ਰੋਜਾਨਾਂ ਦਾ ਭਗਤੀ ਦਾ ਵੀਡੀਓ
ਮੂਸਾ – ਦੀਨਤਾ
ਇੱਕ ਸਵਾਲ ਇੱਕ ਵਾਰ ਬਾਈਬਲ ਦੇ ਵਿਚ ਪੁਛਿਆ ਗਿਆ, “ਅਤੇ ਪ੍ਰਭੁ ਤੁਹਾਡੇ ਤੋਂ ਕੀ ਚਾਹੁੰਦਾ ਹੈ?” ਇਹ ਚੰਗਾ ਸਵਾਲ ਹੈ ਉਨ੍ਹਾਂ ਦੇ ਵਾਸਤੇ ਜੋ ਪ੍ਰਮੇਸ਼ਰ ਦੇ ਦਾਸ ਅਤੇ ਦਾਸੀਆਂ ਬਣਨਾ ਚਾਹੁੰਦੇ ਹਨ। ਪ੍ਰਮੇਸ਼ਰ ਸਾਡੇ ਤੋਂ ਕੀ ਮੰਗ ਕਰਦਾ ਹੈ, ਜੇਕਰ ਅਸੀਂ ਉਸਦੇ ਦਾਸ ਅਤੇ ਦਾਸੀਆਂ ਬਣਨਾ ਚਾਹੁੰਦੇ ਹਾਂ? ਉਸੇ ਵਲੇ ਉਤ੍ਤਰ ਮੀਕਾ ੬:੮ ਵਿਚ ਦਿੱਤਾ ਗਿਆ ਹੈ, “ਨਿਆਂ ਦੇ ਕੰਮ ਕਰਨਾ, ਦਯਾ ਨੂੰ ਪਿਆਰ ਕਰਨਾ, ਅਤੇ ਆਪਣੇ ਪ੍ਰਮੇਸ਼ਰ ਦੇ ਨਾਲ ਦੀਨਤਾ ਦੇ ਨਾਲ ਚਲਨਾ।” (ਨਵਾਂ ਸੰਸਕਰਨ) ਇਹ ਆਖਿਰੀ ਮੰਗ ਹੈ ਜੋ ਪ੍ਰਮੇਸ਼ਰ ਕਰਦਾ ਹੈ, ਜੇਕਰ ਤੁਸੀਂ ਉਹ ਬਣਨਾ ਚਾਹੁੰਦੇ ਹੋ ਜੋ ਉਹ ਤੁਹਾਨੂੰ ਬਣਾਉਣਾ ਚਾਹੁੰਦਾ ਹੈ।
ਬਾਈਬਲ ਦਸਦੀ ਹੈ, “ਹੁਣ ਮੂਸਾ ਬਹੁਤ ਹੀ ਦੀਨ ਵਿਅਕਤੀ ਸੀ, ਧਰਤੀ ਦੇ ਉੱਪਰ ਜਿਨ੍ਹੇ ਵੀ ਲੋਕ ਰਹਿੰਦੇ ਸਨ, ਉਨ੍ਹਾਂ ਸਭ ਤੋਂ ਦੀਨ ਵਿਅਕਤੀ ਉਹ ਸੀ।” (ਗਿਣਤੀ ੧੨:੩ ਨਵਾਂ ਸੰਸਕਰਨ) ਇਹ ਇੱਕ ਬਹੁਤ ਹੀ ਅਹਿਮ ਵਾਕ ਹੈ ਅਤੇ ਇਹ ਦਸਦਾ ਹੈ ਕਿ ਕਿਉਂ ਪ੍ਰਮੇਸ਼ਰ ਨੇ ਮੂਸਾ ਨੂੰ ਇਨ੍ਹੇਂ ਵੱਡੇ ਪਧਰ ਤੇ ਇਸਤੇਮਾਲ ਕੀਤਾ। ਜਦ ਮੂਸਾ ਜਾਵਾਣ ਲੜਕਾ ਸੀ ਤਾਂ ਉਹ ਘਮੰਡੀ, ਅਤੇ ਤਾਕਤਵਰ ਵਿਅਕਤੀ ਸੀ। ਪਰ ਜਦ ਉਸਨੇ ਮਿਦਾਨੀ ਰੇਗਿਸਥਾਨ ਦੇ ਪਹਾੜ ਉੱਪਰ ਪ੍ਰਮੇਸ਼ਰ ਦਾ ਸਾਹਮਣਾ ਕੀਤਾ ਤਾਂ ਉਹ ਫਿਰ ਉਹੋ ਜਿਹਾ ਨਹੀ ਰਹੀ ਗਿਆ। ਉਹ ਇਸ ਧਰਤੀ ਦੇ ਸਭ ਤੋਂ ਘਮੰਡੀ ਇਨਸਾਨ ਤੋਂ ਇੱਕ ਸਭ ਤੋਂ ਦੀਨ ਵਿਅਕਤੀ ਬਣ ਗਿਆ। ਜਦ ਮੂਸਾ ਮਿਦਾਨੀ ਰੇਗਿਸਥਾਨ ਤੋਂ ਬਾਹਰ ਆਇਆ ਤਾਂ ਉਸਨੇ ਦੀਨਤਾ ਦੇ ਸਕੂਲ ਵਿਚੋਂ ਡਿਗਰੀ ਪ੍ਰਾਪਤ ਕੀਤੀ।
ਦੀਨਤਾ ਪ੍ਰਮੇਸ਼ਰ ਦੇ ਦਾਸ ਅਤੇ ਦਾਸੀ ਦਾ ਮੁਖ ਗੁਣ ਹੈ। ਅਗ੍ਸਤਿਨ ਨੇ ਇੱਕ ਵਾਰ ਕਿਹਾ ਕਿ ਦੀਨਤਾ ਸਭ ਗੁਣਾ ਦੀ ਮਾਂ ਹੈ। ਇਹ ਸਚ ਹੈ ਕਿਉਂਕਿ ਬਾਕੀ ਸਾਰੀ ਗੁਣ ਦੀਨ ਦਿਲ ਦੇ ਵਿਚ ਹੀ ਬਹਿੰਦੇ ਹਨ। ਕਿਉਂ ਦੀਨਤਾ ਫਿਰ ਇਨ੍ਹੀ ਜਰੂਰੀ ਹੈ ਪ੍ਰਮੇਸ਼ਰ ਦੇ ਦਾਸ ਅਤੇ ਦਾਸੀ ਨੂੰ ਬਣਾਉਣ ਵਾਸਤੇ? ਇਸਦੇ ਲਈ ਕੁਝ ਕਾਰਨ ਹਨ।
ਸਭ ਤੋਂ ਪਹਿਲਾਂ ਦੀਨਤਾ ਮਸੀਹ ਦੇ ਜੀਵਨ ਦਾ ਮੂਲ ਸੀ। ਯੀਸ਼ੁ ਸੀ, ਅਤੇ ਯੀਸ਼ੁ ਹੈ ਅਤੇ ਯੀਸ਼ੁ ਹਮੇਸ਼ਾਂ ਹੀ ਪ੍ਰਮੇਸ਼ਰ ਰਹੇਗਾ। ਫਿਰ ਵੀ ਉਸ ਨੇ ਆਪਣੇ ਆਪ ਨੂੰ ਦੀਨ ਕਰ ਦਿੱਤਾ ਤੇ ਉਹ ਮੌਤ ਤਾਈ ਆਗਿਆਕਾਰ ਬਣਿਆ ਅਤੇ ਉਸਨੇ ਸਲੀਬ ਦੀ ਮੌਤ ਵੀ ਸਹੀ ਲਈ। ਉਸਨੇ ਆਪਣਾ ਸਵਰਗ ਦਾ ਸਿਘਾਸਣ ਛੱਡ ਦਿੱਤਾ ਤੇ ਮਨੁਖੀ ਜਾਮਾ ਪਹਿਨ ਲਿਆ। ਯੀਸ਼ੁ ਦਾ ਮੁਖ ਗੁਣ ਜੋ ਕਿ ਧਰਤੀ ਦੇ ਉੱਪਰ ਸੀ ਉਹ ਉਸਦੀ ਦੀਨਤਾ ਵਿਚ ਪਾਇਆ ਜਾਂਦਾ ਹੈ- ਪ੍ਰਮੇਸ਼ਰ ਜੋ ਕਿ ਮਨੁਖ ਬਣ ਗਿਆ। ਹਰ ਇੱਕ ਦਿਲ ਦੀ ਪੁਕਾਰ ਜੋ ਕਿ ਪ੍ਰਮੇਸ਼ਰ ਦਾ ਜਨ ਬਣਨ ਦੀ ਹੈ ਉਹ ਹੈ ਮਸੀਹ ਵਰਗਾ ਬਣਨਾ। ਅਤੇ ਯੀਸ਼ੁ ਵਰਗੇ ਬਣਨ ਦਾ ਅਰਥ ਹੈ “ਸਾਡੇ ਪ੍ਰਮੇਸ਼ਰ ਦੇ ਨਾਲ ਦੀਨਤਾ ਨਾਲ ਚਲਨਾ।”
