Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਦਾਉਦ – ਅਗੁਵਾਈ ਵਿਚ ਸੁਰਖਿਆ

ਪ੍ਰਮੇਸ਼ਰ ਨੇ ਮੈਨੂੰ ਇਹ ਸੁਭਾਗ ਦਿੱਤਾ ਹੈ ਕਿ ਮੈਂ ੨੦ਵੀ ਸਦੀ ਦੇ ਕੁਝ ਚੁਨੇ ਹੋਏ ਲੋਕਾਂ ਨੂੰ ਮਿਲੀਆਂ ਹਾਂ. ਮੈਂ ਉਨ੍ਹਾਂ ਦੇ ਸਮਰਪਣ ਅਤੇ ਉਨ੍ਹਾਂ ਦੀ ਅਗੁਵਾਈ ਤੋਂ ਬਹੁਤ ਹੀ ਪ੍ਰਭਾਵਿਤ ਹੋਇਆ ਹਾਂ ਅਤੇ ਇਸ ਦੇ ਨਾਲ ਹੀ ਮੈਂ ਉਨ੍ਹਾਂ ਦੀ ਕਲਾ ਅਤੇ ਯੋਗਤਾ ਤੋਂ ਵੀ ਬਹੁਤ ਹੀ ਜਿਆਦਾ ਪ੍ਰਭਾਵਿਤ ਹੋਇਆ ਹਾਂ. ਇਨ੍ਹਾਂ ਲੋਕਾਂ ਦਾ ਇੱਕ ਮੁਖ ਗੁਣ ਇਹ ਸੀ ਕਿ ਇਨ੍ਹਾਂ ਦੇ ਅੰਦਰ ਸੁਰਖਿਆ ਦੀ ਭਾਵਨਾ ਬਹੁਤ ਹੀ ਗਹਿਰੀ ਸੀ. ਉਹ ਦੂਸਰੇ ਆਗੂਆਂ ਤੋਂ ਨਾ ਤਾਂ ਡਰਦੇ ਸਨ ਅਤੇ ਨਾ ਹੀ ਘਬਰਾਉਂਦੇ ਸਨ. ਉਹ ਇਸ ਗੱਲ ਵਿਚ ਸੁਰਖਿਅਤ ਹਨ ਕਿ ਉਹ ਕੌਣ ਹਨ ਅਤੇ ਪ੍ਰਮੇਸ਼ਰ ਨੇ ਉਨ੍ਹਾਂ ਨੂੰ ਕੀ ਕਰਨ ਵਾਸਤੇ ਦਿੱਤਾ ਹੋਇਆ ਹੈ. ਮਹਾਨ ਮਸੀਹੀ ਆਗੂ ਮੁਕਾਬਲੇ ਦੇ ਦੇਵਤੇ ਅੱਗੇ ਨਹੀ ਝੁਕਦੇ ਹਨ. ਪਰ ਇਸਦੀ ਬਜਾਇ ਉਹ ਇੱਕ ਦੇ ਅੱਗੇ ਝੁਕਦੇ ਹਨ ਜੋ ਕਿ ਸਚਾ ਜਿਉਂਦਾ ਅਤੇ ਮਹਾਨ ਪ੍ਰਮੇਸ਼ਰ ਹੈ.- ਯਹੋਵਾਹ. ਉਹ ਆਪਣਾ ਮਕਸਦ ਅਤੇ ਸੰਤੁਸਟੀ ਪੂਰੀ ਤਰਾਂ ਉਸ ਵਿਚ ਪਾਉਂਦੇ ਹਨ.

