Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਹਨੇਰੇ ਦੇ ਉੱਤੇ ਜਿੱਤ

ਕੁਝ ਸਾਲਾਂ ਪਹਿਲਾਂ, ਮੇਰੇ ਨਾਲ ਇੱਕ ਕੰਮ ਕਰਨ ਵਾਲਾ ਅਤੇ ਮੈਂ ਕਲੀਫੋਰਨਾਆਂ ਦੇ ਲਾਸ ਏੰਜਲੈਂਸ ਦੇ ਵਿੱਚ ਗਏ। ਸ਼ਨੀਵਾਰ ਦੀ ਸ਼ਾਮ, ਅਸੀ ਇੱਕ ਸਥਾਨੀਆਂ ਪਾਸਚਰ ਦੇ ਨਾਲ ਮੁਲਾਕਾਤ ਕੀਤਾ ਜਿਹੜਾ ਮੱਧ ਪੂਰਬੀ ਦੇਸ਼ ਦਾ ਅਸਲ ਵਸ਼ਨੀਕ ਸੀ। ਮਸੀਹ ਦੀ ਖੁਸ਼ਖਬਰੀ ਦੇ ਨਾਲ ਉਸ ਦੇਸ਼ ਵਿੱਚ ਪਹੁੰਚਣ ਦੇ ਲਈ ਬਣਾਈ ਗਈ ਯੋਜਨਾ ਦੇ ਉੱਤੇ ਵਿਚਾਰ ਵਟਾਂਦਰਾ ਕਰ ਲੈਂਣ ਤੋਂ ਬਆਦ, ਉਸ ਪਾਸਟਰ ਨੇ ਕਿਹਾ, “ਮੈਂ ਸੋਚਦਾ ਹਾਂ ਕਿ ਸਾਨੂੰ ਅਸਲ ਦੇ ਵਿੱਚ ਸੈਮੀ ਦੇ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ। ਜੇ ਪਰਮੇਸ਼ੁਰ ਉਸਨੂੰ ਸਾਡੇ ਦੇਸ਼ ਦੇ ਲਈ ਇਸਤੇਮਾਲ ਕਰਨ ਲਈ ਜਾ ਰਿਹਾ ਹੈ ਤਾਂ ਸ਼ੈਤਾਨ ਨਿਸ਼ਚਾ ਹੀ ਉਸਦੇ ਉੱਤੇ ਹਮਲਾ ਕਰੇਗਾ।” ਮੇਰੇ ਆਲੇ ਦੂਆਲੇ ਉਹ ਛੋਟਾ ਸਮੂਹ ਇੱਕਠੀਆਂ ਹੋ ਗਿਆ ਅਤੇ ਉਸਨੇ ਪ੍ਰਾਰਥਨਾ ਕੀਤਾ।

ਮੇਰੇ ਮਿੱਤਰ ਅਤੇ ਮੈਂ ਉਸਦੇ ਘਰ ਨੂੰ ਰਾਤ ਦੇ ਲਗਭਗ 10:00 ਵੱਜੇ ਛੱਡ ਦਿੱਤਾ ਅਤੇ ਹੋਟਲ ਦੀ ਵੱਲ ਤੁਰ ਪਏ। ਅਸੀ ਇੰਝ ਸੁਣਿਆ ਜਿਵੇਂ ਕੋਈ ਪੰਜ ਜਾਂ ਛੇ ਗੋਲੀਆਂ ਦੀ ਅਵਾਜ ਸਾਡੇ ਵੱਲ ਆਈਆਂ ਹਨ ਜਦੋਂ ਅਸੀ ਆਪਣੇ ਘਰ ਨੂੰ ਵਾਪਸ ਆ ਰਹੇ ਸਾਂ। ਇੱਕ ਸਮਾਨ ਇੱਕਠੀਆਂ ਕਰਨ ਵਾਲਾ ਟਰਕ ਛੇਤੀ ਦੇ ਨਾਲ ਸਾਡੇ ਅੱਗੇ ਆ ਕੇ ਰੁੱਕ ਗਿਆ। ਅਸੀ ਉਸਦੇ ਪਿੱਛੇ ਆ ਕੇ ਰੁੱਕ ਗਏ। ਅਸੀ ਨਹੀ ਜਾਣਦੇ ਸੀ ਕਿ ਕੀ ਹੋ ਰਿਹਾ ਸੀ। ਇਸ ਲਈ, ਅਸੀ ਬਸ ਉੱਥੇ ਬੈਠੇ ਹੀ ਰਹੇ। ਅਚਾਨਕ ਉਹ ਟਰਕ ਤੇਜੀ ਨਾਲ ਸੜਦੇ ਦੇ ਵਿੱਚ ਮੁੜ ਗਿਆ ਅਤੇ ਤੇਜੀ ਦੇ ਨਾਲ ਚਲ ਪਿਆ। ਅਸੀ ਤਾਂ ਅੱਜੇ ਵੀ ਰੁੱਕੇ ਹੋਏ ਸਾਂ ਅਤੇ ਕੁਝ ਹੋਰ ਕਾਰਾਂ ਸਾਡੇ ਪਿੱਛੇ ਰੁੱਕਿਆਂ ਹੋਇਆ ਸਨ ਅਤੇ ਉਹ ਵੀ ਖੜੀ ਹੋ ਗਈਆਂ ਸਨ। ਇੱਕ ਕਾਰ ਸਾਡੇ ਤੋਂ ਅੱਗੇ ਨਿਕਲ ਗਈ। ਜਦੋਂ ਉਹ ਅੱਜੇ ਪੰਜਾਹ ਯਾਰਡ ਅੱਗੇ ਗਈ ਹੀ ਸੀ, ਲੁੱਟ ਪੀਟ ਕਰਨ ਵਾਲੇ ਲੁਟੇਰੇ ਗੈਂਗ ਦੇ ਮੈਂਬਰ ਸੜਕ ਦੇ ਉੱਤੇ ਗੋਲੀਆਂ ਚਲਾਉਣ ਲੱਗੇ। ਅਖੀਰਲੀ ਗੱਲ ਜਿਹੜੀ ਮੈਂ ਵੇਖੀ ਸੀ ਉਹ ਕਾਰ ਦੇ ਦਰਵਾਜਿਆਂ ਨੂੰ ਖੁਲਦਿਆਂ ਹੋਇਆ ਵੇਖਿਆ। ਅਸੀ ਇੱਕ ਦਮ ਪਿੱਛੇ ਮੁੜੇ ਅਤੇ ਤੇਜੀ ਨਾਲ ਚਲ ਪਏ।

ਜੋ ਕੁਝ ਮੈਂ ਸੋਚਦਾ ਹਾਂ ਉਹ ਆਪਣੇ ਹੋਟਲ ਦੇ ਵਾਪਸ ਆਉਣ ਦੇ ਵੇਲੇ ਉਹ ਇਹ ਸੀ ਕਿ ਅਸੀ ਗੋਲੀ ਲੱਗਣ ਤੋਂ ਕਿੰਨਾ ਨਜਦੀਕ ਸੀ। ਅਸੀ ਤਾਂ ਕੇਵਲ 10-15 ਸੈਂਕਡ ਦੀ ਦੂਰੀ ਤੇ ਉਸ ਗੈਂਗ ਦੇ ਵਿੱਚ ਖੜੇ ਹੋ ਕੇ ਗੋਲੀਆਂ ਦੇ ਚਲਾਉਣ ਤੋਂ ਸਾਂ। ਫਿਰ ਮੈਂ ਪਾਸਟਰ ਦੇ ਬਾਰੇ ਵਿੱਚ ਸੋਚਿਆ ਜਿਸਨੇ ਇਹ ਕੁਝ ਮਿੰਨਟਾਂ ਪਹਿਲਾਂ ਹੀ ਇਸ ਘਟਨਾ ਦੇ ਕਿਹਾ ਸੀ, “ਮੈਂ ਸੋਚਦਾ ਹਾਂ ਕਿ ਸਾਨੂੰ ਅਸਲ ਦੇ ਵਿੱਚ ਸੈਮੀ ਦੇ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ। ਜੇ ਪਰਮੇਸ਼ੁਰ ਉਸਨੂੰ ਸਾਡੇ ਦੇਸ਼ ਦੇ ਲਈ ਇਸਤੇਮਾਲ ਕਰਨ ਲਈ ਜਾ ਰਿਹਾ ਹੈ ਤਾਂ ਸ਼ੈਤਾਨ ਨਿਸ਼ਚਾ ਹੀ ਉਸਦੇ ਉੱਤੇ ਹਮਲਾ ਕਰੇਗਾ।”

ਪਰਮੇਸ਼ੁਰ ਨੇ ਮੈਂਨੂੰ ਸੰਸਾਰ ਦੇ ਮੁਸ਼ਕਿਲ ਖੇਤਰਾਂ ਦੇ ਵਿੱਚ ਜਾਣ ਦਾ ਖਾਸ ਦਰਸ਼ਨ ਦਿੱਤਾ ਹੈ। ਮੈਂ ਇਨ੍ਹਾਂ ਨੂੰ ਮੁਸ਼ਿਕਲ ਇਸ ਲਈ ਸੱਦਦਾ ਹਾਂ ਕਿਉਂਕਿ ਜਿਹੜੇ ਇੱਥੇ ਮਸੀਹ ਦੇ ਲਈ ਖੜੇ ਹੁੰਦੇ ਹਨ ਉਹ ਕਈ ਮੁਸ਼ਕਿਲਾਂ ਦਾ ਅਨੁਭਵ ਕਰਦੇ ਹਨ ਜਦੋਂ ਉਹ ਆਪਣੇ ਸਮਾਜ ਅਤੇ ਦੇਸ਼ਾਂ ਨੂੰ ਖੁਸ਼ਖਬਰੀ ਸੁਣਾਉਂਦੇ ਹਨ। ਪਰ ਮੈਂ ਇਹ ਕਾਫੀ ਸਮੇਂ ਤੋਂ ਪਰਮੇਸ਼ੁਰ ਜਿਹੜਾ ਸਾਡੀ ਸੁਰਖਿਆ ਕਰਦਾ ਹੈ ਦੇ ਲਈ ਕਰ ਰਿਹਾ ਹਾਂ। ਉਹ ਮੇਰਾ ਪਹਿਲਾ ਅਤੇ ਅੰਤਮ ਬਚਾਉਣ ਵਾਲਾ ਹੈ। ਪਰ ਸਾਨੂੰ ਡਰਨ ਦੀ ਲੋੜ ਨਹੀ ਹੈ। ਸੈਤਾਨ ਹੋ ਸਕਦਾ ਹੈ ਕਿ ਇੱਕ “ਗਰਜਨ ਵਾਲੇ ਸ਼ੇਰ ਦੀ ਵਾਂਙੂ ਹੋਵੇ,” ਪਰ ਉਸਦੇ ਦੰਦ ਨਹੀ ਹਨ। ਜਬੂਰ 91 ਮੇਰੇ ਕਈ ਪਸੰਦੀਦਾ ਹਿੱਸੀਆਂ ਦੇ ਵਿੱਚੋ ਪਵਿਤ੍ਰ ਸ਼੍ਰਾਸ਼ਤ ਦਾ ਇੱਕ ਹਿੱਸਾ ਹੈ ਕਿਉਂਕਿ ਇਹ ਸਾਨੂੰ ਜਿੱਤ ਦੇ ਲਈ ਇੱਕ ਪੂਰਨ ਵਿਆਖਿਆ ਦਿੰਦੀ ਹੈ।

ਜਬੂਰਕਾਰ ਨੇ ਇੰਝ ਲਿਖਿਆ, “ਜਿਹੜਾ ਅੱਤ ਮਹਾਨ ਦੀ ਉਟ ਵਿੱਚ ਵਸਦਾ ਹੈ ਉਹ ਸਰਬ ਸ਼ਕਤੀਮਾਨ ਦੇ ਸਾਯੇ ਹੇਠ ਟਿਕੇਗਾ। ਮੈਂ ਯਹੋਵਾਹ ਦੇ ਵਿਖੇ ਆਖਾਂਗਾ ਕਿ ਉਹ ਮੇਰੀ ਪਨਾਹ ਅਤੇ ਮੇਰਾ ਗੜ੍ਹ ਹੈ, ਮੇਰਾ ਪਰਮੇਸ਼ੁਰ ਜਿਹ ਦੇ ਉੱਤੇ ਮੈਂ ਭਰੋਸਾ ਰੱਖਦਾ ਹਾਂ। ਉਹ ਤਾਂ ਤੈਂਨੂੰ ਫਾਧੀ ਦੀ ਫਾਹੀ ਵਿੱਚੋ ਅਤੇ ਘਾਤਕ ਮਹੀ ਤੋਂ ਛੁਟਕਾਰਾ ਦੇਵੇਗਾ। ਉਹ ਆਪਣੇ ਖੰਭਾਂ ਨਾਲ ਤੈਂਨੂੰ ਢੱਕ ਲਵੇਗਾ ਅਤੇ ਉਹ ਦੇ ਪਰਾਂ ਹੇਠ ਤੂਂ ਪਨਾਹ ਲਵੇਗਾ, ਉਹ ਦੀ ਸਚਿਆਈ ਇੱਕ ਢਾਲ ਅਤੇ ਫਰੀ ਹੈ। ਤੂੰ ਰਾਤ ਦੇ ਭੈਜਲ ਤੋਂ ਨਾ ਡਰੇਗਾ, ਨਾ ਦਿਨ ਦੇ ਉੱਡਦੇ ਬਾਣ ਤੋਂ, ਨਾ ਉਸ ਮਰੀ ਤੋਂ ਜਿਹੜੀ ਅਨ੍ਹੇਰੇ ਵਿੱਚ ਚੱਲਦੀ ਹੈ, ਨਾ ਉਸ ਤਬਾਹੀ ਤੋਂ ਜਿਹੜੀ ਦੁਪਹਿਰ ਨੂੰ ਉਜਾੜਦੀ ਹੈ। ਤੇਰੇ ਮੁਢ ਹਜਾਰ ਅਤੇ ਤੇਰੇ ਸੱਜੇ ਹੱਥ ਦਸ ਹਜਾਰ ਡਿੱਗਣਗੇ, ਪਰ ਤੂੰ ਆਪਣੀਆਂ ਅੱਖਾਂ ਨਾਲ ਨਿਗਾਹ ਕਰੇਂਗਾ, ਅਤੇ ਦੁਸ਼ਟਾਂ ਦਾ ਬਦਲਾ ਦੇਵੇਗਾਂ। ਹੇ ਯਹੋਵਾਹ, ਤੂੰ ਤਾਂ ਮੇਰੀ ਪਨਾਹਗਾਹ ਹੈ – ਤੈਂ ਅੱਤ ਮਹਾਨ ਨੂੰ ਆਪਣੀ ਵੱਸੋ ਕਰ ਲਿਆ ਹੈ, ਨਾ ਕੋਈ ਬਵਾ ਤੇਰੇ ਡੇਰੇ ਕੋਲ ਅੱਪੜੇਗੀ। ਉਹ ਤਾਂ ਆਪਣੇ ਦੂਤਾਂ ਨੂੰ ਤੇਰੇ ਲਈ ਹੁਕਮ ਦੇਵੇਗਾ, ਭਈ ਉਹ ਤੇਰਿਆਂ ਸਾਰਿਆਂ ਰਾਹਾਂ ਵਿੱਚ ਤੇਰੀ ਰੱਛਿਆ ਕਰਨ। ਉਹ ਤੈਨੂੰ ਹੱਥਾਂ ਉੱਤੇ ਚੁੱਕ ਲੈਣਗੇ, ਮਤੇ ਪੱਥਰ ਨਾਲ ਤੇਰੇ ਪੈਰ ਨੂੰ ਸੱਟ ਲੱਗੇ।  ਤੂੰ ਸ਼ੀਂਹ ਅਤੇ ਸੱਪ ਨੂੰ ਮਿਧੇਂਗਾ, ਤੂੰ ਜੁਆਨ ਸ਼ੀਂਹ ਅਤੇ ਨਾਗ ਨੂੰ ਲਤਾੜੇਗਾ। ਉਸ ਨੇ ਤਾਂ ਮੇਰੇ ਨਾਲ ਪ੍ਰੀਤ ਲਾਈ ਹੈ, ਸੋ ਮੈਂ ਉਹ ਨੂੰ ਛੁਡਾਵਾਗਾਂ, ਮੈਂ ਉਹ ਨੂੰ ਉੱਚਾ ਕਰਾਂਗਾ, ਉਹ ਨੇ ਮੇਰਾ ਨਾਮ ਜੋ ਜਾਦਾ ਹੈ। ਉਹ ਮੈਂਨੂੰ ਪੁਕਾਰੇਗਾ ਅਤੇ ਮੈਂ ਉਹ ਨੂੰ ਉੱਤਰ ਦਿਆਂਗਾ, ਦੁੱਖ ਵਿੱਚ ਮੈਂ ਉਹ ਦੇ ਅੰਗ ਸੰਗ ਹੋਵਾਂਗਾ, ਮੈਂ ਉਹ ਨੂੰ ਛੁਡਾਵਾਂਗਾ ਅਤੇ ਉਹ ਨੂੰ ਆਦਰ ਦਿਆਂਗਾ, ਆਰਜਾ ਦੇ ਵਾਧੇ ਨਾਲ ਮੈਂ ਉਹ ਦੀ ਨਿਸ਼ਾ ਕਰਾਂਗਾ, ਅਤੇ ਉਹ ਨੂੰ ਆਪਣੀ ਮੁਕਤੀ ਵਿਖਾਵਾਂਗਾ ” (ਜਬੂਰ 91)।

ਮੈਂ ਪਰਮੇਸ਼ੁਰ ਨੂੰ ਉਸਦੀ ਪ੍ਰਤੀਗੀਆ ਨੂੰ ਸੰਸਾਰ ਦੇ ਕਈ ਦੇਸ਼ਾਂ ਦੇ ਵਿੱਚ ਪੂਰਿਆ ਹੁੰਦੇ ਵੇਖਿਆ ਹੈ। ਮੈਂ ਇੱਕ ਕ੍ਰਾਤੀਂ ਦੇ ਵਿੱਚ, ਜਿਹੜੀ ਕਤਲੇਆਮ ਦੀ ਸੀ ਤੋਂ ਬਆਦ ਦੇ ਵਿੱਚ ਚਲਿਆ ਹਾਂ, ਅਤੇ ਇਸ ਜੰਗ ਦੇ ਨਾਲ ਟੁੱਟੇ ਹੋਏ ਦੇਸ਼ ਦੇ ਵਿੱਚ ਇੱਕ ਵੱਡੀ ਖੁਸ਼ਖਬਰੀ ਦੀ ਸ਼ਭਾ ਦੇ ਵਿੱਚ ਪ੍ਰਚਾਰ ਕੀਤਾ ਹੈ। ਮੈਂਨੂੰ ਗੋਲੀ ਮਾਰੀ ਗਈ, ਧਮਕੀ ਦਿੱਤੀ ਗਈ, ਖੁਸ਼ਖਬਰੀ ਦੇ ਪ੍ਰਚਾਰ ਦੇ ਕਾਰਨ ਸ਼ਹਿਰ ਤੋਂ ਦੌੜਨਾਂ ਪਿਆ ਹੈ। ਮੈਂ ਅਜਿਹੇ ਦੇਸ਼ਾਂ ਦੇ ਵਿੱਚ ਤਿੰਨ ਵਾਰੀ ਕੈਦ ਕੀਤਾ ਗਿਆ ਹੈ ਜਿੱਹੜੇ ਮਸੀਹਤ ਦੇ ਖਿਲਾਫ ਹਨ। ਪਰ ਹਰ ਵਾਰੀ, ਪਰਮੇਸ਼ੁਰ ਮੇਰੇ ਨਾਲ ਵਿਸ਼ਵਾਸਯੋਗ ਰਿਹਾ ਹੈ । ਉਸਦੀ ਵਿਸਵਾਸਯੋਗਤਾ ਮਹਾਨ ਹੈ!

ਜ਼ਬੂਰ 91:1-16

ਤੁਸੀਂ ਸਰਬ ਉੱਚ ਪਰਮੇਸ਼ੁਰ ਕੋਲ ਲੁਕਣ ਲਈ ਜਾ ਸੱਕਦੇ ਹੋ। ਤੁਸੀਂ ਸੁਰੱਖਿਆ ਲਈ ਸਰਬ ਸ਼ਕਤੀਮਾਨ ਪਰਮੇਸ਼ੁਰ ਕੋਲ ਜਾ ਸੱਕਦੇ ਹੋ।2 ਮੈਂ ਆਪਣੇ ਪਰਮੇਸ਼ੁਰ ਨੂੰ ਦੱਸਦਾ ਹਾਂ, “ਤੁਸੀਂ ਮੇਰੀ ਸੁਰੱਖਿਆ ਦਾ ਸਥਾਨ, ਮੇਰਾ ਕਿਲ੍ਹਾ ਹੋ।  ਮੇਰੇ ਪਰਮੇਸ਼ੁਰ, ਮੈਂ ਤੁਹਾਡੇ ਵਿੱਚ ਯਕੀਨ ਰੱਖਦਾ ਹਾਂ।”3 ਪਰਮੇਸ਼ੁਰ ਤੁਹਾਨੂੰ ਛੁੱਪੇ ਖਤਰਿਆਂ ਕੋਲੋਂ ਅਤੇ ਖਤਰਨਾਕ ਬਿਮਾਰੀਆਂ ਕੋਲੋਂ ਬਚਾਵੇਗਾ।4 ਸੁਰੱਖਿਆ ਲਈ ਤੁਸੀਂ ਪਰਮੇਸ਼ੁਰ ਵੱਲ ਜਾ ਸੱਕਦੇ ਹੋ।  ਉਹ ਤੁਹਾਡੀ ਰੱਖਿਆ ਕਰੇਗਾ, ਜਿਵੇਂ ਇੱਕ ਪੰਛੀ ਆਪਣੇ ਬੱਚਿਆਂ ਉੱਤੇ ਖੰਭ ਖਿਲਾਰ ਲੈਂਦਾ ਹੈ। ਪਰਮੇਸ਼ੁਰ ਇੱਕ ਢਾਲ ਹੋਵੇਗਾ ਅਤੇ ਤੁਹਾਡੀ ਰੱਖਿਆ ਲਈ ਇੱਕ ਕੰਧ।5 ਤੁਹਾਨੂੰ ਰਾਤ ਵੇਲੇ ਕੋਈ ਡਰ ਨਹੀਂ ਹੋਵੇਗਾ। ਅਤੇ ਦਿਨ ਵੇਲੇ ਵੀ ਤੁਹਾਨੂੰ ਆਪਣੇ ਵੈਰੀ ਦੇ ਤੀਰਾਂ ਤੋਂ ਕੋਈ ਡਰ ਨਹੀਂ ਹੋਵੇਗਾ।6 ਤੁਹਾਨੂੰ ਉਨ੍ਹਾਂ ਬਿਮਾਰੀਆਂ ਦਾ ਡਰ ਨਹੀਂ ਹੋਵੇਗਾ ਜਿਹੜੀਆਂ ਹਨੇਰੇ ਵਿੱਚ ਆਉਂਦੀਆਂ ਹਨ  ਜਾਂ ਉਨ੍ਹਾਂ ਭਿਆਨਕ ਬਿਮਾਰੀਆਂ ਦਾ, ਜਿਹੜੀਆਂ ਦੁਪਿਹਰ ਵੇਲੇ ਹਮਲਾ ਕਰਦੀਆਂ ਹਨ।7 ਤੁਸੀਂ ਹਜ਼ਾਰਾਂ ਦੁਸ਼ਮਣਾਂ ਨੂੰ ਹਰਾ ਦਿਉਂਗੇ। ਤੁਹਾਡਾ ਆਪਣਾ ਸੱਜਾ ਹੱਥ ਦੁਸ਼ਮਣ ਦੇ 10,000 ਸੈਨਕਾਂ ਨੂੰ ਹਰਾਵੇਗਾ। ਤੁਹਾਡੇ ਦੁਸ਼ਮਣ ਤੁਹਾਨੂੰ ਹੱਥ ਵੀ ਨਹੀਂ ਲਗਾ ਸੱਕਦੇ।8 ਤੁਸੀਂ ਦੇਖੋਂਗੇ ਕਿ ਉਨ੍ਹਾਂ ਦੁਸ਼ਟ ਲੋਕਾਂ ਨੂੰ ਸਜ਼ਾ ਦਿੱਤੀ ਜਾਂਦੀ ਹੈ।9 ਕਿਉਂ? ਕਿਉਂਕਿ ਤੁਸੀਂ ਯਹੋਵਾਹ ਉੱਤੇ ਵਿਸ਼ਵਾਸ ਕਰਦੇ ਹੋ, ਤੁਸੀਂ ਸਰਬ ਉੱਚ ਪਰਮੇਸ਼ੁਰ ਨੂੰ ਆਪਣਾ ਸੁਰੱਖਿਅਤ ਟਿਕਾਣਾ ਬਣਾਇਆ ਹੈ।

