ਰੋਜਾਨਾਂ ਦਾ ਭਗਤੀ ਦਾ ਵੀਡੀਓ
ਟੁੱਟਾਪਨ ਅਤੇ ਬੇਦਾਰੀ
ਜਦ ਮੈਂ ਯਾਤਰਾ ਨਹੀ ਕਰ ਰਿਹਾ ਹੁੰਦਾ ਹਾਂ ਤਾਂ ਇਕ ਜਗ੍ਹਾ ਹੈ ਜਿੱਥੇ ਜਾਣਾ ਮੈਨੂੰ ਬਹੁਤ ਚੰਗਾ ਲੱਗਾ ਹੈ। ਇਹ ਮੇਰੇ ਘਰ ਦੇ ਕੋਲ ਇੱਕ ਜਗ੍ਹਾ ਹੈ, ਇੱਥੇ ਸਿਰਫ ਵੱਡੇ ਵੱਡੇ ਰੱਖ ਅਤੇ ਬੋਲਡਰ ਪਏ ਹੋਏ ਹਨ। ਅਕਸਰ ਹੀ ਮੈਂ ਉੱਥੇ ਸਵੇਰੇ ਆਪਣੀ ਬਈਬਲ ਪੜਨ ਅਤੇ ਪਰਮੇਸ਼ਰ ਦੇ ਨਾਲ ਚੰਗਾ ਸਮਾਂ ਬਤੀਤ ਕਰਨ ਦੇ ਲਈ ਜਾਂਦਾ ਹਾਂ। ਜਦੋਂ ਮੇਰੀ ਚਿੰਤਾ ਉਨ੍ਹਾਂ ਬੋਲਡਰਾਂ ਦੀ ਤਰ੍ਹਾਂ ਵੱਡੀ ਵੱਡੀ ਅਤੇ ਉੱਚੀ ਲੱਗਦੀ ਹੈ ਤਾਂ ਉਹ ਜਮੀਨ ਦਾ ਛੋਟਾ ਜਿਹਾ ਟੁਕੜਾ ਮੇਰੇ ਸਭ ਬੋਝਾਂ ਨੂੰ ਉਤਾਰ ਦਿੰਦਾ ਹੈ।
ਮੈਂ ਅਕਸਰ ਹੀ ਪਰਮੇਸ਼ਰ ਨੂੰ ਉਸ ਸਾਂਤ ਜਗ੍ਹਾ ਦੇ ਵਿੱਚ ਪੁੱਛਿਆ ਹੈ, “ਮੈਨੂੰ ਉਸ ਸਮੱਸਿਆ ਦੇ ਵਿੱਚ ਕਿਉਂ ਜਾਣਾ ਪਿਆ। ਮੈਂ ਇਸ ਸਮੱਸਿਆ ਦਾ ਸਾਹਮਣਾ ਕਿਉਂ ਕਰ ਰਿਹਾ ਹਾਂ?” ਇੱਕ ਸਵੇਰੇ ਜਦ ਮੈਂ ਉਸ ਬੋਲਡਰ ਤੇ ਬੈਠਾ ਹੋਇਆ ਸੀ ਤਾਂ ਅਤੇ ਮੈਂ ਪਰਮੇਸ਼ਰ ਦੀ ਮਹਾਨਤਾ ਦੇ ਬਾਰੇ ਵਿੱਚ ਸੋਚ ਰਿਹਾ ਸੀ ਤਾਂ ਕੁਦਰਤ ਮੈਨੂੰ ਕੁਝ ਉੱਤਰ ਦੇਣ ਲੱਗ ਪਈ। ਮੈਂ ਘਾਹ ਦੇ ਵਿਖੇ ਅਤੇ ਉਸ ਉੱਪਰ ਜੋ ਤਰੇਲ ਪਈ ਸੀ ਉਸਦੇ ਬਾਰੇ ਦੇ ਵਿੱਚ ਕੁਝ ਬਹੁਤ ਹੀ ਰੋਚਿਕ ਵੇਖਿਆ। ਜੋ ਪੱਤੇ ਅਕਾਸ਼ ਦੀ ਵੱਲ ਖੜੇ ਸਨ ਉਨ੍ਹਾਂ ਦੇ ਉੱਪਰ ਤਾਜਾ ਕਰਨ ਵਾਲੇ ਪਾਣੀ ਦੀ ਕੋਈ ਬੂੰਦ ਨਹੀ ਸੀ। ਪਰੰਤੂ ਬੂੰਦਾ ਉਨ੍ਹਾਂ ਪੱਤਿਆ ਦੇ ਉੱਪਰ ਸਨ ਜੋ ਝੁਕੇ ਹੋਏ ਸਨ।
