Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਛੋਟੀਆਂ ਵਸਤਾਂ ਦੇ ਵਿੱਚ ਵਫਾਦਾਰ ਹੋਣਾ

ਜਿਵੇਂ ਸਾਡੇ ਕੋਲ ਮੋਕਾ ਸੀ ਕਿ ਅਸੀਂ ਇੱਕ ਦੂਸਰੇ ਦੇ ਪ੍ਰਤੀ ਜਾਣ ਸਕੇ ਮੈਂ ਤੁਹਾਡੇ ਨਾਲ ਇਹ ਵੰਡਿਆ ਕਿ ਮੈਂ ਕਿਵੇਂ ਪਰਮੇਸ਼ਰ ਦੇ ਦੁਆਰਾ ਹੈਰਾਨ ਹੋਇਆ ਅਤੇ ਮੈਂ ਆਪਣੀ ਗਵਾਹੀ ਤੁਹਾਡੇ ਨਾਲ ਵੰਡੀ। ਇੱਕ ਸਭ ਤੋਂ ਵੱਡੀ ਹੈਰਾਨੀ ਮੇਰੇ ਵਾਸਤੇ ਪੂਰਬੀ ਬਰਲਿਨ ਦੇ ਵਿੱਚ ਆਈ ਜੋ ਕਿ ੧੯੭੦ ਦੇ ਦਹਾਕੇ ਦੇ ਵਿੱਚ ਸੀ। ਮੈਂ ਇੱਕ ਬਜੁਰਗ ਪੂਰਬੀ ਜਰਮਨੀ ਦੇ ਪਾਸਟਰ ਨੂੰ ਮਿਲਿਆ ਜਦ ਉਸ ਨੇ ਮੈਨੂੰ ਦੱਸਣਾ ਸ਼ੁਰੂ ਕੀਤਾ ਕਿ ਕਿਵੇਂ ਇੱਕ ਲੱਖ ਕਾਮਰੇਡ ਜਵਾਨ ਜੋ ਕਿ ਪੂਰੀ ਤਰ੍ਹਾਂ ਨਾਸਤਕ ਹਨ, ਪੂਰਬੀ ਜਰਮਨੀ ਵਿੱਚ ਇਕੱਠੇ ਹੋਣ ਜਾ ਰਹੇ ਹਨ। ਉਸ ਨੇ ਕਿਹਾ, ” ਉਹ ਪੂਰੇ ਸੰਸਾਰ ਤੋਂ ਆਉਣਗੇ, ਅਤੇ ਉਨ੍ਹਾਂ ਨੂੰ ਟਰੇਨਿੰਗ ਦਿੱਤੀ ਜਾਵੇਗੀ ਕਿ ਉਹ ਪੂਰੇ ਸੰਸਾਰ ਦੇ ਵਿੱਚ ਨਾਸਤਿਕਤਾ ਅਤੇ ਕਾਮਰੇਡਾਂ ਦਾ ਪ੍ਰਚਾਰ ਕਰਨ” ਫਿਰ ਉਸ ਨੇ ਮੇਰੀਆਂ ਅੱਖਾਂ ਦੇ ਵਿੱਚ ਵੇਖਿਆ  ਅਤੇ ਕਿਹਾ, ” ਮੈਂ ਚਾਹੁੰਦਾ ਹਾਂ ਕਿ ਤੂੰ ਇਸ ਸਭਾ ਦੇ ਵਿੱਚ ਜਾਣ ਬਾਰੇ ਪ੍ਰਾਥਨਾ ਕਰ ਅਤੇ ਇੰਨਾਂ ਜਵਾਨਾਂ ਨੂੰ ਖੁਸ਼ਖਬਰੀ ਦਾ ਪ੍ਰਚਾਰ ਕਰ”

