ਰੋਜਾਨਾਂ ਦਾ ਭਗਤੀ ਦਾ ਵੀਡੀਓ
ਯੁਹੋਸ਼ੁ- ਨਵੇਂ ਆਗੂਆਂ ਦਾ ਪੈਦਾ ਹੋਣਾ
ਇੱਕ ਬਹੁਤ ਹੀ ਵੱਡੀ ਪ੍ਰੀਖਿਆ ਹੈ ਕਿ ਅਸੀਂ ਸੋਚਣ ਲੱਗ ਜਾਂਦੇ ਹਾਂ ਕਿ ਪ੍ਰਮੇਸ਼ਰ ਦਾ ਰਾਜ ਸਾਡੇ ਤੇ ਨਿਰਭਰ ਕਰਦਾ ਹੈ। ਅਸੀਂ ਜਿਉਂਦੇ ਹਾਂ, ਅਸੀਂ ਕੰਮ ਕਰਦੇ ਹਾਂ, ਅਤੇ ਅਸੀਂ ਜੋ ਵੀ ਕਰਦੇ ਹਾਂ ਅਸੀਂ ਇਹ ਸੋਚਦੇ ਹਾਂ ਕਿ ਪ੍ਰਮੇਸ਼ਰ ਦਾ ਰਾਜ ਸਾਡੀ ਸੇਵਕੀ ਤੇ ਸ਼ੁਰੂ ਹੁੰਦਾ ਹੈ ਅਤੇ ਇਸ ਨਾਲ ਹੀ ਖਤਮ ਹੁੰਦਾ ਹੈ। ਭਾਵੇਂ ਕਿ ਹਰ ਕੋਈ ਪ੍ਰਮੇਸ਼ਰ ਦਾ ਜਨ ਇਹ ਜਾਣਦੇ ਹੋਏ ਖੜਾ ਹੁੰਦਾ ਹੈ ਕਿ ਪ੍ਰਮੇਸ਼ਰ ਦਾ ਰਾਜ ਸਾਡੇ ਇਸ ਛੋਟੇ ਜਿਹੇ ਖੇਤਰ ਤੋਂ ਵੱਡਾ ਹੈ। ਪਰਮੇਸਰ ਹਰ ਪੀੜੀ ਦੇ ਵਿਚ ਨਵੇਂ ਆਗੂਆਂ ਦੀ ਪੀੜੀ ਨੂੰ ਖੜਾ ਕਰੇਗਾ।
ਮੂਸਾ ਇਸਰਾਇਲੀ ਲੋਕਾਂ ਨੂੰ ਇਹੋ ਜਿਹੀ ਗੁਲਾਮੀ ਵਿਚੋਂ ਕਢ ਕੇ ਲੈ ਕੇ ਆਇਆ, ਜਿਸ ਵਿਚ ਉਹ ੪੦੦ ਸਾਲਾਂ ਤੋਂ ਗੁਲਾਮੀ ਵਿਚ ਸਨ। ਪਰ ਮੂਸਾ ਉਨ੍ਹਾਂ ਦੀ ਉਸ ਦੇਸ਼ ਵਿਚ ਅਗੁਵਾਈ ਕਰੇਗਾ ਜਿਸਦਾ ਵਾਇਦਾ ਪ੍ਰ੍ਮੇਹ੍ਸਰ ਨੇ ਲੰਬੇ ਸਮੇਂ ਤੋਂ ਕੀਤਾ ਸੀ। ਮੂਸਾ ਉਨ੍ਹਾਂ ਨੂੰ ਗੁਲਾਮੀ ਵਿਚੋਂ ਕਢ ਕੇ ਲੈ ਕੇ ਆਇਆ, ਪਰ ਯੁਹੋਸ਼ੁ ਉਨ੍ਹਾਂ ਨੂੰ ਜਿੱਤ ਵਿਚ ਲੈ ਕੇ ਜਾਂ ਵਾਲਾ ਸੀ। ਜਿਵੇਂ ਮੂਸਾ ਦੇ ਪ੍ਰਮੇਸ਼ਰ ਦੇ ਨਾਲ ਆਪਣੇ ਤਜਰਬੇ ਸਨ, ਇਸੇ ਹੀ ਤਰਾਂ ਯੁਹੋਸ਼ੁ ਨੂੰ ਵੀ ਪ੍ਰਮੇਸ਼ਰ ਨੂੰ ਮਿਲਣ ਦੀ ਲੋੜ ਸੀ ਅਤੇ ਉਸ ਨੂੰ ਵੀ ਪ੍ਰਮੇਸ਼ਰ ਦੀ ਤਾਕਤ ਨੂੰ ਜਾਨਣ ਦੀ ਲੋੜ ਸੀ। ਯੁਹੋਸ਼ੁ ਨੂੰ ਔਖੀਆਂ ਲੜਾਈਆਂ ਲੜਨ ਦੀ ਲੋੜ ਸੀ ਅਤੇ ਔਖੇ ਫੈਂਸਲੇ ਕਰਨੇ ਪੈਣੇ ਸੀ। ਪਰ ਜਦ ਪ੍ਰਮੇਸ਼ਰ ਕਿਸੇ ਵਿਅਕਤੀ ਨੂੰ ਕੋਈ ਕੰਮ ਦਿੰਦਾ ਹੈ ਤਾਂ ਉਹ ਉਸ ਨੂੰ ਉਹ ਕੰਮ ਕਰਨ ਵਾਸਤੇ ਤਿਆਰ ਵੀ ਕਰਦਾ ਹੈ।
ਪ੍ਰਮੇਸ਼ਰ ਦਾ ਆਪਣੇ ਲੋਕਾਂ ਨੂੰ ਤਿਆਰ ਕਰਨ ਦਾ ਬਹੁਤ ਹੀ ਅਨੋਖਾ ਤਰੀਕਾ ਹੈ। ਪ੍ਰਮੇਸ਼ਰ ਨੇ ਮੂਸਾ ਨੂੰ ਮਿਦਾਨੀ ਦੇਸ਼ ਦੇ ਰੇਗਿਸਥਾਨ ਦੇ ਵਿਚ ਸਕੂਲ ਵਿਚ ਭੇਜਿਆ। ਮੂਸਾ ਉਸ ਰੇਗਿਸਥਾਨ ਦੇ ਵਿਚੋਂ ਪ੍ਰਮੇਸ਼ਰ ਦਾ ਦਰਸ਼ਨ ਲੈ ਕੇ ਆਇਆ ਕਿ ਉਹ ਪਵਿੱਤਰ, ਸਰਬ ਸ਼ਕਤੀਮਾਨ ਅਤੇ ਤਾਕਤਵਰ ਪ੍ਰਮੇਸ਼ਰ ਹੈ। ਪਰ ਯੁਹੋਸ਼ੁ ਨੇ ਇੱਕ ਹੋਰ ਸਕੂਲ ਵਿਚ ਪੜਾਈ ਕੀਤੀ। ਉਹ “ਮਿਲਣੀ ਦੇ ਤੰਬੂ” ਦੇ ਵਿਚ ਸਕੂਲ ਵਿਚ ਜਾਂਦਾ ਸੀ। ਅਤੇ ਫਿਰ ਉਸ ਨੇ ਕਾਨਾਨ ਦੀ ਭੂਮੀ ਦੇ ਵਿਚ ਵਿਵਹਾਰਿਕ ਸਿਖਿਆ ਨੂੰ ਪ੍ਰਾਪਤ ਕੀਤਾ।
ਮੂਸਾ ਨੇ ਬਾਰਹਾ ਲੋਕਾਂ ਨੂੰ ਭੇਜਿਆ ਕਿ ਉਹ ਉਸ ਦੇਸ਼ ਦੀ ਸੂਹ ਲੈ ਕੇ ਆਉਣ ਜਿਸਦਾ ਵਾਇਦਾ ਉਨ੍ਹਾਂ ਨੇ ਪੂਰਵਜਾਂ ਨੂੰ ਕੀਤਾ ਗਿਆ ਸੀ। ਯੁਹੋਸ਼ੁ ਉਨ੍ਹਾਂ ਲੋਕਾਂ ਵਿਚੋਂ ਇੱਕ ਸੀ। ਜਦ ਉਹ ਵਾਪਿਸ ਆਏ ਤਾਂ ਮੂਸਾ ਨੇ ਉਨ੍ਹਾਂ ਨੂੰ ਪੁਛਿਆ ਕਿ ਉਹ ਭੂਮੀ ਕਿਹੋ ਜਿਹੀ ਸੀ। ਬਾਈਬਲ ਦਸਦੀ ਹੈ, “ਉਨ੍ਹਾਂ ਨੇ ਮੂਸਾ ਨੂੰ ਇਹ ਖਬਰ ਦਿੱਤੀ: ‘ ਅਸੀਂ ਉਸ ਦੇਸ਼ ਦੇ ਵਿਚ ਗਏ ਜਿਥੇ ਜਾਣ ਦਾ ਤੂੰ ਸਾਨੂੰ ਹੁਕਮ ਦਿੱਤਾ ਸੀ। ਉਥੇ ਦੁਧ ਅਤੇ ਸਹਿਦ ਦੇ ਦਰਿਆ ਵਗਦੇ ਹਨ! ਇਹ ਉਥੋਂ ਦਾ ਫਲ ਹੈ। ਪਰ ਜੋ ਲੋਕ ਉਥੇ ਰਹਿੰਦੇ ਹਨ ਉਹ ਬਹੁਤ ਹੀ ਤਾਕਤਵਰ ਹਨ। ਅਤੇ ਉਨਾਹਨ ਦੇ ਸ਼ਹਿਰ ਕਿਲੇ ਦੇ ਤਰ੍ਹਾਂ ਹਨ। ਅਸੀਂ ਉਥੇ ਅਨਾਕ ਦੀ ਸੰਤਾਨ ਨੂੰ ਵੀ ਵੇਖਿਆ।’”(ਗਿਣਤੀ ੧੩:੨੭,੨੮) ਦੋਸੋਰੇ ਸ਼ਬਦਾਂ ਵਿਚ ਉਹ ਜਸੂਸ ਡਰਾਕਲ ਸਨ, ਉਹ ਲੋਕਾਂ ਦੀ ਵਾਇਦਾ ਕੀਤੇ ਹੋਏ ਦੇਸ਼ ਵਿਚ ਅਗੁਵਾਈ ਕਰਨ ਦੇ ਯੋਗ ਨਹੀ ਸਨ।
ਪਰ ਦੋ ਲੋਕ ਸਨ ਜਿਨ੍ਹਾਂ ਨੇ ਸਹਿਰਾਂ ਦੀ ਕਿਲ੍ਹੇਬੰਦੀ ਵੱਲ ਨਾ ਵੇਖਣਾ ਚਾਹਿਆ, ਅਤੇ ਨਾ ਹੀ ਉਨ੍ਹਾਂ ਲੋਕਾਂ ਦੀ ਤਾਕਤ ਦੇ ਵੱਲ। ਹਾਂ , ਉਹ ਜਾਣਦੇ ਸਨ ਕਿ ਉਸ ਦੇਸ਼ ਦੇ ਵਿਚ ਦੈਂਤ ਰਹਿੰਦੇ ਹਨ। ਪਰ ਇਹ ਦੋ ਵਿਅਕਤੀਆਂ ਨੇ, ਯੁਹੋਸ਼ੁ ਅਤੇ ਕਾਲੇਬ, ਨੇ ਪ੍ਰਮੇਸ਼ਰ ਨੂੰ ਵੇਖਿਆ ਸੀ। ਉਹ ਜਾਣਦੇ ਸਨ ਕਿ ਇਹ ਦੈਂਤ ਅਬ੍ਰਾਹਮ, ਇਸ਼ਾਕ ਅਤੇ ਯਾਕੂਬ ਦੇ ਪ੍ਰਮੇਸ਼ਰ ਦੇ ਸਾਹਮਣੇ ਕੁਝ ਵੀ ਨਹੀ ਹਨ। ਉਸ ਨੇ ਉਨ੍ਹਾਂ ਦੇ ਅੱਗੇ ਚਮਤਕਾਰ ਕੀਤੇ ਸਨ ਅਤੇ ਉਹ ਫਿਰ ਇਨ੍ਹਾਂ ਚਮਤਕਾਰਾਂ ਨੂੰ ਕਰੇਗਾ।
