Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਪਰਮੇਸ਼ੁਰ ਦਾ ਪ੍ਰੇਮ

ਜੇ ਮੈਂਨੂੰ ਪਰਮੇਸ਼ੁਰ ਦੇ ਇੱਕ ਗੁਣ ਦੀ ਚੋਣ ਕਰਨੀ ਪਵੇ ਜਿਹੜਾ ਵਿਸ਼ਵਾਸਿਆਂ ਦੇ ਜੀਵਨ ਦੇ ਵਿੱਚ ਜਿੱਤ ਨੂੰ ਪੈਦਾ ਕਰਦਾ ਹੈ, ਤਾਂ ਮੈਂ ਪ੍ਰੇਮ ਦੇ ਗੁਣ ਨੂੰ ਚੁਣਾਗਾਂ। ਬਾਈਬਲ ਇਹ ਕਹਿੰਦੀ ਹੈ ਕਿ, “ਪਰਮੇਸ਼ੁਰ ਪ੍ਰੇਮ ਹੈ।” ਰਸੂਲ ਪੌਲੁਸ ਨੇ ਅਫਸਿਆ ਦੇ ਵਿਸ਼ਵਾਸਿਆ ਨੂੰ ਪਰਮੇਸ਼ੁਰ ਦੇ ਗਿਆਨ ਦੇ ਵਿੱਚ ਵੱਧਣ ਲਈ ਉਤਸਾਹਿਤ ਕੀਤਾ “ਤਾਂ ਜੋ ਮਸੀਹ ਤੁਹਾਡਿਆਂ ਮਨਾਂ ਵਿੱਚ ਨਿਹਚਾ ਦੇ ਦੁਆਰਾ ਵੱਸੇ ਤਾਂ ਜੋ ਪ੍ਰੇਮ ਵਿੱਚ ਗੱਡ ਕੇ ਅਤੇ ਠੁੱਕ ਕੇ ਤੁਸੀ ਸਾਰੇ ਸੰਤਾਂ ਸਣੇ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਸੱਤੋ ਭਈ ਕਿੰਨ੍ਹੀ ਹੀ ਚੁੜਾਈ, ਲੰਬਾਈ, ਉਚਾਈ ਅਤੇ ਡੁੰਘਾਈ ਅਤੇ ਮਸੀਹ ਦੇ ਪ੍ਰੇਮ ਨੂੰ ਜੋ ਬਿਆਨ ਤੋਂ ਪਰੇ ਹੈ ਚੁੰਗੀ ਤਰ੍ਹਾਂ ਜਾਣ ਸਕੋ ਭਈ ਤੁਸੀ ਪਰਮੇਸ਼ੁਰ ਦੀ ਸਾਰੀ ਭਰਪੂਰੀ ਤੀਕ ਭਰਪੂਰ ਹੋ ਜਾਉ” (ਅਫਸੀਆਂ 3:17-18)।

