ਨੂੰ ਕਰ ਦੇਣ. ਇਹ ਅੱਜ ਬੇਦਾਰੀ ਦੀ ਗੱਲਬਾਤ ਦੇ ਵਿਚ ਪਾਇਆ ਨਹੀ ਜਾਂਦਾ ਹੈ. ਜੇਕਰ ਬੇਦਾਰੀ ਆਵੇਗੀ, ਤਾਂ ਪ੍ਰਮੇਸ਼ਰ ਦੇ ਹਥਾਂ ਦੇ ਵਿਚ ਆਪਣੇ ਆਪ ਨੂੰ ਸਮਰਪਿਤ ਕਰਨਾ ਪਵੇਗਾ. ਅਸੀਂ ਆਪਣੇ ਪਾਪ ਨੂੰ ਫੜ ਕੇ ਨਹੀ ਰਖ ਸਕਦੇ ਅਤੇ ਇਹ ਆਸ ਨਹੀ ਕਰ ਸਕਦੇ ਕਿ ਪ੍ਰਮੇਸ਼ਰ ਸਾਨੂੰ ਜਿੱਤ ਦੇਵੇ. ਸਾਨੂੰ ਪੂਰੀ ਤਰਾਂ ਆਪਣੇ ਆਪ ਨੂੰ ਪ੍ਰਮੇਸ਼ਰ ਦੇ ਹਥਾਂ ਦੇ ਵਿਚ ਸਮਰਪਿਤ ਕਰਨਾ ਪਵੇਗਾ.

ਅਖੀਰ ਵਿਚ, ਸਾਨੂੰ ਇਹ ਸਮਝਨਾ ਚਾਹੀਦਾ ਹੈ ਕਿ ਸਾਡੇ ਪਾਪਾਂ ਦੇ ਸਿੱਟੇ ਵੀ ਹਨ. ਬਾਈਬਲ ਦਸਦੀ ਹੈ, ਪਾਪ ਦੀ ਮਜਦੂਰੀ ਮੌਤ ਹੈ.” ਪਾਪ ਤੋਂ ਆਤਮਿਕ ਮੌਤ ਆਉਂਦੀ ਹੈ, ਅਤੇ ਜਜਬਾਤੀ ਮੌਤ ਅਤੇ ਸਰੀਰਕ ਮੌਤ ਵੀ. ਪਾਪ ਇੱਕ ਭਿਆਨਕ ਚੀਜ ਹੈ. ਇਹ ਸਾਡੇ ਆਤਮਾ ਨੂੰ ਮਾਰ ਦਿੰਦਾ ਹੈ. ਇਹ ਸਾਡੇ ਪਰਿਵਾਰਾਂ ਦਾ ਨਾਸ਼ ਕਰ ਦਿੰਦਾ ਹੈ. ਇਹ ਸਾਡੇ ਜੀਵਨ ਵੀ ਲੈ ਲੈਂਦਾ ਹੈ. ਇਹੀ ਅਕਾਨ ਦੇ ਨਾਲ ਵੀ ਹੋਇਆ. ਉਸ ਨੇ ਸੋਚਿਆ ਕਿ ਇਸ ਛੋਟੇ ਜਿਹੇ ਪਾਪ ਦੇ ਨਾਲ ਉਹ ਬਚ ਜਾਵੇਗਾ. ਪਰ ਇਸ ਦੇ ਨਤੀਜੇ ਸਵਰੂਪ ਕਈ ਇਬ੍ਰਾਨੀ ਲੋਕਾਂ ਦੀ ਮੌਤ ਹੋਈ ਜਦ ਉਹ ਆਈ ਦੇ ਉੱਪਰ ਕਬਜਾ ਕਰਨ ਦੀ ਕੋਸ਼ਿਸ ਕਰ ਰਹੇ ਸਨ. ਅਤੇ ਅਖੀਰ ਦੇ ਵਿਚ ਉਸਦੀ ਆਪਣੀ ਮੌਤ ਹੋਈ.