ਯੁਹੋਸ਼ੁ ਲੋਕਾਂ ਦੀ ਮੰਡਲੀ ਦੇ ਵਿਚ ਖੜਾ ਹੋ ਗਿਆ ਅਤੇ ਕਹਿਣ ਲੱਗਾ, “ਜਿਸ ਦੇਸ਼ ਦੇ ਵਿਚ ਅਸੀਂ ਗਏ ਸੀ, ਉਹ ਸਚ ਮੁਚ ਹੀ ਬਹੁਤ ਹੀ ਵਧਿਆ ਹੈ। ਅਗਰ ਪ੍ਰਮੇਸ਼ਰ ਸਾਡੇ ਨਾਲ ਖੁਸ਼ ਹੈ ਤਾਂ ਉਹ ਸਾਨੂੰ ਉਸ ਦੇਸ਼ ਦੇ ਵਿਚ ਲੈ ਕੇ ਜਾਵੇਗਾ, ਇੱਕ ਦੇਸ਼ ਜੋ ਕਿ ਦੁਧ ਅਤੇ ਸਹਿਦ ਦੇ ਨਾਲ ਭਰਿਆ ਹੋਇਆ ਹੈ ਅਤੇ ਉਹ ਇਸ ਨੂੰ ਸਾਨੂੰ ਦੇਵੇਗਾ। ਸਿਰਫ ਪਰਮੇਸਰ ਦੀ ਵਿਰੋਧਤਾ ਣਾ ਕਰੋ। ਅਤੇ ਉਸ ਦੇਸ਼ ਦੇ ਲੋਕਾਂ ਤੋਂ ਨਾ ਡਰੋ, ਕਿਉਂਕਿ ਅਸੀਂ ਉਨ੍ਹਾਂ ਨੂੰ ਖਤਮ ਕਰ ਦੇਵਾਂਗੇ। ਉਨ੍ਹਾਂ ਦੀ ਸੁਰਖਿਆ ਚਲੀ ਗਈ ਹੈ, ਪਰ ਪ੍ਰਮੇਸ਼ਰ ਸਾਡੇ ਨਾਲ ਹੈ।ਤੁਸੀਂ ਉਨ੍ਹਾਂ ਤੋਂ ਨਾ ਡਰੋ।” (ਗਿਣਤੀ ੧੪:੭-੯)
ਇਸ ਗੱਲਬਾਤ ਦੇ ਵਿਚ ਇੱਕ ਸ਼ਬਦ ਹੈ ਜਿਸ ਦੇ ਲਈ ਪ੍ਰਮੇਸ਼ਰ ਇੱਕ ਆਗੂ ਨੂੰ ਖੜਾ ਕਰ ਰਿਹਾ ਸੀ ਅਤੇ ਉਹ ਸੀ, “ਨਾ ਡਰੋ” ਆਗੁਪਨ ਅਤੇ ਡਰ ਇੱਕ ਹੀ ਤੰਬੂ ਵਿਚ ਨਹੀ ਰਹੀ ਸਕਦੇ। ਯੁਹੋਸ਼ੁ ਜਾਣਦਾ ਸੀ ਕਿ ਮਨੁਖੀ ਸਤਰ ਦੇ ਉੱਪਰ ਜੋ ਦੁਸ਼ਮਨ ਹਨ ਉਹ ਬਹੁਤ ਹੀ ਤਾਕਤਵਰ ਹੈ ਜੋ ਕਿ ਇਸਰਾਇਲ ਦੇ ਲੋਕਾਂ ਦੇ ਵਿਰੋਧ ਵਿਚ ਆ ਰਿਹਾ ਹੈ। ਪਰ ਆਤਮਿਕ ਖੇਤਰ ਦੇ ਵਿਚ ਕੋਈ ਵੀ ਪਹਾੜ ਇੱਡਾ ਵੱਡਾ ਨਹੀ ਹੈ, ਕੋਈ ਖਾਈ ਇਨ੍ਹੀ ਗਹਿਰੀ ਨਹੀ ਹੈ, ਕੋਈ ਸਮੁੰਦਰ ਇਨ੍ਹਾਂ ਚੋੜਾ ਨਹੀ ਹੈ, ਕੋਈ ਵੀ ਸਮਸਿਆ ਪ੍ਰਮੇਸ਼ਰ ਵਾਸਤੇ ਇੱਡੀ ਵੱਡੀ ਨਹੀ ਹੈ। ਉਸਦਾ ਵਿਸ਼ਵਾਸ ਉਸਦੇ ਆਲੇ ਦੁਆਲੇ ਦੇ ਹਾਲਾਤਾਂ ਦੇ ਉੱਪਰ ਨਹੀ ਸੀ। ਉਸਦਾ ਵਿਸ਼ਵਾਸ ਉਸ ਪ੍ਰਮੇਸ਼ਰ ਦੇ ਵਿਚ ਸੀ ਜਿਸ ਨੇ ਲਾਲ ਸਮੁੰਦਰ ਨੂੰ ਦੋਫਾੜ ਕੀਤਾ ਸੀ। ਜੇਕਰ ਉਹ ਪ੍ਰਮੇਸ਼ਰ ਉਨ੍ਹਾਂ ਨੂੰ ਲਾਲ ਸਮੁੰਦਰ ਦੇ ਵਿਚ ਦੀ ਲੈ ਆਇਆ ਸੀ ਤਾਂ ਬੇਸ਼ਕ ਉਹ ਉਨ੍ਹਾਂ ਨੂੰ ਜਰਦਨ ਦਰਿਆ ਦੇ ਵਿਚੋਂ ਦੀ ਵੀ ਲੈ ਕੇ ਜਾ ਸਕਦਾ ਸੀ।
ਆਗੁਪਨ ਹੋਂਸਲਾ ਮੰਗਦਾ ਹੈ। ਜਦ ਪ੍ਰਮੇਸ਼ਰ ਨਵੇਂ ਆਗੂਆਂ ਦੀ ਪੀੜੀ ਨੂੰ ਖੜਾ ਕਰਨ ਦੀ ਤਿਆਰੀ ਕਰਦਾ ਹੈ, ਉਹ ਹਮੇਸ਼ਾਂ ਇਹੋ ਜਿਹੇ ਲੋਕਾਂ ਨੂੰ ਲਭਦਾ ਹੈ ਜਿਨ੍ਹਾਂ ਦੇ ਦਿਲ ਹੋਂਸਲੇ ਨਾਲ ਭਰੇ ਹੋਣ। ਇਹੋ ਜਿਹਾ ਹੋਂਸਲਾ ਸਿਰਫ ਪ੍ਰਮੇਸ਼ਰ ਦੀ ਹਜੂਰੀ ਵਿਚ ਰਹੀ ਕੇ ਹੀ ਆਉਂਦਾ ਹੈ। “ਪ੍ਰਮੇਸ਼ਰ ਪਿਆਰ ਹੈ” ਅਤੇ “ਸਿਧ ਪਿਆਰ ਹਰ ਤਰਾਂ ਦੇ ਡਰ ਨੂੰ ਦੂਰ ਕਰ ਦਿੰਦਾ ਹੈ।” ਯੁਹੋਸ਼ੁ “ਮਿਲਣੀ ਦੇ ਤੰਬੂ” ਵਿਚ ਰਿਹਾ ਸੀ। ਉਹ ਪ੍ਰਮੇਸ਼ਰ ਦੀ ਹਜੂਰੀ ਬਾਰੇ ਜਾਣਦਾ ਸੀ। ਅਤੇ ਇਹ ਪ੍ਰਮੇਸ਼ਰ ਦੀ ਹਜੂਰੀ ਸੀ ਜਿਸਨੇ ਉਸ ਨੂੰ ਉਸ ਦੇਸ਼ ਦੇ ਦੈਂਤਾਂ ਦੇ ਨਾਲ ਲੜਨ ਦੀ ਤਾਕਤ ਦਿੱਤੀ।
