ਰੋਜਾਨਾਂ ਦਾ ਭਗਤੀ ਦਾ ਵੀਡੀਓ

2 ਕੁਰਿੰਥੀਆਂ ਨੂੰ 5:14-20
ਅਸੀਂ ਮਸੀਹ ਦੇ ਪਿਆਰ ਦੇ ਵੱਸ ਹਾਂ ਕਿਉਂਕਿ ਅਸੀਂ ਜਾਣਦੇ ਹਾਂ ਕਿ ਉਹ ਸਾਰਿਆਂ ਲਈ ਮਰਿਆ, ਇਸੇ ਲਈ ਸਾਰੇ ਮਰ ਗਏ ਹਨ। 15 ਮਸੀਹ ਸਾਰਿਆਂ ਲਈ ਮਰਿਆ, ਤਾਂ ਜੋ ਜਿਹੜੇ ਲੋਕ ਜਿਉ ਰਹੇ ਹਨ ਉਨ੍ਹਾਂ ਨੂੰ ਆਪਣੇ ਆਪ ਲਈ ਜਿਉਣਾ ਬੰਦ ਕਰ ਦੇਣਾ ਚਾਹੀਦਾ ਹੈ। ਉਹ ਉਨ੍ਹਾਂ ਲਈ ਮਰਿਆ ਅਤੇ ਮੁਰਦਿਆਂ ਵਿੱਚੋਂ ਜੀ ਉੱਠਿਆ। ਤਾਂ ਜੋ ਉਹ ਲੋਕ ਉਸ ਦੇ ਲਈ ਜਿਉਣ।16 ਹੁਣ ਤੋਂ ਅਸੀਂ ਕਿਸੇ ਵਿਅਕਤੀ ਬਾਰੇ ਉਸ ਤਰ੍ਹਾਂ ਨਹੀਂ ਸੋਚਦੇ ਜਿਵੇਂ ਦੁਨੀਆਂ ਦੇ ਲੋਕ ਸੋਚਦੇ ਹਨ। ਇਹ ਸੱਚ ਹੈ ਕਿ ਪਿੱਛਲੇ ਸਮੇਂ ਅਸੀਂ ਮਸੀਹ ਬਾਰੇ ਦੁਨੀਆਂ ਦੇ ਲੋਕਾਂ ਵਾਂਗ ਹੀ ਸੋਚਿਆ ਸੀ। ਪਰ ਹੁਣ ਅਸੀਂ ਉਸ ਤਰ੍ਹਾਂ ਨਹੀਂ ਸੋਚਦੇ। 17 ਜੇਕਰ ਕੋਈ ਵੀ ਮਸੀਹ ਵਿੱਚ ਹੈ, ਉਹ ਨਵਾਂ ਬਣ ਗਿਆ ਹੈ। ਪੁਰਾਣੀਆਂ ਚੀਜ਼ਾਂ ਦੂਰ ਚਲੀਆਂ ਗਈਆਂ ਅਤੇ ਹੁਣ ਸਭ ਕੁਝ ਨਵਾਂ ਹੈ। 18 ਇਹ ਸਾਰਾ ਕੁਝ ਪਰਮੇਸ਼ੁਰ ਵੱਲੋਂ ਹੈ। ਪਰਮੇਸ਼ੁਰ ਨੇ ਮਸੀਹ ਦੇ ਰਾਹੀਂ ਸਾਡੇ ਅਤੇ ਆਪਣੇ ਵਿੱਚਕਾਰ ਸ਼ਾਂਤੀ ਦਾ ਸੰਬੰਧ ਜੋੜਿਆ ਹੈ। ਅਤੇ ਪਰਮੇਸ਼ੁਰ ਨੇ ਸਾਨੂੰ ਲੋਕਾਂ ਅਤੇ ਉਸ ਵਿੱਚਕਾਰ ਸ਼ਾਂਤੀ ਬਨਾਉਣ ਦਾ ਕੰਮ ਦਿੱਤਾ ਹੈ। 19 ਭਾਵ ਇਹ ਹੈ ਕਿ ਪਰਮੇਸ਼ੁਰ ਮਸੀਹ ਵਿੱਚ ਆਪਣੇ ਅਤੇ ਦੁਨੀਆਂ ਵਿੱਚਕਾਰ ਸ਼ਾਂਤੀ ਸਥਾਪਿਤ ਕਰ ਰਿਹਾ ਸੀ। ਮਸੀਹ ਵਿੱਚ ਪਰਮੇਸ਼ੁਰ ਨੇ ਲੋਕਾਂ ਨੂੰ ਉਨ੍ਹਾਂ ਦੇ ਜੁਰਮੀ ਗੁਨਾਹਾਂ ਦਾ ਜ਼ਿੰਮੇਦਾਰ ਨਹੀਂ ਠਹਿਰਾਇਆ। ਉਸ ਨੇ ਸਾਨੂੰ ਸ਼ਾਂਤੀ ਦਾ ਸੰਦੇਸ਼ ਦਿੱਤਾ। 20 ਲਈ ਅਸੀਂ ਮਸੀਹ ਬਾਰੇ ਗੱਲ ਕਰਨ ਲਈ ਭੇਜੇ ਗਏ ਹਾਂ। ਇਹ ਇਸ ਤਰ੍ਹਾਂ ਹੈ ਜਿਵੇ ਪਰਮੇਸ਼ੁਰ ਸਾਡੇ ਰਾਹੀਂ ਲੋਕਾਂ ਨੂੰ ਸੱਦ ਰਿਹਾ ਹੈ। ਇਸ ਲਈ ਮਸੀਹ ਦੇ ਪੱਖੋਂ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ; ਪਰਮੇਸ਼ੁਰ ਨਾਲ ਸ਼ਾਂਤੀ ਬਣਾਓ।
Book of the Month
Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe. For all other books…
ਬੇਦਾਰੀ ਅਤੇ ਖੁਸ਼ਖਬਰੀ ਦੇ ਚੋਥੇ ਦਿਨ ਵਿੱਚ ਤੁਹਾਡਾ ਸਵਾਗਤ ਹੈ
ਇਹ ਅਧਿਐਨ ਤੁਹਾਡੇ ਦਿਲ ਨੂੰ ਨਵਾਂ ਕਰੇਗਾ ਅਤੇ ਤੁਹਾਨੂੰ ਇੱਕ ਨਵਾਂ ਜਜਬਾ ਦੇਵੇਗਾ ਕਿ ਤੁਸੀਂ ਦੂਸਰਿਆਂ ਤੱਕ ਯਿਸੂ ਮਸੀਹ ਲਈ ਪਹੁੰਚ ਸਕੋ। ਅੱਜ ਅਸੀਂ ਗੱਲ ਕਰਾਂਗੇ ਉਨ੍ਹਾਂ ਸਾਧਨਾ ਦੇ ਬਾਰੇ ਵਿੱਚ ਜੋ ਪਰਮੇਸ਼ਰ ਸਾਨੂੰ ਦਿੰਦਾ ਹੈ। ਸਭ ਤੋਂ ਵੱਡਾ ਖਜਾਨਾ ਜੋ ਪਰਮੇਸ਼ਰ ਨੇ ਬੇਦਾਰੀ ਲਈ ਦਿੱਤਾ ਹੈ ਉਹ ਹੈ ਉਸ ਦੇ ਲੋਕ, ਯਿਸੂ ਮਸੀਹ ਦੀ ਕਲੀਸੀਆ। ਇੱਕ ਗੱਲ ਜੋ ਕਿ ਮੈਂ ਸੇਵਕਾਈ ਦੇ ਸ਼ੂਰੂ ਦੇ ਵਿੱਚ ਸਿੱਖੀ ਸੀ, ਕਿਉਂਕਿ ਮੈਂ ਇੱਕ ਪਰਚਾਰਕ ਹਾਂ ਅਤੇ ਮੈਂ ਜਦ ਸਟੇਜ ਤੇ ਜਾਂਦਾ ਹਾਂ ਅਤੇ ਕਈ ਵਾਰ ਮੈਂ ਲੋਕਾਂ ਦੀਆਂ ਭੀੜਾਂ ਨੂੰ ਪਰਚਾਰ ਕਰਦਾ ਹਾਂ ਅਤੇ ਕਈ ਵਾਰ ਵੱਡੇ ਵੱਡੇ ਸਟੇਡੀਅਮਾਂ ਦੇ ਵਿੱਚ ਵੀ।
