Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਯੀਸ਼ੁ ਮਸੀਹ ਦਾ ਆਤਮਾ

ਕਿਉਂਕਿ ਮੈਂ ਜਾਣਦਾ ਹਾਂ ਕਿ ਤੁਹਾਡੀਆਂ ਪ੍ਰਾਥਨਾਵਾਂ ਦੁਆਰਾ ਅਤੇ ਪ੍ਰਭੁ ਯੀਸ਼ੁ ਦੀ ਆਤਮਾ ਦੀ ਮਦਦ ਦੇ ਦੁਆਰਾ ਜੋ ਕੁਝ ਵੀ ਮੇਰੇ ਨਾਲ ਹੋਇਆ ਉਹ ਸਭ ਦੇ ਛੁਟਕਾਰੇ ਦਾ ਕਾਰਨ ਬਣੇਗਾ(ਫਿਲ ੧:੧੯)

ਸੀਰਿਆ ਦੇ ਦੋ ਜਾਵਾਂ ਯੀਸ਼ੁ ਮਸੀਹ ਦੇ ਬਾਰੇ ਜਾਨਣ ਦੇ ਪ੍ਰਤੀ ਹੋਰ ਵੀ ਉਤੇਜਿਤ ਸਨ। ਉਨ੍ਹਾਂ ਨੂੰ ਮਸੀਹੀਅਤ ਬਾਰੇ ਕੁਝ ਜਿਆਦਾ ਨਹੀ ਪਤਾ ਸੀ, ਸਿਰਫ ਉਨ੍ਹਾਂ ਹੀ  ਜੋ ਉਨ੍ਹਾਂ ਨੂੰ ਉਨ੍ਹਾਂ ਦੇ ਧਰਮ ਦੇ ਲੋਕਾਂ ਨੇ ਸਿਖਿਆ ਦਿੱਤੀ ਸੀ। ਉਨ੍ਹਾਂ ਮੈਨੂੰ ਪੁਛਿਆ , “ਮਸੀਹੀ ਲੋਕ ਤਿੰਨ ਪ੍ਰਮੇਸ਼ਰਾਂ ਵਿਚ ਕਿਉਂ ਵਿਸ਼ਵਾਸ ਕਰਦੇ ਹਨ?”

ਮੈਂ ਉਤ੍ਤਰ ਦਿੱਤਾ, “ਤੁਸੀਂ ਕਿਉਂ ਸੋਚਦੇ ਹੋ ਕਿ ਅਸੀਂ ਤਿੰਨ ਪ੍ਰਮੇਸ਼ਰਾਂ ਵਿਚ ਵਿਸ਼ਵਾਸ ਕਰਦੇ ਹਾਂ?”

“ਤੁਸੀਂ ਵਿਸ਼ਵਾਸ ਕਰਦੇ ਹੋ ਕਿ ਯੀਸ਼ੁ ਪ੍ਰਮੇਸ਼ਰ ਹੈ। ਅਤੇ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਪਿਤਾ ਪ੍ਰਮੇਸ਼ਰ ਹੈ। ਅਤੇ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਪਵਿੱਤਰ ਆਤਮਾ ਪ੍ਰਮੇਸ਼ਰ ਹੈ” ਉਨ੍ਹਾਂ ਉਤ੍ਤਰ ਦਿੱਤਾ। “ਇਸ ਲਈ ਅਸੀਂ ਕਹਿੰਦੇ ਹਾਂ ਕਿ ਤੁਸੀਂ ਤਿੰਨ ਪ੍ਰਮੇਸ਼ਰਾਂ ਵਿਚ ਵਿਸ਼ਵਾਸ ਕਰਦੇ ਹੋ।”

ਮੈਂ ਉਨ੍ਹਾਂ ਨੂੰ ਪੁਛਿਆ, “ਕੀ ਤੁਹਾਡੇ ਤਿੰਨ ਹਿੱਸੇ ਹਨ? ਕੀ ਤੁਹਾਡਾ ਇਕਕ ਆਤਮਿਕ ਹਿੱਸਾ ਹੈ ਜੋ ਕਿ ਪੂਰੀ ਤਰਾਂ ਤੁਹਾਡੇ ਜੀਵਨ ਦੇ ਸ਼ਰੀਰਕ ਹਿੱਸੇ ਤੋਂ ਅਲੱਗ ਹੈ? ਅਤੇ ਤੁਹਾਡਾ ਸ਼ਰੀਰਕ ਹਿੱਸਾ ਪੂਰੀ ਤਰਾਂ ਤੁਹਾਡੇ ਵਿਅਕਤੀਤਵ ਤੋਂ ਅਲੱਗ ਹੈ?”

