Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਮੈਂ ਤੁਹਾਡਾ ਸਵਾਗਤ ਬੇਦਾਰੀ ਅਤੇ ਖੁਸ਼ਖਬਰੀ ਦੇ ਦੂਸਰੇ ਹਫਤੇ ਦੇ ਚੋਥੇ ਦਿਨ ਵਿੱਚ ਕਰਨਾ ਚਾਹੁੰਦਾ ਹਾਂ।

ਮੈਂ ਆਸ ਕਰਦਾ ਹਾਂ ਕਿ ਪਰਮੇਸ਼ਰ ਤੁਹਾਡੇ ਜੀਵਨ ਵਿੱਚ ਕੰਮ ਕਰ ਰਿਹਾ ਹੈ—ਤੁਹਾਡੇ ਦਿਲ ਨੂੰ ਹਿਲਾ ਰਿਹਾ ਹੈ ਕਿ ਤੁਸੀਂ ਲੋਕਾਂ ਲਈ ਪ੍ਰਾਥਨਾ ਕਰੋ- ਇੱਕ ਅਸਲੀ ਮਸੀਹੀ ਬਣੋ ਅਤੇ ਸੰਸਾਰ ਤੱਕ ਪਹੁੰਚੋ।

ਜਦ ਤੁਸੀਂ ਇਹ ਕਰਨਾ ਸ਼ੁਰੂ ਕਰ ਦੇਵੋਗੇ ਤਾਂ ਤੁਸੀਂ ਵੇਖੋਗੇ ਕਿ ਤੁਹਾਡੇ ਜੀਵਨ ਵਿੱਚ ਕਈ ਜਰੂਰਤਾਂ ਹੋਣਗੀਆਂ।

ਅਸਲ ਵਿੱਚ ਇਹ ਬਹੁਤ ਹੀ ਰੋਚਿਕ ਹੈ ਕਿ ਯਿਸੂ ਨੇ ਆਪਣੇ ਚੇਲਿਆਂ ਨੂੰ ਪ੍ਰਾਥਨਾ ਕਰਨਾ ਸਿਖਾਇਆ, ਅਤੇ ਉਨ੍ਹਾਂ ਦਾ ਪਹਿਲਾਂ ਧਿਆਨ ਪਰਮੇਸ਼ਰ ਤੇ ਸੀ।

ਸਾਡੇ ਪਿਤਾ ਤੂੰ ਜੋ ਸਵਰਗ ਵਿੱਚ ਹੈਂ ਤੇਰਾ ਨਾਮ ਪੱਿਵਤਰ ਮੰਨਿਆ ਜਾਵੇ।

ਅਤੇ ਦੂਸਰਾ ਧਿਆਨ ਦੂਸਰਿਆਂ ਲਈ ਪ੍ਰਾਥਨਾ ਦੇ ਉੱਪਰ ਸੀ  ਜਿਸ ਦੇ ਬਾਰੇ ਅਸੀਂ ਕਾਫੀ ਗੱਲ ਕਰਦੇ ਆe ਹਾਂ।

ਅਤੇ ਸਾਡਾ ਤੀਸਰਾ ਧਿਆਨ ਸਾਡੀਆਂ ਜਰੂਰਤਾਂ ਪਰਮੇਸ਼ਰ ਦੇ ਕੋਲ ਲਾਉਣ ਦੇ ਉੱਪਰ ਸੀ।

ਅੱਜ ਦੇ ਦਿਨ ਸਾਡੀ ਅੱਜ ਦੀ ਰੋਟੀ ਸਾਨੂੰ ਦੇ॥

ਜੋ ਮੈਂ ਪਾਇਆ ਹੈ ਕਿ ਜਦ ਤੁਸੀਂ ਦੂਸਰੇ ਲੋਕਾਂ ਤੱਕ ਪਹੁੰਚਣਾ ਸ਼ੁਰੂ ਕਰਦੇ ਹੋ ਤਾਂ ਉਸੀਂ ਪਾਉਗੇ ਕਿ ਤੁਹਾਡੇ ਕੋਲ ਉਹ ਸਾਰੇ ਸਾਧਨ ਨਹੀ ਹਨ ਜਿੰਨਾਂ ਦੇ ਨਾਲ ਤੁਸੀਂ ਲੋਕਾਂ ਤੱਕ ਪਹੁੰਚ ਸਕਦੇ ਹੋ।

