ਰੋਜਾਨਾਂ ਦਾ ਭਗਤੀ ਦਾ ਵੀਡੀਓ
ਆਰਾਮਦਾਇਕ ਮਸੀਹੀਅਤ
ਰੇਡੀਉ ਦੇ ਉੱਪਰ ਇੰਟਰਵਿਊ ਦਿੰਦੇ ਹੋਏ, ਸੰਚਾਲਕ ਨੇ ਮੈਨੂੰ ਪੁੱਛਿਆ, “ਪੂਰਬੀ ਯੂਰੋਪ ਅਤੇ ਪੱਛਮ ਦੇ ਮਸੀਹੀ ਲੋਕਾਂ ਦੇ ਵਿੱਚ ਕੀ ਅੰਤਰ ਹੈ?” ਕੁਝ ਸਮਾਂ ਸੋਚਣ ਤੋਂ ਬਾਅਦ ਮੈਂ ਉੱਤਰ ਦਿੱਤਾ, “ਪੂਰਬ ਦੇ ਮਸੀਹੀ ਲੋਕ ਜਰੂਰਤਮੰਦ ਲੋਕ ਹਨ ਅਤੇ ਉਹ ਇਹ ਜਾਣਦੇ ਹਨ, ਅਸੀਂ ਜੋ ਪੱਛਮ ਦੇ ਮਸੀਹੀ ਲੋਕ ਹਾਂ ਅਸੀਂ ਜਰੂਰਤਮੰਦ ਲੋਕ ਹਾਂ ਪਰ ਅਸੀਂ ਇਹ ਨਹੀ ਜਾਣਦੇ ਹਾਂ”
ਸਾਡੇ ਜੀਵਨ ਦੇ ਮਹਾਂਮਾਰਗ ਦੇ ਉੱਪਰ ਕੁਝ ਚਿੰਨ ਹਨ ਜੋ ਕਿ ਜਿਹੜੇ ਪਾਸੇ ਅਸੀਂ ਯਾਤਰਾ ਕਰਨੀ ਹੈ ਉਸਦੀ ਦਿਸ਼ਾ ਸਾਨੂੰ ਦੱਸਦੇ ਹਨ। ਮੈਂ ਕਾਇਲ ਹਾਂ ਕਿ ਅੱਜ ਇੱਕ ਚਿੰਨ ਹੈ ਜੋ ਕਿ ਬੇਦਾਰੀ ਦੀ ਵੱਲ ਸਾਡੀ ਜਰੂਰਤ ਨੂੰ ਇਸ਼ਾਰਾ ਕਰ ਰਿਹਾ ਹੈ। ਅਤੇ ਉਸ ਚਿੰਨ ਦੇ ਉੱਪਰ ਲਿਖਿਆ ਹੋਇਆ ਹੈ, “ਆਰਾਮਦਾਇਕ ਮਸੀਹੀਅਤ”
ਅਸੀਂ ਅਕਸਰ ਹੀ ਕਿਹਾ ਹੈ, “ਮੇਰਾ ਸੁੱਖ ਮੈਨੂੰ ਦੇ ਦਿਉ ਅਤੇ ਮੈਂ ਯਕੀਨਨ ਯਿਸੂ ਦੇ ਪਿੱਛੇ ਚੱਲਾਂਗਾ” ਪਰ ਯਿਸੂ ਨੇ ਕਿਹਾ, “ਆਪਣੀ ਸਲੀਬ ਚੁੱਕ ਅਤੇ ਮੇਰੇ ਪਿੱਛੇ ਆ” ਅਸੀਂ ਸਲੀਬੀ ਜੀਵਨ ਨੂੰ ਆਰਾਮਦਾਇਕ ਕਤਾਰਾਂ ਦੇ ਵਿੱਚ ਬੈਠਣ ਵਾਲੇ ਜੀਵਨ ਦੇ ਨਾਲ ਬਦਲ ਦਿੱਤਾ ਹੈ। ਅਸੀਂ ਇੱਕ ਇਹੋ ਜਿਹੀ ਧਰਮ ਸਿੱਖਿਆ ਅਪਣਾ ਲਈ ਹੈ ਜੋ ਕਹਿੰਦੀ ਹੈ, “ਪਰਮੇਸ਼ਰ ਚਾਹੁੰਦਾ ਹੈ ਕਿ ਤੁਸੀਂ ਤੰਦਰੁਸਤ, ਧਨੀ ਅਤੇ ਸਿਆਣੇ ਹੋਵੋ”
