Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

ਛੁਟਕਾਰਾ ਦੇਣ ਵਾਲਾ।

“ਯਾਕੂਬ ਦੇ ਉਨ੍ਹਾਂ ਲਈ ਜੋ ਆਪਣੇ ਪਾਪਾਂ ਤੋਂ ਤੌਬਾ ਕਰਦੇ ਹਨ, ਛੁਟਕਾਰਾ ਦੇਣ ਵਾਲਾ ਸਿਉਨ ਤੋਂ ਆਵੇਗਾ।” ਯਹੋਵਾਹ ਦਾ ਫੁਰਮਾਨ ਹੈ।” (ਯਸਾਯਾਹ ੫੯:੨੦ ਨਵਾਂ ਸੰਸਕਰਨ)

ਮੈਂ ਆਤਮ ਹਤਿਆ ਦੇ ਕਿਨਾਰੇ ਤੇ ਸੀ। ਕੋਈ ਇਸ ਗੱਲ ਦੇ ਉੱਪਰ ਯਕੀਨ ਕਰਨ ਲਈ ਤਿਆਰ ਨਹੀ ਹੈ। ਮੈਂ ਹਾਈ ਸਕੂਲ ਵਿਚ ਬਹੁਤ ਕਾਮਯਾਬ ਰਿਹਾ ਸੀ। ਮੈਂ ਦੋ ਵਜੀਫਿਆਂ ਦੇ ਬਲਬੂਤੇ ਲੁਜਿਆਨਾ ਸਟੇਟ ਯੂਨੀਵਰਸਿਟੀ ਦੇ ਵਿਚ ਦਾਖਲਾ ਲੈਣ ਬਾਰੇ ਸੋਚ ਰਿਹਾ ਸੀ। ਇਵੇਂ ਲਗਦਾ ਸੀ ਕਿ ਜਿਵੇਂ ਮੈਂ ਪ੍ਰਸਿਧੀ ਅਤੇ ਕਿਸਮਤ ਦੀ  ਮੰਜਿਲ ਵੱਲ ਵਧ ਰਿਹਾ ਸੀ। ਅਤੇ ਮੈਨੂੰ ਇਵੇਂ ਲੱਗ ਰਿਹਾ ਸੀ ਕਿ ਮੈਂ ਸਭ ਕੁਝ ਗਵਾ ਦਿੱਤਾ ਅਤੇ ਮੈਂ ਗਵਾ ਦਿੱਤਾ ਸੀ।

ਮੇਰੇ ਜੀਵਨ ਵਿਚ ਪਾਪ ਦੇ ਕਾਰਨ, ਮੈਂ ਸਭ ਕੁਝ ਦੂਰ ਸੁੱਟਣ ਵਾਲਾ ਸੀ। ਇੱਕ  ਉੱਜਵਲ ਭਵਿਖ, ਇੱਕ ਚੰਗੀ ਪੜਾਈ, ਅਤੇ ਆਪਣੀ ਸਵੈ ਇਜ੍ਜਤ। ਮੈਂ ਜਾਲ ਵਿਚ ਫਸਿਆ ਹੋਇਆ ਸੀ। ਆਸ ਰਹਿਤ। “ਮੈਂ ਕਿਵੇਂ ਸਭ ਕੁਝ ਉਲਝਾ ਦਿੱਤਾ ਹੈ?” ਮੈਂ ਹੈਰਾਨ ਹੋ ਰਿਹਾ ਸੀ। ਮੈਂ ਆਪਣੇ ਸੁਭਾ ਤੋਂ ਬਹੁਤ ਹੀ ਸ਼ਰਮਿੰਦਾ ਸੀ, ਪਰ ਮੈਨੂੰ ਨਹੀ ਸੀ ਪਤਾ ਕਿ ਮੈਂ ਕੀ ਕਰਾਂ। ਇਵੇਂ ਲੱਗ ਰਿਹਾ ਸੀ ਕਿ ਮੁੜਨ ਦਾ ਕੋਈ ਰਸਤਾ ਨਹੀ ਰਹਿ ਗਿਆ ਹੈ। ਅਤੇ ਇਸੇ ਵਾਸਤੇ ਮੈਂ ਉਸ ਦਿਨ ਪਹਾੜ ਤੇ ਖੜਾ ਸੀ ਅਤੇ ਹੇਠਾਂ ਝੀਲ ਨੂੰ ਵੇਖ ਰਿਹਾ ਸੀ। ਆਤਮ ਹਤਿਆ ਬਾਰੇ ਸੋਚ ਰਿਹਾ ਸੀ।

