Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਕਿਊਬਾ ਦੇ ਵਿੱਚ ਇੱਕ ਭਾਰਤੀ

ਜਦ ਮੈ ਪੂਰੇ ਸੰਸਾਰ ਦੀ ਯਤਾਰਾ ਕਰਦਾ ਹਾਂ ਤਾਂ ਮੈ ਦੂਸਰੇ ਦੇਸ਼ਾ ਦੇ ਇਤਹਾਸ ਨੂੰ ਸਿੱਖਣਾ ਪਸੰਦ ਕਰਦਾ ਹਾਂ ਜਿਹਨਾ ਦਾ ਸਬੰਧ ਮਸੀਹਤ ਦੇ ਨਾਲ ਹੁੰਦਾ ਹੈ। ਕਈ ਵਾਰ ਉਹ ਇਤਹਾਸ ਬਹੁਤਾ ਵਧੀਆ ਨਹੀ ਹੁੰਦਾ ਹੈ।
ਕਈ ਸਾਕ ਪਹਿਲਾਂ ਮੈ ਕਿਊਬਾ ਦੇ ਇੱਚ ਇੱਕ ਪਰਚਾਰ ਦੀ ਸਭਾ ਲੈ ਰਿਹਾ ਸੀ ਪਰਮੇਸ਼ਵਰ ਨੇ ਉਸ ਥਾਂ ਦੇ ਉੱਤੇ ਬਹੁਤ ਹੀ ਵਿਸ਼ੇਸ਼ ਕੰਮ ਕੀਤਾ। ਬਹੁਤ ਸਾਰੇ ਮਸੀਹ ਦੇ ਵਿੱਚ ਆਏ ਅਤੇ ਸ਼ਾਮ ਦੇ ਅਸੀ ਸ਼ਹਿਰ ਦੇ ਵਿੱਚ ਪਰਚਾਰ ਕਰਦੇ ਸੀ ਜਿੱਤੇ ਅਸੀ ਠਹਿਰੇ ਹੋਏ ਸੀ। ਪਰ ਦਿਨ ਦੇ ਸਮੇ ਅਸੀ ਸੇਵਕਾਈ ਕਰਨ ਵਾਸਤੇ ਨੇੜੇ ਦੇ ਇੱਕ ਸਮੁੰਦਰ ਦੇ ਕੰਢੇ ਵਾਲੇ ਸ਼ਹਿਰ ਦੇ ਵਿੱਚ ਜਾਇਆ ਕਰਦੇ ਸੀ।
ਉਹ ਛੋਟੇ ਸ਼ਹਿਰ ਦੇ ਵਿੱਚ ਪਰਮੇਸ਼ਵਰ ਦੇ ਆਤਮਾ ਦਾ ਇੱਕ ਵਿਸ਼ੇਸ ਕੰਮ ਹੋ ਰਿਹਾ ਸੀ ਬਹੁਤ ਸਾਰੇ ਲੋਕਾਂ ਨੇ ਖੂਸ਼ਖਬਰੀ ਦਾ ਪ੍ਰਤੀ-ਉੱਤਰ ਦਿੱਤਾ। ਪਾਸਟਰ ਨੇ ਕਿਹਾ, “ਇਸ ਤਰਾਂ ਲੱਗਦਾ ਹੈ ਕਿ ਜਿਵੇਂ ਸ਼ਹਿਰ ਦੇ ਵਿੱਚਕਾਰ ਇੱਕ ਆਤਮਿਕ ਧਮਾਕਾ ਹੋ ਗਿਆ ਹੈ”। ਦੁਪਿਹਰ ਦੇ ਖਾਣੇ ਤੋਂ ਬਾਅਦ ਦੇ ਵਿੱਚ ਉਹ ਸਾਨੂੰ ਇੱਕ ਇਤਹਾਸਿਕ ਜਗ੍ਹਾ ਦੇ ਉੱਤੇ ਲੈਕੇ ਗਿਆ। ਜਿਸ ਨੂੰ ਵੇਖਣ ਦੇ ਵਾਸਤੇ ਅਸੀ ਬਹੁਤ ਹੀ ਉਤਾਵਲੇ ਸੀ। ਉੱਥੇ ਇੱਕ ਭਾਰਤੀ ਆਦਮੀ ਦੀ ਮੂਰਤੀ ਸੀ ਜੋ ਚੋਨਤੁਸਿਟaਦੋਰਸ ਦੇ ਵਿਰੋਧ ਦੇ ਵਿੱਚ ਖੜਾ ਸੀ। ਜੋ ਸਪੇਨਅਰਡ ਸਨ ਉਹਨਾਂ ਨੇ ਉਥੋ ਦੇ ਸਾਰੇ ਵਾਸੀਆਂ ਨੂੰ ਮਸੀਹ ਬਨਾਉਣ ਦੀ ਕੋਸ਼ਿਸ਼ ਕੀਤੀ ਸੀ ਜਦ ਉਹ ਉਸ ਟਾਪੂ ਦੇ ਉੱਤੇ ਪਹੁੰਚੇ। ਪਰ ਜਦ ਉਹਨਾਂ ਨੇ ਮਸੀਹੀ ਬਣਨ ਤੋ ਮਨਾਂ ਕਰ ਦਿੱਤਾ ਤਾਂ ਅਕਸਰ ਹੀ ਉਹਨਾਂ ਨੂੰ ਫਾਸੀ ਲਗਾ ਦਿੱਤੀ ਜਾਦੀ ਸੀ। ਸਪੇਨਅਰਡ ਨੇ ਉਹਨਾਂ ਨੂੰ ਮੋਕਾ ਦਿੱਤਾ ਕਿ ਉਹ ਹਾਲੇ ਵੀ ਇਨਕਾਰ ਕਰਨ ਤੇ ਮਸੀਹ ਬਣ ਜਾਣ। ਪਰ ਉਹਨਾਂ ਨੇ ਮਸੀਹੀ ਬਨਣ ਤੋ ਮਨ੍ਹਾ ਕਰ ਦਿੱਤਾ ਅਤੇ ਉਹ ਮਾਰ ਦਿੱਤੇ ਗਏ।
ਪਰ ਇੱਕ ਭਾਰਤੀ ਜਿਸ ਨੂੰ ਫਾਸੀਂ ਲਗਾਈ ਜਾਣ ਵਾਲੀ ਸੀ, ਕਿਉਕਿ ਉਹ ਮਸੀਹ ਨਹੀ ਸੀ ਬਣਿਆ ਅਤੇ  ਉਹ ਨੂੰ ਇੱਕ ਆਖਰੀ ਮੋਕਾ ਦਿੱਤਾ।
ਕੀ ਤੂੰ ਮਸੀਹੀ ਬਣੇਗਾ ਕਿ ਤੂੰ ਜੀ ਸਕੇ? ਭਾਰਤੀ ਨੇ ਆਪਣੇ ਫਾਸੀਂ ਲਾਉਣ ਵਾਲਿਆ ਨੂੰ ਪੁੱਛਿਆ, “ਕੀ ਤੁਸੀ ਮਸੀਹੀ ਹੋ?”
“ਹਾਂ ਬੇਸ਼ੱਕ ਉਹਨਾ ਨੇ ਉੱਤਰ ਦਿੱਤਾ” ਭਾਰਤੀ ਨੇ ਫਿਰ ਕਿਹਾ, “ਜੇਕਰ ਤੁਸੀ ਮਸੀਹੀ ਹੋ ਤਾਂ ਮੈ ਮਰ ਕੇ ਨਰਕ ਵਿੱਚ ਜਾਣਾ ਪਸੰਦ ਕਰਾਗਾਂ”। ਉਸ ਦੀ ਕਹਾਣੀ ਨੇ ਮੇਰੇ ਦਿਲ ਨੂੰ ਤੋੜ ਦਿੱਤਾ ਪਰ ਮੈ ਮਹਿਸੂਸ ਕੀਤਾ ਕਿ ਅਕਸਰ ਹੀ ਇਹ ਕਿੰਨੀ ਸੱਚੀ ਹੈ। ਇੱਕ ਸੱਤਰ ਹੈ ਜਿਸ ਦੇ ਦੁਆਰਾ ਮਸੀਅਤ ਦਾ ਨਿਆਂ ਹੁੰਦਾ ਹੈ ਅਤੇ ਉਹ ਹੈ ਸਾਡਾ ਜੀਵਨ। ਮੈ ਹੈਰਾਨ ਹੁੰਦਾ ਹਾਂ ਕਿ ਕਿਹੜੇ ਫੇਸਲੇ ਉਹ ਸਾਡੇ ਜੀਵਨ ਸਾਡੇ ਚਰਿੱਤਰ ਅਤੇ ਸਾਡੇ ਵਿਵਹਾਰ ਦੇ ਅਦਾਰ ਦੇ ਉੱਤੇ ਲੈਣਗੇ। ਅਗਰ ਉਹ ਨਰਕ ਚੁਣਨਾ ਪਸੰਦ ਕਰਦੇ ਹਨ ਤਾਂ ਇਹ ਉਹਨਾਂ ਦੇ ਵਿਧਰੋਹ ਦੀ ਵਜ੍ਹਾ ਦੇ ਨਾਕ ਹੋਵੇ ਨਾ ਕਿ ਸਾਡੀ ਪਖੰਡੀ ਮਸੀਅਤ ਦੀ ਵਜ੍ਹਾ ਦੇ ਨਾਲ ਹੋਵੇ।
ਸਾਡਾ ਚਰਿੱਤਰ ਅਤੇ ਸਾਡਾ ਜੀਵਨ ਇਹੋ ਜਿਹਾ ਹੋਣਾ ਚਾਹੀਦਾ ਹੈ ਕਿ ਲੋਕਾਂ ਨੂੰ ਯਿਸੂ ਦੀ ਵੱਲ ਖਿੱਚੇ ਅਤੇ ਉਹਨਾਂ ਨੂੰ ਵਿਧਰੋਹ ਦੇ ਵਿੱਚ ਨਾ ਲੈਕੇ ਜਾਵੇ। ਤੁਸੀ ਕਿਉ ਨਹੀ ਅੱਜ ਪਰਮੇਸ਼ਵਰ ਨੂੰ ਕਹਿੰਦੇ ਕਿ ਉਹ ਤੁਹਾਡੇ ਦਿਲ ਵਿੱਚ ਕੰਮ ਕਰੇ ਉਸ ਨੂੰ ਕਹੋ ਕਿ ਉਹ ਤਹਾਨੂੰ ਇਹੋ ਜਿਹਾ ਵਿਅਕਤੀ ਬਣਾਵੇ ਜਿਹੜਾ ਲੋਕਾਂ ਨੂੰ ਮਸੀਹ ਦੀ ਵੱਲ ਖਿੱਚੇ। ਤੁਹਡੀ ਜਿੰਦਗੀ ਮਸੀਹ ਦੇ ਵਾਸਤੇ ਇੱਕ ਸਾਕਰਾਤਮਿਕ ਗਵਾਹ ਬਣ ਸਕਦੀ ਹੈ ਅਤੇ ਨਾਕਰਾਤਮਿਕ ਨਾ ਬਣੇ। ਤੁਹਡੀ ਕਿਹੋ ਜਿਹੀ ਹੈ?

