ਰੋਜਾਨਾਂ ਦਾ ਭਗਤੀ ਦਾ ਵੀਡੀਓ

ਜ਼ਬੂਰ 85: 1-13
ਯਹੋਵਾਹ, ਆਪਣੇ ਦੇਸ਼ ਉੱਤੇ ਮਿਹਰਬਾਨ ਹੋਵੋ। ਉਨ੍ਹਾਂ ਨੂੰ ਜਲਾਵਤਨੀ ਵਿੱਚ ਉਨ੍ਹਾਂ ਦੇ ਦੇਸ਼ ਵਿੱਚ ਵਾਪਸ ਲਿਆ।2 ਯਹੋਵਾਹ, ਆਪਣੇ ਲੋਕਾਂ ਨੂੰ ਬਖਸ਼ ਦਿਉ। ਉਨ੍ਹਾਂ ਦੇ ਗੁਨਾਹ ਮਿਟਾ ਦਿਉ।3 ਯਹੋਵਾਹ, ਕਹਿਰਵਾਨ ਹੋਣਾ ਛੱਡੋ। ਪਾਗਲ ਨਾ ਹੋਵੋ।4 ਸਾਡੇ ਪਰਮੇਸ਼ੁਰ ਅਤੇ ਮੁਕਤੀਦਾਤਾ, ਸਾਡੇ ਉੱਤੇ ਕਹਿਰਵਾਨ ਨਾ ਹੋਵੋ,ਅਤੇ ਸਾਨੂੰ ਇੱਕ ਵਾਰੀ ਫ਼ੇਰ ਪ੍ਰਵਾਨ ਕਰ ਲਵੋ।5 ਕੀ ਤੁਸੀਂ ਸਾਡੇ ਉੱਤੇ ਸਦਾ ਲਈ ਕਹਿਰਵਾਨ ਰਹੋਂਗੇ?6 ਮਿਹਰ ਕਰੋ ਅਤੇ ਸਾਨੂੰ ਫ਼ਿਰ ਤੋਂ ਜਿਉਣ ਜੋਗੇ ਬਣਾ ਦਿਉ।ਆਪਣੇ ਲੋਕਾਂ ਨੂੰ ਖੁਸ਼ ਕਰੋ।7 ਯਹੋਵਾਹ, ਸਾਨੂੰ ਬਚਾਉ ਅਤੇ ਸਾਨੂੰ ਦਰਸ਼ਾਉ ਕਿ ਤੁਸੀਂ ਸਾਨੂੰ ਪਿਆਰ ਕਰਦੇ ਹੋ।8 ਯਹੋਵਾਹ ਪਰਮੇਸ਼ੁਰ ਨੇ ਜੋ ਕੁਝ ਆਖਿਆ ਮੈਂ ਸੁਣਿਆ।ਉਸ ਨੇ ਆਖਿਆ ਸੀ ਕਿ ਉਸ ਦੇ ਲੋਕਾਂ ਅਤੇ ਵਫ਼ਾਦਾਰ ਪੈਰੋਕਾਰਾਂ ਲਈ ਅਮਨ ਹੋਵੇਗਾ। ਇਸ ਲਈ ਉਨ੍ਹਾਂ ਨੂੰ ਮੂਰੱਖਾਂ ਵਾਲੇ ਜੀਵਨ ਢੰਗ ਵੱਲ ਨਹੀਂ ਪਰਤ ਜਾਣਾ ਚਾਹੀਦਾ9 ਪਰਮੇਸ਼ੁਰ ਛੇਤੀ ਆਪਣੇ ਪੈਰੋਕਾਰਾਂ ਨੂੰ ਬਚਾਏਗਾਅਸੀਂ ਛੇਤੀ ਹੀ ਇੱਜ਼ਤ ਨਾਲ ਆਪਣੀ ਜ਼ਮੀਨ ਉੱਤੇ ਰਹਾਂਗ10 ਪਰਮੇਸ਼ੁਰ ਦਾ ਸੱਚਾ ਪਿਆਰ ਉਸ ਦੇ ਚੇਲਿਆਂ ਨੂੰ ਮਿਲੇਗਾ।