ਉਹ ਘਾਹ ਮੈਨੂੰ ਯਾਦ ਕਰਵਾ ਰਿਹਾ ਸੀ ਕਿ ਆਤਮਿਕ ਤਾਜ਼ਗੀ ਦੇ ਮੌਸਮ ਉਸ ਵੇਲੇ ਆਉਂਦੇ ਹਨ ਜਦ ਅਸੀਂ ਝੁਕੇ ਹੋਏ ਅਤੇ ਟੁੱਟੇ ਹੋਏ ਹੁੰਦੇ ਹਾਂ। ਜੋ ਜੀਵਨ ਸਿੱਧੇ ਅਤੇ ਘਮੰਡੀ ਹਨ ਉਹ ਸਵਰਗ ਦੀ ਤਾਜਗੀ ਦੇਣ ਵਾਲੀਆਂ ਬੂੰਦਾ ਨੂੰ ਨਹੀ ਫੜ ਸਕਦੇ। ਜਦ ਉਹ ਘਮੰਡੀ ਦਿਲ ਨੂੰ ਫੜਦੀਆਂ ਹਨ ਉਹ ਉਸ ਜਾਨ ਤੋਂ ਹੇਠਾਂ ਡਿੱਗ ਜਾਂਦੀਆਂ ਹਨ ਅਤੇ ਉਹ ਜਾਨ ਨੂੰ ਪਿਆਸਾ ਅਤੇ ਖੁਸ਼ਕ ਛੱਡ ਜਾਂਦੀਆਂ ਹਨ। ਪਰ ਈਸ਼ਵਰੀ ਬੂੰਦਾ ਉਨ੍ਹਾਂ ਦਿਲਾਂ ਦੇ ਉੱਪਰ ਠਹਿਰਦੀਆਂ ਹਨ ਜੋ ਟੁੱਟੇ ਹੋਏ ਹਨ, ਅਤੇ ਝੁਕੇ ਹੋਏ ਹਨ, ਇਹ ਟੁੱਟੇਪਨ ਦੀ ਜਗ੍ਹਾ ਹੈ ਜੋ ਸਾਨੂੰ ਉਹ ਯੋਗਤਾ ਪ੍ਰਦਾਨ ਕਰਦੀ ਹੈ ਕਿ ਸਾਡੇ ਦਿਲ ਤਾਜੇ ਜਲ ਦਾ ਅਨੁਭਵ ਕਰ ਸਕਣ।
ਜਦ ਅਸੀਂ ਮਸੀਹੀ ਇਤਿਹਾਸ ਦੀਆਂ ਮਹਾਨ ਬੇਦਾਰੀਆਂ ਦਾ ਅਧਿਐਨ ਕਰਦੇ ਹਾਂ, ਤਾਂ ਉਹ ਅਕਸਰ ਹੀ ਉਨ੍ਹਾਂ ਲੋਕਾਂ ਦੇ ਦੁਆਰਾ ਜਾਂ ਲੋਕਾਂ ਦੇ ਛੋਟੇ ਝੁੰਡ ਦੇ ਦੁਆਰਾ ਆਈਆਂ ਜੋ ਟੁੱਟੇ ਹੋਏ ਸਨ ਹਲੀਮ ਸਨ। ਫਿਰ ਇੱਕ ਈਸ਼ਰੀ ਪਲ ਦੇ ਵਿੱਚ ਸਵਰਗ ਤੋਂ ਬੇਦਾਰੀ ਆਉਂਦੀ ਹੈ । ਪਰਮੇਸ਼ਰ ਆਉਂਦਾ ਹੈ, ਸਵਰਗ ਖੁੱਲਦੇ ਹਨ, ਅਤੇ ਅਸੀਸਾਂ ਦੀ ਬਾਰਿਸ਼ ਹੋਣ ਲੱਗ ਜਾਂਦੀ ਹੈ ਅਤੇ ਦਿਲ ਤਾਜ਼ੇ ਹੋ ਜਾਂਦੇ ਹਨ। ਪਰਮੈਸ਼ਰ ਦੇ ਪ੍ਰੇਮ ਦੇ ਨਾਲ ਅੱਗ ਦੀਆਂ ਲੱਪਟਾਂ ਆਉਂਦੀਆਂ ਹਨ।
ਬੋਝ ਬਰਕਤ ਦੇ ਵਿੱਚ ਬਦਲ ਜਾਂਦੇ ਹਨ। ਰੁਕਾਵਟਾਂ ਮੌਕੇ ਬਣ ਜਾਂਦੀਆਂ ਹਨ। ਜਦ ਸੁੱਖ ਆਉਂਦੇ ਹਨ ਤਾਂ ਚਿੰਤਾਵਾਂ ਦੂਰ ਹੋ ਜਾਂਦੀਆ ਹਨ। ਅਤੇ ਇਹ ਸਭ ਕੁਝ ਕਿਉਂ ਹੁੰਦਾ ਹੈ? ਇਹ ਸਧਾਰਣ ਪਰ ਸਪੱਸ਼ਟ ਸੱਚ ਹੈ, ਇਹ ਜਿਵੇਂ ਯਿਸੂ ਨੇ ਜੀਵਨ ਬਤੀਤ ਕੀਤਾ ਅਤੇ ਉਸਦੀ ਸਿੱਖਿਆ ਦਾ ਸਾਰ ਹੈ। ਉਸ ਨੇ ਕਿਹਾ, “ਜੋ ਆਪਣੇ ਆਪ ਨੂੰ ਉੱਚਾ ਕਰੇਗਾ ਉਹ ਨੀਵਾਂ ਕੀਤਾ ਜਾਵੇਗਾ, ਅਤੇ ਜੋ ਕੋਈ ਆਪਣੇ ਆਪ ਨੂੰ ਨੀਵਾਂ ਕਰੇਗਾ ਉਹ ਉੱਚਾ ਕੀਤਾ ਜਾਵੇਗਾ” (ਮਤੀ ੨੩:੧੨) ਦੂਸਰੇ ਸ਼ਬਦਾਂ ਦੇ ਵਿੱਚ ਆਪਣੇ ਆਪ ਨੂੰ ਹਲੀਮ ਕਰੋ ਅਤੇ ਪਰਮੇਸ਼ਰ ਤੁਹਾਨੂੰ ਉੱਚਾ ਕਰੇਗਾ। ਘਮੰਡ ਦੇ ਨਾਲ ਖੜੇ ਰਹੋ ਅਤੇ ਪਰਮੇਸ਼ਰ ਤੁਹਾਨੂੰ ਛੱਡ ਦੇਵੇਗਾ।
ਹਲੀਮ ਦਿਲ ਅਕਸਰ ਹੀ ਪਰਤਾਵਿਆਂ ਅਤੇ ਸਮੱਸਿਆਵਾਂ ਦਾ ਸਾਹਮਣਾ ਕਰਨ ਤੋਂ ਬਾਅਦ ਦੇ ਵਿੱਚ ਹੌਂਦ ਦੇ ਵਿੱਚ ਆaੇਂਦੇ ਹਨ। ਜਦ ਇੱਕ ਟੁੱਟਾ ਹੋਇਆ ਦਿਲ ਅਤੇ ਜਰੂਰਤਮੰਦ ਦਿਲ ਹੁੰਦਾ ਹੈ ਜਿਸ ਨੂੰ ਅਸੀਂ ਟੁੱਟਾ ਹੋਇਆ ਅਤੇ ਹਲੀਮ ਪਾਉਂਦੇ ਹਾਂ। ਅਤੇ ਟੁੱਟਾਪਨ ਹਲੀਮੀ ਦਾ ਆਸਣ ਹੈ। ਅਤੇ ਇਹ ਉਹ ਆਸਣ ਹੈ ਜਿਸ ਵਿੱਚ ਸਵਰਗ ਦੀ ਬਾਰਿਸ਼ ਸੁੱਕੇ ਹੋਏ ਅਤੇ ਪਿਆਸੇ ਦਿਲਾਂ ਦੇ ਉੱਪਰ ਆ ਕੇ ਡਿੱਗਦੀ ਹੈ। ਸ਼ਾਇਦ ਇਸੇ ਲਈ ਵੈਲਸ਼ ਬੇਦਾਰੀ ਜੋ ਕਿ ੧੯੦੦ ਦੇ ਵਿੱਚ ਹੋਈ ਸੀ ਉਸ ਵਿੱਚ ਇੱਕ ਜਵਾਨ ਆਦਮੀ ਨੇ ਪੁਕਾਰ ਕੇ ਕਿਹਾ, “ਮੈਨੂੰ ਝੁਕਾ ਦੇਹ ਪਰਮੇਸ਼ਰ ਮੈਨੂੰ ਝੁਕਾ ਦੇਹ” ਈਸ਼ਵਰੀ ਤਰੇਲ ਦੀਆਂ ਬੂੰਦਾ ਦਿਲ ਤੇ ਪੈਂਦੀਆਂ ਹਨ। ਬੇਦਾਰੀ ਜੀਵਨ ਨੂੰ ਫੜ ਲੈਂਦੀ ਹੈ। ਕਈ ਮਹੀਨੀਆਂ ਤੱਕ ਇਹ ਜਵਾਨ ਆਦਮੀ ਜਿੱਥੇ ਵੀ ਗਿਆ, ਬਰਕਤ ਦੀ ਬਾਰਿਸ਼ ਉਸਦੇ ਪਿੱਛੇ ਗਈ। ਇੱਕ ਦਿਲ ਤਾਜ਼ਾ ਹੋਇਆ, ਇੱਕ ਕਲੀਸੀਆ ਤਾਜ਼ਾ ਹੋਈ ਅਤੇ ਇੱਕ ਦੇਸ਼ ਜਾਗ ਗਿਆ।।
ਇਹ ਸਭ ਇੱਕ ਜਵਾਨ ਪੁਰਖ ਦੇ ਦੁਆਰਾ ਹੋਇਆ ਜਿਸ ਨੇ ਆਪਣੇ ਦਿਲ ਦੇ ਆਸਣ ਨੂੰ ਇਹੋ ਜਿਹਾ ਬਣਾਇਆ ਕਿ ਉਹ ਸਵਰਗ ਦੀਆਂ ਬਾਰਿਸ਼ ਦੀਆਂ ਬੂੰਦਾ ਨੂੰ ਗ੍ਰਹਿਣ ਕਰ ਸਕੇ। ਰਾਜਾ ਦਾਊਦ ਦੇ ਇੱਕ ਵਾਰ ਪਰਮੇਸ਼ਰ ਦੀ ਆਤਮਾ ਦੀ ਪ੍ਰੇਰਣਾ ਦੇ ਅਧੀਨ ਲਿਖਿਆ, ” ਪਰਮੇਸ਼ਰ ਦੇ ਅੱਗੇ ਕੁਰਬਾਨੀ ਟੁੱਟਾ ਦਿਲ ਹੈ, ਇੱਕ ਹਲੀਮ ਦਿਲ ਅਤੇ ਟੁੱਟੇਪਨ ਨੂੰ ਪਰਮੇਸ਼ਰ ਤੂੰ ਕਦੇ ਵੀ ਨਹੀ ਤਿਆਗੇਂਗਾ” (ਜਬੂਰ ੫੭;੧੭) ਇਹ ਕਿੰਨਾ ਸੱਚ ਹੈ। ਜੇਕਰ ਤੁਸੀਂ ਪਿਆਸੇ ਹੋ ਅਤੇ ਤੁਸੀਂ ਪਰਮੇਸ਼ਰ ਦੀ ਬਰਕਤ ਦੀ ਲੋੜ ਦੇ ਵਿੱਚ ਖੜੇ ਹੋ ਤਾਂ ਤੁਹਾਨੂੰ ਇਹ ਸਮਝਣਾ ਹੋਵੇਗਾ ਕਿ ਇਹ ਸਿਰਫ ਟੁੱਟੇ ਹੋਏ ਦਿਲ ਤੇ ਹੀ ਗਿਰਦੀ ਹੈ। ਉਸ ਦਿਲ ਦੇ ਉੱਪਰ ਜੋ ਪੁਕਾਰਦਾ ਹੈ, “ਮੈਨੂੰ ਝੁਕਾ, ਹੇ ਪਰਮੇਸ਼ਰ ਮੈਨੂੰ ਝੁਕਾ”
