ਰੋਜਾਨਾਂ ਦਾ ਭਗਤੀ ਦਾ ਵੀਡੀਓ
ਪ੍ਰਮੇਸ਼ਰ ਦੀ ਉਂਗਲੀ
“ਪਰ ਜੇਕਰ ਮੈਂ ਆਪਣੀ ਉਂਗਲੀ ਦੇ ਨਾਲ ਦੁਸਟ ਆਤਮਾਵਾਂ ਨੂੰ ਕਢਦਾ ਹਾਂ ਤਾਂ ਇਸਦਾ ਅਰਥ ਹੈ ਕਿ ਪ੍ਰਮੇਸ਼ਰ ਦਾ ਰਾਜ ਤੁਹਾਡੇ ਵਿਚ ਆ ਗਿਆ ਹੈ” (ਲੁਕਾ ੧੧:੨੦ ਨਵਾਂ ਸੰਸਕਰਣ)
੧੯੭੦ ਦਾ ਸਾਲ ਸੀ, ਜਾਵਾਨ ਲੋਕ ਆ ਰਹੇ ਸਨ, ਜਾ ਰਹੇ ਸਨ ਅਤੇ ਬਾਹਰ ਸੁੱਟੇ ਜਾ ਰਹੇ ਸਨ” ਅਮਰੀਕਾ ਦੇ ਜਵਾਨਾਂ ਦੇ ਵਿਚ ਇੱਕ ਹੋਰ ਸੰਸਕ੍ਰਿਤੀ ਆ ਗਈ ਸੀ, ਜੋ ਕਿ ਪਹਿਲੀ ਸੰਸਕ੍ਰਿਤੀ ਦੇ ਵਿਰੋਧ ਵਿਚ ਸੀ। ਬਹੁਤ ਸਾਰੇ ਲੋਕ ਗਲੀਆਂ ਤੇ ਨਿਕਲ ਪਏ ਸਨ। ਕਯੀ ਲੋਕ ਨਸ਼ਿਆਂ ਦਾ ਅਨੁਭਵ ਕਰ ਰਹੇ ਸਨ। ਝੂਠੀ ਸਿਖਿਆ ਵਾਲੇ ਹਰ ਥਾਂ ਤੇ ਆ ਗਾਏ ਸਨ। ਇਹ ਉਹ ਸਮਾਂ ਸੀ ਜਦ ਮੈਂ ਅਤੇ ਮੇਰੀ ਪਤਨੀ ਸ਼ਿਕਾਗੋ ਸ਼ਹਿਰ ਦੇ ਸਭ ਤੋਂ ਵਧ ਖਤਰਨਾਕ ਇਲਾਕੇ ਦੇ ਵਿਚ ਚਲੇ ਗਾਏ ਸੀ, ਜਿਥੇ ਜੁਲਮ ਬਹੁਤ ਹੀਜਿਆਦਾ ਸੀ। ਸਾਡਾ ਨਵਾਂ ਨਵਾਂ ਵਿਆਹ ਹੋਇਆ ਸਿਆ ਤੇ ਸਾਡੇ ਅੰਦਰ ਇੱਕ ਗਹਿਰਾ ਬੋਝ ਸੀ ਕਿ ਅਸੀਂ ਆਪਣੀ ਪੀੜੀ ਦੇ ਲੋਕਾਂ ਤੱਕ ਖੁਸ਼ਖਬਰੀ ਦੇ ਨਾਲ ਪਹੁੰਚੀਏ।