ਪਰ ਇੱਕ ਗੱਲ ਮੈਂ ਸਿੱਖੀ ਹੈ, ਇੱਕ ਮਹਾਨ ਪਰਚਾਰਕ ਦੀ ਕਾਮਯਾਬੀ ਇਸ ਗੱਲ ਦੇ ਵਿੱਚ ਨਹੀ ਹੁੰਦੀ ਕਿਉਂਕਿ ਉਸਦੀ ਦਿੱਖ ਸੁਰ ਸ਼ਟਾਰ ਵਰਗੀ ਹੁੰਦੀ ਹੈ।
ਬੇਦਾਰੀ ਹੈ ਉਹ ਤਰੀਕਾ ਜਿਸ ਨਾਲ ਲੋਕ ਬੱਚਦੇ ਹਨ।
ਬੇਦਾਰੀ ਹੈ ਜੋ ਕਿ ਲੋਕਾਂ ਦੇ ਜੀਵਨ ਵਿੱਚ ਆਉਂਦੀ ਹੈ।
ਇਸ ਲਈ ਸਭ ਤੋਂ ਵੱਡਾ ਸੋਮਾ ਜੋ ਸਾਡੇ ਕੋਲ ਹੈ ਉਹ ਹੈ ਕਲੀਸੀਆ।
ਇਹ ਕੋਈ ਸੁਪਰ ਸਟਾਰ ਨਹੀ ਪਰ ਇਹ ਪਰਮੇਸ਼ਰ ਦੇ ਲੋਕ ਹਨ, ਜਦ ਪਰਮੇਸ਼ਰ ਲੋਕਾਂ ਦੇ ਵਿੱਚ ਕੰਮ ਕਰਦਾ ਹੈ ਅਤੇ ਅਤੇ ਆਪਣੇ ਲੋਕਾਂ ਦੇ ਵਿੱਚ ਜਦ ਉਹ ਬੇਦਾਰੀ ਲੈ ਕੇ ਆਉਂਦਾ ਹੈ, ਫਿਰ ਅਸੀਂ ਇਕ ਮਹਾਨ ਵਾਢੀ ਨੂੰ ਵੇਖ ਪਾਉਂਦੇ ਹਾਂ।
ਅਤੇ ਇਸ ਲਈ ਸਾਨੂੰ ਕੀ ਵੇਖਣ ਦੀ ਲੋੜ ਹੈ ਕਿ ਸਾਡੇ ਵਿਚੋਂ ਹਰ ਇੱਕ ਜਨ ਬੇਦਾਰੀ ਦੇ ਵਿੱਚ ਇੱਕ ਭੁਮਿਕਾ ਨਿਭਾਉਂਦਾ ਹੈ… ਪਰਮੇਸ਼ਰ ਸਾਡੇ ਵਿੱਚੋਂ ਹਰ ਇੱਕ ਨੂੰ ਇਸਤੇਮਾਲ ਕਰਨਾ ਚਾਹੁੰਦਾ ਹੈ।
ਸਿਰਫ ਸਾਨੂੰ ਹੀ ਨਹੀ ਪਰ ਮਸੀਹ ਦੀ ਦੇਹ ਦੇ ਹਰ ਇੱਕ ਵਿਅਕਤੀ ਨੂੰ।
ਮੈਨੂੰ ਯਾਦ ਹੈ ਕਿ ਮੈਂ ਇੱਕ ਦਿਨ ਮੈਂ ਆਪਣੇ ਚਰਚ ਵਿੱਚ ਪਰਚਾਰ ਕਰ ਰਿਹਾ ਸੀ ਅਤੇ ਪਰਮੇਸ਼ਰ ਨੇ ਬਰਕਤ ਦਿੱਤੀ ਅਤੇ ਪਰਮੇਸ਼ਰ ਨੇ ਕੰਮ ਕੀਤਾ ਅਤੇ ਬਹੁਤ ਸਾਰੇ ਲੋਕਾਂ ਨੇ ਆਪਣਾ ਜੀਵਨ ਯਿਸੂ ਮਸੀਹ ਨੂੰ ਦੇ ਦਿੱਤਾ।