ਮੈਂ ਹਿੱਲ ਗਿਆ। “ਉਹ ਮੈਨੂੰ ਇਹ ਕਰਨ ਨਹੀ ਦੇਣਗੇ” ਮੈਂ ਅੱਗੋ ਬਹਿਸ ਕੀਤੀ। ਉਹ ਬਜੁਰਗ ਵਿਅਕਤੀ ਨੇ ਮੈਨੂੰ ਦੋੜਨ ਨਹੀ ਦਿੱਤਾ” ਇਹ ਦਿਮਾਗੀ ਅਜ਼ਾਦੀ ਦਾ ਕੰਮ ਹੋਵੇਗਾ” ਉਸ ਨੇ ਕਿਹਾ, ” ਉਹ ਸੰਸਾਰ ਨੂੰ ਅਜਾਦੀ ਦੀ ਝੂਠੀ ਸੋਚ ਦੇ ਨਾਲ ਪ੍ਰਭਾਵਿਤ ਕਰਨ ਦੀ ਕੋਸ਼ਿਸ ਕਰਨਗੇ। ਤੂੰ ਇਸ ਦੇ ਬਾਰੇ ਪ੍ਰਾਥਨਾ ਕਰੀਂ”

ਮੈਂ ਗਲਤੀ ਕੀਤੀ। ਮੈਂ ਇਸਦੇ ਬਾਰੇ ਵਿੱਚ ਪ੍ਰਾਥਨਾ ਕਰ ਲਈ। ਪਰਮੇਸ਼ਰ ਨੇ ਮੇਰੇ ਦਿਲ ਵਿੱਚ ਇੱਕ ਹੀ ਸ਼ਬਦ ਪਾਇਆ, “ਜਾ” ਅਤੇ ਮੇਰੇ ਦੋ ਮਿੱਤਰਾਂ ਦੇ ਨਾਲ, ਫਰੈਡ ਬਿਸ਼ਪ ਅਤੇ ਫਰੈਡ ਸਟਾਰਕਵੈਦਰ ਦੇ ਨਾਲ ਅਸੀਂ ਜਰਮਨੀ ਦੇ ਵਿੱਚ ਵਾਪਿਸ ਗਏ ਅਤੇ ਅਸੀਂ ਕਾਮਰੇਡਾਂ ਦੇ ਜਵਾਨਾਂ ਦੇ ਸੰਸਾਰ ਦੇ ਤਿਉਹਾਰ ਦੇ ਵਿੱਚ ਘੁਸਪੈਠ ਕਰ ਦਿੱਤੀ। ਅਸੀਂ ਆਪਣੀਆਂ ਅੱਖਾਂ ਤੇ ਵਿਸ਼ਵਾਸ ਨਹੀ ਕਰ ਪਾਏ। ਜਿੱਥੋਂ ਤੱਕ ਅਸੀਂ ਵੇਖ ਸਕਦੇ ਸੀ ਉੱਤਰ ਦੇ ਵੱਲ, ਦੱਖਣ, ਪੂਰਬ ਅਤੇ ਪੱਛਮ ਦੇ ਵੱਲ ਹਰ ਪਾਸੇ ਕਾਮਰੇਡ ਜਵਾਨਾਂ ਦੀ ਭੀੜ ਸੀ। ਮੇਰੇ ਕੋਲ ਸਮਾਂ ਨਹੀ ਹੈ ਕਿ ਮੈਂ ਤੁਹਾਨੂੰ ਦੱਸ ਸਕਾਂ ਕਿ ਅਸੀਂ ਇੰਨਾਂ ਜਵਾਨ ਲੋਕਾਂ ਤੱਕ ਕਿਵੇਂ ਪੁੱਜੇ। ਇਹ ਕਹਿਣਾ ਯੋਗ ਹੋਵੇਗਾ ਕਿ ਅਸੀਂ ਵੇਖਿਆ ਕਿ ੨੦੦ ਕਾਮਰੇਡ ਕਾਮਰੇਡ ਜਵਾਨਾਂ ਨੇ ਆਪਣਾ ਵਿਸ਼ਵਾਸ ਯਿਸੂ ਮਸੀਹ ਦੇ ਉੱਪਰ ਲਿਆਂਦਾ। ਉਨ੍ਹਾਂ ਵਿਚੋਂ ੯੫ % ਜਵਾਨ ਲੋਕਾਂ ਨੇ ਆਪਣੇ ਸਮਰਪਣ ਨੂੰ ਬਰਕਰਾਰ ਰੱਖਿਆ ਅਤੇ ਉਹ ਪੂਰਬੀ ਯੂਰੋਪ ਦੇ ਵਿੱਚ ਸਥਾਨੀਯ ਕਲੀਸੀਆਵਾਂ ਦੇ ਵਿੱਚ ਸ਼ਾਮਿਲ ਹੋ ਗਏ।