ਜੇ ਅਸੀ ਇੱਕ ਜੋਸ਼ੀਲੇ, ਜੇਤੂ ਵਿਸ਼ਵਾਸੀਆਂ ਦੇ ਰੂਪ ਵਿੱਚ ਵੱਧਣ ਜਾ ਰਹੇ ਹਾਂ, ਤਾਂ ਇਹ ਜਰੂਰੀ ਹੈ ਕਿ ਪਰਮੇਸ਼ੁਰ ਨੂੰ ਅਸੀ ਉਸਦੇ ਮਹਾਨ ਪ੍ਰੇਮ ਦੇ ਵਿੱਚ ਜਾਣ ਸਕਿਏ। ਇੱਕ 1950 ਦਾ ਗੀਤ ਇੰਝ ਕਹਿੰਦਾ ਹੈ ਕਿ, “ਮੈਂ ਇਸ ਗੱਲ ਉੱਤੇ ਅਚਰਜ ਕਰਦਾ ਹਾਂ …ਕਿ ਕਿਸਨੇ ਪ੍ਰੇਮ ਦੀ ਕਿਤਾਬ ਨੂੰ ਲਿਖਿਆ।” ਅਸਲ ਵਿੱਚ, ਇਸ ਪ੍ਰਸ਼ਨ ਦਾ ਉੱਤਰ 2000 ਸਾਲਾਂ ਪਹਿਲਾਂ ਹੀ ਦੇ ਦਿੱਤਾ ਗਿਆ ਹੈ, ਅਤੇ ਇਸਨੂੰ ਬਾਈਬਲ ਕਹਿ ਕੇ ਸੱਦਿਆ ਜਾਂਦਾ ਹੈ। ਇਹ ਉਸਦੇ ਬੱਚਿਆਂ ਦੇ ਲਈ ਪਰਮੇਸ਼ੁਰ ਦਾ ਪ੍ਰੇਮ ਪੱਤਰ ਹੈ। ਇਸਦਾ ਮੁੱਖ ਪਾਤਰ ਪ੍ਰੇਮ ਦਾ ਸਿੱਧ ਲਿਖਾਰੀ ਅਤੇ ਸ਼੍ਰਿਸ਼ਟੀਕਰਤਾ ਹੈ। ਉਸਨੇ ਜਿਸਨੂੰ ਪ੍ਰੇਮ ਕੀਤਾ ਉਨ੍ਹਾਂ ਨੂੰ ਕੋਈ ਦੇਖਭਾਲ ਨਹੀ ਕਰਦਾ ਸੀ। ਉਹ ਏਨਾ ਜਿਆਦਾ ਪ੍ਰੇਮ ਕਰਦਾ ਹੈ ਕਿ ਇਹ ਦਿਲ ਨੂੰ ਚੋਟ ਪਹੁੰਚਾਉਂਦਾ ਹੈ। ਉਸਨੇ ਉਨ੍ਹਾਂ ਨੂੰ ਪ੍ਰੇਮ ਕੀਤਾ ਜਿਨ੍ਹਾਂ ਨੇ ਉਸਦੇ ਨਾਲ ਨਫਰਤ ਕੀਤਾ। ਉਸਨੇ ਇੱਕਲਿਆਂ ਨੂੰ – ਬੀਮਾਰਾਂ ਨੂੰ – ਲੋੜਵੰਦਾਂ ਨੂੰ – ਅਤੇ ਤਿਆਗਿਆ ਹੋਇਆ ਨੂੰ ਪ੍ਰੇਮ ਕੀਤਾ। ਉਸਨੇ ਉਨ੍ਹਾਂ ਨੂੰ ਪ੍ਰੇਮ ਕੀਤਾ ਜਿਹੜੇ ਦੋਸ਼ ਵਿੱਚ, ਕ੍ਰੋਧ ਵਿੱਚ, ਕੜਵਾਹਟ ਵਿੱਚ, ਪਾਪ ਵਿੱਚ, ਅਤੇ ਨਫਰਤ ਦੇ ਵਿੱਚ ਹਨ। ਹਜਾਰਾਂ ਦੀ ਗਿਣਤੀ ਦੇ ਵਿੱਚ ਕਿਤਾਬਾਂ ਉਸਦੇ ਮਹਾਨ ਪ੍ਰੇਮ ਦੇ ਉੱਤੇ ਲਿੱਖ ਦਿੱਤੀਆਂ ਗਈਆਂ ਹਨ। ਉਸਦੇ ਮਹਾਨ ਪ੍ਰੇਮ ਦੀ ਵਿਆਖਿਆ ਦੀ ਕੋਸ਼ਿਸ਼ ਦੇ ਵਿੱਚ ਅਣਗਿਣਤੀ ਲੇਖਾਂ ਨੂੰ ਲਿਖ ਦਿੱਤਾ ਗਿਆ ਹੈ।

ਪਰਮੇਸ਼ੁਰ ਦਾ ਪ੍ਰੇਮ ਜਿਹੜਾ ਸਾਨੂੰ ਯਿਸੂ ਦੇ ਵਿੱਚ ਮਿਲਦਾ ਹੈ ਉਹ ਏਨਾ ਮਹਾਨ ਹੈ ਕਿ ਪੌਲੁਸ ਚਾਹੁੰਦਾ ਸੀ ਅਫਸੀਆਂ ਦੇ ਵਿਸ਼ਵਾਸੀ ਇਸਨੂੰ ਜਾਣਨਾ ਕਿ ਇਸਦੀ ਚੁੜਾਈ, ਲੰਬਾਈ, ਉਚਾਈ ਅਤੇ ਡੁੰਘਾਈ ਕਿੰਨੀ ਸੀ। ਉਹ ਚਾਹੁੰਦਾ ਸੀ ਕਿ ਉਨ੍ਹਾਂ ਨੂੰ ਮਸੀਹ ਦੇ ਮਹਾਨ ਪ੍ਰੇਮ ਦਾ ਨਿਜੀ ਗਿਆਨ ਹੋਵੇ। ਪੌਲੁਸ ਜਾਣਦਾ ਸੀ ਕਿ ਮਸੀਹ ਦੇ ਵਿੱਚ ਉਨ੍ਹਾਂ ਦਾ ਵਿਕਾਸ ਉਸ ਗਿਆਨ ਦੇ ਉੱਤੇ ਹੋਵੇ ਜਿਹੜਾ ਪ੍ਰੇਮ ਦੇ ਉੱਤੇ ਨਿਰਭਰ ਹੋਵੇ। ਸਾਨੂੰ, ਵੀ ਇਸ ਗੱਲ ਨੂੰ ਸਮਝਣਾ ਹੈ, ਕਿ ਮਸੀਹ ਜੀਵਨ ਦੇ ਵਿੱਚ ਜਿੱਤ ਇੱਕ ਵੱਡੇ ਰੂਪ ਵਿੱਚ ਸਾਡੇ ਪਰਮੇਸ਼ੁਰ ਦੇ ਪ੍ਰੇਮ ਦੇ ਨਿਜੀ ਗਿਆਨ ਤੋਂ ਸੰਬਧਿਤ ਹੈ।

