ਰੋਜਾਨਾਂ ਦਾ ਭਗਤੀ ਦਾ ਵੀਡੀਓ
ਉਹ ਫਲ ਜਿਹੜਾ ਬਣਿਆ ਰਹਿੰਦਾ ਹੈ
੧੯੮੯ ਦੇ ਵਿੱਚ ਮੈਨੂੰ ਮੋਕਾ ਮਿਲਿਆ ਕਿ ਮੈ ਲੁਜਾਨੇ ਕਾਗ਼ਰਸ ਜੋ ਕਿ ਸੰਸਾਰ ਦੀ ਖੁਸ਼ਖਬਰੀ ਦੇ ਉੱਪਰ ਸੀ ਉਸ ਦੇ ਵਿੱਚ ਇੱਕ ਸੈਮੀਨਾਰ ਨੂੰ ਚਲਾਵਾ ਜੋ ਕਿ ਮਨੀਲਾ ਫਿੱਲਪੀਨ ਦੇ ਵਿੱਚ ਹੋ ਰਹੀ ਸੀ। ਪੂਰੇ ਸੰਸਾਰ ਦੇ ਆਗੂ ਅਤੇ ਮਿਸ਼ਨਰੀ ਇਸ ਇਤਹਾਸਿਕ ਕੋਨਫਰਂਸ ਵਿੱਚ ਇਕੱਠੇ ਹੋਏ ਸੀ। ਉਸ ਦਿਨ ਸਭ ਤੋ ਵੱਡਾ ਅਨੰਦ ਜਿਸ ਦਾ ਮੈ ਤਜਰਬਾ ਕੀਤਾ, ਉਹ ਇਹ ਸੀ ਕਿ ਅਲੱਗ-ਅਲੱਗ ਸੰਸਕ੍ਰੀਤੀਆਂ, ਅਲੱਗ-ਅਲੱਗ ਕੋਮਾਂ, ਅਲੱਗ-ਅਲੱਗ ਰੰਗਾਂ ਅਤੇ ਭਸ਼ਾਵਾਂ ਦੇ ਮਸੀਹੀ ਲੋਕਾਂ ਨੂੰ ਮੈ ਮਿਲ ਪਾਇਆ।
ਮੈ ਆਪਣੇ ਸੈਮੀਨਾਰ ਨੂੰ ਸਮਾਪਤ ਕੀਤਾ ਅਤੇ ਕੁੱਝ ਆਗੂ ਮੈਨੂੰ ਪੁੱਛ ਰਹੇ ਸੀ ਕਿ ਮੈ ਉਹਨਾਂ ਦੇ ਦੇਸ਼ਾਂ ਦੇ ਵਿੱਚ ਆਕੇ ਪਰਚਾਰ ਕਰਾਗਾਂ? ਫਿਰ ਮੈ ਇੱਕ ਔਰਤ ਨੂੰ ਵਖਿਆ, ਜੋ ਉਸ ਸਮੂਹ ਦੇ ਵਿੱਚ ਬੜੇ ਸਬਰ ਦੇ ਨਾਲ ਚੁੱਪ ਚਾਪ ਇੰਤਜਾਰ ਕਰ ਰਹੀ ਸੀ। ਜਦੋਂ ਸਾਰੇ ਜਾਦੇ ਰਹੇ ਤਾਂ ਉਹ ਔਰਤ ਅੱਗੇ ਆਈ ਅਤੇ ਉਸ ਨੇ ਪੁੱਛਿਆ, “ਕੀ ਤੂੰ ਓਹੀ ਸੈਮੀ ਟਿੱਪਿਟ ਹੈ ਜਿਹੜਾ ਸ਼ਿਕਾਗੋ ਦੇ ਵਿੱਚ ੧੯੭੦ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ?”
“ਹਾਂ” ਮੈ ਪ੍ਰਤੀ ਉਤਰ ਦਿੱਤਾ ਪਰ ਮੈ ਹੈਰਾਨ ਹੋ ਰਿਹਾ ਸੀ ਕਿ ਇਹ ਕੌਣ ਹੈ ਅਤੇ ਇਹ ਕਿਵੇ ਉਸ ਘਟਨਾ ਦੇ ਬਾਰੇ ਜਾਣਦੀ ਸੀ। ਮੈ ਆਪਣਾ ਤਜਰਬਾ ਉਸ ਸੈਮੀਨਾਰ ਦੇ ਵਿੱਚ ਨਹੀ ਸੀ ਵੰਡਿਆ। ੧੯੭੦ ਦੇ ਵਿੱਚ ਮੇਰਾ ਮਿੱਤਰ ਅਤੇ ਮੈ ਕੁੱਝ ਲੋਕਾਂ ਨੂੰ ਸ਼ਿਕਾਗੋ ਜਿਲੇ ਦੇ ਨਈਟ ਕਲੱਬ ਦੇ ਵਿੱਚ ਮਸੀਹ ਦੀ ਗਵਾਹੀ ਦੇ ਰਹੇ ਸੀ। ਕਲੱਬ ਆਮ ਤੋਰ ਤੇ ਸਵੇਰੇ ਚਾਰ ਵਜੇ ਬੰਦ ਹੁੰਦਾ ਸੀ ਪਰਮੇਸ਼ਵਰ ਦੇ ਉੱਥੇ ਕੰਮ ਕਰਨਾ ਸ਼ੁਰੂ ਕੀਤਾ ਜਦੋ ਅਸੀ ਮਸੀਹ ਨੂੰ ਵੱਡਣਾ ਸ਼ੁਰੂ ਕੀਤਾ। ਲੋਕ ਆਪਣੇ ਪਾਪ ਦੀ ਕਇਲਤਾ ਦੇ ਅਧੀਨ ਆ ਗਏ। ਉਹਨਾਂ ਨੇ ਕਲੱਬਾਂ ਦੇ ਵਿੱਚ ਜਾਣਾ ਛੱਡ ਦਿੱਤਾ। ਸਿੱਟੇ ਵਜੋ ਹੁਣ ਕਲੱਬ ਜਲਦੀ ਬੰਦ ਹੋਣਾ ਸ਼ੁਰੂ ਹੋ ਗਏ।
ਨਾਈਟ ਕਲੱਬਾਂ ਦੇ ਮਾਲਕਾ ਨੇ ਪੁਲੀਸ ਨੂੰ ਭੇਜਿਆ ਕਿ ਸਾਨੂੰ ਗ੍ਰਿਫਤਾਰ ਕਰ ਲਵੇ। ਉਸ ਤੋਂ ਬਾਅਦ ਸਾਨੂੰ ਕਚਿਹਰੀ ਦੇ ਵਿੱਚ ਲਿਜਾਇਆ ਗਿਆ। ਸ਼ਿਕਾਗੋ ਸ਼ਰਿਹ ਨੇ ਇਸ ਗੱਲ ਨੇ ਮੰਨਿਆ ਕਿ ਸਾਨੂੰ ਗਲਤ ਢੰਗ ਨਾਲ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਸਾਡੇ ਉੱਤੇ ਦੋਸ਼ਾਂ ਨੂੰ ਨਕਾਰ ਦਿੱਤਾ ਗਿਆ।
“ਮੈ ਉਸ ਔਰਤ ਨੂੰ ਪੁੱਛਿਆ ਕਿ ਤੂੰ ਸ਼ਿਜਾਗੋ ਦੇ ਵਿੱਚ ਮੇਰੀ ਗ੍ਰਿਫਤਾਰੀ ਨੂੰ ਕਿਵੇ ਜਾਣਦੀ ਹੈ?” “ਉਸ ਨੇ ਕਿਹਾ ਮੈ ਉਹਨਾਂ ਕਲੱਬਾਂ ਦੇ ਵਿੱਚ ਇੱਕ ਨੱਚਣ ਵਾਲੀ ਹੋਇਆ ਕਰਦੀ ਸੀ। ਇੱਕ ਰਾਤ ਜਦ ਮੈ ਸੜਕ ਦੇ ਉੱਤੇ ਤੁਰੀ ਜਾ ਰਹੀ ਸੀ ਤਾਂ ਤੂੰ ਮੈਨੂੰ ਖੁਸ਼ਖਬਰੀ ਦਾ ਪਰਚਾ ਦਿੱਤਾ ਸੀ ਅਤੇ ਮੈ ਇੱਕ ਵਾਰ ਤੈਨੂੰ ਪਰਚਾਰ ਕਰਦੇ ਨੂੰ ਸੁਣਨ ਲਈ ਵੀ ਗਈ ਸੀ ਅਤੇ ਬਾਅਦ ਦੇ ਵਿੱਚ ਮੈ ਮਸੀਹ ਨੂੰ ਆਪਣਾ ਦਿਲ ਦੇ ਦਿੱਤਾ ਅਤੇ ਹੁਣ ਮੇਰਾ ਵਿਆਹ ਹੋ ਗਿਆ ਹੈ । ਮੈ ਅਤੇ ਮੇਰਾ ਪਤੀ ਦੋਵੇ ਮਿਸ਼ਨਰੀ ਹਾਂ। ਅਸੀ ਦੋਵੇ ਕੋਨਫਂਰਸ ਦੇ ਵਿੱਚ ਆਏ ਹਾਂ। ਮੈ ਕਈ ਵਾਰ ਪਰਮੇਸ਼ਵਰ ਦੇ ਅੱਗੇ ਪਰਾਥਨਾ ਕੀਤੀ ਕਿ ਉਹ ਮੈਨੂੰ ਮੋਕਾ ਦੇਵੇ ਕਿ ਮੈ ਤੈਨੂੰ ਮਿਲ ਸਕਾ ਤਾਂ ਕਿ ਮੈ ਤੈਨੂੰ ਧੰਨਵਾਦ ਕਿਹ ਸਕਾ ਫਿਰ ਮੈ ਤੇਰਾ ਨਾਮ ਪ੍ਰੋਗਰਾਮ ਦੇ ਵਿੱਚ ਵੇਖਿਆ। ਮੈ ਆ ਕੇ ਆਪਣੀ ਜਾਣਕਾਰੀ ਤੈਨੂੰ ਦੇਣਾ ਚਹੁੰਦੀ ਸੀ ਅਤੇ ਤੈਨੂੰ ਮੈ ਧੰਨਵਾਦ ਕਰਨਾ ਚਹੁੰਦੀ ਸੀ ਕਿ ਤੂੰ ਮੈਨੂੰ ਯਿਸੂ ਦੇ ਬਾਰੇ ਦੱਸਿਆ” ਅਤੇ ਫਿਰ ਉਹ ਦੂਰ ਚਲੀ ਗਈ।
ਮੈ ਹੈਰਾਨ ਰਹਿ ਗਿਆ, ਮੈ ਸਿਰਫ ਉੱਥੇ ਖੜਾ ਹੀ ਰਿਹਾ ਅਤੇ ਆਪਣੇ ਆਪ ਦੇ ਵਿੱਚ ਆਕੇ ਮੈ ਇੱਕ ਸ਼ਾਤ ਜਗ੍ਹਾ ਲੱਭੀ ਜਿੱਥੇ ਮੈ ਆਪਣਾ ਦਿੱਲ ਪਰਮੇਸ਼ਵਰ ਦੇ ਅੱਗੇ ਉਡੇਲਿਆ ਅਤੇ ਮੈ ਉਸ ਪਲ ਨੂੰ ਆਪਣੀ ਜਿੰਦਗੀ ਦੇ ਮਹਾਨ ਪਲਾਂ ਦੇ ਵਿੱਚੋ ਇੱਕ ਪਲ ਮੰਨਿਆ।
ਯਿਸੂ ਨੇ ਕਿਹਾ ਉਸ ਨੇ ਸਾਨੂੰ ਚੁਣਿਆ ਹੈ ਕਿ ਅਸੀ ਜਾ ਕੇ ਫਲ ਲੈਕੇ ਆਈਏ, ਅਤੇ ਸਾਡਾ ਫਲ ਬਣਿਆ ਰਹੇ। ਸਬ ਤੋ ਮਹਾਨ ਖੂਸ਼ੀ ਤਹਾਨੂੰ ਤੇ ਮੈਨੂੰ ਉਸ ਸਦੀਪਕ ਜੀਵਨ ਦੇ ਵਿੱਚ ਉਸ ਵੇਲੇ ਮਿਲੇਗੀ, ਜਦੋ ਤੁਸੀ ਕਿਸੇ ਨੂੰ ਮਿਲੋਗੇ ਜੋ ਤੁਹਾਡੀ ਗਵਾਹੀ ਦੇ ਕਾਰਨ ਮਸੀਹ ਵਿੱਚ ਆਇਆ ਸੀ। ਕੀ ਤੁਸੀ ਥੋੜੇ ਦਿਨ ਪਹਿਲਾਂ ਯਿਸੂ ਦੇ ਬਾਰੇ ਦੱਸਿਆ ਹੈ?
ਯੂਹੰਨਾ 15:9-17
9 “ਜਿਵੇਂ ਕਿ ਮੇਰਾ ਪਿਤਾ ਮੈਨੂੰ ਪਿਆਰ ਕਰਦਾ ਮੈਂ ਤੁਹਾਨੂੰ ਪਿਆਰ ਕੀਤਾ। ਇਸ ਲਈ ਤੁਸੀਂ ਮੇਰੇ ਪਿਆਰ ਚ ਸਥਿਰ ਰਹੋ। 10 ਮੈਂ ਆਪਣੇ ਪਿਤਾ ਦੇ ਹੁਕਮਾਂ ਦਾ ਪਾਲਣ ਕੀਤਾ ਹੈ ਅਤੇ ਮੈਂ ਉਸ ਦੇ ਪਿਆਰ ਵਿੱਚ ਸਥਿਰ ਰਿਹਾ। ਇਸੇ ਤਰ੍ਹਾਂ ਜੇਕਰ ਤੁਸੀਂ ਵੀ ਮੇਰੇ ਹੁਕਮਾਂ ਦਾ ਪਾਲਣ ਕਰੋਂਗੇ ਤੁਸੀਂ ਮੇਰੇ ਪਿਆਰ ਵਿੱਚ ਸਥਿਰ ਰਹੋਂਗੇ। 11 ਇਹ ਗੱਲਾਂ ਮੈਂ ਤੁਹਾਨੂੰ ਇਸ ਲਈ ਕਹੀਆਂ ਹਨ ਤਾਂ ਜੋ ਮੇਰੀ ਖੁਸ਼ੀ ਤੁਹਾਡੇ ਵਿੱਚ ਸਥਿਰ ਰਹਿ ਸੱਕੇ ਅਤੇ ਤੁਹਾਡੀ ਪ੍ਰਸੰਨਤਾ ਸੰਪੂਰਣ ਪ੍ਰਸੰਨਤਾ ਹੋ ਸੱਕੇ। 12 ਤੁਹਾਡੇ ਲਈ ਮੇਰਾ ਇਹ ਹੁਕਮ ਹੈ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ ਹੈ ਤੁਸੀਂ ਵੀ ਇੱਕ ਦੂਜੇ ਨੂੰ ਪਿਆਰ ਕਰੋ। 13 ਦੋਸਤ ਲਈ ਮਰਨਾ ਮਹਾਨ ਪਿਆਰ ਹੈ, ਜੋ ਕੋਈ ਵਿਅਕਤੀ ਦਰਸ਼ਾ ਸੱਕਦਾ ਹੈ। 14 ਤੁਸੀਂ ਮੇਰੇ ਮਿੱਤਰ ਹੋ ਜੇਕਰ ਤੁਸੀਂ ਉਹ ਗੱਲਾਂ ਕਰੋ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ। 15 ਮੈਂ ਤੁਹਾਨੂੰ ਹੁਣ ਹੋਰ ਨੌਕਰ ਕਹਿ ਕੇ ਨਹੀਂ ਬੁਲਾਉਂਦਾ ਕਿਉਂਕਿ ਇੱਕ ਦਾਸ ਨਹੀਂ ਜਾਣਦਾ ਕਿ ਉਸਦਾ ਮਾਲਕ ਕੀ ਕਰ ਰਿਹਾ ਹੈ। ਪਰ ਹੁਣ ਮੈਂ ਤੁਹਾਨੂੰ ਆਪਣਾ ਮਿੱਤਰ ਬੁਲਾਵਾਂਗਾ। ਕਿਉਂਕਿ ਜੋ ਕੁਝ ਮੈਂ ਆਪਣੇ ਪਿਤਾ ਕੋਲੋਂ ਸੁਣਿਆ ਹੈ ਤੁਹਾਨੂੰ ਸਭ ਕੁਝ ਦੱਸ ਦਿੱਤਾ ਹੈ।
16 “ਤੁਸੀਂ ਮੈਨੂੰ ਨਹੀਂ ਚੁਣਿਆ, ਪਰ ਮੈਂ ਤੁਹਾਨੂੰ ਚੁਣਿਆ ਹੈ। ਮੈਂ ਤੁਹਾਨੂੰ ਭੇਜਿਆ ਤਾਂ ਕਿ ਤੁਸੀਂ ਜਾਵੋਂ ਅਤੇ ਫਲ ਪੈਦਾ ਕਰ ਸੱਕੋਂ। ਮੇਰੀ ਇੱਛਾ ਇਹ ਹੈ ਕਿ ਤੁਹਾਡਾ ਫ਼ਲ ਹਮੇਸ਼ਾ ਤੁਹਾਡੇ ਜੀਵਨ ਵਿੱਚ ਰਹੇ। ਤਾਂ ਜੋ ਕੁਝ ਵੀ ਤੁਸੀਂ ਮੇਰੇ ਨਾਮ ਵਿੱਚ ਮੰਗੋਂ ਪਿਤਾ ਤੁਹਾਨੂੰ ਦੇ ਸੱਕੇ। 17 ਇੱਕ ਦੂਜੇ ਨਾਲ ਪ੍ਰੇਮ ਕਰੋ, ਇਹੀ ਮੇਰਾ ਤੁਹਾਨੂੰ ਹੁਕਮ ਹੈ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
