ਰੋਜਾਨਾਂ ਦਾ ਭਗਤੀ ਦਾ ਵੀਡੀਓ
ਯੁਹੋਸ਼ੁ ਪ੍ਰਮੇਸ਼ਰ ਦੀ ਯੋਜਨਾ ਸਿਖਦਾ ਹੈ.
ਕਈ ਸਾਲ ਪਹਿਲਾਂ ਮੈਂ ਨਾਗਾਲੈੰਡ ਦੇ ਦੋ ਜਵਾਨ ਲੋਕਾਂ ਨੂੰ ਮਿਲ ਰਿਹਾ ਸੀ. ਨਾਗਾਲੈੰਡ ਭਾਰਤ ਦਾ ਉੱਤਰ ਪੂਰਬੀ ਰਾਜ ਹੈ. ਪ੍ਰਮੇਸ਼ਰ ਨੇ ਇਸ ਇਲਾਕੇ ਦੇ ਵਿਚ ਬੇਦਾਰੀ ਲਿਆਉਣ ਵਾਸਤੇ ਬੜੇ ਅਦੁਭ੍ਤ ਤਰੀਕੇ ਨਾਲ ਕੰਮ ਕੀਤਾ ਸੀ. ਲਗਭਗ ਪੂਰਾ ਰਾਜ ਹੀ ਮਸੀਹ ਦੇ ਵਿਚ ਆ ਗਿਆ ਸੀ. ਪਵਿੱਤਆਤਮਾ ਨੇ ਉਸ ਇਲਾਕੇ ਦੇ ਵਿਚ ਬਹੁਤ ਹੀ ਅਦੁਭਤ ਤਰੀਕੇ ਨਾਲ ਕੰਮ ਕੀਤਾ. ਮੈਂ ਇਨ੍ਹਾਂ ਜਵਾਨ ਆਦਮੀਆਂ ਤੋਂ ਕਲੀਸਿਯਾ ਦੇ ਗੁਣਾ ਦੇ ਬਾਰੇ ਪੁਛਿਆ.
ਉਨ੍ਹਾਂ ਨੇ ਕਿਹਾ ਕੀ ਇਸ ਬੇਦਾਰੀ ਦੇ ਦੇ ਰੂਪ ਦੇ ਵਿਚ ਦੋ ਬਹੁਤ ਹੀ ਅਜੀਬ ਗੱਲਾਂ ਹੋਈਆਂ. ਪਹਿਲੀ, ਕਲੀਸਿਯਾ ਦੇ ਲੋਕ ਪ੍ਰਮੇਸ਼ਰ ਦੀ ਸ੍ਤੁਤਿ ਅਤੇ ਪ੍ਰਸੰਸਾ ਦੇ ਨਾਲ ਭਰ ਗਏ. ਦੂਸਰੀ ਗੱਲ ਇਹ ਸੀ ਕੀ ਕਲੀਸਿਯਾ ਦੇ ਲੋਕਾਂ ਨੇ ਬਹੁਤ ਹੀ ਜਿਆਦਾ ਪ੍ਰਾਥਨਾ ਕਰਨੀ ਸ਼ੁਰੂ ਕਰ ਦਿੱਤੀ. ਮੈਂ ਫਿਰ ਇਨ੍ਹਾਂ ਜਵਾਨ ਲੋਕਾਂ ਨੂੰ ਪੁਛਿਆ ਕੀ ਨਾਗਾਲੈੰਡ ਅਤੇ ਪਛਮ ਦੀ ਕਲੀਸਿਯਾ ਦੇ ਵਿਚ ਕੀ ਅੰਤਰ ਹੈ. ਉਨ੍ਹਾਂ ਦਾ ਉੱਤਰ ਬਹੁਤ ਹੀ ਰੋਚਿਕ ਸੀ. “ਪਛਮ ਦੀ ਕਲੀਸਿਯਾ ਦਾ ਆਪਣਾ ਇੱਕ ਏਜੇਂਡਾ ਹੁੰਦਾ ਹੈ ਅਤੇ ਉਹ ਪ੍ਰਮੇਸ਼ਰ ਨੂੰ ਕਹਿੰਦੇ ਹਨ ਉਹ ਉਸ ਨੂੰ ਬਰਕਤ ਦੇਵੇ. ਅਤੇ ਨਾਗਾਲੈੰਡ ਦੇ ਵਿਚ ਅਸੀਂ ਕਹਿੰਦੇ ਹਾਂ, ਪ੍ਰਮੇਸ਼ਰ ਤੂੰ ਸਾਨੂੰ ਇੱਕ ਏਜੇਂਡਾ ਦੇ.
ਪ੍ਰਮੇਸ਼ਰ ਦੇ ਆਤਮਾ ਨੇ ਮੇਰੇ ਦਿਲ ਨੂੰ ਚੀਰ ਕੇ ਰਖ ਦਿੱਤਾ. ਅਸੀਂ ਇੱਕ ਯੋਜਨਾ ਬਣਾਉਂਦੇ ਹਾਂ ਅਤੇ ਉਸੇ ਯੋਜਨਾ ਦੇ ਵਿਚ ਮਰ ਜਾਂਦੇ ਹਾਂ. ਅਸੀਂ ਪ੍ਰਮੇਸ਼ਰ ਨੂੰ ਕਹਿੰਦੇ ਹਾਂ, ਕੇ ਉਹ ਸਾਡੀ ਯੋਜਨਾ ਨੂੰ ਬਰਕਤ ਦੇਵੇ, ਅਤੇ ਅਸੀਂ ਇਹ ਵੀ ਕਹਿੰਦੇ ਹਾਂ ਕੇ ਉਹ ਇਸ ਨੂੰ ਆਪਣੀ ਮਹਿਮਾ ਦੇ ਵਾਸਤੇ ਵਰਤੇ. ਪਰ ਅਕਸਰ ਹੀ ਅਸੀਂ ਪ੍ਰਮੇਸ਼ਰ ਦੇ ਚਿਹਰੇ ਨੂੰ ਖੋਜਣ ਦੀ ਬਜਾਏ ਆਪਣੀ ਹੀ ਯੋਜਨਾ ਬਣਾਉਂਦੇ ਰਹਿੰਦੇ ਹਾਂ. ਉਸਦੀ ਯੋਜਨਾ ਸਾਡੀ ਯੋਜਨਾ ਤੋਂ ਬਹੁਤ ਹੀ ਅਲੱਗ ਹੋ ਸਕਦੀ ਹੈ.
ਇਹੀ ਸਥਿਤੀ ਯੁਹੋਸ਼ੁ ਦੀ ਵੀ ਸੀ. ਉਸ ਨੂੰ ਬਾਹਰੀ ਤੌਰ ਤੇ ਪ੍ਰਮੇਸ਼ਰ ਦੀ ਯੋਜਨਾ ਬਹੁਤ ਹੀ ਅਜੀਬ ਲੱਗੀ ਹੋਵੇਗੀ. ਉਸ ਨੇ ਇਸਰਾਇਲ ਦੇ ਲੋਕਾਂ ਨੂੰ ਕਿਹਾ, “ਸਾਰੇ ਸਸ਼ਤਰ ਧਾਰੀ ਲੋਕਾਂ ਨੂੰ ਲੈ ਕੇ ਇਸ ਸ਼ਹਿਰ ਦੇ ਚਾਰਾਂ ਪਾਸਿਆਂ ਦੇ ਵੱਲ ਇੱਕੋ ਵਾਰੀ ਚੱਕਰ ਲਗਾਉ, ਇਸ ਨੂੰ ਛੇ ਦਿਨ ਕਰੋ. ਸੱਤ ਯਾਜਕ ਤੁਰੀਆਂ ਲੈ ਕੇ ਵਾਚਾ ਦੇ ਸੰਦੂਕ ਦੇ ਅੱਗੇ ਅੱਗੇ ਜਾਂ. ਅਤ੍ਵੇਂ ਦਿਨ ਸ਼ਹਿਰ ਦੇ ਚਾਰਾਂ ਪਾਸਿਆਂ ਦੇ ਵੱਲ ਸੱਤ ਵਾਰ ਚੱਕਰ ਲਾਓ. ਅਤੇ ਯਾਜਕ ਤੁਰੀਆਂ ਵਜਾਉਂਦੇ ਰਹਿਣ. ਜਦ ਤੁਸੀਂ ਤੁਰੀਆਂ ਦੀ ਵੱਡੀ ਆਵਾਜ ਨੂੰ ਸੁਣੋ , ਤਾਂ ਲੋਕਾਂ ਨੂੰ ਕਹੋ ਕੇ ਉਹ ਇੱਕੋ ਵਾਰੀ ਜੋਰ ਦੇ ਨਾਲ ਜੈਕਾਰਾ ਲਾਉਣ. ਅਤੇ ਸ਼ਹਿਰ ਦੀ ਦੀਵਾਰ ਡਿੱਗ ਪਵੇਗੀ ਅਤੇ ਲੋਕ ਅੰਦਰ ਜਾ ਸਕਣਗੇ.” (ਯੁਹੋਸ਼ੁ ੬:੩-੫) ਇਹ ਕੋਈ ਇਹੋ ਜਿਹੀ ਯੋਜਨਾ ਨਹੀ ਸੀ ਜਿਸ ਨੂੰ ਕੋਈ ਆਦਮੀ ਬਣਾ ਸਕਦਾ ਸੀ. ਅਤੇ ਪ੍ਰਮੇਸ਼ਰ ਨੂੰ ਉਹ ਨਹੀ ਕਹਿ ਸਕਦਾ ਸੀ ਕੇ ਉਹ ਉਸ ਨੂੰ ਬਰਕਤ ਦੇਵੇ.