ਉਹ ਸਮੱਗਰੀ ਦੇ ਸਾਧਨ ਹੋ ਸਕਦੇ ਹਨ। ਉਹ ਸਮਾਜਿਕ ਸਾਧਨ ਹੋ ਸਕਦੇ ਹਨ. ਝੋ ਵੀ ਉਹ ਹੋਣ- ਮੈਂ ਨਹੀਂ ਜਾਣਦਾ ਪਰ ਤੁਹਾਡੇ ਕੋਲa ੁਹ ਸਭ ਨਹੀਂ ਹੋਵੇਗਾ ਕਿਉੇਂੀਕ ਤੁਸੀਂ ਜੜਿਨ ਦੇ ਇਕ ਇਹੋ ਜਿਹੇ ਮਸੀਹੀ ਖੇਤਰ ਵਿੱਚ ਜੀਣਾ ਸ਼ੁਰੂ ਕਰੋਗੇ ਜੋ ਕਿ ਤੁਹਾਡੀ ਸਾਮਰਥ ਤੋਂ ਬਾਹਰ ਹੈ।

ਇਸ ਲਈ ਤੁਹਾਨੂੰ ਸ਼ਾਇਦ ਦਿਮਾਗੀ ਤਾਕਤ ਦੀ ਲੋੜ ਹੋਵੇ, ਸ਼ਾਇਦ ਪੜਾਈ ਵਾਲੀਆਂ ਚੀਜਾਂ ਦੀ ਲੋੜ ਹੋਵੇ ਜਾਂ ਸ਼ਾਇਦ ਤੁਹਾਨੂੰ ਕੁਝ ਪੈਸੇ ਦੀ ਲੋੜ ਹੋਵੇ।

ਤੁਸੀਂ ਨਹੀ ਜਾਣਦੇ

ਪਰ ਪਰਮੇਸ਼ਰ ਤੁਹਾਡੀ ਹਰ ਇੱਕ ਜਰੂਰਤ ਜੋ ਕਿ ਲੋਕਾਂ ਤੱਕ ਪਹੁੰ ਚਣ ਲਈ ਤੁਹਾਨੂੰ ਚਾਹੀਦੀ ਹੈ ਹੈ ਤੁਹਾਨੂੰ ਦੇਵੇਗਾ।

ਇਸ ਲਈ ਕੁਝ ਸਾਧਨ ਹਨ ਜੋ ਕਿ ਪਰਮੇਸ਼ਰ ਦੇ ਕੋਲ ਤੁਹਾਦਡੇ ਲਈ ਹਨ।

ਹੁਣ ਅਸੀਂ ਪਿਛਲੇ ਹਫਤੇ ਇੰਨਾਂ ਸਾਧਂਨਾ ਦੇ ਬਾਰੇ ਗੱਲ ਕੀਤੀ ਸੀ, ਕਿ ਮਨੁੱਖੀ ਸਾਧਨ ਸਭ ਤੋਂ ਮਹਾਨ ਸਾਧਨ ਹਨ।

