Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਰੱਬੀ(ਗੁਰੂ ਜੀ)

ਫਿਰ ਨਥਾਨਿਏਲ ਨੇ ਕਿਹਾ, “ਗੁਰੂ ਜੀ ਤੁਸੀਂ ਪ੍ਰਮੇਸ਼ਰ ਦੇ ਪੁੱਤਰ ਹੋ ਅਤੇ ਇਸਰਾਇਲ ਦੇ ਰਾਜਾ ਹੋ” (ਯੂਹੰਨਾ ੧:੪੯)

ਬਹੁਤ ਸਾਰੇ ਲੋਕਾਂ ਨੇ ਕਿਹਾ ਹੈ ਕਿ ਉਨ੍ਹਾਂ ਦੇ ਜੀਵਨ ਵਿਚ ਸਭ ਓਨ ਪ੍ਰਭਾਵ ਸ਼ਾਲੀ ਲੋਕ ਉਨ੍ਹਾਂ ਦੇ ਅਧਿਆਪਕ ਹੋਏ ਹਨ. ਸਕੂਲ ਦੇ ਅਧਿਆਪਕ ਵਿਦਆਰਥਿਆਂ ਦੇ ਚਰਿੱਤਰ ਨਿਰਮਾਣ ਕਰਨ ਵਿਚ ਅਤੇ ਉਨਾਹਨ ਵਿਚ ਗੁਣ ਅਤੇ ਕਲਾ ਭਰਨ ਵਿਚ ਬਹੁਤ ਯੋਗ ਸਿਧ ਹੋਏ ਹਨ. ਮੈਂ ਕਿਸੇ ਇੱਕ ਅਧਿਆਪਕ ਵੱਲ ਧਿਆਨ ਨਹੀ ਲਾ ਸਕਦਾ ਹਾਂ ਕਿ ਉਸਨੇ ਮੇਰੇ ਜੀਵਨ ਵਿਚ ਨਾਟਕੀ ਪ੍ਰਭਾਵ ਪਾਇਆ.

ਪਰ ਮੈਂ ਇਹ ਕਹਿਣ ਵਿਚ ਹਿਚਕਿਚਾਵਾਂਗਾ ਨਹੀ ਕਿ ਕਿ ਇਹੋ ਜਿਹੇ ਬਹੁਤ ਸਾਰੇ ਅਧਿਆਪਕ ਹੋਏ ਹਨ ਜਿਨ੍ਹਾਂ ਨੇ ਮੇਰੇ ਜੀਵਨ ਤੇ ਗਹਿਰਾ ਪ੍ਰਭਾਵ ਪਾਇਆ ਹੈ. ਇੱਕ ਬੋਲਣਾ ਸਿਖੁਨ ਵਾਲਾ ਅਧਿਆਪਕ ਜਿਸਨੇ  ਮੈਨੂੰ ਚੰਗੀ ਤਰਾਂ ਬੋਲਣ ਦੀ ਸਿਖਿਆ ਦਿੱਤੀ. ਇੱਕ ਫੁੱਟਬਾਲ ਦਾ ਕੋਚ ਜਿਸ ਨੇ ਮੈਨੂੰ ਅਨੁਸ਼ਾਸਨ ਦੇ ਸਿਧਾਂਤਾਂ ਬਾਰੇ ਵਿਚ ਸਿਖਿਆ ਦਿੱਤੀ; ਸਾਡਾ ਗਣਿਤ ਦਾ ਪ੍ਰੋਫੈਸਰ ਜਿਸ ਨੇ ਸਾਨੂੰ ਸਵਾਲਾਂ ਦੇ ਜਵਾਬ ਕਢਣੇ ਸਿਖਾਏ. ਇੱਕ ਅੰਗ੍ਰੇਜੀ ਦਾ ਅਧਿਆਪਕ ਜਿਸ ਨੇ ਮੈਨੂੰ ਵਿਖਾਇਆ ਕਿ ਕਿਵੇਂ ਮੈਂ ਰਚਨਾਵਾਂ ਵਾਲੀ ਸੋਚ ਰਖ ਸਕਦਾ ਹਾਂ.