ਪਰ ਪ੍ਰਮੇਸ਼ਰ ਦੀ ਮੇਰੇ ਜੀਵਨ ਵਾਸਤੇ ਕੋਈ ਹੋਰ ਯੋਜਨਾ ਸੀ। ਕੁਝ ਮਹੀਨੇ ਬਾਅਦ ਹੀ, ਮੈਂ ਇੱਕ ਵਿਅਕਤੀ ਨੂੰ ਪ੍ਰਚਾਰ ਕਰਦੇ ਹੋਏ ਸੁਣਿਆ। ਉਸਦਾ ਪਿਛੋਕੜ ਮੇਰੇ ਤੋਂ ਬਿਲਕੁਲ ਅਲੱਗ ਸੀ। ਉਹ ਕੁਝ ਮਹੀਨਿਆਂ ਦਾ ਸੀ ਜਦ ਉਸਦੀ ਮਾਂ ਨੇ ਉਸ ਨੂੰ ਕਿਸੇ ਨੂੰ ਦੇ ਦਿੱਤਾ। ਉਹ ਇੱਕ ਪਰਿਵਾਰ ਤੋਂ ਦੂਸਰੇ ਪਰਿਵਾਰ ਦੇ ਵਿਚ ਗਿਆ। ਉਸਦੇ ਕੋਲ ਇਹੋ ਜਿਹੇ ਪੜਾਈ ਦੇ ਮੌਕੇ ਨਹੀ ਸਨ ਜੋ ਮੇਰੇ ਕੋਲ ਸਨ। ਉਸਦੇ ਕੋਲ ਏਡਾ ਵਧੀਆ ਪਰਿਵਾਰ ਨਹੀ ਸੀ ਜਿਨ੍ਹਾਂ ਵਧੀਆ ਮੇਰਾ ਸੀ। ਉਸਦਾ ਮੇਰੇ ਵਾਂਗਰ ਭਵਿਖ ਨਹੀ ਸੀ। ਪਰ ਉਸਦੇ ਕੋਲ ਕੁਝ ਸੀ ਜਿਸਦੇ ਬਾਰੇ ਮੈਂ ਕੁਝ ਇ ਨਹੀ ਸੀ ਜਾਣਦਾ। ਉਸਦੇ ਦਿਲ ਵਿਚ ਸ਼ਾਂਤੀ ਸੀ ਅਤੇ ਉਸਦੇ ਜੀਵਨ ਵਿਚ ਇੱਕ ਮਕਸਦ ਸੀ। ਅਤੇ ਉਸਨੇ ਦਸਿਆ ਕਿ ਇਹ ਯੀਸ਼ੁ ਮਸੀਹ ਦੇ ਨਾਲ ਵਿਅਕਤੀਗਤ ਸਬੰਧ ਤੋਂ ਆਇਆ।

ਉਸ ਰਾਤ ਕੁਝ ਹੋਇਆ ਜੋ ਕਿ ਮੇਰੇ ਜੀਵਨ ਨੂੰ ਪੂਰੀ ਤਰਾਂ ਬਦਲਣ ਵਾਲਾ ਸੀ। ਇਹ ਮੇਰੇ ਦਿਲ ਦੀ ਗਹਿਰਾਈ ਵਿਚ ਹੋਇਆ। ਮੈਂ ਅਮ੍ਸਿਹ ਦੇ ਅੱਗੇ ਪ੍ਰਾਥਨਾ ਕੀਤੀਆ ਤੇ ਉਸ ਨੂੰ ਆਪਣੇ ਦਿਲ ਵਿਚ ਬੁਲਾਇਆ। ਮੈਂ ਯੀਸ਼ੁ ਨੂੰ ਕਿਹਾ ਕਿ ਉਹ ਮੈਨੂੰ ਪੂਰੀ ਤਰਾਂ ਬਦਲ ਦੇਵੇ। ਮੈਂ ਚਰਚ ਵਿਚ ਕੁਝ ਹੋਰ ਦੇ ਰੂਪ ਵਿਚ ਗਿਆ ਸੀ ਪਰ ਮੈਂ ਬਦਲ ਕੇ ਬਾਹਰ ਆਇਆ। ਮੇਰਾ ਜੀਵਨ ਹੁਣ ਉਹੋ ਜਿਹਾ ਨਹੀ ਰਹਿ ਗਿਆ ਸੀ।

