ਰੋਜਾਨਾਂ ਦਾ ਭਗਤੀ ਦਾ ਵੀਡੀਓ
ਮੂਸਾ ਪ੍ਰ੍ਮੇਸ਼ੇਰ ਨੂੰ ਮਿਲਦਾ ਹੈ
ਹਰ ਇੱਕ ਮਹਾਨ ਆਗੂ ਦੀ ਜਿੰਦਗੀ ਵਿਚ ਇੱਕ ਖਾਸ ਪਲ ਆਉਂਦਾ ਹੈ. ਇਸ ਖਾਸ ਪਲ ਤੋਂ ਬਿਨ੍ਹਾਂ ਲੋਕ ਆਗੂ ਦੇ ਪਿਛੇ ਚਲ ਨਹੀ ਪਾਉਂਦੇ ਹਨ, ਕਿਉਂਕਿ ਉਹ ਉਸ ਨੂੰ ਸਮਝਦੇ ਨਹੀ ਹਨ. ਇਹ ਉਨ੍ਹਾਂ ਲਈ ਸੋਚਣਾ ਔਖਾ ਹੁੰਦਾ ਹੈ ਕਿ ਜੋ ਕੁਝ ਆਗੂ ਕਰ ਰਿਹਾ ਹੈ, ਉਹ ਕਿਉਂ ਕਰ ਰਿਹਾ ਹੈ. ਇਹ ਖਾਸ ਪਲ ਇੱਕ ਵਿਆਕੀ ਦੇ ਜੀਵਨ ਦੀ ਅਗੁਵਾਈ ਦੇ ਲਈ ਦਿਸ਼ਾ ਨਿਰਧਾਰਿਤ ਕਰਦਾ ਹੈ. ਇਹ ਉਹ ਹੈ ਜੋ ਕਿ ਇੱਕ ਵਿਅਕਤੀ ਦੇ ਜੀਵਨ ਦੇ ਜਜਬੇ ਨੂੰ ਦਿਖਾਉਂਦਾ ਹੈ.
ਕਯੀ ਸਾਲ ਪਹਿਲਾਂ ਡਾਨ ਕਵੇਲ, ਜੋ ਕਿ ਅਮਰੀਕਾ ਦਾ ਉਪ ਰਾਸ਼ਟਰਪਤੀ ਸੀ, ਉਸਨੇ ਆਪਣੀ ਜੀਵਨੀ ਲਿਖੀ. ਉਸ ਨੇ ਦਸਿਆ ਕਿ ਕਿਵੇਂ ਮੀਡਿਆ ਨੇ ਉਸ ਨੂੰ ਹਮੇਸ਼ਾਂ ਗਲਤ ਸਮਝਿਆ. ਕਈ ਵਾਰ ਮੀਡਿਆ ਨੇ ਉੱਪ ਰਾਸ਼ਟਰਪਤੀ ਕਵੇਲ ਨੂੰ ਮੂਰਖ ਸਿਧ ਕਰਣ ਦੀ ਕੋਸ਼ਿਸ ਕੀਤੀ. ਪਰ ਉਹ ਲੋਕ ਜੋ ਉੱਪ ਰਾਸ਼ਟਰਪਤੀ ਨੂੰ ਜਾਣਦੇ ਸਨ ਉਨ੍ਹਾਂ ਦੇ ਅਨੁਸਾਰ ਉਹ ਆਪਣੇ ਸਮੇਂ ਦੇ ਸਭ ਤੋਂ ਸੂਝਵਾਨ ਅਤੇ ਸੋਚਣ ਵਾਲੇ ਆਗੂਆਂ ਵਿਚੋਂ ਸਨ. ਉੱਪ ਰਾਸਟਰਪਤੀ ਦੇ ਅਨੁਸਾਰ ਮੀਡਿਆ ਉਨ੍ਹਾਂ ਨੂੰ ਗਲਤ ਇਸ ਲਈ ਸਮਝਦਾ ਸੀ, ਕਿਉਂਕਿ ਉਨ੍ਹਾਂ ਦਾ ਕਦੇ ਵੀ ਮੀਡਿਆ ਦੇ ਸਾਹਮਣੇ ਖਾਸ ਪਲ ਨਹੀ ਆਇਆ ਸੀ.