ਪਰ ਕੋਈ ਵੀ ਅਧਿਆਪਕ ਇਹੋ ਜਿਹਾ ਨਹੀ ਹੋਇਆ ਹੈ ਇਸਨੇ ਮੈਨੂੰ ਇਨ੍ਹਾਂ ਪ੍ਰਭਾਵਿਤ ਕੀਤਾ ਜਿਨਾਂ ਮੈਨੂੰ ਪਹਿਲੀ ਸਦੀ ਦੇ ਮਹਾਨ “ਅਧਿਆਪਕ” ਨੇ ਕੀਤਾ. ਉਸਦਾ ਨਾਮ ਹੈ “ਯਿਸ਼ੂ” ਉਸ ਨੇ ਸਿਰਫ ਮੈਨੂੰ ਸ਼ਬਦਾਂ ਦੁਆਰਾ ਹੀ ਨਹੀ ਸਿਖਿਆ ਦਿੱਤੀ ਪਰ ਇਸ ਤੋਂ ਵੀ ਵਧ ਉਸਨੇ ਮੈਨੂੰ ਆਪਣੇ ਜੀਵਨ ਦੇ ਦੁਆਰਾ ਸਿਖਿਆ ਦਿੱਤੀ. ਉਸਨੇ ਪੁਰਸ਼ਾਂ ਅਤੇ ਔਰਤਾਂ ਨੂੰ ਜੀਣਾ ਸਿਖਾਇਆ ਪਰ ਨਾਲ ਹੀ ਇਹ ਵੀ ਕਿ ਉਹ ਹੀ ਜੀਵਨ ਦਾ ਸੋਮਾ ਹੈ. ਉਸਦੀਆਂ ਸਿਖਿਆਵਾਂ ਰੱਟੇ ਲਾਉਣ ਤੋਂ ਵਧ ਕੇ ਸਨ. ਉਹ ਧਰਤੀ ਉੱਪਰ ਰਹਿ ਕੇ ਕੀਤੇ ਜਾਣ ਵਾਲੇ ਕੰਮ ਸਨ. ਉਸ ਨੇ ਇਹ ਨਹੀ ਕਿਹਾ “ਜੋ ਮੈਂ ਬੋਲਦਾ ਹਾਂ ਉਹ ਕਰੋ, ਪਰ ਨਹੀ ਜੋ ਮੈਂ ਕਰਦਾ ਹਾਂ ਉਹ ਕਰੋ” ਉਸਨੇ ਉਹ ਕੀਤਾ ਜੋ ਉਸਨੇ ਕਿਹਾ ਅਤੇ ਉਸਨੇ ਜਿਵੇਂ ਸਿਖਾਇਆ ਉਵੇਂ ਹੀ ਉਸਨੇ ਜੀ ਕੇ ਵਿਖਾਇਆ. ਇਸ ਲਈ ਲੋਕ ਉਸ ਨੂੰ ਮਿਲ ਕੇ ਕਹਿੰਦੇ ਸਨ, ਯਿਸ਼ੂ “ਰੱਬੀ( ਗੁਰੂ) ਹੈ”

ਉਹ ਕੋਈ ਆਮ ਗੁਰੂ ਨਹੀ ਸੀ. ਉਸਦੀ ਸਿਖਿਆ ਕਿਸੇ ਯੂਨੀਵਰਸਿਟੀ ਜਾਂ ਉਨਾਹਨ ਦਿਨਾਂ ਦੇ ਕਿਸੇ ਸੰਸਥਾ ਤੋਂ ਨਹੀ ਸੀ. ਉਸਦਾ ਕੰਮ ਕੋਈ ਸਾਲਾਂ ਦੀ ਖੋਜ ਦਾ ਨਤੀਜਾ ਨਹੀ ਸੀ. ਉਸਦੇ ਲੈਕਚਰ ਕੋਈ ਧਰਮ ਦੀ ਸਿਖਿਆ ਦੇਣ ਵਾਲਿਆ ਦੇ ਵਿਚਾਰਾਂ ਤੋਂ ਪ੍ਰਭਾਵਿਤ ਨਹੀ ਸੀ. ਉਹ “ਗੁਰੂ” ਸੀ ਕਿਉਂਕਿ ਉਹ ਸਾਰੇ ਗਿਆਨ ਦਾ ਸਰੋਤ ਹੈ. ਉਸ ਨੇ ਇੱਕ ਵਾਰ ਕਿਹਾ, ਮੈਂ ਸਚਾਈ ਹਾਂ.” ਸਚਾਈ ਉਸਦੇ ਜੀਵਨ ਤੋਂ ਵਹਿੰਦੀ ਸੀ. ਉਸ ਨੂੰ ਆਪਣੇ ਵਿਦਿਆਰਥੀਆਂ ਦੇ ਅੱਗੇ ਕਿਸੇ ਲੁਭਾਵਨੇ ਪਰਿਚੇ ਦੀ ਲੋੜ ਨਹੀ ਸੀ. ਜਿਥੇ ਵੀ ਉਹ ਗਿਆ ਉਸ ਦੇ ਜੀਵਨ ਦੇ ਦੁਆਰਾ ਚਿਨ੍ਹ ਅਤੇ ਚਮਤਕਾਰ ਹੁੰਦੇ ਸਨ. ਉਹ ਉਸ੍ਦਿਸ ਇਖਿਆ ਦੀ ਸਚਾਈ ਨੂੰ ਜਾਹਿਰ ਕਰਦੇ ਸਨ.

