ਰੋਜਾਨਾਂ ਦਾ ਭਗਤੀ ਦਾ ਵੀਡੀਓ
ਰੋਮਾਨੀਆਂ ਦੇ ਵਿੱਚ ਬੇਦਾਰੀ
ਜਦ ਪਰਮੇਸ਼ਰ ਦੀ ਹਨ੍ਹੇਰੀ ਇਤਿਹਾਸ ਦੇ ਪੰਨਿਆਂ ਦੇ ਉੱਪਰ ਵਗਣੀ ਸ਼ੁਰੂ ਹੋਈ, ਤਾਂ ਅਧਿਆਏ ਬਦਲਦੇ ਹਨ। ੧੯੮੦ ਅਤੇ ੧੯੯੦ ਦੇ ਦਹਾਕੇ ਦੇ ਦੌਰਾਨ ਪੂਰਬੀ ਯੂਰੋਪ ਦੇ ਵਿੱਚ ਇਹ ਅਧਿਆਏ ਬਦਲੇ ਗਏ ਸਨ। ਮੈਂ ਕਾਇਲ ਹਾਂ ਕਿ ਇਸਦਾ ਵਿਵਰਣ ਮੈਂ ਇੱਕ ਹੀ ਦੇ ਸਕਦਾ ਹਾਂ ਕਿ ਜੋ ਕੁਝ ਵੀ ਉੱਥੇ ਹੋਇਆ ਹੈ ਉਹ ਪਰਮੇਸ਼ਰ ਦਾ ਮਨੁੱਖੀ ਇਤਿਹਾਸ ਦੇ ਵਿੱਚ ਦਖਲ ਸੀ।
ਇਹ ਰੋਮਾਨੀਆ ਦੇ ਦੇਸ਼ ਦੇ ਬਾਰੇ ਵਿੱਚ ਬਿਲਕੁਲ ਸੱਚ ਹੈ। ਮਸੀਹੀ ਲੋਕਾਂ ਦਾ ਦਾ ਬਹੁਤ ਬੁਰੀ ਤਰ੍ਹਾਂ ਸਤਾਅ ਨਿਕੋਲੀ ਕਾਸਕੋ ਦੇ ਜਾਲਿਮ ਤਾਨਾਸ਼ਾਹੀ ਰਾਜ ਦੇ ਵਿੱਚ ਹੋ ਰਿਹਾ ਸੀ। ਮੈਂ ਪਾਸਟਰਾਂ ਦੇ ਬਾਰੇ ਦੇ ਵਿੱਚ ਜਾਣਦਾ ਹਾਂ ਜਿੰਨਾਂ ਨੂੰ ਆਪਣੇ ਵਿਸ਼ਵਾਸ ਦੀ ਵਜ੍ਹਾ ਦੇ ਨਾਲ ਕੈਦ ਦੇ ਵਿੱਚ ਜਾਣਾ ਪਿਆ। ੧੯੮੮ ਦੇ ਵਿਚ ਮੈਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਮੈਨੂੰ ਖੁਸ਼ਖਬਰੀ ਦਾ ਪ੍ਰਚਾਰ ਕਰਨ ਦੀ ਵਜ੍ਹਾ ਦੇ ਨਾਲ ਦੇਸ਼ ਦੇ ਵਿਚੋਂ ਕੱਢ ਦਿੱਤਾ ਗਿਆ ਸੀ। ਇਹ ਰੋਮਾਨੀਆ ਦੇ ਇਤਿਹਾਸ ਦੇ ਵਿੱਚ ਇੱਕ ਹਨ੍ਹੇਰਾ ਸਮਾਂ ਸੀ।