ਯਹੋਸ਼ੁਆ 1:1-9

ਮੂਸਾ ਯਹੋਵਾਹ ਦਾ ਸੇਵਕ ਸੀ। ਨੂਨ ਦਾ ਪੁੱਤਰ ਯਹੋਸ਼ੁਆ ਮੂਸਾ ਦਾ ਸਹਾਇਕ ਸੀ। ਮੂਸਾ ਦੀ ਮੌਤ ਤੋਂ ਬਾਦ ਯਹੋਵਾਹ ਨੇ ਯਹੋਸ਼ੁਆ ਨਾਲ ਗੱਲ ਕੀਤੀ। ਯਹੋਵਾਹ ਨੇ ਆਖਿਆ, 2 “ਮੇਰਾ ਸੇਵਕ ਮੂਸਾ ਗੁਜ਼ਰ ਗਿਆ ਹੈ। ਹੁਣ ਤੈਨੂੰ ਅਤੇ ਇਨ੍ਹਾਂ ਲੋਕਾਂ ਨੂੰ ਯਰਦਨ ਨਦੀ ਦੇ ਪਾਰ ਜ਼ਰੂਰ ਜਾਣਾ ਚਾਹੀਦਾ ਹੈ। ਤੁਹਾਨੂੰ, ਇਸਰਾਏਲ ਦੇ ਲੋਕਾਂ ਨੂੰ ਉਸ ਧਰਤੀ ਉੱਤੇ ਜਾਣਾ ਚਾਹੀਦਾ ਹੈ ਜਿਹੜੀ ਮੈਂ ਤੁਹਾਨੂੰ ਦੇ ਰਿਹਾ ਹਾਂ। 3 ਮੈਂ ਮੂਸਾ ਨਾਲ ਇਕਰਾਰ ਕੀਤਾ ਸੀ ਕਿ ਮੈਂ ਤੁਹਾਨੂੰ ਇਹ ਧਰਤੀ ਦੇਵਾਂਗਾ। ਇਸ ਲਈ, ਜਿੱਥੇ ਵੀ ਤੁਸੀਂ ਜਾਵੋਂਗੇ ਮੈਂ ਤੁਹਾਨੂੰ ਉਹ ਧਰਤੀ ਦੇਵਾਂਗਾ। 4 ਹਿੱਤੀ ਲੋਕਾਂ ਦੀ ਸਾਰੀ ਧਰਤੀ, ਮਾਰੂਥਲ ਅਤੇ ਲਬਾਨੋਨ ਤੋਂ ਲੈ ਕੇ ਵੱਡੀ ਨਦੀ (ਅਰਥਾਤ ਫ਼ਰਾਤ ਨਦੀ) ਤੱਕ, ਤੁਹਾਡੀ ਹੋਵੇਗੀ। ਇੱਥੋਂ ਲੈ ਕੇ ਪੱਛਮ ਵਿੱਚ ਭੂਮੱਧ ਸਾਗਰ ਤੱਕ (ਅਰਥਾਤ ਉਹ ਥਾਂ ਜਿੱਥੇ ਸੂਰਜ ਛੁਪਦਾ ਹੈ) ਦੀ ਸਾਰੀ ਧਰਤੀ ਤੁਹਾਡੀਆਂ ਸਰਹੱਦਾਂ ਵਿੱਚ ਹੋਵੇਗੀ। 5 ਮੈਂ ਤੁਹਾਡੇ ਨਾਲ ਹੋਵਾਂਗਾ ਉਵੇਂ ਹੀ ਜਿਵੇਂ ਮੈਂ ਮੂਸਾ ਦੇ ਨਾਲ ਸਾਂ। ਜ਼ਿੰਦਗੀ ਭਰ ਕੋਈ ਬੰਦਾ ਤੁਹਾਨੂੰ ਰੋਕ ਨਹੀਂ ਸੱਕੇਗਾ। ਮੈਂ ਤੁਹਾਡਾ ਸਾਥ ਨਹੀਂ ਛੱਡਾਂਗਾ। ਮੈਂ ਤੁਹਾਨੂੰ ਕਦੇ ਨਹੀਂ ਛੱਡਾਂਗਾ।