ਆਉ ਹੁਣ ਮੈਂ ਤੁਹਾਡੇ ਨਾਲ ਸ਼ਰੀਰਕ ਸਾਧਨਾਂ ਦੀ ਗੱਲ ਕਰਦਾ ਹਾਂ।

ਪਰਮੇਸ਼ਰ ਤੁਹਾਡੀਆਂ ਜਰੂਰਤਾਂ ਨੂੰ ਪੂਰਾ ਕਰੇਗਾ।

ਜੇਕਰ ਤੁਸੀਂ ਉਸ ਤੇ ਭਰੋਸਾ ਕਰੋ – ਤੁਸੀਂ ਉਸਦੀ ਵੱਲ ਵੇਖੋ।

ਤੁਸੀਂ ਜਾਣਦੇ ਹੋ, ਮੇਰੀ ਸੇਵਕਾਈ ਦੇ ਸ਼ੁਰੂ ਦੇ ਵਿੱਚ, ਮੇਰੀ ਪਤਨੀ ਅਤੇ ਮੈਂ ਖੁਸ਼ਖਬਰੀ ਦਾ ਪ੍ਰਚਾਸਰ ਕਰਨਾ ਸ਼ੁਰੂ ਕੀਤਾ ਜਦ ਅਸੀਂ ਜਵਾਨ ਹੀ ਸੀ। ਸਾਨੂੰ ਕੁਝ ਵੀ ਨਹੀ ਪਤਾ ਸੀ। ਅਸੀਂ ਸ਼ਿਕਾਗੋ ਦੀਆਂ ਗਲੀਆਂ ਤੇ ਆ ਗਏ

ਅਤੇ ਅਸੀਂ ਲੋਕਾਂ ਤੱਕ ਪਹੁੰਚਣਾ ਸ਼ੁਰੂ ਕੀਤਾ ਸਾਡਾ ਵਿਆਹ ਹੋ ਗਿਆ ਅਤੇ ਸਾਡਾ ਦਿਲ ਲੋਕਾਂ ਤੱਕ ਪਹੁੰਚਣ ਦਾ ਸੀ।

ਅਤੇ ਅਸੀਂ ਇਹ ਕਰਨਾ ਚਾਹੁੰਦੇ ਸੀ ਪਰ ਸਾਡੇ ਕੋਲ ਬਹੁਤ ਸਾਰੇ ਸਾਧਨ ਨਹੀ ਸਨ।

ਅਸੀਂ ਗਰੀਬ ਸੀ- ਅਸਲ ਵਿੱਚ ਅਸੀਂ ਉਨ੍ਹਾਂ ਲੋਕਾਂ ਦੇ ਵਿਚ ਆਉਂਦੇ ਸੀ ਜੋ ਕਿ ਗਰੀਬੀ ਰੇਖਾ ਦੇ ਹੇਠ ਆਉਂਦੇ ਸਨ।

ਅਤੇ ਅਸੀਂ ਗਰੀਬੀ ਦੇ ਵਿੱਚ ਰਹਿ ਰਹੇ ਸੀ ਪਰ ਅਸੀਂ ਆਤਮਕ ਤੋਰ ਤੇ ਅਮੀਰ ਸੀ।

ਸ਼ਾਡਾ ਦਿਲ ਦੂਸਰੇ ਲੋਕਾਂ ਤੱਕ ਮਸੀਹ ਲਈ ਪਹੁੰਚਣ ਦਾ ਸੀ।

ਅਤੇ ਮੇਰੀ ਪਤਨੀ ਅਤੇ ਮੈਂ ਉਸਦੇ ਪਿਤਾ ਦੇ ਨਾਲ ਉਸਦੇ ਵਿਆਹ ਦੇ ਬਾਰੇ ਗੱਲ ਕਰਨੀ ਸ਼ੁਰੂ ਕੀਤੀ- ਮੈਂ ਉਸ ਕੋਲੋ ਉਸਦਾ ਹੱਥ ਮੰਗਿਆਂ।

ਅਤੇ ਉਸਨੇ ਕਿਹਾ, ਸਭ ਤੋਂ ਪਹਿਲਾ ਪ੍ਰਸ਼ਨ ਇਹ ਸੀ ਕਿ ਤੂੰ ਮੇਰੀ ਬੇਟੀ ਦੀਆਂ ਜਰੂਰਤਾਂ ਕਿਵੇਂ ਪੂਰੀਆਂ ਕਰੇਂਗਾ।

ਮੈਂ ਕਿਹਾ, ਮੈਨੂੰ ਪਤਾ ਨਹੀ ਹੈ ਪਰ ਪਮਰੇਸ਼ਰ ਨੇ ਮੈਂਨੂਂ ਖੁਸ਼ਖਭਰੀ ਸੁਣਾਉਣ ਵਾਸਤੇ ਅਤੇ ਲੋਕਾਂ ਤੱਕ ਮਸੀਹ ਲਈ ਪਹੁੰਚਣ ਲਈ ਬੁਲਾਇਆ ਹੈ। ਅਤੇ ਉਸ ਨੇ ਕਿਹਾ ਕੀ ਤੇਰੇ ਕੋਲ ਕੋਈ ਚਰਚ ਹੈ ਜਿੱਥੇ ਤੂੰ ਪ੍ਰਚਾਰ ਕਰ ਸਕੇ?

ਮੈਂ ਕਿਹਾ, ਨਹੀਂ ਸਰ – ਪਰ ਮੈਨੂੰ ਪਤਾ ਹੈ ਕਿ ਪਰਮੇਸ਼ਰ ਮੇਰੀਆਂ ਲੋੜਾ ਨੂੰ ਪੂਰਾ ਕਰੇਗਾ।

ਉਹ ਥੋੜਾ ਹਿਚਕ ਰਿਹਾ ਸੀ ਪਰ ਉਹ ਬਹੁਤ ਹੀ ਕਿਰਪਾਲੈ ਸੀ ਅਤੇ ਉਸਨੇ ਮੈਨੂੰ ਆਗਿਆ ਦੇ ਦਿੱਤੀ ਅਤੇ ਉਸਨੇ ਸਾਨੂੰ ਵਿਆਹ ਦੇ ਵਾਸਤੇ ਬਰਕਤ ਦਿੱਤੀ ਅਤੇ ਸਾਡਾ ਵਿਆਹ ਹੋ ਗਿਆ ਅਤੇਟ ਅਸੀਂ ਪਰਮੇਸ਼ਰ ਦੇ ਨਾਲ ਚੱਲਣ ਦਾ ਅਤੇ ਭਰੋਸਾ ਕਰਨ ਦਾ ਸਫਰ ਸ਼ੁਰੂ ਕਰ ਦਿੱਤਾ।

ਅਤੇ ਇੱਕ ਦਿਨ, ਅਸੀਂ ਪਰਮੇਸ਼ਰ ਦੇ ਅੱਗੇ ਪ੍ਰਾਥਨਾ ਦੇ ਵਿੱਚ ਜਾਂਦੇ ਸੀ ਅਤੇ ਪਰਮੇਸ਼ਰ ਸਾਡੀਆਂ ਲੋੜਾਂ ਨੂੰ ਪੂਰਾ ਕਰਦਾ ਸੀ। ਉਹ ਸਾਡਾ ਕਿਰਾਇਆ ਦੇ ਦਿੰਦਾ ਸੀ। ਉਹ ਸਾਨੂੰ ਖਾਣਾ ਅਤੇ ਸਭ ਕੁਝ ਦਿੰਦਾ ਸੀ। ਉਹ ਸਾਡੀਆਂ ਜਰੂਰਤਾਂ ਪੂਰਾ ਕਰਦਾ ਸੀ।

ਫਰ ਇੱਕ ਦਿਨ ਮੈਂ ਉੱਠਿਆ ਅਤਟ ਸਾਡੇ ਫਰਿੱਜ ਦੇ ਵਿੱਚ ਕੋਈ ਖਾਣਾ ਨਹੀ ਸੀ, ਸਾਡਾ ਕਿਰਾਇਆ ਦੇਣ ਵਾਲਾ ਸੀ ਅਤੇ ਸਾਡੇ ਕਾਰ ਵਿੱਚ ਤੇਲ ਪੁਆਉਣ ਲਈ ਪੈਸੇ ਨਹੀ ਸਨ ਅਤੇ ਅਸੀਂ ਬਹੁਤ ਹੀ ਬੁਰੀ ਸਥਿਤੀ ਦੇ ਵਿੱਚ ਸੀ।

ਅਤੇ ਮੈਂ ਆਪਣੀ ਪਤਨੀ ਨੂੰ ਕਿਹਾ, ਆਉ ਪ੍ਰਾਥਨਾ ਕਰੀਏ।

ਅਸੀਂ ਆਪਣੇ ਗੋਡਿਆਂ ਭਾਰ ਹੋਏ ਅਤੇ ਪ੍ਰਾਥਨਾ ਕਰਨ ਲੱਗੇ।

ਝਦ ਅਸੀਂ ਪ੍ਰਾਥਨਾ ਕਰ ਲਈ ਤਾਂ ਅਸੀਂ ਡਾਕਖਾਨੇ ਦੇ ਵਿੱਚ ਗਏ ਅਤੇ ਉੱਥੇ ਇੱਕ ਛੋਟੀ ਜਿਹੀ ਮਿਸ਼ਨਰੀ ਔਰਤ ਦਾ ਇੱਕ ਖਤ ਸੀ, ਉਸਨੇ ਕਿਹਾ, ਸੈਮੀ, ਮੈਂ ਪ੍ਰਾਥਨਾ ਕਰ ਰਹੀ ਸੀ ਅਤੇ ਪਰਮੇਸ਼ਰ ਨੇ ਮੇਰੇ ਦਿਲ ਨੂੰ ਕਿਹਾ ਕਿ ਮੈਂ ਤੇਰੇ ਲਈ ਕੁਝ ਪੈਸੇ ਭੇਜਾਂ!

ਇਹ ਕਾਫੀ ਸੀ – ਸਾਡਾ ਕਿਰਾਇਆ ਦੇਣ ਵਾਸਤੇ, ਅਤੇ ਕਿਰਆਨੇ ਦਾ ਸਮਾਨ ਖਰੀਦਣ ਵਾਸਤੇ ਅਤੇ ਕਾਰ ਵਿੱਚ ਤੇਲ ਪਾਉਣ ਵਾਸਤੇ ਕਾਫੀ ਪੈਸੇ ਸਨ।

ਅਤੇ ਪਰਮੇਸ਼ਰ ਨੇ ਸਾਨੂੰ ਬਰਕਤ ਦਿੱਤੀ।

ਕੁਝ ਮਹੀਨੀਆਂ ਤੱਕ ਇਸੇ ਤਰ੍ਹਾਂ ਚੱਲਦਾ ਰਿਹਾ ਅਤੇ ਫਿਰ ਤੋਂ ਅਸੀਂ ਉਸੇ ਹੀ ਸਥਿਤੀ ਦੇ ਵਿੱਚ ਆ ਗਏ।

ਅਤੇ ਜਦ ਅਸੀਂ ਬਾਹਰ ਸੀ ਅਤੇ ਕੁਝ ਲੋਕਾਂ ਨੂੰ ਮਸੀਹ ਦੇ ਬਾਰੇ ਦੱਸਣ ਦੀ ਕੋਸ਼ਿਸ ਕਰ ਰਹੇ ਸੀ ਤਾਂ ਅਸੀਂ ਆਪਣੇ ਆਪ ਨੂੰ ਫਿਰ ਤੋਂ ਖਾਲੀ ਪਿeਆ। ਅਤੇ ਮੈਂ ਅਤੇ ਮੇਰੀ ਪਤਨੀ ਨੇ ਫਿਰ ਤੋ ਪ੍ਰਾਥਨਾ ਕੀਤੀ।

ਜਦ ਅਸੀਂ ਪ੍ਰਾਥਨਾ ਕਰ ਲਈ ਤਾਂ ਮੈਂ ਆਪਣੀ ਪਤਨੀ ਨੂੰ ਕਿਹਾ, ਪਿਆਰੀ ਮੈਂ ਹੁਣੇ ਵਾਪਸ ਆਉਂਦਾ ਹਾਂ। ਮੈਂ ਡਾਕਖਾਨੇ ਜਾ ਰਿਹਾ ਹਾਂ।

ਅਤੇ ਮੈਂ ਡਾਕਖਾਨੇ ਗਿਆ ਅਤੇ ਮੈਂ ਆਪਣੀਆਂ ਚਿੱਠੀਆਂ ਚੈੱਕ ਕੀਤੀਆਂ ਉੱਥੇ ਕੁਝ ਵੀ ਨਹੀ ਸੀ।

ਅਤੇ ਮੈਂ ਬਹੁਤ ਹੀ ਨਿਰਾਸ਼ ਹੋ ਗਿਆ। ਮੈਂ ਕਿਹਾ ਪ੍ਰਭੂ ਕੀ ਹੋਇਆ?

ਤੁਸੀਂ ਕਿਹਾ ਸੀ ਕਿ ਤੁਸੀਂ ਸਾਡੀਆਂ ਸਭ ਜਰੂਰਤਾਂ ਪੂਰੀਆਂ ਕਰੋਗੇ!

ਝਦ ਮੈਂ ਵਾਪਸ ਆ ਰਿਹਾ ਸੀ ਤਾਂ ਪ੍ਰਭੂ ਨੇ ਮੇਰੇ ਨਾਲ ਗੱਲ ਕੀਤੀ, ਉਸਨੇ ਕਿਹਾ ਪੁੱਤਰ ਤੂੰ ਮੇਰੇ ਤੇ ਭਰੋਸਾ ਨਹੀ ਸੀ ਕਰ ਰਿਹਾ – ਤੂੰ ਡਾਕਖਾਨੇ ਤੇ ਭਰੋਸਾ ਕਰ ਰਿਹਾ ਸੀ। ਅਤੇ ਮੈਂ ਇੱਕ ਵੱਡੀ ਸੱਚਾਈ ਨੂੰ ਸਿੱਖਿਆ – ਇਹ ਉਹ ਤਰੀਕਾ ਨਹੀ ਜਿਸਦੇ ਦੁਆਰਾ ਪ੍ਰਯੋਜਨ ਹੁੰਦਾ ਹੈ ਪਰ ਉਸ ਤੇ ਭਰੋਸਾ ਕਰਨਾ ਹੈ ਕਿ ਉਹ ਮੁਹੱਈਆਂ ਕਰੇ।

ਮੈਂ ਨਹੀ ਜਾਣਦਾ ਕਿ ਤੁਹਾਡੀਆਂ ਕੀ ਜਰੂਰਤਾਂ ਹੋਣਗੀਆਂ- ਹੋ ਸਕਦਾ ਹੈ ਤੁਹਾਡੇ ਸਮਾਜ ਵਿਚ ਕੁਝ ਸਮਾਜਿਕ ਜਰੂਰਤਾਂ ਹੋਣ- … ਕਿ ਉਹ ਜਰੂਰਤਾਂ ਪੂਰੀਆਂ ਕਰਨ ਦੇ ਦੁਆਰਾ ਤੁਸੀਂ ਲੋਕਾਂ ਤੱਕ ਮਸੀਹ ਲਈ ਪਹੁੰਚ ਸਕੋ।

ਤੇ ਤੁਹਾਡੇ ਵਿੱਚ ਯੋਗਤਾ ਨਹੀ ਹੋਵੇਗੀ ਕਿ ਤੁਸੀਂ ਉਹ ਸਮਾਜਿਕ ਜਰੂਰਤਾਂ ਪੂਰੀਆਂ ਕਰ ਸਕੋ, ਪਰ ਮੈਂ ਤੁਹਾਨੂੰ ਕਹਿੰਦਾ ਹਾਂ, ਜੇਕਰ ਤੁਸੀਂ ਪ੍ਰਾਥਨਾ ਕਰੋਗੇ;; ਪਰਮੇਸ਼ਰ ਤੁਹਾਡੀਆਂ ਜਰੂਰਤਾਂ ਪੂਰੀਆਂ ਕਰੇਗਾ।

ਮੈਂ ਨਹੀ ਜਾਣਦਾ ਕਿ ਉਹ ਇਹ ਕਿਵੇਂ ਕਰੇਗਾ… ਮੈਂ ਨਹੀ ਜਾਣਦਾ ਕਿ ਉਹ ਕਿਹੜਾ ਤਰੀਕਾ ਅਪਣਾਏਗਾ।

ਇਹ ਹੋ ਸਕਦਾ ਹੈ ਪੈਸਾ ਹੋਵੇ।ਇਹ ਹੋ ਸਕਦਾ ਹੈ ਲੋਕ ਤੁਹਾਡੀਆਂ ਜਰੂਰਤਾਂ ਆ ਕੇ ਪੂਰੀਆਂ ਕਰਨਗੇ।

ਹੋ ਸਕਦਾ ਹੈ ਤੁਹਾਡਾ ਸਮਾਜ ਉਹ ਜਰੂਰਤਾਂ ਪੂਰੀਆਂ ਕਰੇ।

ਮੈਂ ਨਹੀ ਜਾਣਦਾ ਕਿ ਇਹ ਕਿਵੇਂ ਹੋਵੇਗਾ, ਪਰ ਮੈਂ ਇਹ ਜਾਣਦਾ ਹਾਂ ਕਿ ਜੇਕਰ ਤੁਸੀਂ ਪ੍ਰਾਥਨਾ ਕਰੋਗੇ, ਪਰਮੇਸ਼ਰ ਤੁਹਾਡੀ ਹਰ ਜਰੂਰਤ ਪੂਰੀ ਕਰੁਗਾ ਕਿਉਂਕਿ ਲੋਕ ਉਸਦੇ ਦਿਲ ਤੇ ਹਨ ਅਤੇ ਉਹ ਉਨ੍ਹਾਂ ਦੀਆਂ ਜਰੂਰਤਾਂ ਪੂਰੀਆਂ ਕਰਨਾ ਚਾਹੁੰਦਾ ਹੈ।

ਇਸ ਲਈ ਜਦ ਤੁਸੀਂ ਉਸ ਕੋਲ ਜਾਂਦੇ ਹੋ, ਉਹ ਅਸਧਾਰਣ ਤਰੀਕੇ ਨਾਲ ਸਭ ਕੁਝ ਕਰੇਗਾ ਅਤੇ ਤੁਸੀਂ ਇਸ ਯਕੀਨ ਵਿਚ ਅਰਾਮ ਕਰ ਸਕਦੇ ਹੋ।

ਪਰਮੇਸ਼ਰ ਹਰ ਇੱਕ ਜਰੂਰਤ ਨੂੰ ਪੂਰਾ ਕਰੇਗਾ, ਵਚਨ ਦੱਸਦਾ ਹੈ ਕਿ ਮੇਰਾ ਪਰਮੇਸ਼ਰ ਤੁਹਾਡੀ ਹਰ ਜਰੂਰਤ ਨੂੰ ਆਪਣੀ ਮਹਿਮਾ ਦੇ ਧਨ ਦੇ ਅਨੇਸਾਰ ਮਸੀ੍ਹ ਯਿਸੂ ਵਿੱਚ ਪੂਰਾ ਕਰੇਗਾ।

ਇਸ ਲਈ ਉਸ ਵੱਲ ਵੇਖੋ- ਪਰਮੇਸ਼ਰ ਦੇ ਤਰਕੇ ਵੱਲ ਨਹੀ ਪਰ ਤਰੀਕੇ ਦੇ ਪਰਮੇਸ਼ਰ ਦੇ ਵੱਲ।

ਫ਼ਿਲਿੱਪੀਆਂ ਨੂੰ 4:15-20

15 ਫ਼ਿਲਿੱਪੈ ਵਿੱਚ ਤੁਸੀਂ ਲੋਕੋ, ਯਾਦ ਕਰੋ, ਜਦੋਂ ਮੈਂ ਉੱਥੇ ਪਹਿਲੀ ਵਾਰੀ ਖੁਸ਼ਖਬਰੀ ਦਾ ਪ੍ਰਚਾਰ ਕੀਤਾ ਸੀ। ਜਦੋਂ ਮੈਂ ਮਕਦੂਨਿਯਾ ਛੱਡਿਆ, ਤੁਹਾਡੀ ਹੀ ਇੱਕਲੀ ਕਲੀਸਿਯਾ ਸੀ ਜਿਸਨੇ ਮੇਰੀ ਸਹਾਇਤਾ ਕੀਤੀ ਸੀ। 16 ਜਦੋਂ ਮੈਂ ਥੱਸਲੁਨੀਕੇ ਵਿੱਚ ਸਾਂ ਤਾਂ ਬਹੁਤ ਵਾਰੀ ਤੁਸੀਂ ਮੇਰੇ ਲਈ ਲੋੜੀਦੀਆਂ ਚੀਜ਼ਾਂ ਭੇਜੀਆਂ ਸਨ। 17 ਸੱਚਮੁੱਚ, ਇਹ ਨਹੀਂ ਕਿ ਮੈਂ ਤੁਹਾਥੋਂ ਸੁਗਾਤਾਂ ਪ੍ਰਾਪਤ ਕਰਨੀਆਂ ਚਾਹੁੰਦਾ ਹਾਂ, ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਉਹ ਲਾਭ ਪ੍ਰਾਪਤ ਕਰੋਂ ਜਿਹੜਾ ਦੇਣ ਤੋਂ ਆਉਂਦਾ ਹੈ। 18 ਮੇਰੇ ਕੋਲ ਸਭ ਕੁਝ ਜ਼ਰੂਰਤ ਤੋਂ ਵੱਧ ਹੈ। ਜਿਹੜੇ ਦਾਨ ਤੁਸੀਂ ਇਪਾਫ਼ਰੋਦੀਤੁਸ ਰਾਹੀਂ ਭੇਜੇ ਉਨ੍ਹਾਂ ਮੇਰੀਆਂ ਸਾਰੀਆਂ ਲੋੜਾਂ ਦਾ ਪੂਰੀ ਤਰ੍ਹਾਂ ਖਿਆਲ ਰੱਖਿਆ। ਤੁਹਾਡੀ ਦਾਤ ਪਰਮੇਸ਼ੁਰ ਨੂੰ ਚੜ੍ਹਾਈ ਸੁਗੰਧਿਤ ਬਲੀ ਵਰਗੀ ਹੈ। ਪਰਮੇਸ਼ੁਰ ਨੇ ਇਸ ਨੂੰ ਪ੍ਰਵਾਨ ਕੀਤਾ ਅਤੇ ਉਹ ਇਸ ਨਾਲ ਪ੍ਰਸੰਨ ਹੈ। 19 ਮੇਰਾ ਪਰਮੇਸ਼ੁਰ ਮਸੀਹ ਯਿਸੂ ਦੀ ਮਹਿਮਾ ਨਾਲ ਬਹੁਤ ਅਮੀਰ ਹੈ। ਉਹ ਤੁਹਾਡੀਆਂ ਸਾਰੀਆਂ ਲੋੜਾਂ ਨੂੰ ਆਪਣੀ ਅਮੀਰੀ ਰਾਹੀਂ ਪੂਰਨ ਕਰੇਗਾ ਜੋ ਮਸੀਹ ਯਿਸੂ ਵਿੱਚ ਉਪਲਬਧ ਹਨ। 20 ਸਾਡੇ ਪਰਮੇਸ਼ੁਰ ਅਤੇ ਸਾਡੇ ਪਿਤਾ ਦੀ ਹਮੇਸ਼ਾ-ਹਮੇਸ਼ਾ ਲਈ ਮਹਿਮਾ ਹੋਵੇ। ਆਮੀਨ।

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