ਮੈਨੂੰ ਇੰਨਾਂ ਦੇ ਵਿਚੋਂ ਕਈ ਚਰਚਾਂ ਦੇ ਵਿੱਚ ਬੋਲਣ ਦਾ ਮੌਕਾ ਮਿਲਿਆ। ਸਿੱਟੇ ਵਜੋਂ ਪਵਿੱਤਰ ਆਤਮਾ ਨੇ ਇੱਕ ਖੁਸ਼ਖਬਰੀ ਦੀ ਸੇਵਕਾਈ ਨੂੰ ਜਨਮ ਦਿੱਤਾ ਅਤੇ ਉਹ ਹੁਣ ਪੂਰੇ ਸੰਸਾਰ ਦੇ ਵਿੱਚ ਹੈ। ਜੇਕਰ ਮੈਂ ਕੋਈ ਵੀ ਸਬਕ ਇਸ ਪੂਰੇ ਤਜਰਬੇ ਦੇ ਵਿਚੋਂ ਸਿੱਖਿਆ ਤਾਂ ਉਹ ਸਧਾਰਣ ਤੋਰ ਤੇ ਇਹ ਸੀ। ਜੇਕਰ ਅਸੀਂ ਪਰਮੇਸ਼ਰ ਦੀ ਬੁਲਾਹਟ ਦੇ ਪ੍ਰਤੀ ਵਫਾਦਾਰ ਰਹਾਂਗੇ, ਉਹ ਸਾਨੂੰ ਆਪਣੀ ਪ੍ਰਭੂਤਾ ਦੇ ਦੁਆਰਾ ਹੈਰਾਨ ਕਰ ਦੇਵੇਗਾ। ਅਸੀਂ ਇਹ ਸਮਝਾਂਗੇ ਕਿ ਵਚਨ ਦਾ ਕੀ ਅਰਥ ਹੈ ਜਰ ਇਹ ਕਹਿੰਦਾ ਹੈ ਕਿ ਉਹ ਸਾਡੇ ਮੰਗਣ ਜਾਂ ਸੋਚਣ ਤੋਂ ਕਿਤੇ ਅਧਿਕ ਕਰ ਸਕਦਾ ਹੈ।

ਕੀ ਤੁਸੀਂ ਆਪਣੇ ਮਸੀਹੀ ਜੀਵਨ ਦੇ ਵਿੱਚ ਛੋਟੀਆਂ ਛੋਟੀਆਂ ਗੱਲਾਂ ਦੇ ਵਿੱਚ ਵਫਾਦਾਰ ਰਹੇ ਹੋ? ਜੇਕਰ ਹਾਂ ਤਾਂ ਤੁਸੀਂ ਇੱਕ ਦਿਨ ਵੇਖੋਗੇ ਕਿ ਪਰਮੇਸ਼ਰ ਤੁਹਾਡੀ ਕਲਪਨਾ ਤੋਂ ਵੱਧ ਕੇ ਤੁਹਾਨੂੰ ਹੈਰਾਨ ਕਰ ਦੇਵੇਗਾ। ਕਿਉਂਕਿ ਯਿਸੂ ਨੇ ਕਿਹਾ, “ਜੇਕਰ ਕੋਈ ਮਨੁੱਖ ਛੋਟੀਆਂ ਵਸਤਾਂ ਬਾਰੇ ਭਰੋਸੇਮੰਦ ਹੈ, ਉਸਤੇ ਵੱਡੀਆਂ ਵਸਤਾਂ ਬਾਰੇ ਵੀ ਭਰੋਸਾ ਕੀਤਾ ਜਾ ਸਕਦਾ ਹੈ।” (ਲੂਕਾ ੧੬:੧੦)

ਲੂਕਾ 16:1-10

ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਇੱਕ ਵਾਰ ਇੱਕ ਬੜਾ ਧਨਵਾਨ ਆਦਮੀ ਸੀ। ਉਸ ਨੇ ਆਪਣਾ ਕਾਰੋਬਾਰ ਸੰਭਾਲਣ ਲਈ ਇੱਕ ਮੁਖਤਿਆਰ ਰੱਖਿਆ। ਬਾਦ ਵਿੱਚ ਉਸ ਨੂੰ ਪਤਾ ਚੱਲਿਆ ਕਿ ਉਸਦਾ ਮੁਖਤਿਆਰ ਉਸ ਨਾਲ ਧੋਖਾ ਕਰ ਰਿਹਾ ਹੈ। 2 ਤਾਂ ਉਸ ਨੇ ਉਸ ਨੂੰ ਅੰਦਰ ਬੁਲਾਇਆ ਅਤੇ ਕਿਹਾ, ‘ਤੇਰੇ ਬਾਰੇ ਮੈਂ ਇਹ ਸਭ ਕੀ ਸੁਣ ਰਿਹਾ ਹਾਂ। ਮੈਨੂੰ ਮੇਰੇ ਸਾਰੇ ਪੈਸੇ ਦਾ ਹਿਸਾਬ ਦੇ। ਤੂੰ ਇਸ ਤੋਂ ਬਾਦ ਮੇਰਾ ਮੁਖਤਿਆਰ ਨਹੀਂ ਹੋ ਸੱਕਦਾ।’3 “ਬਾਅਦ ਵਿੱਚ ਮੁਖਤਿਆਰ ਨੇ ਆਪਣੇ ਮਨ ਵਿੱਚ ਸੋਚਿਆ, ‘ਹੁਣ ਮੈਂ ਕੀ ਕਰਾਂਗਾ? ਮੇਰਾ ਮਾਲਕ ਤਾਂ ਮੈਨੂੰ ਮੇਰੀ ਨੋਕਰੀ ਤੋਂ ਹਟਾ ਰਿਹਾ ਹੈ। ਮੇਰੇ ਵਿੱਚ ਖੋਦਣ ਦੀ ਤਾਕਤ ਨਹੀਂ ਹੈ ਅਤੇ ਭੀਖ ਮੰਗਣ ਤੋਂ ਮੈਨੂੰ ਸ਼ਰਮ ਆਉਂਦੀ ਹੈ। 4 ਮੈਂ ਜਾਣ ਗਿਆ ਕਿ ਮੈਂ ਕੀ ਕਰਾਂ, ਜਿਸ ਵੇਲੇ ਮੈਂ ਮੁਖਤਿਆਰੀ ਤੋਂ ਹਟਾਇਆ ਜਾਵਾਂਗਾ, ਮੈਂ ਕੁਝ ਅਜਿਹਾ ਕਰਾਂਗਾ ਕਿ ਲੋਕ ਆਪਣੇ ਘਰਾਂ ਵਿੱਚ ਮੇਰਾ ਸਵਾਗਤ ਕਰਨਗੇ।’5 “ਤਾਂ ਉਸ ਨੇ ਆਪਣੇ ਮਾਲਕ ਦੇ ਕਰਜਾਈਆਂ ਨੂੰ ਇੱਕ-ਇੱਕ ਕਰਕੇ ਆਪਣੇ ਕੋਲ ਸੱਦਿਆ ਅਤੇ ਪਹਿਲੇ ਨੂੰ ਕਿਹਾ, ‘ਤੂੰ ਮੇਰੇ ਮਾਲਕ ਦਾ ਕਿੰਨਾ ਦੇਣਾ ਹੈ।’ 6 ਉਸ ਮਨੁੱਖ ਨੇ ਆਖਿਆ, ‘ਮੈਂ ਉਸ ਦੇ ਜੈਤੂਨ ਦੇ ਤੇਲ ਦੇ ਅੱਠ ਹਜ਼ਾਰ ਪੌਂਡ ਦੇਣੇ ਹਨ।’ ਤਾਂ ਮੁਖਤਿਆਰ ਨੇ ਉਸ ਨੂੰ ਕਿਹਾ, ‘ਆਪਣੀ ਵਹੀ ਲੈ ਅਤੇ ਬੈਠਕੇ ਚਾਰ ਹਜ਼ਾਰ ਪੌਂਡ ਲਿਖ ਦੇ।’