6 “ਯਹੋਸ਼ੁਆ, ਤੈਨੂੰ ਤਾਕਤਵਰ ਅਤੇ ਬਹਾਦਰ ਹੋਣਾ ਚਾਹੀਦਾ ਹੈ! ਤੈਨੂੰ ਇਨ੍ਹਾਂ ਲੋਕਾਂ ਦੀ ਅਗਵਾਈ ਕਰਨੀ ਚਾਹੀਦੀ ਹੈ ਤਾਂ ਜੋ ਇਹ ਆਪਣੀ ਧਰਤੀ ਲੈ ਸੱਕਣ। ਮੈਂ ਇਨ੍ਹਾਂ ਦੇ ਪੁਰਖਿਆਂ ਨਾਲ ਇਕਰਾਰ ਕੀਤਾ ਸੀ ਕਿ ਮੈਂ ਉਨ੍ਹਾਂ ਨੂੰ ਇਹ ਧਰਤੀ ਦੇਵਾਂਗਾ। 7 ਪਰ ਤੈਨੂੰ ਇੱਕ ਹੋਰ ਗੱਲ ਬਾਰੇ ਵੀ ਤਾਕਤਵਰ ਅਤੇ ਬਹਾਦਰ ਹੋਣਾ ਚਾਹੀਦਾ ਹੈ। ਤੈਨੂੰ ਇਹ ਪੱਕ ਕਰਨਾ ਚਾਹੀਦਾ ਹੈ ਕਿ ਤੂੰ ਉਨ੍ਹਾਂ ਆਦੇਸ਼ਾਂ ਦਾ ਪਾਲਣ ਕਰੇ ਜਿਹੜੇ ਤੈਨੂੰ ਮੇਰੇ ਸੇਵਕ ਮੂਸਾ ਨੇ ਦਿੱਤੇ ਸਨ। ਜੇ ਤੂੰ ਪੂਰੀ ਤਰ੍ਹਾਂ ਇਸ ਬਿਵਸਥਾ ਉੱਤੇ ਅਮਲ ਕਰੇਂਗਾ ਤਾਂ ਤੂੰ ਆਪਣੀ ਹਰ ਗੱਲ ਵਿੱਚ ਸਫ਼ਲ ਹੋ ਜਾਵੇਂਗਾ। 8 ਹਮੇਸ਼ਾ ਉਨ੍ਹਾਂ ਗੱਲਾਂ ਨੂੰ ਚੇਤੇ ਰੱਖਣਾ ਜਿਹੜੀਆਂ ਬਿਵਸਥਾ ਦੀ ਪੋਥੀ ਵਿੱਚ ਲਿਖੀਆਂ ਹੋਈਆਂ ਹਨ। ਉਸ ਪੁਸਤਕ ਦਾ ਅਧਿਐਨ ਦਿਨ-ਰਾਤ ਕਰਨਾ। ਫ਼ੇਰ ਤੂੰ ਉਨ੍ਹਾਂ ਗੱਲਾਂ ਨੂੰ ਮੰਨਣ ਬਾਰੇ ਯਕੀਨ ਕਰ ਸੱਕਦਾ ਹੈਂ ਜਿਹੜੀਆਂ ਉੱਥੇ ਲਿਖੀਆਂ ਹੋਈਆਂ ਹਨ। ਜੇ ਤੂੰ ਅਜਿਹਾ ਕਰੇਂਗਾ, ਤਾਂ ਤੂੰ ਜੋ ਕੁਝ ਵੀ ਕਰੇਂਗਾ ਉਸ ਬਾਰੇ ਸਿਆਣਪ ਅਤੇ ਸਫ਼ਲਤਾ ਹਾਸਿਲ ਕਰ ਸੱਕੇਂਗਾ। 9 ਯਾਦ ਰੱਖੀਂ, ਮੈਂ ਤੈਨੂੰ ਤਾਕਤਵਰ ਅਤੇ ਬਹਾਦਰ ਬਣਨ ਦਾ ਆਦੇਸ਼ ਦਿੰਦਾ ਹਾਂ। ਇਸ ਲਈ ਭੈਭੀਤ ਨਾ ਹੋ, ਕਿਉਂਕਿ ਜਿੱਥੇ ਵੀ ਤੂੰ ਜਾਵੇਂਗਾ ਯਹੋਵਾਹ ਤੇਰਾ ਪਰਮੇਸ਼ੁਰ ਤੇਰੇ ਨਾਲ ਹੋਵੇਗਾ।”

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