ਫਿਰ ਵੀ ੧੯੭੦ ਦੇ ਵਿੱਚ ਦੌਰਾਨ, ਇੱਕ ਪਾਸਟਰ ਉਰਡੀਆ ਸ਼ਹਿਰ ਦੇ ਵਿਚ ਰਹਿੰਦਾ ਸੀ ਜਿਸਨੇ ਆਪਣੇ ਚਰਚ ਦੇ ਲੋਕਾਂ ਨੂੰ ਬਹੁਤ ਅਸਧਾਰਣ ਤਰੀਕੇ ਦੇ ਨਾਲ ਪ੍ਰਾਥਨਾ ਕਰਨਾ ਸਿਖਾਇਆ। ਉਸ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਪ੍ਰਾਥਨਾ ਕਰਨ ਕਿ ਇੱਕ ਦਿਨ ਉਹ ਦੇਸ਼ ਦੇ ਵੱਡੇ ਸਟੇਡੀਅਮਾਂ ਦੇ ਵਿੱਚ ਖੜੇ ਹੋ ਕੇ ਖੁਸ਼ਖਬਰੀ ਦਾ ਪ੍ਰਚਾਰ ਕਰ ਸਕਣ। ਇਹ ਅਸੰਭਵ ਅਤੇ ਪਾਗਲੋਪਨ ਲੱਗਦਾ ਸੀ। ਪਰ ਲੋਕਾਂ ਨੇ ਪ੍ਰਾਥਨਾ ਕੀਤੀ – ਇੱਕ ਹਫਤੇ ਦੇ ਲਈ ਨਹੀ, ਇੱਕ ਮਹੀਨੇ ਜਾਂ ਇੱਕ ਸਾਲ ਦੇ ਲਈ ਨਹੀ ਪਰੰਤੂ ਉਨ੍ਹਾਂ ਲੋਕਾਂ ਨੇ ੧੫ ਸਾਲ ਪ੍ਰਾਥਨਾ ਕੀਤੀ।
ਦਸੰਬਰ ੧੯੮੯ ਦੇ ਵਿਚ , ਪੁਲਸ ਇੱਕ ਪਾਸਟਰ ਨੂੰ ਟਿਮੀਸੋਰਾ ਦੇ ਸ਼ਹਿਰ ਦੇ ਵਿਚ ਗ੍ਰਿਫਤਾਰ ਕਰਨ ਲਈ ਆਈ। ਮਸੀਹੀ ਲੋਕਾਂ ਨੇ ਉਸ ਨੂੰ ਸੁਰੱਖਿਆ ਦੇਣ ਦੀ ਕੋਸ਼ਿਸ ਕੀਤੀ। ਗੁਪਤ ਪੁਲਸ ਨੇ ਮਾਸੂਮ ਆਦਮੀਆਂ, ਔਰਤਾਂ ਅਤੇ ਬੱਚਿਆਂ ਦੇ ਉੱਪਰ ਗੋਲੀ ਚਲਾ ਦਿੱਤੀ। ਜਦ ਸ਼ਹੀਦਾ ਦਾ ਲਹੂ ਗਲੀਆਂ ਦੇ ਵਿੱਚ ਵਗਣਾ ਸ਼ੁਰੂ ਹੋ ਗਿਆ, ਤਾਂ ਪਰਮੇਸ਼ਰ ਦੀ ਮਹਿਮਾ ਵਹਾਅ ਲੋਕਾਂ ਦੇ ਉੱਪਰ ਆ ਗਿਆ। ੨ ਲੱਖ ਲੋਕ ਟਿਮੀਸੋਰਾ ਦੇ ਚੌਰਾਹੇ ਦੇ ਉੱਪਰ ਆ ਕੇ ਖੜੇ ਹੋ ਗਏ। ਤੁਹਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇੰਨਾਂ ਲੋਕਾਂ ਦੇ ਦਿਮਾਗਾਂ ਨੂੰ ਨਾਸਤਿਕਤਾ ਦੇ ਗਿਆਨ ਦੇ ਨਾਲ ਸਕੂਲਾਂ ਦੇ ਵਿੱਚ ਸਾਫ ਕੀਤਾ ਹੋਇਆ ਸੀ।
ਜਦ ਪੀਟਰ ਡੁਗਲਾਸਕੂ, ਜੋ ਕਿ ਫਸਟ ਬੈਪਟਿਸਟ ਚਰਚ ਦਾ ਪਾਸਟਰ ਸੀ, ਬੋਲਣ ਲਈ ਖੜਾ ਹੋਇਆ, ਤਾਂ ਲੋਕ ਇੱਕ ਹੀ ਅਵਾਜ਼ ਦੇ ਵਿੱਚ ਬੋਲਣ ਲੱਗ ਪਏ। ” ਇੱਕ ਪਰਮੇਸ਼ਰ ਹੈ। ਇੱਕ ਪਰਮੇਸ਼ਰ ਹੈ” ਉਨਾਂ ਦੇ ਦਿਲਾਂ ਦੇ ਵਿੱਚ ਵਿਸ਼ਵਾਸ ਆ ਗਿਆ। ਅਤੇ ਇੱਕ ਅੰਦੋਲਨ ਨੇ ਉਸ ਦੇਸ਼ ਦੇ ਵਿੱਚ ਜਨਮ ਲੈ ਲਿਆ। ਇਹ ਦ੍ਰਿਸ਼ ਪੂਰੇ ਦੇਸ਼ ਦੇ ਸ਼ਹਿਰਾਂ ਦੇ ਵਿੱਚ ਫੈਲ਼ ਗਿਆ। ੧੯੯੦ ਦੀ ਮਈ ਦੇ ਵਿੱਚ, ਮੈਂ ਰੋਮਾਨੀਆਂ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਇੱਕ ਬਾਹਰਵਾਰ ਸਟੇਡੀਅਮ ਦੇ ਵਿੱਚ ਖੜਾ ਹੋਇਆ ਅਤੇ ਮੈਂ ਖੁਸ਼ਖਬਰੀ ਦਾ ਪਰਚਾਰ ਕੀਤਾ। ਮੈਂ ਪਰਮੇਸ਼ਰ ਦੀ ਹਨ੍ਹੇਰੀ ਨੂੰ ਵੇਖ ਕੇ ਜਿਸ ਨੇ ਰੋਮਾਨੀਆ ਦੇ ਇਤਿਹਾਸ ਦੇ ਅਧਿਆਇਆਂ ਨੂੰ ਬਦਲ ਕੇ ਰੱਖ ਦਿੱਤਾ, ਹੈਰਾਨ ਹੋ ਗਿਆ। ਮੈਂ ਜਾਣਦਾ ਸੀ ਕਿ ਇਸਦਾ ਭੇਤ ਇੱਕ ਪਾਸਟਰ ਦੀਆਂ ਗੁਪਤ ਪ੍ਰਾਥਨਾਵਾਂ ਸਨ।
ਪੱਛਮੀ ਸੰਸਾਰ ਅੱਜ ਆਤਮਿਕ ਹਨ੍ਹੇਰੇ ਦੇ ਨਾਲ ਢੱਕਿਆ ਹੋਇਆ ਹੈ। ਸਾਨੂੰ ਅਧਿਆਇਆਂ ਦੇ ਬਦਲਾਵ ਦੀ ਬਹੁਤ ਹੀ ਜਿਆਦਾ ਜਰੂਰਤ ਹੈ। ਕੀ ਤੁਸੀਂ ਤੀਵ੍ਰਤਾ ਅਤੇ ਸਬਰ ਦੇ ਨਾਲ ਪ੍ਰਾਥਨਾ ਕਰੋਗੇ ਕਿ ਪਰਮੇਸ਼ਰ ਸਾਡੇ ਇਤਿਹਾਸ ਦੇ ਵਿੱਚ ਦਖਲ ਦੇਵੇ? ਪਰਮੇਸ਼ਰ ਨੇ ਯਿਰਮਿਯਾਹ ਦੇ ਦੁਆਰਾ ਕਿਹਾ, “ “ ਮੇਰੇ ਅੱਗੇ ਪ੍ਰਾਰਥਨਾ ਕਰ। ਮੈਂ ਤੇਰੀ ਪ੍ਰਾਰਥਨਾ ਸੁਣਾਂਗਾ। ਮੈਂ ਤੈਨੂੰ ਬਹੁਤ ਮਹੱਤਵਪੂਰਣ ਭੇਤ ਦੱਸਾਂਗਾ। ਤੂੰ ਇਹ ਗੱਲਾਂ ਪਹਿਲਾਂ ਕਦੇ ਨਹੀਂ ਸੁਣੀਆਂ।.” (ਯਿਰ ੩੩:੩)
ਯਿਰਮਿਯਾਹ 33: 1-9
ਯਿਰਮਿਯਾਹ ਨੂੰ ਯਹੋਵਾਹ ਦਾ ਸੰਦੇਸ਼ ਦੂਸਰੀ ਵਾਰੀ ਮਿਲਿਆ। ਯਿਰਮਿਯਾਹ ਹਾਲੇ ਤੱਕ ਗਾਰਦ ਦੇ ਵਰਾਂਡੇ ਅੰਦਰ ਕੈਦ ਸੀ। 2 ਯਹੋਵਾਹ ਹੀ ਹੈ ਜਿਸ ਨੇ ਧਰਤੀ ਨੂੰ ਬਣਾਇਆ। ਉਸ ਨੇ ਇਸ ਨੂੰ ਸਿਰਜਿਆ ਅਤੇ ਇਸ ਦੀ ਬੁਨਿਆਦ ਉੱਤੇ ਸਥਾਪਿਤ ਕੀਤਾ ਹੈ। ਯਹੋਵਾਹ ਉਸਦਾ ਨਾਮ ਹੈ। ਯਹੋਵਾਹ ਆਖਦਾ ਹੈ, 3 “ਯਹੂਦਾਹ, ਮੇਰੇ ਅੱਗੇ ਪ੍ਰਾਰਥਨਾ ਕਰ। ਮੈਂ ਤੇਰੀ ਪ੍ਰਾਰਥਨਾ ਸੁਣਾਂਗਾ। ਮੈਂ ਤੈਨੂੰ ਬਹੁਤ ਮਹੱਤਵਪੂਰਣ ਭੇਤ ਦੱਸਾਂਗਾ। ਤੂੰ ਇਹ ਗੱਲਾਂ ਪਹਿਲਾਂ ਕਦੇ ਨਹੀਂ ਸੁਣੀਆਂ। 4 ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਹੈ। ਯਹੋਵਾਹ ਇਹ ਗੱਲਾਂ ਯਰੂਸ਼ਲਮ ਦੇ ਘਰਾਂ ਬਾਰੇ ਅਤੇ ਯਹੂਦਾਹ ਦੇ ਰਾਜਿਆਂ ਦੇ ਮਹਿਲਾਂ ਬਾਰੇ ਆਖਦਾ ਹੈ। ਦੁਸ਼ਮਣ ਉਨ੍ਹਾਂ ਮਕਾਨਾਂ ਨੂੰ ਢਾਹ ਕੇ ਢੇਰੀ ਕਰ ਦੇਵੇਗਾ। ਦੁਸ਼ਮਣ ਸ਼ਹਿਰ ਦੀਆਂ ਕੰਧਾਂ ਦੇ ਸ਼ਿਖਰ ਤੱਕ ਅਪੜਨ ਵਾਲੇ ਬਢ਼ੇ ਉਸਾਰੇਗਾ। ਦੁਸ਼ਮਣ ਤਲਵਾਰ ਦੀ ਵਰਤੋਂ ਕਰੇਗਾ ਅਤੇ ਇਨ੍ਹਾਂ ਸ਼ਹਿਰਾਂ ਦੇ ਲੋਕਾਂ ਨਾਲ ਲੜੇਗਾ।5 “ਯਰੂਸ਼ਲਮ ਦੇ ਲੋਕਾਂ ਨੇ ਬਹੁਤ ਮੰਦੇ ਕੰਮ ਕੀਤੇ ਹਨ। ਮੈਂ ਉਨ੍ਹਾਂ ਲੋਕਾਂ ਨਾਲ ਨਾਰਾਜ਼ ਹਾਂ। ਮੈਂ ਉਨ੍ਹਾਂ ਦੇ ਵਿਰੁੱਧ ਹੋ ਗਿਆ ਹਾਂ। ਇਸ ਲਈ ਮੈਂ ਉੱਥੋਂ ਦੇ ਬਹੁਤ-ਬਹੁਤ ਸਾਰੇ ਬੰਦਿਆਂ ਨੂੰ ਮਾਰ ਮੁਕਾਵਾਂਗਾ। ਬਾਬਲ ਦੀ ਫ਼ੌਜ ਯਰੂਸ਼ਲਮ ਨਾਲ ਲੜਨ ਲਈ ਆਵੇਗੀ। ਯਰੂਸ਼ਲਮ ਦੇ ਘਰਾਂ ਅੰਦਰ ਬਹੁਤ-ਬਹੁਤ ਸਾਰੀਆਂ ਲਾਸ਼ਾਂ ਹੋਣਗੀਆਂ।6 “ਪਰ ਫ਼ੇਰ ਮੈਂ ਉਸ ਸ਼ਹਿਰ ਦੇ ਲੋਕਾਂ ਨੂੰ ਬਖਸ਼ ਦਿਆਂਗਾ। ਮੈਂ ਉਨ੍ਹਾਂ ਲੋਕਾਂ ਨੂੰ ਸ਼ਾਂਤੀ ਨਾਲ ਰਹਿਣ ਦਿਆਂਗਾ। 7 ਮੈਂ ਯਹੂਦਾਹ ਅਤੇ ਇਸਰਾਏਲ ਉੱਤੇ ਚੰਗੀਆਂ ਗੱਲਾਂ ਫ਼ੇਰ ਵਾਪਰਨ ਦਿਆਂਗਾ। ਮੈਂ ਉਨ੍ਹਾਂ ਲੋਕਾਂ ਨੂੰ ਓਸੇ ਤਰ੍ਹਾਂ ਫ਼ੇਰ ਤਾਕਤਵਰ ਬਣਾ ਦਿਆਂਗਾ ਜਿਵੇਂ ਉਹ ਅਤੀਤ ਵਿੱਚ ਸਨ। 8 ਉਨ੍ਹਾਂ ਨੇ ਮੇਰੇ ਖਿਲਾਫ਼ ਪਾਪ ਕੀਤਾ ਸੀ-ਪਰ ਮੈਂ ਉਸ ਪਾਪ ਨੂੰ ਧੋ ਸੁੱਟਾਂਗਾ। ਉਹ ਮੇਰੇ ਖਿਲਾਫ਼ ਲੜੇ ਸਨ-ਪਰ ਮੈਂ ਉਨ੍ਹਾਂ ਨੂੰ ਮਾਫ਼ ਕਰ ਦਿਆਂਗਾ। 9 ਫ਼ੇਰ ਯਰੂਸ਼ਲਮ ਬੜੀ ਸ਼ਾਨਦਾਰ ਥਾਂ ਹੋਵੇਗੀ। ਲੋਕ ਪ੍ਰਸੰਨ ਹੋਣਗੇ। ਅਤੇ ਹੋਰਨਾਂ ਕੌਮਾਂ ਦੇ ਲੋਕ ਇਸਦੀ ਵਡਿਆਈ ਕਰਨਗੇ। ਇਹ ਗੱਲ ਉਦੋਂ ਵਾਪਰੇਗੀ ਜਦੋਂ ਉਹ ਲੋਕ ਇੱਥੇ ਵਾਪਰਨ ਵਾਲੀਆਂ ਚੰਗੀਆਂ ਗੱਲਾਂ ਬਾਰੇ ਸੁਣਨਗੇ।। ਉਹ ਉਨ੍ਹਾਂ ਚੰਗੀਆਂ ਗੱਲਾਂ ਬਾਰੇ ਸੁਣਨਗੇ ਜਿਹੜੀਆਂ ਮੈਂ ਯਰੂਸ਼ਲਮ ਲਈ ਕਰ ਰਿਹਾ ਹਾਂ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
