Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਰੋਜਾਨਾਂ ਦਾ ਭਗਤੀ ਦਾ ਵੀਡੀਓ

੪੫ ਜਿੰਦਗੀ ਦਾ ਮਕਸਦ

ਜਦ ਮੈ ਪੂਰੇ ਸੰਸਾਰ ਦੇ ਵਿੱਚ ਯਾਤਰਾ ਕਰਦਾ ਹਾਂ ਤਾਂ ਮੈ ਤਿੰਨ ਕਿਸਮ ਦੇ ਲੋਕਾਂ ਨੂੰ ਮਿਲਦਾ ਹਾਂ, ਮੈ ਏਥੇ ਯੂਰਪੀ, ਅਫਰੀਕੀ, ਏਸ਼ੀਅਨਾਂ ਦੀ ਗੱਲ ਨਹੀ ਕਰ ਰਿਹਾ ਹਾਂ। ਮੈ ਗੱਲ ਕਰ ਰਿਹਾ ਹਾਂ ਕਿ ਜਿੰਦਗੌ ਦੇ ਮਕਸਦ ਨਾਲ ਸਬੰਧਤ ਤਿੰਨ ਤਰਾਂ ਦੇ ਲੋਕ ਹਨ।

ਪਹਿਲਾਂ ਉਹ ਲੋਕ ਹਨ ਜਿਹਨਾਂ ਕੋਲ ਜਿੰਦਗੀ ਦੇ ਕੋਈ ਮਕਸਦ ਨਹੀ ਹੈ। ਇਹ ਸਬ ਤੋ ਜਿਆਦਾ ਤਰਸਨਾਕ ਕਿਸਮ ਦੇ ਲੋਕ ਹਨ, ਉਹ ਵੱਡੇ ਹੁੰਦੇ ਵਿਆਹ ਹੁੰਦਾ ਹੈ, ਨੌਂਕਰੀ ਲੈਦੇ ਹਨ, ਬੱਚੇ ਹੁੰਦੇ ਹਨ, ਉਹ ਬੁੱਢੇ ਹੁੰਦੇ ਅਤੇ ਅਖੀਰ ਦੇ ਵਿੱਚ ਉਹ ਮਰ ਜਾਦੇ ਹਨ। ਉਹਨਾਂ ਨੂੰ ਕਦੇ ਵੀ ਇਸ ਗੱਲ ਦਾ ਪਤਾ ਨਹੀ ਸੀ ਕਿ ਉਹ ਇਸ ਗ੍ਰਹਿ ਦੇ ਉੱਤੇ ਕਿਉ ਰੱਖੇ ਗਏ ਸਨ।