ਅਤੇ ਬਾਅਦ ਦੇ ਵਿੱਚ ਇੱਕ ਆਦਮੀ ਮੇਰੇ ਕੋਲ ਆਇਆ ਅਤੇ ਮੈਂ ਇਸ ਵਿਅਕਤੀ ਨੂੰ ਜਾਣਦਾ ਸੀ ਕਿਉਂਕਿ ਉਹ ਸਾਡਾ ਮਕੈਨਿਕ ਸੀ ਜਿਸ ਦੇ ਕੋਲ ਮੈਂ ਆਪਣੀ ਗੱਡੀ ਨੂੰ ਲੈ ਕੇ ਜਾਂਦਾ ਸੀ ਅਤੇ ਉਹ ਬਹੁਤ ਹੀ ਵਧੀਆ ਵਿਅਕਤੀ ਸੀ, ਇਹੋ ਜਿਹਾ ਵਿਅਕਤੀ ਜੋ ਇਮਾਨਦਾਰ ਸੀ ਅਤੇ ਜਿਸ ਤੇ ਮੈਂ ਭਰੋਸਾ ਕਰ ਸਕਦਾ ਸੀ।
ਅੁਸ ਨੂੰ ਤੁਸੀਂ ਗੱਡੀ ਦੇ ਸਕਦੇ ਹੋ ਅਤੇ ਜੋ ਵੀ ਜਰੂਰਤ ਹੈ ਉਹ ਉਸਨੂੰ ਕਰ ਦੇਵੇਗਾ। ਅਤੇ ਉਹ ਮੇਰੇ ਕੋਲ ਆਇਆ ਅਤੇ ਉਸ ਨੇ ਕਿਹਾ,( ਪ੍ਰਭੂ ਨੇ ਸੰਦੇਸ ਦੇ ਦੋਰਾਨ ਉਸ ਨਾਲ ਗੱਲ ਕੀਤੀ ਸੀ ਅਤੇ ਇਹ ਉਸ ਨੂੰ ਪਰਮੇਸ਼ਰ ਨੇ ਕਿਹਾ ਸੀ ਅਤੇ ਸੱਚੀਂ ਇਸ ਨਾਲ ਮੈਨੂੰ ਵੀ ਬਰਕਤ ਮਿਲੀ।)
ਮੈ ਤੁਹਾਨੂੰ ਦੱਸ ਨਹੀ ਸਕਦਾ ਕਿ ਮੈਨੂੰ ਕਿੰਨੀ ਬਰਕਤ ਮਿਲੀ ਸੀ….
ਅੁਸ ਨੇ ਕਿਹਾ, ਸੈਮੀ ਜਦ ਮੈਂ ਉੱਥੇ ਬੈਠ ਕੇ ਤੁਹਾਨੂੰ ਸੁਣ ਰਿਹਾ ਸੀ, ਮੈਂ ਸੋਚ ਰਿਹਾ ਸੀ ਕਿ ਮੈਂ ਵੀ ਪਰਮੇਸ਼ਰ ਲਈ ਇਸਤਾਮਲ ਹੋਣਾ ਚਾਹੁੰਦਾ ਹਾਂ ਪਰ ਮੈਂ ਸੈਮੀ ਦੀ ਤਰ੍ਹਾ ਪਰਚਾਰ ਨਹੀ ਕਰ ਸਕਦਾ, ਮੈਂ ਸੈਮੀ ਦੀ ਤਰ੍ਹਾਂ ਬੋਲ ਨਹੀ ਸਕਦਾ… ਫਿਰ ਮੈਂ ਤੇਰੇ ਦੁਆਰਾ ਪ੍ਰਭੂ ਕਿਵੇਂ ਇਸਤੇਮਾਲ ਕੀਤਾ ਜਾਵਾਂਗਾ।
ਮੈਂ ਵੀ ਇਸ ਵੱਡੀ ਵਾਢੀ ਦਾ ਹਿੱਸਾ ਬਣਨਾ ਚਾਹੁੰਦਾ ਹਾਂ ਪਰ ਮੈਂ ਤਾਂ ਸਿਰਫ ਇੱਕ ਮਕੈਨਿਕ ਹੀ ਹਾਂ।