ਜਦੋਂ ਮੈਂ ਪਹਿਲੀ ਵਾਰੀ ਮਸੀਹ ਨੂੰ ਜਾਣਿਆ, ਮੈਂ ਉਸਦੇ ਪ੍ਰੇਮ ਦੇ ਨਾਲ ਭਸਮ ਹੋ ਗਿਆ ਸਾਂ। ਮੈਂ ਇਸ ਗੱਲ ਤੋਂ ਅਚਰਜ ਵਿੱਚ ਭਰ ਗਿਆ ਸਾਂ ਕਿ ਬ੍ਰਹਾਮੰਡ ਦਾ ਸਿਰਜਨਹਾਰ ਅਤੇ ਸੰਭਾਲਣ ਵਾਲਾ ਮੈਂਨੂੰ ਪ੍ਰੇਮ ਕਰਦਾ ਹੈ। ਕਿੰਨੀ ਹੈਰਨਾ ਦੀ ਗੱਲ! ਪਰ, ਇਸ ਤੋਂ ਵੱਧ ਬਿਆਨ ਤੋਂ ਪਰੇ ਦੀ ਗੱਲ ਇਹ ਸੀ – ਕਿ ਉਸਨੇ ਮੈਂਨੂੰ ਕਿੰਨ੍ਹਾ ਪ੍ਰੇਮ ਕੀਤਾ ਹੈ। ਉਸਨੇ ਮੈਂਨੂੰ ਏਨਾ ਪ੍ਰੇਮ ਕੀਤਾ ਕਿ ਉਸਨੇ ਆਪਣੇ ਪੁੱਤਰ, ਯਿਸੂ, ਨੂੰ ਮੇਰੇ ਪਾਪਾਂ ਦੀ ਸਜਾ ਨੂੰ ਭੁਗਤ ਲੈਣ ਦਿੱਤਾ। ਕਿਸੇ ਨੇ ਵੀ ਮੈਂਨੂੰ ਏਨਾ ਪ੍ਰੇਮ ਨਹੀ ਕੀਤਾ ਸੀ। ਉਸਦਾ ਪ੍ਰੇਮ ਮੈਂਨੂੰ ਇਸ ਗੱਲ ਲਈ ਚਲਾਉਂਦਾ ਹੈ ਕਿ ਮੈਂ ਕਿਸੇ ਵੀ ਵਿਅਕਤੀ ਦੇ ਨਾਲ ਅਤੇ ਕਿਸੇ ਵੀ ਥਾਂ ਜਿੱਥੇ ਕੋਈ ਸੁਣਨਾ ਚਾਹੇ ਖੁਸ਼ਖਬਰੀ ਸੁਣਾ ਸਕਦਾ ਹਾਂ। ਪਰ, ਜਿਵੇਂ ਜਿਵੇਂ ਮੈਂ ਪਰਮੇਸ਼ੁਰ ਦੇ ਵਿੱਚ ਮੇਰੇ ਵਿਸ਼ਵਾਸ ਅਤੇ ਸਮਝ ਦੇ ਵਿੱਚ ਵੱਧਦਾ ਗਿਆ, ਮੈਂ ਇਸ ਗੱਲ ਦੇ ਉੱਤੇ ਧਿਆਨ ਦੇਣ ਲੱਗਾ ਕਿ ਮੈਂ ਉਸਦੇ ਪ੍ਰੇਮ ਦੇ ਮੁੱਲ ਘਟਾਉਂਦਾ ਗਿਆ। ਜਦੋਂ ਮੈਂ ਉਸਦੇ ਪ੍ਰੇਮ ਨਾਲ ਅਜਿਹਾ ਕੀਤਾ, ਤਾਂ ਮੈਂ ਆਪਣੇ ਆਪ ਦੇ ਵਿੱਚ ਠੰਡੇਪਨ ਅਤੇ ਹਾਰ ਨੂੰ ਵੇਖਿਆ। ਮੈਂਨੂੰ ਬੇਦਾਰ ਹੋਣ ਦੀ ਲੋੜ ਸੀ।