ਜੋ ਕੁਝ ਮੈਂ ਆਪਣੇ ਪਾਪ ਅਤੇ ਮੁਰਖਤਾ ਵਿਚ ਗਵਾਇਆ ਸੀ ਉਹ ਹੁਣ ਛੁਟਕਾਰਾ ਪਾ ਗਿਆ ਸੀ। ਹੁਣ ਮੈਂ ਆਸ ਰਹਿਤ ਵਿਅਕਤੀ ਦੇ ਤੌਰ ਤੇ ਨਹੀ ਜਿਉਂਦਾ ਸੀ। ਪਰ ਹੁਣ ਮੇਰੇ ਕੋਲ ਮੰਜਿਲ ਦੀ ਆਸ ਸੀ। ਮੇਰੇ ਕੋਲ ਮਕਸਦ ਸੀ। ਮੈਂ ਹੁਣ ਸਮਝ ਗਿਆ ਸੀ ਕਿ ਉਸ ਮਹਾਨ ਭਜਨ ਲਿਖਣ ਵਾਲੇ ਨੇ ਜਦ ਇਹ ਭਜਨ ਲਿਖਿਆ ਸੀ ਤਾਂ ਉਸਦਾ ਕੀ ਅਰਥ ਸੀ, “ਮੈਂ ਕਦੇ ਗੁਆਚਾ ਹੋਇਆ ਸੀ ਹੁਣ ਲਭ ਪਿਆ ਹਾਂ।” ਉਸ ਛੁਟਕਾਰਾ ਦੇਣ ਵਾਲੇ ਨੇ ਮੇਰੇ ਦਿਲ ਤੇ ਕਬਜਾ ਕਰ ਲਿਆ। ਜੋ ਕੁਝ ਮੇਰਾ ਗੁਆਚਾ ਸੀ ਉਹ ਬਹਾਲ ਹੋ ਗਿਆ। ਜੋ ਕੁਝ ਮੈਂ ਨਾਸ਼ ਕੀਤਾ ਸੀ ਉਹ ਨਵਾਂ ਹੋ ਗਿਆ। ਉਸ ਨੇ ਮੌਤ ਦੇ ਵਿਚੋਂ ਜੀਵਨ ਲਿਆਂਦਾ। ਉਸਨੇ ਹਾਰ ਦੇ ਵਿਚੋਂ ਜਿੱਤ ਲਿਆਂਦੀ। ਅਤੇ ਨਿਰਾਸ਼ਾ ਵਿਚੋਂ ਆਸ ਲਿਆਂਦੀ। ਸੰਖੇਪ ਵਿਕਚ ਮੇਰਾ ਜੀਵਨ ਜੋ ਗੁਆਚਾ ਹੋਇਆ ਸੀ ਉਹ ਛੁਟਕਾਰਾ ਪਾ ਗਿਆ।

ਯੀਸ਼ੁ ਨੂੰ ਇੱਕ ਨਾਮ ਦਿੱਤਾ ਗਿਆ ਹੈ ਅਤੇ ਉਹ ਨਾਮ ਨਬੂਵਤ ਵਾਲਾ ਹੈ ਅਤੇ ਉਹ ਨਾਮ ਹੈ ਛੁਟਕਾਰਾ ਦੇਣ ਵਾਲਾ। ਯਸਾਯਾਹ ਨੇ “ਛੁਟਕਾਰਾ ਦੇਣ ਵਾਲੇ” ਦੇ ਬਾਰੇ ਵਿਚ ਗੱਲ ਕੀਤੀ ਕਿ ਉਹ ਸਿਉਨ ਟੋਨਾ ਆਵੇਗਾ। ਯੀਸ਼ੁ ਨੇ ਇਹ ਵਾਇਦਾ ੨੦੦੦ ਸਾਲ ਪਹਿਲਾਂ ਪੂਰਾ ਕਰ ਦਿੱਤਾ। ਉਸ ਨੇ ਆਖਰੀ ਕੀਮਤ ਅਦਾ ਕਰ ਦਿੱਤਾ ਤਾਂ ਕਿ ਉਹ ਉਸ ਨੂੰ ਖਰੀਦ ਸਕੇ ਜੋ ਕਿ ਗਵਾਚ ਗਿਆ ਸੀ। ਉਸ ਨੇ ਆਪਣੇ ਲਹੁ ਨੂੰ ਵਹਾ ਦਿੱਤਾ। ਅਤੇ ਵੇਖੋ ਇਹ ਕਿਨ੍ਹਾਂ ਅਨੋਖਾ ਹੈ। ਕਿ ਪ੍ਰਮੇਸ਼ਰ ਨੇ ਸਾਨੂੰ ਕਿਨ੍ਹਾਂ ਪਿਆਰ ਕੀਤਾ ਕਿ ਉਸ ਨੇ ਸਾਨੂੰ ਆਪਣੇ ਲਹੁ ਨਾਲ ਖਰੀਦ ਲਿਆ।

