ਰੋਜਾਨਾਂ ਦਾ ਭਗਤੀ ਦਾ ਵੀਡੀਓ
੪੮ ਪੱਥਰ ਚਿਲਾ ਉੱਠਣਗੇ
ਕਈ ਸਾਲ ਪਹਿਲਾਂ ਮੈ ਅਲਬਾਨੀਆਂ ਦੇ ਦੇਸ਼ ਦੇ ਵਿੱਚ ਖੁਸ਼ਖਬਰੀ ਦਾ ਪਰਚਾਰ ਕਰ ਰਿਹਾ ਸੀ। ਮੈ ਇੱਕ ਸਹਿਰ ਦੇ ਵਿੱਚ ਸੀ ਜਿੱਥੇ ੯੯% ਜਨਤਾ ਮੁਸਲਮਾਨ ਪਿਛੋਕੜ ਦੇ ਨਾਕ ਸਬੰਧ ਰੱਖਦੀ ਸੀ। ਉੱਥੈ ਮਸੀਹੀ ਲੋਕਾਂ ਦੇ ਛੋਟੇ ਝੁੱਡ ਸਨ। ਉਹ ਸ਼ਹਿਰ ਦੇ ਲੋਕ ਆਪਣੇ ਮਿੱਤਰਾਂ, ਆਪਣੇ ਰਿਸ਼ਤੇਦਾਰਾਂ ਆਪਣੇ ਗਆਢੀਆਂ ਂਨੂੰ ਮਸੀਹ ਵਿੱਚ ਆਉਦਾਂ ਹੋਇਆ ਵੇਖਣ ਵਾਸਤੇ ਭੁੱਖੇ ਸਨ। ਇਹ ਬਹੁਤ ਹੀ ਹਿਲਾ ਦੇਲਣ ਵਾਲੀ ਗੱਲ ਸੀ ਕਿ ਸੈਕੜੇ ਲੋਕ ਪਹਿਲੀ ਵਾਰ ਖੂਸ਼ਖਬਰੀ ਦਾ ਪਰਚਾਰ ਸੁਣਨ ਦੇ ਲਈ ਆਏ।
ਮੇਰਾ ਇੱਕ ਅਨੁਵਾਦਕ ਉਸ ਜਗ੍ਹਾ ਦਾ ਰਹਿਣ ਵਾਲਾ ਸੀ ਅਤੇ ਉਹ ਚਹੁੰਦਾ ਸੀ ਕਿ ਅਸੀ ਉਸ ਦੇ ਪਰੀਵਾਰ ਨੂੰ ਮਿਲੀਏ। ਇਸ ਲਈ ਅਸੀ ਅਖੀਰਲੇ ਦਿਨ ਦੋ ਘੰਟਿਆਂ ਤਕ ਪਹਾੜਾਂ ਦੇ ਵਿੱਚ ਤੁਰਦੇ ਹੋਏ ਉਸ ਦੇ ਪਿੰਡ ਪਹੁੰਚੇ। ਫੇਲੇ ਸਾਡਾ ਅਨੁਵਾਦਕ ਉਸ ਪਿੰਡ ਦਾ ਪਹਿਲਾਂ ਮਸੀਹੀ ਸੀ। ਜਦ ਅਸੀ ਉਸ ਪਹਾੜ ਤੇ ਚੜਨ ਲੱਗੇ ਫੇਲੇ ਦਾ ਭਰਾ ਅਤੇ ਚਾਚਾ ਸਾਨੂੰ ਮਿਲਣ ਲਈ ਆਏ। ਉਹ ਦੋਵੇ ਮੁਸਲਮਾਨ ਸਨ ਪਰ ਉਹ ਮਸੀਹੀ ਲੋਕਾਂ ਦੇ ਪ੍ਰਤੀ ਬਹੁਤ ਹੀ ਆਦਰ-ਭਾਵ ਰੱਖਦੇ ਸਨ। ਇੱਕ ਹੀ ਤਰੀਕਾ ਸੀ ਉਸ ਪਿੰਡ ਵਿੱਚ ਪਹੁੰਚਣ ਦਾ ਅਤੇ ਉਹ ਸੀ ਉਸ ਛੋਟੇ ਪਹਾੜ ਦੇ ਉੱਤੇ ਤੁਰਕੇ ਜਾਣਾ।