ਇਸੇ ਕਾਰਨ, ਮੈਂ ਰੋਜਾਨਾ ਪਰਮੇਸ਼ੁਰ ਦੇ ਪ੍ਰੇਮ ਦੇ ਫੁੱਵਾਰੇ ਤੋਂ ਪੀਣ ਦੀ ਲੋੜ ਸੀ। ਇਹ ਸਦੀਪਕ ਕਾਲ ਦਾ ਸੋਮਾ ਸੀ – ਜਿਸਦਾ ਕੋਈ ਅਰੰਭ ਅਤੇ ਅੰਤ ਨਹੀ ਸੀ। ਜਿੰਨ੍ਹਾਂ ਵੱਧ ਮੈਂ ਇਸਦੇ ਵਿੱਚੋ ਪੀਂਦਾ ਸੀ, ਉਨ੍ਹਾਂ ਵੱਧ ਇਹ ਮੇਰੇ ਵਿੱਚੋ ਵੱਗਦਾ ਜਾਂਦਾ ਹੈ। ਜਿੰਨ੍ਹਾਂ ਵੱਧ ਮੈਂ ਉੱਤਾਹ ਨੂੰ ਚੜ੍ਹਦਾ ਹਾਂ, ਉਨ੍ਹਾਂ ਵੱਧ ਮੈਂ ਪਰਮੇਸ਼ੁਰ ਦੇ ਪ੍ਰੇਮ ਦੇ ਨਾਲੋ ਹੈਰਾਨ ਹੋ ਜਾਂਦਾ। ਜਿੰਨ੍ਹੀ ਗਹਰੀ ਪਰੀਖਿਆ ਹੋਵੇਗੀ, ਉਨ੍ਹਾਂ ਵੱਧ ਮਿੱਠਾ ਉਸਦੇ ਪ੍ਰੇਮ ਸੁਆਦ ਦੇਵੇਗਾ। ਜਿੰਨ੍ਹਾਂ ਵੱਡਾ ਜਾਣ ਪਹਿਚਾਣ ਅਤੇ ਪ੍ਰਭਾਵ ਦਾ ਦਾਇਰਾ ਹੋਵੇਗਾ, ਉਨ੍ਹਾਂ ਵੱਡੀ ਹੀ ਉਸਦੀ ਪਹੁੰਚ ਹੋਵੇਗੀ। ਜਿੰਨ੍ਹਾਂ ਦੂਰ ਮੈਂ ਪਰਮੇਸ਼ੁਰ ਦੇ ਨਾਲ ਚਲਾਗਾਂ, ਉਨ੍ਹਾਂ ਹੀ ਵੱਧ ਮੈਂ ਪਰਮੇਸ਼ੁਰ ਦੇ ਪ੍ਰੇਮ ਨੂੰ ਵੇਖ ਸਕਦਾ ਹਾਂ। ਉਸਦਾ ਪ੍ਰੇਮ ਤਾਜਾ ਕਰਦਾ ਹੈ। ਇਹ ਮੇਰੇ ਪ੍ਰਾਣਾ ਨੂੰ ਨਿਰੋਆ ਕਰ ਦਿੰਦਾ ਹੈ – ਮੇਰੀ ਹੱਸੀ ਨੂੰ ਬੇਦਾਰ – ਅਤੇ ਮੇਰੇ ਦਿਲ ਨੂੰ ਰੋਸ਼ਨ ਕਰਦਾ ਹੈ। ਹੋ ਸਕਦਾ ਹੈ ਕਿ ਇਸ ਲਈ 19ਵੀਂ ਸਦੀ ਦੇ ਪ੍ਰਚਾਰਕ, ਡੀ ਐਲ ਮੂਡੀ ਨੇ ਆਪਣੇ ਘਰ ਦੀ ਇੱਕ ਦੀਵਾਰ ਦੇ ਉੱਤੇ ਇਹ ਸ਼ਬਦ ਲਿੱਖ ਦਿੱਤੇ ਹਨ, “ਪਰਮੇਸ਼ੁਰ ਪ੍ਰੇਮ ਹੈ।” ਉਹ ਚਾਹੁੰਦਾ ਸੀ ਕਿ ਹਰੇਕ ਜਿਹੜਾ ਸ਼ਿਕਾਗੋ ਉਸਦੇ ਕੋਲ ਮੁਲਾਕਾਤ ਕਰਨ ਦੇ ਲਈ ਆਏ ਅਤੇ ਇੱਥੋ ਤੱਕ ਕਿ ਸਾਰਾ ਦਾ ਸਾਰ ਸੰਸਾਰ ਇਹ ਜਾਣ ਲਵੇ ਕਿ ਇੱਥੇ ਇੱਕ ਅਜਿਹਾ ਪਰਮੇਸ਼ੁਰ ਜਿਸਦੇ ਹਰ ਤੱਤ ਦੇ ਵਿੱਚ ਪ੍ਰੇਮ ਹੀ ਹੈ।