ਅਸੀਂ ਇੱਕ ਰਾਤ ਲੋਕਾਂ ਨੂੰ ਮਸੀਹ ਦੇ ਪਰਚੇ ਵੰਡ ਰਹੇ ਸੀ, ਜੋ ਕਿ ਦੇਰ ਰਾਤ ਤੱਕ ਉਥੇ ਘੁਮ ਰਹੇ ਸੀ। ਅਸੀਂ ਇੱਕ ਵਿਅਕਤੀ ਦੇ ਕੋਲ ਦੀ ਲੰਘੇ ਜਿਸਨੇ ਕਾਲੇ ਕਪੜੇ ਪਹਿਨੇ ਹੋਏ ਸਨਾ ਤੇ ਅਤੇ ਉਹ ਲੋਕਾਂ ਨੂੰ ਕਹੀਰਿਹਾ ਸੀ ਕਿ ਉਹ ਕਲੱਬ ਦੇ ਅੰਦਰ ਆਉਣ। ਉਸ ਵਿਅਕਤੀ ਨੇ ਸਾਨੂੰ ਵੀ ਕਲੱਬ ਦੇ ਅੰਦਰ ਆਉਣ ਲਈ ਕਿਹਾ। ਮੈਂ ਉਸ ਨੂੰ ਜਵਾਬ ਦਿੱਤਾ, “ ਯਿਸ਼ੂ ਤੈਨੂੰ ਪਿਆਰ ਕਰਦਾ ਹਿਆ ਤੇ ਉਹ ਤੇਰੇ ਜੀਵਨ ਨੂੰ ਬਦਲਣਾ ਚਾਹੁੰਦਾ ਹੈ।”
“ਯਿਸ਼ੂ” ਉਹ ਉਚੀ ਆਵਾਜ ਨਾਲ ਬੋਲਿਆ, “ਮੈਂ ਯਿਸ਼ੂ ਤੇ ਵਿਸ਼ਵਾਸ ਨਹੀ ਕਰਦਾ ਹਾਂ। ਮੈਂ ਸੈਤਾਨ ਦੇ ਉੱਪਰ ਵਿਸ਼ਵਾਸ ਕਰਦਾ ਹਾਂ। ਅਸਲ ਵਿਚ ਸੈਤਾਨ ਨੇ ਮੈਨੂੰ ਸਮਰਥ ਦਿੱਤੀ ਹੈ। ਮੇਰੀ ਇਸ ਛੋਟੀ ਜਿਹੀ ਉਂਗਲੀ ਵਿਚ ਇਸ ਸ਼ਹਿਰ ਦੇ ਸਾ਼ਰੇ ਮਸੀਹੀ ਲੋਕਾਂ ਤੋਂ ਜਿਆਦਾ ਤਾਕਤ ਹੈ।”
ਇਹ ਚੁਣੋਤੀ ਮੇਰੇ ਵਾਸਤੇ ਬਹੁਤ ਜਿਆਦਾ ਸੀ ਕਿ ਮੈਂ ਉਸ ਨੂੰ ਨਕਾਰ ਦਿੰਦਾ। ਮੈਂ ਉਸ ਨੂੰ ਕਿਹਾ, “ਸਾਬਿਤ ਕਰ।”
“ਇਹ ਤੂੰ ਕੀ ਗੱਲ ਕਰ ਰਿਹਾ ਹੈ?” ਉਸ ਆਦਮੀ ਨੇ ਮੈਨੂੰ ਪੁਛਿਆ।
ਮੈਂ ਨਹੀ ਸੋਚਦਾ ਕਿ ਕਦੇ ਵੀ ਕਿਸੇ ਨੇ ਉਸ ਨੂੰ ਇਸ ਤਰੀਕੇ ਦੇ ਨਾਲ ਚੁਣੋਤੀ ਦਿੱਤੀ ਹੋਵੇਗੀ। “ਸਾਬਿਤ ਕਰ” ਮੈਂ ਦੁਬਾਰਾ ਉਸ ਨੂੰ ਕਿਹਾ। ਅਤੇ ਮੈਂ ਸਿਧਾ ਉਸਦੀਆਂ ਅਖਾਂ ਵਿਚ ਵੇਖਿਆ, “ਮੈਂ ਤੇਰੀ ਕਹੀਹੋਈ ਗੱਲ ਤੇ ਤੈਨੂੰ ਚੁਣੋਤੀ ਦਿੰਦਾ ਹਾਂ। ਮੈਂ ਇੱਕ ਆਮ ਜਿਹਾ ਵਿਸ਼ਵਾਸੀ ਹਾਂ। ਸਾਬਿਤ ਕਰ ਕੇ ਤੇਰੇ ਕੋਲ ਮੇਰੇ ਤੋਂ ਜਿਆਦਾ ਤਾਕਤ ਹੈ”
