Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

੩੪ ਲੀਨ ਗਾਰਡ ਦੇ ਵਿੱਚ ਗਿਰਫਤਾਰੀ

ਅਕਸਰ ਹੀ ਅਸੀ ਇੱਕ ਪਰਚਾਰਕ ਦੀ ਗਵਾਹੀ ਨੂੰ ਇਸ ਤਰਾਂ ਚਲਦੀ ਹੈ, “ਮੈਂ ਨਸ਼ਿਆ ਦਾ ਆਦੀ ਸੀ ਫਿਰ ਮੈਂ ਯਿਸੂ ਨੂੰ ਮਿਲਿਆ ਅਤੇ ਉਸ ਸਮੇ ਤੋ ਬਾਅਦ ਮੇਰਾ ਜੀਵਨ ਬੜਾ ਅਨੋਖਾ ਰਿਹਾ ਹੈ”। ਪਰਮੇਸ਼ਵਰ ਦੀ ਕਿਰਪਾ ਦੇ ਨਾਲ ਇਹ ਇੱਕ ਬੜੀ ਮਹਾਨ ਗਵਾਹੀ ਹੈ।

ਪਰ ਮੇਰੀ ਗਵਾਹੀ ਇਸ ਦੇ ਬਿਲਕੁਲ ਉਲਟ ਹੈ। ਮੈ ਜਦ ਜਵਾਨ ਸੀ ਮੇਰੇ ਕੋਲ ਮੌਕਾ ਸੀ ਕਿ ਮੈ ਅਮਰੀਕਾ ਦੀਆ ਕੁੱਝ ਮਹਾਨ ਯੂਨੀਵਰਸੀਟੀਆਂ ਦੇ ਵਿੱਚ ਪੜਾਈ ਕਰ ਸਕਾ। ਜਦੋਂ ਮੈ ਲੂਜੀਆਨਾ ਸਟੇਟ ਯੂਨੀਵਰਸੀਟੀ ਦੇ ਵਿੱਚ ਵਿੱਦਿਆਰਥੀ ਸੀ ਤਦ ਮੈ ਯਿਸੂ ਂਨੂੰ ਮਿਲਿਆ। ਮੇਰੀ ਗਿਰਫਤਾਰੀ ਤਿੰਨ ਵਾਰ ਹੋ ਚੁੱਕੀ ਹੈ ਅਤੇ ਉਸ ਸਮੇ ਤੋਂ ਬਾਅਦ ਮੈ ਬੇਸ਼ਕ ਖੂਸ਼ਖਬਰੀ ਦਾ ਪਰਚਾਰ ਕਰਦਾ ਰਿਹਾ ਹਾਂ।

੧੯੭੪ ਦੇ ਵਿੱਚ ਮੇਰੀ ਗਿਰਫਤਤਾਰੀ ਇੱਕ ਥਾਂ ਦੇ ਉੱਤੇ ਹੋਈ ਸੀ ਜਿਸ ਨੂੰ ਉਸ ਵੇਲੇ ਲੀਨ ਗਾਰਡ ਕਿਹਾ ਜਾਦਾਂ ਸੀ। ਫਰੈੱਡ ਸਟਾਕ ਵੈਦਰ ਅਤੇ ਮੈ, ਅਸੀ ਪੁਰਾਣੇ ਸੋਵੀਅਤ ਸ਼ਹਿਰ ਦੇ ਵਿੱਚ ਮਸੀਹ ਦੇ ਵਿੱਚ ਸਾਡੇ ਵਿਸ਼ਵਾਸ ਨੂੰ ਵੰਡਣ ਲਈ ਗਏ ਸੀ। ਸਾਡੇ ਉੱਥੇ ਆਗਮਨ ਦੇ ਉੱਤੇ ਪਹਿਲੀ ਥਾਂ ਜਿੱਥੇ ਅਸੀ ਗਏ ਉਹ ਯੂਨੀਵਰਸੀਟੀ ਸੀ। ਅਸੀ ਉੱਥੇ ਵਿੱਦਿਆਰਥੀ ਨੂੰ ਇਕੱਲੇ ਬੈਠੇ ਵੇਖਿਆ। ਉਸ ਨੂੰ ਅਸੀ ਯਿਸੂ ਦੇ ਬਾਰੇ ਦੱਸਣ ਲੱਗੇ।