ਇਥੇ ਬਹੁਤ ਸਾਰੇ ਸਿਧਾਂਤ ਹਨ ਜੋ ਕੇ ਪ੍ਰਮੇਸ਼ਰ ਦੀ ਯੋਜਨਾ ਦੇ ਬਾਰੇ ਵਿਚ ਹਨ ਜਿੰਨਾਂ ਨੂੰ ਸਾਨੂੰ ਸਮਝਨਾ ਚਾਹੀਦਾ ਹੈ. ਪਹਿਲਾ ਪ੍ਰਮੇਸ਼ਰ ਨੇ ਇਸਰਾਇਲ ਦੇ ਲੋਕਾਂ ਨੂੰ ਇੱਕ ਵਾਦਾ ਦਿੱਤਾ ਸੀ. ਬਾਈਬਲ ਦਸਦੀ ਹੈ, ਪ੍ਰਮੇਸ਼ਰ ਨੇ ਯੁਹੋਸ਼ੁ ਨੂੰ ਕਿਹਾ, ਵੇਖ ਮੈਂ ਯਰੀਹੋ ਨੂੰ ਤੇਰੇ ਹਥਾਂ ਦੇ ਵਿਚ ਦੇ ਦਿੱਤਾ ਹੈ ਅਤੇ ਇਸ ਦੇ ਨਾਲ ਇਸਦੇ ਰਾਜੇ ਅਤੇ ਉਸ ਦੇ ਸਿਪਾਹੀਆਂ ਨੂੰ ਵੀ.”(ਯੁਹੋਸ਼ੁ ੬:੨) ਪ੍ਰਮੇਸ਼ਰ ਦੀ ਯੋਜਨਾ ਹਮੇਸ਼ਾਂ ਪ੍ਰਮੇਸ਼ਰ ਦੇ ਵਾਇਦੇ ਨਾਲ ਸ਼ੁਰੂ ਹੁੰਦੀ ਹੈ. ਉਸਦੀ ਯੋਜਨਾ ਹਮੇਸ਼ਾਂ ਜਿੱਤਦੀ ਹੈ. ਕਿਉਂਕਿ ਇਹ ਉਸਦੀ ਯੋਜਨਾ ਹੈ. ਜਦ ਅਸੀਂ ਪ੍ਰਮੇਸ਼ਰ ਦੀ ਯੋਜਨਾ ਨੂੰ ਸਮਝਣ ਲੱਗ ਜਾਂਦੇ ਹਾਂ, ਤਾਂ ਅਸੀਂ ਕੰਮ ਕਰਦੇ ਹਾਂ ਅਤੇ ਸਾਡੀ ਯੋਜਨਾ ਦੇ ਵਿਚ ਬੜਾ ਵਿਸ਼ਵਾਸ ਹੁੰਦਾ ਹੈ. ਜਦ ਅਸੀਂ ਜਾਣਦੇ ਹਾਂ ਕੇ ਜੋ ਅਸੀਂ ਕਰ ਰਹੇ ਹਾਂ ਇਹ ਉਸਦੀ ਯੋਜਨਾ ਹੈ ਇਹ ਸ਼ੁਰੂ ਤੋਂ ਹੀ ਪ੍ਰਮੇਸ਼ਰ ਦੀ ਯੋਜਨਾ ਸੀ. ਤਾਂ ਅਸੀਂ ਇਹ ਯਕੀਨ ਬਣਾ ਸਕਦੇ ਹਾਂ ਕਿ ਉਹ ਇਸ ਨੂੰ ਪੂਰਾ ਵੀ ਕਰੇਗਾ. ਮੇਰਾ ਇੱਕ ਬਹੁਤ ਹੀ ਮਨਪਸੰਦ ਵਚਨ ਹੈ, “ਉਹ ਜਿਸ ਨੇ ਤੁਹਾਨੂੰ ਬੁਲਾਇਆ ਹੈ ਉਹ ਵਫ਼ਾਦਾਰ ਹੈ ਅਤੇ ਉਹ ਇਸ ਨੂੰ ਪੂਰਾ ਵੀ ਕਰੇਗਾ.” (੧ ਥਿਸ ੫:੨੪)
ਪਰ ਯੁਹੋਸ਼ੁ ਨੂੰ ਸਿਰਫ ਪ੍ਰਮੇਸ਼ਰ ਦੇ ਵਾਦਿਆਂ ਦੇ ਉੱਪਰ ਵਿਸ਼ਵਾਸ ਹੀ ਨਹੀ ਕਰਨਾ ਸੀ ਬਲਕਿ ਉਸ ਨੂੰ ਉਸਦੀ ਆਵਾਜ ਦੀ ਪਾਲਣਾ ਵੀ ਕਰਨੀ ਪੈਣੀ ਸੀ. ਪ੍ਰਮੇਸ਼ਰ ਨੇ ਇਸਰਾਇਲੀ ਲੋਕਾਂ ਨੂੰ ਕਿਹਾ ਕੀ ਉਹ ਸ਼ਹਿਰ ਦੇ ਆਲੇ ਦੁਆਲੇ ਚੱਕਰ ਲਾਉਣ. ਉਸ ਨੇ ਉਨ੍ਹਾਂ ਨੂੰ ਇਹ ਨਹੀ ਕਿਹਾ, “ਆਪਣੇ ਸਸਤ੍ਰ ਚੁੱਕੋ ਅਤੇ ਜਾ ਕੇ ਲੜਾਈ ਕਰੋ, ਆਪਣੀ ਪੂਰੀ ਤਾਕਤ ਨਾਲ ਲੜੋ.” ਨਹੀ! ਪ੍ਰਮੇਸ਼ਰ ਇਥੇ ਇਹੋ ਜਿਹੇ ਲੋਕਾਂ ਨੂੰ ਨਹੀ ਸੀ ਲਭ ਰਿਹਾ ਜੋ ਕਿ ਤਾਕਤਵਰ ਹੋਣ. ਉਹ ਦੀਨ ਅਤੇ ਹੁਕਮ ਪੂਰੇ ਕਰਨ ਵਾਲੇ ਲੋਕਾਂ ਨੂੰ ਲਭ ਰਿਹਾ ਸੀ. ਇਹ ਉਹ ਲੋਕ ਹਨ ਜਿੰਨਾਂ ਨੂੰ ਉਹ ਬਰਕਤ ਦੇਵੇਗਾ. ਉਹ ਚਾਹੁੰਦਾ ਸੀ ਕੀ ਉਹ ਸਿਰਫ “ਆਗਿਆ ਪੂਰੀ ਕਰਨ ਅਤੇ ਭਰੋਸਾ ਕਰਨ.”ਜਿੱਤ ਵਿਚ ਤੁਰਨ ਦਾ ਇਹੀ ਇੱਕ ਤਰੀਕਾ ਹੈ.
ਪਰ ਇੱਕ ਅਖੀਰਲਾ ਸਿਧਾਂਤ ਸੀ ਜੋ ਕਿ ਇਸ ਜਿੱਤ ਲਈ ਬਹੁਤ ਹੀ ਜਿਆਦਾ ਜਰੂਰੀ ਸੀ ਅਤੇ ਉਹ ਸੀ ਉਨ੍ਹਾਂ ਨੂੰ ਪ੍ਰਮੇਸ਼ਰ ਦੀ ਹਜੂਰੀ ਦੀ ਲੋੜ ਸੀ ਕਿ ਉਹ ਉਨ੍ਹਾਂ ਦੇ ਨਾਲ ਚੱਲੇ. ਉਨ੍ਹਾਂ ਦੇ ਕੋਲ ਪ੍ਰਮੇਸ਼ਰ ਦੇ ਵਾਦੇ ਸਨ ਅਤੇ ਉਹ ਆਗਿਆਕਾਰ ਵੀ ਸਨ ਪਰ ਪ੍ਰਮੇਸ਼ਰ ਦੀ ਹਜੂਰੀ ਤੋਂ ਬਿਨਾਂ ਕੁਝ ਵੀ ਸੰਭਵ ਨਹੀ ਸੀ. ਇਸ ਲਈ ਯੁਹੋਸ਼ੁ ਨੇ ਯਾਜ੍ਕਾਂ ਨੂੰ ਕਿਹਾ, “ਪ੍ਰਮੇਸ਼ਰ ਦੀ ਵਾਚਾ ਦਾ ਸੰਦੂਕ ਲਵੋ ਅਤੇ ਸੱਤ ਯਾਜਕ ਉਸਦੇ ਅੱਗੇ ਅੱਗੇ ਤੁਰੀਆਂ ਵਜਾਉਂਦੇ ਹੋਏ ਜਾਣ.” (ਯੁਹੋਸ਼ੁ ੬:੬) ਵਾਚਾ ਦਾ ਸੰਦੂਕ ਪ੍ਰਮੇਸ਼ਰ ਦੀ ਹਜੂਰੀ ਨੂੰ ਵਿਖਾਉਂਦਾ ਸੀ. ਸਾਡੇ ਅੱਗੇ ਅੱਗੇ, ਸਾਡੇ ਨਾਲ, ਅਤੇ ਸਾਡੇ ਪਿਛੇ ਪ੍ਰਮੇਸ਼ਰ ਦੀ ਹਜੂਰੀ ਹੋਣੀ ਚਾਹੀਦੀ ਹੈ ਜੇਕਰ ਅਸੀਂ ਕਾਮਯਾਬ ਹੋਣਾ ਚਾਹੁੰਦੇ ਹਾਂ. ਸਾਨੂੰ ਉਸਦੀ ਹਜੂਰੀ ਵਿਚ ਰਹਿਣ ਲਈ ਉਸਦੇ ਚਿਹਰੇ ਨੂੰ ਭਾਲਣਾ ਚਾਹੀਦਾ ਹੈ. ਇਹ ਜਿੱਤ ਦੀ ਦਵਾਈ ਹੈ.