ਚੰਗਿਆਈ ਅਤੇ ਅਮਨ ਚੁੰਮਣ ਨਾਲ ਉਹ ਉਨ੍ਹਾਂ ਦਾ ਸਵਾਗਤ ਕਰਨਗੇ11 ਧਰਤੀ ਦੇ ਲੋਕ ਪਰਮੇਸ਼ੁਰ ਦੇ ਵਫ਼ਾਦਾਰ ਹੋਣਗੇ ਅਤੇ ਸਵਰਗ ਵਿੱਚ ਪਰਮੇਸ਼ੁਰ ਵੀ ਉਨ੍ਹਾਂ ਨਾਲ ਚੰਗਾ ਵਿਹਾਰ ਕਰੇਗਾ।12 ਯਹੋਵਾਹ ਸਾਨੂੰ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਦੇਵੇਗਾ।ਧਰਤੀ ਬਹੁਤ ਸਾਰੀਆਂ ਚੰਗੀਆਂ ਫ਼ਸਲਾਂ ਉਗਾਏਗੀ।13 ਚੰਗਿਆਈ ਪਰਮੇਸ਼ੁਰ ਦੇ ਅੱਗੇ ਜਾਵੇਗੀ ਅਤੇ ਉਸਦਾ ਰਾਹ ਤਿਆਰ ਕਰੇਗੀ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਬੇਦਾਰੀ ਅਤੇ ਖੁਸ਼ਖਬਰੀ ਦੇ ਪੰਜਵੇ ਦਿਨ ਵਿੱਚ ਤੁਹਾਡਾ ਸਵਾਗਤ ਹੈ। ਅਤੇ ਅੱਜ ਮੈਂ ਬੇਦਾਰੀ ਦੇ ਸੰਦੇਸ ਦੇ ਬਾਰੇ ਵਿੱਚ ਗੱਲ ਕਰਨਾ ਚਾਹੁੰਦਾ ਹਾਂ। ਹੁਣ ਬੇਦਾਰੀ ਦਾ ਸੰਦੇਸ ਬੇਦਾਰੀ ਨਹੀ ਹੈ, ਬੇਦਾਰੀ ਉਹ ਕੰਮ ਹੈ ਜੋ ਪਰਮੇਸ਼ਰ ਸਾਡੇ ਜੀਵਨ ਵਿੱਚ ਕਰਦਾ ਹੈ। ਪਰ ਜਦੋਂ ਬਵੀ ਪਰਮੇਸ਼ਰ ਸਾਡੇ ਅੰਦਰ ਕੰਮ ਕਰਦਾ ਹੈ ਤਾਂ ਉਹ ਸਾਨੂੰ ਪਹਿਲੇ ਪ੍ਰੇਮ ਦੇ ਵਿੱਚ ਲੈ ਕੇ ਝਾਦਾ ਹੈ। ਅਤੇ ਉਹ ਪਹਿਲਾ ਪ੍ਰੇਮ ਕੀ ਹੈ?