7 “ਤਾਂ ਮੁਖਤਿਆਰ ਨੇ ਦੂਸਰੇ ਆਦਮੀ ਨੂੰ ਸੱਦਿਆ, ‘ਤੂੰ ਮੇਰੇ ਮਾਲਕ ਦੇ ਕਿੰਨੇ ਦੇਣੇ ਹਨ?’ ਉਸ ਮਨੁੱਖ ਨੇ ਜਵਾਬ ਦਿੱਤਾ, ‘ਮੈਂ ਉਸ ਨੂੰ ਕਣਕ ਦੇ ਸੱਠ ਹਜ਼ਾਰ ਪੌਂਡ ਦੇਣਦਾਰ ਹਾਂ’, ਮੁਖਤਿਆਰ ਨੇ ਉਸ ਨੂੰ ਆਖਿਆ, ‘ਆਪਣੀ ਵਹੀ ਲੈ ਅਤੇ ਛੇਤੀ ਬੈਠ ਕੇ ਪੰਜਾਹ ਹਜ਼ਾਰ ਪੌਂਡ ਲਿਖ ਦੇ।’8 “ਬਾਅਦ ਵਿੱਚ ਮਾਲਕ ਨੇ ਆਪਣੇ ਬੇਈਮਾਨ ਮੁਖਤਿਆਰ ਨੂੰ ਕਿਹਾ ਕਿ ਉਸ ਨੇ ਬੜੀ ਚਲਾਕੀ ਖੇਡੀ ਹੈ। ਹਾਂ! ਦੁਨਿਆਵੀ ਲੋਕ ਆਤਮਕ ਲੋਕਾਂ ਨਾਲੋਂ ਆਪਣੇ ਸਮੇਂ ਦੇ ਦੂਜੇ ਲੋਕਾਂ ਨਾਲ ਵੱਧੇਰੇ ਚਲਾਕੀ ਕਰਦੇ ਹਨ।9 “ਮੈਂ ਤੁਹਾਨੂੰ ਦੱਸਦਾ ਹਾਂ ਕਿ ਆਪਣੇ ਲਈ ਦੋਸਤ ਪ੍ਰਾਪਤ ਕਰਨ ਵਾਸਤੇ ਤੁਹਾਡੇ ਕੋਲ ਜਿੰਨੀ ਵੀ ਦੁਨਿਆਵੀ ਦੌਲਤ ਹੈ, ਇਸਤੇਮਾਲ ਕਰੋ। ਜਦੋਂ ਦੁਨਿਆਵੀ ਦੌਲਤ ਮੁੱਕ ਜਾਵੇਗੀ ਤਾਂ ਤੁਹਾਡਾ ਸਦੀਵੀ ਘਰਾਂ ਵਿੱਚ ਸੁਆਗਤ ਕੀਤਾ ਜਾਵੇਗਾ। 10 ਜੇਕਰ ਕੋਈ ਮਨੁੱਖ ਛੋਟੀਆਂ ਵਸਤਾਂ ਬਾਰੇ ਭਰੋਸੇਮੰਦ ਹੈ, ਉਸਤੇ ਵੱਡੀਆਂ ਵਸਤਾਂ ਬਾਰੇ ਵੀ ਭਰੋਸਾ ਕੀਤਾ ਜਾ ਸੱਕਦਾ ਹੈ। ਪਰ ਜੇਕਰ ਕੋਈ ਮਨੁੱਖ ਛੋਟੀਆਂ ਚੀਜ਼ਾਂ ਵਿੱਚ ਬੇਇਮਾਨ ਹੋਵੇਗਾ ਤਾਂ ਉਹ ਵੱਡੀਆਂ ਵਸਤਾਂ ਵਿੱਚ ਵੀ ਬੇਈਮਾਨੀ ਕਰ ਸੱਕਦਾ ਹੈ।

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