ਰੋਜਾਨਾਂ ਦਾ ਭਗਤੀ ਦਾ ਵੀਡੀਓ
ਹਲੀਮੀ : ਪਵਿੱਤਰਤਾਈ ਦਾ ਭੇਦ
ਕਦੀ ਕਦੀ ਮੈਂ, ਕਿਸੇ ਨੂੰ ਇੰਝ ਕਹਿੰਦੇ ਹੋਇਆ ਸੁਣਿਆ ਹੈ, “ਉਹ ਤਾਂ ਤੁਸਾਂ ਸਾਰੀਆਂ ਤੋਂ ਪਵਿੱਤਰ ਵਿਅਕਤੀ ਹੈ।” ਜਦੋਂ ਲੋਕ ਅਜਿਹੀ ਗੱਲ ਕਰਦੇ ਹਨ ਤਾਂ ਉਹ ਇਸਦੇ ਵਿੱਚ ਆਏ ਸਾਫ ਵਿਰੋਧ ਨੂੰ ਬਿਲੁਕਲ ਵੀ ਨਹੀ ਜਾਣਦੇ ਹਨ ਕਿ ਉਹ ਕੀ ਕਹਿ ਰਹਿ ਹਨ। ਇੱਕ ਪਵਿੱਤ੍ਰ ਦਿਲ ਹਮੇਸ਼ਾ ਹੀ ਇੱਕ ਹਲੀਮ ਦਿਲ ਹੋਵੇਗਾ। ਪਵਿੱਤਰਤਾ ਕਦੀ ਵੀ ਆਪਣੇ ਆਪ ਨੂੰ ਦੂਜਿਆਂ ਦੇ ਨਾਲ ਤੁਲਨਾ ਨਹੀ ਕਰਦਾ ਹੈ। ਪਵਿਤਰਤਾ ਕੇਵਲ ਯਿਸੂ ਨੂੰ ਵੇਖਦੀ ਰਹਿੰਦੀ ਹੈ। ਇਸ ਲਈ “ਕਿਸ ਦੂਜੇ ਨਾਲੋ ਪਵਿਤ੍ਰ ਹੋਣਾ” ਅਣਹੋਣੀ ਗੱਲ ਹੈ। ਪਵਿਤ੍ਰਤਾ ਦਾ ਜੀਵਨ ਹਲੀਮ ਦਿਲ ਦੀ ਜਮੀਨ ਦੇ ਵਿੱਚ ਵੱਧਧਾ ਹੈ।
ਪਵਿੱਤਰਤਾ ਦੇ ਜੀਵਨ ਅਤੇ ਵਿਵਹਾਰ ਦੇ ਲਈ ਦਿਲ ਦੀ ਹਲੀਮਤਾ ਦੇ ਭੇਦ ਦੇ ਲਈ ਕਈ ਕਾਰਨ ਹਨ। ਪਹਿਲਾ, ਹਲੀਮਤਾ ਮਸੀਹ ਦੇ ਜੀਵਨ ਦਾ ਤੱਤ ਹੈ। ਯਿਸੂ ਸਦੀਪਕ ਕਾਲ ਵਿੱਚ ਪਰਮੇਸ਼ੁਰ ਦੇ ਰੂਪ ਵਿੱਚ ਹੋਂਦ ਦੇ ਵਿੱਚ ਹੈ। ਪਰ ਤਾਂ ਵੀ, ਉਸਨੇ ਆਪਣੇ ਆਪ ਨੂੰ ਇੱਕ ਪੁਰਸ਼ ਬਣਨ ਦੇ ਲਈ ਹਲੀਮ ਕਰ ਦਿੱਤਾ। ਉਸਨੇ ਮਨੁੱਖੀ ਰੂਪ ਧਾਰ ਲਿਆ। ਉਹ ਏਨਾ ਨਿਵਾਂ ਹੋ ਗਿਆ ਕਿ ਉਸਨੇ ਆਪਣੇ ਆਪਨੂੰ ਏਨਾ ਅਜਿਹਾ ਬਣਾ ਲਿਆ ਕਿ ਅਸੀ ਉਸਨੂੰ ਜਾਣ ਸਕਿਏ। ਮਨੁੱਖੀ ਇਤਹਾਸ ਦੇ ਵਿੱਚ ਕਦੀ ਵੀ ਕਿਸੇ ਨੇ ਹਲੀਮਤਾ ਦੇ ਇਸ ਨਮੂਨੇ ਨੂੰ ਨਹੀ ਵੇਖਿਆ ਸੀ। ਪਰਮੇਸ਼ੁਰ ਮਨੁੱਖ ਬਣ ਗਿਆ। ਜਿਹੜਾ ਯਿਸੂ ਹੈ – ਪਰਮੇਸ਼ੁਰੀਆ ਵਿਅਕਤੀ। ਇੱਥੋ ਤੱਕ ਕਿ ਜਿਹੜਾ ਨਾਂ ਉਸਨੂੰ ਦਿੱਤਾ ਗਿਆ, ਇਮਾਨੂੰਏਲ, ਦਾ ਅਰਥ ਹੈ ਪਰਮੇਸ਼ੁਰ ਸਾਡੇ ਨਾਲ।
ਜੇ ਪਵਿੱਤਰਤਾਈ ਦਾ ਟੀਚਾ ਮਸੀਹ ਦੇ ਵਾਂਙੂ ਬਣਨਾ ਹੈ, ਤਾਂ ਸਾਨੂੰ ਆਪਣੇ ਆਪਨੂੰ ਹਲੀਮਤਾ ਦੇ ਬਸਤ੍ਰਾਂ ਨੂੰ ਧਾਰਨ ਕਰਨਾ ਪਵੇਗਾ। ਮਸੀਹ ਹਲੀਮਤਾ ਦਾ ਨਮੂਨਾ ਹੈ। ਇਸ ਲਈ, ਸਾਨੂੰ ਆਪਣੇ ਦਿਲ ਅਤੇ ਜੀਵਨ ਦੇ ਵਿੱਚ ਹਲੀਮਤਾ ਦੀ ਭਾਲ ਕਰਨੀ ਚਾਹੀਦੀ ਹੈ। ਮਸੀਹ ਨੇ ਇੱਕ ਪਵਿਤ੍ਰ ਜੀਵਨ ਨੂੰ ਜੀਆ, ਅਤੇ ਉਹ ਮਨੁੱਖਤਾ ਦੀ ਸਿੱਧ ਤਸਵੀਰ ਸੀ। ਇਸ ਲਈ, ਜੇ ਸਾਨੂੰ ਪਵਿਤ੍ਰ ਬਣਨਾ ਹੈ ਤਾਂ ਸਾਨੂੰ ਪਰਮੇਸ਼ੁਰ ਦੇ ਹੱਥਾਂ ਦੇ ਹੇਠਾਂ ਆਪਣੇ ਆਪ ਨੂੰ ਹਲੀਮ ਕਰਨਾ ਜਰੂਰੀ ਹੈ।
ਪਰ ਇੱਥੇ ਇੱਕ ਹੋਰ ਵੀ ਕਾਰਨ ਹੈ ਕਿ ਕਿਉਂ ਪਵਿਤ੍ਰਤਾ ਦੇ ਲਈ ਹਲੀਮਤਾ ਦੀ ਲੋੜ ਹੈ। ਇਹ ਸਾਡੇ ਲਈ ਅਸੰਭਵ ਹੈ ਕਿ ਅਸੀ ਆਪਣੀ ਸਾਮਰਥ ਦੇ ਵਿੱਚ ਆਪਣੇ ਜੀਵਨ ਦੇ ਵਿੱਚ ਪਵਿਤ੍ਰਤਾ ਨੂੰ ਪ੍ਰਾਪਤ ਕਰਿਏ। ਪਵਿਤ੍ਰਤਤਾ ਦੇ ਜੀਵਨ ਦੀ ਵਾਸਤਵਿਕਤਾ ਕੇਵਲ ਪਰਮੇਸ਼ੁਰ ਦੀ ਕਿਰਪਾ ਦੇ ਨਾਲ ਹੀ ਬਣ ਸਕਦੀ ਹੈ। ਅਸੀ ਅਜਿਹੇ ਬਣ ਜਾਂਦੇ ਹਾਂ ਜਿਵੇਂ ਪਰਮੇਸ਼ੁਰ ਸਾਨੂੰ ਬਣਾਉਣਾ ਚਾਹੁੰਦਾ ਹੈ। ਅਤੇ ਕਿਰਪਾ ਸਾਡੇ ਹਲੀਮ ਦਿਲ ਦੇ ਉੱਤੇ ਕੇਵਲ ਲਾਗੂ ਕੀਤਾ ਜਾਂਦਾ ਹੈ। ਬਾਈਬਲ ਇਹ ਕਹਿੰਦੀ ਹੈ ਕਿ, “ਪਰਮੇਸ਼ੁਰ ਘਮੁੰਡੀਆਂ ਦਾ ਵਿਰੋਧ ਕਰਦਾ ਹੈ, ਪਰ ਹਲੀਮਾਂ ਨੂੰ ਆਪਣੀ ਕਿਰਪਾ ਦਿੰਦਾ ਹੈ।”
ਮੇਰੇ ਇੱਕ ਪਾਸਟਰ ਮਿੱਤਰ ਨੇ ਇੱਕ ਵਾਰੀ ਚਾਲ੍ਹੀ ਦਿਨ ਵਰਤ ਅਤੇ ਪ੍ਰਾਰਥਨਾ ਦੇ ਵਿੱਚ ਬਤੀਤ ਕੀਤੇ। ਪਰਮੇਸ਼ੁਰ ਦੇ ਨਾਲ ਸਮਾਂ ਬਤੀਤ ਕਰ ਲੈਣ ਤੋਂ ਬਆਦ, ਕਿ ਪਰਮੇਸ਼ੁਰ ਨੇ ਉਸਨੂੰ ਕੀ ਵਿਖਾਲਿਆ ਹੈ ਪਰਮੇਸ਼ੁਰ ਦੇ ਨਾਲ ਨੇੜਤਾ ਦੇ ਵਿੱਚ ਉਸਦੇ ਬਤੀਤ ਕੀਤੇ ਗਏ ਸਮੇਂ ਦੇ ਵਿੱਚ। “ਪਰਮੇਸ਼ੁਰ ਨੇ ਮੈਂਨੂੰ ਇਹ ਵਿਖਾਲਿਆ ਹੈ ਕਿ ਮੈਂ ਹੁਣ ਫਿਰ ਅਜਿਹਾ ਇਹ ਨਹੀ ਕਹਿ ਸਕਦਾ ਸਾਂ, ਕਿ ਮੈਂ ਕਦੀ ਇੰਝ ਨਹੀ ਕਹਿ ਕਰਾਂਗਾ,” ਉਸਨੇ ਕਿਹਾ। “ਜਦੋਂ ਮੈਂ ਕਿਸੇ ਨੂੰ ਵਿਭਚਾਰ ਕਰਦੇ ਹੋਇਆ ਕਹਿੰਦਾ ਸਾਂ ਤਾਂ ਮੈਂ ਇੰਝ ਕਹਿੰਦਾ ਸਾਂ, ਮੈਂ ਕਦੀ ਵੀ ਇੰਝ ਨਹੀ ਕਰ ਸਕਦਾ। ਪਰ ਪਰਮੇਸ਼ੁਰ ਨੇ ਮੈਂਨੂੰ ਵਿਖਾਲਿਆ ਕਿ ਮੇਰੇ ਸ਼ਰੀਰ ਦੇ ਵਿੱਚ ਕੋਈ ਚੰਗੀ ਗੱਲ ਵਾਸ ਨਹੀ ਕਰ ਰਹੀ ਹੈ। ਮੈਂ ਕੇਵਲ ਇਹੋ ਹੀ ਕਹਿ ਸਕਦਾ ਹਾਂ, ਪਰਮੇਸ਼ੁਰ ਦੀ ਕਿਰਪਾ ਦੇ ਕਾਰਨ, ਮੈਂ ਇੰਝ ਕਦੀ ਵੀ ਨਹੀ ਕਰਾਂਗਾ।”