ਦੂਸਰਾ, ਅਸੀਂ ਕਿਰਪਾ ਦੇ ਵਿਚ ਦੀਨਤਾ ਤੋਂ ਬਿਨ੍ਹਾਂ ਨਹੀ ਵਧ ਸਕਦੇ। ਵਚਨ ਦਸਦਾ ਹੈ, “ਪ੍ਰਮੇਸ਼ਰ ਘਮੰਡੀਆਂ ਦਾ ਸਾਹਮਣਾ ਕਰਦਾ ਹੈ ਪਰ ਦੀਨਾਂ ਦੇ ਉੱਪਰ ਦਯਾ ਕਰਦਾ ਹੈ।” (ਯਾਕੂਬ ੪:੬ ਨਵਾਂ ਸੰਸਕਰਨ) ਇਹ ਸਧਾਰਨ ਪਰ ਕਾਫੀ ਜਬਰਦਸਤ ਸਚਾਈ ਹੈ। ਘਮੰਡੀ ਦਿਲ ਹਮੇਸ਼ਾਂ ਪ੍ਰਮੇਸ਼ਰ ਦੇ ਨਾਲ ਯੁਧ ਵਿਚ ਰਹਿੰਦਾ ਹੈ, ਪਰ ਦੀਨ ਦਿਲ ਹਮੇਸ਼ਾਂ ਪ੍ਰਮੇਸ਼ਰ ਤੋਂ ਬਰਕਤ ਪਾਉਂਦਾ ਹੈ। ਬਹੁਤ ਸਾਰੇ ਲੋਕ ਪ੍ਰਮੇਸ਼ਰ ਦੇ ਵਾਸਤੇ ਸੰਰਥੀ ਬਣਨਾ ਚਾਹੁੰਦੇ ਹਨ, ਪਰ ਉਹ ਇਹ ਭੁਲ ਜਾਂਦੇ ਹਨ ਕਿ ਸਾਮਰ੍ਥੀ ਬਣਨ ਤੋਂ ਪਹਿਲਾਂ ਉਨ੍ਹਾਂ ਨੂੰ ਪ੍ਰਮੇਸ਼ਰ ਦੇ ਨਾਲ ਪਹਿਲਾਂ ਦੀਨ ਬਣ ਕੇ ਚਲਣ ਦੀ ਲੋੜ ਹੈ। ਅਸੀਂ ਕਿਰਪਾ ਦੇ ਦੁਆਰਾ ਬਚਾਏ ਗਏ ਹਾਂ, ਕਿਰਪਾ ਦੇ ਦੁਆਰਾ ਮਾਫ਼ ਕੀਤੇ ਗਏ ਹਾਂ, ਅਸੀਂ ਕਿਰਪਾ ਦੇ ਦੁਆਰਾ ਪ੍ਰਮੇਸ਼ਰ ਦੇ ਵਿਚ ਵਧੇ ਹਾਂ। ਅਸੀਂ ਜੋ ਕੁਝ ਵੀ ਬੰਦੇ ਹਾਂ ਉਹ ਪ੍ਰਮੇਸ਼ਰ ਦੀ ਕਿਰਪਾ ਦੇ ਨਾਲ ਬਣਦੇ ਹਾਂ।
ਜੇਕਰ ਦੀਨਤਾ ਇਨ੍ਹੀਂ ਮਹਤਵਪੂਰਣ ਹੈ, ਤਾਂ ਸਾਨੂੰ ਇਹ ਸਮਝਨਾ ਚਾਹੀਦਾ ਹੈ ਕਿ ਇਹ ਕੀ ਹੈ। ਦੀਨਤਾ ਕੋਈ ਇਹੋ ਜਿਹੋ ਚੀਜ ਨਹੀ ਹੈ ਜਿਸ ਨੂੰ ਅਸੀਂ ਕਮੀਜ ਦੇ ਉੱਪਰ ਦੀ ਪਾ ਸਕਦੇ ਹਾਂ। ਇਹ ਸਾਡਾ ਅੰਦਰਲਾ ਸੁਭਾਅ ਹੈ ਜੋ ਯੀਸ਼ੁ ਦੀ ਗੱਲ ਦੀ ਸਚਾਈ ਨੂੰ ਸਮਝਦਾ ਹੈ, “ਮੇਰੇ ਤੋਂ ਬਗੈਰ ਤੁਸੀਂ ਕੁਝ ਵੀ ਨਹੀ ਕਰ ਸਕਦੇ।” (ਯੂਹੰਨਾ ੧੫:੫)। ਦੀਨਤਾ ਪ੍ਰਮੇਸ਼ਰ ਨੂੰ ਵੇਖਣ ਦੇ ਦੁਆਰਾ ਆਉਂਦੀ ਹੈ, ਉਸਦੀ ਮਹਾਨਤਾ ਨੂੰ ਵੇਖਣ ਦੇ ਦੁਆਰਾ, ਉਸਦੀ ਤਾਕਤ ਨੂੰ ਵੇਖਣ ਦੇ ਦੁਆਰਾ, ਅਤੇ ਉਸਦੀ ਪਵਿਤਰਤਾ ਨੂੰ ਵੇਖਣ ਦੇ ਦੁਆਰਾ ਆਉਂਦੀ ਹੈ। ਜਦ ਅਸੀਂ ਇਹ ਪਹਿਚਾਣਦੇ ਹਾਂ ਕਿ ਉਹ ਕਿਨ੍ਹਾਂ ਮਹਾਨ ਅਤੇ ਸੰਰਥੀ ਹੈ, ਫਿਰ ਅਸੀਂ ਉਸ ਸਾਹਮਣੇ ਦੀਨ ਪ੍ਰਸੰਸਾ ਦੇ ਨਾਲ ਝੁਕ ਜਾਵਾਂਗੇ। ਅਸੀਂ ਇਹ ਪੁਕਾਰਾਗੇ, “ ਮੈਂ ਨਹੀ ਕਰ ਸਕਦਾ ਪ੍ਰਭੁ, ਪਰ ਹੇ ਪ੍ਰਮੇਸ਼ਰ ਤੁਸੀਂ ਕਰ ਸਕਦੇ ਹੋ। ਮੈਂ ਆਪਣੀ ਯੋਗਤਾ ਦੇ ਵਿਚ ਭਰੋਸਾ ਨਹੀ ਕਰ ਸਕਦਾ, ਪਰ ਇਸ ਦੀ ਬਜਾਇ ਤੁਹਾਡੀ ਤਾਕਤ ਵਿਚ ਭਰੋਸਾ ਕਰਦਾ ਹਾਂ।”
ਦੀਨਤਾ ਪ੍ਰਮੇਸ਼ਰ ਨੂੰ ਉਸਦੀ ਪਵਿੱਤਰਤਾ ਵਿਚ ਵੇਖਣ ਦੇ ਦੁਆਰਾ ਸ਼ੁਰੂ ਹੁੰਦੀ ਹੈ। ਮੂਸਾ ਪਵਿੱਤਰ ਜਮੀਨ ਤੇ ਖੜਾ ਹੋਇਆ। ਉਸ ਤੋਂ ਬਾਅਦ ਪ੍ਰਮੇਸ਼ਰ ਨੇ ਕਿਹਾ, ਕਿ ਉਹ “।।।।।ਧਰਤੀ ਦੇ ਉੱਪਰ ਸਭ ਤੋਂ ਜਿਆਦਾ ਦੀਨ ਵਿਅਕਤੀ ਸੀ।” ਕਿਨ੍ਹੀੰ ਦੇਰ ਹੋ ਗਈ ਹੈ, ਜਦ ਦਾ ਤੁਸੀਂ ਪ੍ਰਮੇਸ਼ਰ ਨੂੰ ਉਸਦੀ ਪਵਿਤ੍ਰਤਾ ਦੇ ਵਿਚ ਵੇਖਿਆ ਹੈ? ਪਵਿੱਤਰ ਭੂਮੀ ਦੇ ਉੱਪਰ ਘਮੰਡ ਲਈ ਕੋਈ ਥਾਂ ਨਹੀ ਹੈ – ਉਥੇ ਸਿਰਫ ਦੀਨ ਦਿਲਾਂ ਦਾ ਹੀ ਸਵਾਗਤ ਹੈ।
ਗਿਣਤੀ12:1-13
ਮਿਰਯਮ ਅਤੇ ਹਾਰੂਨ ਨੇ ਮੂਸਾ ਦੇ ਖਿਲਾਫ਼ ਬੋਲਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਉਸਦੀ ਆਲੋਚਨਾ ਕੀਤੀ ਕਿਉਂਕਿ ਉਸ ਨੇ ਇੱਕ ਇੱਥੋਂ ਕੁਸ਼ੀ ਔਰਤ ਨਾਲ ਸ਼ਾਦੀ ਕੀਤੀ ਸੀ। ਉਨ੍ਹਾਂ ਦਾ ਵਿੱਚਾਰ ਸੀ ਕਿ ਮੂਸਾ ਲਈ ਇਹ ਸਹੀ ਨਹੀਂ ਸੀ ਕਿ ਉਹ ਕਿਸੇ ਇੱਥੋਂ ਕੂਸ਼ੀ ਔਰਤ ਨਾਲ ਸ਼ਾਦੀ ਕਰੇ। 