ਰੋਜਾਨਾਂ ਦਾ ਭਗਤੀ ਦਾ ਵੀਡੀਓ
ਮੈਂ ਸ਼ਰਮਾਉਂਦਾ ਨਹੀ ਹਾਂ
ਲਗਭਗ ਦੋ ਹਜਾਰ ਸਾਲ ਪਹਿਲਾਂ, ਪੌਲੁਸ, ਮਸੀਹ ਉੱਤੇ ਵਿਸ਼ਵਾਸ ਕਰਨ ਵਾਲਾ ਇੱਕ ਬਡ਼ਾ ਹੀ ਵੱਡਾ ਵਿਸ਼ਵਾਸੀ ਅਤੇ ਨਵੇ ਨੇਮ੍ਹ ਦੀ ਕਈ ਕਿਤਾਬਾਂ ਦਾ ਲਿਖਾਰੀ ਨੇ ਇੰਝ ਕਿਹਾ, “ਮੈਂ ਤਾਂ ਇੰਜੀਲ ਤੋਂ ਸ਼ਰਮਾਉਂਦਾ ਨਹੀ ਇਸ ਲਈ ਜੋ ਉਹ ਹਰੇਕ ਨਿਹਚਾਵਾਨ ਦੀ ਮੁਕਤੀ ਦੇ ਲਈ ਪਰਮੇਸ਼ੁਰ ਦੀ ਸ਼ਕਤੀ ਹੈ…” (ਰੋਮੀਆਂ 1:16)। ਇਹ ਜਿਹਡ਼ਾ ਇੱਕ ਵਾਰੀ ਮਸੀਹੀਆਂ ਨੂੰ ਸਤਾਉਂਦਾ ਸੀ ਹੁਣ ਮਸੀਹਅਤ ਦੀ ਇੱਕੋ ਇੱਕੋ ਸ਼ਭਨਾਂ ਤੋਂ ਸ਼ਕਤੀਸ਼ਾਲੀ ਅਤੇ ਪ੍ਰਭਾਵਸ਼ਾਲੀ ਆਵਾਜ ਬਣ ਗਿਆ ਸੀ। ਕੇਵਲ ਅਲੋਕਿਕ ਸ਼ਬਦਾਂ ਨੂੰ ਛੱਡ ਕੇ ਉਸਦਾ ਬਦਲਾਵ ਕਿਸੇ ਵੀ ਭਾਸ਼ਾ ਦੇ ਵਿੱਚ ਵਿਆਖਿਆ ਨਹੀ ਕੀਤਾ ਜਾ ਸਕਦਾ ਸੀ। ਪਰ ਉਸਦਾ ਉਤਸਾਹ ਤਾਂ ਹੋਰ ਵੀ ਵੱਧ ਅਚਰਜ ਭਰਿਆ ਸੀ। ਕਿਵੇਂ ਮਸੀਹਅਤ ਤੋਂ ਸਭ ਤੋਂ ਜਿਆਦਾ ਨਫਰਤ ਕਰਨ ਵਾਲਾ ਮਸੀਹ ਵਿਸ਼ਵਾਸ ਦਾ ਸਭਨਾਂ ਤੋਂ ਜਿਆਦਾ ਪ੍ਰਚਾਰ ਕਰਨ ਵਾਲਾ ਬਣ ਸਕਦਾ ਸੀ?
ਉਸਦੇ ਭਾਸ਼ਣ ਦੇਣ ਦੀ ਕਲਾ ਅਤੇ ਭੀਡ਼ ਨੂੰ ਤੌਬਾ ਵਾਸਤੇ ਫੈਸਲਾ ਲੈ ਲੈਣ ਦੀ ਯੋਗਤਾ ਦੇ ਕਾਰਨ ਨਿਸ਼ਚੇ ਵਿੱਚ ਇੰਝ ਨਹੀ ਸੀ ਪਰ ਇਸਨੇ ਉਸਨੂੰ ਉਤਸਾਹੀ ਜਰੂਰ ਬਣਾ ਦਿੱਤਾ ਸੀ। ਉਸਨੇ ਕਿਹਾ, “ਅਤੇ ਮੇਰਾ ਬਚਨ ਅਤੇ ਮੇਰਾ ਪਰਚਾਰ ਗਿਆਨ ਦੀਆਂ ਮਨਾਉਣ ਵਾਲੀਆਂ ਗੱਲਾਂ ਦੇ ਨਾਲ ਨਹੀ ਸਗੋਂ ਆਤਮਾ ਅਤੇ ਸਮਰੱਥਾ ਦੇ ਪਰਮਾਣ ਨਾਲ ਸੀ” (1 ਕੁਰਿੰਥੀਆਂ 2:4)।
ਪੌਲੁਸ ਇਹ ਸਮਝ ਗਿਆ ਸੀ ਕਿ ਉਸਦਾ ਬਦਲਾਵ ਪਰਮੇਸ਼ੁਰ ਦੀ ਤਾਕਤ ਦੀ ਗਵਾਹੀ ਸੀ ਜਿਹਡ਼ੀ ਉਸਦੇ ਵਿੱਚ ਕੰਮ ਕਰ ਰਹੀ ਸੀ। ਪਰਮੇਸ਼ੁਰ ਨੇ ਪੌਲੁਸ ਨੂੰ ਬਦਲ ਦਿੱਤਾ ਸੀ ਅਤੇ ਉਹ ਇਸਤੋਂ ਹੁਣ ਅਲਗ ਨਹੀ ਹੋ ਸਕਦਾ ਸੀ। ਉਹ ਜਾਣਦਾ ਸੀ ਕਿ ਕੇਵਲ ਦੂਜਿਆਂ ਦੇ ਦਿਲਾਂ ਦੇ ਵਿੱਚ ਪਰਮੇਸ਼ੁਰ ਦਾ ਕੰਮ ਹੀ ਅਸਲ ਬਦਲਾਵ ਨੂੰ ਪੈਦਾ ਕਰਦਾ ਹੈ। ਇਸ ਲਈ, ਉਹ ਇਸ ਗੱਲ ਦੇ ਲਈ ਬਡ਼ਾ ਹੀ ਸਾਵਧਾਨ ਸੀ ਕਿ ਉਸਦਾ ਪਰਚਾਰ ਮਨੁੱਖੀ ਯੋਗਤਾ ਦੇ ਬਜਾਏ ਪਰਮੇਸ਼ੁਰ ਦੀ ਸਾਮਰਥ ਦੇ ਵਿੱਚ ਉਨ੍ਹਾਂ ਦੇ ਕੋਲ ਆਇਆ।
ਪੌਲੁਸ ਦਾ ਉਤਸਾਹ ਇੰਝ ਜਾਪਦਾ ਹੈ ਕਿ ਪਰਮੇਸ਼ੁਰ ਦੀ ਵਿਅਕਤੀਗਲ ਅਤੇ ਨੇਡ਼ਤਾ ਦੇ ਨਾਲ ਉਸਦੇ ਗਿਆਨ ਦੀ ਜਡ਼੍ਹਾਂ ਦੇ ਉੱਤੇ ਅਧਾਰਿਤ ਸੀ। ਉਹ ਕਦੀ ਵੀ ਆਪਣੇ ਦਮਿਸ਼ਕ ਦੀ ਸਡ਼ਕ ਦੇ ਉੱਤੇ ਹੋਏ ਅਨੁਭਵ ਨੂੰ ਭੁੱਲ ਨਾ ਸੱਕਿਆ। ਉੱਥੇ ਉਸਦਾ ਸਾਹਮਣਾ ਜੀ ਉੱਠੇ ਹੋਏ ਮਸੀਹ ਦੇ ਨਾਲ ਹੋਇਆ ਸੀ। ਇਹ ਅਨੁਭਵ ਉਸਨੂੰ ਸੰਸਾਰ ਦੇ ਵਿੱਚ ਅੱਗੇ ਲੈ ਕੇ ਚਲੇਗਾ। ਇਹ ਉਸਨੂੰ ਮਸੀਹ ਦੇ ਲਈ ਮਰਨ ਦੀ ਇਛਿਆ ਦੇ ਯੋਗ ਬਣਾਵੇਗਾ। ਇਹ ਅਨੁਭਵ ਉਸਦੀ ਹੱਡਿਆਂ ਅੱਗ ਲਾ ਦੇਵੇਗੀ ਜਿਹਡ਼ਾ ਪੌਲੁਸ ਨੂੰ ਇੱਕ ਇਤਹਾਸ ਬਣਾਉਣ ਵਾਲਾ ਅਤੇ ਸੰਸਾਰ ਨੂੰ ਹਿਲਾਉਣ ਵਾਲਾ ਬਣਾ ਦੇਵਗੀ।
ਅਕਸਰ ਮੈਂ ਵਿਸ਼ਵਾਸੀਆਂ ਨੂੰ ਇਹ ਕਹਿੰਦੇ ਹੋਇਆ ਸੁਣਿਆ ਹੈ ਜਿਹਡ਼ੇ ਮਸੀਹੀ ਪਰਿਵਾਰ ਵਿੱਚ ਪੱਲ ਕੇ ਵੱਡੇ ਹੋਏ ਹਨ, “ਮੇਰੇ ਕੋਲ ਇੱਕ ਰੋਚਕ ਗਵਾਹੀ ਨਹੀ ਹੈ ਜਿਵੇਂ ਪੌਲੁਸ ਦੇ ਕੋਲ ਸੀ। ਮੈਂ ਉਸੇ ਉਤਸਾਹ ਅਤੇ ਦਲੇਰੀ ਦੇ ਨਾਲ ਆਪਣੇ ਵਿਸ਼ਵਾਸ ਨੂੰ ਨੂੰ ਦੂਜਿਆਂ ਦੇ ਨਾਲ ਵੰਡ ਨਹੀ ਸਕਦਾ ਜਿਹਡ਼ ਹੋਰਨਾਂ ਕੋਲ ਹੈ। “ਮੇਰਾ ਇਸ ਤਰ੍ਹਾਂ ਦੇ ਤਰਕ ਦੇ ਵਾਸਤੇ ਪ੍ਰਤੀ-ਉੱਤਰ ਇਹ ਹੁੰਦਾ ਹੈ, “ਤੁਸੀ ਬਸ ਇਹ ਅੱਜੇ ਤੱਕ ਨਹੀ ਸਮਝ ਸਕੇ ਹੋ ਕਿ ਇੱਕ ਰੋਚਕ ਗਵਾਹੀ ਕੀ ਹੁੰਦੀ ਹੈ। ਮਸੀਹ ਦੇ ਲਈ ਇੱਕ ਗਵਾਹੀ ਦੀ ਸ਼ਕਤੀ ਇਸ ਦੇ ਵਿੱਚ ਨਹੀ ਹੈ ਅਸੀ ਕਿੰਨੇ ਬੁਰੇ ਸਾਂ ਪਰ ਇਸਦੀ ਬਜਾਏ ਇਸਦੇ ਵਿੱਚ ਹੈ ਕਿ ਪਰਮੇਸ਼ੁਰ ਕਿੰਨਾ ਮਹਾਨ ਹੈ। ਇਸਦੇ ਵਿੱਚ ਨਹੀ ਕਿ ਅਸੀ ਕਿੰਨੇ ਕਾਨੂੰਨਾਂ ਨੂੰ ਤੋਡ਼ਿਆ ਹੈ, ਕਿੰਨੇ ਤਰ੍ਹਾਂ ਦੇ ਨਸ਼ਿਆਂ ਨੂੰ ਅਸੀ ਲਿਆ ਹੈ, ਜਾਂ ਜੇ ਅਸੀ ਕਿਸੇ ਦਾ ਕਤਲ ਕੀਤਾ ਹੈ। ਇਸਦੇ ਲਈ ਮਸੀਹ ਦੇ ਮੌਤ ਹੋਈ, ਉਸਨੂੰ ਦਫਨਾਇਆ ਗਿਆ, ਅਤੇ ਉਹ ਜੀ ਉੱਠਿਆਂ ਹੈ ਤਾਂ ਜੋ ਸਾਨੂੰ ਬਚ ਸਕੇ ਜਿਵੇਂ ਉਸਨੇ ਪੌਲੁਸ ਦੇ ਨਾਲ ਕੀਤਾ। ਇੱਕ ਨੌ ਸਾਲ ਦੇ ਬੱਚੇ ਦੇ ਲਈ ਜਿੰਨੀ ਪਰਮੇਸ਼ੁਰ ਦੀ ਜਿੰਨੀ ਸ਼ਕਤੀ ਅਤੇ ਕਿਰਪਾ ਦੀ ਲੋਡ਼ ਹੁੰਦੀ ਹੈ ਉੰਨ੍ਹੀ ਇੱਕ ਅਜਿਹੇ ਵਿਅਕਤੀ ਦੇ ਲਈ ਹੁੰਦੀ ਹੈ ਜਿਹਡ਼ਾ ਮਸੀਹੀਆਂ ਨੂੰ ਨਫਰਤ ਕਰਦਾ ਹੈ।
ਬਦਲਾਵ ਇੱਕ ਅਜਿਹਾ ਨਾਟਕ ਨਹੀ ਹੈ ਜਿਸਨੇ ਪੌਲੁਸ ਨੂੰ ਦਲੇਰ ਬਣਾ ਦਿੱਤਾ ਸੀ। ਇਹ “ਮੁਕਤੀ ਦੇ ਲਈ ਪਰਮੇਸ਼ੁਰ ਦੀ ਸਾਮਰਥ” ਸੀ ਜਿਸਨੇ ਉਸਨੂੰ ਦਲੇਰ ਬਣਾਇਆ ਸੀ। ਇਹੋ ਉਹ ਗੱਲ ਹੈ ਜਿਹਡ਼ੀ ਤੁਹਾਨੂੰ ਅਤੇ ਮੈਨੂੰ ਦਲੇਰ ਬਣਾਉਂਦੀ ਹੈ। ਮੈਂ ਸੰਸਾਰ ਦੇ ਵਿੱਚ ਹਰੇਕ ਥਾਂ ਤੇ ਜਿੱਥੇ ਕਿੱਥੇ ਵੀ ਪ੍ਰਚਾਰ ਕਰਦਾ ਹਾਂ ਉੱਥੇ ਲੋਕਾਂ ਨੂੰ ਕਹਿੰਦਾ ਹਾਂ। “ਅੱਜ ਅਸਲ ਵਿੱਚ ਅਚਰਜ ਦੀ ਦਿਨ ਹੈ। ਇਹ ਅਚਰਜ ਇਸ ਲਈ ਹੈ ਕਿਉਂਕਿ ਮੈਂ ਇੱਥੇ ਖਡ਼ਾ ਹੋਇਆ ਹਾਂ। ਮੈਂ ਪਰਮੇਸ਼ੁਰ ਨੂੰ ਨਹੀ ਭਾਲ ਰਿਹਾ ਸਾਂ, ਪਰ ਪਰਮੇਸ਼ੁਰ ਮੈਂਨੂੰ ਭਾਲ ਰਿਹਾ ਸੀ। ਅਤੇ ਇੱਕ ਦਿਨ, ਉਸਨੇ ਮੇਰੇ ਧਿਆਨ ਨੂੰ ਖਿੱਚ ਲਿਆ ਅਤੇ ਮੈਨੂੰ ਬਦਲ ਦਿੱਤਾ। ਇੱਕ ਕੁਦਰਤੀ ਪੱਧਰ ਦੇ ਉੱਤੇ ਇੱਕ ਅਚਰਜ ਦਾ ਕੰਮ ਹੈ। ਮੈਂ ਇੱਥੇ ਨਹੀ ਹੁੰਦਾ। ਇਹ ਕੇਵਲ ਪਰਮੇਸ਼ੁਰ ਦੀ ਕਿਰਪਾ ਅਤੇ ਸਾਮਰਥ ਹੈ ਜਿਸ ਕਰਕੇ ਮੈਂ ਇੱਥੇ ਅੱਜ ਖਡ਼ਾ ਹੋਇਆ ਹਾਂ।”
ਤੁਹਾਨੂੰ ਸ਼ਰਮਿੰਦਾ ਹੋਣ ਦੀ ਲੋਡ਼ ਨਹੀ ਹੈ। ਤੁਸੀ ਦਲੇਰ ਅਤੇ ਉਤਸਾਹੀ ਹੋ ਸਕਦੇ ਹੋ ਕਿਉਂਕਿ ਪਰਮੇਸ਼ੁਰ ਦੀ ਉੰਨੀ ਹੀ ਸ਼ਕਤੀ ਖਰਚ ਹੋਈ ਹੈ ਅਤੇ ਤੁਹਾਨੂੰ ਮੁਆਫੀ ਮਿਲੀ ਜਿੰਨੀ ਪੌਲੁਸ ਦੇ ਉੱਤੇ ਕੀਤੀ ਗਈ ਸੀ। ਤੁਹਾਡੇ ਕੋਲ ਇੱਕ ਰੋਚਕ ਭਰੀ ਗਵਾਹੀ ਨਹੀ ਹੋ ਸਕਦੀ ਜੇ ਤੁਸੀ ਸਚਿਆਈ ਦੇ ਵਿੱਚ ਮਸੀਹ ਨੂੰ ਨਹੀ ਜਾਣਦੇ। ਇਹ ਗਵਾਹੀ ਜੋ ਕੁਝ ਤੁਸੀ ਕੀਤਾ ਹੈ ਉਸਦੀ ਬਜਾਏ ਪਰਮੇਸ਼ੁਰ ਨੇ ਜੋ ਕੁਝ ਕੀਤਾ ਹੈ ਉਸਦੇ ਬਾਰੇ ਵਿੱਚ ਹੈ। ਇਹ ਉਸਦੀ ਤਾਕਤ ਹੈ, ਉਸਦਾ ਪ੍ਰੇਮ ਹੈ, ਅਤੇ ਉਸਦੀ ਮੁਆਫੀ ਹੈ ਜਿਹਡ਼ੀ ਸਾਨੂੰ ਦਲੇਰ ਬਣਾਉਂਦੀ ਹੈ। ਤੁਸੀ ਇਸਨੂੰ ਆਪਣੇ ਦਿਲੋ-ਦਿਮਾਗ ਦੇ ਨਾਲ ਕਹਿ ਸਕਦੇ ਹੋ ਜਿਵੇਂ ਪੌਲੁਸ ਨੇ ਕਿਹਾ, ” ਮੈਂ ਸ਼ਰਮਾਉਂਦਾ ਨਹੀ ਹਾਂ।”
ਰੋਮੀਆਂ ਨੂੰ 1:8-17
8 ਸਭ ਤੋਂ ਪਹਿਲਾਂ ਤਾਂ ਮੈਂ ਯਿਸੂ ਮਸੀਹ ਰਾਹੀਂ ਤੁਹਾਡੇ ਸਭਨਾਂ ਲਈ ਆਪਣੇ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ, ਕਿਉਂਕਿ ਸਾਰੀ ਦੁਨੀਆਂ ਵਿੱਚ ਲੋਕ ਤੁਹਾਡੇ ਮਹਾਨ ਵਿਸ਼ਵਾਸ ਬਾਰੇ ਗੱਲਾਂ ਕਰ ਰਹੇ ਹਨ। 9-10 ਮੈਂ ਹਰ ਵੇਲੇ ਆਪਣੀਆਂ ਪ੍ਰਾਰਥਨਾ ਵਿੱਚ ਤੁਹਾਨੂੰ ਯਾਦ ਕਰਦਾ ਹਾਂ। ਪਰਮੇਸ਼ੁਰ ਜਾਣਦਾ ਹੈ ਕਿ ਇਹ ਸੱਚ ਹੈ। ਇੱਕ ਪਰਮੇਸ਼ੁਰ ਹੀ ਹੈ ਜਿਸਦੇ ਪੁੱਤਰ ਦੀ ਖੁਸ਼ਖਬਰੀ ਬਾਰੇ ਦੱਸੱਕੇ ਮੈਂ ਆਪਣੇ ਦਿਲੋਂ ਉਸ ਦੀ ਸੇਵਾ ਕਰਦਾ ਹਾਂ। ਮੈਂ ਉਸ ਅੱਗੇ ਲਗਾਤਾਰ ਪ੍ਰਾਰਥਨਾ ਕਰਦਾ ਹਾਂ ਕਿ ਉਸਦੀ ਇੱਛਾ ਅਨੁਸਾਰ ਮੈਨੂੰ ਤੁਹਾਡੇ ਕੋਲ ਆਉਣ ਦੀ ਆਗਿਆ ਦਿੱਤੀ ਜਾਵੇਗੀ। 11 ਮੈਂ ਤੁਹਾਨੂੰ ਮਿਲਣ ਲਈ ਉਤਸੁਕ ਹਾਂ ਅਤੇ ਤੁਹਾਨੂੰ ਬਲਵਾਨ ਬਨਾਉਣ ਲਈ ਕੁਝ ਆਤਮਕ ਤੋਹਫ਼ੇ ਦੇਣਾ ਚਾਹੁੰਦਾ ਹਾਂ। 12 ਅਸੀਂ ਆਪਣੇ ਆਪ ਨੂੰ ਵਿਸ਼ਵਾਸ ਰਾਹੀਂ ਪਰਸਪਰ ਤਾਕਤਵਰ ਬਣਾ ਸੱਕਦੇ ਹਾਂ ਇਸ ਵਿਸ਼ਵਾਸ ਤੋਂ ਮੇਰਾ ਭਾਵ, ਜਿਹੜਾ ਤੁਹਾਨੂੰ ਤੇ ਮੈਨੂੰ ਹੈ।