ਉਹ ਛੁਟਕਾਰਾ ਦੇਣ ਵਾਲਾ ਹੈ। ਅਗਰ ਤੁਸੀਂ ਗੁਆਚੇ ਹੋਏ ਮੇਹਸੂਸ  ਕਰਦੇ ਹੋ। ਤਾਂ ਉਹ ਤੁਹਾਨੂੰ ਲਭ ਲਵੇਗਾ। ਜੇਕਰ ਤੁਹਾਨੂੰ ਲਗਦਾ ਹੈ ਕਿ ਤੁਸੀਂ ਆਪਣਾ ਜੀਵਨ ਨਾਸ਼ ਕਰ ਦਿੱਤਾ ਹੈ, ਤਾਂ ਉਹ ਇਸ ਨੂੰ ਬਹਾਲ ਕਰ ਦੇਵੇਗਾ। ਅਗਰ ਤੁਸੀਂ ਆਪਣੇ ਪਾਪ ਦੇ ਦੁਆਰਾ ਅਤੇ ਘਮੰਡ ਦੇ ਦੁਆਰਾ ਅੰਨ੍ਹੇ ਹੋ ਗਏ ਹੋ ਤਾਂ ਉਹ ਤੁਹਾਡੀਆਂ ਅਖਾਂ ਖੋਲ ਦੇਵੇਗਾ। ਉਹ ਛੁਟਕਾਰਾ ਦੇਣ ਵਾਲਾ ਹੈ। ਉਸਦਾ ਨਾਮ ਯੀਸ਼ੁ ਹੈ। ਅੱਜ ਉਸ ਤੇ ਭਰੋਸਾ ਕਰੋ।

ਅੱਯੂਬ 19:23-26

“ਕਾਸ਼ ਕਿ ਕੋਈ ਯਾਦ ਰੱਖੇ ਜੋ ਮੈਂ ਆਖਦਾ ਹਾਂ ਤੇ ਕਿਤਾਬ ਅੰਦਰ ਲਿਖਦਾ ਹਾਂਕਾਸ਼ ਕਿ ਮੇਰੇ ਸ਼ਬਦ ਪੱਤ੍ਰੀ ਉੱਤੇ ਲਿਖੇ ਹੁੰਦੇ।24 ਕਾਸ਼ ਕਿ ਉਹ ਸਭ ਜਮੈਂ ਆਖਦਾ ਹਾਂ ਲੋਹੇ ਦੇ ਔਜ਼ਾਰ ਨਾਲ ਸਿੱਕੇ ਉੱਤੇ ਅੰਕਿਤ ਹੋਵੇ ਜਾਂ ਚੱਟਾਨਾਂ ਉੱਤੇ ਉਕਰਿਆ ਹੋਵੇ ਤਾਂ ਜੋ ਉਹ ਸਦਾ ਲਈ ਰਹਿਣ।25 ਮੈਂ ਜਾਣਦਾ ਹਾਂ ਕਿ ਮੇਰਾ ਬਚਾਉ ਕਰਨ ਵਾਲਾ ਕੋਈ ਹੈ।ਮੈਂ ਜਾਣਦਾ ਹਾਂ ਕਿ ਉਹ ਜੀਵਨ ਹੈ।ਅਤੇ ਅਖੀਰ ਵਿੱਚ ਉਹ ਇੱਥੇ ਧਰਤੀ ਉੱਤੇ ਖਲੋਵੇਗਾ ਅਤੇ ਮੇਰਾ ਬਚਾਉ ਕਰੇਗਾ।26 ਜਦੋਂ ਮੈਂ ਸ਼ਰੀਰ ਛੱਡ ਦਿਆਂਗਾ ਅਤੇ ਮੇਰੀ ਚਮੜੀ ਨਸ਼ਟ ਹੋ ਜਾਵੇਗੀ ਮੈਂ ਜਾਣਦਾ ਹਾਂਕਿ ਫ਼ਿਰ ਵੀ ਮੈਂ ਪਰਮੇਸ਼ੁਰ ਨੂੰ ਤੱਕਾਂਗਾ।

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