ਸ਼ਾਡਾ ਪਹਿਲਾ ਪ੍ਰੇਮ ਹੈ ਜੋ ਯਿਸੂ ਨੇ ਸਾਡੇ ਅੰਦਰ ਕੀਤਾ ਹੈ। ਕੀ ਤੁਹਾਨੂੰ ਯਾਦ ਹੈ ਜਿਸ ਦਿਨ ਤੁਸੀਂ ਆਪਣੇ ਦਿਲ ਨੂੰ ਖੋਲਿਆ ਅਤੇ ਮਸੀਹ ਨੂੰ ਆਪਣੇ ਜੀਵਨ ਵਿੱਚ ਆਉਣ ਦਾ ਸੱਦਾ ਦਿੱਤਾ ਤੁਸੀਂ ਵੇਖਿਆ ਕਿ ਉਸਨੇ ਤੁਹਾਡੇ ਜੀਵਨ ਵਿੱਚ ਕੀ ਕੀਤਾ। ਤੁਸੀਂ ਵੇਖਿਆ ਕਿ ਉਸਨੇ ਕੀ ਕੀਤਾ- ਉਸਦੇ ਜੀ aੱਠਣ ਦੀ ਤਾਕਤ – ਤੁਸੀਂ ਉਸ ਤੇ ਵਿਸ਼ਵਾਸ ਕੀਤਾ ਅਤੇ ਤੁਸੀਂ ਆਪਣਾ ਵਿਸ਼ੜਾਸ ਉੇਸ ਤੇ ਲਿਆਂਦਾ ਅਤੇ ਉਸ ਨੇ ਤੁਹਾਡੇ ਪਾਪਾਂ ਨੂੰ ਮਾਫ ਕਰ ਦਿੱਤਾ
ੀeਹ ਹੈ ਪਹਿਲਾ ਪਿਆਰ! ੀeਹ ਹੈ ਜਦ ਪਰਮੇਸ਼ਰ ਨੇ ਪਹਿਲੀ ਵਾਰ ਤੁਹਾਡੇ ਅੰਦਰ ਕੰਮ ਕੀਤਾ। ਹੁਣ ਮੈਂ ਇਹ ਪਾਇਆ ਹੈ ਕਿ ਇਸ ਪੀੜੀ ਜਿਸਦੇ ਵਿੱਚ ਅਸੀਂ ਰਹਿ ਰਹੇ ਹਾਂ ਅਸੀਂ ਖੁਸ਼ਖਬਰੀ ਦਾ ਸਾਧਾਰਣ ਸੰਦੇਸ ਗਵਾ ਦਿੱਤਾ ਹੈ। ਅਤੇ ਬੇਦਾਰੀ ਸਾਨੂੰ ਵਾਪਸਿ ਉਸ ਸਧਾਰਣ ਸੰਦੇਸ ਦੇ ਵੱਲ ਲੈ ਝਾਂਦੀ ਹੈ। ਯਿਸੂ ਮਸੀਹ ਦੀ ਖੁਸ਼ਖਬਰੀ ਦੇ ਵਿੱਚ ਤਾਕਤ ਹੈ। ਅਤੇ ਜਦ ਮੈਂ ਕਹਿੰਦਾ ਹਾਂ ਖੁਸ਼ਖਬਰੀ ਤਾਂ ਮੈਂ ਕਿਸ ਦੇ ਬਾਰੇ ਗੱਲ ਕਰ ਰਿਹਾ ਹਾਂ।
ਖੁਸ਼ਖਬਰੀ ਸ਼ਬਦ ਦਾ ਅਰਥ ਹੈ ਖੁਸ਼ੀ ਦੀ ਖਬਰ। ਅਤੇ ਖੁਸ਼ੀ ਖਬਰ ਕੀ ਹੈ?