13 ਭਰਾਵੋ ਅਤੇ ਭੈਣੋ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਬੜੀ ਵਾਰ ਤੁਹਾਡੇ ਕੋਲ ਆਉਣ ਦੀ ਯੋਜਨਾ ਬਣਾਈ ਪਰ ਹੁਣ ਤੱਕ ਮੈਨੂੰ ਆਗਿਆ ਨਹੀਂ ਸੀ ਦਿੱਤੀ ਗਈ। ਮੈਂ ਤੁਹਾਨੂੰ ਮਿਲਣਾ ਚਾਹੁੰਨਾ ਤਾਂ ਜੋ ਮੈਂ ਤੁਹਾਡੇ ਆਤਮਕ ਵਾਧੇ ਵਿੱਚ ਤੁਹਾਡੀ ਸਹਾਇਤਾ ਕਰ ਸੱਕਾਂ ਉਵੇਂ ਜਿਵੇਂ ਮੈਂ ਹੋਰਨਾਂ ਕੌਮਾਂ ਵਿੱਚ ਲੋਕਾਂ ਦੀ ਸਹਾਇਤਾ ਕੀਤੀ ਹੈ।14 ਸਭ ਲੋਕਾਂ ਦੀ, ਯੂਨਾਨੀਆਂ ਅਤੇ ਗੈਰ-ਯੂਨਾਨੀਆਂ, ਬੁੱਧੀਵਾਨ ਅਤੇ ਮੂਰਖ ਲੋਕਾਂ ਦੀ, ਸੇਵਾ ਕਰਨੀ ਮੇਰਾ ਫ਼ਰਜ਼ ਹੈ। 15 ਇਸੇ ਲਈ ਮੈਂ ਤੁਹਾਨੂੰ ਵੀ, ਜਿਹੜੇ ਰੋਮ ਵਿੱਚ ਹੋ, ਖੁਸ਼ਖਬਰੀ ਦੇਣ ਦਾ ਇੱਛੁਕ ਹਾਂ।16 ਮੈਨੂੰ ਖੁਸ਼ਖਬਰੀ ਤੇ ਮਾਣ ਹੈ। ਇਹ ਉਹ ਤਾਕਤ ਹੈ, ਜਿਹੜੀ ਪਰਮੇਸ਼ੁਰ ਉਨ੍ਹਾਂ ਸਭਨਾਂ ਨੂੰ ਬਚਾਉਣ ਲਈ ਇਸਤੇਮਾਲ ਕਰਦਾ ਹੈ, ਜਿਹੜੇ ਵਿਸ਼ਵਾਸ ਕਰਦੇ ਹਨ, ਪਹਿਲਾਂ ਯਹੂਦੀਆਂ ਨੂੰ ਅਤੇ ਗੈਰ ਯਹੂਦੀਆਂ ਨੂੰ ਵੀ ਬਚਾਉਣ ਲਈ ਇਸਤੇਮਾਲ ਕਰਦਾ ਹੈ। 17 ਖੁਸ਼ਖਬਰੀ ਇਹ ਵਿਖਾਉਂਦੀ ਹੈ ਕਿ ਪਰਮੇਸ਼ੁਰ ਕਿਵੇਂ ਲੋਕਾਂ ਨੂੰ ਧਰਮੀ ਬਣਾਉਂਦਾ ਹੈ। ਪਰਮੇਸ਼ੁਰ ਆਪਣੇ ਲੋਕਾਂ ਨੂੰ ਵਿਸ਼ਵਾਸ ਰਾਹੀਂ ਧਰਮੀ ਬਣਾਉਂਦਾ ਹੈ। ਜਿਵੇਂ ਕਿ ਪੋਥੀਆਂ ਵਿੱਚ ਆਖਿਆ ਗਿਆ ਹੈ, “ਜਿਹੜਾ ਮਨੁੱਖ ਨਿਹਚਾ ਨਮਿੱਤ ਧਰਮੀ ਹੈ ਉਹ ਹਮੇਸ਼ਾ ਜਿਉਂਦਾ ਰਹੇਗਾ।” [a]
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