ਅਤੇ ਪ੍ਰਭੁ ਨੇ ਉਸ ਨਾਲ ਗੱਲ ਕੀਤੀ ਅਤੇ ਕਿਹਾ, ਮੈਂ ਤੈਨੂੰ ਇਹ ਵਰਦਾਨ ਦਿੱਤਾ ਹੈ- ਮੈਂ ਚਾਹੁੰਦਾ ਹਾਂ ਕਿ ਤੂੰ ਇਹ ਵਰਦਾਨ ਦੂਸਰਿਆਂ ਨੂੰ ਮਸੀਹ ਵਿੱਚ ਲਿਆਉਣ ਵਾਸਤੇ ਇਸਤੇਮਾਲ ਕਰ। ਅਤੇ ਉਸ ਨੇ ਕਿਹਾ, ਪਰ ਪ੍ਰਭੂ ਮੈਂ ਇਹ ਕਿਵੇਂ ਕਰ ਸਕਦਾ ਹਾਂ।
ਅਤੇ ਪ੍ਰਭੂ ਨੇ ਇਹ ਉਸਦੇ ਦਿਲ ਵਿੱਚ ਪਾਇਆ ਕਿ ਉਹ ਸ਼ਨੀਵਾਰ ਨੂੰ ਚਰਚ ਆਉਣਾ ਸ਼ੁਰੂ ਕਰੇ ਅਤੇ ਸ਼ਨੀਵਾਰ ਸਵੇਰੇ ਚਰਚ ਨੂੰ ਆ ਕੇ ਖੋਲਿਆ ਕਰੇ ਅਤੇ ਚਰਚ ਨੂੰ ਉਹ ਇਸ ਕਰਕੇ ਖੋਲਿਆ ਕਰੇ ਕਿ ਕੋਈ ਵਿਧਵਾ ਜਾਂ ਕੋਈ ਹੋਰ ਜਿਨ੍ਹਾਂ ਨੂੰ ਕਾਰ ਠੀਕ ਕਰਵਾਉਣ ਦੀ ਲੋੜ ਹੈ ਪਰ ਜਿੰਨਾਂ ਕੋਲ ਕਾਰ ਠੀਕ ਕਰਵਾਉਣ ਲਈ ਪੈਸੈ ਨਹੀ ਹਨ ਉਨ੍ਹਾਂ ਦੀਆਂ ਕਾਰਾਂ ਮੁਫਤ ਵਿੱਚ ਠੀਕ ਕਰਿਆ ਕਰੇ ਅਤੇ ਉਨ੍ਹਾਂ ਨੂੰ ਯਿਸੂ ਦੇ ਬਾਰੇ ਦੱਸਿਆ ਕਰੇ।
ਅਤੇ ਉਸ ਨੇ ਸਾਡੇ ਚਰਚ ਦੇ ਵਿੱਚ ਇਸ ਪ੍ਰਕਾਰ ਸੇਵਕਾਈ ਸ਼ੁਰੂ ਕੀਤੀ ਕਿ ਉਹ ਉਨ੍ਹਾਂ ਲੋਕਾਂ ਦੀਆਂ ਗੱਡੀਆਂ ਠੀਕ ਕਰਦਾ ਸੀ ਜਿੰਨਾਂ ਦੇ ਕੋਲ ਠੀਕ ਕਰਵਾਉਣ ਲਈ ਪੈਸੇ ਨਹੀ ਹੁੰਦੇ ਸਨ ਅਤੇ ਉਨ੍ਹਾਂ ਨੂੰ ਯਿਸੂ ਦੇ ਬਾਰੇ ਦੱਸਦਾ ਸੀ।
ਅਤੇ ਉਹ ਦੂਸਰਿਆਂ ਨੂੰ ਮਸੀਹ ਵਿੱਚ ਲਿਆਉਣ ਵਾਲਾ ਸਭ ਤੋਂ ਮਹਾਨ ਵਿਅਕਤੀ ਹੈ।
ਪਰਮੇਸ਼ਰ ਨੇ ਉਸ ਨੂੰ ਮਹਾਨ ਤਰੀਕੇ ਨਾਲ ਬਰਕਤ ਦਿੱਤੀ ਅਤੇ ਪ੍ਰਭੂ ਨੇ ਮੇਰੇ ਦਿਲ ਨਾਲ ਗੱਲ ਕੀਤੀ ਅਤੇ ਕਿਹਾ: ਇਹੀ ਹੈ ਬੇਦਾਰੀ, ਜਦ ਹਰ ਇੱਕ ਵਿਅਕਤੀ ਪ੍ਰਭੂ ਨੂੰ ਆਖਦਾ ਹੈ, ਤੂੰ ਮੈਨੂੰ ਇਸਤੇਮਾਲ ਕਰ ਸਕਦਾ ਹੈਂ ਕਿਉਂਕਿ ਮੈਂ ਤੇਰੀ ਦੇਹ ਦਾ ਹਿੱਸਾ ਹਾਂ।