ਉਸ ਨੇ ਸਾਨੂੰ ਬਹੁਤ ਹੀ ਰੋਚਕ ਗੱਲ ਦੱਸੀ, ” ਮੇਰੇ ਪੂਰੇ ਜੀਵਨ ਦੇ ਵਿੱਚ ਮੈਨੂੰ ਇਹ ਸਿੱਖਾਇਆ ਗਿਆ ਹੈ ਕਿ ਕੋਈ ਪਰਮੇਸ਼ਵਰ ਨਹੀ ਹੈ। ਮੇਰੇ ਮਾਤਾ ਪਿਤਾ ਨੇ ਮੈਨੂੰ ਇਹ ਸਿੱਖਾਇਆ ਹੈ ਕਿ ਕੋਈ ਪਰਮੇਸ਼ਵਰ ਨਹੀ ਹੈ। ਮੇਰੇ ਸਕੂਲ ਅਤੇ ਮੇਰੀ ਸਰਕਾਰ ਨੇ ਮੈਨੂੰ ਇਹ ਸਿੱਖਾਇਆ ਹੈ ਕਿ ਕੋਈ ਪਰਮੇਸ਼ਵਰ ਨਹੀ ਹੈ। ਦੋ ਹਫਤੇ ਪਹਿਲਾਂ ਤਕ ਮੈ ਕਦੇ ਵੀ ਇਹ ਵਿਸ਼ਵਾਸ ਨਹੀ ਕੀਤਾ ਕਿ ਕੋਈ ਪਰਮੇਸ਼ਵਰ ਹੈ। ਮੈ ਅਕਾਸ਼ ਦੀ ਵੱਲ ਵੇਖ ਰਿਹਾ ਸੀ ਅਤੇ ਮੈ ਆਪਣੇ ਆਪ ਨੂੰ ਕਿਹਾ ਕਿ ਕੋਈ ਤਾਂ ਪਰਮੇਸ਼ਵਰ ਹੋਣਾ ਚਾਹੀਦਾ ਹੈ। ਏਡਾ ਵੱਡਾ ਬ੍ਰਹਿਮੰਡ ਹੈ। ਮੈ ਪੁੱਛਿਆ ਹੇ ਪਰਮੇਸ਼ਵਰ ਜੇ ਤੂੰ ਸੱਚ-ਮੁੱਚ ਹੈ ਤਾਂ ਕੀ ਤੂੰ ਆਪਣੇ ਆਪ ਨੂੰ ਮੇਰੇ ਤੇ ਪਰਗਟ ਕਰੇਗਾਂ? ਮੈ ਵਿਸ਼ਵਾਸ ਕਰਦਾ ਹਾਂ ਕਿ ਪਰਮੇਸ਼ਵਰ ਨੇ ਤਹਾਨੂੰ ਏਥੇ ਭੇਜ ਕੇ ਕਿ ਤੁਸੀ ਮੈਨੂੰ ਯਿਸੂ ਦੇ ਬਾਰੇ ਦੱਸੋ ਮੇਰੀ ਪਰਾਥਨਾ ਦਾ ਉੱਤਰ ਦਿੱਤਾ।