2 ਉਨ੍ਹਾਂ ਨੇ ਆਪਣੇ–ਆਪ’ਚ ਸੋਚਿਆ, “ਕੀ ਯਹੋਵਾਹ ਨੇ ਲੋਕਾਂ ਨਾਲ ਗੱਲ ਕਰਨ ਲਈ ਸਿਰਫ਼ ਮੂਸਾ ਨੂੰ ਹੀ ਇਸਤੇਮਾਲ ਕੀਤਾ ਹੈ? ਕੀ ਉਹ ਸਾਡੇ ਰਾਹੀਂ ਵੀ ਨਹੀਂ ਬੋਲਿਆ?” ਪਰ ਯਹੋਵਾਹ ਨੇ ਉਨ੍ਹਾਂ ਨੂੰ ਸੁਣ ਲਿਆ। 3 (ਮੂਸਾ ਬਹੁਤ ਨਿਰਮਲ ਬੰਦਾ ਸੀ ਉਹ ਕਦੇ ਵੀ ਪਾਪ ਨਹੀਂ ਕਰਦਾ ਸੀ ਅਤੇ ਨਾ ਹੀ ਫ਼ਢ਼ਾਂ ਮਾਰਦਾ ਸੀ। ਉਹ ਧਰਤੀ ਉਤਲੇ ਕਿਸੇ ਵੀ ਮਨੁੱਖ ਨਾਲੋ ਵੱਧੇਰੇ ਨਿਮਾਣਾ ਸੀ।) 4 ਇਸ ਲਈ, ਅਚਾਨਕ ਯਹੋਵਾਹ ਆ ਗਿਆ ਅਤੇ ਮੂਸਾ, ਹਾਰੂਨ ਅਤੇ ਮਿਰਯਮ ਨਾਲ ਗੱਲ ਕੀਤੀ ਯਹੋਵਾਹ ਨੇ ਆਖਿਆ, “ਤੁਸੀਂ ਤਿੰਨੇ ਜਣੇ, ਹੁਣੇ ਮੰਡਲੀ ਵਾਲੇ ਤੰਬੂ ਕੋਲ ਆਉ।” ਇਸ ਲਈ ਮੂਸਾ, ਹਾਰੂਨ ਅਤੇ ਮਿਰਯਮ ਤੰਬੂ ਕੋਲ ਚੱਲੇ ਗਏ। 5 ਯਹੋਵਾਹ ਲੰਮੇ ਬੱਦਲ ਵਿੱਚੋਂ ਉਤਰਿਆ ਅਤੇ ਤੰਬੂ ਦੇ ਪ੍ਰਵੇਸ਼ ਉੱਤੇ ਖਲੋ ਗਿਆ। ਯਹੋਵਾਹ ਨੇ ਅਵਾਜ਼ ਦਿੱਤੀ, “ਹਾਰੂਨ ਅਤੇ ਮਿਰਯਮ!” ਹਾਰੂਨ ਅਤੇ ਮਿਰਯਮ ਉਸ ਕੋਲ ਚੱਲੇ ਗਏ। 6 ਪਰਮੇਸ਼ੁਰ ਨੇ ਆਖਿਆ, “ਮੇਰੀ ਗੱਲ ਸੁਣੋ! ਜੇਕਰ ਤੁਹਾਡੇ ਦਰਮਿਆਨ ਕੋਈ ਵੀ ਨਬੀ ਹੈ, ਮੈਂ, ਯਹੋਵਾਹ, ਉਸ ਨੂੰ ਦਰਸ਼ਨ ਵਿੱਚ ਆਪਣੇ–ਆਪ ਨੂੰ ਦਿਖਾਵਾਂਗਾ। ਮੈਂ ਉਸ ਨਾਲ ਸੁਪਨਿਆਂ ਵਿੱਚ ਗੱਲਾਂ ਕਰਾਂਗਾ। 7 ਪਰ ਮੂਸਾ ਉਸ ਤਰ੍ਹਾਂ ਦਾ ਨਹੀਂ ਹੈ। ਮੂਸਾ ਮੇਰਾ ਵਫ਼ਾਦਾਰ ਸੇਵਕ ਹੈ। ਮੈਂ ਆਪਣੇ ਪੂਰੇ ਘਰ ਨਾਲ ਉਸ ਉੱਤੇ ਭਰੋਸਾ ਕਰਦਾ ਹਾਂ। 