ਰੋਜਾਨਾਂ ਦਾ ਭਗਤੀ ਦਾ ਵੀਡੀਓ
ਦਾਉਦ- ਬਦਲਾ ਪ੍ਰਮੇਸ਼ਰ ਦਾ ਹੈ
ਸ਼ਾਇਦ ਦਿਲ ਦੀ ਆਤਮਿਕ ਦਸ਼ਾ ਦੀ ਪਰਖ ਉਸ ਵੇਲੇ ਹੁੰਦੀ ਹੈ ਜਦ ਤੁਹਾਡੀ ਕੋਈ ਆਲੋਚਨਾ ਕਰਦਾ ਹੈ ਜਾਂ ਜਦ ਅਸੀਂ ਕੋਈ ਗਲਤੀ ਕਰਦੇ ਹਾਂ. ਮੈਨੂੰ ਯਾਦ ਹੈ ਕਿ ਮੇਰੇ ਇੱਕ ਮਿੱਤਰ ਨੇ ਕਿਹਾ ਸੀ, ਜੇਕਰ ਤੁਹਾਡਾ ਨਜਰੀਆ ਠੀਕ ਹੈ ਤਾਂ ਆਲੋਚਨਾ ਤੁਹਾਨੂੰ ਪ੍ਰੇਸ਼ਾਨ ਨਹੀ ਕਰੇਗੀ. ਨਜਰੀਆ- ਪਹਿਚਾਨੋ ਕਿ ਜੇਕਰ ਲੋਕ ਤੁਹਾਡੇ ਬਾਰੇ ਸਭ ਕੁਝ ਜਾਣਦੇ ਹੋਣ ਤਾਂ ਸਚਾਈ ਇਹ ਹੈ ਕਿ ਫਿਰ ਆਲੋਚਨਾ ਤੋਂ ਵਧ ਕੇ ਬਹੁਤ ਕੁਝ ਹੋ ਜਾਵੇਗਾ. ਰ੍ਸੋੱਲ ਪੋਲੁਸ ਨੇ ਕਿਹਾ, “ਮੈਂ ਜਾਣਦਾ ਹਾਂ ਕਿ ਮੇਰੇ ਅੰਦਰਰ ਕੁਝ ਵੀ ਭਲਾ ਨਹੀ ਹੈ. ਇਹ ਹੈ, ਮੇਰੇ ਪਾਪੀ ਸੁਭਾਅ ਦੇ ਅੰਦਰ. ਕਿਉਂਕਿ ਮੇਰੇ ਅੰਦਰ ਭਲਾ ਕਰਨ ਦੀ ਚਾਹਤ ਤਾਂ ਹੈ ਪਰ ਮੈਂ ਕਰ ਨਹੀ ਪਾਉਂਦਾ ਹਾਂ.” (ਰੋਮ ੭:੧੮)
ਪੋਲੁਸ ਨੇ ਜੋ ਸਭ ਤੋਂ ਮੁਖ ਗੱਲ ਇਥੇ ਕਹੀ ਉਹ ਇਹ ਸੀ ਕਿ ਉਹ ਆਪਣੀਆਂ ਕਮਜੋਰੀਆਂ ਦੇ ਪ੍ਰਤੀ ਖੁੱਲਾ ਸੀ ਅਤੇ ਪਾਰਦਰਸ਼ੀ ਸੀ. ਉਹ ਜਾਣਦਾ ਸੀ ਕਿ ਉਹ ਕੋਈ ਵੀ ਬੁਰਿਆਈ ਕਰ ਸਕਦਾ ਹੈ. ਉਸ ਨੇ ਸੰਘਰਸ਼ ਕੀਤਾ ਅਤੇ ਉਹ ਆਪਣੇ ਸੰਘਰਸ਼ ਦੇ ਪ੍ਰਤੀ ਇਮਾਨਦਾਰ ਸੀ ਕਿ ਕਿਵੇਂ ਉਹ ਆਪਣੇ ਸਰੀਰ ਦੇ ਨਾਲ ਸੰਘਰਸ਼ ਕਰਦਾ ਹੈ. ਇਹ ਦੀਨਤਾ ਦਾ ਜਿਹਦਾ ਸੁਭਾਅ ਸੀ ਇਸ ਦੀ ਵਜ੍ਹਾ ਦੇ ਨਾਲ ਉਸ ਨੇ ਆਤਮਿਕ ਮਹਾਨਤਾ ਨੂੰ ਪ੍ਰਾਪਤ ਕੀਤਾ. ਇਸ ਨੇ ਉਸ ਨੂੰ ਯੋਗ ਬਣਾਇਆ ਕਿ ਉਹ ਆਪਣੇ “ਸ਼ਰੀਰ ਨੂੰ ਸਲੀਬ ਦੇ ਉੱਪਰ ਚੜਾ ਦੇਵੇ” ਅਤੇ ਪ੍ਰਮੇਸ਼ਰ ਦੇ ਆਤਮਾ ਦੀ ਤਾਕਤ ਦੇ ਦੁਆਰਾ ਜੀਵੇ.