ਇੱਕ ਆਤਮਿਕ ਆਗੂ ਨੂੰ ਸਮਝਨਾ ਚਾਹੀਦਾ ਹੈ ਕਿ ਪ੍ਰਮੇਸ਼ਰ ਨੇ ਉਸ ਨੂੰ ਕੀ ਕੰਮ ਦਿੱਤਾ ਹੋਇਆ ਹੈ. ਹਾਰ ਇੱਕ ਭਿਆਨਕ ਚੀਜ ਨਹੀ ਹੈ ਜੋ ਕਿ ਇੱਕ ਆਗੂ ਦੇ ਨਾਲ ਹੋ ਸਕਦੀ ਹੈ. ਸਭ ਤੋਂ ਭਿਆਨਕ ਗੱਲ ਹੈ ਕਿ ਸਮਸਿਆ ਦਾ ਸਾਹਮਣਾ ਨਾ ਕਰਨਾ ਅਤੇ ਇਸ ਦੇ ਨਾਲ ਚੰਗੀ ਤਰਾਂ ਨਾ ਨਿਪਟਣਾ. ਪ੍ਰਮੇਸ਼ਰ ਕਿਰਪਾ ਅਤੇ ਦਯਾ ਦਾ ਪ੍ਰਮੇਸ਼ਰ ਹੈ. ਉਹ ਮਾਫ਼ ਕਰਨ ਲਈ ਤਿਆਰ ਹੈ ਅਤੇ ਬਹਾਲ ਕਰਨ ਲਈ ਤਿਆਰ ਹੈ. ਪਰ ਸਾਨੂੰ ਆਪਣੇ ਜੀਵਨ ਦੇ ਪਾਪ ਦੇ ਪ੍ਰਤੀ ਪੂਰੀ ਤਰਾਂ ਇਮਾਨਦਾਰ ਹੋਣਾ ਪੈਂਦਾ ਹੈ.

ਯਹੋਸ਼ੁਆ7:1-13

ਪਰ ਇਸਰਾਏਲ ਦੇ ਲੋਕਾਂ ਨੇ ਪਰਮੇਸ਼ੁਰ ਦਾ ਹੁਕਮ ਨਹੀਂ ਮੰਨਿਆ। ਉੱਥੇ ਯਹੂਦਾਹ ਦੇ ਪਰਿਵਾਰ-ਸਮੂਹ ਵਿੱਚੋਂ ਇੱਕ ਆਦਮੀ ਸੀ ਜਿਸਦਾ ਨਾਮ ਸੀ ਆਕਾਨ ਵਲਦ ਕਰਮੀ ਜਿਹੜਾ ਜ਼ਬਦੀ ਦਾ ਪੋਤਾ ਸੀ। ਆਕਾਨ ਨੇ ਕੁਝ ਉਹ ਚੀਜ਼ਾਂ ਰੱਖ ਲਈਆਂ ਜਿਨ੍ਹਾਂ ਨੂੰ ਤਬਾਹ ਕਰ ਦਿੱਤਾ ਜਾਣਾ ਚਾਹੀਦਾ ਸੀ। ਇਸ ਲਈ ਯਹੋਵਾਹ ਇਸਰਾਏਲ ਦੇ ਲੋਕਾਂ ਉੱਤੇ ਬਹੁਤ ਕਰੋਧਵਾਨ ਹੋ ਗਿਆ। 2 ਜਦੋਂ ਉਨ੍ਹਾਂ ਨੇ ਯਰੀਹੋ ਨੂੰ ਹਰਾ ਦਿੱਤਾ ਤਾਂ ਯਹੋਸ਼ੁਆ ਨੇ ਕੁਝ ਬੰਦਿਆਂ ਨੂੰ ਅਈ ਵਿਖੇ ਭੇਜਿਆ। ਅਈ ਬੈਤਏਲ ਦੇ ਪੂਰਬ ਵੱਲ ਬੈਤ-ਆਵਾਨ ਦੇ ਨੇੜੇ ਸੀ। ਯਹੋਸ਼ੁਆ ਨੇ ਉਨ੍ਹਾਂ ਨੂੰ ਆਖਿਆ, “ਅਈ ਵਲ ਜਾਉ ਅਤੇ ਉਸ ਇਲਾਕੇ ਦੀਆਂ ਕਮਜ਼ੋਰੀਆਂ ਦਾ ਪਤਾ ਲਾਉ।” ਇਸ ਲਈ ਉਹ ਆਦਮੀ ਉਸ ਧਰਤੀ ਦੀ ਜਸੂਸੀ ਕਰਨ ਲਈ ਗਏ। 