ਨਾ ਸਿਰਫ ਇਸ ਜਵਾਨ ਆਦਮੀ ਨੇ ਆਪਣਾ ਦਿਲ ਮਸੀਹ ਨੂੰ ਦਿੱਤਾ ਪਰ ਉਹ ਆਪਣੇ ਮਿੱਤਰਾਂ ਨੂੰ ਯਿਸੂ ਦੇ ਬਾਰੇ ਦੱਸਣਾ ਚਹੁੰਦਾ ਸੀ। ਅਗਲੇ ਤੀਹ ਮਿੰਟਾਂ ਵਾਸਤੇ ਅਸੀ ਯੂਨੀਵਰਸੀਟੀ ਦੇ ਕਈ ਵਿੱਦਿਆਰਥੀਆਂ ਦੇ ਨਾਲ ਖੁਸ਼ਖਬਰੀ ਨੂੰ ਵੰਡਿਆ। ਫਿਰ ਛੇ ਸਫੈਦ ਵਰਦੀ ਪਹਿਨੇ ਹੋਏ ਪੁਲਿਸ ਅਧਿਕਾਰੀ ਸਾਡੇ ਕੋਲ ਆਏ ਅਤੇ ਸਾਨੂੰ ਗਿਰਫਤਾਰ ਕਰ ਲਿਆ ਗਿਆ। ਸਾਡੇ ਅੱਠ ਘੰਟਿਆ ਤਕ ਸਾਡੀ ਪੁੱਛਗਿਛ ਹੁੰਦੀ ਰਹੀ। ਸਾਨੂੰ ਉਹਨਾਂ ਨੇ ਹਾਊਸ ਅਰੈਸਟ ਦੇ ਹੇਠਾਂ ਰੱਖਿਆ। ਤਿੰਨ ਦਿਨਾਂ ਬਾਅਦ ਦੋ ਆਦਮੀ ਸਾਡੇ ਕਮਰੇ ਦੇ ਵਿੱਚ ਆਏ ਉਹਨਾਂ ਨੇ ਸਾਨੂੰ ਲਿਆ ਅਤੇ ਰੇਲਗੱਡੀ ਦੇ ਵਿੱਚ ਚੜਾ ਦਿੱਤਾ। ਜਿੰਨਾ ਜਿਆਦਾ ਰੇਲਗੱਡੀ ਲੀਨ ਗਾਰਡ ਤੋ ਦੂਰ ਗਈ ਓਨੀ ਜਿਆਦਾ ਬਰਫਬਾਰੀ ਹੋਣੀ ਸ਼ੁਰੂ ਹੋ ਗਈ। ਸਾਨੂੰ ਲੱਗਿਆ ਅਸੀ ਸਇਬੇਰੀਆਂ ਦੇ ਵੱਲ ਜਾ ਰਹੇ ਹਾਂ।

ਉਸ ਰਾਤ ਮੈ ਆਪਣੇ ਦਿਲ ਦੀ ਗਹਿਰੀ ਛਾਣ ਬੀਣ ਕੀਤੀ। ਮੈ ਆਪਣੇ ਆਪ ਨੂੰ ਪੁੱਛਿਆ ਕੀ ਇਹ ਏਨਾ ਕੀਮਤੀ ਸੀ ਕਿ ਅਸੀ ਇੱਕ ਵਿੱਦਿਆਰਥੀ ਨੂੰ ਮਸੀਹ ਦੇ ਬਾਰੇ ਦੱਸਣ ਗਏ ਅਤੇ ਵਿਸ਼ੇਸ਼ ਤੋਰ ਤੇ ਉਸ ਦੀ ਵਜ੍ਹਾ ਦੇ ਕਾਰਨ ਅਸੀ ਸਇਬੇਰੀਆ ਦੇ ਕੈਦ ਖਾਨੇ ਦੇ ਚਲੇ ਜਾਈਏ? ਮੇਰੇ ਦਿਲ ਦੀ ਗਹਿਰਾਈ ਦੇ ਅੰਦਰ ਇੱਕ ਪ੍ਰਤੀ ਉੱਤਰ ਮੇਰੇ ਸਵਾਲ ਦਾ ਆਇਆ, “ਹਾਂ ਇਹ ਏਨਾਂ ਮੁੱਲਵਾਨ ਸੀ, ਮਸੀਹ ਨੇ ਦੁੱਖ ਉਠਾਇਆ ਸਾਰੇ ਸੰਸਾਰ ਦੇ ਪਾਪਾਂ ਦੇ ਲਈ ਉਹ ਮਰ ਗਿਆ ਜਿਸ ਦੇ ਵਿੱਚ ਉਹ ਯੂਨੀਵਰਸੀਟੀ ਦਾ ਵਿਦਿਆਰਥੀ ਵੀ ਸੀ”। ਇਹ ਮੁੱਲਵਾਨ ਸੀ ਕਿ ਅਸੀ ਇੱਕ ਵਿਅਕਤੀ ਨੂੰ ਨਰਕ ਦੀ ਅੱਗ ਤੋਂ ਬਚ ਕੇ ਮਸੀਹ ਦੇ ਵੱਲ ਆਉਦਾਂ ਵੇਖੀਏ।

ਸਾਡੀ ਰੇਲਗੱਡੀ ਸਾਇਬੇਰੀਆਂ ਦੇ ਵੱਲ ਨਹੀ ਗਈ ਅਸੀ ਅਗਲੇ ਦਿਨ ਹੈਲਸਿਨਕੀ ਫਿੱਨਲੈਡ ਦੇ ਵਿੱਚ ਪਹੁੰਚ ਗਏ। ਉੱਥੇ ਇੱਕ ਬਾਅਦ ਸਾਡੀ ਮੁਲਾਕਾਤ ਸਾਡੇ ਪਰਿਵਾਰ ਨਾਲ ਫਿਰ ਤੋ ਹੋਈ। ਇੱਕ ਜਵਾਨ ਆਦਮੀ ਮਸੀਹ ਦੇ ਵਿੱਚ ਆਇਆ ਅਤੇ ਉਹ ਆਪਣੀ ਜਿੰਦਗੀ ਸਵਰਗ ਦੇ ਵਿੱਚ  ਬਿਤਾਵੇਗਾ। ਉਸ ਦਿਨ ਮੈ ਇੱਕ ਵੱਡਾ ਸਬਕ ਸਿੱਖਿਆ ਕਿ ਇਸ ਜੀਵਨ ਦੇ ਦੁੱਖਾਂ ਦੀ ਤੁਲਨਾ ਉਸ ਮਸੀਹ ਦੇ ਵਿੱਚ ਇੱਕ ਵਿਅਕਤੀ ਆਉਦੇ ਹੋਏ ਦੇਖਣ ਦੀ ਖੂਸ਼ੀ ਨਾਲ ਨਹੀ ਕੀਤੀ ਜਾ ਸਕਦੀ।