ਇੱਕ ਆਗੂ ਦੀ ਕਾਮਯਾਬੀ ਲੋਕਾਂ ਦੀ ਸੋਚ ਦੇ ਅਨੁਸਾਰ ਉੱਪਰ ਵੀ ਚਲੀ ਜਾਂਦੀ ਹੈ ਅਤੇ ਨੀਵੀਂ ਵੀ ਹੋ ਜਾਂਦੀ ਹੈ. ਇਹ ਸਭ ਸਮਿਆਂ ਦੇ ਇੱਕ ਸਭ ਤੋਂ ਮਹਾਨ ਆਗੂ ਮੂਸਾ ਦੇ ਜੀਵਨ ਵਿਚ ਸਚ ਸੀ. ਉਸਨੇ ਇਸਰਾਇਲੀ ਲੋਕਾਂ ਨੂੰ ਗੁਲਾਮੀ ਅਤੇ ਬੰਧੁਵਾਈ ਤੋਂ ਛੁਡਾਇਆ. ਉਹ ਇਤਹਾਸ ਦੇ ਇੱਕ ਯੋਜਨਾਬਦ ਸਮੇਂ ਵਿਚ ਪ੍ਰਮੇਸ਼ਰ ਦਾ ਇੱਕ ਬਰਤਨ ਸੀ. ਪਰ, ਮੂਸਾ ਦਾ ਪ੍ਰਮੇਸ਼ਰ ਦੇ ਨਾਲ ਇੱਕ ਸਾਹਮਣਾ ਹੋਇਆ ਜੋ ਕਿ ਉਸਦਾ ਇੱਕ ਖਾਸ ਸਮਾਂ ਬਣ ਗਿਆ. ਉਹ ਮਿਦਾਨੀ ਰੇਗਿਸਥਾਨ ਵਿਚ ਇੱਕ ਗਰੀਬ ਚਰਵਾਹਾ ਸੀ. ਉਸ ਨੂੰ ਇੱਕ ਪਹਾੜ ਤੇ, ਪ੍ਰਮੇਸ਼ਰ ਨੇ ਆਪਣੇ ਆਪ ਨੂੰ ਉਸ ਉਪਰ ਪ੍ਰਗਟ ਕੀਤਾ. ਇੱਕ ਝਾੜੀ ਸੀ ਜਿਸ ਨੂੰ ਅੱਗ ਲੱਗੀ ਹੋਈ ਸੀ ਪਰ ਉਹ ਭਸਮ ਨਹੀ ਹੋ ਰਹੀ ਸੀ. ਪ੍ਰਮੇਸ਼ਰ ਝਾੜੀ ਵਿਚ ਸੀ. ਇੱਕ ਵਾਰ ਜਦ ਪ੍ਰਮੇਸ਼ਰ ਨੇ ਉਸ ਦਾ ਧਿਆਨ ਖਿਚਿਆ, ਉਸ ਨੇ ਮੂਸਾ ਨੂੰ ਨਾਮ ਲੈ ਕੇ ਬੁਲਾਇਆ. ਮੂਸਾ ਕਦੇ ਵੀ ਪ੍ਰਮੇਸ਼ਰ ਦੇ ਨਾਲ ਉਸ ਦੇ ਸਾਮ੍ਹਣੇ ਤੋਂ ਉਪਰ ਨਹੀ ਉਠ ਪਾਇਆ. ਇਹ ਇੱਕ ਇਹੋ ਜਿਹਾ ਤਜਰਬਾ ਸੀ ਜੋ ਕਿ ਉਸਦੇ ਜੀਵਨ ਅਤੇ ਸੇਵਕਾਈ ਦੇ ਲਈ ਖਾਸ ਪਲ ਸੀ.
ਪ੍ਰਮੇਸ਼ਰ ਨੇ ਆਪਣਾ ਸੁਭਾਅ ਅਤੇ ਚਰਿੱਤਰ ਮੂਸਾ ਤੇ ਪ੍ਰਗਟ ਕੀਤਾ. ਉਸ ਨੇ ਉਸ ਨੂੰ ਕਿਹਾ, “ ਹੋਰ ਨੇੜੇ ਨਾ ਆ. ਆਪਣੀ ਜੁੱਤੀ ਉਤਾਰ ਦੇ. ਕਿਉਂਕਿ ਜਿਹੜੀ ਜਗ੍ਹਾ ਤੇ ਤੂੰ ਖੜਾ ਹੈ ਉਹ ਪਵਿੱਤਰ ਭੂਮੀ ਹੈ.” (ਕੂਚ ੩:੫) ਸਭ ਤੋਂ ਪਹਿਲਾ ਗੁਣ ਜਿਸ ਨੂੰ ਮੂਸਾ ਨੇ ਜਾਣਿਆ, ਕਿ ਉਹ ਇੱਕ ਪਵਿੱਤਰ ਪ੍ਰਮੇਸ਼ਰ ਹੈ. ਉਹ ਇਸ ਗੱਲ ਤੋਂ ਕਦੇ ਵੀ ਉੱਪਰ ਨਹੀ ਉਠ ਪਾਇਆ. ਜਦ ਪ੍ਰਮੇਸ਼ਰ ਆਉਂਦਾ ਹੈ, ਤਾਂ ਪਵਿੱਤਰਤਾ ਆਉਂਦੀ ਹੈ. ਜਦ ਅਸੀਂ ਪ੍ਰਮੇਸ਼ਰ ਦੀ ਹਜੂਰੀ ਵਿਚ ਖੜੇ ਹੁੰਦੇ ਹਾਂ, ਅਸੀਂ ਪ੍ਰਮੇਸ਼ਰ ਦੀ ਸੰਪੂਰਨ ਪਵਿਤਰਤਾ ਵਿਚ ਖੜੇ ਹੁੰਦੇ ਹਾਂ. ਉਸ ਵਿਚ ਕੋਈ ਵੀ ਅਸੁਧਤਾ, ਜਾਂ ਮਿਲਾਵਟ ਨਹੀ ਹੈ. ਜਦ ਅਸੀਂ ਪ੍ਰਮੇਸ਼ਰ ਦਾ ਸਾਹਮਣਾ ਕਰਦੇ ਹਾਂ. ਅਸੀਂ ਫਿਰ ਉਹੀ ਕਰੀਏ ਜੋ ਮੂਸਾ ਨੇ ਕੀਤਾ, ਹਰ ਚੀਜ ਨੂੰ ਆਪਣੇ ਜੀਵਨ ਵਿਚੋਂ ਹਟਾ ਦੇਈਏ ਜੋ ਸਾਨੂੰ ਪਵਿੱਤਰ ਭੂਮੀ ਤੇ ਪੈਰ ਰਖਣ ਤੋਂ ਰੋਕਦੀ ਹੈ ਅਤੇ ਸਾਡੇ ਜੀਵਨ ਨੂੰ ਮਜਬੂਤੀ ਨਾਲ ਖੜੇ ਕਰਨ ਤੋਂ ਰੋਕਦੀ ਹੈ.
ਪਰ ਇੱਕ ਹੋਰ ਵੀ ਪ੍ਰਮੇਸ਼ਰ ਦਾ ਗੁਣ ਸੀ ਜਿਸਨੇ ਮੂਸਾ ਦੇ ਜੀਵਨ ਤੇ ਪ੍ਰਭਾਵ ਪਾਇਆ, ਉਹ ਸੀ, ਉਸਦੀ ਸਦੀਪਕ ਤਾਕਤ. ਜਦ ਪ੍ਰਮੇਸ਼ਰ ਨੇ ਆਪਣੇ ਆਪ ਨੂੰ ਮੂਸਾ ਤੇ ਪ੍ਰਗਟ ਕੀਤਾ, ਉਸ ਨੇ ਕਿਹਾ, ਕਿ ਉਹ, “ਤੇਰੇ ਪਿਤਾ ਅਬਰਾਹਾਮ ਅਤੇ ਇਸਹਾਕ ਅਤੇ ਯਾਕੂਬ ਦਾ ਪ੍ਰਮੇਸ਼ਰ ਹੈ.” ਇਸ ਤੇ ਮੂਸਾ ਨੇ ਆਪਣਾ ਚਿਹਰਾ ਲੁਕਾ ਲਿਆ, ਕਿਉਂਕਿ ਉਹ ਪ੍ਰਮੇਸ਼ਰ ਵੱਲ ਵੇਖਣ ਤੋਂ ਡਰਦਾ ਸੀ( ਕੂਚ ੩:੬) ਮੂਸਾ ਨੇ ਅਬਰਾਹਮ, ਇਸਹਾਕ ਅਤੇ ਯਾਕੂਬ ਦੀਆਂ ਕਹਾਣੀਆ ਨੂੰ ਬਚਪਨ ਵਿਚ ਸੁਣਿਆ ਹੋਵੇਗਾ ਜਦ ਉਹ ਜਾਵਾਨ ਲੜਕਾ ਸੀ. ਅਤੇ ਹੁਣ ਉਹੀ ਪ੍ਰਮੇਸ਼ਰ ਜਿਸ ਨੇ ਏਨੇ ਅਜੀਬ ਢੰਗ ਦੇ ਨਾਲ ਨਾਲ ਕੰਮ ਕੀਤੇ ਸਨ, ਉਹ ਆਪਣੇ ਆਪ ਨੂੰ ਮੂਸਾ ਤੇ ਪ੍ਰਗਟ ਕਰ ਰਿਹਾ ਸੀ. ਸਿੱਟੇ ਵਜੋਂ ਮੂਸਾ ਡਰ ਗਿਆ. ਉਹ ਇੱਕ ਮਹਾਨ ਪ੍ਰਮੇਸ਼ਰ, ਸਦੀਪਕ ਪ੍ਰਮੇਸ਼ਰ ਅਤੇ ਸਰਵ ਸ਼ਕਤੀਮਾਨ ਪ੍ਰਮੇਸ਼ਰ ਦੀ ਹਜੂਰੀ ਵਿਚ ਖੜਾ ਸੀ. ਮੂਸਾ ਇਸ ਘਟਨਾ ਤੋਂ ਬਾਅਦ ਕਦੇ ਉਹੋ ਜਿਹਾ ਨਹੀ ਰਿਹਾ ਹੋਵੇਗਾ.
ਮੂਸਾ ਨੇ ਇਹ ਵੀ ਜਾਣਿਆ ਕਿ ਉਹ ਸਰਬਸ਼ਕਤੀਮਾਨ ਪ੍ਰਮੇਸ਼ਰ, ਪਵਿੱਤਰ ਪ੍ਰਮੇਸ਼ਰ ਦਯਾ ਦਾ ਵੀ ਪ੍ਰਮੇਸ਼ਰ ਹੈ. ਪ੍ਰਮੇਸ਼ਰ ਨੇ ਮੂਸਾ ਨੂੰ ਕਿਹਾ, “ਮੈਂ ਆਪਣੇ ਲੋਕਾਂ ਦੀ ਦੁਰਦਸ਼ਾ ਮਿਸਰ ਵਿਚ ਸਚੀਂ ਵੇਖੀ ਹੈ. ਮੈਂ ਉਨ੍ਹਾਂ ਨੂੰ ਪੁਕਾਰਦੇ ਹੋਏ ਵੇਖਿਆ ਹੈ ਅਤੇ ਉਨ੍ਹਾਂ ਦੀ ਗੁਲਾਮੀ ਨੂੰ ਵੀ ਵੇਖਿਆ ਹੈ ਅਤੇ ਮੈਂ ਉਨ੍ਹਾਂ ਦੇ ਦੁਖਾਂ ਦੀ ਫਿਕਰ ਕਰਦਾ ਹਾਂ.” (ਕੂਚ ੩:੭) ਲੋਕਾਂ ਨੇ ਸਚਮੁਚ ਸੋਚਿਆ ਹੋਵੇਗਾ ਕਿ ਪ੍ਰਮੇਸ਼ਰ ਉਨ੍ਹਾਂ ਨੂੰ ਭੁਲ ਗਿਆ ਹੈ ਅਤੇ ਜਾਂ ਫਿਰ ਉਹ ਉਨ੍ਹਾਂ ਦੀ ਫਿਕਰ ਨਹੀ ਕਰਦਾ ਹੈ. ਲੇਕਿਨ ਪ੍ਰਮੇਸ਼ਰ ਨੇ ਆਪਣੇ ਆਪ ਨੂੰ ਮੂਸਾ ਤੇ ਅਲਗ ਤਰੀਕੇ ਨਾਲ ਪ੍ਰਗਟ ਕੀਤਾ. ਉਸਨੇਇਹ ਜਾਣਿਆ ਕਿ ਪ੍ਰਮੇਸ਼ਰ ਦਯਾ ਦਾ ਪ੍ਰ੍ਮੇਸ਼ਰ ਹੈ ਅਤੇ ਉਹ ਆਪਣੇ ਲੋਕਾਂ ਦੀ ਚਿੰਤਾ ਕਰਦਾ ਹੈ. ਇਹ ਉਹ ਦਯਾ ਸੀ ਜਿਸਦੇ ਦੁਆਰਾ ਮੂਸਾ ਇਸਰਾਇਲੀ ਲੋਕਾਂ ਨੂੰ ਛੁਡਾਉਣ ਵਾਲਾ ਬਨੇਗਾ. ਮੂਸਾ ਦੀ ਜਿੰਦਗੀ, ਉਸਦੀ ਸੇਵਕਾਈ ਅਤੇ ਉਸਦੀ ਅਗੁਵਾਈ ਕਦੇ ਉਹੋ ਜਿਹੀ ਨਹੀ ਰਹਿ ਗਈ. ਉਹ ਪ੍ਰਮੇਸ਼ਰ ਨੂੰ ਮਿਲਿਆ, ਅਤੇ ਫਿਰ ਉਹ ਉਹੋ ਜਿਹਾ ਨਹੀ ਰਹਿ ਗਿਆ. ਉਸਦੇ ਜੀਵਨ ਅਤੇ ਉਸਦੀ ਸੇਵਕਾਈ ਅਤੇ ਅਗੁਵਾਈ ਕਦੇ ਉਹੋ ਜਿਹੀ ਨਹੀ ਰਹਿ ਗਈ. ਉਹ ਪ੍ਰਮੇਸ਼ਰ ਨੂੰ ਮਿਲਿਆ ਅਤੇ ਉਹ ਕਦੇ ਉਹੋ ਜਿਹਾ ਨਹੀ ਰਹਿ ਗਿਆ. ਇਹ ਉਸਦੇ ਜੀਵਨ ਅਤੇ ਅਗੁਵਾਈ ਦਾ ਇੱਕ ਮਹਾਨ ਪਲ ਸੀ.
ਪ੍ਰਮੇਸ਼ਰ ਦੇ ਆਦਮਿਆ ਤੇ ਔਰਤ ਦੇ ਜੀਵਨ ਵਿਚ ਜਿਹੜੇ ਖਾਸ ਪਲ ਹੁੰਦੇ ਹਨ ਉਹ ਪ੍ਰਮੇਸ਼ਰ ਦੇ ਨਾਲ ਇੱਕ ਤਜਰਬਾ ਹੁੰਦਾ ਹੈ ਜਦ ਉਹ ਪ੍ਰਮੇਸ਼ਰ ਦਾ ਸਾਹਮਣਾ ਕਰਦੇ ਹਨ. ਜਦ ਅਸੀਂ ਉਨ੍ਹਾਂ ਨੂੰ ਮਿਲ ਜਾਣਦੇ ਹਾਂ, ਤਾਂ ਫਿਰ ਕੋਈ ਸਵਾਲ ਨਹੀ ਰਹਿ ਜਾਣਦਾ ਹੈ ਕਿ ਸਾਡਾ ਜੀਵਨ ਕਿਹੋ ਜਿਹਾ ਹੈ. ਇਸਦਾ ਬਿਆਨ ਬੜੀ ਸਫਾਈ ਨਾਲ ਕਰ ਦਿੱਤਾ ਜਾਂਦਾ ਹੈ. ਤੁਸੀਂ ਕੋਣ ਹੋ, ਤੁਸੀਂ ਕਿਹੜੇ ਪਾਸੇ ਨੂੰ ਜਾ ਰਹੇ ਹੋ, ਤੁਹਾਡੀ ਅਗੁਵਾਈ ਇਸ ਗੱਲ ਤੇ ਨਿਰਧਾਰਿਤ ਹੋਵੇਗੀ ਕਿ ਤੁਸੀਂ ਕਿਸ ਨੂੰ ਮਿਲੇ ਹੋ. ਤੁਹਾਡੀ ਜਿੰਦਗੀ ਇਸ ਗੱਲ ਤੋਂ ਸਾਬਿਤ ਨਹੀ ਹੁੰਦੀ ਹੈ ਕਿ ਤੁਸੀਂ ਕੀ ਜਾਣਦੇ ਹੋ ਪਰ ਇਸ ਗਲ ਤੇ ਕਿ ਤੁਸੀਂ ਕਿਸ ਨੂੰ ਜਾਣਦੇ ਹੋ.