ਤੀਹ ਮਿੰਟਾਂ ਬਾਅਦ ਜਦੋ ਅਸੀ ਉਸ ਪਿੰਡ ਦੇ ਵਿੱਚ ਪਹੁੰਚੇ। ਫੇਲੇ ਦਾ ਚਾਚਾ ਮੇਰੇ ਨਾਲ ਪਰਮੇਸ਼ਵਰ ਦੇ ਬਾਰੇ ਗੱਲ ਕਰਨ ਲੱਗਾ। ਮੈ ਉਸ ਦੇ ਨਾਲ ਮਸੀਹ ਦੇ ਵਿੱਚ ਆਪਣੇ ਵਿਸ਼ਵਾਸ ਦੇ ਬਾਰੇ ਵੰਡਿਆ, ਉਹ ਰੁੱਕਿਆ ਅਤੇ ਉਸ ਨੇ ਪਹਾੜ ਦੇ ਦੂਜੇ ਪਾਸੇ ਇੱਕ ਪੱਧਰੀ ਜ਼ਮੀਨ ਵੱਲ ਇਸ਼ਾਰਾ ਕੀਤਾ। ਉਸ ਨੇ ਕਿਹਾ, “ਸੈਕੜੇ ਸਾਲ ਪਹਿਲਾਂ ਉਹ ਕਦੇ ਇੱਕ ਮਸੀਹੀ ਚਰਚ ਹੋਇਆ ਕਰਦਾ ਸੀ”। “ਕੀ ਹੋਇਆ?” ਮੈ ਪੁਛਿਆ। ਉਸ ਨੇ ਪ੍ਰਤੀ ਉੱਤਰ ਦਿੱਤਾ, “ਜਦ ਮੁਸਲਮਾਨ ਏਥੇ ਆਏ ਉਹਨਾਂ ਨੇ ਸਾਰੇ ਮਸੀਹੀ ਚਰਚਾਂ ਨੂੰ ਨਾਸ਼ ਕਰ ਦਿੱਤਾ ਅਤੇ ਉਸ ਖੇਤਰ ਦੇ ਸਾਰੇ ਲੋਕਾਂ ਨੂੰ ਮਜ਼ਬੂਰ ਕੀਤਾ ਕਿ ਉਹ ਮੁਸਲਮਾਨ ਬਣ ਜਾਣ”। ਫਿਰ ਉਸ ਨੇ ਉੱਪਰ ਵੇਖਿਆ ਤੇ ਕੁਝ ਹੈਰਾਨੀਜਨਕ ਗੱਲ ਕਹੀ, ” ਜਦ ਵੀ ਮੈ ਉਸ ਜਗ੍ਹਾ ਦੇ ਨੇੜੇ ਦੀ ਲੰਘਦਾ ਹਾਂ ਜਿੱਥੇ ਕਦੇ ਇੱਕ ਚਰਚ ਹੁੰਦਾ ਸੀ, ਮੈਨੂੰ ਕੁੱਝ ਹੁੰਦਾ ਹੈ, ਮੈ ਜਾਣਦਾ ਹਾਂ ਉਹ ਇੱਕ ਪਰਮੇਸ਼ਵਰ ਹੈ ਅਤੇ ਉਹ ਥਾਂ ਬੜੀ ਖਾਸ ਹੈ”।
ਮੈ ਯਿਸੂ ਦੇ ਉਹਨਾਂ ਸ਼ਬਦਾਂ ਨੂੰ ਸੋਚ ਕੇ ਮੁਸਰਾਇਆ ਜਦ ਉਹ ਜਤੂਨ ਦੇ ਪਹਾੜ ਤੋ ਹੇਠਾਂ ਆਇਆ ਸੀ ਭੀੜਾਂ ਨੇ ਉਸ ਦਾ ਸਵਾਗਤ ਇੱਕ ਰਾਜੇ ਦੇ ਤੋਰ ਤੇ ਕੀਤਾ ਸੀ ਜੋ ਪ੍ਰਭੂ ਦੇ ਨਾਮ ਵਿੱਚ ਆਉਦਾ ਹੈ ਅਤੇ ਫਰੀਸੀ ਚਹੁੰਦੇ ਸਨ ਕਿ ਭੀੜਾਂ ਨਾ ਬੋਲਣ ਅਤੇ ਉਸ ਵੇਲੇ ਯਿਸੂ ਨੇ ਕਿਹਾ ਸੀ, “ਕਿ ਜੇਕਰ ਇਹ ਨਹੀ ਬੋਲਣਗੇ ਤਾਂ ਪੱਥਰ ਚਿਲਾ ਉੱਠਣਗੇ”। ਉਹ ਪੱਥਰ ਅਲਬਾਨੀਆਂ ਦੇ ਪਹਾੜ ਦੇ ਉੱਤੇ ਚੀਖੇ ਨਹੀ ਪਰ ਇੱਕ ਹੀ ਸਮਾਂ ਹੈ ਜਦੋ ਪੱਥਰ ਇਹ ਕਹਿਣਾ ਸ਼ੁਰੂ ਕਰ ਦਿੰਦੇ ਹਨ, ਯਿਸੂ ਰਾਜਾ ਹੈ ਇਹ ਉਦੋ ਹੁੰਦਾ ਹੈ ਜਦੋ ਮਸੀਹੀ ਲੋਕ ਆਪਣੀ ਜੁਬਾਨ ਨੂੰ ਬੰਦ ਕਰ ਲੈਦੇ ਹਨ।