1 ਪਤਰਸ 4:12-19

12 ਮੇਰੇ ਮਿੱਤਰੋ, ਉਨ੍ਹਾਂ ਦੁੱਖ ਭਰੇ ਤਸੀਹਿਆਂ ਤੇ ਹੈਰਾਨ ਨਾ ਹੋਵੋ ਜਿਹੜੇ ਤੁਸੀਂ ਭੋਗ ਰਹੇ ਹੋਂ, ਕਿਉਂਕਿ ਇਹ ਤਸੀਹੇ ਤੁਹਾਡੀ ਨਿਹਚਾ ਦੀ ਪਰੱਖ ਕਰਨ ਲਈ ਹਨ। ਇਹ ਨਾ ਸੋਚੋ ਕਿ ਤੁਹਾਡੇ ਨਾਲ ਕੁਝ ਅਜੀਬ ਵਾਪਰ ਰਿਹਾ ਹੈ। 13 ਤੁਹਾਨੂੰ ਖੁਸ਼ ਹੋਣਾ ਚਾਹੀਦਾ ਹੈ ਕਿ ਤੁਸੀਂ ਮਸੀਹ ਦੇ ਤਸੀਹਿਆਂ ਵਿੱਚ ਸ਼ਰੀਕ ਹੋ ਰਹੇ ਹੋ ਤਾਂ ਜੋ ਜਦੋਂ ਉਹ ਮਹਿਮਾ ਵਿੱਚ ਆਵੇ ਤਾਂ, ਤੁਸੀਂ ਖੁਸ਼ ਅਤੇ ਆਨੰਦਿਤ ਹੋਵੋਂਗੇ। 14 ਜੇ ਕੋਈ ਮਸੀਹ ਦੇ ਚੇਲੇ ਹੋਣ ਕਾਰਣ ਤੁਹਾਡੀ ਬੇਇੱਜ਼ਤੀ ਕਰਦਾ ਹੈ, ਤਾਂ ਖੁਸ਼ ਹੋਵੋ। ਕਿਉਂਕਿ ਮਹਿਮਾ ਦਾ ਆਤਮਾ, ਜੋ ਕਿ ਪਰਮੇਸ਼ੁਰ ਦਾ ਆਤਮਾ ਹੈ, ਤੁਹਾਡੇ ਨਾਲ ਹੈ। 15 ਜੇਕਰ ਤੁਸੀਂ ਤਸੀਹੇ ਸਹਿੰਦੇ ਹੋ, ਤਾਂ ਇਹ ਗੱਲ ਯਕੀਨੀ ਬਣਾਓ ਕਿ ਇਹ ਕਾਤਿਲ ਹੋਣ ਵਾਸਤੇ ਜਾਂ ਚੋਰ, ਜਾਂ ਬਦੀ ਕਰਨ ਵਾਲੇ ਵਾਸਤੇ ਨਹੀਂ ਜਾਂ ਉਸ ਵਾਸਤੇ ਨਹੀਂ ਹਨ ਜਿਹੜਾ ਬਿਨ ਬੁਲਾਇਆਂ ਦੂਸਰਿਆਂ ਲੋਕਾਂ ਦੇ ਮਾਮਲਿਆਂ ਵਿੱਚ ਦਖਲ ਦਿੰਦਾ ਹੈ। 16 ਪਰ ਜੇ ਤੁਸੀਂ ਇੱਕ ਮਸੀਹੀ ਹੋਣ ਕਰਕੇ ਤਸੀਹੇ ਝੱਲਦੇ ਹੋ ਤਾਂ ਸ਼ਰਮਿੰਦਗੀ ਮਹਿਸੂਸ ਨਾ ਕਰੋ, ਸਗੋਂ ਤੁਹਾਨੂੰ ਉਸ ਨਾਂ ਵਾਸਤੇ ਪਰਮੇਸ਼ੁਰ ਦੀ ਉਸਤਤਿ ਕਰਨੀ ਚਾਹੀਦੀ ਹੈ। 17 ਨਿਆਂ ਦੀ ਘੜੀ ਆ ਚੁੱਕੀ ਹੈ ਅਤੇ ਇਹ ਨਿਆਂ ਪਰਮੇਸ਼ੁਰ ਦੇ ਪਰਿਵਾਰ ਨਾਲ ਆਰੰਭ ਹੋਵੇਗਾ। ਜੇਕਰ ਇਹ ਸਾਡੇ ਨਾਲ ਸ਼ੁਰੂ ਹੋਣ ਵਾਲਾ ਹੈ, ਤਾਂ ਉਨ੍ਹਾਂ ਲੋਕਾਂ ਨਾਲ ਕੀ ਵਾਪਰੇਗਾ ਜਿਹੜੇ ਪਰਮੇਸ਼ੁਰ ਦੀ ਖੁਸ਼ਖਬਰੀ ਨੂੰ ਨਹੀਂ ਮੰਨਦੇ?18 “ਅਤੇ ਜੇਕਰ ਇੱਕ ਨੇਕ ਆਦਮੀ ਲਈ ਬਚਣਾ ਇੰਨਾ ਹੀ ਔਖਾ ਹੈ, ਉਸ ਵਿਅਕਤੀ ਨਾਲ ਕੀ ਵਾਪਰੇਗਾ ਜਿਹੜਾ ਪਰਮੇਸ਼ੁਰ ਦੇ ਖਿਲਾਫ਼ ਹੈ ਅਤੇ ਪਾਪੀ ਹੈ।”19 ਇਸ ਲਈ ਜਿਹਾੜੇ ਲੋਕ ਪਰਮੇਸ਼ੁਰ ਦੀ ਰਜ਼ਾ ਅਨੁਸਾਰ ਤਸੀਹੇ ਝੱਲਦੇ ਹਨ, ਉਨ੍ਹਾਂ ਨੂੰ ਆਪਣੇ ਆਪ ਨੂੰ ਪਰਮੇਸ਼ੁਰ ਨੂੰ ਸੌਂਪ ਦੇਣਾ ਚਾਹੀਦਾ ਹੈ। ਪਰਮੇਸ਼ੁਰ ਹੀ ਹੈ ਜਿਸਨੇ ਉਨ੍ਹਾਂ ਦੀ ਸਾਜਨਾ ਕੀਤੀ ਹੈ ਅਤੇ ਜਿਸਤੇ ਭਰੋਸਾ ਕੀਤਾ ਜਾ ਸੱਕਦਾ ਹੈ। ਇਸ ਲਈ ਉਨ੍ਹਾਂ ਨੂੰ ਚੰਗੀਆਂ ਕਰਨੀਆਂ ਕਰਦੇ ਰਹਿਣਾ ਚਾਹੀਦਾ ਹੈ।

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