8 ਜਦੋਂ ਮੈਂ ਉਸ ਦੇ ਨਾਲ ਗੱਲ ਕਰਦਾ ਹਾਂ। ਮੈਂ ਉਸ ਦੇ ਨਾਲ ਆਮ੍ਹੋ–ਸਾਹਮਣੇ ਗੱਲ ਕਰਦਾ ਹਾਂ। ਮੈਂ ਗੁਝੇ ਅਰੱਥਾਂ ਵਾਲੀਆਂ ਕਹਾਣੀਆ ਦੀ ਵਰਤੋਂ ਨਹੀਂ ਕਰਦਾ ਮੈਂ ਉਹ ਗੱਲਾਂ ਉਸ ਨੂੰ ਸਾਫ਼–ਸਾਫ਼ ਦਿਖਾ ਦਿੰਦਾ ਹਾਂ ਜਿਹੜੀਆਂ ਮੈਂ ਚਾਹੁੰਦਾ ਹਾਂ ਕਿ ਉਹ ਜਾਣੇ। ਮੂਸਾ ਯਹੋਵਾਹ ਦੇ ਬਿੰਬ ਵੱਲ ਝਾਕ ਸੱਕਦਾ ਹੈ। ਇਸ ਲਈ ਤੁਸੀਂ ਮੇਰੇ ਸੇਵਕ ਮੂਸਾ ਦੇ ਖਿਲਾਫ਼ ਬੋਲਣ ਲੱਗੇ ਕਿਉਂ ਨਹੀਂ ਡਰੇ?” 9 ਯਹੋਵਾਹ ਉਨ੍ਹਾਂ ਉੱਤੇ ਬਹੁਤ ਖਫ਼ਾ ਸੀ। ਯਹੋਵਾਹ ਉਨ੍ਹਾਂ ਨੂੰ ਛੱਡ ਗਿਆ। 10 ਤੰਬੂ ਤੋਂ ਬੱਦਲ ਉੱਪਰ ਉੱਠਿਆ ਹਾਰੂਨ ਨੇ ਆਸੇ–ਪਾਸੇ ਮੁੜਕੇ ਮਿਰਯਮ ਵੱਲ ਦੇਖਿਆ। ਉਸਦਾ ਰੰਗ ਬਰਫ਼ ਵਰਗਾ ਸਫ਼ੇਦ ਸੀ ਉਸ ਨੂੰ ਚਮੜੀ ਦੀ ਭਿਆਨਕ ਬਿਮਾਰੀ ਸੀ। 11 ਫ਼ੇਰ ਹਾਰੂਨ ਨੇ ਮੂਸਾ ਨੂੰ ਆਖਿਆ, “ਸ੍ਰੀਮਾਨ ਜੀ ਕਿਰਪਾ ਕਰਕੇ ਸਾਨੂੰ ਸਾਡੇ ਮੂਰੱਖਤਾ ਭਰੇ ਪਾਪ ਲਈ ਮਾਫ਼ ਕਰ ਦਿਉ। 12 ਉਸ ਦੇ ਮਾਸ ਨੂੰ ਮੁਰਦਾ ਜਨਮੇ ਬੱਚੇ ਦੇ ਮਾਸ ਵਾਂਗ ਨਾ ਝੜਨ ਦਿਉ।” (ਕਈ ਵਾਰੀ ਕੋਈ ਬੱਚਾ ਇਸੇ ਤਰ੍ਹਾਂ ਅੱਧੇ ਖਾਧੇ ਹੋਏ ਮਾਸ ਨਾਲ ਪੈਦਾ ਹੁੰਦਾ ਹੈ।) 13 ਇਸ ਲਈ ਮੂਸਾ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ, “ਪਰਮੇਸ਼ੁਰ ਕਿਰਪਾ ਕਰਕੇ ਇਸ ਨੂੰ ਇਸ ਬਿਮਾਰੀ ਤੋਂ ਛੁਟਕਾਰਾ ਦਿਵਾਉ।”
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