ਕੂਚ 3:1-10
ਮੂਸਾ ਦੇ ਸੌਹਰੇ ਦਾ ਨਾ ਯਿਥਰੋ ਸੀ। (ਯਿਥਰੋ ਮਿਦਯਾਨ ਦਾ ਜਾਜਕ ਸੀ।) ਮੂਸਾ ਯਿਥਰੋ ਦੀਆਂ ਭੇਡਾਂ ਦੀ ਰੱਖਵਾਲੀ ਕਰਦਾ ਸੀ। ਇੱਕ ਦਿਨ ਮੂਸਾ ਭੇਡਾਂ ਨੂੰ ਮਾਰੂਥਲ ਦੇ ਪੱਛਮ ਵਾਲੇ ਪਾਸੇ ਲੈ ਗਿਆ। ਮੂਸਾ ਹੋਰੇਬ (ਸਿਨਈ) ਨਾਂ ਦੇ ਪਰਬਤ ਉੱਪਰ ਗਿਆ, ਜਿਹੜਾ ਪਰਮੇਸ਼ੁਰ ਦਾ ਪਰਬਤ ਸੀ। 2 ਉਸ ਪਰਬਤ ਉੱਤੇ, ਮੂਸਾ ਨੇ ਯਹੋਵਾਹ ਦੇ ਦੂਤ ਨੂੰ ਬਲਦੀ ਹੋਈ ਝਾੜੀ ਵਿੱਚ ਦੇਖਿਆ। ਇਹ ਇਉਂ ਵਾਪਰਿਆ।ਮੂਸਾ ਨੇ ਇੱਕ ਝਾੜੀ ਦੇਖੀ ਜਿਹੜੀ ਭਸਮ ਹੋਣ ਤੋਂ ਬਿਨਾ ਬਲ ਰਹੀ ਸੀ। 3 ਇਸ ਲਈ ਮੂਸਾ ਨੇ ਝਾੜੀ ਦੇ ਨੇੜੇ ਜਾਣ ਤੇ ਇਹ ਦੇਖਣ ਦਾ ਨਿਆਂ ਕੀਤਾ ਕਿ ਕੋਈ ਝਾੜੀ ਭਸਮ ਹੋਣ ਤੋਂ ਬਿਨਾ ਬਲਦੀ ਕਿਵੇਂ ਰਹਿ ਸੱਕਦੀ ਹੈ।4 ਯਹੋਵਾਹ ਨੇ ਦੇਖਿਆ ਕਿ ਮੂਸਾ ਝਾੜੀ ਵੱਲ ਦੇਖਣ ਲਈ ਆ ਰਿਹਾ ਸੀ। ਇਸ ਲਈ ਪਰਮੇਸ਼ੁਰ ਨੇ ਮੂਸਾ ਨੂੰ ਝਾੜੀ ਵਿੱਚੋਂ ਅਵਾਜ਼ ਦਿੱਤੀ। ਪਰਮੇਸ਼ੁਰ ਨੇ ਆਖਿਆ, “ਮੂਸਾ, ਮੂਸਾ।”ਅਤੇ ਮੂਸਾ ਨੇ ਆਖਿਆ, “ਹਾਂ ਯਹੋਵਾਹ।”5 ਤਾਂ ਯਹੋਵਾਹ ਨੇ ਆਖਿਆ, “ਹੋਰ ਨੇੜੇ ਨਾ ਆਵੀਂ। ਆਪਣੀਆਂ ਜੁੱਤੀਆਂ ਲਾਹ ਲੈ। ਜਿਸ ਥਾਂ ਉੱਤੇ ਤੂੰ ਖਲੋਤਾ ਹੈਂ, ਉਹ ਮੇਰੇ ਇਸ ਥਾਂ ਤੇ ਹੋਣ ਕਾਰਣ ਪਵਿੱਤਰ ਹੈ। 6 ਮੈਂ ਤੇਰੇ ਪੁਰਖਿਆਂ ਦਾ ਪਰਮੇਸ਼ੁਰ ਹਾਂ। ਮੈਂ ਅਬਰਾਹਾਮ ਦਾ ਪਰਮੇਸ਼ੁਰ, ਇਸਹਾਕ ਦਾ ਪਰਮੇਸ਼ੁਰ ਤੇ ਯਾਕੂਬ ਦਾ ਪਰਮੇਸ਼ੁਰ ਹਾਂ।”ਮੂਸਾ ਨੇ ਆਪਣਾ ਚਿਹਰਾ ਕੱਜ ਲਿਆ ਕਿਉਂਕਿ ਉਹ ਪਰਮੇਸ਼ੁਰ ਵੱਲ ਦੇਖਣ ਤੋਂ ਡਰਦਾ ਸੀ।7 ਤਾਂ ਯਹੋਵਾਹ ਨੇ ਆਖਿਆ, “ਮੈਂ ਆਪਣੇ ਲੋਕਾਂ ਦੀਆਂ ਉਹ ਮੁਸੀਬਤਾਂ ਦੇਖੀਆਂ ਹਨ ਜੋ ਉਨ੍ਹਾਂ ਨੇ ਮਿਸਰ ਵਿੱਚ ਝੱਲੀਆਂ ਹਨ। ਅਤੇ ਜਦੋਂ ਮਿਸਰੀਆਂ ਨੇ ਉਨ੍ਹਾਂ ਨੂੰ ਦੁੱਖ ਦਿੱਤੇ ਮੈਂ ਉਨ੍ਹਾਂ ਦੀ ਪੁਕਾਰ ਸੁਣ ਲਈ ਹੈ। ਮੈਨੂੰ ਉਨ੍ਹਾਂ ਦੇ ਦੁੱਖ ਦਾ ਪਤਾ ਹੈ। 8 ਹੁਣ ਮੈਂ ਹੇਠਾਂ ਜਾਵਾਂਗਾ ਅਤੇ ਆਪਣੇ ਲੋਕਾਂ ਨੂੰ ਮਿਸਰੀਆਂ ਤੋਂ ਬਚਾਵਾਂਗਾ। ਮੈਂ ਉਨ੍ਹਾਂ ਨੂੰ ਇਸ ਧਰਤੀ ਤੋਂ ਕੱਢ ਕੇ ਉਸ ਧਰਤੀ ਤੇ ਲੈ ਜਾਵਾਂਗਾ ਜੋ ਚੰਗੀ ਅਤੇ ਵਿਸ਼ਾਲ ਹੈ ਅਤੇ ਦੁੱਧ ਅਤੇ ਸ਼ਹਿਦ ਜਿਹੀਆਂ ਚੰਗੀਆਂ ਚੀਜ਼ਾਂ ਨਾਲ ਭਰਪੂਰ ਹੈ। ਭਿੰਨ-ਭਿੰਨ ਕੌਮਾਂ ਦੇ ਲੋਕ ਉੱਥੇ ਰਹਿੰਦੇ ਹਨ, ਉਹ ਹਨ; ਕਨਾਨੀ, ਹਿੱਤੀ, ਅਮੋਰੀ, ਫ਼ਰਿੱਜ਼ੀ, ਹਿੱਵੀ ਅਤੇ ਯਬੂਸੀ। 9 ਮੈਂ ਇਸਰਾਏਲ ਦੇ ਲੋਕਾਂ ਦੀ ਪੁਕਾਰ ਸੁਣ ਲਈ ਹੈ। ਮੈਂ ਦੇਖ ਲਿਆ ਹੈ ਕਿ ਮਿਸਰੀਆਂ ਨੇ ਕਿਵੇਂ ਉਨ੍ਹਾਂ ਦਾ ਜਿਉਣਾ ਹਰਾਮ ਕਰ ਦਿੱਤਾ ਹੈ। 10 ਇਸ ਲਈ ਹੁਣ ਮੈਂ ਤੈਨੂੰ ਫ਼ਿਰਊਨ ਵੱਲ ਭੇਜ ਰਿਹਾ ਹਾਂ। ਜਾਹ, ਮੇਰੇ ਬੰਦਿਆਂ, ਇਸਰਾਏਲ ਦੇ ਲੋਕਾਂ ਦੀ ਮਿਸਰ ਤੋਂ ਬਾਹਰ ਜਾਣ ਵਿੱਚ ਅਗਵਾਈ ਕਰ।”
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