ਬਿਵਸਥਾ ਸਾਰ 8:2-4
2 ਅਤੇ ਤੁਹਾਨੂੰ ਉਸ ਸਾਰੇ ਸਫ਼ਰ ਨੂੰ ਚੇਤੇ ਰੱਖਣਾ ਚਾਹੀਦਾ ਹੈ ਜਿਸਦੀ ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਇਨ੍ਹਾਂ 40 ਵਰ੍ਹਿਆਂ ਵਿੱਚ ਮਾਰੂਥਲ ਅੰਦਰ ਤੁਹਾਡੇ ਲਈ ਅਗਵਾਈ ਕੀਤੀ। ਯਹੋਵਾਹ ਤੁਹਾਡਾ ਇਮਤਿਹਾਨ ਲੈ ਰਿਹਾ ਸੀ। ਉਹ ਤੁਹਾਨੂੰ ਨਿਮਾਣਾ ਬਨਾਉਣਾ ਚਾਹੁੰਦਾ ਸੀ। ਉਹ ਤੁਹਾਡੇ ਦਿਲਾਂ ਦੀਆਂ ਗੱਲਾਂ ਜਾਨਣਾ ਚਾਹੁੰਦਾ ਸੀ। ਉਹ ਜਾਨਣਾ ਚਾਹੁੰਦਾ ਸੀ ਕਿ ਕੀ ਤੁਸੀਂ ਉਸ ਦੇ ਆਦੇਸ਼ਾਂ ਦਾ ਪਾਲਣਾ ਕਰੋਂਗੇ। 3 ਯਹੋਵਾਹ ਨੇ ਤੁਹਾਨੂੰ ਨਿਮਾਣਾ ਬਣਾਇਆ ਅਤੇ ਤੁਹਾਨੂੰ ਭੁੱਖਿਆ ਰੱਖਿਆ। ਫ਼ੇਰ ਉਸ ਨੇ ਤੁਹਾਨੂੰ ਮੰਨ ਖੁਆਇਆ, ਜਿਸ ਬਾਰੇ ਤੁਹਾਨੂੰ ਜਾਂ ਤੁਹਾਡੇ ਪੁਰਖਿਆਂ ਨੂੰ ਪਹਿਲਾਂ ਪਤਾ ਨਹੀਂ ਸੀ, ਜਾਂ ਵੇਖਿਆ ਨਹੀਂ ਸੀ। ਕਿਉਂਕਿ ਉਹ ਤੁਹਾਨੂੰ ਪਤਾ ਲੱਗਵਾਉਣਾ ਚਾਹੁੰਦਾ ਸੀ ਕਿ ਇਨਸਾਨ ਸਿਰਫ਼ ਰੋਟੀ ਉੱਤੇ ਹੀ ਜਿਉਂਦੇ ਨਹੀਂ ਰਹਿੰਦੇ ਪਰ ਹਰ ਉਸ ਬਚਨ ਉੱਤੇ ਜਿਉਂਦੇ ਹਨ ਜੋ ਯਹੋਵਾਹ ਆਖਦਾ ਹੈ। 4 ਇਨ੍ਹਾਂ 40 ਵਰ੍ਹਿਆਂ ਵਿੱਚ ਤੁਹਾਡੇ ਕੱਪੜੇ ਘਿਸੇ ਨਹੀਂ ਅਤੇ ਤੁਹਾਡੇ ਪੈਰ ਸੁੱਜੇ ਨਹੀਂ। ਕਿਉਂਕਿ ਯਹੋਵਾਹ ਨੇ ਤੁਹਾਡਾ ਖਿਆਲ ਰੱਖਿਆ ਹੈ!
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