ਦੋ ਦਿਲ ਦੇ ਨਜਰੀਏ ਹਨ ਜੋ ਕਿ ਇੱਕ ਮਸੀਹੀ ਵਿਅਕਤੀ ਦੇ ਜੀਵਨ ਵਿਚੋਂ ਜਿੱਤ ਅਤੇ ਅਨੰਦੁ ਨੂੰ ਚੂਸ ਲੈਂਦੇ ਹਨ. ਉਹ ਅਖੀਰ ਦੇ ਵਿਚ ਉਸ ਦੇ ਅੰਦਰ ਜੋ ਆਤਮਿਕਤਾ ਹੈ ਉਸ ਨੂੰ ਖਤਮ ਕਰ ਦਿੰਦੇ ਹਨ. ਉਹ ਸਭ ਤੋਂ ਖਤਰਨਾਕ ਭਾਵਨਾਵਾਂ ਹਨ ਜਿੰਨਾਂ ਦਾ ਅਸੀਂ ਕਦੇ ਵੀ ਤਜਰਬਾ ਕਰਦੇ ਹਾਂ. ਅਤੇ ਉਹ ਕੀ ਹਨ, ਘਮੰਡ ਅਤੇ ਕੜਵਾਹਟ. ਇਹ ਦੋ ਪਾਪ ਇਹੋ ਜਿਹੇ ਹਨ ਜਿੰਨਾਂ ਨੇ ਮਹਾਨ ਪ੍ਰਮੇਸ਼ਰ ਦੇ ਦਾਸ ਅਤੇ ਦਾਸੀਆਂ ਨੂੰ ਹਾਰ ਦਾ ਸਵਾਦ ਚਖਾ ਦਿੱਤਾ ਹੈ.
ਦਾਉਦ ਨੇ ਇਨ੍ਹਾਂ ਦੋਹਾਂ ਪਾਪਾਂ ਦੇ ਨਾਲ ਸੰਘਰਸ਼ ਕੀਤਾ. ਉਸ ਨੇ ਸਾਉਲ ਦਾ ਜਦੋਂ ਸਾਹਮਣਾ ਕੀਤਾ ਤਾਂ ਉਸ ਨੇ ਬਹੁਤ ਹਿ ਮਸੀਹ ਵਰਗਾ ਸੁਭਾਅ ਵਿਖਾਇਆ. ਉਸ ਦੇ ਲੋਕਾਂ ਨੇ ਉਸ ਨੂੰ ਕਿਹਾ ਕਿ ਉਹ ਸਾਉਲ ਨੂੰ ਗੁਫਾ ਦੇ ਵਿਚ ਮਾਰ ਦੇਵੇ, ਦਾਉਦ ਇਸ ਵਿਚਾਰ ਨਾਲ ਖੇਡਦਾ ਰਿਹਾ, ਪਰ ਉਸ ਨੇ ਪਰਤਾਵੇ ਨੂੰ ਰੋਕ ਦਿੱਤਾ. ਇਸ ਦੀ ਬਜਾਏ ਉਸ ਨੇ ਸਾਉਲ ਨੂੰ ਦੇ ਨਾਲ ਬੜੀ ਇੱਜਤ ਦੇ ਨਾਲ ਵਿਵਹਾਰ ਕੀਤਾ. ਪਰ ਬਹੁਤ ਲੰਬਾ ਸਮਾਂ ਨਹੀ ਸੀ ਹੋਇਆ, ਦਾਉਦ ਨੇ ਨਾਬਾਲ ਦੇ ਨਾਲ ਹੋਰ ਤਰੀਕੇ ਦੇ ਨਾਲ ਵਿਵਹਾਰ ਕੀਤਾ. ਦਾਉਦ ਦੀ ਨਾਬਾਲ ਨੇ ਉਸ ਤਰੀਕੇ ਦੇ ਨਾਲ ਇੱਜਤ ਨਹੀ ਸੀ ਕੀਤੀ ਜਿਵੇਂ ਕਿ ਦਾਉਦ ਨੇ ਸੋਚ ਸੀ, ਕਿ ਉਸ ਨੂੰ ਇਨੀਂ ਇੱਜਤ ਮਿਲਣੀ ਚਾਹੀਦੀ ਹੈ. ਇਸ ਲਈ ਕ੍ਰੋਧ ਦੇ ਵਿਚੋਂ, ਕੜਵਾਹਟ ਅਤੇ ਘਮੰਡ ਦੇ ਵਿਚ ਉਹ ਨਾਬਾਲ ਨੂੰ ਮਾਰਨ ਵਾਸਤੇ ਗਿਆ. ਗੁੱਸੇ ਵਿਚ ਦਾਉਦ ਨੇ ਆਪਣੇ ਲੋਕਾਂ ਨੂੰ ਕਿਹਾ, “ਆਪਣੀਆਂ ਤਲਵਾਰਾਂ ਪਹਿਨ ਲਵੋ.” (੧ ਸੈਮ ੨੫:੧੩)
ਉਨ੍ਹਾਂ ਆਦਮੀਆਂ ਨੇ ਆਪਣੀਆਂ ਤਲਵਾਰਾਂ ਕਸ ਲ੍ਯੀਆਂ ਅਤੇ “ਉਨ੍ਹਾਂ ਆਪਣੀਆਂ ਤਲਵਾਰਾਂ ਕਸ ਲ੍ਯੀਆਂ ਅਤੇ ਦਾਉਦ ਨੇ ਵੀ ਆਪਣੀ ਤਲਵਾਰ ਕਸ ਲਈ. ਉਸ ਨੇ ਦੋ ਸੋ ਆਦਮੀ ਆਪਣੇ ਸਮਾਨ ਕੋਲ ਹਿ ਰਹਿਣ ਦਿੱਤੇ.” (੧ ਸੈਮ ੨੫:੧੩) ਨਾਬਾਲ ਇਸ ਕਰਕੇ ਬਚ ਗਿਆ ਕਿਉਂਕਿ ਉਸਦੀ ਪਤਨੀ ਨੇ ਆ ਕੇ ਦਾਉਦ ਅੱਗੇ ਬੇਨਤੀ ਕੀਤੀ. ਜੋ ਕੁਝ ਵੀ ਹੋਇਆ ਇਸ ਵਿਚੋਂ ਦੋ ਸਬਕ ਸੀਖੇ ਜਾ ਸਕਦੇ ਹਨ.
ਪਹਿਲਾ, ਸਣਾਉਣ ਹਰ ਰੋਜ ਆਤਮਾ ਦੇ ਵਿਚ ਚਲਨਾ ਚਾਹੀਦਾ ਹੈ. ਅਸੀਂ ਕੱਲ ਦੀਆਂ ਜਿੱਤਾਂ ਦੇ ਉੱਪਰ ਨਹੀ ਜੀ ਸਕਦੇ. ਸਰੀਰ ਆਪਣਾ ਭੱਦਾ ਚਿਹਰਾ ਹਰ ਸਵੇਰ ਨੂੰ ਖੜਾ ਕਰੇਗਾ. ਅਤੇ ਹਰ ਰੋਜ ਸਾਨੂੰ ਆਪਣੇ ਸਰੀਰ ਨੂੰ ਸਲੀਬ ਦੇ ਉੱਪਰ ਚੜਾਉਣਾ ਪਵੇਗਾ. ਇਸ ਦੀ ਕੋਈ ਪ੍ਰਵਾਹ ਨਹੀ ਕਿ ਅਸੀਂ ਪਿਛਲੇ ਸਮੇਂ ਦੇ ਵਿਚ ਕਿੰਨੀਆਂ ਜਿੱਤਾਂ ਦਾ ਸਾਹਮਣਾ ਕੀਤਾ ਹੈ, ਭਾਵੇਂ ਕਿ ਅਸੀਂ ਆਪਣੇ ਜੀਵਨ ਦੇ ਖਾਸ ਹਿੱਸਿਆਂ ਦੇ ਵਿਚ ਜਿੱਤਾਂ ਦਾ ਅਨੁਭਵ ਕੀਤਾ ਹੈ. ਹਰ ਰੋਜ ਸਾਨੂੰ ਲੜਾਈਆਂ ਨੂੰ ਲੜਨਾ ਪੈਣਾ ਹੈ. ਹਰ ਰੋਜ ਸਾਨੂੰ ਆਪਣੇ ਸਰੀਰ ਦੇ ਨਾਲ ਨਵੀਆਂ ਲੜਾਈਆਂ ਨੂੰ ਲੜਨਾ ਪੈਣਾ ਹੈ. ਅਤੇ ਸਾਨੂੰ ਕੁਝ ਪੁਰਾਣੇ ਯੁਧ ਦੇ ਮੈਦਾਨਾ ਦੇ ਵਿਚ ਫਿਰ ਤੋਂ ਜਾਣਾ ਪੈਣਾ ਹੈ. ਸ਼ੈਤਾਨ ਇਸ ਕੰਮ ਨੂੰ ਜਰੁਰ ਕਰੇਗਾ.
ਦਾਉਦ ਨੇ ਪਹਿਲਾਂ ਹੀ ਗੁੱਸੇ ਦੇ ਉੱਪਰ, ਈਰਖਾ ਦੇ ਉੱਪਰ ਅਤੇ ਸਾਉਲ ਦੇ ਆਪਣੇ ਸਬੰਧ ਦ ਏਵਿਚ ਘਮੰਡ ਦੇ ਉੱਪਰ ਜਿੱਤ ਪਾ ਲਈ ਸੀ. ਉਸਨੇ ਆਪਣੇ ਆਪ ਨੂੰ ਗੁਫਾ ਦੇ ਵਿਚ ਸਾਉਲ ਨੂੰ ਮਾਰਨ ਤੋਂ ਰੋਕਿਆ. ਪਰ ਉਸਦੇ ਅੰਦਰੋਂ ਗੁੱਸਾ ਅਤੇ ਘਮੰਡ ਕਿਵੇਂ ਨਿਕਲਿਆ ਸੀ ਜਦ ਨਾਬਾਲ ਨੇ ਉਸ ਨੂੰ ਇੱਜਤ ਨਾ ਦਿੱਤੀ. ਇੱਕ ਦਿਨ ਜਿੱਤ ਅਤੇ ਅਗਲੇ ਦਿਨ ਹਾਰ. ਦਾਉਦ ਦੀ ਜਿੰਦਗੀ ਇੱਕ ਪੰਗੂੜੇ ਵਰਗੀ ਸੀ, ਕਦੇ ਉੱਪਰ ਅਤੇ ਕਦੇ ਹੇਠਾਂ. ਅੱਜ ਸਾਡੇ ਵਿਚੋਂ ਕਿੰਨੇਂ ਲੋਕ ਇਸ ਤਰਾਂ ਕਰਦੇ ਹਨ? ਸਾਨੂੰ ਕਦੇ ਨਹੀ ਭੁਲਣਾ ਚਾਹੀਦਾ ਹੈ ਕਿ ਅਸੀਂ ਅੱਜ ਆਪਣੇ ਸਰੀਰ ਦਾ ਸਾਹਮਣਾ ਕਰਨਾ ਹੈ ਅਤੇ ਕੱਲ ਸਾਨੂੰ ਇਸ ਦਾ ਸਾਹਮਣਾ ਫਿਰ ਤੋਂ ਕਰਨਾ ਪੈਣਾ ਹੈ.
ਪਰ ਦਾਉਦ ਅਤੇ ਨਾਬਾਲ ਦੀ ਕਹਾਨੀ ਦੇ ਵਿਚ ਇੱਕ ਹੋਰ ਬਹੁਤ ਹੀ ਮਹਤਵਪੂਰਣ ਗੱਲ ਹੈ ਜੋ ਕਿ ਸਾਨੂੰ ਇੱਕ ਸੰਦੇਸ਼ ਦਿੰਦੀ ਹੈ. ਐਬੀਗੇਲ ਨੇ ਦਾਉਦ ਅੱਗੇ ਬੇਨਤੀ ਕੀਤੀ ਕਿ ਉਹ ਨਾਬਾਲ ਨੂੰ ਨਾ ਮਾਰੇ. ਜੋ ਕਿ ਉਸਦਾ ਪਤੀ ਸੀ. ਉਸਦੀ ਬੇਨਤੀ ਸਾਨੂੰ ਯਾਦ ਕਰਵਾਉਂਦੀ ਹੈ ਕਿ ਪਵਿੱਤਰ ਆਤਮਾ ਵੀ ਸਾਡੇ ਅੱਗੇ ਬੇਨਤੀ ਕਰਦਾ ਹੈ ਜਦ ਅਸੀਂ ਪਾਪ ਕਰਨਾ ਚਾਹੁੰਦੇ ਹਾਂ. ਐਬੀਗੇਲ ਜਨੂਨੀ ਸੀ, ਇੱਜਤ ਦੇਣ ਵਾਲੀ ਸੀ, ਅਤੇ ਬਹੁਤ ਹਿ ਦਿਆਲੂ ਸੀ ਜਦ ਉਸਨੇ ਬੇਨਤੀ ਕੀਤੀ ਕਿ ਦਾਉਦ ਉਸਦੇ ਪਤੀ ਨੂੰ ਨਾ ਮਾਰੇ. ਦਾਉਦ ਨੇ ਉਸ ਨੂੰ ਸੁਣਿਆ ਅਤੇ ਕਿਹਾ, “ਦਾਉਦ ਨੇ ਐਬੀਗੇਲ ਨੂੰ ਕਿਹਾ, “ਯਹੋਵਾਹ ਇਸਰਾਇਲ ਦੇ ਪ੍ਰਮੇਸ਼ਰ ਦੀ ਵਡਿਆਈ ਹੋਵੇ, ਜਿਸ ਨੇ ਤੈਨੂੰ ਅੱਜ ਮੈਨੂੰ ਇਥੇ ਮਿਲਣ ਵਾਸਤੇ ਭੇਜਿਆ. ਅਤੇ ਤੇਰਾ ਵਿਵੇਕ ਧੰਨ ਹੈ, ਅਤੇ ਤੂੰ ਆਪ ਵੀ ਧੰਨ ਹੈ ਕਿ ਤੂੰ ਅੱਜ ਦੇ ਦਿਨ ਮੈਨੂੰ ਖੂਨ ਵਹਾਉਣ ਤੋਂ ਆਪਣਾ ਬਦਲਾ ਲੈਣ ਤੋਂ ਰੋਕ ਲਿਆ ਹੈ.” (੧ ਸੈਮ ੨੫:੩੧-੩੨)
ਪਵਿੱਤਰ ਆਤਮਾ ਸਾਡੇ ਲਈ ਬਾਹਰ ਨਿਕਲਣ ਦਾ ਰਾਹ ਤਿਆਰ ਕਰਦਾ ਹੈ ਜਦ ਅਸੀਂ ਪਰਤਾਏ ਜਾਂਦੇ ਹਾਂ. ਉਹ ਬੜੇ ਪਿਆਰ ਦੇ ਨਾਲ ਅਤੇ ਬਹੁਤ ਹਿ ਮਜਬੂਤੀ ਦੇ ਨਾਲ ਸਾਡੇ ਦਿਲ ਦੇ ਨਾਲ ਗੱਲ ਕਰੇਗਾ. ਉਹ ਸਾਡੇ ਰਾਹਾਂ ਦੇ ਵਿਚ ਇਹੋ ਜਿਹੇ ਲੋਕਾਂ ਨੂੰ ਲੈ ਕੇ ਆਵੇਗਾ, ਅਤੇ ਸਾਡੇ ਲਈ ਉਹ ਇੰਤਜਾਮ ਕਰੇਗਾ ਕਿ ਅਸੀਂ ਪਾਪ ਨਾ ਕਰੀਏ. ਜੇਕਰ ਅਸੀਂ ਪਾਪ ਕਰਦੇ ਹਾਂ, ਤਾਂ ਇਹ ਸਿਰਫ ਸਾਡੀ ਜਿੱਦ ਦੀ ਵਜ੍ਹਾ ਦੇ ਨਾਲ ਹੁੰਦਾ ਹੈ. ਸਾਨੂੰ ਬਹੁਤ ਹਿ ਜਲਦੀ ਦੇ ਨਾਲ ਪਵਿੱਤਰ ਆਤਮਾ ਦੀ ਬੇਨਤੀ ਨੂੰ ਪਹਿਚਾਨਣਾ ਚਾਹੀਦਾ ਹੈ ਅਤੇ ਉਸਦੀ ਆਵਾਜ ਦਾ ਪਾਲਣ ਕਰਨਾ ਚਾਹੀਦਾ ਹੈ. ਫਿਰ ਇੱਕ ਜਨ ਜਿੱਤ ਦਾ ਅਨੁਭਵ ਕਰੇਗਾ.
1 ਸਮੂਏਲ 25:23-35
23 ਉਸੇ ਵਕਤ ਉੱਥੇ ਅਬੀਗੈਲ ਪਹੁੰਚ ਗਈ। ਜਦੋਂ ਅਬੀਗੈਲ ਨੇ ਦਾਊਦ ਨੂੰ ਵੇਖਿਆ, ਉਹ ਝਟ੍ਟ ਆਪਣੇ ਖੋਤੇ ਤੋਂ ਉੱਤਰੀ ਅਤੇ ਅੱਗੇ ਆਪਣਾ ਸਿਰ ਝੁਕਾ ਕੇ ਮੱਥਾ ਟੇਕਿਆ। 24 ਅਤੇ ਆਖਣ ਲਗੀ, “ਹੇ ਸੁਆਮੀ! ਕਿਰਪਾ ਕਰਕੇ ਮੇਰੀ ਬੇਨਤੀ ਸੁਣ। ਹੇ ਮਹਾਰਾਜ ਇਹ ਸਭ ਦੋਸ਼ ਮੇਰੇ ਉੱਤੇ ਰੱਖ ਅਤੇ ਆਪਣੀ ਦਾਸੀ ਦੀ ਬੇਨਤੀ ਸੁਣ। 25 ਆਦਮੀ ਤੁਸੀਂ ਭੇਜੇ ਮੈਂ ਉਨ੍ਹਾਂ ਨੂੰ ਨਹੀਂ ਮਿਲੀ। ਹੇ ਸੁਆਮੀ, ਉਸੇ ਬੁਰੇ ਮਨੁੱਖ ਦੀ ਗੱਲ ਵੱਲ ਧਿਆਨ ਨਾ ਦੇ ਉਹ ਆਪਣੇ ਨਾਮ ਵਰਗਾ ਹੀ ਹੈ। ਜੇਕਰ ਉਸ ਦੇ ਨਾਮ ਦਾ ਅਰਥ ਹੀ ‘ਮੂਰੱਖ’ ਹੈ ਤਾਂ ਉਹ ਵਾਸਤਵ ਵਿੱਚ ਵੀ ਮੂਰਖ ਹੀ ਹੈ। 26 ਯਹੋਵਾਹ ਨੇ ਤੈਨੂੰ ਮਾਸੂਮ ਲੋਕਾਂ ਨੂੰ ਮਾਰਨ ਤੋਂ ਬਚਾਉਣ ਲਈ ਭੇਜਿਆ ਹੈ। ਤੂੰ ਉਨ੍ਹਾਂ ਦੀ ਰਾਖੀ ਲਈ ਆਇਆ ਹੈ ਜੋ ਮਾਸੂਮ ਹਨ। ਸੋ ਹੁਣ ਹੇ ਮਹਾਰਾਜ, ਜਿਉਂਦੇ ਯਹੋਵਾਹ ਦੀ ਸੌਂਹ ਅਤੇ ਤੇਰੀ ਜਿੰਦ ਦੀ ਸੌਂਹ ਕਿ ਹੁਣ ਤੁਹਾਡੇ ਵੈਰੀ ਅਤੇ ਉਹ ਲੋਕ ਜੋ ਮੇਰੇ ਮਹਾਰਾਜ ਦੀ ਬੁਰਿਆਈ ਕਰਨ ਉਹ ਨਾਬਾਲ ਵਰਗੇ ਹੋ ਜਾਣ। 27 ਹੁਣ ਮੈਂ ਇਹ ਤੁਛ ਭੇਟਾ ਤੁਹਾਡੇ ਅੱਗੇ ਹਾਜ਼ਿਰ ਕਰਦੀ ਹਾਂ, ਕਿਰਪਾ ਕਰਕੇ ਆਪਣੇ ਆਦਮੀਆਂ ਨੂੰ ਦੇ ਦੇਵੋ। 28 ਕਿਰਪਾ ਕਰਕੇ ਮੈਨੂੰ ਗਲਤੀ ਲਈ ਖਿਮਾ ਕਰੋ! ਮੈਂ ਜਾਣਦੀ ਹਾਂ ਯਹੋਵਾਹ ਤੁਹਾਡੇ ਘਰ-ਪਰਿਵਾਰ ਨੂੰ ਹੋਰ ਤਕੜਾ ਕਰੇਗਾ। ਤੁਹਾਡੇ ਪਰਿਵਾਰ ਵਿੱਚੋਂ ਹੋਰ ਵੀ ਪਾਤਸ਼ਾਹ ਪੈਦਾ ਹੋਣਗੇ। ਯਹੋਵਾਹ ਇਹ ਸਭ ਇਸ ਲਈ ਕਰੇਗਾ ਕਿਉਂ ਜੋ ਤੂੰ ਯਹੋਵਾਹ ਦੇ ਲਈ ਲੜਾਈ ਲੜਦਾ ਹੈਂ। ਜਦ ਤੱਕ ਤੂੰ ਜਿਉਂਦਾ ਹੈਂ ਲੋਕਾਂ ਨੂੰ ਤੇਰੇ ਵਿੱਚ ਕੋਈ ਬੁਰਾਈ ਨਹੀਂ ਲੱਭੇਗੀ। 29 ਜੇਕਰ ਕੋਈ ਮਨੁੱਖ ਤੈਨੂੰ ਮਾਰਨ ਲਈ ਤੇਰਾ ਪਿੱਛਾ ਕਰਦਾ ਹੈ ਤਾਂ ਯਹੋਵਾਹ ਤੇਰਾ ਪਰਮੇਸ਼ੁਰ ਤੈਨੂੰ ਬਚਾਵੇਗਾ। ਪਰ ਯਹੋਵਾਹ ਉਨ੍ਹਾਂ ਲੋਕਾਂ ਦੀ ਜ਼ਿੰਦਗੀ ਜੋ ਤੇਰੇ ਵੈਰੀ ਹਨ ਇਵੇਂ ਲੈ ਲਵੇਗਾ ਜਿਵੇਂ ਗੁਲੇਲ ਵਿੱਚੋਂ ਰੋੜਾ। 30 ਯਹੋਵਾਹ ਆਪਣੇ ਆਖੇ ਅਨੁਸਾਰ ਤੇਰੇ ਨਾਲ ਸਭ ਭਲਾਈਆਂ ਕਰੇਗਾ ਅਤੇ ਆਪਣੇ ਸਾਰੇ ਕੌਲ ਨਿਭਾਵੇਗਾ। ਪਰਮੇਸ਼ੁਰ ਤੈਨੂੰ ਇਸਰਾਏਲ ਦਾ ਪਾਤਸ਼ਾਹ ਠਹਿਰਾਵੇਗਾ। 31 ਤਾਂ ਫ਼ਿਰ ਇਹ ਗੱਲ ਤੁਹਾਨੂੰ ਮੁਸੀਬਤ ਦਾ ਕਾਰਣ ਨਾ ਹੋਵੇਗੀ ਅਤੇ ਮੇਰੇ ਮਹਾਰਾਜ ਦੇ ਮਨ ਵਿੱਚ ਕੋਈ ਕਲੇਸ਼ ਨਹੀਂ ਹੋਵੇਗਾ ਕਿ ਮੈਂ ਏਵੇਂ ਹੀ ਫ਼ਿਜ਼ੂਲ ਖੂਨ ਵਗਾਇਆ ਜਾਂ ਮੇਰੇ ਮਹਾਰਾਜ ਨੇ ਆਪਣਾ ਬਦਲਾ ਲਿਆ। ਜਿਸ ਵੇਲੇ ਯਹੋਵਾਹ ਮੇਰੇ ਸੁਆਮੀ ਤੇਰੇ ਉੱਤੇ ਕਿਰਪਾ ਕਰੇ ਤਦ ਤੁਸੀਂ ਆਪਣੀ ਦਾਸੀ ਨੂੰ ਜ਼ਰੂਰ ਯਾਦ ਕਰਨਾ।”32 ਦਾਊਦ ਨੇ ਅਬੀਗੈਲ ਨੂੰ ਉੱਤਰ ’ਚ ਕਿਹਾ, “ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੀ ਉਸਤਤਿ ਕਰ। ਉਸਤਤਿ ਕਰ ਉਸ ਪਰਮੇਸ਼ੁਰ ਦੀ ਜਿਸਨੇ ਤੈਨੂੰ ਮੇਰੇ ਨਾਲ ਮਿਲਾਇਆ। 33 ਪਰਮੇਸ਼ੁਰ ਤੇਰੀ ਚੰਗੀ ਮੱਤ ਕਾਰਣ ਤੇਰੇ ਉੱਤੇ ਮਿਹਰ ਕਰੇ। ਤੂੰ ਅੱਜ ਮੈਨੂੰ ਬੇਗੁਨਾਹਾਂ ਦੇ ਲਹੂ ਵਗਾਉਣ ਤੋਂ ਬਚਾ ਲਿਆ। 34 ਕਿਉਂ ਜੋ ਸੱਚ ਮੁੱਚ ਜਿਉਂਦੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੀ ਸੌਂਹ, ਜਿਸਨੇ ਮੈਨੂੰ ਤੁਹਾਡੇ ਨਾਲ ਬੁਰਾ ਕਰਨ ਤੋਂ ਵਰਜਿਆ, ਜੇਕਰ ਤੂੰ ਕਿਤੇ ਛੇਤੀ ਨਾ ਕਰਦੀ ਅਤੇ ਮੇਰੇ ਮਿਲਣ ਨੂੰ ਨਾ ਆਉਂਦੀ ਤਾਂ ਕੱਲ ਸਵੇਰ ਤੱਕ ਨਾਬਾਲ ਦਾ ਇੱਕ ਵੀ ਬੰਦਾ ਮੈਂ ਨਾ ਛੱਡਦਾ।”35 ਤਦ ਦਾਊਦ ਨੇ ਅਬੀਗੈਲ ਦੀ ਭੇਟਾ ਸਵੀਕਾਰ ਕੀਤੀ ਅਤੇ ਉਸ ਨੂੰ ਕਿਹਾ, “ਜਾਂ ਤੂੰ ਸੁੱਖ-ਸ਼ਾਂਤੀ ਨਾਲ ਘਰ ਜਾ! ਮੈਂ ਤੇਰੀ ਬੇਨਤੀ ਸੁਣ ਲਈ ਹੈ ਅਤੇ ਜੋ ਤੂੰ ਆਖਿਆ ਹੈ ਪੂਰਾ ਹੋਵੇਗਾ।”
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