ਦੂਸਰੀ ਕਿਸਮ ਦੇ ਉਹ ਲੋਕ ਹਨ ਜਿਹਨਾਂ ਦੇ ਕੋਲ ਗਤਲ ਮਕਸਦ ਹੈ। ਮੈ ਵੀ ਇਹੋ ਜਿਹਾ ਵਿਅਕਤੀ ਆਪਣੀ ਜਿੰਦਗੀ ਦੇ ਪਹਿਲੇ ਅਠਾਰਾਂ ਸਾਲਾਂ ਤਕ ਸੀ। ਮੇਰੀ ਜਿੰਗਦੀ ਦਾ ਮਕਸਦ ਪੈਸਾ ਬਣਾਉਣਾ ਸੀ ਅਤੇ ਪ੍ਰਭਾਵ ਨੂੰ ਲੈ ਕੇ ਆਉਣਾ ਸੀ। ਇਸਦੇ ਦੁਆਰਾ ਮੈ ਖਾਲੀ ਹੋ ਗਿਆ ਅਤੇ ਮੇਰੇ ਕੋਲ ਕੋਈ ਅਰਥ ਨਹੀ ਰਹਿ ਗਿਆ। ਇਹੋ ਜਿਹਾ ਵਿਅਕਤੀ ਜਿੰਦਗੀ ਦੇ ਵਿੱਚ ਸਬ ਤੋ ਪਹਿਲਾਂ ਨਿਰਾਸ਼ ਹੁੰਦਾ ਹੈ। ਉਹ ਉਸ ਵਿਅਕਤੀ ਵਰਗਾ ਹੁੰਦਾ ਹੈ ਜਿਸ ਦੇ ਕੋਲ ਪਉੜੀ ਹੈ ਅਤੇ ਉਹ ਪਉੜੀ ਨੂੰ ਦਿਵਾਰ ਦੇ ਨਾਲ ਲਾ ਦਿੰਦਾ ਹੈ ਅਤੇ ਉਹ ਜਿੰਨੀ ਜਲਦੀ ਚੜ ਸਕੇ ਉਨੀ ਜਲਦੀ ਚੜਨ ਦੀ ਕੋਸ਼ਿਸ਼ ਕਰਦਾ ਹੈ। ਜਦੋ ਉਹ ਉੱਪਰ ਪਹੁੰਚ ਜਾਦਾਂ ਹੈ ਤਾਂ ਉਹ ਪਾਉਦਾ ਹੈ ਕਿ ਉਸ ਨੇ ਆਪਣੀ ਪਉੜੀ ਗਲਤ ਦਿਵਾਰ ਦੇ ਨਾਲ ਲਾਈ ਹੋਈ ਸੀ ਅਤੇ ਜਦ ਉਹ ਮਰ ਜਾਦਾਂ ਹੈ ਤੇ ਪਵਿੱਚਰ ਪਰਮੇਸ਼ਵਰ ਦੇ ਸਹਾਮਣੇ ਖੜਾ ਹੁੰਦਾ ਹੈ ਤਾਂ ਇਹ ਵਿਅਕਤੀ ਕਦੇ ਵੀ ਆਪਣਾ ਪ੍ਰਭਾਵ ਪੈਸਾ ਜਾਂ ਤਾਕਤ ਆਪਣੇ ਨਾਲ ਨਹੀ ਲੈ ਕੇ ਜਾ ਸਕੇਗਾ।

ਤੀਜੀ ਕਿਸਮ ਦੇ ਉਹ ਲੋਕ ਹਨ ਜਿਹਨਾਂ ਨੇ ਆਪਣੀ ਜਿੰਦਗੀ ਦੇ ਵਿੱਚ ਸਹੀ ਮਕਸਦ ਨੂੰ ਪਰਾਪਤ ਕਰ ਲਿਆ ਹੈ। ਯਿਸੂ ਮਸੀਹ ਨੂੰ ਇੱਕ ਵਾਰ ਸਬ ਤੋ ਮਹਾਨ ਹੁਕਮ ਦੇ ਬਾਰੇ ਪੁੱਛਿਆ ਗਿਆ। ਉਸ ਨੇ ਉਤਰ ਦਿੱਤਾ ਪਰਮੇਸ਼ਵਰ ਨੂੰ ਆਪਣੇ ਪੂਰੇ ਦਿਲ ਆਪਣੀ ਪੂਰੀ ਜਾਨ ਤੇ ਆਪਣੇ ਪੂਰੇ ਮਨ ਦੇ ਨਾਲ ਪ੍ਰੇਮ ਕਰਨਾ।

੧੯੬੫ ਦੇ ਵਿੱਚ ਮੈ ਆਪਣੀ ਜਿੰਦਗੀ ਦੇ ਸੱਚੇ ਮਕਸਦ ਨੂੰ ਪਾ ਲਿਆ, ਜਦ ਮੇਰਾ ਪ੍ਰਭੂ ਯਿਸੂ ਨੇ ਨਾਲ ਵਿਅਕਤੀਗਤ ਰਿਸ਼ਤੇ ਦਾ ਤਰਜਬਾ ਹੋਇਆ। ਮੈ ਉਹ ਕਰਨ ਲੱਗਾ ਜੋ ਪਰਮੇਸ਼ਵਰ ਨੇ ਮੈਨੂੰ ਕਰਨ ਲਈ( ਬਣਾਇਆਂ ਸੀ। ਮੇਰੇ ਦਿਲ ਦੇ ਵਿੱਚ ਮੈ ਆਪਣੇ ਮੁਕਤੀਦਾਤਾ ਦੇ ਵਾਸਤੇ ਜਿਊਣਾ ਚਹੁੰਦਾ ਸੀ ਅਤੇ ਉਸ ਦੀ ਅਰਾਧਨਾ ਕਰਨਾ ਚਹੁੰਦਾ ਸੀ।

ਅੱਜ ਕਿਉ ਨਹੀ ਤੁਸੀ ਇੱਕ ਸ਼ਾਂਤ ਜਗ੍ਹਾ ਨੂੰ ਲੱਭਦੇ ਤੇ ਉਹ ਕਰਦੇ ਜੋ ਤੁਸੀ ਕਰਨ ਲਈ ਬਣਾਏ ਗਏ ਹੋ, ਯਿਸੂ ਦੀ ਅਰਾਧਨਾ ਕਰੋ ਇਸ ਗੱਲ ਨੂੰ ਖੋਜੋ ਕਿ ਅਰਾਧਨਾ ਦੀ ਜਿੰਦਗੀ ਅਨੰਦ ਅਤੇ ਭਰਪੂਰੀ ਦੀ ਸਭ ਤੋ ਮਹਾਨ ਭਾਵਨਾ ਨੂੰ ਲੈਕੇ ਆਵੇਗੀ, ਜਿਸ ਨੂੰ ਤੁਸੀ ਕਦੇ ਵੀ ਜਾਣਿਆ ਹੈ। ਤੁਸੀ ਉਹ ਕਰ ਰਹੇ ਹੋਵੋਗੇ ਜੋ ਤੁਸੀ ਕਰਨ ਲਈ ਬਣਾਏ ਸੀ।