3 ਬਾਦ ਵਿੱਚ ਉਹ ਆਦਮੀ ਯਹੋਸ਼ੁਆ ਵੱਲ ਵਾਪਸ ਆ ਗਏ। ਉਨ੍ਹਾਂ ਨੇ ਆਖਿਆ, “ਅਈ ਇੱਕ ਕਮਜ਼ੋਰ ਇਲਾਕਾ ਹੈ। ਇਸ ਥਾਂ ਨੂੰ ਹਰਾਉਣ ਲਈ ਸਾਨੂੰ ਆਪਣੇ ਸਾਰੇ ਬੰਦਿਆਂ ਦੀ ਲੋੜ ਨਹੀਂ ਪਵੇਗੀ। ਦੋ ਜਾਂ ਤਿੰਨ ਹਜ਼ਾਰ ਬੰਦੇ ਉੱਥੇ ਲੜਨ ਲਈ ਭੇਜ ਦਿਉ। ਸਾਰੀ ਫ਼ੌਜ ਨੂੰ ਵਰਤਨ ਦੀ ਕੋਈ ਲੋੜ ਨਹੀਂ। ਉੱਥੇ ਸਾਡੇ ਵਿਰੁੱਧ ਲੜਨ ਵਾਲੇ ਕੁਝ ਹੀ ਆਦਮੀ ਹਨ।” 4-5 ਇਸ ਲਈ ਤਕਰੀਬਨ 3,000 ਆਦਮੀ ਅਈ ਨੂੰ ਗਏ। ਪਰ ਅਈ ਦੇ ਲੋਕਾਂ ਨੇ ਇਸਰਾਏਲ ਦੇ ਤਕਰੀਬਨ 36 ਆਦਮੀਆਂ ਨੂੰ ਮਾਰ ਦਿੱਤਾ। ਇਸ ਲਈ ਇਸਰਾਏਲ ਦੇ ਲੋਕ ਭੱਜ ਗਏ ਅਤੇ ਅਈ ਦੇ ਲੋਕਾਂ ਨੇ ਉਨ੍ਹਾਂ ਨੂੰ ਸ਼ਹਿਰ ਦੇ ਫ਼ਾਟਕਾਂ ਤੋਂ ਲੈ ਕੇ ਖਦਾਨਾ ਤੀਕ ਭਜਾਇਆ। ਅਈ ਦੇ ਲੋਕਾਂ ਨੇ ਢਲਾਣ ਉੱਤੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਹਰਾ ਦਿੱਤਾ ਸੀ। ਜਦੋਂ ਇਸਰਾਏਲ ਦੇ ਲੋਕਾਂ ਨੇ ਇਹ ਦੇਖਿਆ, ਉਹ ਬਹੁਤ ਭੈਭੀਤ ਹੋ ਗਏ ਅਤੇ ਆਪਣਾ ਹੌਂਸਲਾ ਗੁਆ ਬੈਠੇ। 6 ਜਦੋਂ ਯਹੋਸ਼ੁਆ ਨੇ ਇਸ ਬਾਰੇ ਸੁਣਿਆ, ਉਸ ਨੇ ਆਪਣਾ ਗਮ ਪ੍ਰਗਟਾਉਣ ਲਈ ਕੱਪੜੇ ਪਾੜ ਲਏ। ਉਹ ਪਵਿੱਤਰ ਸੰਦੂਕ ਅੱਗੇ ਧਰਤੀ ਉੱਤੇ ਝੁਕ ਗਿਆ। ਯਹੋਸ਼ੁਆ ਸ਼ਾਮ ਤੀਕ ਉੱਥੇ ਹੀ ਰਿਹਾ। ਇਸਰਾਏਲ ਦੇ ਆਗੂਆਂ ਨੇ ਵੀ ਅਜਿਹਾ ਹੀ ਕੀਤਾ। ਉਨ੍ਹਾਂ ਨੇ ਆਪਣੇ ਸਿਰਾਂ ਵਿੱਚ ਘੱਟਾ ਪਾ ਲਿਆ। ਆਪਣਾ ਗਮ ਪ੍ਰਗਟ ਕਰਨ ਲਈ। 7 ਯਹੋਸ਼ੁਆ ਨੇ ਆਖਿਆ, “ਯਹੋਵਾਹ ਮੇਰੇ ਪ੍ਰਭੂ! ਤੁਸੀਂ ਸਾਡੇ ਲੋਕਾਂ ਨੂੰ ਯਰਦਨ ਨਦੀ ਦੇ ਪਾਰ ਲਿਆਂਦਾ। ਤੁਸੀਂ ਸਾਨੂੰ ਇੰਨੀ ਦੂਰ ਤੀਕ ਕਿਉਂ ਲਿਆਂਦਾ ਅਤੇ ਫ਼ੇਰ ਅਮੋਰੀ ਲੋਕਾਂ ਨੂੰ ਇਜਾਜ਼ਤ ਦਿੱਤੀ ਕਿ ਉਹ ਸਾਨੂੰ ਤਬਾਹ ਕਰ ਸੱਕਣ? ਸਾਨੂੰ ਯਰਦਨ ਨਦੀ ਦੇ ਦੂਸਰੇ ਕੰਢੇ ਰਹਿ ਕੇ ਹੀ ਸੰਤੁਸ਼ਟ ਹੋ ਜਾਣਾ ਚਾਹੀਦਾ ਸੀ। 8 ਮੈਂ ਆਪਣੀ ਜਾਨ ਦੀ ਕਸਮ ਖਾਂਦਾ ਹਾਂ, ਯਹੋਵਾਹ! ਇੱਥੇ ਹੁਣ ਮੇਰੇ ਆਖਣ ਲਈ ਹੋਰ ਕੁਝ ਵੀ ਨਹੀਂ ਹੈ। ਇਸਰਾਏਲ ਨੇ ਦੁਸ਼ਮਣ ਅੱਗੇ ਆਤਮ ਸਮਰਪਣ ਕਰ ਦਿੱਤਾ ਹੈ। 9 ਕਨਾਨੀ ਲੋਕ ਅਤੇ ਇਸ ਦੇਸ਼ ਦੇ ਹੋਰ ਸਾਰੇ ਲੋਕ ਇਸ ਘਟਨਾ ਬਾਰੇ ਸੁਣਨਗੇ। ਫ਼ੇਰ ਉਹ ਸਾਡੇ ਉੱਤੇ ਹਮਲਾ ਕਰ ਦੇਣਗੇ ਅਤੇ ਸਾਨੂੰ ਸਾਰਿਆਂ ਨੂੰ ਮਾਰ ਦੇਣਗੇ! ਫ਼ੇਰ ਤੁਸੀਂ ਮਹਾਨ ਨਾਮ ਦੀ ਰੱਖਿਆ ਕਰਨ ਲਈ ਕੀ ਕਰੋਂਗੇ?” 10 ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ, “ਤੂੰ ਆਪਣਾ ਮੂੰਹ ਧਰਤੀ ਵੱਲ ਸੁੱਟ ਕੇ ਉਦਾਸ ਕਿਉਂ ਹੈ? ਉੱਠ ਖਲੋ! 11 ਇਸਰਾਏਲ ਦੇ ਲੋਕਾਂ ਨੇ ਮੇਰੇ ਵਿਰੁੱਧ ਗੁਨਾਹ ਕੀਤਾ। ਉਨ੍ਹਾਂ ਨੇ ਮੇਰਾ ਉਹ ਇਕਰਾਰਨਾਮਾ ਤੋੜਿਆ ਜਿਸ ਨੂੰ ਮੰਨਣ ਦਾ ਮੈਂ ਆਦੇਸ਼ ਦਿੱਤਾ ਸੀ। ਉਨ੍ਹਾਂ ਨੇ ਕੁਝ ਉਹ ਚੀਜ਼ਾਂ ਚੁੱਕੇ ਰੱਖ ਲਈਆਂ ਜਿਨ੍ਹਾਂ ਨੂੰ ਮੈਂ ਤਬਾਹ ਕਰਨ ਦਾ ਆਦੇਸ਼ ਦਿੱਤਾ ਸੀ। ਉਨ੍ਹਾਂ ਨੇ ਮੇਰੀ ਚੋਰੀ ਕੀਤੀ ਹੈ। ਉਨ੍ਹਾਂ ਨੇ ਝੂਠ ਬੋਲਿਆ ਹੈ। ਉਨ੍ਹਾਂ ਨੇ ਉਹ ਚੀਜ਼ਾਂ ਆਪਣੇ ਵਾਸਤੇ ਰੱਖ ਲਈਆਂ ਹਨ। 12 ਇਹੀ ਕਾਰਣ ਹੈ ਕਿ ਇਸਰਾਏਲ ਦੀ ਫ਼ੌਜ ਆਪਣੀ ਪਿੱਠ ਦਿਖਾਕੇ ਭੱਜ ਗਈ। ਕਿਉਂਕਿ ਉਨ੍ਹਾਂ ਨੇ ਪਾਪ ਕੀਤਾ ਸੀ ਇਸ ਲਈ ਉਨ੍ਹਾਂ ਨੂੰ ਤਬਾਹ ਕੀਤਾ ਜਾਣਾ ਚਾਹੀਦਾ। ਮੈਂ ਹੋਰ ਵੱਧੇਰੇ ਤੁਹਾਡੇ ਸੰਗ ਨਹੀਂ ਹੋਵਾਂਗਾ ਜਦੋਂ ਤੀਕ ਕਿ ਤੁਸੀਂ ਉਹ ਸਾਰੀਆਂ ਚੀਜ਼ਾਂ ਤਬਾਹ ਨਹੀਂ ਕਰ ਦਿੰਦੇ ਜਿਨ੍ਹਾਂ ਨੂੰ ਮੈਂ ਤੁਹਾਨੂੰ ਤਬਾਹ ਕਰਨ ਦਾ ਹੁਕਮ ਦਿੱਤਾ ਹੈ। 13 “ਹੁਣ ਜਾਉ ਅਤੇ ਲੋਕਾਂ ਨੂੰ ਪਵਿੱਤਰ ਬਣਾਉ। ਲੋਕਾਂ ਨੂੰ ਆਖੋ, ‘ਆਪਣੇ-ਆਪ ਨੂੰ ਪਵਿੱਤਰ ਬਣਾਉ। ਕੱਲ੍ਹ ਦੀ ਤਿਆਰੀ ਕਰੋ। ਇਸਰਾਏਲ ਦਾ ਯਹੋਵਾਹ ਪਰਮੇਸ਼ੁਰ ਆਖਦਾ ਹੈ ਕਿ ਕੁਝ ਲੋਕਾਂ ਨੇ ਉਹ ਚੀਜ਼ਾਂ ਰੱਖ ਲਈਆਂ ਹਨ ਜਿਨ੍ਹਾਂ ਨੂੰ ਤਬਾਹ ਕਰਨ ਦਾ ਉਸ ਨੇ ਆਦੇਸ਼ ਦਿੱਤਾ ਸੀ। ਤੁਸੀਂ ਕਦੇ ਵੀ ਆਪਣੇ ਦੁਸ਼ਮਣਾ ਨੂੰ ਹਰਾ ਨਹੀਂ ਸੱਕੋਂਗੇ ਜਦੋਂ ਤੀਕ ਕਿ ਤੁਸੀਂ ਉਨ੍ਹਾਂ ਚੀਜ਼ਾਂ ਨੂੰ ਸੁੱਟ ਨਹੀਂ ਦਿੰਦੇ।

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