ਮੈ ਤੇਰੇ ਦੁਆਰਾ ਇਸਤੇਮਾਲ ਕੀਤਾ ਜਾਣਾ ਚਾਹੁੰਦਾ ਹਾਂ।
ਅਤੇ ਬੇਦਾਰੀ ਸਿਰਫ ਉਸ ਸਮੇਂ ਨਹੀ ਆਉਂਦੀ ਹੈ ਜਦ ਕੋਈ ਸੁਪਰ ਸਟਾਰ ਸ਼ਹਿਰ ਦੇ ਵਿੱਚ ਆ ਕੇ ਪ੍ਰਚਾਰ ਕਰਦਾ ਹੈ। ਵੇਖੋ ਜੇ ਕਿਸੇ ਕੋਲ ਪ੍ਰਚਾਰਕ ਦਾ ਵਰਦਾਨ ਹੈ ਇਸ ਵਿੱਚ ਕੋਈ ਬੁਰਿਆਈ ਨਹੀ ਹੈ।
ਅਤੇ ਇਹੀ ਮੈਂ ਆਪਣੇ ਜੀਵਨ ਲਈ ਕਰਦਾ ਹਾਂ- ਪਰ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਇਸ ਕੰਮ ਲਈ ਸਾਰੀ ਮਸੀਹ ਦੀ ਦੇਹ ਦੀ ਲੋੜ ਹੈ। ਅਤੇ ਸਾਡੀ ਸੇਵਕਾਈ ਦੇ ਵਿੱਚ ਅਸੀਂ ਇੱਕ ਕੰਮ ਕੀਤਾ ਹੈ ਕਿ ਇਸ ਤੋਂ ਪਹਿਲਾਂ ਕਿ ਅਸੀਂ ਕੋਈ ਵੀ ਖੁਸ਼ਖਬਰੀ ਦੀ ਸਭਾ ਕਰੀਏ, ਅਸੀਂ ਚਾਹੁੰਦੇ ਹਾਂ ਕਿ ਮਸੀਹ ਦੀ ਦੇਹ, ਮਸੀਹੀ ਲੋਕ ਇਹ ਕਹਿਣ ਕਿ ਮੈਂ ਇਸ ਦਾ ਹਿੱਸਾ ਬਣ ਸਕਦਾ ਹਾਂ, ਪਰਮੇਸ਼ਰ ਮੈਨੂੰ ਇਸਤੇਮਾਲ ਕਰਨਾ ਚਾਹੁੰਦਾ ਹੈ…ਮੈਂ ਮਸੀਹ ਲਈ ਦੂਸਰਿਆਂ ਤੱਕ ਪਹੁੰਚ ਸਕਦਾ ਹਾਂ।
ਅਤੇ ਮੈਂ ਤੁਹਾਨੂੰ ਕੁਝ ਦੱਸਣਾ ਚਾਹੁੰਦਾ ਹਾਂ ਕਿ ਇਹੋ ਜਿਹੇ ਲੋਕ ਹਨ, ਜਿੰਨਾਂ ਤੱਕ ਜੈਰੀ ਮੇਰੇ ਮਿੱਤਰ ਵਰਗੇ, ਮੇਰੇ ਮਕੈਨਿਕ ਮਿੱਤਰ ਵਰਗੇ…ਲੋਕ ਪਹੁੰਚ ਸਕਦੇ ਹਨ, ਇੰਨਾਂ ਤੱਕ ਮੈਂ ਕਦੇ ਨਹੀ ਪਹੁੰਚ ਸਕਾਂਗਾ, ਉਹ ਕਦੇ ਮੈਨੂੰ ਸੁਣਨ ਲਈ ਨਹੀ ਆਉਣਗੇ ਪਰ ਜੈਰੀ ਵਰਗੇ ਲੋਕਾਂ ਨੂੰ ਉਹ ਹਰ ਰੋਜ ਮਿਲਦੇ ਹਨ।
ਅਤੇ ਇਸ ਲਈ ਮੈਂ ਇਹ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਕਰੋ… ਇਸ ਬਾਰੇ ਸੋਚੋ, ਕੋਣ ਹੈ ਜਿਸ ਕੋਲ ਮਸੀਹ ਦੀ ਖਾਤਿਰ ਤੁਸੀਂ ਪਹੁੰਚ ਸਕਦੇ ਹੋ? ਪਰਮੇਸ਼ਰ ਨੇ ਤੁਹਾਡੇ ਜੀਵਨ ਵਿੱਚ ਕੀ ਰੱਖਿਆ ਹੋਇਆ ਹੈ। ਇਹ ਕੀ ਹੈ ਜੋ ਕਿ ਪਰਮੇਸ਼ਰ ਤੁਹਾਡੇ ਜੀਵਨ ਵਿੱਚੋਂ ਇਸਤੇਮਾਲ ਕਰ ਸਕਦਾ ਹੈ…
ਪਰਮੇਸ਼ਰ ਤੁਹਾਨੂੰ ਦੂਸਰਿਆਂ ਤੱਕ ਮਸੀਹ ਲਈ ਪਹੁੰਚਣ ਲਈ ਇਸਤਾਮਲ ਕਰਨਾ ਚਾਹੁੰਦਾ ਹੈ ਅਤੇ ਬੇਦਾਰੀ ਦਾ ਹਿੱਸਾ ਹੈ ਕਿ ਤੁਸੀਂ ਵੇਖੋ ਕਿ ਕਿ ਤੁਸੀਂ ਪਰਮੇਸ਼ਰ ਦੀ ਯੋਜਨਾਂ ਦਾ ਹਿੱਸਾ ਹੋ… ਤੁਸੀਂ ਪਰਮੇਸ਼ਰ ਦੇ ਸਾਧਨ ਹੋ… ਤੁਸੀਂ ਉਹ ਵਿਅਕਤੀ ਹੋ ਜਿਸ ਨੂੰ ਪਰਮੇਸ਼ਰ ਇਸਤੇਮਾਲ ਕਰਨਾ ਚਾਹੁੰਦਾ ਹੈ ਅਤੇ ਨਾ ਸਿਰਫ ਤੁਹਾਨੂੰ ਪਰ ਤੁਹਾਡੇ ਮਿੱਤਰਾਂ ਅਤੇ ਭਰਾਵਾਂ ਭੈਣਾ ਨੂੰ ਜੋ ਮਸੀਹ ਵਿੱਚ ਹਨ ਅਤੇ ਚਰਚ ਨੂੰ ਜਿਸ ਵਿੱਚ ਤੁਸੀਂ ਜਾਂਦੇ ਹੋ। ਪਰਮੇਸ਼ਰ ਤੁਹਾਡੇ ਵਿਚੋਂ ਹਰ ਇੱਕ ਨੂੰ ਵਰਤਣਾ ਚਾਹੁੰਦਾ ਹੈ ਕਿ ਤੁਸੀਂ ਬੇਦਾਰੀ ਭੇਜੋ ਕਿ ਦੂਸਰਿਆਂ ਤੱਕ ਮਸੀਹ ਲਈ ਪਹੁੰਚਿਆ ਜਾ ਸਕੇ।
ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ
ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org
ਸਭ ਹੱਕ ਰਾਖਵੇਂ ਹਨ