ਯੂਹੰਨਾ 10: 1-10

ਯਿਸੂ ਨੇ ਆਖਿਆ, “ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਿਹੜਾ ਮਨੁੱਖ ਭੇਡਾਂ ਦੇ ਬਾੜੇ ਵਿੱਚ ਬੂਹੇ ਦੇ ਰਸਤੇ ਦੀ ਬਜਾਏ ਕਿਸੇ ਹੋਰ ਰਸਤੇ ਵੜਦਾ ਹੈ ਉਹ ਭੇਡਾਂ ਚੋਰੀ ਕਰਨ ਆਇਆ ਹੈ। 2 ਪਰ ਉਹ ਮਨੁੱਖ ਜਿਹੜਾ ਫਾਟਕ ਰਾਹੀਂ ਵੜਨ ਵਾਲਾ ਹੈ ਉਹ ਅਯਾਲੀ ਹੈ। 3 ਉਸ ਦੇ ਲਈ ਦਰਬਾਨ ਫ਼ਾਟਕ ਖੋਲ੍ਹ ਦਿੰਦਾ ਹੈ। ਅਤੇ ਭੇਡਾਂ ਉਸਦਾ ਬੋਲ ਸੁਣਦੀਆਂ ਹਨ ਅਤੇ ਉਹ ਆਪਣੀਆਂ ਭੇਡਾਂ ਨੂੰ ਨਾਉਂ ਲੈ-ਲੈ ਕੇ ਬੁਲਾਉਂਦਾ ਅਤੇ ਉਨ੍ਹਾਂ ਨੂੰ ਬਾਹਰ ਲੈ ਜਾਂਦਾ ਹੈ। 4 ਜਦੋਂ ਉਹ ਆਪਣੀਆਂ ਸਾਰੀਆਂ ਭੇਡਾਂ ਨੂੰ ਬਾਹਰ ਕੱਢ ਲੈਂਦਾ ਤਾਂ ਉਹ ਉਨ੍ਹਾਂ ਦੇ ਅੱਗੇ ਤੁਰਦਾ ਹੈ ਅਤੇ ਭੇਡਾਂ ਉਸ ਦਾ ਪਿੱਛਾ ਕਰਦੀਆਂ ਹਨ ਕਿਉਂਕਿ ਉਹ ਉਸਦੀ ਅਵਾਜ਼ ਨੂੰ ਪਛਾਣਦੀਆਂ ਹਨ। 5 ਪਰ ਉਹ ਪਰਾਏ ਮਨੁੱਖ ਦੇ ਮਗਰ ਕਦੇ ਨਹੀਂ ਜਾਣਗੀਆਂ ਸਗੋਂ ਉਹ ਉਸਤੋਂ ਨਠ ਜਾਣਗੀਆਂ ਕਿਉਂਕਿ ਉਹ ਪਰਾਇਆਂ ਦੀ ਅਵਾਜ਼ ਨੂੰ ਨਹੀਂ ਪਛਾਣਦੀਆਂ।”6 ਭਾਵੇਂ ਯਿਸੂ ਨੇ ਲੋਕਾਂ ਨੂੰ ਇਹ ਦ੍ਰਿਸ਼ਤਾਂਤ ਸਮਝਾਇਆ ਪਰ ਉਹ ਇਸਦਾ ਅਰਥ ਨਾ ਸਮਝ ਸੱਕੇ।ਯਿਸੂ ਚੰਗਾ ਅਯਾਲੀ ਹੈ7 ਤਾਂ ਯਿਸੂ ਨੇ, ਦੁਬਾਰਾ ਕਿਹਾ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਭੇਡਾਂ ਲਈ ਦੁਆਰ ਮੈਂ ਹਾਂ। 8 ਕਿਉਂ ਕਿ ਜਿਹੜੇ ਮੈਥੋਂ ਪਹਿਲਾਂ ਆਏ ਉਹ ਚੋਰ ਜਾਂ ਡਾਕੂ ਸਨ, ਭੇਡਾਂ ਨੇ ਉਨ੍ਹਾਂ ਨੂੰ ਨਹੀਂ ਸੁਣਿਆ। 9 ਮੈਂ ਬੂਹਾ ਹਾਂ, ਜਿਹੜਾ ਮਨੁੱਖ ਮੇਰੇ ਰਾਹੀਂ ਪ੍ਰਵੇਸ਼ ਕਰਦਾ ਹੈ ਬਚਾਇਆ ਜਾਵੇਗਾ। ਉਹ ਅੰਦਰ-ਬਾਹਰ ਆਇਆ-ਜਾਇਆ ਕਰੇਗਾ ਅਤੇ ਉਸ ਨੂੰ ਜੋ ਚਾਹੀਦਾ ਹੈ ਲੱਭ ਜਾਵੇਗਾ। 10 ਚੋਰ ਚੋਰੀ, ਮਾਰਨ ਅਤੇ ਨਸ਼ਟ ਕਰਨ ਲਈ ਦਾਖਲ ਹੁੰਦਾ ਹੈ, ਪਰ ਮੈਂ ਉਨ੍ਹਾਂ ਨੂੰ ਜੀਵਨ ਦੇਣ ਆਇਆ ਹਾਂ, ਇੱਕ ਚੋਖਾ ਜੀਵਨ।

Book of the Month

Sammy Tippit told his fiancée, “I can’t promise we’ll be rich, but life won’t be boring.”
Sammy had no idea what an understatement that would become. Beginning in the bars of Baton Rouge and the nightclubs of Chicago, Tippit has shared the news of life-changing faith in Christ all over the world – including in the middle of a revolution in Romania, the aftermath of genocide in Rwanda, and war in Burundi and the Congo.
Sammy’s lifelong adventure has come at a great price. He’s been cursed, threatened, arrested, deported, and blacklisted. He’s also been personally broken, ravaged with illness, and devastated by grief.
Yet he continues to preach to in stadiums, in open fields, and via satellite technology to hundreds of thousands around the globe.  For all other books…

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