ਨਹੀ ਯਿਸ਼ੂ ਕੋਈ ਆਮ ਅਧਿਆਪਕ ਨਹੀ ਸੀ. ਇਸੇ ਲਈ ਨਥਾਇਏਲ ਨੇ ਕਿਹਾ, “ਗੁਰੂ ਜੀ          ਤੁਸੀਂ ਪ੍ਰਮੇਸ਼ਰ ਦੇ ਪੁੱਤਰ ਹੋ, ਤੁਸੀਂ ਇਸਰਾਇਲ ਦੇ ਰਾਜਾ ਹੋ” ਯਿਸ਼ੂ ਕਿਸੇ ਮਹਾਨ ਧਾਰਮਿਕ ਅਧਿਆਪਕ ਤੋਂ ਵਧ ਕੇ ਸਨ. ਉਹ ਪ੍ਰਮੇਸ਼ਰ ਦੇ ਪੁੱਤਰ ਅਤੇ ਇਸਰਾਇਲ ਦੇ ਰਾਜਾ ਸਨ. ਉਨਾਂ ਦੀਆਂ ਸਿਖਿਆਵਾਂ ਉਸ ਦੀ ਜੋ ਉਹ ਹੈ, ਭਰੀਆ ਹੋਈਆਂ ਸਨ. ਉਹ ਪ੍ਰਮੇਸ਼ਰ ਸੀ ਜੋ ਕਿ ਮਨੁਖ ਬਣ ਕੇ ਧਰਤੀ ਤੇ  ਆ ਗਿਆ.  ਉਹ ਪ੍ਰਮੇਸ਼ਰ ਦੇ ਲੋਕਾਂ ਦਾ ਵਾਇਦਾ ਕੀਤਾ ਹੋਇਆ ਰਾਜਾ ਸੀ. ਨਥਾਨਿਏਲ ਨੇ ਉਸ ਨੂੰ “ਗੁਰੂ” ਦੇ ਤੌਰ ਤੇ ਪਛਾਣਿਆ. ਪਰ ਉਹ ਜਾਣਦਾ ਸੀ ਕਿ ਉਸਦੀ ਸਿਖਿਆ ਉਸਦੇ ਸੁਭਾਅ ਅਤੇ ਚਰਿਤਰ ਨਾਲ ਭਰੀ ਹੋਈ ਸੀ.

ਇਸ ਮਹਾਨ ਸਚਾਈ ਦੇ ਬਾਰੇ ਵਿਚ ਇੱਕ ਬਹੁਤ ਹੀ ਅਨੋਖੀ ਗੱਲ ਹੈ. ਯਿਸ਼ੂ ਸਾਡੇ ਜੀਵਨ ਦਾ ਰਾਜਾ ਬਣਨਾ ਚਾਹੁੰਦਾ ਹੈ. ਕਿ ਤੁਸੀਂ ਕਦੇ ਇਹ ਕਲਪਨਾ ਕਰ ਸਕਦੇ ਹੋ ਕਿ ਇੱਕ ਰਾਜਾ ਤੁਹਾਡਾ ਅਧਿਆਪਕ ਹੈ ਜੋ ਕਿ ਸਿਰਫ ਤੁਹਾਨੂੰ ਪੜਾਉਂਦਾ ਹੈ. ਯਿਸੂ ਰਾਜਿਆਂ ਦਾ ਰਾਜਾ ਅਤੇ ਪ੍ਰਭੂਆ ਦਾ ਪ੍ਰਭੁ ਹੈ. ਉਹ ਤੁਹਾਨੂੰ ਜੀਵਨ ਦੇ ਰਾਹ ਸਿਖਾਉਣਾ ਚਾਹੁੰਦਾ ਹੈ. ਉਹ ਤੁਹਾਡੇ ਲਈ ਇੱਕ ਜੇਤੂ ਵਿਅਕਤੀ ਦੀ ਉਧਾਰਨ ਬਣਨਾ ਚਾਹੁੰਦਾ ਹੈ. ਉਹ ਤੁਹਾਨੂੰ ਧਾਰਮਿਕਤਾ ਦੇ ਰਾਹ ਤੇ ਚਲਾਵੇਗਾ. ਉਹ ਤੁਹਾਡੀ ਧਾਰਮਿਕਤਾ ਦੇ ਰਾਹਾਂ ਤੇ ਤੁਹਾਡੀ ਅਗੁਵਾਈ ਕਰੇਗਾ. ਇਹ ਕਿੱਡੀ ਮਹਾਨ ਗੱਲ ਹੈ ਕਿ ਪ੍ਰਮੇਸ਼ਰ ਦਾ ਪੁੱਤਰ ਅਤੇ ਇਸਰਾਇਲ ਦਾ ਰਾਜਾ ਅੱਜ ਤੁਹਾਡਾ ਵਿਅਕਤੀਗਤ ਪ੍ਰੋਫੈਸਰ ਹੈ.

ਅਗਰ ਤੁਸੀਂ ਆਪਣੇ ਜੀਵਨ ਵਿਚ ਜਿੱਤ ਦਾ ਅਨੁਭਵ ਕਰਨਾ ਚਾਹੁੰਦੇ ਹੋ., ਤਾਂ ਫਿਰ ਇੱਕ ਸ਼ਾਂਤ ਜਗਾ ਲਭ ਕੇ ਉਸਦੇ ਚਰਨਾ ਵਿਚ ਬੈਠੋ ਜਿਸ ਨੂੰ “ਗੁਰੂ” ਕਿਹਾ ਜਾਂਦਾ ਹੈ. ਉਸਦੇ ਸ਼ਬਦਾਂ ਨੂੰ ਸੁਨੋ. ਉਸਦੀ ਆਵਾਜ਼ ਦਾ ਅਗੀਆਪਾਲਨ ਕਰੋ. ਇਹੋ ਜਿਹੇ  ਕੋਈ ਅਧਿਆਪਕ ਨਹੀ ਜੋ ਕਿ “ਗੁਰੂ” ਦੀ ਤਰਾਂ ਤੁਹਾਡੇ ਜੀਵਨ ਨੂੰ ਪ੍ਰਭਾਵਿਤ ਕਰ ਸਕਦਾ ਹੈ.