“ਇਸ ਥਾਂ ਤੋਂ ਦਫਾ ਹੋ ਜਹ” ਉਹ ਬਹੁਤ ਹੀਉਚੀ ਆਵਾਜ ਨਾਲ ਬੋਲਿਆ। “ਇਥੋ ਚਲਾ ਜਾਹ ਮੈਨੂੰ ਇਥੇ ਇੱਕਲਾ ਛਡ ਦੇ”
ਮੇਰੀ ਪਤਨੀ ਅਤੇ ਮੈਂ ਅਸੀਂ ਉਨ੍ਹਾਂ ਗਲੀਆਂ ਦੇ ਵਿਚ ਦੇਰ ਰਾਤ ਤੱਕ ਪ੍ਰਾਥਨਾ ਕਰਦੇ ਰਹੇ। “ਹੇ ਪ੍ਰਭੁ ਤੁਸੀਂ ਇਨ੍ਹਾਂ ਗਲੀਆਂ ਤੋਂ ਸੈਤਾਨ ਦੀ ਸਾਰੀ ਤਾਕਤ ਨੂੰ ਹਟਾ ਦਿਉ।” ਜਦ ਅਸੀਂ ਅਗਲੀ ਸ਼ਾਮ ਉਸ ਥਾਂ ਤੇ ਆਏ। ਉਹ ਸੈਤਾਨੀ ਮਨੁਖ ਚਲਾ ਗਿਆ ਸੀ। ਦੋ ਹਫਤਿਆਂ ਦੇ ਵਿਚ ਉਹ ਕਾਫੀ ਹਾਉਸ ਜੋ ਸੈਤਾਨੀ ਲੋਕਾਂ ਦੇ ਦੁਆਰਾ ਚਲਾਇਆ ਜਾਂਦਾ ਸੀ ਉਹ ਵੀ ਬੰਦ ਹੋ ਗਿਆ। ਪ੍ਰਮੇਸ਼ਰ ਨੇ ਸਾਡੀਆਂ ਪ੍ਰਾਥਨਾਵਾਂ ਨੂੰ ਸੁਣਿਆ ਅਤੇ ਸ਼ਹਿਰ ਦੇ ਉਸ ਹਿੱਸੇ ਤੋਂ ਦੁਸਟ ਦੀਆਂ ਤਾਕਤਾਂ ਨੂੰ ਬਾਹਰ ਕਢ ਦਿੱਤਾ ਅਤੇ ਉਸ ਸ਼ਹਿਰ ਦੇ ਉਸ ਹਿੱਸੇ ਨੂੰ ਸਾਫ਼ ਕਰ ਦਿੱਤਾ।
ਪਰ ਮੈਂ ਕਦੇ ਵੀ ਉਸ ਸੈਤਾਨੀ ਵਿਅਕਤੀ ਦੀ ਉਸ ਛੋਟੀ ਜਿਹੀ ਉਂਗਲੀ ਨੂੰ ਨਹੀ ਭੁਲਾਂਗਾ ਜਿਸ ਦੇ ਨਾਲ ਉਸ ਨੇ ਪ੍ਰਮੇਸ਼ਰ ਨੂੰ ਚੁਣੋਤੀ ਦਿੱਤੀ ਸੀ। ਕੁਝ ਸੀ ਜੋ ਉਹ ਸਮਝ ਨਹੀ ਪਾਇਆ ਸੀ। ਉਸ ਨੇ ਪ੍ਰਮੇਸ਼ਰ ਦੀ ਉਂਗਲੀ ਬਾਰੇ ਨਹੀ ਸੁਣਿਆ ਸੀ। ਪਵਿੱਤਰ ਆਤਮਾ ਨੂੰ ਬਾਈਬਲ ਵਿਚ ਇੱਕ ਨਾਮ ਦਿੱਤਾ ਗਿਆ ਹੈ ਅਤੇ ਉਹ ਹੈ, ਪ੍ਰਮੇਸ਼ਰ ਦੀ ਉਂਗਲੀ। ਯਿਸ਼ੂ ਨੇ ਕਿਹਾ ਕਿ ਉਹ ਪ੍ਰਮੇਸ਼ਰ ਦੀ ਉਂਗਲੀ ਦੇ ਨਾਲ ਦੁਸਟ ਆਤਮਾਵਾਂ ਨੂੰ ਕਢਦਾ ਹੈ। (ਲੁਕਾ ੧੧:੨੦) ਜਦ ਮੂਸਾ ਨੇ ਮਿਸਰ ਵਿਚ ਚਮਤਕਾਰ ਕੀਤੇ, ਤਾਂ ਜਾਦੂਗਰਾਂ ਨੇ ਉਸ ਨੂੰ ਕਿਹਾ ਕਿ ਇਹ ਸਭ ਹਥ ਦੀ ਉਂਗਲ ਦੇ ਦੁਆਰਾ ਹੋਇਆ ਹੈ। (ਕੂਚ ੮:੧੯) ਜਦ ਪ੍ਰਮੇਸ਼ਰ ਨੇ ੧੦ ਹੁਕਮ ਦਿੱਤੇ ਤਾਂ ਉਹ ਪ੍ਰਮੇਸ਼ਰ ਨੇ ਆਪਣੀ ਉਂਗਲੀ ਦੇ ਨਾਲ ਲਿਖੇ। (ਕੂਚ ੩੧:੧੮)
ਇਹ ਪ੍ਰਮੇਸ਼ਰ ਦੀ ਉਂਗਲੀ, ਇਹ ਨਾਮ ਸਾਨੂੰ ਪ੍ਰਮੇਸ਼ਰ ਦੇ ਸੁਭਾਅ ਅਤੇ ਉਸਦੇ ਚਰਿਤਰ ਅਤੇ ਉਸਦੇ ਰਾਹਾਂ ਦੇ ਬਾਰੇ ਸਮਝ ਦਿੰਦਾ ਹੈ। ਪ੍ਰਮੇਸ਼ਰ ਦੀ ਉਂਗਲ ਸਾਨੂੰ ਪ੍ਰਮੇਸ਼ਰ ਦਾ ਗਿਆਂਨ, ਅਤੇ ਪ੍ਰਮੇਸ਼ਰ ਦੀ ਪਵਿਤਰ ਤਾਈ ਅਤੇ ਸਮਰਥ ਜੋ ਕਿ ਅਲਗ ਅਲਗ ਸਥਿਤੀਆਂ ਵਿਚ ਪ੍ਰਮੇਸ਼ਰ ਲਾਗੂ ਕਰਦਾ ਹੈ, ਉਸ ਨੂੰ ਵਿਖਾਉਂਦੀ ਹੈ। ਜਦ ਪ੍ਰਮੇਸ਼ਰ ਕਿਸੇ ਨੂੰ ਜਾਣ ਕਿਸੇ ਚੀਜ ਨੂੰ ਆਪਣੀ ਉਂਗਲੀ ਦੇ ਦੁਆਰਾ ਛੂਹ ਲੈਂਦਾ ਹੈ ਤਾਂ ਦੁਸਟ ਨੂੰ ਦੋੜਨਾ ਪੈਂਦਾ ਹੈ। ਸੈਤਾਨ ਅਤੇ ਉਸਦੀਆਂ ਤਾਕਤਾਂ ਅਤੇ ਨਰਕ ਦੀਆਂ ਸਾਰੀਆਂ ਤਾਕਤਾਂ ਨੂੰ ਪ੍ਰਮੇਸ਼ਰ ਦੀ ਹਜੂਰੀ ਦੇ ਛੂਹਣ ਵਿਚ ਠਹਿਰ ਨਹੀ ਸਕਦੀਆਂ ਹਨ। ਕਿਉਂਕਿ ਪ੍ਰਮੇਸ਼ਰ ਪਵਿੱਤਰ ਹੈ ਅਤੇ ਉਹ ਸਮਰਥੀ ਹੈ। ਜਦ ਪ੍ਰਮੇਸ਼ਰ ਦੀ ਉਂਗਲੀ ਸਾਡੇ ਦਿਲ ਨੂੰ ਛੂਹ ਲੈਂਦੀ ਹੈ ਤਾਂ ਤਾਂ ਪ੍ਰਮੇਸ਼ਰ ਦੀ ਪਵਿੱਤਰਤਾ ਸਾਡੇ ਦਿਲ ਦੇ ਉੱਪਰ ਲਿਖੀ ਜਾਂਦੀ ਹੈ। ਪਵਿੱਤਰ ਆਤਮਾ ਨੂੰ ਪ੍ਰਮੇਸ਼ਰ ਦੀ ਉਂਗਲੀ ਕਿਹਾ ਗਿਆ ਹੈ। ਉਹ ਆਪਣੇ ਛੂਹ ਲੈਣ ਵਿਚ ਬਹੁਤ ਹੀਸਹੀ ਹੈ ਅਤੇ ਜਦ ਉਸਦੀ ਉਂਗਲੀ ਸਾਡੇ ਜੀਵਨਾਂ ਵਿਚ ਪਹੁੰਚ ਜਾਂਦੀ ਹੈ ਤਾਂ ਉਹ ਤਾਕਤਵਰ ਹੈ। ਉਹ ਪਵਿੱਤਰ ਆਤਮਾ ਹੈ। ਉਸ ਨੂੰ ਆਪਣੇ ਆਪ ਨੂੰ ਛੂਹ ਲੈਣ ਦਿਉ। ਅਤੇ ਤੁਸੀਂ ਫਿਰ ਕਦੇ ਵੀ ਸ਼ੱਕ ਨਹੀ ਕਰੋਗੇ।ਦੁਸਟ ਦੌੜ ਜਾਵੇਗਾ। ਅਤੇ ਪਵਿਤਰਤਾ ਤੁਹਾਡੇ ਦਿਲ ਵਿਚ ਹੜ ਦੀ ਤਰਾਂ ਆ ਜਾਵੇਗੀ।
ਲੂਕਾ 11:14-20
14 ਇੱਕ ਵਾਰ ਯਿਸੂ ਇੱਕ ਆਦਮੀ ਵਿੱਚੋਂ ਭੂਤ ਕੱਢ ਰਿਹਾ ਸੀ। ਜੋ ਕਿ ਭੂਤ ਦੇ ਕਬਜ਼ੇ ਕਾਰਣ ਗੂੰਗਾ ਸੀ, ਜਦੋਂ ਭੂਤ ਬਾਹਰ ਆਇਆ ਤਾਂ ਆਦਮੀ ਨੇ ਬੋਲਣਾ ਸ਼ੁਰੂ ਕਰ ਦਿੱਤਾ। ਇਸ ਘਟਨਾ ਤੇ ਲੋਕ ਬੜੇ ਹੈਰਾਨ ਹੋ ਗਏ। 15 ਪਰ ਕੁਝ ਲੋਕਾਂ ਨੇ ਕਿਹਾ, “ਉਹ ਭੂਤਾਂ ਦੇ ਸ਼ਾਸਕ ਬਆਲ-ਜ਼ਬੂਲ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਹੈ।”