ਰੋਜਾਨਾਂ ਦਾ ਭਗਤੀ ਦਾ ਵੀਡੀਓ
ਇੱਕ ਪ੍ਰਾਥਨਾ ਰਹਿਤ ਕਤਾਰ
ਮੇਰਾ ਦਿਲ ਬਹਤੁ ਹੀ ਗਹਿਰਾਈ ਦੇ ਨਾਲ ਇਸ ਗੱਲ ਦੀ ਚਾਹਤ ਰੱਖਦਾ ਹੈ ਕਿ ਮੈ ਇਸ ਪੀੜੀ ਦੇ ਵਿੱਚ ਇੱਕ ਵੱਡੀ ਬੇਦਾਰੀ ਨੂੰ ਵੇਖਾਂ। ਮੈ ਅੱਗਲੇ ਕੁੱਝ ਹਫਤਿਆਂ ਦੇ ਵਿੱਚ ਵੰਡਣ ਜਾ ਰਿਹਾ ਹਾਂ ਕਿ ਮੈ ਕਿਉਂ ਵਿਸ਼ਵਾਸ ਕਰਦਾ ਹਾਂ ਕਿ ਸਾਨੂੰ ਇਤਹਾਸ ਦੇ ਇਸ ਮਹੱਤਵਪੂਰਨ ਪਲ ਦੇ ਵਿੱਚ ਆਤਮਿਕ ਜਾਗਰਤੀ ਦੀ ਲੋੜ ਹੈ। ਬਹੁਤ ਸਾਰੇ ਚਿੰਨ੍ਹ ਹਨ ਜਿਹੜੇ ਸਾਨੂੰ ਬੇਦਾਰੀ ਦੀ ਜਰੂਰਤ ਵੱਲ ਲੈ ਕੇ ਜਾਦੇਂ ਹਨ। ਸਾਰਿਆ ਤੋ ਪਹਿਲਾ ਹੈ ਪ੍ਰਾਥਨਾ ਰਹਿਤ ਕਤਾਰ। ਇੱਕ ਕਲੀਸੀਆਂ ਜ਼ਾਂ ਦੇਸ ਦੀ ਆਤਮਿਕ ਨਬਜ਼ aੇਹਨਾਂ ਦੀ ਪ੍ਰਾਥਨਾ ਦੇ ਦੁਆਰਾ ਦੇਖੀ ਜਾ ਸਕਦੀ ਹੈ। ਮੇਰੇ ਦਿਲ ਦੀਆਂ ਕੁੱਝ ਉਹਨਾਂ ਸੋਚਾਂ ਮੈਨੂੰ ਗਰੀਬੀ ਦੇ ਨਾਲ ਲਿਪਟੇ ਹੋਏ ਦੇਸ਼ਾਂ ਦੀਆਂ ਪ੍ਰਾਥਨਾ ਸਭਾਵਾਂ ਦੇ ਵੱਲ ਲੈ ਜਾਦੀਆਂ ਹਨ। ਜਿੱਥੇ ਪਰਮੇਸ਼ਵਰ ਨੇ ਵੱਡੇ ਪੱਧਰ ਤੇ ਕੰਮ ਕੀਤੇ।
ਮੈਨੂੰ ਯਾਦ ਹੈ ਜਦ ਮੈਂ ਪਹਿਲੀ ਵਾਰੀ ੧੯੮੦ ਦੇ ਵਿੱਚ ਰੋਮਾਨੀਆਂ ਦੇ ਦੇਸ਼ ਵਿੱਚ ਪਰਵੇਸ਼ ਕੀਤਾ। ਇੱਕ ਗਾਉਣ ਵਾਲਾ ਝੁੰਡ ਅਤੇ ਮੈ, ਸਾਨੂੰ ਇੱਕ ਸੈਕਿੰਡ ਬੇਪਟਿਸਟ ਚਰਚ ਓਡੀਆਂ ਰੋਮਾਨੀਆਂ ਦੇ ਵਿੱਚ ਸੇਵਕਾਈ ਦੇ ਲਈ ਮੋਕਾ ਮਿਲਿਆ ਸੀ। ਅਸੀ ਉਸ ਚਰਚ ਦੇ ਵਿੱਚ ਇੱਕ ਘੰਟਾ ਪਹਿਲਾਂ ਹੀ ਪਹੁੰਚ ਗਏ ਤਾਂ ਕਿ ਅਸੀ ਆਪਣੇ ਸਾਊਡ ਦੇ ਸਾਜ਼ੋ ਸਮਾਨ ਨੂੰ ਉੱਥੇ ਲਗਾ ਸਕੀਏ। ਅਤੇ ਮੈ ਹੈਰਾਨ ਹੋ ਗਿਆ ਜੋ ਮੈ ਉੱਥੇ ਵੇਖਿਆ, ਸੈਕੜੇ ਕੋਲ ਪਹਿਲਾਂ ਹੀ ਉਸ ਜਗ੍ਹਾ ਤੇ ਇਕੱਠੇ ਹੋਣਾ ਸੁਰੂ ਹੋ ਗਏ ਸਨ, ਅਤੇ ਉਹ ਪੂਰੀ ਇਮਾਰਤ ਦੇ ਵਿੱਚ ਫੇਲੇ ਹੋਏ ਸਨ ਉਹ ਆਪਣੇ ਗੋਡਿਆ ਦੇ ਭਾਰ ਸਨ। ਉਹ ਕਤਾਰਾਂ ਵਿੱਚ ਬੈਠੇ ਪਰਾਥਨਾ ਕਰ ਰਹੇ ਸਨ ਅਤੇ ਪਰਮੇਸ਼ਵਰ ਦੇ ਚਹਿਰੇ ਨੂੰ ਲੱਭ ਰਹੇ ਸਨ। ਇਹ ਦ੍ਰਿਸ਼ ਅੱਜ ਵੀ ਮੇਰੀ ਯਾਦਗਰੀ ਦੇ ਵਿੱਚ ਹੈ ਅਤੇ ਇਹ ਮੈਨੂੰ ਕਦੇ ਵੀ ਨਹੀ ਭੁੱਲਦਾ ਹੈ।
ਪਰ ਜਦ ਮੈ ਆਪਣੇ ਦੇਸ਼ ਦੇ ਵਿੱਚ ਮੁੜਿਆਂ ਤਾਂ ਮੈ ਇੱਥੇ ਪਰਾਥਨਾ ਰਹਿਤ ਕਤਾਰਾਂ ਨੂੰ ਵੇਖਿਆ। ਸਾਡੀਆ ਕਲੀਸੀਆਂ ਅਕਸਰ ਹੀ ਸਮਾਜਿਕ ਕਲੱਬ ਜਿਆਦਾ ਲੱਗਦੀਆਂ ਹਨ ਤੇ ਪਰਾਥਨਾ ਦਾ ਘਰ ਘੱਟ ਲੱਗਦੀਆਂ ਹਨ। ਯਿਸੂ ਨੇ ਇੱਕ ਵਾਰ ਕਿਹਾ, “ਮੇਰਾ ਘਰ ਪਰਾਥਨਾ ਦਾ ਘਰ ਅਖਵਾਏਗਾ”। ਅਕਸਰ ਹੀ ਸਾਡੀਆਂ ਕਲੀਸੀਆਂ ਪਰਾਥਨਾ ਛੱਡ ਕੇ ਬਾਕੀ ਸਭ ਚੀਜਾਂ ਵਿੱਚ ਬੜੀਆਂ ਇਸਤੇਮਾਲ ਕੀਤੀਆਂ ਗਈਆਂ ਹਨ।
ਈ. ਐਮ. ਬਾਊਂਸ ਨੇ ਇੱਕ ਵਾਰ ਲਿਖਿਆ, “ਪਰਮੇਸ਼ਵਰ ਸਮਰਪਿਤ ਲੋਕਾਂ ਨੂੰ ਚਹੁੰਦਾ ਹੈ ਕਿਉਕਿ ਉਹ ਪਰਾਥਨਾ ਕਰਨ ਵਾਲੇ ਲੋਕਾਂ ਨੂੰ ਚਹੁੰਦਾ ਹੈ”। ਸਮਰਪਣ ਅਤੇ ਪ੍ਰਾਥਨਾ ਇੱਕ ਹੀ ਵਿਅਕਤੀ ਵਿੱਚ ਪਾਈ ਜਾਦੀ ਹੇ। ਪਰਾਥਨਾ ਉਹ ਹਥਿਆਰ ਹੈ, ਜਿਸ ਦੇ ਦੁਆਰਾ ਇੱਕ ਸਮਰਪਿਤ ਵਿਅਕਤੀ ਕੰਮ ਕਰਦਾ ਹੈ। ਸਮਰਪਿਤ ਵਿਅਕਤੀ ਉਹ ਲੋਕ ਹੁੰਦੇ ਹਨ ਜਿਨ੍ਹਾਂ ਦੇ ਦੁਆਰਾ ਪ੍ਰਾਥਨਾ ਕੰਮ ਕਰਦੀ ਹੈ। ਜਦ ਅਸੀ ਆਪਣੀਆ ਕਤਾਰਾਂ ਵਿੱਚ ਪ੍ਰਾਥਨਾਵਾਂ ਨੂੰ ਲੱਭ ਲਵਾਗੇ ਤਾਂ ਅਸੀ ਆਪਣੇ ਦਿਲਾਂ ਵਿੱਚ ਸਮਰਪਣ ਨੂੰ ਵੀ ਲੱਭ ਲਵਾਂਗੇ। ਪਰਾਥਨਾ ਰਹਿਤ ਕਤਾਰਾਂ ਇੰਝ ਹਨ ਕਿ ਸਾਨੂੰ ਇਸ ਘੜੀ ਦੇ ਵਿੱਚ ਇੱਕ ਵੱਡੀ ਬੇਦਾਰੀ ਦੀ ਲੋੜ ਹੈ।
ਇੱਕ ਹੋਰ ਗੱਲ ਤੁਹਾਡਾ ਪ੍ਰਾਥਨਾ ਦਾ ਜੀਵਨ ਕਿਹੋ ਜਿਹਾ ਹੈ, “ਕੀ ਇਹ ਇੱਕ ਚਿੰਨ੍ਹ ਦੇ ਜਿਹੜਾ ਇਸ ਗੱਲ ਦੀ ਵੱਲ ਇਸ਼ਾਰਾ ਕਰਦਾ ਹੈ ਕਿ ਤਹਾਨੂੰ ਵੀ ਬੇਦਾਰੀ ਦੀ ਲੋੜ ਹੈ”?
ਰਸੂਲਾਂ ਦੇ ਕਰਤੱਬ 1: 12-14
12 ਤਦ ਰਸੂਲ ਜੈਤੂਨ ਦੇ ਪਹਾੜ ਵੱਲੋਂ ਯਰੂਸ਼ਲਮ ਨੂੰ ਗਏ ਇਹ ਪਹਾੜ ਯਰੂਸ਼ਲਮ ਤੋਂ ਇੱਕ-ਅੱਧ ਮੀਲ ਦੀ ਵਾਟ ਤੇ ਹੈ। 13 ਰਸੂਲ ਸ਼ਹਿਰ ਨੂੰ ਗਏ ਅਤੇ ਉਸ ਜਗ੍ਹਾ ਤੇ ਠਹਿਰੇ ਜਿੱਥੇ ਉਹ ਪਹਿਲਾਂ ਰਹਿੰਦੇ ਸਨ। ਇੱਕ ਕਮਰਾ ਪੌੜੀਆਂ ਚੜ੍ਹ ਕੇ ਸੀ। ਉੱਥੇ ਇਹ ਰਸੂਲ ਸਨ: ਪਤਰਸ, ਯੂਹੰਨਾ, ਯਾਕੂਬ, ਅੰਦ੍ਰਿਯਾਸ, ਫ਼ਿਲਿਪੁੱਸ, ਥੋਮਾ, ਬਰਥੁਮਲਈ, ਮੱਤੀ ਅਤੇ ਯਾਕੂਬ ਹਲਫ਼ਾ ਦਾ ਪੁੱਤਰ, ਸ਼ਮਊਨ ਜੋ ਜ਼ੇਲੋਤੇਸ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਅਤੇ ਯਹੂਦਾ, ਯਾਕੂਬ ਦਾ ਪੁੱਤਰ।14 ਸਾਰੇ ਰਸੂਲ ਇਕੱਠੇ ਰਹਿ ਰਹੇ ਸਨ ਅਤੇ ਉਹ ਉਸੇ ਮਕਸਦ ਲਈ ਅੱਡੋਲ ਪ੍ਰਾਰਥਨਾ ਕਰ ਰਹੇ ਸਨ। ਕੁਝ ਔਰਤਾਂ, ਮਰਿਯਮ, ਯਿਸੂ ਦੀ ਮਾਤਾ ਅਤੇ ਉਸ ਦੇ ਭਰਾ ਵੀ ਉੱਥੇ ਰਸੂਲਾਂ ਨਾਲ ਸਨ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