ਯਹੋਸ਼ੁਆ 6: 1-20
ਯਰੀਹੋ ਸ਼ਹਿਰ ਬੰਦ ਸੀ। ਸ਼ਹਿਰ ਦੇ ਲੋਕ ਭੈਭੀਤ ਸਨ ਕਿਉਂਕਿ ਇਸਰਾਏਲ ਦੇ ਲੋਕ ਨੇੜੇ ਸਨ। ਕੋਈ ਵੀ ਸ਼ਹਿਰ ਦੇ ਅੰਦਰ ਨਹੀਂ ਸੀ ਜਾਂਦਾ ਅਤੇ ਨਾ ਹੀ ਬਾਹਰ ਜਾਂਦਾ ਸੀ।2 ਫ਼ੇਰ ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ, “ਦੇਖੋ, ਮੈਂ ਤੁਹਾਨੂੰ ਯਰੀਹੋ ਸ਼ਹਿਰ ਨੂੰ ਹਰਾਉਣ ਦੀ ਇਜਾਜ਼ਤ ਦਿਆਂਗਾ। ਤੁਸੀਂ ਸ਼ਹਿਰ ਦੇ ਰਾਜੇ ਅਤੇ ਸਾਰੇ ਲੜਾਕੂਆਂ ਨੂੰ ਹਰਾ ਦੇਵੋਂਗੇ। 3 ਹਰ ਰੋਜ਼ ਇੱਕ ਵਾਰੀ ਸ਼ਹਿਰ ਦੇ ਆਲੇ-ਦੁਆਲੇ ਆਪਣੀ ਫ਼ੌਜ ਨਾਲ ਮਾਰਚ ਕਰੋ। ਛੇ ਦਿਨਾ ਤੱਕ ਇਵੇਂ ਹੀ ਕਰੋ। 4 ਜਾਜਕਾਂ ਨੂੰ ਪਵਿੱਤਰ ਸੰਦੂਕ ਚੁੱਕਣ ਲਈ ਆਖੋ ਜਾਜਕਾਂ ਵਿੱਚੋਂ ਸੱਤ ਜਣਿਆ ਨੂੰ ਭੇਡੂਆਂ ਦੇ ਸਿੰਗਾ ਤੋਂ ਬਣੀਆਂ ਤੁਰ੍ਹੀਆਂ ਲਿਆਉਣ ਲਈ ਆਖੋ ਅਤੇ ਉਹ ਪਵਿੱਤਰ ਸੰਦੂਕ ਦੇ ਸਾਹਮਣੇ ਮਾਰਚ ਕਰਨ। ਸੱਤਵੇਂ ਦਿਨ ਸ਼ਹਿਰ ਦੇ ਗਿਰਦ ਸੱਤ ਵਾਰੀ ਮਾਰਚ ਕਰੋ। ਸੱਤਵੇਂ ਦਿਨ ਜਾਜਕਾਂ ਨੂੰ ਉਦੋਂ ਤੁਰ੍ਹੀਆਂ ਵਜਾਉਣ ਲਈ ਆਖੋ ਜਦੋਂ ਉਹ ਮਾਰਚ ਕਰ ਰਹੇ ਹੋਣ। 5 ਜਾਜਕ ਤੁਰ੍ਹੀਆਂ ਨਾਲ ਬਹੁਤ ਉੱਚਾ ਸ਼ੋਰ ਪੈਦਾ ਕਰਨਗੇ। ਜਦੋਂ ਤੁਸੀਂ ਉਹ ਸ਼ੋਰ ਸੁਣੋ ਤਾਂ ਸਾਰੇ ਲੋਕਾਂ ਨੂੰ ਸ਼ੋਰ ਮਚਾਉਣਾ ਸ਼ੁਰੂ ਕਰਨ ਲਈ ਆਖੋ। ਜਦੋਂ ਤੁਸੀਂ ਇਵੇਂ ਕਰੋਂਗੇ, ਤਾਂ ਸ਼ਹਿਰ ਦੀਆਂ ਕੰਧਾਂ ਢਹਿ ਜਾਣਗੀਆਂ ਅਤੇ ਤੁਹਾਡੇ ਲੋਕ ਸ਼ਹਿਰ ਵਿੱਚ ਸਿਧੇ ਹੀ ਪ੍ਰਵੇਸ਼ ਕਰਨ ਦੇ ਯੋਗ ਹੋ ਜਾਣਗੇ।”ਯਰੀਹੋ ਦੇ ਖਿਲਾਫ ਲੜਾਈ