16 ਅਤੇ ਹੋਰਾਂ ਨੇ ਉਸ ਨੂੰ ਪਰੱਖਣ ਲਈ ਸਵਰਗ ਵੱਲੋਂ ਨਿਸ਼ਾਨ ਦਰਸ਼ਾਉਣ ਲਈ ਆਖਿਆ। 17 ਪਰ ਯਿਸੂ ਉਨ੍ਹਾਂ ਦੇ ਮਨ ਦੀਆਂ ਜਾਣਦਾ ਸੀ ਸੋ ਉਸ ਨੇ ਲੋਕਾਂ ਨੂੰ ਆਖਿਆ, “ਇੱਕ ਰਾਜ, ਜੋ ਵੰਡਿਆ ਹੋਇਆ ਅਤੇ ਆਪਣੇ ਵਿਰੁੱਧ ਲੜਦਾ ਹੈ, ਨਸ਼ਟ ਹੋ ਜਾਵੇਗਾ। ਅਤੇ ਇੰਝ ਹੀ ਇੱਕ ਘਰ ਜਿਹੜਾ ਕਿ ਵੰਡਿਆ ਹੋਇਆ ਹੈ ਅਤੇ ਆਪਣੇ ਵਿਰੁੱਧ ਲੜਦਾ ਹੈ, ਢਹਿ ਜਾਵੇਗਾ। 18 ਜੇਕਰ ਸ਼ੈਤਾਨ ਆਪਸ ਵਿੱਚ ਵੰਡਿਆ ਹੋਇਆ ਹੈ ਤਾਂ ਉਨ੍ਹਾਂ ਦਾ ਰਾਜ ਕਿਵੇਂ ਠਹਿਰੇਗਾ? ਮੈਂ ਅਜਿਹਾ ਇਸ ਲਈ ਆਖਦਾ ਕਿਉਂਕਿ ਤੁਸੀਂ ਆਖਦੇ ਹੋ ਕਿ ਮੈਂ ਬਆਲ-ਜ਼ਬੂਲ ਦੀ ਸਹਾਇਤਾ ਨਾਲ ਭੂਤ ਕੱਢਦਾ ਹਾਂ। 19 ਅਤੇ ਜੇਕਰ ਮੈਂ ਬਆਲ-ਜ਼ਬੂਲ ਦੀ ਸਹਾਇਤਾ ਨਾਲ ਭੂਤ ਕੱਢਦਾ ਹਾਂ ਤਾਂ ਫ਼ਿਰ ਤੁਹਾਡੇ ਚੇਲੇ ਕਿਸ ਦੀ ਸਹਾਇਤਾ ਨਾਲ ਉਨ੍ਹਾਂ ਨੂੰ ਬਾਹਰ ਕੱਢਦੇ ਹਨ? ਇਉਂ ਤੁਹਾਡੇ ਆਪਣੇ ਲੋਕ ਹੀ ਇਹ ਸਾਬਤ ਕਰ ਰਹੇ ਹਨ ਕਿ ਤੁਸੀਂ ਗਲਤ ਹੋ। 20 ਦੂਜੇ ਪਾਸੇ ਮੈਂ ਪਰਮੇਸ਼ੁਰ ਦੀ ਸ਼ਕਤੀ ਦੀ ਸਹਾਇਤਾ ਨਾਲ ਭੂਤ ਬਾਹਰ ਕੱਢਦਾ ਹਾਂ। ਇਸਦਾ ਅਰਥ ਇਹ ਹੈ ਕਿ ਪਰਮੇਸ਼ੁਰ ਦਾ ਰਾਜ ਤੁਹਾਡੇ ਕੋਲ ਆ ਪਹੁੰਚਿਆ ਹੈ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