ਆਉ ਅਤੇ ਉਸਦੇ ਫੁਵਾਰੇ ਵਿੱਚ ਪੀਵੋ! ਚੱਖੋ ਅਤੇ ਵੇਖੋ ਕਿ ਪਰਮੇਸ਼ੁਰ ਕਿੰਨਾ ਭਲਾ ਹੈ !

2 ਥੱਸਲੁਨੀਕੀਆਂ ਨੂੰ 3:1-5

ਅੰਤਕਾਰ, ਭਰਾਵੋ ਅਤੇ ਭੈਣੋ, ਸਾਡੇ ਲਈ ਵੀ ਪ੍ਰਾਰਥਨਾ ਕਰੋ। ਪ੍ਰਾਰਥਨਾ ਕਰੋ ਕਿ ਪ੍ਰਭੂ ਦੇ ਉਪਦੇਸ਼ ਛੇਤੀ ਫ਼ੈਲਣੇ ਜਾਰੀ ਰਹਿਣ। ਪ੍ਰਾਰਥਨਾ ਕਰੋ ਕਿ ਲੋਕ ਉਨ੍ਹਾਂ ਉਪਦੇਸ਼ਾਂ ਨੂੰ ਉਸੇ ਤਰ੍ਹਾਂ ਮਾਣ ਦੇਣ ਜਿਵੇਂ ਕਿ ਇਹ ਤੁਹਾਡੇ ਨਾਲ ਵਾਪਰਿਆ। 2 ਅਤੇ ਪ੍ਰਾਰਥਨਾ ਕਰੋ ਕਿ ਅਸੀਂ ਬੁਰੇ ਅਤੇ ਬਦ ਵਾਲੇ ਲੋਕਾਂ ਤੋਂ ਸੁਰੱਖਿਅਤ ਰਹੀਏ। ਜਿਵੇਂ ਕਿ ਤੁਸੀਂ ਜਾਣਦੇ ਹੋ, ਸਾਰੇ ਲੋਕੀ ਪ੍ਰਭੂ ਵਿੱਚ ਵਿਸ਼ਵਾਸ ਨਹੀਂ ਰੱਖਦੇ।3 ਪਰ ਪ੍ਰਭੂ ਵਫ਼ਾਦਾਰ ਹੈ। ਉਹ ਤੁਹਾਨੂੰ ਤਾਕਤ ਦੇਵੇਗਾ ਅਤੇ ਤੁਹਾਨੂੰ ਦੁਸ਼ਟ (ਸ਼ੈਤਾਨ) ਤੋਂ ਬਚਾਵੇਗਾ। 4 ਪ੍ਰਭੂ ਸਾਨੂੰ ਵਿਸ਼ਵਾਸ ਦਿੰਦਾ ਹੈ ਕਿ ਤੁਸੀਂ ਉਹੀ ਗੱਲਾਂ ਕਰ ਰਹੇ ਹੋ ਜੋ ਅਸੀਂ ਤੁਹਾਨੂੰ ਕਹੀਆਂ। ਅਤੇ ਅਸੀਂ ਜਾਣਦੇ ਹਾਂ ਕਿ ਤੁਸੀਂ ਇਨ੍ਹਾਂ ਗੱਲਾਂ ਨੂੰ ਲਗਾਤਾਰ ਕਰਦੇ ਰਹੋਂਗੇ। 5 ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਪ੍ਰਭੂ ਤੁਹਾਡੇ ਹਿਰਦਿਆਂ ਨੂੰ ਪਰਮੇਸ਼ੁਰ ਦੇ ਪਿਆਰ ਅਤੇ ਮਸੀਹ ਦੇ ਸਬਰ ਵੱਲ ਜਾਣ ਲਈ ਅਗਵਾਈ ਕਰੇਗਾ।

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