ਜੋ ਕੁਝ ਪਰਮੇਸ਼ੁਰ ਨੇ ਮੇਰੇ ਮਿੱਤਰ ਨੂੰ ਵਿਖਾਲਿਆ ਸੀ ਉਹ ਬੜਾ ਹੀ ਸਧਾਰਣ ਪਰ ਬੜਾ ਹੀ ਗਹਿਰਾਈ ਦੇ ਨਾਲ ਮਹੱਤਪੂਰਨ ਸੀ। ਕੇਵਲ ਇੱਕੋ ਇੱਕ ਕਾਰਨ ਹੈ ਕਿ ਕਿਉਂ ਵਿਸ਼ਵਾਸੀ ਉਨ੍ਹਾਂ ਦੇ ਜੀਵਨ ਦੇ ਵਿੱਚਲੇ ਪਾਪਾਂ ਦੇ ਉੱਤੇ ਜਿੱਤ ਦਾ ਦਾਅਵਾ ਕਰ ਸਕਦੇ ਹਨ ਕਿਉਂਕਿ ਪਰਮੇਸ਼ੁਰ ਦੀ ਕਿਰਪਾ ਉਨ੍ਹਾਂ ਦੇ ਨਾਲ ਹੈ। ਅਸੀ ਜੋ ਕੁਝ ਵੀ ਹਾਂ ਉਹ ਪਰਮੇਸ਼ੁਰ ਦੀ ਕਿਰਪਾ ਦੇ ਕਾਰਨ ਹਾਂ। ਅਸੀ ਹੋਰ ਵੱਧ ਮਸੀਹ ਦੇ ਵਾਂਙੂ ਬਣ ਜਾਂਦੇ ਹਾਂ ਕਿਉਂਕਿ ਪਰਮੇਸ਼ੁਰ ਦੀ ਕਿਰਪਾ ਸਾਡੇ ਉੱਤੇ ਹੈ। ਇਹ ਸਾਡੀ ਦਿਲ ਦੀ ਸ਼ਕਤੀ ਨਹੀ ਹੈ ਜਾਂ ਬੁਰਆਈ ਦੇ ਉੱਤੇ ਜਿੱਤ ਪ੍ਰਾਪਤ ਕਰਨ ਦੀ ਸਾਡੀ ਕੋਈ ਯੋਗਤਾ। ਇਹ ਤਾਂ ਕੇਵਲ ਪਰਮੇਸ਼ੁਰ ਦੀ ਕਿਰਪਾ ਹੈ ਜਿਸਦੇ ਕਾਰਨ ਅਸੀ ਆਪਣੇ ਜੀਵਨ ਦੇ ਵਿੱਚ ਜਿੱਤ ਅਤੇ ਵਿਵਹਾਰ ਦੇ ਵਿੱਚ ਪਵਿਤ੍ਰਤਾਈ ਨੂੰ ਜਾਣਦੇ ਅਤੇ ਉਸਦਾ ਅਨੁਭਵ ਕਰਦੇ ਹਾਂ।