ਖੁਸ਼ੀ ਦੀ ਖਬਰ ਇਹ ਹੈ ਕਿ ਅਸੀਂ ਪਾਪੂ ਹਾਂ ਅਤੇ ਅਸੀਂ ਫੇਲ ਹੋ ਗਏ ਅਤੇ ਅਸੀਨ ਸਭ ਕੁਝ ਗਵਾ ਦਿੱਤਾ ਅਤੇ ਸਾਡੇ ਵਿੱਚੋਂ ਹਰ ਕੋਈ ਉਸ ਸਟੈਂਡਰਡ ਤੋਂ ਡਿੱਗ ਪਿਆ ਜੋ ਕਿ ਪਰਮੇਸ਼ਰ ਨੇ ਰੱਖਿਆ ਹੈ। ਪਰ ਪਰਮੇਸ਼ਰ ਨੇ ਸਾਨੂੰ ਇੰਨਾਂ ਜਿਆਦਾ ਪਿਆਰ ਕੀਤਾ ਕਿ ਉਸ ਨੇ ਯਿਸੂ ਨੂੰ ਭੇਜਿਆ ਕਿ ਉਹ ਸਾਡੇ ਲਈ ਕੁਰਬਾਨ ਹੋਵੇ- ਉਸ ਨੂੰ ਕਿਸੇ ਦੀ ਕਬਰ ਦੇ ਵਿੱਚ ਦਫਨਾਇਆ ਗਿਆ, ਅਤੇ ਤਿੰਨ ਦਿਨਾਂ ਬਾਅਦ ਉਹ ਕਬਰ ਤੋਂ ਬਾਹਰ ਆ ਗਿਆ। ਉਹ ਪਿਤਾ ਦੇ ਸੱਜੇ ਹੱਥ ਬਿਰਾਜਮਨਾ ਹੋਇਆ ਅਤੇ ਉਹ ਆਪਣਾ ਪਵਿੱਤਰ ਆਤਮਾ ਭੇਜਦਾ ਹੈ ਕਿ ਉਹ ਹਰ ਇੱਕ ਦੇ ਅੰਦਰ ਵਾਸ ਕਰੇ ਜੋ ਕਿ ਆਪਣਾ ਵਿਸ਼ਵਾਸ ਉਸ ਤੇ ਲਿਆਉਂਦਾ ਹੈ।
ਅਤੇ ਉਹ ਸਾਡੇ ਜੀਵਨਾਂ ਨੂੰ ਬਦਲਦਾ ਹੈ ਅਤੇ ਇਹ ਹੈ ਖੁਸ਼ ਖਬਰੀ। ਇਹ ਇੰਨੀ ਸਧਾਰਣ ਹੈ।
ਅਤੇ ਮੈਂ ਕੀ ਪਾਇਆ ਹੈ ਕਿ ਬਹੁਤ ਸਾਰੇ ਲੋਕ ਉਨ੍ਹਾਂ ਬਰਕਤਾਂ ਦੀ ਗੱਲ ਕਰਨਾ ਚਾਹੁੰਦੇ ਹਨ ਜਿੰਨਾਂ ਨੂੰ ਅਸੀਂ ਸੋਚਦੇ ਹਾਂ ਕਿ ਉਹ ਬੇਦਾਰੀ ਹੈ।
ਅੁਹੋ! ਅਸੀਂ ਬਾਹਰ ਜਾ ਕੇ ਹਰ ਇੱਕ ਨੂੰ ਉਨ੍ਹਾਂ ਮਹਾਨ ਬਰਕਤਾਂ ਦੇ ਬਾਰੇ ਦੱਸਣਾ ਚਾਹੁੰਦੇ ਹਾਂ। ਬੇਦਾਰੀ ਉਸ ਸਮੇਂ ਆਉਂਦੀ ਹੈ ਜਦ ਸਾਡਾ ਧਿਆਨ ਬਰਕਤਾਂ ਤੋਂ ਹੱਟ ਕੇ ਬਰਕਤ ਦੇਣ ਵਾਲੇ ਦੇ ਵੱਲ ਲੱਗ ਜਾਂਦਾ ਹੈ। ਅਤੇ ਇੱਕ ਹੈ ਜਿਸ ਨੇ ਇਹ ਕੰਮ ਸਾਡੇ ਅੰਦਰ ਕੀਤਾ ਹੈ। ਅਤੇ ਅਸੀਂ ਉਸ ਨੂੰ ਵੇਖਦੇ ਹਾਂ ਅਤੇ ਉਹ ਸੰਦੇਸ ਕਿ ਯਿਸੂ ਨੇ ਸਾਡੇ ਪਾਪਾਂ ਦੇ ਲਈ ਸਲੀਬ ਤੇ ਕੀ ਕੀਤਾ aੁਸ ਨੇ ਸਾਡੇ ਪਾਪਾਂ ਦੀ ਸਜਾ ਸਲੀਬ ਤੇ ਲੈ ਲਈ।
ੀeਹ ਸਾਨੂੰ ਵਾਪਸ ਉਸ ਤਾਜ਼ਗੀ ਦੇ ਵੱਲ ਅਤੇ ਸਾਦਗੀ ਅਤੇ ਯਿਸੂ ਦੇ ਪ੍ਰੇਮ ਦੀ ਸ਼ੁੱਧਤਾ ਦੇ ਵੱਲ ਲੈ ਜਾਂਦਾ ਹੈ ਕਿ ਉਸ ਨੇ ਸਾਡੇ ਲਈ ਕੀ ਕੀਤਾ।
ੀeਹ ਕੰਮ ਨਹੀ ਕਰਦਾ ਹੈ…. ਕਈ ਵਾਰ ਮੈਂ ਸੋਚਦਾ ਹਾਂ ਕਿ ਬੇਦਾਰੀ ਕੁਝ ਨਵੀਆਂ ਸੱਚਾਈਆਂ ਹਨ ਜਿੰਨਾਂ ਨੂੰ ਅਸੀਂ ਖੋਜਿਆ ਹੈ। ਪਰ ਬੇਦਾਰੀ ਪੁਰਾਣੀਆਂ ਸਧਾਰਣ ਸੱਚਾਈਆਂ ਦੇ ਵੱਲ ਜਾਣਾ ਹੈ ਕਿ ਯਿਸੂ ਨੇ ਸਾਡੇ ਲਈ ਕੀ ਕੀਤਾ ਹੈ।
ਮੈਂ ਕਦੇ ਨਹੀ ਭੁਲਾਂਗਾ ਜਦ ਮੈਂ ਪਹਿਲੀ ਵਾਰ ਖੁਸ਼ਖਬਰੀ ਦਾ ਪਰਚਾਰ ਕਰਨਾ ਸ਼ੁਰੂ ਕੀਤਾ ਅਤੇ ਸੇਵਕਾਈ ਕਰਨੀ ਸ਼ੁਰੂ ਕੀਤੀ। ਮੈਂ ਲ਼ੁਜਿਆਨਾ ਦੇ ਪੰਪਕਿਨ ਸੈਂਟਰ ਦੇ ਚਰਚ ਵਿੱਚ ਪਾਸਟਰ ਸੀ ਅਤੇ ਮੈਂ ਇਸ ਛੋਟੀ ਜਿਹੀ ਚਰਚ ਦਾ ਪਾਸਟਰ ਸੀ। ਅਤੇ ਇੱਕ ਪਰਿਵਾਰ ਸੀ ਜਿੰਨਾਂ ਨੇ ਇੱਕ ਛੋਟੇ ਬੱਚੇ ਨੂੰ ਲੈ ਲਿਆ ਜਿਸ ਨੂੰ ਉਸ ਦੇ ਪਰਿਵਾਰ ਨੇ ਰੱਦ ਦਿੱਤਾ ਸੀ ਅਤੇ ਉਨ੍ਹਾਂ ਨੇ ਉਸ ਨੂੰ ਲੈ ਲਿਆ ਅਤੇ ਉਹ ਉਸਦੀ ਬਹੁਤ ਪਰਵਾਹ ਕਰਦੇ ਸਨ। ਉਹ ਉਸ ਨੂੰ ਉਸ ਤਰੀਕੇ ਨਾਲ ਪਿਆਰ ਕਰਦੇ ਸਨ ਜਿਵੇਂ ਯਿਸੂ ਕਰਦਾ ਹੈ। ਅਤੇ ਉਸ ਛੋਟੇ ਬੱਚੇ ਨੂੰ ਬੋਲਣ ਦੇ ਵਿੱਚ ਸਮੱਸਿਆ ਸੀ।