10 ਕੋਈ ਮੰਦੀ ਗੱਲ ਤੁਹਾਡੇ ਨਾਲ ਨਹੀਂ ਵਾਪਰੇਗੀ।ਤੁਹਾਡੇ ਘਰ ਅੰਦਰ ਬਿਮਾਰੀਆਂ ਨਹੀਂ ਹੋਣਗੀਆਂ11 ਪਰਮੇਸ਼ੁਰ ਤੁਹਾਡੇ ਲਈ ਆਪਣੇ ਦੂਤਾਂ ਨੂੰ ਆਦੇਸ਼ ਕਰੇਗਾ ਅਤੇ ਤੁਸੀਂ ਜਿੱਥੇ ਵੀ ਜਾਵੋਂਗੇ ਉਹ ਤੁਹਾਡੀ ਹਰ ਥਾਂ ਰੱਖਿਆ ਕਰਨਗੇ।12 ਉਨ੍ਹਾਂ ਦੇ ਹੱਥ ਤੁਹਾਨੂੰ ਫ਼ੜ ਲੈਣਗੇ,  ਤਾਂ ਜੋ ਤੁਹਾਡਾ ਪੈਰ ਪੱਥਰਾਂ ਉੱਤੇ ਨਾ ਵਜੇ।13 ਤੁਹਾਡੇ ਕੋਲ ਸ਼ੇਰਾਂ ਅਤੇ ਜ਼ਹਿਰੀਲੇ ਸੱਪਾਂ ਉੱਪਰ ਤੁਰਨ ਦੀ ਸ਼ਕਤੀ ਹੋਵੇਗੀ।14 ਯਹੋਵਾਹ ਆਖਦੇ ਹਨ, “ਜੇ ਕੋਈ ਮੇਰੇ ਉੱਪਰ ਭਰੋਸਾ ਕਰਦਾ ਹੈ ਮੈਂ ਉਸ ਨੂੰ ਬਚਾ ਲਵਾਂਗਾ। ਮੈਂ ਆਪਣੇ ਪੈਰੋਕਾਰਾਂ ਨੂੰ ਬਚਾਵਾਂਗਾ ਜਿਹੜੇ ਮੇਰੇ ਨਾਮ ਦੀ ਉਪਾਸਨਾ ਕਰਦੇ ਹਨ।15 ਮੇਰੇ ਪੈਰੋਕਾਰ ਮੈਨੂੰ ਸਹਾਇਤਾ ਲਈ ਪੁਕਾਰਨਗੇ, ਅਤੇ ਮੈਂ ਉਨ੍ਹਾਂ ਦੀ ਪੁਕਾਰ ਸੁਣਾਂਗਾ। ਜਦੋਂ ਵੀ ਉਨ੍ਹਾਂ ਉੱਤੇ ਮੁਸੀਬਤ ਆਵੇਗੀ ਮੈਂ ਉਨ੍ਹਾਂ ਦੇ ਅੰਗ-ਸੰਗ ਹੋਵਾਂਗਾ।  ਮੈਂ ਉਨ੍ਹਾਂ ਨੂੰ ਬਚਾ ਲਵਾਂਗਾ ਅਤੇ ਉਨ੍ਹਾਂ ਨੂੰ ਮਾਨ ਦੇਵਾਂਗਾ।16 ਮੈਂ ਆਪਣੇ ਪੈਰੋਕਾਰਾਂ ਨੂੰ ਲੰਮੀ ਜ਼ਿੰਦਗੀ ਦੇਵਾਂਗਾ।ਅਤੇ ਮੈਂ ਉਨ੍ਹਾਂ ਨੂੰ ਬਚਾਵਾਂਗਾ।”

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