6 ਇਸ ਲਈ ਨੂਨ ਦੇ ਪੁੱਤਰ ਯਹੋਸ਼ੁਆ ਨੇ ਜਾਜਕਾਂ ਨੂੰ ਇਕੱਠਿਆ ਕੀਤਾ। ਯਹੋਸ਼ੁਆ ਨੇ ਉਨ੍ਹਾਂ ਨੂੰ ਆਖਿਆ, “ਯਹੋਵਾਹ ਦਾ ਪਵਿੱਤਰ ਸੰਦੂਕ ਚੁੱਕੋ। ਅਤੇ ਸੱਤ ਜਾਜਕਾਂ ਨੂੰ ਤੁਰ੍ਹੀਆਂ ਚੁੱਕ ਕੇ ਅਤੇ ਸੰਦੂਕ ਦੇ ਅੱਗੇ ਮਾਰਚ ਕਰਨ ਲਈ ਆਖੋ।”7 ਫ਼ੇਰ ਯਹੋਸ਼ੁਆ ਨੇ ਲੋਕਾਂ ਨੂੰ ਹੁਕਮ ਦਿੱਤਾ, “ਹੁਣ, ਜਾਓ! ਸ਼ਹਿਰ ਦੇ ਇਰਦ-ਗਿਰਦ ਮਾਰਚ ਕਰੋ। ਹਥਿਆਰ ਬੰਦ ਸਿਪਾਹੀ ਯਹੋਵਾਹ ਦੇ ਪਵਿੱਤਰ ਸੰਦੂਕ ਦੇ ਅੱਗੇ ਮਾਰਚ ਕਰਨਗੇ।”8 ਜਦੋਂ ਯਹੋਸ਼ੁਆ ਨੇ ਉਨ੍ਹਾਂ ਨੂੰ ਇਹ ਸਭ ਕੁਝ ਦੱਸਿਆ, ਸੱਤ ਜਾਜਕ ਭੇਡੂ ਦੇ ਸਿੰਗ ਵਜਾਉਂਦੇ ਹੋਏ ਯਹੋਵਾਹ ਦੇ ਪਵਿੱਤਰ ਸੰਦੂਕ ਦੇ ਅੱਗੇ ਮਾਰਚ ਕਰਨ ਲੱਗ ਪਏ। ਯਹੋਵਾਹ ਦਾ ਪਵਿੱਤਰ ਸੰਦੂਕ ਚੁੱਕਣ ਵਾਲੇ ਜਾਜਕ ਉਨ੍ਹਾਂ ਦੇ ਪਿੱਛੇ ਗਏ। 9 ਹਥਿਆਰ ਬੰਦ ਸਿਪਾਹੀ ਜਿਹੜੇ ਜਾਜਕਾਂ ਦੇ ਅੱਗੇ ਮਾਰਚ ਕਰ ਰਹੇ ਸਨ ਤੁਰ੍ਹੀਆਂ ਵਜਾ ਰਹੇ ਸਨ ਅਤੇ ਬਾਕੀ ਦੇ ਆਦਮੀ ਪਵਿੱਤਰ ਸੰਦੂਕ ਦੇ ਪਿੱਛੇ ਤੁਰ ਪਏ। ਇਸ ਤਰ੍ਹਾਂ, ਉਹ ਮਾਰਚ ਕਰਦੇ ਅਤੇ ਭੇਡੂ ਦੇ ਸਿੰਗ ਵਜਾਉਂਦੇ ਹੋਏ ਸ਼ਹਿਰ ਦੇ ਗਿਰਦ ਘੁੰਮੇ। 10 ਯਹੋਸ਼ੁਆ ਨੇ ਲੋਕਾਂ ਨੂੰ ਜੰਗ ਦਾ ਨਾਹਰਾ ਨਾ ਮਾਰਨ ਲਈ ਆਖਿਆ ਹੋਇਆ ਸੀ। ਉਸ ਨੇ ਆਖਿਆ, “ਸ਼ੋਰ ਨਾ ਮਚਾਉ। ਉਦੋਂ ਤੱਕ ਇੱਕ ਸ਼ਬਦ ਨਹੀਂ ਬੋਲਣਾ ਜਦੋਂ ਤੱਕ ਮੈਂ ਆਖਦਾ ਨਹੀਂ। ਫ਼ੇਰ ਤੁਸੀਂ ਸ਼ੋਰ ਮਚਾ ਸੱਕੋਂਗੇ!”11 ਇਸ ਲਈ ਯਹੋਸ਼ੁਆ ਨੇ ਜਾਜਕਾਂ ਕੋਲੋਂ ਯਹੋਵਾਹ ਦੇ ਪਵਿੱਤਰ ਸੰਦੂਕ ਨੂੰ ਇੱਕ ਵਾਰੀ ਸ਼ਹਿਰ ਦੇ ਗਿਰਦ ਘੁਮਾਇਆ ਫ਼ੇਰ ਉਸ ਡੇਰੇ ਤੇ ਵਾਪਸ ਚੱਲੇ ਗਏ ਅਤੇ ਰਾਤ ਉੱਥੇ ਹੀ ਬਿਤਾਈ।