ਜਦੋਂ ਹਲੀਮਤਾ ਦੀ ਬੀਜ ਸਾਡੇ ਦਿਲਾਂ ਦੇ ਵਿੱਚ ਲਗਾ ਦਿੱਤਾ ਜਾਂਦਾ ਹੈ, ਤਾਂ ਇਸਨੂੰ ਪਾਣੀ ਪਰਮੇਸ਼ੁਰ ਦੀ ਕਿਰਪਾ ਦੇ ਰਾਹੀ ਦਿੱਤਾ ਜਾਂਦਾ ਹੈ। ਪਵਿਤ੍ਰ ਆਤਮਾ ਇਸ ਗੱਲ ਨੂੰ ਨਿਸ਼ਚਿਤ ਕਰਦਾ ਹੈ ਕਿ ਇਹ ਵੱਧਧਾ ਜਾਏ। ਜਦੋਂ ਹਲੀਮਤਾ ਆਪਣੇ ਪੂਰਨ ਸਿਆਣਪੁਣੇ ਦੇ ਵਿੱਚ ਆਉਂਦੀ ਹੈ, ਤਾਂ ਇਹ ਪਵਿੱਤ੍ਰਾਈ ਦੇ ਸੁੰਦਰ ਗੁੱਛੇ ਦੇ ਰੂਪ ਵਿੱਚ ਖਿੱਡ ਜਾਂਦੀ ਹੈ। ਸਾਡਾ ਜੀਵਨ ਅਤੇ ਵਿਵਹਾਰ ਮਸੀਹ ਦੇ ਚਰਿਤੱਰ ਨੂੰ ਵਿਖਾਲਦਾ ਹੈ। ਹਲੀਮਤਾ ਪਵਿੱਤ੍ਰਤਾਈ ਦਾ ਭੇਦ ਹੈ।
ਯਸ਼ਾਯਾਹ 35:5-10
5 ਫ਼ੇਰ ਅੰਨ੍ਹੇ ਲੋਕ ਦੋਬਾਰਾ ਦੇਖ ਸੱਕਣਗੇ। ਉਨ੍ਹਾਂ ਦੀਆਂ ਅੱਖਾਂ ਖੁੱਲ੍ਹ ਜਾਣਗੀਆਂ। ਫ਼ੇਰ ਬੋਲੇ ਲੋਕ ਸੁਣ ਸੱਕਣਗੇ। ਉਨ੍ਹਾਂ ਦੇ ਕੰਨ ਖੁੱਲ੍ਹ ਜਾਣਗੇ। 6 ਵਿਕਲਾਂਗ ਲੋਕ ਹਿਰਨ ਵਾਂਗ ਨੱਚਣਗੇ। ਅਤੇ ਉਹ ਲੋਕ ਜਿਹੜੇ ਹੁਣ ਗੱਲ ਨਹੀਂ ਕਰ ਸੱਕਦੇ ਉਹ ਆਪਣੀ ਆਵਾਜ਼ ਵਿੱਚ ਖੁਸ਼ੀ ਦੇ ਗੀਤ ਗਾਉਣਗੇ। ਇਹ ਗੱਲ ਉਦੋਂ ਵਾਪਰੇਗੀ ਜਦੋਂ ਮਾਰੂਬਲ ਵਿੱਚ ਪਾਣੀ ਦੇ ਝਰਨੇ ਵਗ ਤੁਰਨਗੇ। ਸੁੱਕੀ ਧਰਤੀ ਉੱਤੇ ਪਾਣੀ ਦੇ ਚਸ਼ਮੇ ਵਗ ਪੈਣਗੇ। 7 ਉਸ ਸਮੇਂ, ਝੁਲਸੀ ਹੋਈ ਜ਼ਮੀਨ ਵਿੱਚ, ਅਸਲੀ ਪਾਣੀ ਦੇ ਤਲਾਅ ਹੋਣਗੇ। ਸੁੱਕੀ ਧਰਤੀ ਉੱਤੇ ਪਾਣੀ ਦੇ ਖੂਹ ਹੋਣਗੇ। ਧਰਤੀ ਵਿੱਚੋਂ ਪਾਣੀ ਵਗੇਗਾ। ਪਾਣੀ ਦੇ ਲੰਮੇ ਪੌਦੇ ਉੱਥੇ ਉੱਗ ਪੈਣਗੇ ਜਿੱਥੇ ਕਦੇ ਜੰਗਲੀ ਜਾਨਵਰਾਂ ਦਾ ਰਾਜ ਸੀ। 