ਯੁਹੰਨਾ 1:43-50

43 ਅਗਲੇ ਦਿਨ ਯਿਸੂ ਨੇ ਚਾਹਿਆ ਉਹ ਗਲੀਲ ਜਾਵੇ। ਉਸ ਨੇ ਫ਼ਿਲਿਪੁੱਸ ਨੂੰ ਲੱਭਿਆ ਤੇ ਉਸ ਨੂੰ ਆਖਿਆ, “ਮੇਰਾ ਪਿੱਛਾ ਕਰ।” 44 ਫ਼ਿਲਿਪੁੱਸ ਬੈਤਸੈਦੇ ਦਾ ਸੀ। ਉੱਥੋਂ ਦੇ ਹੀ ਅੰਦ੍ਰਿਯਾਸ ਤੇ ਪਤਰਸ ਸਨ। 45 ਫ਼ਿਲਿਪੁੱਸ ਨੇ ਨਥਾਨਿਏਲ ਨੂੰ ਲੱਭਿਆ ਤੇ ਉਸ ਨੂੰ ਆਖਿਆ, “ਯਾਦ ਕਰ ਮੂਸਾ ਨੇ ਸ਼ਰ੍ਹਾ ਵਿੱਚ ਜੋ ਲਿਖਿਆ ਹੈ। ਮੂਸਾ ਨੇ ਇੱਕ ਮਨੁੱਖ ਦੀ ਆਮਦ ਬਾਰੇ ਲਿਖਿਆ ਹੈ। ਨਬੀਆਂ ਨੇ ਵੀ ਉਸ ਬਾਰੇ ਲਿਖਿਆ ਹੈ। ਅਸੀਂ ਉਸ ਨੂੰ ਲੱਭ ਲਿਆ ਹੈ। ਉਸਦਾ ਨਾਮ ਯਿਸੂ ਹੈ। ਉਹ ਯੂਸੁਫ਼ ਦਾ ਪੁੱਤਰ ਹੈ। ਉਹ ਨਾਸਰਤ ਦਾ ਹੈ।” 46 ਪਰ ਨਥਾਨਿਏਲ ਨੇ ਫ਼ਿਲਿਪੁੱਸ ਨੂੰ ਆਖਿਆ, “ਨਾਸਰਤ! ਭਲਾ ਨਾਸਰਤ ਵਿੱਚ ਕੋਈ ਉੱਤਮ ਚੀਜ਼ ਨਿੱਕਲ ਸੱਕਦੀ ਹੈ?” ਫ਼ਿਲਿਪੁੱਸ ਨੇ ਉੱਤਰ ਦਿੱਤਾ, “ਆ ਅਤੇ ਵੇਖ” 47 ਯਿਸੂ ਨੇ ਨਥਾਨਿਏਲ ਨੂੰ ਆਪਣੇ ਵੱਲ ਆਉਂਦਿਆਂ ਵੇਖਿਆ ਅਤੇ ਉਸ ਬਾਰੇ ਇਹ ਆਖਿਆ, “ਉਹ ਇੱਕ ਸੱਚਾ ਇਸਰਾਏਲੀ ਹੈ ਉਸ ਵਿੱਚ ਕੋਈ ਛੱਲ ਨਹੀਂ ਹੈ।” 48 ਨਥਾਨਿਏਲ ਨੇ ਪੁੱਛਿਆ, “ਤੁਸੀਂ ਮੈਨੂੰ ਕਿਵੇਂ ਜਾਣਦੇ ਹੋ?” ਯਿਸੂ ਨੇ ਉੱਤਰ ਦਿੱਤਾ, “ਮੈਂ ਤੈਨੂੰ ਓਦੋਂ ਵੇਖਿਆ ਸੀ ਜਦੋਂ ਤੂੰ ਅੰਜੀਰ ਦੇ ਰੁੱਖ ਥੱਲੇ ਸੀ। ਜਦੋਂ ਤੈਨੂੰ ਫ਼ਿਲਿਪੁੱਸ ਨੇ ਮੇਰੇ ਬਾਰੇ ਦਸਿਆ।” 49 ਫ਼ਿਰ ਨਥਾਨਿਏਲ ਨੇ ਯਿਸੂ ਨੂੰ ਕਿਹਾ, “ਰੱਬੀ, ਤੁਸੀਂ ਪਰਮੇਸ਼ੁਰ ਦੇ ਪੁੱਤਰ ਹੋ। ਤੁਸੀਂ ਇਸਰਾਏਲ ਦੇ ਪਾਤਸ਼ਾਹ ਹੋ।” 50 ਯਿਸੂ ਨੇ ਨਥਾਨਿਏਲ ਨੂੰ ਆਖਿਆ, “ਤੂੰ ਇਸ ਲਈ ਵਿਸ਼ਵਾਸ ਕਰਦਾ ਹੈ ਕਿ ਪਹਿਲਾਂ ਹੀ ਮੈਂ ਤੈਨੂੰ ਦੱਸਿਆ ਸੀ ਕਿ ਮੈਂ ਤੈਨੂੰ ਅੰਜੀਰ ਦੇ ਰੁੱਖ ਥੱਲੇ ਵੇਖਿਆ ਸੀ। ਪਰ ਤੂੰ ਇਸਤੋਂ ਵੀ ਵੱਡੀਆਂ ਗੱਲਾਂ ਦੇਖੇਂਗਾ!” 51 ਯਿਸੂ ਨੇ ਉਸ ਨੂੰ ਆਖਿਆ, “ਮੈਂ ਤੁਹਾਨੂੰ ਸੱਚ-ਮੁੱਚ ਆਖਦਾ ਹਾਂ ਤੁਸੀਂ ਸਵਰਗ ਨੂੰ ਖੁਲ੍ਹਾ ਵੇਖੋਂਗੇ ਅਤੇ ਪਰਮੇਸ਼ੁਰ ਦੇ ਦੂਤਾਂ ਨੂੰ ਮਨੁੱਖ ਦੇ ਪੁੱਤਰ ਉੱਤੇ ਚੜ੍ਹਦੇ ਅਤੇ ਉੱਤਰਦੇ ਵੇਖੋਂਗੇ।”

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