“ਹਾਂ, ਬੇਸ਼ਕ।” ਉਨ੍ਹਾਂ ਨੇ ਕਿਹਾ।

ਮੈਂ ਫਿਰ ਉਨ੍ਹਾਂ ਨੂੰ ਕਿਹਾ, “ਫਿਰ ਤਾਂ ਤੁਸੀਂ ਇੱਕ ਨਹੀ ਬਲਕਿ ਤਿੰਨ ਹੋ।”
“ਓਹ ਨਹੀ ਨਹੀ। ਤੁਸੀਂ ਗਲਤ ਸਮਝ ਗਏ।” ਉਨ੍ਹਾਂ ਉਸੇ ਵੇਲੇ ਉਤਰ ਦਿੱਤਾ। “ਇਹ ਤਿੰਨ ਸਾਡੇ ਅਲੱਗ ਹਿੱਸੇ ਹਨ, ਪਰ ਅਸੀਂ ਇੱਕ ਹੀ ਹਾਂ।” ਅਚਾਨਕ ਹੀ, ਉਹ ਸਮਝ ਗਏ ਕਿ ਜੋ ਮੈਂ ਉਨ੍ਹਾਂ ਨੂੰ ਦੱਸ ਰਿਹਾ ਸੀ ਉਹ ਪ੍ਰਮੇਸ਼ਰ ਦੇ ਸੁਭਾਅ ਦੇ ਬਾਰੇ ਵਿਚ ਸੀ। “ਹੁਣ ਅਸੀਂ ਸਮਝਦੇ ਹਾਂ, ਪ੍ਰਮੇਸ਼ਰ ਦੇ ਤਿੰਨ ਅਲੱਗ ਅਲੱਗ ਹਿੱਸੇ ਹਨ, ਪਰ ਇੱਕ ਹੀ ਪ੍ਰਮੇਸ਼ਰ ਹੈ।”

“ਇਹ ਠੀਕ ਹੈ” ਮੈਂ ਕਿਹਾ। “ਇੱਕ ਹੀ  ਜਿਉਂਦਾ ਪ੍ਰਮੇਸ਼ਰ ਹੈ ਪਰ ਉਸਦੇ ਤਿੰਨ ਹਿੱਸੇ ਹਨ, ਜਿਸ ਨੂੰ ਅਸੀਂ ਪਿਤਾ ਪੁੱਤਰ ਅਤੇ ਪਵਿੱਤਰ ਆਤਮਾ ਕਹਿੰਦੇ ਹਾਂ।”

ਬਾਈਬਲ ਪ੍ਰਮੇਸ਼ਰ ਦੇ ਸੁਭਾਅ ਅਤੇ ਚਰਿੱਤਰ ਦੇ ਬਾਰੇ ਵਿਚ ਬਹੁਤ ਹੀ ਸਪਸ਼ਟ ਹੈ। ਸਿਰਫ ਇੱਕ ਹੀ ਪ੍ਰਮੇਸ਼ਰ ਹੈ, ਪਰ ਉਸ ਇੱਕ ਪ੍ਰਮੇਸ਼ਰ ਦੇ ਤਿੰਨ ਤਰੀਕੇ ਹਨ ਜਿਸ ਦੁਆਰਾ ਉਹ ਆਪਣੇ ਆਪ ਨੂੰ ਪ੍ਰਗਟ ਕਰਦਾ ਹੈ। ਅਸਲ ਬਾਈਬਲ ਦੇ ਵਿਚ ਜੋ ਪ੍ਰਮੇਸ਼ਰ ਦੇ ਗੁਣਾ ਦੇ ਨਾਮ ਹਨ ਉਹ ਨਾ ਬਦਲਣ ਵਾਲੇ ਹਨ। ਪੋਲੁਸ ਜੋ ਕਿ ਰਸੂਲ ਹੈ, ਆਪਣੀ ਫਿਲਿਪੀਆਂ ਦੀ ਪੱਤਰੀ ਦੇ ਵਿਚ “ਮਸੀਹ ਦੇ ਆਤਮਾ” ਦਾ ਜਿਕਰ ਕਰਦਾ ਹੈ। ਉਹ ਰੋਮ ਦੇ ਵਿਸ਼ਵਾਸ਼ ਸੰਗਤ ਦੇ ਲੋਕਾਂ ਨੂੰ ਜਦ ਪੱਤਰ ਲਿਖਦਾ ਹੈ ਉਥੇ ਵੀ ਉਹ ਇਸੇ ਹੀ  ਨਾਮ “ਮਸੀਹ ਦੇ ਆਤਮਾ” ਦਾ ਪ੍ਰਯੋਗ ਕਰਦਾ ਹੈ। ਇਹ ਦੋਵੇਂ ਆਇਤਾਂ ਦੇ ਵਿਚ ਜੋ ਯੂਨਾਨੀ ਭਾਸ਼ਾ ਦਾ ਸ਼ਬਦ ਇਸਤੇਮਾਲ ਕੀਤਾ ਗਿਆ ਹੈ, ਉਹ ਪਵਿੱਤਰ ਆਤਮਾ ਹੈ। ਇਹ ਸ਼ਬਦ ਹੈ “ਨਿਉਮਾ” ਜਿਸਦਾ ਅਰਥ ਹੈ “ਹਨ੍ਹੇਰੀ”। ਪਵਿੱਤਰ ਆਤਮਾ ਹਨ੍ਹੇਰੀ ਦੀ ਤਰਾਂ ਹੈ। ਉਹ ਅਦਿਖ ਹੈ, ਉਹ ਅਵ੍ਸ੍ਤੁ ਹੈ, ਅਤੇ ਉਹ ਬਹੁਤ ਹੀ  ਤਾਕਤਵਰ ਹੈ। ਫਿਰ ਵੀ, ਪਵਿੱਤਰ ਆਤਮਾ ਯੀਸ਼ੁ ਮਸੀਹ ਦਾ ਆਤਮਾ ਹੈ।

ਅਸੀਂ ਅਕਸਰ ਹੀ  ਇਸ ਸ਼ਬਦਾਵਲੀ ਦਾ ਇਸਤੇਮਾਲ ਕਰਦੇ ਹਾਂ ਜੋ ਕਹਿੰਦੀ ਹੈ, “ਯੀਸ਼ੁ ਮੇਰੇ ਦਿਲ ਵਿਚ ਆ ਜਾਉ” ਇਹ ਸਹੀ ਹੈ, ਪਰ ਇਥੇ ਸ਼ਰੀਰਕ, ਇਤਹਾਸਿਕ ਯੀਸ਼ੁ ਦੀ ਗੱਲ ਨਹੀ ਹੋ ਰਹੀ ਹੈ ਕਿ ਉਹ ਸਾਡੇ ਦਿਲ ਵਿਚ ਆਉਂਦਾ ਹੈ। ਇਹ ਮਸੀਹ ਦਾ ਆਤਮਾ ਹੈ ਜੋ ਮੁਕਤੀ ਦੇ ਸਮੇਂ ਤੇ ਸਾਡੇ ਦਿਲ ਵਿਚ ਵਾਸ ਕਰਨ ਲੱਗ ਜਾਂਦਾ ਹੈ। ਜਾਂ ਫਿਰ ਮੈਂ ਹੋਰ ਵੀ ਸਹੀ ਤਰੀਕੇ ਨਾਲ ਕਹੀ  ਸਕਦਾ ਹਾਂ ਕਿ ਪਵਿੱਤਰ ਆਤਮਾ ਮੇਰੀ ਮੁਕਤੀ ਦੇ ਅਨੋਖੇ ਦਿਨ ਮੇਰੇ ਦਿਲ ਵਿਚ ਵਾਸ ਕਰਨ ਲੱਗ ਪਏ। ਮੈਂ ਕਹੀ  ਸਕਦਾ ਹਾਂ ਕਿ ਯੀਸ਼ੁ ਮੇਰੇ ਦਿਲ ਵਿਚ ਆਏ ਅਤੇ ਮੈਂ ਸਹੀ ਹੋ ਸਕਦਾ ਹਾਂ। ਪਰ ਮੈਂ ਇਹ ਵੀ ਕਹੀ  ਸਕਦਾ ਹਾਂ ਕਿ ਮਸੀਹ ਦਾ ਆਤਮਾ ਜਾਂ ਪਵਿੱਤਰ ਆਤਮਾ ਮੇਰੇ ਦਿਲ ਵਿਚ ਆਇਆ। ਸਭ ਸਹੀ ਹਨ। ਕਾਰਨ ਇਹ ਹੈ ਕਿ ਉਹ ਸਭ ਸਹੀ ਹਨ ਕਿਉਂਕਿ ਉਹ ਸਭ ਇੱਕ ਹੀ ਹਨ। ਉਹ ਸਭ ਇੱਕ ਹੀ, ਸਚੇ, ਜਿਉਂਦੇ ਪ੍ਰਮੇਸ਼ਰ ਦੇ ਨਾਮ ਹਨ।

ਜਦ ਅਸੀਂ “ਯੀਸ਼ੁ ਮਸੀਹ ਦੇ ਆਤਮਾ” ਦੇ ਵਿਚ ਜੋ ਸਚਾਈ ਹੈ ਉਸ ਨੂੰ ਸਮਝ ਲੈਂਦੇ ਹਾਂ ਤਾਂ ਸਾਡੀ ਮਸੀਹੀ ਜਿੰਦਗੀ ਇੱਕ ਨਵਾਂ ਕਦਮ ਲੈ ਲੈਂਦੀ ਹੈ। ਮਸੀਹ ਦਾ ਆਤਮਾ ਸਾਡੇ ਅੰਦਰ ਵਾਸ ਕਰਨ ਲੱਗ ਜਾਂਦਾ ਹੈ। ਸਾਡੀ ਜਿੱਤ ਸਾਡੇ ਵਿਚ ਨਹੀ ਹੁੰਦੀ ਹੈ, ਨਾ ਸਾਡੀ ਇਛਾ ਸ਼ਕਤੀ ਵਿਚ, ਅਤੇ ਣਾ ਹੀ  ਸਾਡੀ ਯੋਗਤਾ ਵਿਚ। ਸਾਡੀ ਜਿੱਤ ਉਸ ਪ੍ਰਮੇਸ਼ਰ ਵਿਚ ਹੈ ਜੋ ਸਾਡੇ ਅੰਦਰ ਵਾਸ ਕਰਨ ਲੱਗ ਜਾਂਦਾ ਹੈ। ਉਸ ਲਈ ਕੁਝ ਵੀ ਅਸੰਭਵ ਨਹੀ ਹੈ।

ਮਸੀਹ ਦਾ ਆਤਮਾ ਤੁਹਾਡੇ ਅੰਦਰ ਵਾਸ ਕਰਦਾ ਹੈ ਜੇਕਰ ਤੁਸੀਂ ਉਸਦੇ ਹੋ। ਉਹ ਤੁਹਾਡੀ ਜਿੱਤ ਦਾ ਸੋਮਾ ਹੈ। ਇਸ ਬਾਰੇ ਸੋਚੋ, ਯੀਸ਼ੁ ਮਸੀਹ ਦਾ ਆਤਮਾ ਤੁਹਾਡੇ ਦਿਲ ਵਿਚ ਰਹੀ ਣ ਲੱਗ ਜਾਂਦਾ ਹੈ। ਆਪਣੇ ਮੁੰਹ ਭਰ ਹੋ ਕੇ ਉਸਦੀ ਅਰਾਧਨਾ ਕਰੋ। ਉਸ ਤੇ ਵਿਸ਼ਵਾਸ ਕਰੋ। ਉਹ ਤੁਹਾਨੂੰ ਕਦੇ ਵੀ ਨਿਰਾਸ਼ ਨਹੀ ਕਰੇਗਾ।

ਫ਼ਿਲਿੱਪੀਆਂ ਨੂੰ 1:19-26

19 ਤੁਸੀਂ ਮੇਰੇ ਲਈ ਪ੍ਰਾਰਥਨਾ ਕਰ ਰਹੇ ਹੋ ਅਤੇ ਯਿਸੂ ਮਸੀਹ ਦਾ ਆਤਮਾ ਮੇਰੀ ਸਹਾਇਤਾ ਕਰਦਾ ਹੈ। ਇਸ ਲਈ ਮੈਂ ਜਾਣਦਾ ਹਾਂ ਕਿ ਇਹ ਮੁਸ਼ਕਿਲਾਂ ਜੋ ਮੇਰੇ ਨਾਲ ਵਾਪਰੀਆਂ ਮੇਰੇ ਲਈ ਛੁਟਕਾਰਾ ਲਿਆਉਣਗੀਆਂ।20 ਜੋ ਮੈਂ ਸੱਚਮੁੱਚ ਚਾਹੁੰਦਾ ਹਾਂ ਅਤੇ ਆਸ ਰੱਖਦਾ ਹਾਂ ਕਿ ਮੈਂ ਆਜਿਹਾ ਕੁਝ ਵੀ ਨਹੀਂ ਕਰਾਂਗਾ ਜਿਸ ਤੇ ਮੈਂ ਸ਼ਰਮਿੰਦਗੀ ਮਹਿਸੂਸ ਕਰਾਂ। ਮੈਨੂੰ ਉਮੀਦ ਹੈ ਕਿ ਹੁਣ ਮੇਰੇ ਕੋਲ ਹਮੇਸ਼ਾ ਦੀ ਤਰ੍ਹਾਂ, ਆਪਣੇ ਜੀਵਨ ਵਿੱਚ ਮਸੀਹ ਦੀ ਮਹਿਮਾ ਵਿਖਾਉਣ ਲਈ ਹੌਂਸਲਾ ਹੈ, ਭਾਵੇਂ ਮੈਂ ਜੀਵਾਂ ਜਾ ਮਰਾਂ। 21 ਮੇਰੀ ਜ਼ਿੰਦਗੀ ਦੀ ਮਹੱਤਵਪੂਰਣ ਗੱਲ ਮਸੀਹ ਲਈ ਜਿਉਣਾ ਹੈ। “ਮੌਤ ਵੀ ਮੇਰੇ ਲਈ ਫ਼ਾਇਦੇਮੰਦ ਹੋਵੇਗੀ।” [b]22 ਜੋ ਮੈਂ ਸਰੀਰਕ ਤੌਰ ਤੇ ਜਿਉਂਦਾ ਰਹਿੰਦਾ ਹਾਂ ਤਾਂ ਜੋ ਮੈਂ ਪ੍ਰਭੂ ਲਈ ਕਾਰਜ ਕਰ ਸੱਕਾਂਗਾ। ਪਰ ਮੈਨੂੰ ਚੋਣ ਕਿਸ ਗੱਲ ਦੀ ਕਰਨੀ ਚਾਹੀਦੀ ਹੈ। ਜਿਉਣ ਦੀ ਜਾਂ ਮਰਨ ਦੀ? ਮੈਨੂੰ ਪਤਾ ਨਹੀਂ। 23 ਜਿਉਣ ਤੇ ਮਰਨ ਵਿੱਚਕਾਰ ਚੋਣ ਕਰਨੀ ਔਖੀ ਹੈ। ਸੱਚਮੁੱਚ ਮੈਂ ਇਹ ਜੀਵਨ ਛੱਡਣਾ ਚਾਹੁੰਦਾ ਹਾਂ ਅਤੇ ਮਸੀਹ ਨਾਲ ਰਹਿਣਾ ਚਾਹੁੰਦਾ ਹਾਂ। ਉਹ ਕਿਤੇ ਜ਼ਿਆਦੇ ਬਿਹਤਰ ਹੈ। 24 ਪਰ ਤੁਹਾਨੂੰ ਲੋਕਾਂ ਨੂੰ ਮੇਰੀ ਸਰੀਰਕ ਤੌਰ ਤੇ ਲੋੜ ਹੈ। 25 ਮੈਨੂੰ ਪਤਾ ਹੈ ਕਿ ਤੁਹਾਨੂੰ ਮੇਰੀ ਲੋੜ ਹੈ। ਇਸੇ ਲਈ ਮੈਂ ਜਾਣਦਾ ਹਾਂ ਕਿ ਮੈਂ ਤੁਹਾਡੀ ਸਹਾਇਤਾ ਕਰਨ ਲਈ ਨਿਸ਼ਚਿਤ ਹੀ ਇੱਥੇ ਠਹਿਰਾਂਗਾ ਤਾਂ ਕਿ ਤੁਸੀਂ ਵੱਧੋਂ ਅਤੇ ਇਹ ਨਿਸ਼ਚਿਤ ਕਰਨ ਲਈ ਕਿ ਤੁਹਾਡੇ ਕੋਲ ਅਨੰਦ ਹੈ ਜੋ ਨਿਹਚਾ ਤੋਂ ਮਿਲਦਾ ਹੈ। 26 ਇਸ ਲਈ ਤੁਸੀਂ ਮਸੀਹ ਯਿਸੂ ਵਿੱਚ ਬਹੁਤ ਖੁਸ਼ ਹੋਵੋਂਗੇ, ਜਦੋਂ ਮੈਂ ਫ਼ੇਰ ਤੁਹਾਡੇ ਨਾਲ ਹੋਵਾਂਗਾ।

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