ਰੋਮਾਨੀਆਂ ਦੇ ਮਸੀਹੀ ਲੋਕਾਂ ਦੇ ਸਤਾਅ ਦੇ ਹਨ੍ਹੇਰੇ ਦਿਨਾਂ ਦੇ ਵਿੱਚ, ਮੈਂ ਦੇਸ਼ ਦੇ ਉੱਤਰੀ ਹਿੱਸੇ ਦੇ ਵਿੱਚ ਇੱਕ ਅਣਜਾਣ ਜਿਹੇ ਸ਼ਹਿਰ ਦੇ ਵਿੱਚ ਪ੍ਰਚਾਰ ਕਰ ਰਿਹਾ ਸੀ।ਸਭਾ ਤੋਂ ਬਾਅਦ ਇੱਕ ਸ਼ਾਮ ਨੂੰ, ਅਸੀਂ ਇੱਕ ਪਾਸਟਰ ਨੇ ਨਾਲ ਰਾਤ ਦਾ ਭੋਜਨ ਕਰ ਰਹੇ ਸੀ ਜਿਸ ਨੇ ਆਪਣੇ ਵਿਸ਼ਵਾਸ ਲਈ ਦੁੱਖ ਝੱਲਿਆ ਸੀ। ਮੇਰੇ ਇੱਕ ਪਿਆਰੇ ਮਿੱਤਰ ਨੇ ਪਾਸਟਰ ਨੂੰ ਪੁੱਛਿਆ, “ਕੀ ਮਸੀਹੀ ਲੋਕ ਰੋਮਾਨੀਆ ਦੇ ਵਿੱਚ ਖੁਸ਼ ਹਨ?”
ਪਾਸਟਰ ਨੇ ਹੈਰਾਨੀ ਜਿਹੀ ਦੇ ਨਾਲ ਮੇਰੇ ਮਿੱਤਰ ਵੱਲ ਵੇਖਿਆ ਅਤੇ ਕਿਹਾ, ” ਸਿਰਫ ਇੱਕ ਅਮਰੀਕਨ ਹੀ ਇਹੋ ਜਿਹਾ ਪ੍ਰਸ਼ਨ ਪੁੱਛ ਸਕਦਾ ਹੈ। ਅਮਰੀਕਨ ਮਸੀਹੀ ਦੇ ਨਾਲ ਸਭ ਤੋਂ ਵੱਡਾ ਮੁੱਦਾ ਹੈ, ‘ਕੀ ਇਹ ਮੈਨੂੰ ਖੁਸ਼ ਕਰੇਗਾ?’ ਪਰ ਰੋਮਾਨੀਆ ਦੇ ਮਸੀਹੀ ਲੋਕਾਂ ਦਾ ਮੁੱਦਾ ਇਸ ਤੋਂ ਵੱਡਾ ਹੈ। ਉਹ ਸਧਾਰਣ ਪ੍ਰਸ਼ਨ ਇਹ ਹੈ, ਕੀ ਮੈਂ ਪਰਮੇਸ਼ਰ ਦੀ ਮਰਜ਼ੀ ਨੂੰ ਪੂਰਾ ਕਰ ਰਿਹਾ ਹਾਂ? ਜਦ ਅਸੀਂ ਮਸੀਹੀ ਬਣ ਜਾਂਦੇ ਹਾਂ, ਸਾਡੇ ਵਿਚੋਂ ਕਈ ਲੋਕਾਂ ਦੀਆਂ ਨੌਂਕਰੀਆਂ ਚਲੀਆਂ ਜਾਂਦੀਆਂ ਹਨ, ਸਾਡੇ ਬੱਚਿਆਂ ਦਾ ਮਜਾਕ ਉਡਾਇਆ ਜਾਂਦਾ ਹੈ, ਅਤੇ ਸਾਨੂੰ ਪਰੇਸ਼ਾਨ ਕੀਤਾ ਜਾਂਦਾ ਹੈ। ਜਦ ਅਸੀਂ ਮਸੀਹ ਦ ੇਪਿੱਛੇ ਚੱਲਣ ਦਾ ਫੈਂਸਲਾ ਕਰ ਲੈਂਦੇ ਹਾਂ, ਅਸੀਂ ਸਲੀਬ ਨੂੰ ਚੁਣਦੇ ਹਾਂ, ਸੁੱਖ ਨੂੰ ਨਹੀਂ”
ਮੈਂ ਅਤੇ ਮੇਰਾ ਮਿੱਤਰ ਅਸੀਂ ਰੋਮਾਨੀਆਂ ਦੇ ਪਾਸਟਰ ਦੇ ਇੰਨਾਂ ਸ਼ਬਦਾਂ ਨੂੰ ਸੁਣ ਕੇ ਹਿੱਲ ਗਏ। ਅਸੀਂ ਜੋ ਪੱਛਮ ਦੇ ਵਿੱਚ ਹਾਂ, ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਮਸੀਹ ਦ ੇਪਿੱਛੇ ਚੱਲਣ ਦੇ ਵਿੱਚ ਸਲੀਬ ਵੀ ਸ਼ਾਮਿਲ ਹੈ। ਅਤੇ ਸਲੀਬ ਮੌਤ, ਦਰਦ ਅਤੇ ਦੁੱਖ ਦਾ ਪ੍ਰਤੀਕ ਹੈ। ਮਸੀਹੀਅਤ ਉਸ ਸੰਗੀਤ ਤੌਂ ਜਿਆਦਾ ਹੈ ਜੋ ਸਾਡੇ ਲੂੰ ਕੰਡੇ ਖੜੇ ਕਰ ਦਿੰਦਾ ਹੈ। ਇਹ ੧੧ ਵਜੇ ਦੀ ਐਤਵਾਰ ਦੀ ਸਵੇਰ ਦੀ ਆਰਾਧਨਾ ਦਾ ਅਨੰਦ ਲੈਣ ਤੋਂ ਜਿਆਦਾ ਹੈ। ਮਸੀਹ ਪਿੱਛੇ ਚੱਲਣ ਦਾ ਅਰਥ ਹੈ ਆਪਣੇ ਜੀਵਨ ਨੂੰ ਉਸਦੇ ਜੀਵਨ ਦੇ ਬਦਲੇ ਕੁਰਬਾਨ ਕਰ ਦੇਣਾ। ਜਾਂ ਮਸੀਹੀ ਜੀਵਨ ਦੇ ਵਿੱਚ ਮਹਾਨ ਅਨੰਦ ਹੈ, ਪਰ ਇਸਦਾ ਅਰਥ ਸਮੱਸਿਆਵਾਂ ਦੀ ਗੈਰਹਾਜ਼ਰੀ ਨਹੀ ਹੈ। ਇਹ ਸਮੱਸਿਆਵਾਂ ਦੇ ਵਿਚਕਾਰ ਪਰਮੇਸ਼ਰ ਦੀ ਹਜੂਰੀ ਹੈ।
ਪਰਮੇਸ਼ਰ ਨੇ ਪ੍ਰਕਾਸ਼ ਦੀ ਪੋਥੀ ਦੀ ਪੁਸਤਕ ਵਿੱਚ ਕਿਹਾ, “….ਪਰ ਕਿਉਂਕਿ ਤੂੰ ਸੀਲਗਰਮ ਹੈਂ ਅਤੇ ਨਾ ਤੂੰ ਗਰਮ ਹੈਂ ਅਤੇ ਨਾ ਹੀ ਠੰਡਾ ਹੈਂ ਇਸ ਲਈ ਮੈਂ ਤੈਨੂੰ ਆਪਣੇ ਮੂੰਹ ਦੇ ਵਿਚੋਂ ਉਗਲ ਦਿਆਂਗਾ” ਕੀ ਤੁਸੀਂ ਗਰਮ ਹੋ ਜਾਂ ਠੰਡੇ ਹੋ ਜਾਂ ਫਿਰ ਤੁਸੀਂ ਮਸੀਹ ਨਾਲ ਆਪਣੀ ਯਾਤਰਾ ਵਿੱਚ ਸੀਲ ਗਰਮ ਹੋ?