ਦਾਉਦ ਨੇ ਆਪਣੀ ਸੁਰਖਿਆ ਨੂੰ ਪ੍ਰਮੇਸ਼ਰ ਦੇ ਵਿਚ ਪਾਇਆ ਜਦ ਉਸ ਨੇ ਯਰੁਸ਼ਲਮ ਨੂੰ ਲਿਆ ਅਤੇ ਇਸਰਾਇਲ ਦੇ ਉੱਪਰ ਰਾਜ ਕੀਤਾ. ਦਾਉਦ ਦੀ ਸੁਰਖਿਆ ਦੀ ਭਾਵਨਾ ਦਾ ਛੋਟਾ ਜਿਹਾ ਭੇਟ ਸੀ, ਉਸ ਦੇ ਅੰਦਰ ਪ੍ਰਮੇਸ਼ਰ ਦੀ ਇੱਕ ਇਹੋ ਜਿਹੀ ਸ਼ਾਂਤੀ ਸੀ ਜਿਸਦਾ ਇਨਕਾਰ ਨਹੀ ਕੀਤਾ ਜਾ ਸਕਦਾ ਸੀ. ਬਾਈਬਲ ਦਸਦੀ ਹੈ, “ਅਤੇ ਉਹ ਹੋਰ ਵੀ ਜਿਆਦਾ ਤਾਕਤਵਰ ਹੁੰਦਾ ਗਿਆ, ਕਿਉਂਕਿ ਯਹੋਵਾਹ ਪ੍ਰਮੇਸ਼ਰ ਸਰਬ ਸ਼ਕਤੀਮਾਨ ਉਸ ਦੇ ਨਾਲ ਸੀ.”  (2 ਸੈਮ ੫:੧੦) ਦਾਉਦ ਨੂੰ ਡਰਨ ਦੀ ਲੋੜ ਨਹੀ ਸੀ ਕਿਉਂਕਿ ਉਸਨੇ ਇਸ ਗੱਲ ਨੂੰ ਪਛਾਣਿਆ ਕਿ ਪ੍ਰਮੇਸ਼ਰ ਉਸਦੇ ਨਾਲ ਹੈ. ਕਿਉਂਕਿ ਪ੍ਰਮੇਸ਼ਰ ਉਸਦੇ ਨਾਲ ਸੀ, ਦਾਉਦ ਸਚੀ ਤਾਕਤ ਅਤੇ ਅਧਿਕਾਰ ਦੇ ਵਿਚ ਵਧਦਾ ਗਿਆ. ਇੱਕ ਵਿਅਕਤੀ ਜਿਸਦੇ ਕੋਲ ਪ੍ਰਮੇਸ਼ਰ ਤੋਂ ਤਾਕਤ ਹੈ ਉਸ ਨੂੰ ਕਿਸੇ ਤੋਂ ਵੀ ਡਰਨ ਦੀ ਲੋੜ ਨਹੀ ਹੈ. ਉਸ ਨੂੰ ਆਪਣੇ ਵੈਰੀਆਂ ਜਾਂ ਆਪਣੇ ਮੁਕਾਬਲਾ ਕਰਨ ਵਾਲਿਆਂ ਤੋਂ ਡਰਨ ਦੀ ਲੋੜ ਨਹੀ ਹੈ. ਪ੍ਰਮੇਸ਼ਰ ਜਿਸਦੇ ਨਾਲ ਹੈ ਉਹ ਵਿਅਕਤੀ ਬਹੁਮਤ ਦੇ ਵਿਚ ਹੈ.

੨੦ਵੀ ਸਦੀ ਦਾ ਸਭ ਤੋਂ ਵੱਡਾ ਚਮਤਕਾਰ ਰੋਮਾਨੀਆ ਦੇ ਵਿਚ ਕ੍ਰਿਸਮਿਸ ੧੯੮੯ ਦੇ ਵਿਚ ਹੋਇਆ. ਸਾਰੇ ਪੂਰਬੀ ਯੂਰੋਪ ਦੇ ਵਿਚ ਇਹ ਰੋਮਾਨੀਆਂ ਦਾ ਅੰਦੋਲਨ ਇੱਕ ਵੱਡੇ ਮਸੀਹੀ ਲੋਕਾਂ ਦੇ ਤਸੀਹਿਆਂ ਤੋਂ ਸ਼ੁਰੂ ਹੋਇਆ. ਮਸੀਹੀ ਲੋਕਾਂ ਦੀ ਇਸ ਸਥਿਤੀ ਦੇ ਵਿਚ ਕੋਈ ਆਵਾਜ ਨਹੀ ਸੀ. ਉਹ ਆਪਣੇ ਹਾਲਾਤਾਂ ਨੂੰ ਬਦਲ ਨਹੀ ਸੀ ਸਕਦੇ. ਪਰ ਜਦ ਇੱਕ ਖੁਸ਼ਖ਼ਬਰੀ ਸੁਣਾਉਣ ਵਾਲੇ ਪਾਸਟਰ ਨੂੰ ਗ੍ਰਿਫਤਾਰ ਕਰ ਲਿਆ ਗਿਆ, ਬਹੁਤ ਸਾਰੇ ਲੋਕ ਉਸ ਨੂੰ ਬਚਾਉਣ ਦੀ ਕੋਸ਼ਿਸ ਦੇ ਵਿਚ ਉਸ ਥਾਂ ਤੇ ਆਏ. ਉਨ੍ਹਾਂ ਦੇ ਕੋਲ ਕੋਈ ਹਥਿਆਰ ਨਹੀ ਸਨ. ਉਨ੍ਹਾਂ ਦੇ ਹਥਾਂ ਦੇ ਵਿਚ ਮੋਮਬਤੀਆਂ ਸਨ ਅਤੇ ਉਨ੍ਹਾਂ ਦੇ ਦਿਲਾਂ ਦੇ ਵਿਚ ਵਿਸ਼ਵਾਸ ਸੀ. ਗੁਪਤ ਪੁਲਸ ਨੇ ਆ ਕੇ ਭੀੜ ਦੇ ਉੱਪਰ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ. ਅਤੇ ਉਨ੍ਹਾਂ ਦੇ ਮਾਸੂਮ ਲੋਕਾਂ ਨੂੰ, ਔਰਤਾਂ ਨੂੰ ਅਤੇ ਬਚਿਆਂ ਨੂੰ ਮਾਰ ਦਿੱਤਾ.

ਜਦ ਸਹੀਦਾਂ ਦਾ ਲਹੂ ਉਸ ਸ਼ਹਿਰ ਦੀਆਂ ਗਲੀਆਂ ਦੇ ਵਿਚ ਵਗਣਾ ਸ਼ੁਰੂ ਹੋ ਗਿਆ, ਤਾਂ ਪ੍ਰਮੇਸ਼ਰ ਦੀ ਮਹਿਮਾ ਪ੍ਰਮੇਸ਼ਰ ਦੇ ਲੋਕਾਂ ਦੇ ਉੱਪਰ ਆਯੀ. ੨੦੦੦੦੦ ਲੋਕ ਮੁਖ ਬਾਜਾਰ ਦੇ ਵਿਚ ਇਕਠੇ ਹੋਏ ਅਤੇ ਜੋ ਕਿ ਤਿਮਿਸੋਰਾ ਸ਼ਹਿਰ ਦਾ ਬਾਜਾਰ ਸੀ. ਉਨ੍ਹਾਂ ਦੀ ਆਵਾਜ ਭੀੜ ਦੇ ਵਿਚੋਂ ਆਉਣੀ ਸ਼ੁਰੂ ਹੋ ਗਈ, “ਦਿਮਾਨ੍ਜੁ ਇਸ੍ਤੀ ਕੁ ਨੋਇ.” ਜਿਸਦਾ ਅਰਥ ਹੈ, “ਪ੍ਰਮੇਸ਼ਰ ਸਾਡੇ ਨਾਲ ਹੈ.” ਉਨ੍ਹਾਂ ਦਾ ਇੱਕ ਹੀ ਹਥਿਆਰ ਸੀ ਅਤੇ ਉਹ ਸੀ ਸੀ ਕਿ ਪ੍ਰਮੇਸ਼ਰ ਉਨ੍ਹਾਂ ਦੇ ਨਾਲ ਹੈ, ਆਤੇ ਇੱਕ ਅਜਾਦੀ ਦਾ ਅੰਦੋਲਨ ਉਨ੍ਹਾਂ ਦੇ ਅੰਦਰ ਸ਼ੁਰੂ ਹੋ ਗਿਆ. ਡਰ ਖਤਮ ਹੋ ਗਿਆ ਅਤੇ ਵਿਸ਼ਵਾਸ ਜਾਗ ਗਿਆ ਕਿਉਂਕਿ ਉਨ੍ਹਾਂ ਨੇ ਇਸ ਗੱਲ ਨੂੰ ਪਚਣ ਲਿਆ ਕਿ ਪ੍ਰਮੇਸ਼ਰ ਉਨ੍ਹਾਂ ਦੇ ਨਾਲ ਹੈ.

ਦਾਉਦ ਦੇ ਨਾਲ ਵੀ ਇਸੇ ਤਰਾਂ ਸੀ. ਉਸ ਨੂੰ ਪਤਾ ਸੀ ਕਿ ਪਰਮੇਸਰ ਉਸਦੀ ਅਗੁਵਾਈ ਕਰੇਗਾ. ਇਸ ਲਈ ਉਸ ਨੇ ਪ੍ਰਮੇਸ਼ਰ ਨੂੰ ਪੁਛਿਆ, ਜਦ ਉਸਨੇ ਵੈਰੀ ਦਾ ਸਾਹਮਣਾ ਕੀਤਾ. ਬਾਈਬਲ ਦਸਦੀ ਹੈ, “ਇਸ ਲਈ ਦਾਉਦ ਨੇ ਪ੍ਰਮੇਸ਼ਰ ਨੂੰ ਪੁਛਿਆ, ‘ ਕੀ ਮੈਂ ਜਾਵਾਂ ਅਰ ਜਾ ਕੇ ਪ੍ਲਿਸ੍ਤੀਆਂ ਤੇ ਹਮਲਾ ਕਰਾਂ.? ਪ੍ਰਭੁ ਨੇ ਉਸ ਨੂੰ ਉੱਤਰ ਦਿੱਤਾ, ‘ਜਾ ਅਰਤੇ ਮੈਂ ਸਚਮੁਚ ਹੀ ਪ੍ਲਿਸ੍ਤੀਆਂ ਨੂੰ ਤੇਰੇ ਹਥ ਵਿਚ ਕਰ ਦੇਵਾਂਗਾ.” (੨ ਸੈਮ ੫:੧੯) ਪਰ ਜਦ ਦਾਉਦ ਨੇ ਉਨ੍ਹਾਂ ਵੈਰੀਆਂ ਦਾ ਦੂਸਰੀ ਵਾਰ ਸਾਹਮਣਾ ਕੀਤਾ, ਉਸ ਨੇ ਫਿਰ ਤੋਂ ਪ੍ਰਮੇਸ਼ਰ ਨੂੰ ਪੁਛਿਆ, ਅਤੇ ਉਸ ਨੇ ਦਾਉਦ ਨੂੰ ਅਲੱਗ ਨਿਰਦੇਸ਼ ਦਿੱਤੇ. ਪ੍ਰਮੇਸ਼ਰ ਨੇ ਕਿਹਾ, “ਤੂੰ ਉੱਪਰ ਨਾ ਜਾਵੀਂ, ਪਰ ਉਨ੍ਹਾਂ ਦੇ ਆਲੇ ਦੁਆਲੇ ਘੇਰਾ ਪਾ ਕੇ ਉਨ੍ਹਾਂ ਤੇ ਬ੍ਲ੍ਸਮ ਦੇ ਰੁਖਾਂ ਦੇ ਵਿਚੋਂ ਦੀ ਹਮਲਾ ਕਰ” (੨੩)

ਦਾਉਦ ਨੇ ਆਤਮਾ ਵਿਚ ਚਲਨਾ ਸਿਖਿਆ. ਜਦ ਤੱਕ ਉਹ ਲਭਦਾ ਰਿਹਾ, ਅਰ ਉਸਦੇ ਨਿਰਦੇਸ਼ਨ ਤੇ ਚਲਦਾ ਰਿਹਾ, ਪ੍ਰਮੇਸ਼ਰ ਨੇ ਉਸ ਨੂੰ ਜਿੱਤ ਦਿੱਤੀ. ਪ੍ਰਮੇਸ਼ਰ ਨੇ ਉਸ ਨੂੰ ਵਰਤਿਆ ਅਰ ਉਸ ਨੂੰ ਖੁਸ਼ਹਾਲ ਕੀਤਾ. ਪਰ ਇਸ ਵਿਚ ਭੇਟ ਇਹ ਸੀ ਕਿ ਉਹ ਪਵਿੱਤਰ ਆਤਮਾ ਦੀ ਅਗੀਵੈ ਦੇ ਵਿਚ ਸੀ. ਇਸੇ ਲਈ ਦਾਉਦ ਆਪਣੀ ਅਗੁਵਾਈ ਦੇ ਵਿਚ ਸੁਰਖਿਅਤ ਸੀ. ਪ੍ਰਮੇਸ਼ਰ ਉਸ ਦੇ ਨਾਲ ਸੀ. ਅਤੇ ਉਸਦੀ ਅਗੁਵਾਈ ਦੇ ਸ਼ੁਰੂ ਦੇ ਦਿਨਾਂ ਦੇ ਵਿਚ ਦਾਉਦ ਨੇ ਹਰ ਰੋਜ ਅਤੇ ਹਰ ਕਦਮ ਕਦਮ ਤੇ ਪ੍ਰਮੇਸਰ ਦੇ ਆਤਮਾ ਦੀ ਅਗੁਵਾਈ ਦੇ ਵਿਚ ਚਲਦਾ ਰਿਹਾ. ਆਤਮਾ, ਨਾ ਕਿ ਕੋਈ ਰਣਨੀਤੀ ਦਾਉਦ ਦੀ ਸੁਰਖਿਆ ਦੀ ਭਾਵਨਾ ਦਾ ਭੇਟ ਸੀ. ਅੱਜ ਉਹ ਆਦਮੀ ਅਤੇ ਔਰਤਾਂ ਕਿਥੇ ਹਨ ਜੋ ਕਿ ਆਤਮਾ ਦੀ ਅਗੁਵਾਈ ਦੇ ਵਿਚ ਚਲਦੇ ਹਨ ਨਾ ਕਿ ਸ਼ਰੀਰ ਦੇ? ਉਹ ਉਹ ਲੋਕ ਹੋਣਗੇ ਜੋ ਕਿ ਸੁਰਖਿਅਤ ਪਦਵੀ ਤੋਂ ਅਗੁਵਾਈ ਕਰਨਗੇ.

2 ਸਮੂਏਲ 5:10-24

ਦਾਊਦ ਦਿਨੋ-ਦਿਨ ਤਾਕਤਵਰ ਹੁੰਦਾ ਗਿਆ ਕਿਉਂ ਕਿ ਸਰਬਸ਼ਕਤੀਮਾਨ ਯਹੋਵਾਹ ਉਸ ਦੇ ਨਾਲ ਸੀ।11 ਤਦ ਸੋਰ ਦੇ ਪਾਤਸ਼ਾਹ ਹੀਰਾਮ ਨੇ ਸੰਦੇਸ਼ਵਾਹਕ, ਦਿਆਰ ਦੀ ਲੱਕੜ ਅਤੇ ਤਰੱਖਾਣ ਅਤੇ ਪੱਥਰ ਘੜਣ ਵਾਲਿਆਂ ਨੂੰ ਦਾਊਦ ਕੋਲ ਭੇਜਿਆ ਅਤੇ ਉਨ੍ਹਾਂ ਨੇ ਦਾਊਦ ਦੇ ਲਈ ਮਹਿਲ ਤਿਆਰ ਕੀਤਾ। 12 ਤਾਂ ਦਾਊਦ ਜਾਣ ਗਿਆ ਕਿ ਯਹੋਵਾਹ ਨੇ ਉਸ ਨੂੰ ਇਸਰਾਏਲ ਦਾ ਪਾਤਸ਼ਾਹ ਬਣਾ ਦਿੱਤਾ ਹੈ। ਅਤੇ ਦਾਊਦ ਜਾਣ ਗਿਆ ਕਿ ਯਹੋਵਾਹ ਨੇ ਉਸ ਦੇ ਰਾਜ ਨੂੰ ਪਰਮੇਸ਼ੁਰ ਦੇ ਲੋਕਾਂ, ਇਸਰਾਏਲ ਦੇ ਲੋਕਾਂ ਲਈ ਹੀ ਵੱਧਾਇਆ ਸੀ।13 ਦਾਊਦ ਹਬਰੋਨ ਤੋਂ ਯਰੂਸ਼ਲਮ ਨੂੰ ਚੱਲਿਆ ਗਿਆ। ਯਰੂਸ਼ਲਮ ਵਿੱਚ ਉਸ ਕੋਲ ਹੋਰ ਵੱਧੇਰੇ ਦਾਸੀਆਂ ਅਤੇ ਪਤਨੀਆਂ ਦੀ ਗਿਣਤੀ ਵੱਧ ਗਈ ਅਤੇ ਉਨ੍ਹਾਂ ਤੋਂ ਹੋਰ ਵੱਧੇਰੇ ਔਲਾਦ ਵੀ ਪੈਦਾ ਹੋਈ। ਇਉਂ ਦਾਊਦ ਦਾ ਵੱਡਾ ਪਰਿਵਾਰ ਹੋਇਆ। 14 ਯਰੂਸ਼ਲਮ ਵਿੱਚ ਦਾਊਦ ਦੇ ਜਿਹੜੇ ਪੁੱਤਰ ਪੈਦਾ ਹੋਏ ਉਨ੍ਹਾਂ ਦੇ ਨਾਉਂ ਸਨ: ਸ਼ਮੂਆਹ, ਸ਼ੋਬਾਬ, ਨਾਥਾਨ ਅਤੇ ਸੁਲੇਮਾਨ। 15 ਯਿਬਹਾਰ, ਅਲੀਸ਼ੂਆ, ਨਫ਼ਗ ਅਤੇ ਯਾਫ਼ੀਆ, 16 ਅਲੀਸ਼ਾਮਾ, ਅਲਯਾਦਾ ਅਤੇ ਅਲੀਫ਼ਾਲਟ।ਦਾਊਦ ਦੀ ਫ਼ਲਿਸਤੀਆਂ ਦੇ ਵਿਰੁੱਧ ਲੜਾਈ17 ਜਦੋਂ ਫ਼ਲਿਸਤੀਆਂ ਨੇ ਸੁਣਿਆ ਕਿ ਉਨ੍ਹਾਂ ਦਾਊਦ ਨੂੰ ਮਸਹ ਕਰਕੇ ਇਸਰਾਏਲ ਦਾ ਪਾਤਸ਼ਾਹ ਬਣਾਇਆ ਹੈ ਤਦ ਸਾਰੇ ਫ਼ਲਿਸਤੀਆਂ ਨੇ ਦਾਊਦ ਦੇ ਲੱਭਣ ਲਈ ਚੜ੍ਹਾਈ ਕੀਤੀ ਤਾਂ ਜੋ ਉਸ ਨੂੰ ਜਾਨੋਂ ਮਾਰ ਸੁੱਟਣ ਪਰ ਜਦ ਦਾਊਦ ਨੂੰ ਖਬਰ ਲਗੀ ਤਾਂ ਉਹ ਯਰੂਸ਼ਲਮ ਦੇ ਕਿਲੇ ਵਿੱਚ ਚੱਲਾ ਗਿਆ। 18 ਅਤੇ ਫ਼ਲਿਸਤੀ ਆਏ ਅਤੇ ਰਫ਼ਾਈਆਂ ਦੀ ਵਾਦੀ ਵਿੱਚ ਡੇਰੇ ਲਾ ਲਏ।19 ਦਾਊਦ ਨੇ ਯਹੋਵਾਹ ਨੂੰ ਇਹ ਆਖਦੇ ਹੋਏ ਪੁੱਛਿਆ, “ਕੀ ਮੈਂ ਫ਼ਲਿਸਤੀਆਂ ਦੇ ਵਿਰੁੱਧ ਲੜਾਈ ਕਰਾਂ? ਕੀ ਯਹੋਵਾਹ ਤੂੰ ਫ਼ਲਿਸਤੀਆਂ ਨੂੰ ਹਰਾਉਣ ’ਚ ਮੇਰੀ ਮਦਦ ਕਰੇਂਗਾ?”ਯਹੋਵਾਹ ਨੇ ਦਾਊਦ ਨੂੰ ਕਿਹਾ, “ਹਾਂ, ਮੈਂ ਫ਼ਲਿਸਤੀਆਂ ਨੂੰ ਹਰਾਉਣ ਵਿੱਚ ਜ਼ਰੂਰ ਤੇਰੀ ਮਦਦ ਕਰਾਂਗਾ।”

20 ਤਦ ਦਾਊਦ ਬਆਲ ਪਰਾਸੀਮ ਵਿੱਚ ਆਇਆ, ਉੱਥੇ ਦਾਊਦ ਨੇ ਉਨ੍ਹਾਂ ਨੂੰ ਮਾਰਿਆ ਅਤੇ ਆਖਿਆ, “ਯਹੋਵਾਹ ਨੇ ਮੇਰੇ ਵੈਰੀਆਂ ਨੂੰ ਇੰਝ ਨਾਸ ਕੀਤਾ ਹੈ ਜਿਵੇਂ ਬੰਧ ਟੁੱਟਣ ਨਾਲ ਪਾਣੀ ਸਭ ਕੁਝ ਵਹਾਅ ਕੇ ਲੈ ਜਾਂਦਾ ਹੈ।” ਇਸੇ ਲਈ ਦਾਊਦ ਨੇ ਉਸ ਜਗ੍ਹਾ ਦਾ ਨਾਂ “ਬਆਲ ਪਰਾਸੀਮ” ਰੱਖਿਆ। 21 ਫ਼ਲਿਸਤੀਆਂ ਨੇ ਆਪਣੇ ਦੇਵਤਿਆਂ ਦੀਆਂ ਮੂਰਤਾਂ ਨੂੰ ਬਆਲ ਪਰਾਸੀਮ ਵਿੱਚ ਹੀ ਛੱਡਿਆ ਤ੍ਤੇ ਉੱਥੋਂ ਚੱਲੇ ਗਏ ਤਾਂ ਦਾਊਦ ਅਤੇ ਉਸ ਦੇ ਲੋਕਾਂ ਨੇ ਉਨ੍ਹਾਂ ਮੂਰਤਾਂ ਨੂੰ ਉੱਥੋਂ ਚੁੱਕ ਲਿਆ।22 ਫ਼ਲਿਸਤੀ ਫ਼ਿਰ ਆਏ ਅਤੇ ਰਫ਼ਾਈਆਂ ਦੀ ਵਾਦੀ ਵਿੱਚ ਫ਼ਿਰ ਤੰਬੂ ਲਾਏ।23 ਦਾਊਦ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ। ਇਸ ਵਾਰ ਯਹੋਵਾਹ ਨੇ ਦਾਊਦ ਨੂੰ ਕਿਹਾ, “ਉੱਥੇ ਇਸ ਵਾਰ ਨਾ ਜਾਵੀਂ। ਪਰ ਪਿੱਛੇ ਹੋਕੇ ਪਿੱਛੋਂ ਦੀ ਉਨ੍ਹਾਂ ਨੂੰ ਘੇਰਾ ਪਾ ਅਤੇ ਤੂਤਾਂ ਦੇ ਬਿਰੱਖਾਂ ਦੇ ਸਾਹਮਣੇ ਹੋਕੇ ਉਨ੍ਹਾਂ ਉੱਤੇ ਹਮਲਾ ਕਰ। 24 ਅਤੇ ਇੰਝ ਹੋਵੇ ਕਿ ਜਿਸ ਵਕਤ ਤੂੰ ਤੂਤਾਂ ਦੇ ਬਿਰੱਖਾਂ ਦੀਆਂ ਉੱਪਰਲੀਆਂ ਟਾਹਣੀਆਂ ਵਿੱਚ ਤੁਰਨ ਦਾ ਖੜਕਾ ਸੁਣੇਂ ਤਾਂ ਸੁਚੇਤ ਹੋ ਕਿਉਂ ਕਿ ਉਸ ਵੇਲੇ ਯਹੋਵਾਹ ਤੇਰੇ ਅੱਗੇ-ਅੱਗੇ ਤੁਰਕੇ ਫ਼ਲਿਸਤੀਆਂ ਦੇ ਦਲ ਨੂੰ ਮਾਰੇਗਾ।”

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