8 ਉਸ ਸਮੇਂ ਓੱਥੇ ਇੱਕ ਸੜਕ ਹੋਵੇਗੀ। ਇਸ ਸ਼ਾਹ ਰਾਹ ਦਾ ਨਾਮ ਹੋਵੇਗਾ “ਪਵਿੱਤਰ ਮਾਰਗ” ਬੁਰੇ ਬੰਦਿਆਂ ਨੂੰ ਇਸ ਸੜਕ ਉੱਤੇ ਤੁਰਨ ਦੀ ਇਜਾਜ਼ਤ ਨਹੀਂ ਹੋਵੇਗੀ ਕੋਈ ਮੂਰਖ ਉਸ ਸੜਕ ਉੱਤੇ ਨਹੀਂ ਚੱਲੇਗਾ। ਸਿਰਫ਼ ਨੇਕ ਬੰਦੇ ਹੀ ਉਸ ਸੜਕ ਉੱਤੇ ਚੱਲਣਗੇ। 9 ਉਸ ਸੜਕ ਉੱਤੇ ਕੋਈ ਖਤਰਾ ਨਹੀਂ ਹੋਵੇਗਾ। ਉਸ ਸੜਕ ਉੱਤੇ ਲੋਕਾਂ ਨੂੰ ਦੁੱਖ ਪਹੁੰਚਾਣ ਵਾਲੇ ਸ਼ੇਰ ਨਹੀਂ ਹੋਣਗੇ। ਉਸ ਸੜਕ ਉੱਤੇ ਖਤਰਨਾਕ ਜਾਨਵਰ ਨਹੀਂ ਹੋਣਗੇ। ਉਹ ਸੜਕ ਉਨ੍ਹਾਂ ਲੋਕਾਂ ਲਈ ਹੋਵੇਗੀ ਜਿਨ੍ਹਾਂ ਨੂੰ ਪਰਮੇਸ਼ੁਰ ਬਚਾਉਂਦਾ ਹੈ। 10 ਪਰਮੇਸ਼ੁਰ ਆਪਣੇ ਲੋਕਾਂ ਨੂੰ ਆਜ਼ਾਦ ਕਰ ਦੇਵੇਗਾ! ਅਤੇ ਉਹ ਲੋਕ ਪਰਤ ਕੇ ਉਸ ਕੋਲ ਆ ਜਾਣਗੇ। ਜਦੋਂ ਲੋਕ ਸੀਯੋਨ ਵਿੱਚ ਆਉਣਗੇ ਤਾਂ ਖੁਸ਼ ਹੋਣਗੇ। ਉਹ ਲੋਕ ਸਦਾ ਲਈ ਖੁਸ਼ ਹੋਣਗੇ। ਉਨ੍ਹਾਂ ਦੀ ਖੁਸ਼ੀ ਉਨ੍ਹਾਂ ਦੇ ਸਿਰ ਉੱਤੇ ਤਾਜ ਵਾਂਗ ਹੋਵੇਗੀ। ਉਨ੍ਹਾਂ ਦੀ ਖੁਸ਼ੀ ਅਤੇ ਆਨੰਦ ਉਨ੍ਹਾਂ ਨੂੰ ਪੂਰੀ ਤਰ੍ਹਾਂ ਭਰਪੂਰ ਕਰ ਦੇਣਗੇ। ਦੁੱਖ ਤੇ ਉਦਾਸੀ ਦੂਰ ਬਹੁਤ ਦੂਰ ਚਲੀ ਜਾਵੇਗੀ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