2 ਤਿਮੋਥਿਉਸ ਨੂੰ 2:8-13
8 ਯਿਸੂ ਮਸੀਹ ਨੂੰ ਚੇਤੇ ਰੱਖੋ। ਉਹ ਦਾਊਦ ਦੇ ਪਰਿਵਾਰ ਵਿੱਚੋਂ ਹੈ। ਜਦੋਂ ਯਿਸੂ ਮਰਿਆ ਤਾਂ ਉਸ ਨੂੰ ਮੌਤ ਤੋਂ ਜਿਵਾਲਿਆ ਗਿਆ। ਇਹੀ ਖੁਸ਼ਖਬਰੀ ਹੈ ਜਿਸ ਬਾਰੇ ਮੈਂ ਲੋਕਾਂ ਨੂੰ ਦੱਸਦਾ ਹਾਂ। 9 ਮੈਂ ਇਸ ਲਈ ਕਸ਼ਟ ਸਹਿ ਰਿਹਾ ਹਾਂ ਕਿਉਂ ਜੋ ਮੈਂ ਖੁਸ਼ਖਬਰੀ ਬਾਰੇ ਲੋਕਾਂ ਨੂੰ ਦੱਸਦਾ ਹਾਂ। ਮੈਨੂੰ ਉਸ ਵਿਅਕਤੀ ਵਾਂਗ ਜੰਜ਼ੀਰਾਂ ਨਾਲ ਜਕੜਿਆ ਹੋਇਆ ਹੈ ਜਿਸਨੇ ਸੱਚਮੁੱਚ ਕੋਈ ਮਾੜਾ ਕੰਮ ਕੀਤਾ ਹੋਵੇ। ਮੈਂ ਜੰਜ਼ੀਰਾਂ ਨਾਲ ਬੰਨ੍ਹਿਆ ਹੋਇਆ ਹਾਂ, ਪਰ ਪਰਮੇਸ਼ੁਰ ਦੇ ਉਪਦੇਸ਼ਾਂ ਨੂੰ ਜੰਜ਼ੀਰਾਂ ਨਹੀਂ ਪਾਈਆਂ ਜਾ ਸੱਕਦੀਆਂ। 10 ਇਸ ਲਈ ਮੈਂ ਸਬਰ ਨਾਲ ਇਨ੍ਹਾਂ ਸਾਰੀਆਂ ਔਕੜਾਂ ਨੂੰ ਝੱਲਦਾ ਹਾਂ। ਅਜਿਹਾ ਮੈਂ ਉਨ੍ਹਾਂ ਲੋਕਾਂ ਦੀ ਸਹਾਇਤਾ ਲਈ ਕਰ ਰਿਹਾ ਹਾਂ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਚੁਣਿਆ ਹੋਇਆ ਹੈ। ਮੈਂ ਇਹ ਔਕੜਾਂ ਇਸ ਲਈ ਸਹਾਰ ਰਿਹਾ ਤਾਂ ਜੋ ਇਹ ਲੋਕ ਮਸੀਹ ਯਿਸੂ ਰਾਹੀਂ ਮੁਕਤੀ ਪ੍ਰਾਪਤ ਕਰ ਸੱਕਣ। ਉਸ ਮੁਕਤੀ ਨਾਲ ਸਦੀਵੀ ਮਹਿਮਾ ਆਉਂਦੀ ਹੈ।11 ਇਹ ਉਪਦੇਸ਼ ਸੱਚ ਹੈ:ਜੇ ਅਸੀਂ ਉਸ ਨਾਲ ਮਰੇ, ਤਾਂ ਅਸੀਂ ਵੀ ਉਸ ਦੇ ਨਾਲ ਰਹਾਂਗੇ।12 ਜੇ ਅਸੀਂ ਦੁੱਖਾਂ ਨੂੰ ਪ੍ਰਵਾਨ ਕਰਦੇ ਹਾਂ, ਤਾਂ ਅਸੀਂ ਉਸ ਦੇ ਨਾਲ ਰਾਜ ਕਰਾਂਗੇ।ਜੇ ਅਸੀਂ ਉਸ ਨੂੰ ਪ੍ਰਵਾਨ ਕਰਨ ਤੋਂ ਇਨਕਾਰੀ ਹੋਵਾਂਗੇ, ਤਾਂ ਉਹ ਸਾਨੂੰ ਪ੍ਰਵਾਨ ਕਰਨ ਤੋਂ ਇਨਕਾਰੀ ਹੋਵੇਗਾ।13 ਜੇ ਅਸੀਂ ਵਫ਼ਾਦਾਰ ਨਹੀਂ ਹਾਂ ਤਾਂ ਵੀ ਉਹ ਵਫ਼ਾਦਾਰ ਹੋਵੇਗਾ ਕਿਉਂਕਿ ਉਹ ਆਪਣੇ ਆਪ ਤੋਂ ਮੁਨਕਰ ਨਹੀਂ ਹੋ ਸੱਕਦਾ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