12 ਅਗਲੀ ਸਵੇਰ, ਸੁਵਖਤੇ ਹੀ ਯਹੋਸ਼ੁਆ ਉੱਠ ਖੜ੍ਹਾ ਹੋਇਆ। ਜਾਜਕਾਂ ਨੇ ਯਹੋਵਾਹ ਦਾ ਪਵਿੱਤਰ ਸੰਦੂਕ ਫ਼ੇਰ ਚੁੱਕ ਲਿਆ। 13 ਅਤੇ ਸੱਤ ਜਾਜਕਾਂ ਨੇ ਸੱਤ ਤੁਰ੍ਹੀਆਂ ਚੁੱਕ ਲਈਆਂ। ਉਹ ਯਹੋਵਾਹ ਦੇ ਪਵਿੱਤਰ ਸੰਦੂਕ ਦੇ ਅੱਗੇ ਮਾਰਚ ਕਰਦੇ ਹੋਏ ਅਤੇ ਤੁਰ੍ਹੀਆਂ ਵਜਾਉਂਦੇ ਹੋਏ ਤੁਰ ਰਹੇ ਸਨ। ਹਥਿਆਰ ਬੰਦ ਸਿਪਾਹੀ ਉਨ੍ਹਾਂ ਦੇ ਅੱਗੇ ਮਾਰਚ ਕਰ ਰਹੇ ਸਨ। ਬਾਕੀ ਦੇ ਲੋਕ ਯਹੋਵਾਹ ਦੇ ਪਵਿੱਤਰ ਸੰਦੂਕ ਦੇ ਪਿੱਛੇ ਮਾਰਚ ਕਰ ਰਹੇ ਸਨ। ਉਹ ਮਾਰਚ ਕਰਦੇ ਹੋਏ ਅਤੇ ਤੁਰ੍ਹੀਆਂ ਵਜਾਉਂਦੇ ਹੋਏ ਸ਼ਹਿਰ ਦੇ ਆਲੇ-ਦੁਆਲੇ ਗਏ। 14 ਇਸ ਲਈ ਦੂਸਰੇ ਦਿਨ ਵੀ ਉਨ੍ਹਾਂ ਸਾਰਿਆਂ ਨੇ ਇੱਕ ਵਾਰੀ ਸ਼ਹਿਰ ਦੇ ਆਲੇ-ਦੁਆਲੇ ਮਾਰਚ ਕੀਤੀ। ਅਤੇ ਫ਼ੇਰ ਉਹ ਡੇਰੇ ਵੱਲ ਵਾਪਸ ਚੱਲੇ ਗਏ। ਉਨ੍ਹਾਂ ਨੇ ਛੇ ਦਿਨਾ ਤੱਕ ਹਰ ਰੋਜ਼ ਇਹੀ ਕੁਝ ਕਰਨਾ ਜਾਰੀ ਰੱਖਿਆ।15 ਸੱਤਵੇਂ ਦਿਨ ਉਹ ਸਰਘੀ ਵੇਲੇ ਉੱਠ ਖਲੋਤੇ। ਅਤੇ ਉਨ੍ਹਾਂ ਨੇ ਸ਼ਹਿਰ ਦੇ ਆਲੇ-ਦੁਆਲੇ ਸੱਤ ਵਾਰੀ ਮਾਰਚ ਕੀਤੀ। ਉਨ੍ਹਾਂ ਨੇ ਉਸੇ ਤਰ੍ਹਾਂ ਨਾਲ ਮਾਰਚ ਕੀਤੀ ਜਿਵੇਂ ਇਸ ਤੋਂ ਪਹਿਲਾਂ ਦੇ ਦਿਨਾਂ ਵਿੱਚ ਕੀਤਾ ਸੀ, ਪਰ ਉਸ ਦਿਨ ਉਨ੍ਹਾਂ ਨੇ ਸ਼ਹਿਰ ਦੇ ਦੁਆਲੇ ਸੱਤ ਵਾਰੀ ਮਾਰਚ ਕੀਤੀ। 