ਇੱਕ ਐਤਵਾਰ ਉਹ ਚਰਚ ਦੇ ਵਿੱਚ ਆਇਆ ਅਤੇ ਮੈਂ ਖੁਸ਼ਖਬਰੀ ਦਾ ਪਰਚਾਰ ਕੀਤਾ ਕਿ ਯਿਸੂ ਤੁਹਾਨੂੰ ਪਿਆਰ ਕਰਦਾ ਹੈ ਅਤੇ ਮਸੀਹ ਤੁਹਾਡੇ ਲਈ ਮਰਿਆ ਹੈ। ਇਸ ਨਾਲ ਉਹ ਬੱਚਾ ਇੰਨਾਂ ਜਿਆਦਾ ਛੂਹਿਆ ਗਿਆ ਕਿ ਉਹ ਅੱਗੇ ਆਇਆ ਅਤੇ ਉਸ ਨੇ ਆਪਣਾ ਜੀਵਨ ਯਿਸੂ ਨੂੰ ਦੇ ਦਿੱਤਾ।
ਅਤੇ ਉਹ ਜੋ ਪਰਮੇਸ਼ਰ ਨੇ ਉਸ ਦੇ ਜੀਵਨ ਵਿੱਚ ਕੀਤਾ ਸੀ ਉਸ ਤੋਂ ਬਹੁਤ ਖੁਸ਼ ਸੀ।
ਅੁਸ ਕਿਸੇ ਨੂੰ ਮਿਲਿਆ… ਉਸ ਦੇ ਮਾਤਾ ਪਿਤਾ ਨਹੀ ਸਨ ਜੋ ਉਸ ਨੂੰ ਪਿਆਰ ਕਰਦੇ ਪਰ ਉਸ ਨੂੰ ਪਰਮੇਸ਼ਰ ਮਿਲ ਗਿਆ ਸੀ ਜੋ ਕਿ ਉਸ ਨੂਮ ਪਿਆਰ ਕਰਦਾ ਸੀ।
ਅਤੇ ਉਹ ਬਹੁਤ ਹੀ ਖੁਸ਼ ਸੀ।
ਅਤੇ ਉਹ ਜਦ ਬੱਸ ਤੇ ਚੜ ਕੇ ਸਕੂਲ ਜਾਂਦਾ ਸੀ ਤਾਂ ਦੂਸਰੇ ਬੱਚੇ ਉਸਦੇ ਥੱਥੇਪਨ ਦੀ ਵਜ੍ਹਾ ਨਾਲ ਉਸਦਾ ਮਜਾਕ ਉਡਾਉਂਦੇ ਸਨ।
ਅਤੇ ਉਹ ਕਹਿੰਦਾ ਸੀ ਇਸਸਸਸ ਤਰ੍ਹਾਂਾਂਾਂਂ ਨਾ ਕਰੋ ਯਿਯਯਸੂ ਤੁਹਾਨੂੰ ਪਿਆਰ ਕਰਦਾ ਹੈ!
ਅਤੇ ਉਸ ਨੂੰ ਸਮਾਂ ਲੱਗਦਾ ਸੀ ਇਸ ਤੋਂ ਪਹਿਲਾਂ ਕਿ ਉਹ ਯਿਸੂ ਦੇ ਪਿਆਰ ਦੇ ਬਾਰੇ ਦੱਸ ਸਕੇ। ਅਤੇ ਜਦ ਵੀ ਮੈਂ ਐਤਵਾਰ ਨੂੰ ਚਰਚ ਵਿੱਚ ਪਰਚਾਰ ਕਰਦਾ ਉਹ ਕਿਸੇ ਨਾ ਕਿਸੇ ਮਿੱਤਰ ਨੂਮ ਆ।ਪਣੇ ਨਾਲ ਜਰੂਰ ਲੈ ਕੇ ਆਉਂਦਾ।
ਅਤੇ ਉਹ ਅੱਗੇ ਆaੁਂਦੇ ਅਤੇ ਉਹ ਛੋਟਾ ਵਬੱਚਾ ਉਨ੍ਹਾਂ ਨੂੰ ਮਸੀਹ ਵਿੱਚ ਲੈ ਕੇ ਆaੁਂਦਾ!
ਅੁਸ ਚਰਚ ਦੇ ਵਿੱਚ ਉਹ ਸਭ ਤੋਂ ਜਬਰਦਸਤ ਵਿਅਕਤੀ ਸੀ ਜਿਸਨੇ ਕਈ ਲੋਕਾਂ ਨੂੰ ਮਸੀਹ ਦੇ ਵਿੱਚ ਲਿਆਂਦਾ। ਉਸ ਤੌਂ ਜਿਆਦਾ ਕਿਸੇ ਨੇ ਲੋਕਾਂ ਨੂੰ ਨਾ ਜਿੱਤਿਆ। ਅਤੇ ਕਾਰਣ ਸੀ ਕਿ ਉਸ ਨੇ ਪਰਮੇਸ਼ਰ ਦਾ ਪਿਆਰ ਸਲੀਬ ਤੇ ਵੇਖਿਆ ਅਤੇ ਵੇਖਿਆ ਕਿ ਯਿਸੂ ਨੇ ਉਸ ਲਈ ਕੀ ਕੀਤਾ ਹੈ ਅਤੇ ਉਹ ਇਸ ਗੱਲ ਤੋਂ ਉੱਪਰ ਨਾ ਉੱਠ ਪਾਇਆ।
ਅਤੇ ਮੈਂ ਤੁਹਾਨੂੰ ਦੱਸਦਾ ਹਾਂ ਜਦ ਅਸੀਂ ਸੰਦੇਸ ਨੂੰ ਵੇਲ਼ਖਦੇ ਹਾਂ, ਸੰਦੇਸ ਕੀ ਹੈ- ਮਸੀਹ ਨੇ ਸਲੀਬ ਤੇ ਕੀ ਕੀਤਾ ਅਤੇ ਉਹ ਸਾਡਾ ਸੰਦੇਸ ਬਣ ਜਾਂਦਾ ਹੈ। aੌਹ ਇਕ ਤਾਕਤ ਹੈ, ਸਲੀਬ ਦੇ ਸੰਦੇਸ ਵਿੱਚ ਤਾਕਤ ਹੈ ਕਿਉਂਕਿ ਸਲੀਬ ਦੇ ਦੁਆਰਾ ਹੀ ਲੋਕ ਮਾਫ ਹੋ ਸਕਦੇ ਹਨ। ਸਿਰਫ ਸਲੀਬ ਦੇ ਦੁਆਰਾ ਹੀ ਲੋਕ ਉਸ ਪਿਆਰ ਨੂੰ ਪਾ ਸਕਦੇ ਹਨ ਜਿਸ ਨੂੰ ਉਹ ਲੱਭ ਰਹੇ ਹਨ।
ਇਸ ਲਈ ਸਾਨੂੰ ਪਰਚਾਰ ਦੇ ਸਾਧਾਰਣ ਸੰਦੇਸ ਦੇ ਵੱਲ ਆਉਣਾ ਪਵੇਗਾ ਜੋ ਕਿ ਯਿਸੂ ਦੀ ਮੌਤ ਅਤੇ ਉਸਦਾ ਦਫਨਾਇਆ ਜਾਣਾ ਅਤੇ ਮੁਰਦਿਆਂ ਵਿਚੌਂ ਜੀ ਉੱਠਣਾ ਅਤੇ ਲੋਕ ਇਸ ਨੂੰ ਸਮਝਣਗੇ।
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