ਹਰ ਇੱਕ ਪੀੜੀ ਨੂੰ ਹੋਂਸਲੇ ਵਾਲੇ ਆਦਮੀਆ ਅਤੇ ਔਰਤਾਂ ਦੀ ਲੋੜ ਹੈ। ਪਰ ਹੋਂਸਲਾ ਪ੍ਰਮੇਸ਼ਰ ਦੇ ਗਿਆਨ ਦਾ ਪ੍ਰਗਟਾਵਾ ਹੈ।
ਗਿਣਤੀ 14:5-9
5 ਮੂਸਾ ਅਤੇ ਹਾਰੂਨ ਉੱਥੇ ਜਮ੍ਹਾ ਹੋਏ ਸਾਰੇ ਲੋਕਾਂ ਸਾਹਮਣੇ ਧਰਤੀ ਉੱਤੇ ਝੁਕ ਗਏ। 6 ਯਹੋਸ਼ੁਆ ਅਤੇ ਕਾਲੇਬ ਨੇ ਆਪਣੇ ਕੱਪੜੇ ਪਾੜ ਲਈ। (ਨੂਨ ਦਾ ਪੁੱਤਰ ਯਹੋਸ਼ੁਆ ਅਤੇ ਯਫ਼ੁੰਨਹ ਦਾ ਪੁੱਤਰ ਕਾਲੇਬ ਆਦਮੀਆਂ ਵਿੱਚੋਂ ਦੋ ਅਜਿਹੇ ਸਨ ਜਿਨ੍ਹਾਂ ਨੇ ਉਸ ਧਰਤੀ ਦੀ ਖੋਜ–ਪੜਤਾਲ ਕੀਤੀ ਸੀ।) 7 ਇਨ੍ਹਾਂ ਦੋਹਾਂ ਆਦਮੀਆਂ ਨੇ ਉੱਥੇ ਜਮ੍ਹਾਂ ਹੋਏ ਸਮੂਹ ਲੋਕਾਂ ਨੂੰ ਆਖਿਆ, “ਜਿਹੜੀ ਧਰਤੀ ਅਸੀਂ ਦੇਖੀ ਸੀ ਉਹ ਬਹੁਤ ਚੰਗੀ ਹੈ। 8-9 ਇਹ ਧਰਤੀ ਬਹੁਤ ਸਾਰੀਆਂ ਚੰਗਿਆਂ ਚੀਜ਼ਾਂ ਨਾਲ ਭਰੀ ਹੋਈ ਹੈ। ਜੇ ਯਹੋਵਾਹ ਸਾਡੇ ਉੱਤੇ ਪ੍ਰਸੰਨ ਹੈ, ਉਹ ਸਾਡੀ ਉਸ ਧਰਤੀ ਉੱਤੇ ਅਗਵਾਈ ਕਰੇਗਾ ਅਤੇ ਇਸ ਨੂੰ ਸਾਨੂੰ ਦੇ ਦੇਵੇਗਾ! ਯਹੋਵਾਹ ਦੇ ਖਿਲਾਫ਼ ਵਿਦਰੋਹ ਨਾ ਕਰੋ ਅਤੇ ਉਸ ਧਰਤੀ ਦੇ ਲੋਕਾਂ ਕੋਲੋਂ ਭੈਭੀਤ ਨਾ ਹੋਵੋ। ਅਸੀਂ ਉਨ੍ਹਾਂ ਨੂੰ ਹਰਾ ਸੱਕਦੇ ਹਾਂ। ਉਨ੍ਹਾਂ ਦੀ ਸੁਰੱਖਿਆ ਚਲੀ ਗਈ ਹੈ, ਕਿਉਂਕਿ ਯਹੋਵਾਹ ਸਾਡੇ ਨਾਲ ਹੈ। ਇਸ ਲਈ ਉਨ੍ਹਾਂ ਤੋਂ ਭੈਭੀਤ ਨਾ ਹੋਵੋ!”
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