16 ਜਦੋਂ ਉਨ੍ਹਾਂ ਨੇ ਸ਼ਹਿਰ ਦਾ ਸੱਤਵਾਂ ਚੱਕਰ ਕੱਢਿਆ ਤਾਂ ਜਾਜਕਾਂ ਨੇ ਆਪਣੀਆਂ ਤੁਰ੍ਹੀਆਂ ਵਜਾਈਆਂ। ਉਸ ਵੇਲੇ ਯਹੋਸ਼ੁਆ ਨੇ ਆਦੇਸ਼ ਦਿੱਤਾ: “ਹੁਣ, ਸ਼ੋਰ ਮਚਾਉ! ਯਹੋਵਾਹ ਤੁਹਾਨੂੰ ਇਹ ਸ਼ਹਿਰ ਦੇ ਰਿਹਾ ਹੈ! 17 ਇਹ ਸ਼ਹਿਰ ਅਤੇ ਇਸਦੀ ਹਰ ਸ਼ੈਅ ਯਹੋਵਾਹ ਦੀ ਹੈ। [a] ਸਿਰਫ਼ ਵੇਸਵਾ ਰਾਹਾਬ ਅਤੇ ਉਸ ਦੇ ਘਰ ਦੇ ਸਾਰੇ ਆਦਮੀ ਜਿਉਂਦੇ ਬਚਣਗੇ। ਇਨ੍ਹਾਂ ਲੋਕਾਂ ਨੂੰ ਬਿਲਕੁਲ ਨਾ ਮਾਰਿਆ ਜਾਵੇ ਕਿਉਂਕਿ ਰਾਹਾਬ ਨੇ ਦੋ ਜਸੂਸਾਂ ਦੀ ਸਹਾਇਤਾ ਕੀਤੀ ਸੀ। 18 ਅਤੇ ਇਹ ਵੀ ਯਾਦ ਰੱਖੋ ਸਾਨੂੰ ਹੋਰ ਹਰ ਚੀਜ਼ ਜ਼ਰੂਰ ਤਬਾਹ ਕਰ ਦੇਣੀ ਚਾਹੀਦੀ ਹੈ। ਉਹ ਚੀਜ਼ਾਂ ਨਹੀਂ ਚੁੱਕਣੀਆਂ। ਜੇ ਤੁਸੀਂ ਉਹ ਚੀਜ਼ਾਂ ਚੁੱਕ ਲਵੋਂਗੇ ਅਤੇ ਉਨ੍ਹਾਂ ਨੂੰ ਡੇਰੇ ਵਿੱਚ ਲੈ ਆਵੋਂਗੇ ਤਾਂ ਤੁਹਾਨੂੰ ਖੁਦ ਨੂੰ ਵੀ ਤਬਾਹ ਕਰ ਦਿੱਤਾ ਜਾਵੇਗਾ। ਅਤੇ ਤੁਸੀਂ ਇਸਰਾਏਲ ਦੇ ਸਮੂਹ ਲੋਕਾਂ ਲਈ ਮੁਸੀਬਤ ਦਾ ਕਾਰਣ ਬਣੋਗੇ। 19 ਸਾਰੀਆਂ ਚਾਂਦੀ ਅਤੇ ਸੋਨੇ ਅਤੇ ਪਿੱਤਲ ਅਤੇ ਲੋਹੇ ਦੀਆਂ ਚੀਜ਼ਾਂ ਯਹੋਵਾਹ ਦੀਆਂ ਹਨ। ਉਨ੍ਹਾਂ ਚੀਜ਼ਾਂ ਨੂੰ ਅਵੱਸ਼ ਯਹੋਵਾਹ ਦੇ ਤੋਸ਼ੇਖਾਨੇ ਵਿੱਚ ਰੱਖਿਆ ਜਾਣਾ ਚਾਹੀਦਾ ਹੈ।”20 ਜਾਜਕਾਂ ਨੇ ਤੁਰ੍ਹੀਆਂ ਵਜਾਈਆਂ। ਲੋਕਾਂ ਨੇ ਤੁਰ੍ਹੀਆਂ ਦੀ ਆਵਾਜ਼ ਸੁਣੀ ਅਤੇ ਸ਼ੋਰ ਮਚਾਉਣ ਲੱਗੇ। ਕੰਧਾਂ ਢਹਿ ਗਈਆਂ ਅਤੇ ਲੋਕ ਸਿਧੇ ਸ਼ਹਿਰ ਵੱਲ ਦੌੜੇ। ਇਸ ਤਰ੍ਹਾਂ ਇਸਰਾਏਲ ਦੇ ਲੋਕਾਂ ਨੇ ਉਸ ਸ਼ਹਿਰ ਨੂੰ ਹਰਾ ਦਿੱਤਾ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ
