ਰੋਜਾਨਾਂ ਦਾ ਭਗਤੀ ਦਾ ਵੀਡੀਓ
ਮਨੁਖ ਦਾ ਪੁੱਤਰ
“ਤਦ ਮਨੁਖ ਦੇ ਪੁੱਤਰ ਦਾ ਨਿਸ਼ਾਨ ਅਕਾਸ਼ ਵਿਚ ਪ੍ਰਗਟ ਹੋਵੇਗਾ, ਅਰ ਤਦੋਂ, ਧਰਤੀ ਦੀਆਂ ਸਾਰੀਆਂ ਕੌਮਾਂ ਪਿੱਟਣਗੀਆਂ, ਅਤੇ ਮਨੁਖ ਦੇ ਪੁੱਤਰ ਨੂੰ ਸਮਰਥਾ ਅਰ ਵੱਡੇ ਤੇਜ ਦੇ ਨਾਲ ਅਕਾਸ਼ ਦੇ ਬੱਦਲਾਂ ਉੱਤੇ ਆਉਂਦੀਆਂ ਵੇਖਣਗੀਆਂ” (ਮਤੀ ੨੪:੩੦)
ਪ੍ਰਮੇਸ਼ਰ ਦੇ ਕੋਲ ਤਰੀਕਾ ਹੈ ਕੀ ਉਹ ਦੁਰਘਟਨਾਵਾਂ ਨੂੰ ਜਿੱਤ ਬਣਾ ਦੇਵੇ ਅਤੇ ਮੁਸ਼ਕਲਾਂ ਦੇ ਢੇਰ ਨੂੰ ਕਿਰਪਾ ਦੇ ਇਨਾਮ ਬਣਾ ਦੇਵੇ. ਸਤੰਬਰ ੧੧, ੨੦੦੧ ਦੇ ਵਰਲਡ ਟ੍ਰੇਡ ਸੈਂਟਰ ਦੇ ਉੱਪਰ ਅਤੇ ਪੈਂਟਾਗਨ ਦੇ ਉੱਪਰ ਅੱਤਵਾਦੀਆਂ ਦੇ ਭਿਆਨਕ ਹਮਲੇ ਤੋਂ ਬਾਅਦ ਵਿਚ ਕਯੀ ਇਹੋ ਜਿਹੀਆਂ ਬਦਲਾਵ ਦੀਆਂ ਕਹਾਣੀਆਂ ਸੁਣਨ ਨੂੰ ਮਿਲੀਆਂ ਹਨ. ਇਹੋ ਜਿਹੇ ਪਰਿਵਾਰਾਂ ਦੀਆਂ ਕਯੀ ਗਵਾਹੀਆਂ ਹਨ ਕਿ ਜਿਨ੍ਹਾਂ ਦੇ ਪਰਿਵਾਰ ਸ਼ਿਕਾਰ ਹੋਏ ਸਨ ਉਹ ਨਾ ਸਿਰਫ ਇਸ ਵਿਚੋਂ ਬਚ ਕੇ ਨਿਕਲੇ ਬਲਕਿ ਉਹ ਅੱਜ ਦੇਸ਼ ਅਤੇ ਸੰਸਾਰ ਵਿਚ ਚਮਕਦੇ ਹੋਏ ਦੀਪਕ ਹਨ.
ਵਰਲਡ ਟ੍ਰੇਡ ਸੈਂਟਰ ਦੇ ਹਮਲੇ ਦੇ ਵਿਚ ਇੱਕ ਬਹੁਤ ਹੀ ਵਚਿੱਤਰ ਖੋਜ ਕੀਤੀ ਗਈ ਹੈ. ਜਿਨ੍ਹਾਂ ਲੋਕਾਂ ਨੇ ਇਹ ਖੋਜ ਕੀਤੀ ਇਸਨੇ ਉਨ੍ਹਾਂ ਦੀਆਂ ਅਖਾਂ ਵਿਚ ਪਾਣੀ ਲੈ ਆਂਦਾ ਅਤੇ ਉਨ੍ਹਾਂ ਦਿਲਾਂ ਦੇ ਵਿਚ ਵਿਸ਼ਵਾਸ ਲੈ ਆਂਦਾ. ਵਰਲਡ ਟ੍ਰੇਡ ਸੈਂਟਰ ਦੇ ਵਿਚ ਦੋ ਹਵਾਈ ਜਹਾਜ ਦੋ ਟਾਵਰਾਂ ਨਾਲ ਟਕਰਾਏ ਅਤੇ ਕੋਈ ੧੦ ਲਖ ਟਨ ਸਟੀਲ ਧਰਤੀ ਉਤੀ ਡਿੱਗੀ. ਇਹ ਕਿਹਾ ਜਾਂਦਾ ਹੈ ਕਿ ਇਸ ਨੂੰ ਸਾਫ਼ ਕਰਨ ਦੇ ਉੱਪਰ ਕੋਈ ਇੱਕ ਸਾਲ ਲੱਗੇਗਾ.
ਪਰ ਅੱਗ ਬੁਝਾਉਣ ਵਾਲੇ ਅਤੇ ਸਾਫ਼ ਕਰਨ ਵਾਲੇ ਦਸਤੇ ਨੂੰ ਦੋ ਸਟੀਲ ਦੇ ਵੱਡੇ ਵੱਡੇ ਟੁਕੜੇ ਮਿਲੇ ਜੋ ਕਿ ਧਰਤੀ ਉੱਪਰ ਡਿੱਗੇ ਅਤੇ ਉਹ ਖੜੇ ਰਹੇ ਅਤੇ ਉਹ ਸਲੀਬ ਦੇ ਅਕਾਰ ਵਿਚ ਬਣ ਗਏ. ਜਦ ਉਨ੍ਹਾਂ ਨੇ ਇਸ ਸਟੀਲ ਨੂੰ ਇਕਠਿਆ ਕੀਤਾ ਤਾਂ ਉਨ੍ਹਾਂ ਨੇ ਸਲੀਬ ਨੂੰ ਖੜੇ ਵੇਖਿਆ. ਇੰਜੀਨੀਅਰਾਂ ਨੇ ਇਹ ਸਮਝਣ ਦੀ ਕੋਸਿਸ਼ ਕੀਤੀ ਕਿ ਇਹ ਕਿਵੇਂ ਖੜੇ ਰਹੀ ਸਕਦੇ ਹਨ, ਪਰ ਦੂਸਰੇ ਲੋਕ ਇਹ ਵਿਸ਼ਵਾਸ ਕਰਦੇ ਹਨ ਕਿ ਪ੍ਰਮੇਸ਼ਰ ਦਾ ਚਿੰਨ੍ਹ ਸੀ ਜੋ ਕਿ ਅਮਰੀਕਾ ਦੇ ਲੋਕਾਂ ਦੇ ਵਾਸਤੇ ਹੈ. ਅੱਤਵਾਦੀਆਂ ਨੇ ਉਸ ਥਾਂ ਦੇ ਉੱਪਰ ਨਿਸ਼ਾਨਾਂ ਲਗਾਇਆ ਜੋ ਕਿ ਅਮਰੀਕਾ ਦੀ ਤਾਕਤ ਨੂੰ ਵਿਖਾਉਂਦਾ ਹੈ- ਅਰਥ ਵਿਵਸਥਾ ਦੇ ਕੇਂਦਰ ਦੇ ਉੱਪਰ, ਸੈਨਾ ਦੇ ਕੇਂਦਰ ਦੇ ਉੱਪਰ ਅਤੇ ਰਾਜਨੀਤਕ ਇਮਾਰਤਾਂ ਦੇ ਉੱਪਰ. ਉਨ੍ਹਾਂ ਨੇ ਅਰਥ ਵਿਵਸਥਾ ਦੇ ਮਹਾਂ ਕੇਂਦਰ ਨੂੰ ਨਾਸ਼ ਕਰ ਦਿੱਤਾ, ਅਮਰੀਕਾ ਦੀ ਸੈਨਾ ਦੀ ਤਾਕਤ ਦੇ ਕੇਂਦਰ ਨੂੰ ਬੁਰੀ ਤਰਾਂ ਨੁਕਸਾਨ ਪਹੁੰਚਾਇਆ.
ਪਰ ਇਸ ਵਿਨਾਸ਼ ਅਤੇ ਤਬਾਹੀ ਦੇ ਵਿਚ ਸਲੀਬ ਖੜੀ ਰਹੀ. ਦੁਸ਼ਟ ਲੋਕ ਕਦੇ ਇਸ ਗੱਲ ਨੂੰ ਸਮਝ ਨਹੀ ਪਾਏ ਹਨ ਕਿ ਅਮਰੀਕਾ ਦੀ ਤਾਕਤ ਇਸਦੇ ਅਰਥ ਵਿਵਸਥਾ ਦੇ ਕੇਂਦਰ ਦੇ ਵਿਚ ਨਹੀ ਹੈ ਅਤੇ ਨਾ ਹੀ ਇਸ ਦੀ ਸੈਨਾ ਦੀ ਤਾਕਤ ਦੇ ਵਿਚ ਹੈ. ਪਰ ਇਸ ਦੇਸ਼ ਦੀ ਮਹਾਨਤਾ ਲੋਕਾਂ ਦੇ ਦਿਲਾਂ ਦੇ ਵਿਚ ਗਹਿਰੇ ਵਿਸ਼ਵਾਸ ਦੇ ਅੰਦਰ ਹੈ. ਅੱਤਵਾਦੀ ਅਮਰੀਕਾ ਦੇ ਹਰ ਇੱਕ ਮਹਾਨ ਚਿਨ੍ਹ ਨੂੰ ਖਤਮ ਕਰ ਸਕਦੇ ਹਨ, ਪਰ ਉਸ ਦੁਰਘਟਨਾ ਤੋਂ ਵੀ ਇੱਕ ਚੀਜ ਉਭਰੇਗੀ ਜੋ ਕਿ ਇਸ ਦੇਸ਼ ਦੇ ਜਨਮ ਤੋਂ ਜੋ ਇਸਦੀ ਨੀਂਹ ਹੈ ਉਹ ਉਭਰੇਗੀ ਅਤੇ ਉਹ ਹੈ – ਪੁਰਾਣੀ ਸਲੀਬ.
ਯਾਤਰੀ ਇਸ ਦੇਸ਼ ਦੇ ਵਿਚ ਇਸ ਕਰ ਕੇ ਏ ਸਨ ਕਿਉਂ ਕਿ ਉਹ ਉਸ ਮੁਕਤੀ ਦਾਤਾ ਦੀ ਅਜਾਦੀ ਨਾਲ ਅਰਾਧਨਾ ਕਰਨਾ ਚਾਹੁੰਦੇ ਸਨ ਜੋ ਕਿ ੨੦੦੦ ਸਾਲ ਪਹਿਲਾਂ ਸਲੀਬ ਤੇ ਮਰ ਗਿਆ. ਉਨ੍ਹਾਂ ਦੀ ਗਵਾਹੀ ਇਹ ਸੀ ਕਿ ਵਿਸ਼ਵਾਸ ਦੇ ਦੁਆਰਾ ਲੋਕ ਕਿਸੇ ਵੀ ਤੰਗੀ ਦਾ ਸਾਹਮਣਾ ਕਰ ਸਕਦੇ ਹਨ ਜੋ ਉਨ੍ਹਾਂ ਦੇ ਅੱਗੇ ਆਉਂਦੀ ਹੈ. ਅਤੇ ਇਸੇ ਲਈ ਇਹ ਸਲੀਬ ਆਸ ਸ਼ਾਂਤੀ ਅਤੇ ਅਜਾਦੀ ਦਾ ਪ੍ਰਤੀਕ ਹੈ.
ਇਹ ਇਸ ਲਈ ਹੈ ਕੀ ਯੀਸ਼ੁ ਜੋ ਹੈ ਅਤੇ ਉਸ ਨੇ ਜੋ ਕੀਤਾ ਹੈ. ਯੀਸ਼ੁ ਪ੍ਰਮੇਸ਼ਰ ਸੀ ਅਤੇ ਪ੍ਰਮੇਸ਼ਰ ਹੈ ਅਤੇ ਉਹ ਪ੍ਰਮੇਸ਼ਰ ਰਹੇਗਾ. ਪਰ ਇੱਕ ਦਿਨ ਉਸ ਨੇ ਆਪਣਾ ਸਿਘਾਸਣ ਛੱਡ ਦਿੱਤਾ ਅਤੇ ਉਹ ਮਨੁਖ ਬਣ ਗਿਆ, ਉਹ ਕੁਆਰਤੀ ਔਰਤ ਤੋਂ ਜੰਮਿਆ ਅਤੇ ਉਸਨੇ ਪਵਿੱਤਰ ਆਤਮਾ ਤੋਂ ਜਨਮ ਲਿਆ. ਉਹ ਪੂਰੀ ਤਰਾਂ ਪ੍ਰਮੇਸ਼ਰ ਸੀ ਅਤੇ ਪੂਰੀ ਤਰਾਂ ਮਨੁਖ ਸੀ. ਬਾਈਬਲ ਨੇ ਉਸ ਨੂੰ ਨਾਮ ਦਿੱਤਾ, “ਪ੍ਰਮੇਸ਼ਰ ਦਾ ਪੁੱਤਰ” ਅਤੇ ਉਸ ਨੂੰ “ਮਨੁਖ ਦਾ ਪੁੱਤਰ” ਵੀ ਕਿਹਾ ਗਿਆ. ਪਹਿਲਾ ਨਾਮ ਉਸਦੀ ਈਸ਼ਵਰਤਾਈ ਨੂੰ ਵਿਖਾਉਂਦਾ ਹੈ ਅਤੇ ਦੂਸਰਾ ਨਾਮ ਉਸਦੀ ਇਨਸਾਨੀਅਤ ਨੂੰ ਵਿਖਾਉਂਦਾ ਹੈ.
ਯੀਸ਼ੁ ਦੀ ਵਿਲਖਣਤਾ ਇਸ ਵਿਚ ਹੈ ਕੀ ਉਹ (ਪ੍ਰਮੇਸ਼ਰ) ਹੈ ਜੋ ਮਨੁਖ ਬਣ ਗਿਆ. ਉਸ ਨੂੰ ਜਿਵੇਂ ਸਾਨੂੰ ਚੋਟ ਲਗਦੀ ਹੈ ਇਵੇਂ ਚੋਟ ਲੱਗੀ. ਉਸਨੇ ਇਵੇਂ ਮਹਿਸੂਸ ਕੀਤਾ ਜਿਵੇਂ ਅਸੀਂ ਕਰਦੇ ਹਾਂ. ਉਸ ਨੂੰ ਭੋਜਨ ਦੀ ਇਵੇਂ ਜਰੂਰਤ ਸੀ ਜਿਵੇਂ ਸਾਨੂੰ ਹੁੰਦੀ ਹੈ. ਉਸ ਨੇ ਸਾਡੇ ਸੰਘਰਸ਼ਾਂ ਨੂੰ ਮਹਿਸੂਸ ਕੀਤਾ. ਪਰ ਉਹ ਆਪਣੇ ਸਿਘਾਸਣ ਦੇ ਉੱਪਰ ਹੀ ਬਿਰਾਜਮਾਨ ਨਹੀ ਰਿਹਾ. ਪਰ ਉਸ ਨੇ ਆਪਣੇ ਆਪ ਨੂੰ ਦੀਨ ਕੀਤਾ ਅਤੇ ਉਹ ਮਨੁਖ ਬਣ ਗਿਆ. ਇੱਕ ਆਦਮੀ (ਆਦਮ) ਨੇ ਸਭ ਕੁਝ ਨਾਸ਼ ਕਰ ਦਿੱਤਾ ਸੀ ਪਰ ਇੱਕ ਆਦਮੀ (ਯੀਸ਼ੁ) ਨੇ ਸਾਡੇ ਸਭ ਦੇ ਲਈ ਜਿੱਤ ਨੂੰ ਲੈ ਲਿਆ. ਵਾਹ! ਕਿੱਦਾ ਜਬਰਦਸਤ ਮੁਕਤੀਦਾਤਾ.
ਹਾਂ, ਯੀਸ਼ੁ ਇਸ ਸੰਸਾਰ ਦੇ ਵਿਚ ੨੦੦੦ ਸਾਲ ਪਹਿਲਾਂ ਆਇਆ,. ਉਸ ਨੂੰ ਦੋ ਚੋਰਾਂ ਦੇ ਵਿਚਕਾਰ ਧਰਤੀ ਅਤੇ ਅਸਮਾਨ ਦੇ ਵਿਚਕਾਰ ਟੰਗ ਦਿੱਤਾ ਗਿਆ. ਉਸ ਨੂੰ ਪੁਰਾਣੀ ਸਲੀਬ ਦੇ ਉੱਪਰ ਉਚਾ ਚੁੱਕਿਆ ਗਿਆ. ਪ੍ਰਮੇਸ਼ਰ ਉਸ ਸਲੀਬ ਦੇ ਉੱਪਰ ਨਹੀ ਮਰਿਆ ਪਰ ਯੀਸ਼ੁ, ਮਨੁਖ ਦਾ ਪੁੱਤਰ ਉਸ ਸਲੀਬ ਦੇ ਉੱਪਰ ਮਰ ਗਿਆ. ਅਤੇ ਤਿੰਨ ਦਿਨ ਬਾਅਦ ਉਹ ਕਬਰ ਵਿਚੋਂ ਜਿਉਂਦਾ ਹੋ ਗਿਆ. ਉਸਦੀ ਮੌਤ ਤੋਂ ਬਿਨਾਂ, ਜੀ ਉਠਣਾ ਨਹੀ ਹੋ ਸਕਦਾ ਸੀ. ਹਾਲੇਲੁਯਾਹ! ਉਹ ਜਿਉਂਦਾ ਹੈ. ਇਨਸਾਨੀਅਤ ਦੀ ਤਬਾਹੀ ਦੇ ਵਿਚੋਂ ਸਲੀਬ ਹਾਲੇ ਵੀ ਚਮਕਦਾਰ ਜੋਤੀ ਦੀ ਤਰਾਂ ਉਭਰਦੀ ਹੈ. ਇਹ ਸਭ ਕੁਝ ਇੱਕ ਵਿਅਕਤੀ ਦੀ ਵਜ੍ਹਾ ਨਾਲ ਹੋਇਆ ਹੈ ਅਤੇ ਉਹ ਹੈ ਮਨੁਖ ਦਾ ਪੁੱਤਰ.
ਹਾ, ਸ਼ੈਤਾਨ ਸਾਡੇ ਤੇ ਹਮਲਾ ਕਰ ਸਕਦਾ ਹੈ. ਉਹ ਸਾਡੇ ਜੀਵਨ ਨੂੰ ਪੂਰੀ ਤਰਾਂ ਮਾਰ ਕੇ ਸਾਨੂੰ ਸੁਆਹ ਦਾ ਢੇਰ ਬਣਾਉਣ ਦੀ ਕੋਸ਼ਿਸ ਕਰ ਸਕਦਾ ਹੈ. ਪਰ ਸਲੀਬ ਹਮੇਸ਼ਾਂ ਆਸ ਵਾਲੀ ਥਾਂ ਤੇ ਖੜੀ ਰਹੇਗੀ. ਕੁਝ ਵੀ ਉਸ ਨੂੰ ਸਾਡੇ ਤੋਂ ਦੂਰ ਨਹੀ ਕਰ ਸਕਦਾ ਹੈ. ਸਲੀਬ ਵਿਚ ਅਜਾਦੀ ਹੈ. ਸਲੀਬ ਵਿਚ ਪਿਆਰ ਹੈ. ਸਲੀਬ ਵਿਚ ਮਾਫੀ ਹੈ. ਸਲੀਬ ਵਿਚ ਮੁਕਤੀ ਹੈ. ਸਲੀਬ ਦੇ ਉੱਪਰ ਮਨੁਖ ਦੇ ਪੁੱਤਰ ਦੀ ਮੌਤ ਹੋਈ ਹੈ. ਅਤੇ ਉਹ ਹੁਣ ਉਥੇ ਨਹੀ ਹੈ. ਉਹ ਪਿਤਾ ਦੇ ਸੱਜੇ ਪਾਸੇ ਹੈ ਅਤੇ ਇੱਕ ਦਿਨ ਉਹ ਆਪਣੀ ਮਹਿਮਾ ਦੇ ਵਿਚ ਜੇਤੂ ਤਰੀਕੇ ਦੇ ਨਾਲ ਆਵੇਗਾ. ਉਹ ਪ੍ਰਮੇਸ਼ਰ ਦਾ ਪੁੱਤਰ ਹੈ ਅਤੇ ਉਹ ਮਨੁਖ ਦਾ ਪੁੱਤਰ ਹੈ. ਉਸ ਤੇ ਭਰੋਸਾ ਕਰੋ. ਉਹ ਤੁਹਾਡੇ ਜੀਵਨ ਨੂੰ ਬਣਾਵੇਗਾ ਅਤੇ ਤੁਹਾਡੀ ਸੁਆਹ ਨੂੰ ਸੁੰਦਰਤਾ ਵਿਚ ਤਬਦੀਲ ਕਰੇਗਾ. ਸਲੀਬ ਵੱਲ ਵੇਖੋ. ਇਹ ਟੁੱਟੇ ਦਿਲਾਂ ਅਤੇ ਤਬਾਹ ਜੀਵਨਾਂ ਦੇ ਵਿਚ ਖੜੀ ਹੈ. ਕੋਈ ਵੀ ਤਬਾਹ ਨਹੀ ਕਰ ਸਕਦਾ ਹੈ ਜੋ ਕੀ ਮਨੁਖ ਦੇ ਪੁੱਤਰ ਨੇ ਉਥੇ ਕੀਤਾ ਹੈ. ਇਹ ਸਿਰਫ ਇੱਕ ਚਿੰਨ ਹੀ ਨਹੀ ਹੈ. ਇਹ ਸਾਚੀ ਅਜਾਦੀ ਅਤੇ ਸਾਡੇ ਜੀਵਨ ਦੀ ਜਿੱਤ ਹੈ.
ਮੱਤੀ 16:21-28
21 ਉਸ ਸਮੇਂ ਤੋਂ, ਯਿਸੂ ਨੇ ਆਪਣੇ ਚੇਲਿਆਂ ਨੂੰ ਵਰਨਣ ਕਰਨਾ ਸ਼ੁਰੂ ਕੀਤਾ ਕਿ ਉਸ ਨੂੰ ਯਰੂਸ਼ਲਮ ਜਰੂਰ ਜਾਣਾ ਪਵੇਗਾ, ਅਤੇ ਬਜੁਰਗ ਯਹੂਦੀ ਆਗੂਆਂ, ਪਰਧਾਨ ਜਾਜਕਾਂ, ਅਤੇ ਨੇਮ ਦੇ ਉਪਦੇਸ਼ਕਾਂ ਦੁਆਰਾ ਬਹੁਤ ਕਸ਼ਟ ਝੱਲਣੇ ਪੈਣਗੇ। ਅਤੇ ਇਹ ਵੀ ਦੱਸਿਆ ਕਿ ਉਹ ਮਾਰਿਆ ਜਾਵੇਗਾ ਪਰ ਮਰਨ ਦੇ ਤੀਜੇ ਦਿਨ ਉਹ ਫ਼ੇਰ ਜੀ ਉੱਠੇਗਾ।
22 ਤਦ ਪਤਰਸ ਉਸ ਨੂੰ ਇੱਕ ਪਾਸੇ ਲਿਜਾਕੇ ਝਿੜਕਣ ਲੱਗਾ, “ਪ੍ਰਭੂ, ਪਰਮੇਸ਼ੁਰ ਤੁਹਾਨੂੰ ਉਨ੍ਹਾਂ ਗੱਲਾਂ ਤੋਂ ਬਚਾਵੇ। ਇਹ ਕਦੇ ਵੀ ਤੁਹਾਡੇ ਨਾਲ ਨਾ ਵਾਪਰੇ!”
23 ਯਿਸੂ ਮੁੜਿਆ ਅਤੇ ਪਤਰਸ ਨੂੰ ਆਖਿਆ, “ਹੇ ਸ਼ੈਤਾਨ, ਮੈਥੋਂ ਦੂਰ ਚੱਲਿਆ ਜਾ। ਤੂੰ ਮੇਰੀ ਸਹਾਇਤਾ ਨਹੀਂ ਕਰ ਰਿਹਾ, ਤੂੰ ਪਰਮੇਸ਼ੁਰ ਦੇ ਬਚਨਾਂ ਦਾ ਧਿਆਨ ਨਹੀਂ ਕਰ ਰਿਹਾ ਸਗੋਂ ਤੂੰ ਉਨ੍ਹਾਂ ਗੱਲਾਂ ਲਈ ਫ਼ਿਕਰਮੰਦ ਹੈਂ ਜਿਨ੍ਹਾਂ ਨੂੰ ਲੋਕ ਜਰੂਰੀ ਸਮਝਦੇ ਹਨ।”
24 ਤਦ ਯਿਸੂ ਨੇ ਆਪਣੇ ਚੇਲਿਆਂ ਨੂੰ ਆਖਿਆ, “ਕੋਈ ਮੇਰੇ ਪਿੱਛੇ ਆਉਣਾ ਚਾਹੁੰਦਾ ਹੈ, ਤਾਂ ਉਸ ਨੂੰ ਉਨ੍ਹਾਂ ਗੱਲਾਂ ਨੂੰ ‘ਨਾਂਹ’ ਆਖਣੀ ਪਵੇਗੀ ਜਿਨ੍ਹਾਂ ਨੂੰ ਉਹ ਚਾਹੁੰਦਾ ਹੈ। ਉਸ ਵਿਅਕਤੀ ਨੂੰ ਉਹ ਸਲੀਬ ਕਬੂਲ ਕਰਨੀ ਚਾਹੀਦੀ ਹੈ ਜੋ ਉਸ ਨੂੰ ਦਿੱਤੀ ਗਈ ਹੈ ਅਤੇ ਮੇਰਾ ਪਿੱਛਾ ਕਰਨਾ ਚਾਹੀਦਾ ਹੈ। 25 ਕਿਉਂਕਿ ਜਿਹੜਾ ਆਪਣੀ ਜਾਨ ਬਚਾਉਣਾ ਚਾਹੇਗਾ ਉਹ ਉਸ ਨੂੰ ਗੁਆ ਦੇਵੇਗਾ। ਅਤੇ ਹਰ ਉਹ ਵਿਅਕਤੀ ਜੋ ਮੇਰੇ ਲਈ ਆਪਣੀ ਜਾਨ ਗੁਆਵੇਗਾ ਉਹ ਉਸ ਨੂੰ ਪਾ ਲਵੇਗਾ। 26 ਕਿਸੇ ਵਿਅਕਤੀ ਨੂੰ ਕੀ ਲਾਭ ਹੋਵੇਗਾ ਜੇਕਰ ਉਹ ਸਾਰੀ ਦੁਨੀਆਂ ਜਿੱਤ ਲਵੇ, ਪਰ ਆਪਣੇ ਪ੍ਰਾਣ ਗੁਆ ਲਵੇ? ਵਿਅਕਤੀ ਆਪਣੇ ਪ੍ਰਾਣ ਵਾਪਸ ਲੈਣ ਲਈ ਕੁਝ ਵੀ ਨਹੀਂ ਦੇ ਸੱਕਦਾ। 27 ਮਨੁੱਖ ਦਾ ਪੁੱਤਰ ਆਪਣੇ ਦੂਤਾਂ ਸਮੇਤ ਅਤੇ ਪਿਤਾ ਦੀ ਮਹਿਮਾ ਨਾਲ ਮੁੜ ਆਵੇਗਾ। ਅਤੇ ਉਸ ਵਕਤ ਮਨੁੱਖ ਦਾ ਪੁੱਤਰ ਹਰ ਇੱਕ ਨੂੰ ਉਸਦੀ ਕਰਨੀ ਦਾ ਫ਼ਲ ਦੇਵੇਗਾ। 28 ਮੈਂ ਸੱਚ-ਮੁੱਚ ਤੁਹਾਨੂੰ ਸੱਚ ਆਖਦਾ ਹਾਂ ਕਿ ਇੱਥੇ ਖੜ੍ਹੇ ਲੋਕਾਂ ਵਿੱਚੋਂ ਕੁਝ ਲੋਕ ਮਰਨ ਤੋਂ ਪਹਿਲਾਂ ਮਨੁੱਖ ਦੇ ਪੁੱਤਰ ਨੂੰ ਆਪਣੇ ਰਾਜ ਨਾਲ ਆਉਂਦਾ ਦੇਖਣਗੇ।”
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