ਮੇਰੇ ਕੋਲ ਤੁਹਾਡੇ ਲਈ ਸਵਾਲ ਹੈ, “ਤੁਹਾਡੇ ਸਮੁਦਾਏ ਦੇ ਵਿੱਚ ਕੌਣ ਪਰਚਾਰ ਕਰ ਰਿਹਾ ਹੈ ਤੁਸੀ ਜਾਂ ਪੱਥਰ? ਕਿੱਡਾ ਤਿੱਖਾ ਤੇ ਕਿੱਡਾ ਵੱਡਾ ਸਵਾਲ ਹੈ ਕਿ ਇਸ ਦੇ ਉਤੇ ਅਸੀ ਸੋਚੀਏ। ਕੀ ਤੁਸੀ ਹੋ ਜਾਂ ਉਹ ਪੱਥਰ ਹਨ ਜਿਹੜੇ ਤੁਹਾਡੇ ਸਮੁਦਾਏ ਦੇ ਵਿੱਚ ਮਸੀਹ ਦੀ ਘੋਸ਼ਣਾ ਕਰ ਰਹੇ ਹਨ?
ਲੂਕਾ 19:28-40
28 ਇਹ ਸਭ ਗੱਲਾਂ ਆਖਣ ਤੋਂ ਬਾਦ ਯਿਸੂ ਯਰੂਸ਼ਲਮ ਵੱਲ ਨੂੰ ਗਿਆ। 29 ਜਦ ਉਹ ਬੈਤਫਗਾ ਅਤੇ ਬੈਤਅਨੀਆ ਪਹੁੰਚਿਆ, ਜੋ ਕਿ ਜ਼ੈਤੂਨ ਦੇ ਪਹਾੜ ਤੇ ਹੈ, ਉਸ ਨੇ ਆਪਣੇ ਦੋ ਚੇਲਿਆਂ ਨੂੰ ਇਹ ਕਹਿ ਕੇ ਭੇਜਿਆ, 30 “ਉਹ ਸ਼ਹਿਰ, ਜੋ ਤੁਹਾਨੂੰ ਇੱਥੋਂ ਨਜ਼ਰ ਆ ਰਿਹਾ ਹੈ, ਉੱਥੇ ਜਾਵੋ। ਜਦੋਂ ਤੁਸੀਂ ਸ਼ਹਿਰ ਵਿੱਚ ਪ੍ਰਵੇਸ਼ ਕਰੋ, ਤੁਹਾਨੂੰ ਇੱਕ ਗਧੀ ਦਾ ਬੱਚਾ ਬੰਨ੍ਹਿਆ ਹੋਇਆ ਲੱਭੇਗਾ ਹਾਲੇ ਤੱਕ ਇਸ ਉੱਤੇ ਕਿਸੇ ਨੇ ਵੀ ਸਵਾਰੀ ਨਹੀਂ ਕੀਤੀ। ਤੁਸੀਂ ਉਸ ਨੂੰ ਖੋਲ੍ਹਕੇ ਮੇਰੇ ਕੋਲ ਲੈ ਆਵੋ। 31 ਜੇਕਰ ਤੁਹਾਨੂੰ ਕੋਈ ਪੁੱਛੇ, ‘ਤੁਸੀਂ ਇਸ ਨੂੰ ਕਿਉਂ ਲਿਜਾ ਰਹੇ ਹੋ?’ ਉਸ ਨੂੰ ਆਖੋ, ‘ਸੁਆਮੀ ਨੂੰ ਇਸਦੀ ਲੋੜ ਹੈ।’”32 “ਦੋਨੋ ਚੇਲੇ ਸ਼ਹਿਰ ਅੰਦਰ ਚੱਲੇ ਗਏ। ਉਨ੍ਹਾਂ ਨੇ ਉੱਥੇ ਇੱਕ ਗਧਾ ਬੰਨ੍ਹਿਆ ਹੋਇਆ ਵੇਖਿਆ ਜਿਵੇਂ ਯਿਸੂ ਨੇ ਦੱਸਿਆ ਸੀ। 33 ਜਿਵੇਂ ਹੀ ਉਹ ਇਸ ਨੂੰ ਖੋਲ੍ਹ ਰਹੇ ਸਨ, ਮਾਲਕ ਬਾਹਰ ਆਏ ਅਤੇ ਉਨ੍ਹਾਂ ਨੂੰ ਪੁੱਛਿਆ, “ਤੁਸੀਂ ਸਾਡੇ ਗਧੇ ਨੂੰ ਕਿਉਂ ਖੋਲ੍ਹ ਰਹੇ ਹੋ?”34 ਚੇਲਿਆਂ ਨੇ ਜਵਾਬ ਦਿੱਤਾ, “ਸੁਆਮੀ ਨੂੰ ਇਸਦੀ ਲੋੜ ਹੈ।” 35 ਤਾਂ ਉਹ ਚੇਲੇ ਉਸ ਗਧੀ ਦੇ ਬੱਚੇ ਨੂੰ ਯਿਸੂ ਕੋਲ ਲੈ ਆਏ। ਉਨ੍ਹਾਂ ਨੇ ਆਪਣੇ ਵਸਤਰ ਗਧੇ ਦੇ ਉੱਪਰ ਵਿਛਾਏ ਅਤੇ ਯਿਸੂ ਨੂੰ ਉਸ ਉੱਪਰ ਬਿਠਾ ਦਿੱਤਾ। 36 ਜਿਓ ਹੀ ਯਿਸੂ ਸਵਾਰੀ ਕਰਦਾ ਅੱਗੇ ਵੱਧਿਆ, ਲੋਕਾਂ ਨੇ ਆਪਣੇ ਕੱਪੜੇ ਰਾਹ ਤੇ ਖਿਲਾਰ ਦਿੱਤੇ।37 ਉਹ ਯਰੂਸ਼ਲਮ ਦੇ ਨੇੜੇ ਪਹੁੰਚ ਰਿਹਾ ਸੀ। ਉਹ ਤਕਰੀਬਨ ਜੈਤੂਨ ਦੀ ਪਹਾੜੀ ਦੀ ਉਤਰਾਈ ਤੇ ਪਹੁੰਚਿਆ। ਚੇਲਿਆਂ ਦੀ ਸਾਰੀ ਭੀੜ ਖੁਸ਼ ਸੀ, ਅਤੇ ਉਨ੍ਹਾਂ ਨੇ ਜੋ ਸਾਰੇ ਕਰਿਸ਼ਮੇ ਵੇਖੇ ਸਨ ਉਨ੍ਹਾਂ ਲਈ ਉੱਚੀ ਅਵਾਜ਼ ਨਾਲ ਪਰਮੇਸ਼ੁਰ ਦੀ ਉਸਤਤਿ ਕੀਤੀ। ਉਨ੍ਹਾਂ ਨੇ ਜੋ ਵੀ ਸ਼ਕਤੀਸ਼ਾਲੀ ਵਸਤਾਂ ਵੇਖੀਆਂ ਉਨ੍ਹਾਂ ਸਭਨਾਂ ਲਈ ਪਰਮੇਸ਼ੁਰ ਦਾ ਸ਼ੁਕਰ ਕੀਤਾ। 38 ਉਨ੍ਹਾਂ ਨੇ ਆਖਿਆ,“‘ਧੰਨ ਹੈ! ਜੋ ਪ੍ਰਭੂ ਦੇ ਨਾਂ ਤੇ ਆਉਂਦਾ ਹੈ।’ਸੁਰਗ ਵਿੱਚ ਸ਼ਾਂਤੀ ਹੋਵੇ ਅਤੇ ਪਰਮੇਸ਼ੁਰ ਨੂੰ ਮਹਿਮਾ।”39 ਭੀੜ ਵਿੱਚੋਂ ਕੁਝ ਫਰੀਸੀਆਂ ਨੇ ਯਿਸੂ ਨੂੰ ਆਖਿਆ, “ਸੁਆਮੀ! ਆਪਣੇ ਚੇਲਿਆਂ ਨੂੰ ਆਖੋ ਕਿ ਇੰਝ ਕਹਿਣ ਤੋਂ ਬਾਜ ਆਉਣ!”
40 ਪਰ ਯਿਸੂ ਨੇ ਉੱਤਰ ਦਿੱਤਾ, “ਮੈਂ ਤੁਹਾਨੂੰ ਦੱਸਦਾ ਹਾਂ ਇਹ ਗੱਲਾਂ ਜ਼ਰੂਰ ਆਖਣੀਆਂ ਚਾਹੀਦੀਆਂ ਹਨ। ਜੇਕਰ ਮੇਰੇ ਚੇਲੇ ਚੁੱਪ ਕਰ ਜਾਣਗੇ ਤਾਂ ਇਹ ਪੱਥਰ ਅਜਿਹਾ ਬੋਲ ਉੱਠਣਗੇ।”
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
